ਭਗਵੰਤ ਮਾਨ ਵੱਲੋਂ ਸਰਕਾਰੀ ਸਕੂਲਾਂ ਨੂੰ ਲੈ ਕੇ ਵੱਡੇ ਐਲਾਨ ਕੀਤੇ ਗਏ ਹਨ। ਉਹਨਾਂ ਨੇ ਸਕੂਲਾਂ ਵਿੱਚ ਚਾਰ ਦਿਵਾਰੀ, ਸਕੂਲਾਂ ਦੀ ਰਾਖੀ ਅਤੇ ਸਕੂਲਾਂ ਵਿੱਚ ਪੜ੍ਹਾਈ ਦੇ ਪੱਧਰ ਸਬੰਧੀ ਵੱਡੇ ਐਲਾਨ ਕੀਤੇ ਹਨ। ਹੋਰ ਜਾਣਕਾਰੀ ਲਈ ਦੇਖੋ ਵੀਡੀਓ:-
ਅੱਠਵੀਂ-ਦੱਸਵੀਂ ਦੇ ਪ੍ਰੀ-ਬੋਰਡ ਅੰਕਾਂ ਨੂੰ ਆਨ ਲਾਇਨ ਕਰਨ ਦਾ ਕੰਮ ਪਿਆ ਠੰਡੇ ਬਸਤੇ*
*ਈ-ਪੰਜਾਬ ਪੋਰਟਲ ਠੱਪ ਹੋਣ 'ਤੇ ਅਧਿਆਪਕ ਹੋਏ ਖੱਜਲ ਖੁਆਰ*
*ਅੱਠਵੀਂ-ਦੱਸਵੀਂ ਦੇ ਪ੍ਰੀ-ਬੋਰਡ ਅੰਕਾਂ ਨੂੰ ਆਨ ਲਾਇਨ ਕਰਨ ਦਾ ਕੰਮ ਪਿਆ ਠੰਡੇ ਬਸਤੇ*
*ਬੰਦ ਪੋਰਟਲ ਦੇ ਖੁੱਲ੍ਹਣ ਨੂੰ ਉਡੀਕ ਰਹੇ ਹਨ ਊਠ ਦੇ ਬੁੱਲ੍ਹ ਡਿੱਗਣ ਵਾਂਗ*
*ਵਿਦਿਆਰਥੀਆਂ ਦੀ ਸਿੱਖਿਆ ਤੇ ਪੈ ਰਿਹਾ ਮਾੜਾ ਅਸਰ*
ਮੋਹਾਲੀ, 31 ਜਨਵਰੀ()
ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਈ ਪੰਜਾਬ ਦੇ ਪੋਰਟਲ ਦੇ ਵਾਰ ਵਾਰ ਬੰਦ ਰਹਿਣ ਅਤੇ ਖਾਸ ਕਰਕੇ ਮਿਤੀ ਬੱਧ ਕੰਮ ਨੂੰ ਪੋਰਟਲ 'ਤੇ ਅਪਡੇਟ ਕਰਨ ਸਮੇਂ ਪੋਰਟਲ ਦੇ ਬੰਦ ਰਹਿਣ ਦੀ ਸਮੱਸਿਆ ਦੇ ਹੱਲ ਦੀ ਮੰਗ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਨੂੰ ਜਾਂ ਤਾਂ ਇਹ ਪੋਰਟਲ ਪੱਕੇ ਤੌਰ 'ਤੇ ਬੰਦ ਕਰ ਦੇਣਾ ਚਾਹੀਦਾ ਹੈ ਜਾਂ ਫਿਰ ਇਸਨੂੰ ਸਮੇਂ ਦਾ ਹਾਣੀ ਬਣਾਇਆ ਜਾਵੇ।
ਉਨ੍ਹਾਂ ਦੱਸਿਆ ਕਿ ਵਿਭਾਗੀ ਹਦਾਇਤਾਂ ਅਨੁਸਾਰ ਅੱਠਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਪ੍ਰੀ ਬੋਰਡ ਪ੍ਰੀਖਿਆਵਾਂ ਵਿੱਚ ਲਏ ਨੰਬਰਾਂ ਨੂੰ ਸਿੱਖਿਆ ਵਿਭਾਗ ਦੇ ਈ-ਪੋਰਟਲ 'ਤੇ ਅਪਲੋਡ ਕੀਤਾ ਜਾਣਾ ਹੈ ਅਤੇ ਇਸਦੀ 1 ਫਰਵਰੀ ਆਖ਼ਰੀ ਮਿਤੀ ਹੈ ਪਰ ਪੋਰਟਲ ਨਾ ਚਲਦੇ ਹੋਣ ਕਰਕੇ ਇਹ ਕੰਮ ਵੱਡੇ ਪੱਧਰ 'ਤੇ ਪੈਂਡਿੰਗ ਰਹਿੰਦਾ ਹੈ। ਅਧਿਆਪਕਾਂ ਦੀ ਹਾਲਤ ਇਹ ਹੈ ਕਿ ਉਹ ਸਵੇਰੇ, ਸ਼ਾਮ ਅਤੇ ਰਾਤ ਨੂੰ ਵਾਰ ਵਾਰ ਪੋਰਟਲ ਚੈੱਕ ਕਰਦੇ ਹੋਏ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋ ਚੁੱਕੇ ਹਨ ਅਤੇ ਸਿੱਖਿਆ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਇਸ ਪੋਰਟਲ ਦੇ ਬੰਦ ਰਹਿਣ ਕਾਰਨ ਅਧਿਆਪਕ ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾਵਾਂ ਦੀਆਂ ਪੋਸਟਾਂ ਲਈ ਬਦਲੀਆਂ ਅਪਲਾਈ ਦੀ ਅੱਜ ਆਖ਼ਿਰੀ ਮਿਤੀ ਹੋਣ ਦੇ ਬਾਵਜੂਦ ਅਪਲਾਈ ਨਹੀਂ ਕਰ ਪਾ ਰਹੇ ਹਨ। ਇਸੇ ਤਰ੍ਹਾਂ ਲੰਬੀਆਂ ਛੁੱਟੀਆਂ ਵੀ ਇਸੇ ਪੋਰਟਲ 'ਤੇ ਅਪਲਾਈ ਕਰਨ ਦੀ ਗੈਰ ਵਾਜਬ ਸ਼ਰਤ ਕਾਰਣ ਵੀ ਪਿਛਲੇ ਦਿਨੀਂ ਛੁੱਟੀ ਲੈਣ ਦੇ ਇੱਛੁਕ ਅਧਿਆਪਕਾਂ ਨੂੰ ਛੁੱਟੀ ਅਪਲਾਈ ਕਰਨ ਵਿੱਚ ਦੇਰੀ ਹੋਣ ਕਾਰਣ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।
ਆਗੂਆਂ ਨੇ ਕਿਹਾ ਕਿ ਵਿਭਾਗ ਵੱਲੋਂ ਕਿਸੇ ਕੰਮ ਨੂੰ ਕਰਨ ਲਈ ਦਿੱਤੇ ਜਾਂਦੇ ਸਮੇਂ ਵਿੱਚ ਕੋਈ ਛੋਟ ਨਹੀਂ ਦਿੱਤੀ ਜਾਂਦੀ ਪਰ ਪੋਰਟਲ ਦੇ ਬੰਦ ਰਹਿਣ ਕਾਰਣ ਅਧਿਆਪਕਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਦਾ ਵਿਭਾਗ ਨੂੰ ਕੋਈ ਅਤਾ ਪਤਾ ਤੱਕ ਨਹੀਂ ਹੈ। ਡੀ ਟੀ ਐੱਫ ਦੇ ਆਗੂਆਂ ਜਗਪਾਲ ਬੰਗੀ, ਬੇਅੰਤ ਫੂਲੇਵਾਲਾ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਜਸਵਿੰਦਰ ਔਜਲਾ, ਰਘਬੀਰ ਭਵਾਨੀਗੜ੍ਹ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸ਼ਨ, ਪਵਨ ਕੁਮਾਰ ਮੁਕਤਸਰ, ਮਹਿੰਦਰ ਕੌੜਿਆਂਵਾਲੀ, ਤੇਜਿੰਦਰ ਸਿੰਘ, ਰੁਪਿੰਦਰ ਗਿੱਲ ਅਤੇ ਸੁਖਦੇਵ ਡਾਨਸੀਵਾਲ ਨੇ ਮੰਗ ਕੀਤੀ ਛੁੱਟੀਆਂ ਨੂੰ ਈ ਪੰਜਾਬ ਪੋਰਟਲ ਤੇ ਅਪਲਾਈ ਕਰਾਉਣਾ ਬੰਦ ਕੀਤਾ ਜਾਵੇ ਅਤੇ ਇਨ੍ਹਾਂ ਨੂੰ ਅਪਰੂਵ ਕਰਨ ਦੇ ਅਧਿਕਾਰਾਂ ਦਾ ਵਿਕੇਂਦਰੀਕਰਨ ਕਰਦਿਆਂ ਅਧਿਕਾਰ ਹੇਠਲੇ ਪੱਧਰ 'ਤੇ ਦਿੱਤੇ ਜਾਣ ਅਤੇ ਇਸ ਪੋਰਟਲ ਨੂੰ ਚਲਾਉਣਾ ਹੈ ਤਾਂ ਸਮੇਂ ਦਾ ਹਾਣੀ ਬਣਾਇਆ ਜਾਵੇ। ਇਸ ਤੋਂ ਇਲਾਵਾਂ ਪ੍ਰੀ ਬੋਰਡ ਦੇ ਅੰਕ ਆਨ ਲਾਇਨ ਕਰਨ ਅਤੇ ਈ-ਪੰਜਾਬ ਨਾਲ ਜੁੜੇ ਹੋਰਨਾ ਕੰਮਾਂ ਦੇ ਅਖ਼ੀਰਲੀ ਮਿਤੀ ਵਿੱਚ ਲੋੜੀਂਦਾ ਵਾਧਾ ਕੀਤਾ ਜਾਵੇ।
ਡਾਂ ਨਰਿੰਦਰ ਸੇਠੀ ਅਤੇ ਮੈਡਮ ਅੰਜੂ ਸੇਠੀ ਨੇ ਵਿਆਹ ਦੀ ਵਰ੍ਹੇਗੰਢ ਤੇ ਸਕੂਲ ਨੰ 2 ਦੀਆ ਵਿਦਿਆਰਥਣਾਂ ਨੂੰ ਗਰਮ ਜਰਸੀਆਂ ਵੰਡੀਆਂ
ਡਾਂ ਨਰਿੰਦਰ ਸੇਠੀ ਅਤੇ ਮੈਡਮ ਅੰਜੂ ਸੇਠੀ ਨੇ ਵਿਆਹ ਦੀ ਵਰ੍ਹੇਗੰਢ ਤੇ ਸਕੂਲ ਨੰ 2 ਦੀਆ ਵਿਦਿਆਰਥਣਾਂ ਨੂੰ ਗਰਮ ਜਰਸੀਆਂ ਵੰਡੀਆਂ
ਲਾਇਨਜ ਕਲੱਬ ਇੰਟਰਨੈਸ਼ਨਲ ਵੱਲੋਂ ਦਿੱਤਾ ਗਿਆ ਪੂਰਨ ਸਹਿਯੋਗ
ਫਾਜ਼ਿਲਕਾ ਦੇ ਸੇਠੀ ਹਸਪਤਾਲ ਦੇ ਸੰਚਾਲਕ ਡਾਂ ਨਰਿੰਦਰ ਸੇਠੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਫਾਜ਼ਿਲਕਾ ਮੈਡਮ ਅੰਜੂ ਸੇਠੀ ਨੇ ਆਪਣੀ ਵਿਆਹ ਦੀ ਵਰ੍ਹੇਗੰਢ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਸਕੂਲ ਨੰ 2 ਦੀਆਂ ਬੇਟੀਆਂ ਨੂੰ ਗਰਮ ਜਰਸੀਆਂ ਵੰਡੀਆ। ਇਸ ਮੌਕੇ ਤੇ ਲਾਇਨਜ ਕਲੱਬ ਇੰਟਰਨੈਸ਼ਨਲ ਫਾਜ਼ਿਲਕਾ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ।ਇਸ ਮੌਕੇ ਤੇ ਡਾਂ ਸੇਠੀ ਅਤੇ ਮੈਡਮ ਸੇਠੀ ਨੇ ਕਿਹਾ ਕਿ ਨਿੱਕੀਆਂ ਬੱਚੀਆਂ ਨਾਲ ਖੁਸ਼ੀਆ ਸਾਂਝੀਆਂ ਕਰਦਿਆਂ ਬੜਾ ਮਾਣ ਮਹਿਸੂਸ ਹੁੰਦਾ ਹੈ।
ਇਸ ਮੌਕੇ ਤੇ ਸਕੂਲ ਨੰ 2 ਦੇ ਮੁੱਖੀ ਮੈਡਮ ਨੀਲਮ ਬਜਾਜ ਅਤੇ ਸਮੂਹ ਸਟਾਫ ਵੱਲੋਂ ਸੇਠੀ ਜੋੜੇ ਦੇ ਸਕੂਲ ਵਿੱਚ ਆਉਣ ਤੇ ਜੀ ਆਇਆਂ ਕਹਿੰਦਿਆਂ ਇਸ ਨੇਕ ਕਾਰਜ ਲਈ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਸੇਠੀ ਜੋੜੇ ਨੇ ਨਿੱਕੀ ਬੱਚਿਆਂ ਨੂੰ ਆਪਣੀ ਖੁਸ਼ੀ ਵਿੱਚ ਸ਼ਾਮਲ ਕਰਕੇ ਨੇਕ ਕਾਰਜ ਕੀਤਾ ਹੈ।
ਇਸ ਮੌਕੇ ਤੇ ਲਾਇਨਜ ਕਲੱਬ ਇੰਟਰਨੈਸ਼ਨਲ ਦੇ ਆਹੁਦੇਦਾਰਾਂ , ਮੈਂਬਰਾਂ,ਵੱਖ ਡਾਕਟਰ ਸਹਿਬਾਨਾਂ,ਜਿਲੇ ਦੇ ਸਿੱਖਿਆ ਅਧਿਕਾਰੀਆਂ ਅਤੇ ਅਧਿਆਪਕਾਂ ਵੱਲੋਂ ਸੇਠੀ ਜੋੜੇ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਵਧਾਈਆਂ ਅਤੇ ਆਉਣ ਵਾਲੇ ਜੀਵਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
ਪੰਜਾਬ ਸਰਕਾਰ ਵੱਲੋਂ ਧਾਰਾ 295-ਏ ਤਹਿਤ ਪੁਲਿਸ ਪਰਚੇ ਦਰਜ਼ ਕਰਨ ਦੀ ਸਖ਼ਤ ਨਿਖੇਧੀ
ਪੰਜਾਬ ਸਰਕਾਰ ਵੱਲੋਂ ਧਾਰਾ 295-ਏ ਤਹਿਤ ਪੁਲਿਸ ਪਰਚੇ ਦਰਜ਼ ਕਰਨ ਦੀ ਸਖ਼ਤ ਨਿਖੇਧੀ
ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਨੂੰ ਕਾਲੇ ਕਾਨੂੰਨਾਂ ਰਾਹੀਂ ਮਧੋਲਣ ਦਾ ਡੀ ਟੀ ਐੱਫ ਵੱਲੋਂ ਵਿਰੋਧ
31 ਜਨਵਰੀ, ਚੰਡੀਗੜ੍ਹ:-
ਪਿਛਲੇ ਦਿਨੀਂ ਸੋਸ਼ਲ ਮੀਡਿਆ 'ਤੇ ਪਾਈਆਂ ਕੁੱਝ ਪੋਸਟਾਂ ਅਤੇ ਮੀਡੀਆ ਨਾਲ ਕੀਤੀ ਵਾਰਤਾਲਾਪ ਦੇ ਹਵਾਲੇ ਨਾਲ ਤਰਕਸ਼ੀਲ ਕਮੇਟੀ ਦੇ ਆਗੂ ਭੁਪਿੰਦਰ ਫੌਜੀ, ਸੁਰਜੀਤ ਦੌਧਰ, ਦਵਿੰਦਰ ਰਾਣਾ ਆਦਿ 'ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਨਾਂ ਹੇਠ ਧਾਰਾ 295-ਏ ਤਹਿਤ ਪੁਲਿਸ ਪਰਚੇ ਦਰਜ਼ ਕਰਨ ਅਤੇ ਗ੍ਰਿਫਤਾਰੀਆਂ ਕਰਨ ਦੀ ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਨੇ ਨਿਖੇਧੀ ਕੀਤੀ ਹੈ ਅਤੇ ਇਹਨਾਂ ਕੇਸਾਂ ਨੂੰ ਰੱਦ ਕਰਨ ਦੇ ਨਾਲ ਹੀ ਗੈਰ-ਜਮਹੂਰੀ ਨਵੇਂ ਫੌਜਦਾਰੀ ਕਾਨੂੰਨਾਂ, ਯੂ.ਏ.ਪੀ.ਏ., ਐਨ.ਐਸ.ਏ., ਅਫਸਪਾ ਅਤੇ ਧਾਰਾ 295-ਏ ਨੂੰ ਮੁੱਢੋਂ ਰੱਦ ਕਰਨ ਦੀ ਮੰਗ ਕੀਤੀ ਹੈ।
ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਦੇਸ਼ ਦੀ ਕੇਂਦਰੀ ਸੱਤਾ 'ਤੇ ਕਾਬਜ਼ ਫਿਰਕਾਪ੍ਰਸਤ ਤਾਕਤਾਂ ਵੱਲੋਂ ਹਰ ਕਿਸਮ ਦੇ ਵਿਰੋਧੀ ਸੁਰਾਂ ਨੂੰ ਡੰਡੇ ਦੇ ਜ਼ੋਰ ਨਾਲ ਦਬਾਉਣ ਦੀ ਨੀਤੀ ਨੂੰ ਅੱਗੇ ਵਧਾਉਂਦੇ ਹੋਏ ਬੋਲਣ ਅਤੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦਾ ਲਗਾਤਾਰ ਗਲਾ ਘੁੱਟਿਆ ਜਾ ਰਿਹਾ ਹੈ। ਭਾਰਤੀ ਸੰਵਿਧਾਨ ਸਮੇਤ ਮਨੁੱਖੀ ਅਧਿਕਾਰਾਂ ਦੇ ਹੋਰ ਅੰਤਰ-ਰਾਸ਼ਟਰੀ ਮਾਪਦੰਡਾਂ ਤਹਿਤ ਵੀ ਵਿਚਾਰ ਪ੍ਰਗਟਾਉਣ ਅਤੇ ਵਿਗਿਆਨਕ ਵਿਚਾਰਾਂ ਦੇ ਪਸਾਰੇ ਦੀ ਆਜ਼ਾਦੀ ਨੂੰ ਦੇਸ਼ ਦੀਆਂ ਵੱਖ-ਵੱਖ ਸਰਕਾਰਾਂ ਵੱਲੋਂ ਪਹਿਲਾਂ ਹੀ ਪੇਤਲਾ ਕੀਤਾ ਜਾ ਚੁੱਕਾ ਹੈ ਅਤੇ ਹੁਣ ਫਾਸ਼ੀਵਾਦੀ ਸੱਤਾ ਦੀ ਸੰਪੂਰਨ ਸਥਾਪਤੀ ਵੱਲ ਵਧ ਰਹੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਇਹਨਾਂ ਰਸਮੀ ਖੁੱਲਾਂ ਨੂੰ ਵੀ ਖਤਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਧਾਰਾਵਾਂ 295 ਅਤੇ 295 ਏ ਤਹਿਤ ਬਿਨਾਂ ਤੱਥਾਂ ਦੀ ਪੜਤਾਲ ਕੀਤਿਆਂ ਪਰਚੇ ਦਰਜ ਕਰਨਾ ਹਰ ਪੱਖੋਂ ਗ਼ੈਰ ਜਮਹੂਰੀ ਕਾਰਵਾਈ ਹੈ ਅਤੇ ਇਸਦੀ ਆੜ ਹੇਠ ਲੋਕ ਪੱਖੀ ਬੁੱਧੀਜੀਵੀਆਂ ਨੂੰ ਆਪਣਾ ਪੱਖ ਰੱਖਣ ਤੋਂ ਵਾਂਝਿਆਂ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਬੇਰੁਜ਼ਗਾਰੀ, ਗਰੀਬੀ ਅਤੇ ਮਹਿੰਗਾਈ ਦਾ ਸਥਾਈ ਹੱਲ, ਪੱਕੀਆਂ ਨੌਕਰੀਆਂ ਅਤੇ ਪੱਕੀ ਪੈਨਸ਼ਨ ਦੀ ਬਹਾਲੀ ਸਮੇਤ ਲੋਕਾਈ ਦੇ ਹੋਰ ਹਕੀਕੀ ਮੁੱਦਿਆਂ ਨੂੰ ਸੰਬੋਧਿਤ ਹੋਣ ਦੀ ਥਾਂ "ਇੱਕ ਦੇਸ਼, ਇੱਕ ਧਰਮ, ਇੱਕ ਬੋਲੀ ਰੂਪੀ" ਕੇਂਦਰੀ ਫਾਸ਼ੀ ਰਾਜ ਦੀ ਸਥਾਪਤੀ ਦਾ ਡੰਕਾ ਵਜਾਉਣ ਵਾਲਿਆਂ 'ਤੇ ਚੁੱਕੇ ਜਾ ਰਹੇ ਸਵਾਲਾਂ ਪ੍ਰਤੀ ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੀ ਕਾਲੇ ਕਾਨੂੰਨ ਲਾਗੂ ਕਰਨਾ, ਦੋਵਾਂ ਸਰਕਾਰਾਂ ਦੇ ਅਜਿਹੇ ਮਾਮਲਿਆਂ ਵਿੱਚ ਇੱਕਸੁਰ ਅਤੇ ਸਹਿਯੋਗੀ ਹੋਣ ਦਾ ਪ੍ਰਗਟਾਵਾ ਹੈ।
ਜੱਥੇਬੰਦੀ ਦੇ ਆਗੂਆਂ ਜਗਪਾਲ ਬੰਗੀ, ਬੇਅੰਤ ਫੂਲੇਵਾਲਾ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਜਸਵਿੰਦਰ ਔਜਲਾ, ਰਘਬੀਰ ਭਵਾਨੀਗੜ੍ਹ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸ਼ਨ, ਪਵਨ ਕੁਮਾਰ ਮੁਕਤਸਰ, ਮਹਿੰਦਰ ਕੌੜਿਆਂਵਾਲੀ, ਤੇਜਿੰਦਰ ਸਿੰਘ, ਰੁਪਿੰਦਰ ਗਿੱਲ ਅਤੇ ਸੁਖਦੇਵ ਡਾਨਸੀਵਾਲ ਨੇ ਸੋਸ਼ਲ ਮੀਡੀਆ 'ਤੇ ਕਿਰਿਆਸ਼ੀਲ ਲੋਕਾਂ ਨੂੰ ਭਾਈਚਾਰੇ ਨੂੰ ਤੋੜਨ ਵਾਲੀਆਂ ਪੋਸਟਾਂ ਪਾਉਣ ਤੋਂ ਸੁਚੇਤ ਰਹਿੰਦਿਆਂ ਸਮਾਜ ਵਿੱਚ ਫੈਲੀਆਂ ਹੋਈਆਂ ਕੁਰੀਤੀਆਂ ਤੇ ਸੰਘਰਸ਼ਸ਼ੀਲ ਲੋਕਾਂ ਦੀ ਜੁਬਾਨਬੰਦੀ ਕਰਨ ਦੇ ਖਿਲਾਫ ਅਤੇ ਹਾਕਮਾਂ ਦੀਆਂ ਨੀਤੀਆਂ ਦਾ ਡੱਟ ਕੇ ਵਿਰੋਧ ਕਰਨ ਦਾ ਸੱਦਾ ਦਿੱਤਾ।
HAILSTORM ALERT : 1 ਫਰਵਰੀ ਨੂੰ ਪੰਜਾਬ ਵਿੱਚ ਵੱਖ-ਵੱਖ ਥਾਈਂ ਗੜੇਮਾਰੀ ਦੀ ਸੰਭਾਵਨਾ
HAILSTORM ALERT : 1 ਫਰਵਰੀ ਨੂੰ ਪੰਜਾਬ ਵਿੱਚ ਵੱਖ-ਵੱਖ ਥਾਈਂ ਗੜੇਮਾਰੀ ਦੀ ਸੰਭਾਵਨਾ
BREAKING NEWS: ਗਰੁੱਪ ਡੀ ਭਰਤੀਆਂ ਲਈ ਪੰਜਾਬ ਸਰਕਾਰ ਦਾ ਵੱਡਾ ਫੈਸਲਾ,
BREAKING NEWS: ਗਰੁੱਪ ਡੀ ਭਰਤੀਆਂ ਲਈ ਪੰਜਾਬ ਸਰਕਾਰ ਦਾ ਵੱਡਾ ਫੈਸਲਾ
ਚੰਡੀਗੜ੍ਹ, 31 ਜਨਵਰੀ 2024
ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਦੇ ਕਾਰਜ ਖੇਤਰ ਵਿੱਚ ਵਾਧਾ ਕੀਤਾ ਗਿਆ ਹੈ। ਪੰਜਾਬ ਸਰਕਾਰ ਪ੍ਰਸੋਨਲ ਵਿਭਾਗ ਸਮੂਹ ਮੁੱਖ ਸਕੱਤਰਾਂ ਨੂੰ ਪੱਤਰ ਜਾਰੀ ਕੀਤਾ ਹੈ ਕਿ ਅਤੇ ਲਿਖਿਆ ਗਿਆ ਹੈ ਕਿ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ 'ਗਰੁੱਪ-ਡੀ' ਅਸਾਮੀਆਂ ਦੀ ਭਰਤੀ ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵੱਲੋਂ ਕੀਤੀ ਜਾਵੇਗੀ। (PBJOBSOFTODAY)
DAV PUBLIC SCHOOLS RECRUITMENT 2024: ਡੀਏਵੀ ਸਕੂਲਾਂ ਵਿੱਚ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ
DAV PUBLIC SCHOOLS RECRUITMENT 2024: ਡੀਏਵੀ ਸਕੂਲਾਂ ਵਿੱਚ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ
DAV SCHOOL RECRUITMENT 2024: Online applications are invited from 31/01/2024 (Wednesday) (08:00 am) to 11/02/2024 (Sunday) (08:00 pm) for various Teaching/Non-Teaching posts for different D.A.V. Public Schools.
DETAILS OF VACANCIES AND QUALIFICATION
For details of the advertisement and eligibility, candidates should visit our website davrecruit.davcmc.in.
SELECTION PROCESS
All eligible candidates will be called for CBT (Computer Based Test) to be held at different D.A.V. Schools for which the date & time shall be intimated later through email/SMS message.
Those who clear CBT shall be issued a Provisional Eligibility Card, with which they can apply at any D.A.V. School across the country. Final selection will be made on the basis of Panel Interview (with Class demonstration) held at the respective schools.
DAV PUBLIC SCHOOL KHANNA BHRTI 2024
ਮੈਡਮ ਸਰੋਜ ਰਾਣੀ ਨੇ ਸੰਭਾਲਿਆ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਆਹੁਦਾ
ਮੈਡਮ ਸਰੋਜ ਰਾਣੀ ਨੇ ਸੰਭਾਲਿਆ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਆਹੁਦਾ
ਬਰਨਾਲਾ, 30 ਜਨਵਰੀ
ਸਿੱਖਿਆ ਵਿਭਾਗ ਦੇ ਪੀ.ਈ.ਐੱਸ. ਗਰੁੱਪ ਏ ਕੇਡਰ ਦੀਆਂ ਹੋਈਆਂ ਤਰੱਕੀਆਂ ਅਤੇ ਬਦਲੀਆਂ ਤਹਿਤ ਮੈਡਮ ਸਰੋਜ ਰਾਣੀ ਵੱਲੋਂ ਜ਼ਿਲ੍ਹਾ ਸਿੱਖਿਆ ਦਫ਼ਤਰ ਬਰਨਾਲਾ ਵਿਖੇ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਸੈਕੰਡਰੀ ਸਿੱਖਿਆ ਦਾ ਅਹੁਦਾ ਸੰਭਾਲ ਲਿਆ ਗਿਆ ਹੈ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਵਸੁੰਧਰਾ ਕਪਿਲਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ੍ਰ ਬਰਜਿੰਦਰਪਾਲ ਸਿੰਘ ਜੀ ਦੀ ਅਗਵਾਈ ਵਿੱਚ ਸਮੂਹ ਸਟਾਫ਼ ਵੱਲੋਂ ਨਵ ਨਿਯੁਕਤ ਡੀ.ਈ.ਓ. ਮੈਡਮ ਸਰੋਜ ਰਾਣੀ ਦਾ ਨਿੱਘਾ ਸਵਾਗਤ ਕੀਤਾ ਗਿਆ। ਅਹੁਦਾ ਸੰਭਾਲਣ ਤੋਂ ਬਾਦ ਡੀ.ਈ.ਓ. ਸਰੋਜ ਰਾਣੀ ਨੇ ਕਿਹਾ ਕਿ ਉਹਨਾਂ ਦੀ ਸਿੱਖਿਆ ਵਿਭਾਗ ਵਿੱਚ ਪਹਿਲੀ ਜੁਆਇਨਿੰਗ 1987 ਵਿੱਚ ਸਰਕਾਰੀ ਹਾਈ ਸਕੂਲ, ਕਲਾਲ ਮਾਜਰਾ ਜ਼ਿਲ੍ਹਾ ਲੁਧਿਆਣਾ ਵਿਖੇ ਬਤੌਰ ਸਾਇੰਸ ਅਧਿਆਪਕ ਹੋਈ। ਉਸਤੋਂ ਬਾਦ 1991 ਵਿੱਚ ਪਦਉੱਨਤ ਹੋਕੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜੋਗਾ ਜ਼ਿਲ੍ਹਾ ਮਾਨਸਾ ਵਿਖੇ ਗਣਿਤ ਲੈਕਚਰਾਰ, 2010 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ ) ਫ਼ਫੜੇ ਭਾਈ ਕੇ ਬਤੌਰ ਪ੍ਰਿੰਸੀਪਲ ਅਤੇ ਹੁਣ 2024 ਵਿੱਚ ਪਦਉੱਨਤ ਹੋ ਕੇ ਜ਼ਿਲ੍ਹਾ ਬਰਨਾਲਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਵਜੋਂ ਅਹੁਦਾ ਸੰਭਾਲਿਆ।
ਉਹਨਾਂ ਨੇ ਕਿਹਾ ਕਿ ਜ਼ਿਲ੍ਹੇ ਵਿਚ ਸਿੱਖਿਆ ਸੁਧਾਰ ਮੁਹਿੰਮ ਨੂੰ ਹੋਰ ਤੇਜ਼ ਕਰਨ, ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ ਦੇ ਹਰ ਪ੍ਰੋਜੈਕਟ ਨੂੰ ਲਾਗੂ ਕਰਨ ਵਿੱਚ ਆਪਣਾ ਪੂਰਾ ਯੋਗਦਾਨ ਪਾਉਣਗੇ। ਜ਼ਿਲ੍ਹੇ ਦੇ ਕਿਸੇ ਵੀ ਕਰਮਚਾਰੀ ਦਾ ਸਿੱਖਿਆ ਦਫ਼ਤਰ ਨਾਲ ਸੰਬੰਧਿਤ ਸਹੀ ਕੰਮ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ ਬੱਚਿਆਂ ਦੀ ਪੜ੍ਹਾਈ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਇਸ ਮੌਕੇ ਮਾਨਸਾ ਤੋਂ ਡਿਪਟੀ ਡੀਈਓ ਐਲੀਮੈਂਟਰੀ ਗੁਰਲਾਭ ਸਿੰਘ, ਡਿਪਟੀ ਡੀਈਓ ਸੈਕੰਡਰੀ ਅਸ਼ੋਕ ਕੁਮਾਰ, ਪ੍ਰਿੰਸੀਪਲ ਰਾਕੇਸ਼ ਜਿੰਦਲ, ਰਮੇਸ਼ਵਰ ਕੁਮਾਰ ਸਹਾਇਕ ਡਾਇਰੈਕਟਰ ਮੱਛੀ ਪਾਲਣ ਵਿਭਾਗ ਮਾਨਸਾ, ਬ੍ਰਿਜ਼ ਭੂਸ਼ਣ ਸਹਾਇਕ ਡਾਇਰੈਕਟਰ ਮੱਛੀ ਪਾਲਣ ਵਿਭਾਗ ਬਰਨਾਲਾ, ਪ੍ਰਿੰਸੀਪਲ ਹਰੀਸ਼ ਬਾਂਸਲ, ਡਾਇਟ ਪ੍ਰਿੰਸੀਪਲ ਡਾ. ਮੁਨੀਸ਼ ਮੋਹਨ ਸ਼ਰਮਾ, ਸੁਪਰਡੈਂਟ ਰੇਸ਼ਮ ਸਿੰਘ, ਹੈਡਮਾਸਟਰ ਪ੍ਰਦੀਪ ਸਿੰਘ ਕਾਹਨੇਕੇ, ਸਟੇਨੋ ਮਨਜੀਤ ਕੌਰ, ਸ਼ਿਵ ਸਿੰਗਲਾ, ਸੁਤੰਤਰ ਭਾਰਦਵਾਜ, ਹਰੀਸ਼ ਕੁਮਾਰ, ਚਾਰੂ ਭਾਰਦਵਾਜ, ਨੇਹਾ, ਸੁਖਪਾਲ ਸਿੰਘ ਚੇਅਰਮੈਨ ਫਾਰਮਰ ਕਮਿਸ਼ਨ, ਜਸਪਾਲ ਸ਼ਰਮਾ ਐਲ.ਆਈ.ਸੀ., ਐਡਵੋਕੇਟ ਅਸ਼ੋਕ ਸ਼ਰਮਾ, ਨਰਿੰਦਰ ਸ਼ਰਮਾ, ਡਾਕਟਰ ਰਾਕੇਸ਼ ਰੀਤ, ਇੰਦਰਾ ਰਾਣੀ, ਨਿਸ਼ਾ ਸ਼ਰਮਾ, ਰਾਬੀਆ, ਰਿਤੂ ਸ਼ਰਮਾ, ਨੇਹਾ ਗੋਦਾਰਾ, ਡੀ.ਐਸ.ਐਮ. ਰਾਜੇਸ਼ ਗੋਇਲ, ਕੀਰਤੀ ਦੇਵ ਸ਼ਰਮਾ ਅਤੇ ਸਮੂਹ ਸਟਾਫ਼ ਹਾਜ਼ਰ ਰਿਹਾ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਡਾਇਟ ਵਿਖੇ ਚੱਲ ਰਹੀ ਅਧਿਆਪਕ ਟਰੇਨਿੰਗ ਵਿੱਚ ਕੀਤੀ ਸ਼ਮੂਲੀਅਤ
ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਪੰਜਾਬ ਸਰਕਾਰ ਦੁਆਰਾ ਸੁਰੂ ਕੀਤੇ ਜਾ ਰਹੇ ਹਨ “ਸਕੂਲ ਆਫ ਅਪਲਾਈਡ ਲਰਨਿੰਗ”: ਹਰਜੋਤ ਸਿੰਘ ਬੈਂਸ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ 18 ਹਜਾਰ ਸਕੂਲਾਂ ਵਿੱਚ ਚੱਲ ਰਹੇ ਵੱਖ ਵੱਖ ਵਿਕਾਸ ਕਾਰਜ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਡਾਇਟ ਫਤਹਿਗੜ੍ਹ ਸਾਹਿਬ ਵਿਖੇ ਚੱਲ ਰਹੀ ਅਧਿਆਪਕ ਟਰੇਨਿੰਗ ਵਿੱਚ ਕੀਤੀ ਸ਼ਮੂਲੀਅਤ
30 ਜਨਵਰੀ 2024,
ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ “ਸਕੂਲ ਆਫ ਅਪਲਾਈਡ ਲਰਨਿੰਗ” ਸ਼ੁਰੂ ਕੀਤੇ ਜਾ ਰਹੇ ਹਨ, ਜਿਸ ਲਈ ਸੂਬੇ ਦੇ 40 ਸਕੂਲਾਂ ਪਾਇਲਟ ਤੌਰ ਤੇ ਚੁਣਿਆ ਗਿਆ ਹੈ ਅਤੇ ਇਸ ਵਿੱਚ 2000 ਦੇ ਕਰੀਬ ਵਿਦਿਆਰਥੀਆਂ ਨੂੰ ਦਾਖਲ ਕੀਤਾ ਜਾਵੇਗਾ। ਇਹ ਜਾਣਕਾਰੀ ਪੰਜਾਬ ਦੇ ਸਿੱਖਿਆ ਮੰਤਰੀ ਸ.ਹਰਜੋਤ ਸਿੰਘ ਬੈਂਸ ਨੇ ਜਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਫਤਹਿਗੜ੍ਹ ਸਾਹਿਬ ਵਿਖੇ ਪੰਜਾਬ ਸਰਕਾਰ ਦੇ ਇਸ ਪ੍ਰੋਜੈਕਟ ਦੀ ਟ੍ਰੇਨਿੰਗ ਦੇਣ ਲਈ ਰੱਖੇ ਸਮਾਗਮ ਨੂੰ ਸਬੰਧੋਨ ਕਰਦਿਆਂ ਦਿੱਤੀ।
ਸਿੱਖਿਆ ਮੰਤਰੀ ਸ. ਬੈਂਸ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਭਵਿੱਖ ਦੇ ਰੁਜ਼ਗਾਰਮੁਖੀ ਕਿੱਤਾਮੁਖੀ ਕੋਰਸਾਂ ਨੂੰ ਧਿਆਨ ਵਿੱਚ ਰੱਖਦਿਆਂ ਬੱਚਿਆਂ ਨੂੰ ਉਹੋ ਜਿਹੀ ਹੀ ਸਿੱਖਿਆ ਦਿੱਤੀ ਜਾ ਰਹੀ ਹੈ।
ਸ. ਬੈਂਸ ਨੇ ਦੱਸਿਆ ਕਿ “ਸਕੂਲ ਆਫ ਅਪਲਾਈਡ ਲਰਨਿੰਗ” ਵਿੱਚ ਗਿਆਰਵੀਂ ਕਲਾਸ ਦੇ ਬੱਚਿਆ ਨੂੰ ਬੈਕਿੰਗ, ਵਿੱਤੀ ਸੇਵਾਵਾਂ, ਇਸੋਰੈਂਸ, ਡਿਜੀਟਲ ਡਿਜ਼ਾਈਨ, ਹੈਲਥਕੇਅਰ ਸਾਇੰਸ ਅਤੇ ਬਿਊਟੀ ਤੇ ਵੈਲਨੈਸ ਆਦਿ ਵਿਸ਼ਿਆ ਤੇ ਪੜ੍ਹਾਈ ਕਰਾਈ ਜਾਵੇਗੀ। ਜਿਸ ਨਾਲ ਬੱਚੇ ਇਸ ਖੇਤਰ ਵਿੱਚ ਆਪਣਾ ਭਵਿੱਖ ਬਣਾ ਸਕਣਗੇ।
ਡਾਇਟ ਵਿਖੇ ਸ਼ੁਰੂ ਹੋਈ ਅਧਿਆਪਕ ਟ੍ਰੇਨਿੰਗ ਬਾਰੇ ਸਿੱਖਿਆ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦਿਲੀ ਖਾਹਿਸ਼ ਹੈ ਕਿ ਪੰਜਾਬ ਦੇ ਹਰ ਨੌਜਵਾਨ ਨੂੰ ਵਧੀਆ ਰੁਜ਼ਗਾਰ ਤੇ ਤਨਖਾਹਾ ਹਾਸਿਲ ਹੋਣ ਜਿਸ ਕਾਰਨ ਇਹ ਟ੍ਰੇਨਿੰਗ ਸ਼ੁਰੂ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਇਹ ਟ੍ਰੇਨਿੰਗ ਇੱਕ ਪਾਇਲਟ ਪ੍ਰੋਜੈਕਟ ਦੇ ਰੂਪ ਵਿੱਚ ਸ਼ੁਰੂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਸ ਪਾਇਲਟ ਪ੍ਰੋਜੈਕਟ ਵਿੱਚ ਦੇਸ਼ ਵਿਦੇਸ਼ ਦੀਆਂ ਪ੍ਰਮੁੱਖ ਸੰਸਥਾਵਾਂ ਦਾ ਸਹਿਯੋਗ ਲੈ ਕੇ ਨੌਜਵਾਨਾਂ ਨੂੰ ਵਧੀਆ ਰੁਜ਼ਗਾਰ ਤੇ ਚੰਗੀਆਂ ਤਨਖਾਹਾਂ ਦਵਾ ਕੇ ਉਹਨਾਂ ਨੂੰ ਆਪਣੇ ਪੈਰਾਂ ਤੇ ਖੜਾ ਕੀਤਾ ਜਾਵੇਗਾ।
ਸ.ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਸਕੂਲਾਂ ਦੀ ਹਾਲਤ ਨੂੰ ਸੁਧਾਰ ਕਰਨ ਲਈ ਦਿਨ ਰਾਤ ਕੰਮ ਕਰ ਰਹੀ ਹੈ। ਅੱਜ ਪੰਜਾਬ ਵਿੱਚ ਕਰੀਬ 19 ਹਜਾਰ ਸਕੂਲ ਹਨ ਜਿਨ੍ਹਾਂ ਵਿੱਚੋਂ ਕਰੀਬ 18 ਹਜਾਰ ਸਕੂਲਾਂ ਵਿੱਚ ਵੱਖ ਵੱਖ ਕਿਸਮ ਦੇ ਵਿਕਾਸ ਕਾਰਜ ਚਲ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਸਕੂਲਾਂ ਵਿੱਚ ਚਾਰ ਦਿਵਾਰੀ ਕਰਨ ਦਾ ਕੰਮ ਪਾ ਜੋਰ ਸੋਰ ਤੇ ਚੱਲ ਰਿਹਾ ਹੈ ਅਤੇ ਇਸਦੇ ਨਾਲ ਹੀ ਸਕੂਲਾਂ ਦੇ ਬੂਨਿਆਦੀ ਢਾਚੇ ਨੂੰ ਵੀ ਤਬਦੀਲ ਕੀਤਾ ਜਾ ਰਿਹਾ ਹੈ।
ਸਿੱਖਿਆ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿੱਤੇ ਆਦੇਸ਼ਾਂ ਅਨੁਸਾਰ ਪੰਜਾਬ ਦੀ ਆਪਣੀ ਸਿੱਖਿਆ ਨੀਤੀ ਬਣਾਉਣ ਲਈ ਵੱਡੀ ਪੱਧਰ ਤੇ ਕਾਰਵਾਈ ਆਰੰਭੀ ਗਈ ਹੈ ਤੇ ਛੇਤੀ ਹੀ ਪੰਜਾਬ ਅੰਦਰ ਆਪਣੀ ਸਿੱਖਿਆ ਨੀਤੀ ਲਾਗੂ ਹੋਵੇਗੀ। ਪੱਤਰਕਾਰਾਂ ਦੇ ਇੱਕ ਸਵਾਲ ਦੇ ਜਵਾਬ ਵਿੱਚ ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸਮੂਹ ਸਰਕਾਰੀ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪਿਛਲੇ ਸਾਲਾਂ ਨਾਲੋਂ ਵਿਦਿਆਰਥੀਆਂ ਦੇ ਦਾਖਲੇ ਵਿੱਚ ਵੱਡਾ ਵਾਧਾ ਹੋਇਆ ਹੈ। ਉਨਾਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਿੱਚ ਪਿਛਲੇ ਸਾਲ 700 ਵਿਦਿਆਰਥੀਆਂ ਦਾ ਦਾਖਲਾ ਹੋਇਆ ਸੀ ਜੋ ਕਿ ਇਸ ਸਾਲ 1300 ਹੋ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਅੰਦਰ ਚੱਲ ਰਹੀ ਸਿੱਖਿਆ ਕ੍ਰਾਂਤੀ ਸਦਕਾ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਪਿਛਲੇ ਮਹੀਨੇ ਇਸਰੋ ਅਤੇ ਜਾਪਾਨ ਵਰਗੇ ਦੇਸ਼ਾਂ ਵਿੱਚ ਗਏ ਹਨ ਅਤੇ ਛੇਤੀ ਹੀ ਸੂਬੇ ਅੰਦਰ ਹੋਰ ਨਵੇਂ ਸਕੂਲ ਆਫ ਐਮੀਨੈਂਸ ਲੋਕ ਅਰਪਣ ਕਰਨ ਜਾ ਰਹੇ ਹਨ। ਉਹਨਾਂ ਕਿਹਾ ਕਿ ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਉਹ ਸਹੂਲਤਾਂ ਮਿਲ ਰਹੀਆਂ ਹਨ ਜੋ ਕਿ ਸੂਬੇ ਦੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਨਹੀਂ ਮਿਲਦੀਆਂ।
ਪੱਤਰਕਾਰਾਂ ਵੱਲੋਂ ਪੁੱਛੇ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਸਿੱਖਿਆ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੁਣ ਤੱਕ 41000 ਸਰਕਾਰੀ ਨੌਕਰੀਆਂ ਵੰਡੀਆਂ ਜਾ ਚੁੱਕੀਆਂ ਹਨ ਜੋ ਕਿ ਪਿਛਲੇ 72 ਸਾਲਾਂ ਦਾ ਰਿਕਾਰਡ ਹੈ। ਉਹਨਾਂ ਕਿਹਾ ਕਿ ਪਹਿਲਾਂ ਸਰਕਾਰੀ ਨੌਕਰੀਆਂ ਪ੍ਰਾਪਤ ਕਰਨਾ ਨੌਜਵਾਨਾਂ ਦਾ ਸੁਪਨਾ ਹੁੰਦਾ ਸੀ ਜੋ ਕਿ ਬਹੁਤ ਘੱਟ ਪੂਰਾ ਹੁੰਦਾ ਸੀ ਪਰੰਤੂ ਹੁਣ ਪਿੰਡਾਂ ਦੇ ਨੌਜਵਾਨ ਆਪਣੇ ਗੁਆਂਡੀਆਂ ਦੇ ਬੱਚਿਆਂ ਦੀਆਂ ਸਰਕਾਰੀ ਵਿਭਾਗਾਂ ਵਿੱਚ ਹੁੰਦੀਆਂ ਨਿਯੁਕਤੀਆਂ ਦੇਖ ਕੇ ਹੋਰ ਉਤਸਾਹਿਤ ਹੁੰਦੇ ਹਨ ਤੇ ਨੌਕਰੀਆਂ ਪ੍ਰਾਪਤ ਕਰਦੇ ਹਨ।
ਉਹਨਾਂ ਕਿਹਾ ਕਿ ਪੰਜਾਬ ਅੰਦਰ ਵਧ ਰਹੇ ਰੁਜ਼ਗਾਰ ਦੇ ਮੌਕਿਆਂ ਨੂੰ ਦੇਖਦੇ ਹੋਏ ਸਾਡੇ ਨੌਜਵਾਨਾਂ ਵਿੱਚ ਬਾਹਰਲੇ ਮੁਲਕਾਂ ਚ ਜਾਣ ਦਾ ਰੁਝਾਨ ਘਟੇਗਾ ਤੇ ਉਹ ਆਪਣੇ ਦੇਸ਼ ਚ ਰਹਿ ਕੇ ਹੀ ਚੰਗੀ ਕਮਾਈ ਕਰ ਸਕਣਗੇ। ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਲ ਵਿੱਚ ਪੰਜਾਬ ਪ੍ਰਤੀ ਅਥਾਹ ਪਿਆਰ ਹੈ ਜਿਸ ਕਾਰਨ ਪਿਛਲੇ 72 ਸਾਲਾਂ ਦਾ ਖੇਡਾਂ ਤੇ ਸਿੱਖਿਆ ਵਿੱਚ ਸਾਡੇ ਨੌਜਵਾਨਾਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ। ਉਨ੍ਹਾਂ ਕਿਹਾ ਕਿ ਏਸ਼ੀਅਨ ਗੇਮਸ ਵਿੱਚ 72 ਸਾਲਾਂ ਬਾਅਦ ਸਾਡੇ ਨੌਜਵਾਨ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਮੈਡਲ ਜਿੱਤੇ ਜੋ ਕਿ ਮਾਣ ਵਾਲੀ ਗੱਲ ਹੈ।
ਉਹਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਪੇਪਰਾਂ ਨੂੰ ਲੈ ਕੇ ਆਪਣੇ ਬੱਚਿਆਂ ਤੇ ਜਿਆਦਾ ਦਬਾਅ ਨਾ ਪਾਇਆ ਜਾਵੇ ਕਿਉਂਕਿ ਜ਼ਿੰਦਗੀ ਦਾ ਦੂਜਾ ਨਾਮ ਹੀ ਜਿੱਤ ਤੇ ਹਾਰ ਹੈ। ਉਹਨਾਂ ਅਧਿਆਪਕਾਂ ਨੂੰ ਵੀ ਅਪੀਲ ਕੀਤੀ ਕਿ ਇਸ ਨਾਜ਼ੁਕ ਦੌਰ ਨੂੰ ਵੇਖਦੇ ਹੋਏ ਵਿਦਿਆਰਥੀਆਂ ਦੀ ਵਿਸ਼ੇਸ਼ ਤੌਰ ਤੇ ਕਾਊਂਸਲਿੰਗ ਕੀਤੀ ਜਾਵੇ।
DEVLOPMENT TAX : ਹੁਣ ਹਰੇਕ ਕਰਮਚਾਰੀ/ ਪੈਨਸ਼ਨਰ ਦਾ ਨਹੀਂ ਕਟੇਗਾ ਡਿਵੈਲਪਮੈਂਟ ਟੈਕਸ, ਸਰਕਾਰ ਨੇ ਸਪਸ਼ਟੀਕਰਨ ਕੀਤਾ ਜਾਰੀ
DEVLOPMENT TAX : ਹੁਣ ਹਰੇਕ ਕਰਮਚਾਰੀ/ ਪੈਨਸ਼ਨਰ ਦਾ ਨਹੀਂ ਕਟੇਗਾ ਡਿਵੈਲਪਮੈਂਟ ਟੈਕਸ, ਸਰਕਾਰ ਨੇ ਕੀਤੀ ਸੋ਼ਧ
SSA PUNJAB LETTERS FROM 2008 TO 2023
SSA PUNJAB INSTRUCTIONS/ LETTERS SINCE 2009 TO 2023 |
---|
SSAPUNJAB INSTRUCTIONS 2009 |
SSA PUNJAB INSTRUCTIONS 2010 |
SSA PUNJAB INSTRUCTIONS 2011 |
SSA PUNJAB INSTRUCTIONS 2012 |
SSA PUNJAB INSTRUCTIONS 2013 |
SSA PUNJAB INSTRUCTIONS 2014 |
SSA PUNJAB INSTRUCTIONS 2015 |
SSAPUNJAB INSTRUCTIONS 2016 |
SSA PUNJAB INSTRUCTIONS 2017 |
SSA PUNJAB INSTRUCTIONS 2018 |
SSA PUNJAB INSTRUCTIONS 2019 |
SSA PUNJAB INSTRUCTIONS 2020 |
SSA PUNJAB INSTRUCTIONS 2021 |
SSA PUNJAB INSTRUCTIONS 2022 |
SSA PUNJAB INSTRUCTIONS 2023 |
SSA PUNJAB INSTRUCTIONS 2024 |
SSA INSTRUCTIONS |
SSA INSTRUCTIONS |
DANCE MUKABLA 2024: 1 ਤੋਂ 3 ਫਰਵਰੀ ਤੱਕ ਕਲਾ ਕੇਂਦਰ ਗੁਰਦਾਸਪੁਰ ਵਿਖੇ ਹੋਣਗੇ ਜ਼ਿਲ੍ਹਾ ਪੱਧਰੀ ਸੰਗੀਤ ਤੇ ਡਾਂਸ ਮੁਕਾਬਲੇ
1 ਤੋਂ 3 ਫਰਵਰੀ ਤੱਕ ਕਲਾ ਕੇਂਦਰ ਗੁਰਦਾਸਪੁਰ ਵਿਖੇ ਹੋਣਗੇ ਜ਼ਿਲ੍ਹਾ ਪੱਧਰੀ ਸੰਗੀਤ ਤੇ ਡਾਂਸ ਮੁਕਾਬਲੇ
ਮੁਕਾਬਲੇ ਵਿੱਚ ਭਾਗ ਲੈਣ ਦੇ ਚਾਹਵਾਨ ਆਪਣੇ ਸਕੂਲਾਂ ਰਾਹੀਂ ਜਾਂ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਹੀਂ ਆਪਣੀ ਐਂਟਰੀ ਦਰਜ ਕਰਾ ਸਕਦੇ ਹਨ
ਗੁਰਦਾਸਪੁਰ, 30 ਜਨਵਰੀ ( ) ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਜ਼ਿਲ੍ਹਾ ਬਾਲ ਭਲਾਈ ਕੌਂਸਲ ਦੇ ਪ੍ਰਬੰਧਾਂ ਹੇਠ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਦੇ ਸਹਿਯੋਗ ਨਾਲ ਕਲਾ ਕੇਂਦਰ, ਗੁਰਦਾਸਪੁਰ ਵਿਖੇ ਮਿਤੀ 1 ਤੋਂ 3 ਫਰਵਰੀ ਤੱਕ ਜ਼ਿਲ੍ਹਾ ਪੱਧਰੀ ਸੰਗੀਤ ਤੇ ਡਾਂਸ ਮੁਕਾਬਲੇ ਕਰਵਾਏ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਇਨ੍ਹਾਂ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਸੋਲੋ ਡਾਂਸ (ਕਲਾਸੀਕਲ ਅਤੇ ਫੋਕ), ਗਰੁੱਪ ਡਾਂਸ (ਗਿੱਧਾ ਭੰਗੜਾ, ਲੁੱਡੀ, ਸੰਮੀ ਅਤੇ ਝੂਮਰ), ਕੋਰੀਉਗਰਾਫ਼ੀ (ਦੇਸ਼ ਭਗਤੀ, ਵਿਰਸਾ, ਸਭਿਆਚਾਰ, ਸਮਾਜਿਕ ਬੁਰਾਈਆਂ ’ਤੇ ਅਧਾਰਿਤ), ਗਰੁੱਪ ਗੀਤ ਅਤੇ ਸੋਲੋ ਗੀਤ ਅਤੇ ਗ਼ਜ਼ਲ ਦੇ ਮੁਕਾਬਲੇ ਹੋਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਦੇ ਚਾਹਵਾਨ ਆਪਣੇ ਸਕੂਲਾਂ ਰਾਹੀਂ ਜਾਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸ.ਸ.) ਗੁਰਦਾਸਪੁਰ ਵਿਖੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਗੂਗਲ ਫਾਰਮ https://docs.google.com/forms/d/e/1FAIpQLSfwLCoBtQRBTP6ESt-f-5eIIqS-B44uLKYTFdBm4aoeJD-0NA/viewform?usp=send_form ਨੂੰ ਭਰ ਕੇ ਵੀ ਆਪਣੀ ਐਂਟਰੀ ਦਰਜ ਕਰਾ ਸਕਦੇ ਹਨ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਸੰਗੀਤ ਤੇ ਡਾਂਸ ਮੁਕਾਬਲਿਆਂ ਵਿੱਚ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਨਗਦ ਰਾਸ਼ੀ ਅਤੇ ਸਰਟੀਫਿਕੇਟ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਮੋਬਾਈਲ ਨੰਬਰ 95012 30200 ਜਾਂ ਗਾਈਡੈਂਸ ਕਾਊਂਸਲਰ ਦੇ ਨੰਬਰ 78885 92634 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ।
PSEB RESULT FORMULA 2023-24: ਪਾਸ ਹੋਣ ਲਈ ਲਿਖ਼ਤੀ ਪ੍ਰੀਖਿਆ ਵਿੱਚ 25% ਅੰਕ ਜ਼ਰੂਰੀ।। ਪ੍ਰਯੋਗੀ ਪ੍ਰੀਖਿਆ, ਲਿਖ਼ਤੀ ਪ੍ਰੀਖਿਆ ਅਤੇ ਇੰਟਰਨਲ ਅਸੈਸਮੈਂਟ ਵਿੱਚ ਕੁਲ ਮਿਲਾਕੇ 33% ਪ੍ਰਤੀਸ਼ਤ ਅੰਕ ਜ਼ਰੂਰੀ
PSEB RESULT FORMULA 2023-24: ਪਾਸ ਹੋਣ ਲਈ ਲਿਖ਼ਤੀ ਪ੍ਰੀਖਿਆ ਵਿੱਚ 25% ਅੰਕ ਜ਼ਰੂਰੀ।।
ਪ੍ਰਯੋਗੀ ਪ੍ਰੀਖਿਆ, ਲਿਖ਼ਤੀ ਪ੍ਰੀਖਿਆ ਅਤੇ ਇੰਟਰਨਲ ਅਸੈਸਮੈਂਟ ਵਿੱਚ ਕੁਲ ਮਿਲਾਕੇ 33% ਪ੍ਰਤੀਸ਼ਤ ਅੰਕ ਜ਼ਰੂਰੀ
i) Each candidate shall have to appear in total eight subjects out of which, it is compulsory to pass in all the subjects from Group-A
ਇਸ ਪਰੀਖਿਆ ਲਈ ਕੁੱਲ 650 ਅੰਕ ਨਿਰਧਾਰਿਤ ਕੀਤੇ ਗਏ ਹਨ। ਹਰੇਕ ਪ੍ਰੀਖਿਆਰਥੀ ਵੱਲੋਂ ਕੁੱਲ ਅੱਠ (08) ਵਿਸ਼ਿਆਂ ਦੀ ਪਰੀਖਿਆ ਦਿੱਤੀ ਜਾਵੇਗੀ ਜਿਨ੍ਹਾਂ ਵਿੱਚੋਂ Group -A ਦੇ 6 ਵਿਸ਼ਿਆਂ ਵਿੱਚੋਂ ਪਾਸ ਹੋਣਾ ਅਤੇ Group-B ਦੇ ਦੋ ਵਿਸ਼ਿਆਂ ਵਿੱਚ ਅਪੀਅਰ ਹੋਣਾ ਲਾਜ਼ਮੀ ਹੈ।
(Total 650 marks have been allocated for this Examination. Each Candidate shall have to appear in total eight subjects. It is mandatory to pass in 06 subjects of Group-A and compulsory to appear in two subjects of Group-B).
ii) ਪ੍ਰੀਖਿਆਰਥੀਆਂ ਵੱਲੋਂ ਲਿਖਤੀ ਪਰੀਖਿਆ, ਪ੍ਰਯੋਗੀ ਪਰੀਖਿਆ (ਜਿਸ ਵਿਸ਼ੇ ਵਿੱਚ ਵੀ ਹੋਵੇ) ਅਤੇ INA ਵਿੱਚ ਕੁੱਲ ਮਿਲਾਕੇ 33% ਅੰਕ ਪ੍ਰਾਪਤ ਕਰਨਾ ਲਾਜ਼ਮੀ ਹੋਵੇਗਾ ਬਸ਼ਰਤੇ ਪ੍ਰੀਖਿਆਰਥੀ ਨੇ ਲਿਖਤੀ ਪਰੀਖਿਆ ਵਿੱਚ ਘੰਟੋ ਘੱਟ 25% ਅੰਕ ਪ੍ਰਾਪਤ ਕੀਤੇ ਹੋਣ। (It is compulsory to get minimum 33% marks in total of theory, Practical (wherever applicable) and INA provide the candidate has obtained minimum 25% marks in theory of each subject).
iii) ਗਰੁੱਪ-B ਦੇ ਵਿਸ਼ਿਆਂ ਵਿੱਚ ਅਪੀਅਰ ਹੋਣਾ ਲਾਜ਼ਮੀ ਹੈ ਅਤੇ ਇਹਨਾਂ ਵਿਸ਼ਿਆਂ ਵਿੱਚ ਪ੍ਰਾਪਤ ਕੀਤੇ ਅੰਕ ਤੇ ਗਰੇਡ ਸਰਟੀਫਿਕੇਟ ਵਿੱਚ ਦਰਸਾਏ ਜਾਣਗੇ। (A candidate has to appear in subjects of Group-B and the marks and grade so obtained will be as such reflected on the certificate.)
iv. ਗਰੁੱਪ-A ਅਤੇ ਗਰੁੱਪ-B ਅਧੀਨ ਵਿਸ਼ਿਆਂ ਦੇ ਪ੍ਰਸ਼ਨ ਪੱਤਰ ਬੋਰਡ ਵੱਲੋਂ ਮੁਹੱਈਆ ਕਰਵਾਏ ਜਾਣਗੇ। (Question papers for all compulsory subjects of Group-A and Group-B shall be provided by the Punjab School Education Board).
V. ਗਰੁੱਪ-A ਦੇ ਜ਼ਰੂਰੀ ਵਿਸ਼ਿਆਂ ਅਤੇ ਗਰੁੱਪ-B ਅਧੀਨ ਕੰਪਿਊਟਰ ਸਾਇੰਸ ਵਿਸ਼ੇ ਦਾ ਮੁਲਾਂਕਣ ਬੋਰਡ ਪੱਧਰ ਤੇ ਕੀਤਾ ਜਾਵੇਗਾ। ਜਦ ਕਿ ਸਿਹਤ ਅਤੇ ਸਰੀਰਿਕ ਸਿੱਖਿਆ ਅਤੇ ਚੋਣਵੇਂ/ਪ੍ਰੀ-ਵੋਕੇਸ਼ਨਲ ਜਾਂ NSQF ਵਿਸ਼ਿਆਂ ਦਾ ਮੁਲਾਂਕਣ ਸਕੂਲ ਪੱਧਰ ਤੇ ਕੀਤਾ ਜਾਵੇਗਾ। (Evaluation of compulsory subjects in Group-A and Computer Science of Group-B will be done at Board's level, whereas, evaluation of Health and Physical Education and Elective Subject/Pre-Vocational or NSQF will be done at school level).
vi, ਵਿਲੱਖਣ ਸਮਰਥਾ ਵਾਲੇ ਵਿਦਿਆਰਥੀ ਜੇਕਰ Group-A ਵਿੱਚੋਂ ਪੰਜਾਬੀ ਜਾਂ ਪੰਜਾਬ ਦਾ ਇਤਿਹਾਸ ਅਤੇ ਸਭਿਆਚਾਰ ਵਿਸ਼ਿਆਂ ਤੋਂ ਇਲਾਵਾ ਬਾਕੀ ਪੰਜ ਵਿਸ਼ੇ Group-B ਵਿੱਚੋਂ compulsory ਵਿਸ਼ਿਆਂ ਦੇ ਤੌਰ ਤੇ ਲੈਂਦਾ ਹੈ ਤਾਂ ਇਹਨਾਂ ਵਿਸ਼ਿਆਂ ਦਾ ਮੁਲਾਂਕਣ ਬੋਰਡ ਪੱਧਰ ਤੇ ਹੋਵੇਗਾ। ਜੇਕਰ ਵਿਦਿਆਰਥੀ ਤਿੰਨ ਹੋਰ ਗਰੇਡਿੰਗ ਵਾਲੇ ਵਿਸ਼ੇ Group-B ਵਿੱਚੋਂ ਚੋਣਵੇਂ ਵਿਸ਼ੇ ਦੇ ਤੌਰ ਤੇ ਲੈਂਦਾ ਹੈ ਤਾਂ ਇਹਨਾਂ ਵਿਸ਼ਿਆਂ ਦਾ ਮੁਲਾਂਕਣ ਸਕੂਲ ਪੱਧਰ ਤੇ ਹੋਵੇਗਾ।
(Apart from Punjabi or Punjab History and Culture from Group-A, if Differently Able students opt other five subjects from Group-B as a compulsory subjects, then the evaluation of these subjects will be done at Board level. If they opt three subjects from Group-B as elective subject, then the evaluation of these subjects will be done at school level.)
vii. ਵਿਲੱਖਣ ਸਮੱਰਥਾ ਵਾਲੇ ਵਿਦਿਆਰਥੀਆਂ ਦੀ ਪਰੀਖਿਆ ਅਤੇ ਮੁਲਾਂਕਣ ਬੋਰਡ ਪੱਧਰ ਤੇ ਕੀਤਾ ਜਾਵੇਗਾ। (Examination and Evaluation for Differently Able students will be done at Board level.).
viii. ਸਵਾਗਤ ਜ਼ਿੰਦਗੀ ਵਿਸ਼ਾ ਕਿਰਿਆ ਅਧਾਰਿਤ ਵਿਸ਼ਾ ਹੈ। ਜਿਸ ਦੇ ਅੰਕ INA ਅਧੀਨ ਦਿੱਤੇ ਜਾਣਗੇ। (Welcome Life is an activity based subject for which marks are given under INA).
ix. ਪ੍ਰਯੋਗੀ ਪਰੀਖਿਆ ਲਈ ਬੋਰਡ ਵੱਲੋਂ ਕੋਈ ਪ੍ਰਸ਼ਨ ਪੱਤਰ ਮੁਹੱਇਆ ਨਹੀਂ ਕਰਵਾਏ ਜਾਣਗੇ ਅਤੇ ਇਹ ਪਰੀਖਿਆ ਸਕੂਲ ਪੱਧਰ ਤੇ ਲਈ ਜਾਵੇਗੀ। (No question papers will be provided by the Punjab School Education Board for practical exams and its examination will be taken at school level).
X. ਜਿਸ ਪਰੀਖਿਆਰਥੀ ਨੇ ਪੰਜਾਬੀ/ਹਿੰਦੀ/ਉਰਦੂ ਵਿਸ਼ਾ ਪਹਿਲੀ ਭਾਸ਼ਾ ਵੱਜੋਂ ਚੋਣ ਕੀਤੀ ਹੈ, ਉਹ ਉਹੀ ਵਿਸ਼ਾ ਦੂਜੀ ਭਾਸ਼ਾ ਵਜੋਂ ਨਹੀਂ ਚੁਣ ਸਕਦਾ। (A candidate, who opts Punjabi/Hindi/Urdu subject as first language cannot opt same as a second language).
xi. ਚੋਣਵੇਂ, Pre-Vocational ਅਤੇ NSQF ਵਿਸ਼ਿਆਂ ਦਾ ਮੁਲਾਂਕਣ ਸਕੂਲ ਪੱਧਰ ਤੇ ਕੀਤਾ ਜਾਵੇਗਾ ਜਦੋਂ ਕਿ ਇਹਨਾਂ ਵਿਸ਼ਿਆਂ ਦੇ ਪ੍ਰਸ਼ਨ ਪੱਤਰ ਬੋਰਡ ਵੱਲੋਂ ਤਿਆਰ ਕੀਤੇ ਜਾਣਗੇ। (Evaluation of Elective, Pre-Vocational and NSQF subjects will be done at school level. Question paper of these subjects will be sent by Board.)
SAD NEWS: ਪ੍ਰੀਖਿਆ ਵਿੱਚ ਨੰਬਰ ਘੱਟ ਆਉਣ ਕਾਰਨ 12 ਜਮਾਤ ਦੇ ਵਿਦਿਆਰਥੀ ਵਲੋਂ ਖੁਦਕੁਸ਼ੀ
ਸੰਗਰੂਰ , 30 ਜਨਵਰੀ 2024
ਜ਼ਿਲ੍ਹਾ ਸੰਗਰੂਰ ਵਿਖੇ ਮੈਰੀਟੋਰੀਅਸ ਸਕੂਲ ਘਾਬਦਾਂ ਦੇ 12ਵੀਂ ਜਮਾਤ ਦੇ ਵਿਦਿਆਰਥੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਕਰਨ ਸਿੰਘ (16) ਪਿੰਡ ਬਲਰਾੜਾ ਮੂਨਕ ਦਾ ਰਹਿਣ ਵਾਲਾ ਸੀ ਅਤੇ ਸਕੂਲ ਦੇ ਹੋਸਟਲ ਵਿੱਚ ਰਹਿੰਦਾ ਕਾਮਰਸ ਸਟਰੀਮ ਦਾ ਵਿਦਿਆਰਥੀ ਸੀ। ਪ੍ਰੀਖਿਆ ਵਿੱਚ ਘੱਟ ਅੰਕ ਆਉਣ ਕਾਰਨ ਵਿਦਿਆਰਥੀ ਪਰੇਸ਼ਾਨ ਸੀ, ਇਸ ਲਈ ਉਸ ਨੇ ਸੋਮਵਾਰ ਸ਼ਾਮ ਨੂੰ ਹੋਸਟਲ ਦੇ ਕਮਰੇ 'ਚ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਰਾਤ ਨੂੰ ਸਕੂਲ ਪਹੁੰਚੇ ਮ੍ਰਿਤਕ ਦੇ ਪਿਤਾ ਸੁਰੇਸ਼ ਸਿੰਘ ਦਾ ਕਹਿਣਾ ਹੈ ਕਿ ਕਰਨ ਸਮੇਤ ਉਸ ਦੇ ਤਿੰਨ ਬੱਚੇ ਹਨ। ਕਰਨ ਸਭ ਤੋਂ ਛੋਟਾ ਸੀ ਅਤੇ ਪੜ੍ਹਾਈ ਵਿੱਚ ਹੁਸ਼ਿਆਰ ਸੀ। 10ਵੀਂ ਜਮਾਤ ਵਿੱਚ ਚੰਗੇ ਅੰਕ ਪ੍ਰਾਪਤ ਕੀਤੇ ਅਤੇ ਇਸ ਤੋਂ ਬਾਅਦ ਉਸ ਨੇ 11 ਵੀ ਜਮਾਤ ਦੀ ਪੜ੍ਹਾਈ ਲਈ ਮੈਰੀਟੋਰੀਅਸ ਸਕੂਲ ਵਿਚ ਦਾਖਲਾ ਲਿਆ। ਸੋਮਵਾਰ ਦੁਪਹਿਰ 3 ਵਜੇ ਉਸ ਦੇ ਸਕੂਲ ਦੇ ਅਧਿਆਪਕ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਕਰਨ ਦੇ ਇਮਤਿਹਾਨ ਵਿੱਚ ਅੰਕ ਘੱਟ ਹਨ। ਉਹ ਚੰਗੀ ਤਰ੍ਹਾਂ ਪੜ੍ਹਾਈ ਨਹੀਂ ਕਰਦਾ, ਇਸ ਲਈ ਉਸਨੂੰ ਘਰ ਭੇਜ ਦਿੱਤਾ ਜਾਵੇਗਾ। ਉਸ ਨੇ ਅਧਿਆਪਕ ਨੂੰ ਅਜਿਹਾ ਨਾ ਕਰਨ ਦੀ ਬੇਨਤੀ ਕੀਤੀ ਸੀ। ਇਸ ਤੋਂ ਬਾਅਦ ਸ਼ਾਮ 6 ਵਜੇ ਉਸ ਨੂੰ ਫੋਨ ਕਰਕੇ ਦੱਸਿਆ ਗਿਆ ਕਿ ਕਰਨ ਨੇ ਖੁਦਕੁਸ਼ੀ ਕਰ ਲਈ ਹੈ।
ਡੀਐਸਪੀ ਨੇ ਦੱਸਿਆ ਕਿ "ਸ਼ੁਰੂਆਤੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਵਿਦਿਆਰਥੀ ਦੇ ਪੇਪਰਾਂ ਵਿੱਚ ਨੰਬਰ ਘੱਟ ਆਉਣ ਕਾਰਨ ਉਸਨੇ ਖੁਦਕੁਸ਼ੀ ਕੀਤੀ ਹੈ, ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ੍ ਹਨ , ਇਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।"
ਸ੍ਰੀਮਤੀ ਲਲਿਤਾ ਰਾਣੀ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ਦਾ ਅਹੁਦਾ ਸੰਭਾਲਣ ਤੇ ਸ਼ਾਨਦਾਰ ਸਵਾਗਤ
*ਸ੍ਰੀਮਤੀ ਲਲਿਤਾ ਰਾਣੀ ਦਾ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਲੁਧਿਆਣਾ ਦਾ ਅਹੁਦਾ ਸੰਭਾਲਣ ਤੇ ਸ਼ਾਨਦਾਰ ਸਵਾਗਤ*
*ਲੁਧਿਆਣਾ-(29 ਜਨਵਰੀ) *ਸ੍ਰੀਮਤੀ ਲਲਿਤਾ ਰਾਣੀ ਨੇ ਅੱਜ ਲੁਧਿਆਣਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਦਾ ਅਹੁਦਾ ਸੰਭਾਲ਼ ਲਿਆ। ਉਹਨਾਂ ਦੇ ਅਹੁਦਾ ਸੰਭਾਲਣ ਵੇਲ਼ੇ ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਕ) ਪੰਜਾਬ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਸ੍ਰੀ ਜਗਦੀਪ ਸਿੰਘ ਜੌਹਲ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਸ੍ਰੀ ਜਤਿੰਦਰ ਸਿੰਘ ਸੋਨੀ ਅਤੇ 'ਮੁਲਾਜ਼ਮ ਏਕਤਾ' ਮੈਗਜ਼ੀਨ ਦੇ ਸੰਪਾਦਕ ਸ੍ਰੀ ਮਦਨ ਲਾਲ ਸੈਣੀ ਦੀ ਅਗਵਾਈ ਵਿੱਚ ਸ਼ਾਨਦਾਰ ਸਵਾਗਤ ਕੀਤਾ ਗਿਆ । ਮੌਕੇ ਤੇ ਮੌਜੂਦ ਜ਼ਿਲ੍ਹੇ ਦੇ ਬੀ ਪੀ ਈ ਓਜ਼ ਸ੍ਰੀਮਤੀ ਇੰਦੂ ਸੂਦ, ਹਰਪ੍ਰੀਤ ਕੌਰ ਅਤੇ ਸ੍ਰੀ ਜੌਹਲ ਨੇ ਕਿਹਾ ਕਿ ਉਹ ਹਮੇਸ਼ਾ ਮੈਡਮ ਦੇ ਮੋਢੇ ਨਾਲ਼ ਮੋਢਾ ਲਾ ਕੇ ਕੰਮ ਕਰਨਗੇ ਅਤੇ ਵਿਭਾਗ ਦੇ ਕਿਸੇ ਵੀ ਕੰਮ ਵਿੱਚ ਖੜੋਤ ਨਹੀਂ ਆਉਣ ਦੇਣਗੇ।
ਜ਼ਿਲ੍ਹਾ ਸਿੱਖਿਆ ਅਫ਼ਸਰ ਲਲਿਤਾ ਰਾਣੀ ਦਾ ਸੁਆਗਤ ਕਰਦੇ ਸਮੇਂ ਯੂਨੀਅਨ ਅਤੇ ਬੀਪੀਈਓਜ |
ਜ਼ਿਲ੍ਹਾ ਆਗੂਆਂ ਸ੍ਰੀ ਸੰਦੀਪ ਸਿੰਘ ਬਦੇਸ਼ਾ, ਕਮਲਜੀਤ ਸਿੰਘ ਮਾਨ, ਗੁਰਦੀਪ ਸਿੰਘ, ਬਲਕਾਰ ਸਿੰਘ ਸਿੱਧੂ, ਸੁਖਵੀਰ ਸਿੰਘ, ਤੁਸ਼ਾਲ ਕੁਮਾਰ,ਰਾਜਨ ਕੰਬੋਜ਼ ਆਦਿ ਵੱਲੋਂ ਮੈਡਮ ਨੂੰ ਗੁਲਦਸਤੇ ਅਤੇ ਬੁੱਕੇ ਦੇ ਕੇ ਨਿਵਾਜਿਆ ਗਿਆ। ਇਸ ਸਮੇਂ ਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਐਲੀਮੈਂਟਰੀ ਅਤੇ ਸੈਕੰਡਰੀ ਸ੍ਰੀ ਮਨੋਜ ਕੁਮਾਰ ਅਤੇ ਸ੍ਰੀ ਜਸਵਿੰਦਰ ਸਿੰਘ ਵਿਰਕ, ਸ੍ਰੀ ਚਰਨਜੀਤ ਸਿੰਘ ਸਾਬਕਾ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਦਫ਼ਤਰੀ ਸਟਾਫ਼ ਅਤੇ ਸਥਾਨਕ ਡੀ ਐੱਮ ਸੀ ਹਸਪਤਾਲ ਤੋਂ ਪਹੁੰਚੇ ਡਾਕਟਰਾਂ ਦੀ ਟੀਮ ਨੇ ਵੀ ਮੈਡਮ ਨੂੰ ਜੀ ਆਇਆਂ ਕਿਹਾ ਅਤੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਪਤੀ ਰਿਟਾਇਰਡ ਪ੍ਰਿੰਸੀਪਲ ਤੇਜਿੰਦਰ ਕੁਮਾਰ, ਉਨ੍ਹਾਂ ਦੀਆਂ ਬੇਟੀਆਂ ਅਤੇ ਵੱਖ-ਵੱਖ ਸਕੂਲਾਂ ਤੋਂ ਆਏ ਹੋਏ ਕਈ ਪ੍ਰਿੰਸੀਪਲ ਅਤੇ ਅਧਿਆਪਕ ਸਾਹਿਬਾਨ, ਵੱਖ-ਵੱਖ ਯੂਨੀਅਨਾਂ ਦੇ ਆਗੂਆਂ ਤੋਂ ਇਲਾਵਾ ਐੱਲ ਏ ਸ੍ਰੀ ਮੇਜਰ ਸਿੰਘ ਅਤੇ ਜਸਵੀਰ ਸਿੰਘ, ਜਗਜੀਤ ਸਿੰਘ ਜੇ ਈ, ਸੀਨੀਅਰ ਸਹਾਇਕ ਸ੍ਰੀ ਨਵਪ੍ਰੀਤ ਸਿੰਘ, ਮਹਿੰਦਰ ਸਿੰਘ, ਗੁਰਬੀਰ ਸਿੰਘ, ਰਮਨਦੀਪ ਸਿੰਘ, ਰਾਣਾ ਭੁਪਿੰਦਰ ਸਿੰਘ, ਰੋਹਿਤ ਕੁਮਾਰ, ਕਮਲ ਕੁਮਾਰ, ਜਰਨੈਲ ਸਿੰਘ ਆਦਿ ਮੌਜੂਦ ਸਨ।*
KITE FESTIVAL 2024: ਰਾਜ ਪੱਧਰੀ ਬਸੰਤ ਮੁਕਾਬਲਿਆਂ ਲਈ ਰਜਿਸਟ੍ਰੇਸ਼ਨ ਲਿੰਕ ਜਾਰੀ
*ਰਾਜ ਪੱਧਰੀ ਬਸੰਤ ਮੇਲੇ ਦੀਆਂ ਤਿਆਰੀਆਂ ਸਬੰਧੀ ਡੀ.ਸੀ. ਨੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ*
- ਰਾਜ ਵਾਸੀਆਂ ਨੂੰ ਮੇਲੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਸੱਦਾ
- ਮੁਕਾਬਲਿਆਂ ਲਈ ਰਜਿਸਟ੍ਰੇਸ਼ਨ www.kitefestivalferozepur2024.in ‘ਤੇ ਕੀਤੀ ਜਾਵੇ
-ਪਤੰਗਬਾਜ਼ੀ ਮੁਕਾਬਲਿਆਂ ਦੇ ਜੇਤੂਆਂ ਨੂੰ ਦਿੱਤੇ ਜਾਣਗੇ ਲੱਖਾਂ ਰੁਪਏ ਦੇ ਇਨਾਮ
-5 ਫਰਵਰੀ ਤੋਂ ਸ਼ੁਰੂ ਹੋਣਗੇ ਪਤੰਗਬਾਜ਼ੀ ਦੇ ਨਾਕਆਊਟ ਮੁਕਾਬਲੇ
-ਮਸ਼ਹੂਰ ਪੰਜਾਬੀ ਗਾਇਕ ਕਰਨਗੇ ਲੋਕਾਂ ਦਾ ਮਨੋਰੰਜਨ; ਵੱਖ-ਵੱਖ ਸਟਾਲ ਬਣਨਗੇ ਖਿੱਚ ਦਾ ਕੇਂਦਰ
***
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਜ ਦੇ ਰਵਾਇਤੀ ਤੇ ਵਿਰਾਸਤੀ ਮੇਲਿਆਂ ਨੂੰ ਦੇਸ਼-ਦੁਨੀਆਂ ਤੱਕ ਪ੍ਰਫੁੱਲਤ ਕਰਨ ਅਤੇ ਇਨ੍ਹਾਂ ਮੇਲਿਆਂ ਪ੍ਰਤੀ ਲੋਕਾਂ ਦੀ ਰੁਚੀ ਨੂੰ ਹੋਰ ਵਧਾਉਣ ਲਈ ਰਾਜ ਵਿੱਚ ਸ਼ੁਰੂ ਕੀਤੇ ਗਏ ਮੇਲਿਆਂ ਦੀ ਲੜੀ ਤਹਿਤ 10 ਅਤੇ 11 ਫਰਵਰੀ 2024 ਨੂੰ ਫਿਰੋਜ਼ਪੁਰ ਵਿਖੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿੱਚ ‘‘ਸਭ ਤੋਂ ਵੱਡਾ ਪਤੰਗਬਾਜ਼’’ ਥੀਮ ਤਹਿਤ ਰਾਜ ਪੱਧਰੀ ਪਤੰਗਬਾਜ਼ੀ ਮੁਕਾਬਲੇ ਅਤੇ ਬਸੰਤ ਮੇਲਾ ਕਰਵਾਇਆ ਜਾ ਰਿਹਾ ਹੈ। ਪਤੰਗਬਾਜ਼ੀ ਦੇ ਨਾਕਆਊਟ ਮੁਕਾਬਲੇ 5 ਫ਼ਰਵਰੀ 2024 ਤੋਂ ਸ਼ੁਰੂ ਹੋਣਗੇ, ਜਿਸ ਸਬੰਧੀ ਮੈਸੇਜ ਰਾਹੀਂ ਮੁਕਾਬਲੇਬਾਜ਼ਾਂ ਨੂੰ ਸੂਚਿਤ ਕੀਤਾ ਜਾਵੇਗਾ।
KITE FESTIVAL REGISTRATION WEBSITE 2024
ਪਤੰਗਬਾਜੀ ਮੁਕਾਬਲਿਆਂ ਵਿੱਚ ਭਾਗ ਲੈਣ ਦੇ ਚਾਹਵਾਨ ਮਰਦ, ਔਰਤਾਂ ਅਤੇ ਬੱਚੇ ਆਪਣੀ ਮੁਫਤ ਰਜਿਸਟ੍ਰੇਸ਼ਨ ਵੈਬਸਾਈਟ www.kitefestivalferozepur2024.in ‘ਤੇ ਕਰ ਸਕਦੇ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਰਾਜ ਪੱਧਰੀ ਬਸੰਤ ਮੇਲੇ ਦੀਆਂ ਤਿਆਰੀਆਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੀਤਾ।
ਡਿਪਟੀ ਕਮਿਸ਼ਨਰ ਨੇ ਸਮੂਹ ਵਿਭਾਗਾਂ ਦੇ ਅਧਿਕਰੀਆਂ ਅਤੇ ਐਨ.ਜੀ.ਓਜ਼ ਦੇ ਨੂਮਾਂਇੰਦਿਆਂ ਨੂੰ ਮੇਲੇ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਣ ਸਬੰਧੀ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੀ ਵਾਰ ਫਿਰੋਜ਼ਪੁਰ ਵਿਖੇ ਬਸੰਤ ਮੇਲਾ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਧੂਮ ਧਾਮ ਨਾਲ ਮਨਾਇਆ ਰਿਹਾ ਹੈ ਅਤੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਮਿਸ ਅਨਮੋਲ ਗਗਨ ਮਾਨ ਦੇ ਯਤਨਾਂ ਸਦਕਾ ਇਸ ਮੇਲੇ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਪ੍ਰਫੁੱਲਿਤ ਕਰਨ ਲਈ ਯਤਨਸ਼ੀਲ ਹੈ ਜਿਸ ਲਈ ਬਸੰਤ ਮੇਲੇ ਮੌਕੇ ਵੱਖ-ਵੱਖ ਪਤੰਗਬਾਜ਼ੀ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਮੇਲੇ ਦੌਰਾਨ ਵੱਖ-ਵੱਖ ਤਰ੍ਹਾਂ ਦੇ ਪਤੰਗਬਾਜ਼ੀ ਦੇ ਮੁਕਾਬਲੇ ਹੋਣਗੇ ਅਤੇ ਪਹਿਲੇ ਸਥਾਨ ਤੇ ਰਹਿਣ ਵਾਲਿਆਂ ਨੂੰ ਲੱਖਾਂ ਰੁਪਏ ਦੇ ਇਨਾਮ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਮਰਦਾਂ ਦੇ ਪਤੰਗਬਾਜ਼ੀ ਮੁਕਾਬਲੇ ਵਿੱਚ ਪਹਿਲਾਂ ਸਥਾਨ ਹਾਸਲ ਕਰਨ ਵਾਲੇ ਨੂੰ 1 ਲੱਖ ਦਾ ਇਨਾਮ ਦਿੱਤਾ ਜਾਵੇਗਾ ਅਤੇ ਇਸੇ ਤਰ੍ਹਾਂ ਹੀ ਔਰਤਾਂ ਦੇ ਪਤੰਗਬਾਜ਼ੀ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਵਿਜੇਤਾ ਨੂੰ ਵੀ 1 ਲੱਖ ਦਾ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ 10 ਤੋਂ 18 ਸਾਲ ਦੀ ਉਮਰ ਵਾਲੇ ਲੜਕੇ-ਲੜਕੀਆਂ ਵਿਚੋਂ ਜੇਤੂਆਂ ਨੂੰ 25-25 ਹਜ਼ਾਰ ਰੁਪਏ ਦੇ ਇਨਾਮ ਦਿੱਤੇ ਜਾਣਗੇ। ਇਸ ਤੋਂ ਇਲਾਵਾ ਐਨ.ਆਰ.ਆਈ ਕੈਟਾਗਰੀ ਪਤੰਗਬਾਜੀ ਮੁਕਾਬਲਿਆਂ ਦੇ ਜੇਤੂ ਨੂੰ 51 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਪਤੰਗਬਾਜੀ ਮੁਕਾਬਲਿਆਂ ਵਿੱਚ ਸਭ ਤੋਂ ਆਕਰਸ਼ਿਤ ਮੁਕਾਬਲਾ "ਸਭ ਤੋਂ ਵੱਡਾ ਪਤੰਗਬਾਜ਼ ਮੁਕਾਬਲਾ" ਹੋਵੇਗਾ ਅਤੇ ਇਸ ਮੁਕਾਬਲੇ ਦੇ ਜੇਤੂ ਨੂੰ 2 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਾਤਾਵਰਣ ਅਤੇ ਜੀਵ ਸੁਰੱਖਿਆ ਪ੍ਰਤੀ ਮਨੱਖੀ ਜ਼ਿੰਮੇਵਾਰੀ ਦਾ ਸੰਦੇਸ਼ ਦਿੰਦੇ ਹੋਏ ਚਾਈਨਾ ਡੋਰ ਦੀ ਵਰਤੋਂ ਕਰਨ ਦੀ ਪੂਰਨ ਪਾਬੰਦੀ ਹੋਵੇਗੀ। ਇਸ ਮੇਲੇ ਵਿੱਚ ਰਵਾਇਤੀ ਖਾਣਿਆਂ ਦੇ ਸਟਾਲ ਲਗਾਏ ਜਾਣਗੇ ਅਤੇ ਮਸ਼ਹੂਰ ਪੰਜਾਬੀ ਗਾਇਕ ਆਪਣੇ ਗੀਤਾਂ ਰਾਹੀਂ ਮੇਲੇ ਨੂੰ ਚਾਰ ਚੰਨ ਲਗਾਉਣਗੇ। ਉਨ੍ਹਾਂ ਰਾਜ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੱਧ ਤੋਂ ਵੱਧ ਇਸ ਮੇਲੇ ਵਿੱਚ ਭਾਗ ਲੈਣ ਲਈ ਰਜਿਸਟ੍ਰੇਸ਼ਨ ਕਰਵਾਉਣ।
KITE FESTIVAL FEROZPUR 2024
ਬਸੰਤ ਪੰਚਮੀ (ਦੇਵਨਾਗਰੀ: वसन्त पञ्चमी) ਬਸੰਤ ਵਿੱਚ ਮਨਾਏ ਜਾਣ ਵਾਲਾ ਬਸੰਤ ਰੁੱਤ ਦਾ ਸਵਾਗਤੀ ਤਿਉਹਾਰ ਹੈ। ਇਸਨੂੰ ਕਈ ਲੋਕ ਸਰਸਵਤੀ ਪੂਜਾ ਜਾਂ ਸ਼੍ਰੀਪੰਚਮੀ (ਦੇਵਨਾਗਰੀ:श्रीपञ्चमी) ਵੀ ਕਹਿੰਦੇ ਹਨ ਅਤੇ ਵੇਦਾਂ ਵਿੱਚ ਇਹ ਸੰਗੀਤ, ਵਿੱਦਿਆ, ਸਾਹਿਤ ਅਤੇ ਕਲਾ ਦੀ ਦੇਵੀ ਮੰਨੀ ਜਾਂਦੀ ਹੈ। ਬਹਾਰ ਰੁੱਤ ਨਾਲ ਸੰਬੰਧਿਤ ਇਹ ਪ੍ਰਸਿੱਧ ਤਿਉਹਾਰ ਜੋ ਮਾਘ ਦੇ ਸੁਦੀ ਪੰਜ ਨੂੰ ਸਾਰੇ ਪੰਜਾਬ ਵਿੱਚ ਬੜੇ ਚਾਅ ਤੇ ਮਲਾਰ ਨਾਲ ਮਨਾਇਆ ਜਾਂਦਾ ਹੈ। ਬਸੰਤ ਪੰਚਮੀ ਤੋਂ ਬਹਾਰ ਰੁੱਤ ਦੀ ਸ਼ੁਰੂਆਤ ਦਾ ਅਨੁਮਾਨ ਲਗਾਇਆ ਜਾਂਦਾ ਹੈ। ਅੱਜ ਕੱਲ੍ਹ ਬਸੰਤ ਵਾਲੇ ਦਿਨ ਪੀਲੇ ਕੱਪੜੇ ਪਹਿਨਣ ਦਾ ਰਿਵਾਜ ਹੈ। ਬਸੰਤ ਦੇ ਆਗਮਨ ਨਾਲ ਸਾਰੇ ਪੰਜਾਬ ਦੇ ਵਿੱਚ ਨਵੀਂ ਜ਼ਿੰਦਗੀ ਧੜਕ ਉੱਠਦੀ ਹੈ। ਥਾਂ-ਥਾਂ 'ਤੇ ਪਿੰਡਾਂ ਵਿੱਚ ਨਿੱਕੇ-ਵੱਡੇ ਮੇਲੇ ਲੱਗਦੇ ਹਨ ਅਤੇ ਲੋਕੀਂ ਸਰ੍ਹੋਂ ਦੇ ਫੁੱਲ ਵਾਂਗ ਖਿੜ ਕੇ ਇਹਨਾਂ ਮੇਲਿਆਂ ਦੀ ਰੌਣਕ ਵਧਾਉਂਦੇ ਹਨ। ਫ਼ਿਰੋਜ਼ਪੁਰ ਦੀ ਬਸੰਤ ਪੰਚਮੀ ਖ਼ਾਸ ਤੌਰ 'ਤੇ ਪ੍ਰਸਿੱਧ ਹੈ।
BASANT PANCHAMI FAIR IMPORTANCE
ਬਸੰਤ ਪੰਚਮੀ ਵਾਲੇ ਦਿਨ ਲੋਕ ਆਪਣੇ ਦਿਲਾਂ ਦਾ ਹੁਲਾਸ ਪਤੰਗਾਂ ਉਡਾ ਕੇ ਪ੍ਰਗਟ ਕਰਦੇ ਹਨ। ਉਸ ਦਿਨ ਸਾਰਾ ਆਕਾਸ਼ ਰੰਗ-ਬਰੰਗੇ ਹਵਾ ਵਿੱਚ ਤੈਰਦੇ ਤੇ ਨ੍ਰਿਤ ਕਰਦੇ ਪਤੰਗਾਂ ਨਾਲ਼ ਭਰ ਜਾਂਦਾ ਹੈ। ਇਸ ਦਿਨ ਆਕਾਸ਼ ਇੱਕ ਅਥਾਹ ਰੰਗਮੰਚ ਲੱਗਦਾ ਹੈ ਜਿਸ 'ਤੇ ਵੰਨ-ਸੁਵੰਨੇ ਪਤੰਗਾਂ ਦੇ ਰੂਪ ਵਿੱਚ ਪੰਜਾਬੀਆਂ ਦਾ ਮਨ ਸਰਸ਼ਾਰ ਹੋਇਆ ਅਠਖੇਲੀਆਂ ਭਰ ਰਿਹਾ ਹੁੰਦਾ ਹੈ। ਪੰਜਾਬ ਦੇ ਅਨੇਕਾਂ ਸ਼ਹਿਰਾਂ ਵਿੱਚ ਬਸੰਤ ਪੰਚਮੀ ਦੀਆਂ ਰੌਣਕਾਂ ਧੂਹ ਪਾਉਂਦੀਆਂ ਹਨ। ਲੋਕ ਪੀਲੇ ਕੱਪੜੇ ਪਾਉਂਦੇ ਹਨ। ਇਹਨਾਂ ਦਿਨਾਂ ਵਿੱਚ ਧਰਤੀ ਬੋਲਦੀ ਹੈ ਅਤੇ ਬਨਸਪਤੀ ’ਤੇ ਨਵਾਂ ਨਿਖਾਰ ਆਉਂਦਾ ਹੈ… ਸ਼ਗੂਫੇ ਫੁੱਟਦੇ ਹਨ… ਖੇਤਾਂ ਵਿੱਚ ਸਰੋਂ ਦੇ ਖਿੜੇ ਹੋਏ ਪੀਲੇ-ਪੀਲੇ ਫੁੱਲ ਮਨਮੋਹਕ ਨਜ਼ਾਰਾ ਪੇਸ਼ ਕਰਦੇ ਹਨ… ਜਿੱਥੋਂ ਤਕ ਨਜ਼ਰ ਜਾਂਦੀ ਹੈ ਖਿੜੇ ਹੋਏ ਫੁੱਲ ਨਜ਼ਰੀਂ ਪੈਂਦੇ ਹਨ... ਬਾਗ਼ੀਂ ਫੁੱਲ ਖਿੜਦੇ ਹਨ। ਸਭਿਆਚਾਰਕ ਦ੍ਰਿਸ਼ਟੀ ਤੋਂ ਵੀ ਬਸੰਤ ਪੰਚਮੀ ਦਾ ਮਹੱਤਵਪੂਰਨ ਯੋਗਦਾਨ ਹੈ। ਬੱਚਿਆਂ ਅਤੇ ਨੌਜਵਾਨਾਂ ਦੀ ਖੁਸ਼ੀ ਦਾ ਚਾਅ ਸਾਂਭਿਆ ਨਹੀਂ ਜਾਂਦਾ।
ਬਸੰਤ ਪੰਚਮੀ 'ਸ਼ੁਕਲ ਪੱਖ ਦੀ ਪੰਚਮੀ' (5ਵੇਂ ਦਿਨ) ਨੂੰ ਮਨਾਈ ਜਾਂਦੀ ਹੈ । ਚੰਨ ਦਾ ਚਮਕਦਾਰ ਪੰਦਰਵਾੜਾ ਹਿੰਦੂ ਕੈਲੰਡਰ ਵਿੱਚ 'ਮਾਘ' ਦੇ ਮਹੀਨੇ ਵਿੱਚ (ਜੋ ਕਿ ਅੰਗਰੇਜ਼ੀ ਕੈਲੰਡਰ ਵਿੱਚ ਜਨਵਰੀ-ਫ਼ਰਵਰੀ ਦੇ ਮਹੀਨੇ ਨਾਲ ਮੇਲ ਖਾਂਦਾ ਹੈ।) ਹੁੰਦਾ ਹੈ। ਇਹ ਭਾਰਤ ਵਿੱਚ ਬਸੰਤ ਰੁੱਤ ਜਾਂ ਵਸੰਤ ਰਿਤੂ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ।
ਪੇਚਾ (ਪਤੰਗ ਕੱਟਣਾ) ਚੈਲੇਂਜ ਇਨਾਮਾਂ ਦਾ ਵੇਰਵਾ
‘ਪੇਚਾ ਮੁਕਾਬਲਾ’ ਇੱਕ ਮਜ਼ੇਦਾਰ ਅਤੇ ਰੋਮਾਂਚ ਭਰਪੂਰ ਮੁਕਾਬਲਾ ਹੈ। ਜਿਸ ਵਿੱਚ ਪ੍ਰਤੀਯੋਗੀ ਨਾ ਕੇਵਲ ਪਤੰਗ ਉਡਾਉਣਗੇ ਬਲਕਿ ਆਪਣੀ ਪਤੰਗ ਉਡਾਉਣ ਦੀ ਕਾਬਲੀਅਤ ਨੂੰ ਵਰਤਦੇ ਹੋਏ ਦੂਸਰੇ ਪ੍ਰਤੀਯੋਗੀਆਂ ਦੀ ਪਤੰਗਾਂ ਨੂੰ ਵੀ ਕੱਟਣਗੇ। ਇਸ ਤਰ੍ਹਾਂ ਜਿਹੜਾ ਪ੍ਰਤੀਯੋਗੀ ਬਾਕੀ ਸਾਰੇ ਪ੍ਰਤੀਯੋਗੀਆਂ ਦੀ ਪਤੰਗਾਂ ਕੱਟਣ ਵਿੱਚ ਸਫਲ ਰਹੇਗਾ, ਉਸਨੂੰ ਇਸ ਮੁਕਾਬਲੇ ਵਿੱਚ ਜੇਤੂ ਕਰਾਰ ਦਿੱਤਾ ਜਾਵੇਗਾ।
ਇਹ ਮੁਕਾਬਲਾ ਤੈਅ ਨਿਯਮਾਂ ਅਨੁਸਾਰ ਕਰਵਾਇਆ ਜਾਵੇਗਾ, ਜਿਸ ਵਿੱਚ ਰੈਫਰੀ ਦਾ ਫੈਸਲਾ ਅੰਤਿਮ ਹੋਵੇਗਾ। ਇਸ ਮੁਕਾਬਲੇ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਸ਼੍ਰੇਣੀ ਵਿੱਚ ਵੱਖਰਾ ਇਨਾਮ ਦਿੱਤਾ ਜਾਵੇਗਾ। ਇਨਾਮਾਂ ਦੀਆਂ ਸ਼੍ਰੇਣੀਆਂ ਹੇਠ ਅਨੁਸਾਰ ਹਨ:-
1) 10 ਤੋਂ 18 ਸਾਲਾਂ ਤੱਕ ਦੇ ਬੱਚੇ (ਮੁੰਡਾ):- 25000/- ਰੁਪਏ
2) 10 ਤੋਂ 18 ਸਾਲਾਂ ਤੱਕ ਦੇ ਬੱਚੇ (ਕੁੜੀ):- 25000/- ਰੁਪਏ
3) 18 ਸਾਲ ਤੋਂ ਵੱਧ (ਪੁਰਸ਼):- 1,00,000/- ਰੁਪਏ
4) 18 ਸਾਲ ਤੋਂ ਵੱਧ (ਇਸਤਰੀਆਂ):- 1,00,000/- ਰੁਪਏ
5) ਪ੍ਰਵਾਸੀ ਭਾਰਤੀ (ਐਨ. ਆਰ. ਆਈਜ):- 51,000/- ਰੁਪਏ
ਇਸ ਪ੍ਰਤੀਯੋਗਤਾ ਵਿੱਚ ਪਹਿਲਾਂ ਨਾਕ ਆਊਂਟ ਮੁਕਾਬਲੇ ਕਰਵਾਏ ਜਾਣਗੇ, ਜਿਸ ਵਿੱਚ ਜੇਤੂ ਪ੍ਰਤੀਯੋਗੀ ਅੰਤਿਮ ਮੁਕਾਬਲੇ (ਗ੍ਰੈਂਡ ਫਾਈਨਲ) ਜੋ ਕਿ ਮਿਤੀ 10 ਫਰਵਰੀ ਅਤੇ 11 ਫਰਵਰੀ 2024 ਨੂੰ ਹੋਣੇ ਹਨ, ਵਿੱਚ ਪ੍ਰਵੇਸ਼ ਕਰਨਗੇ। ਅੰਤਿਮ ਮੁਕਾਬਲੇ (ਗ੍ਰੈਂਡ ਫਾਈਨਲ) ਵਿੱਚ ਜੇਤੂ ਰਹਿਣ ਵਾਲੇ ਪ੍ਰਤੀਯੋਗੀਆਂ ਨੂੰ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਸ ਮੁਕਾਬਲੇ ਵਿੱਚ ਪਤੰਗਬਾਜ ਆਪਣੇ ਹੁਨਰ ਦੇ ਜੋਹਰ ਦਿਖਾਉਣਗੇ। ਇਸ ਲਈ ਵੱਧ ਤੋਂ ਵੱਧ ਗਿਣਤੀ ਵਿੱਚ ਹਿੱਸਾ ਲੈ ਕੇ ਇਸ ਮੁਕਾਬਲੇ ਨੂੰ ਯਾਦਗਾਰ ਬਣਾਇਆ ਜਾਵੇ। ਇਸ ਲਈ ਆਓ ਸਾਡੇ ਨਾਲ ਇਹਨਾਂ ਮੁਕਾਬਲਿਆਂ ਵਿੱਚ ਸ਼ਾਮਿਲ ਹੋਵੋ ਅਤੇ ਇਹਨਾਂ ਦਾ ਵੱਧ ਤੋਂ ਵੱਧ ਆਨੰਦ ਮਾਣੋ।
ਮਾਸਟਰ, ਪੀਟੀਆਈ ਅਤੇ ਕਲਰਕਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ
ਮਾਸਟਰ, ਪੀਟੀਆਈ ਅਤੇ ਕਲਰਕਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ
PTI RECRUITMENT 2024 :
Applications are invited for the following posts in C-PYTE working under the Department of Employment Generation, Skill Development and Training, Punjab
Camp Commandant 01 Salary: 44900/- as ser Level 7 Cell-1
Master 09 Salary:21700/-, Level 3, Cell-1
Physical Training Instructor: 07 salary: 19900/-, Level 2, Cell-1
Clerk 02 : 19900/-, Level 2, Cell-1
Last date and time: 29.02.2024 up to 4.00 p.m.
For details logon to: www.pbemployment.punjab.gov.in
RE-EVALUATION STOPPED: ਵਿਦਿਆਰਥੀਆਂ ਲਈ ਵੱਡੀ ਖੱਬਰ, ਇਸ ਸਾਲ ਤੋਂ ਇਹ ਸਹੂਲਤ ਕੀਤੀ ਬੰਦ
RE-EVALUATION STOPPED: ਵਿਦਿਆਰਥੀਆਂ ਲਈ ਵੱਡੀ ਖੱਬਰ,ਰੀ-ਅਵੈਲੂਏਸ਼ਨ ਕੀਤੀ ਬੰਦ
ਚੰਡੀਗੜ੍ਹ, 29 ਜਨਵਰੀ 2024
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹੁਣ ਪ੍ਰੀਖਿਆਵਾਂ ਤੋਂ ਬਾਅਦ ਰੀ-ਅਵੈਲੂਏਸ਼ਨ ਨੂੰ ਬੰਦ ਕਰ ਦਿੱਤਾ ਗਿਆ ਹੈ। ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਾਲ ਤੋਂ ਬੋਰਡ ਪ੍ਰੀਖਿਆਵਾਂ ਤੋਂ ਬਾਅਦ ਰੀ-ਅਵੈਲੂਏਸ਼ਨ ਬੰਦ ਕਰ ਦਿੱਤੀ ਗਈ ਹੈ। ਗੌਰਤਲਬ ਹੈ ਇਸ ਤੋਂ ਪਹਿਲਾਂ ਵਿਦਿਆਰਥੀ ਜੇਕਰ ਆਪਣੇ ਨੰਬਰਾਂ ਤੋਂ ਸੰਤੁਸ਼ਟ ਨਹੀਂ ਹੁੰਦੇ ਸਨ ਤਾਂ ਉਹ ਆਪਣੇ ਪੇਪਰ ਨੂੰ ਰੀਇਵੈਲਏਟ ਕਰਵਾ ਸਕਦੇ ਸਨ। ਪ੍ਰੰਤੂ ਸਾਲ 2023- 24 ਤੋਂ ਇਹ ਸਹੂਲਤ ਬੰਦ ਕਰ ਦਿੱਤੀ ਗਈ ਹੈ। PB.JOBSOFTODAY.IN
ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ "ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨੋਟੀਫਿਕੇਸ਼ਨ (170) ਪਸਸਬ- ਮੀਟਿੰਗ-2024 / 01ਮਿਤੀ :01-01-2024 ਅਨੁਸਾਰ ਬੋਰਡ ਦੀ ਮੀਟਿੰਗ ਮਿਤੀ: 14-12-2023 ਵਿੱਚ ਮੱਦ ਨੰਬਰ: 4 (1) ਰਾਹੀਂ ਲਏ ਨਿਰਣੇ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ (ਪ੍ਰੀਖਿਆਵਾਂ ਦੇ ਆਮ ਵਿਨਿਯਮ) ਵਿਨਿਯਮ- 1986 ਕੈਲਡੰਰ ਜਿਲਦ-11 ਦੇ ਪੰਨਾ ਨੰ: 70 ਤੇ ਦਰਜ CHAPTER-III-A (Re-evaluation) ਅਧੀਨ ਰੀ-ਅਵੈਲੂਏਸ਼ਨ ਨੂੰ ਬੰਦ ਕਰ ਦਿੱਤਾ ਗਿਆ ਹੈ ।"
PSEB BOARD EXAM 2024: ALL UPDATE DOWNLOAD HERE
ਪ੍ਰਿਸੀਪਲ ਜਸਪਾਲ ਮੋਂਗਾ ਨੇ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਂਡਰੀ ਫਾਜ਼ਿਲਕਾ ਵਜੋਂ ਆਹੁਦਾ ਸੰਭਾਲਿਆ
ਪ੍ਰਿਸੀਪਲ ਜਸਪਾਲ ਮੋਂਗਾ ਨੇ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਂਡਰੀ ਫਾਜ਼ਿਲਕਾ ਵਜੋਂ ਆਹੁਦਾ ਸੰਭਾਲਿਆ
ਸਿੱਖਿਆ ਵਿਭਾਗ ਦੇ ਅਧਿਕਾਰੀਆਂ, ਅਧਿਆਪਕਾਂ ਅਤੇ ਦਫ਼ਤਰੀ ਅਮਲੇ ਵੱਲੋਂ ਕੀਤਾ ਗਿਆ ਨਿੱਘਾ ਸਵਾਗਤ
ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀਆਂ ਤੈਨਾਤੀਆਂ ਤਹਿਤ ਪ੍ਰਿਸੀਪਲ ਜਸਪਾਲ ਮੋਂਗਾ ਨੇ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਂਡਰੀ ਫਾਜ਼ਿਲਕਾ ਵਜੋਂ ਆਪਣਾ ਆਹੁਦਾ ਸੰਭਾਲਿਆ।ਇਸ ਦੇ ਨਾਲ ਹੀ ਉਹਨਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦਾ ਵੀ ਵਾਧੂ ਚਾਰਜ ਸੰਭਾਲਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਹ ਬਤੌਰ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਮੁਕਤਸਰ ਸਾਹਿਬ ਸੇਵਾਵਾਂ ਨਿਭਾ ਚੁੱਕੇ ਹਨ। ਇਸ ਦੇ ਨਾਲ ਹੀ ਉਹ ਡੀ ਐਸ ਐਮ ਸ੍ਰੀ ਮੁਕਤਸਰ ਸਾਹਿਬ ਸੇਵਾਵਾਂ ਨਿਭਾ ਰਹੇ ਸਨ। ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਆਹੁਦਾ ਸੰਭਾਲਣ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈੰਡਰੀ ਪੰਕਜ ਕੁਮਾਰ ਅੰਗੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਵੱਲੋਂ ਉਹਨਾਂ ਦਾ ਸਵਾਗਤ ਕਰਦਿਆਂ ਅਤੇ ਆਹੁਦਾ ਸੰਭਲਾਉਦਿਆ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਪਿਛਲੇ ਕਈ ਸਾਲਾਂ ਤੋਂ ਸਿੱਖਿਆ ਵਿਭਾਗ ਵਿੱਚ ਵੱਖ-ਵੱਖ ਅਹੁਦਿਆਂ ਤੇ ਰਹਿੰਦੇ ਹੋਏ ਬਹੁਤ ਹੀ ਲਗਨ, ਇਮਾਨਦਾਰੀ ਅਤੇ ਤਨਦੇਹੀ ਨਾਲ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਈਆਂ ਹਨ਼। ਨਵ ਨਿਯੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਪਾਲ ਮੋਂਗਾ ਨੇ ਆਪਣੀ ਇਸ ਨਿਯੁਕਤੀ ਲਈ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਵਿਭਾਗ ਦੁਆਰਾ ਦਿੱਤੀ ਜੁੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਹਨਾਂ ਕਿਹਾ ਕਿ ਉਹ ਜ਼ਿਲ੍ਹੇ ਵਿੱਚ ਕੰਮ ਕਰ ਰਹੇ ਸਮੂਹ ਸਕੂਲ ਮੁੱਖੀਆਂ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਫਾਜ਼ਿਲਕਾ ਜ਼ਿਲ੍ਹੇ ਨੂੰ ਨਵੀਆਂ ਬੁਲੰਦੀਆਂ ਵੱਲ ਲੈ ਕੇ ਜਾਣਗੇ। ਜ਼ਿਲ੍ਹਾ ਸਿੱਖਿਆ ਅਧਿਕਾਰੀ ਦਾ ਜ਼ਿਲ੍ਹਾ ਸਿੱਖਿਆ ਦਫਤਰ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਮਠਿਆਈਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ। ਵੱਖ ਸਕੂਲ ਮੁੱਖੀਆਂ ਅਧਿਆਪਕਾਂ ਅਤੇ ਦਫ਼ਤਰੀ ਅਮਲੇ ਵੱਲੋਂ ਉਹਨਾਂ ਨੂੰ ਵਧਾਈਆਂ ਅਤੇ ਨਵੀ ਜੁੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
16 ਫਰਵਰੀ ਨੂੰ ਪੰਜਾਬ ਦੇ ਮੁਲਾਜ਼ਮ ਮੁੁਕਮਲ ਹੜਤਾਲ ਕਰਨ ਉਪਰੰਤ "ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ" ਦੇ ਬੈਨਰ ਥੱਲੇ ਜਨਤਕ ਇਕੱਠਾ ਵਿੱਚ ਹੋਣਗੇ ਸ਼ਾਮਲ*
*16 ਫਰਵਰੀ ਨੂੰ ਪੰਜਾਬ ਦੇ ਮੁਲਾਜ਼ਮ ਮੁੁਕਮਲ ਹੜਤਾਲ ਕਰਨ ਉਪਰੰਤ "ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ" ਦੇ ਬੈਨਰ ਥੱਲੇ ਜਨਤਕ ਇਕੱਠਾ ਵਿੱਚ ਹੋਣਗੇ ਸ਼ਾਮਲ*
*30 ਜਨਵਰੀ ਨੂੰ ਚੀਫ ਸੈਕਟਰੀ ਪੰਜਾਬ ਅਤੇ 01-02 ਫਰਵਰੀ ਨੂੰ ਡਿਪਟੀ ਕਮਿਸ਼ਨਰਾ ਨੂੰ ਦਿੱਤੇ ਜਾਣਗੇ ਹੜਤਾਲ ਦੇ ਨੋਟਿਸ
*
*29 ਫਰਵਰੀ ਤੱਕ ਮੁਕਮਲ ਕੀਤੇ ਜਾਣਗੇ ਵਿਧਾਇਕਾਂ ਦੇ ਘਰਾਂ ਅਗੇ ਧਰਨੇ ਅਤੇ ਬਜਟ ਸੈਸ਼ਨ ਦੌਰਾਨ ਕੀਤੇ ਜਾਣਗੇ ਲਗਾਤਾਰ ਵੱਡੇ ਐਕਸ਼ਨ - ਸਾਂਝਾ ਫਰੰਟ ।* ਜਲੰਧਰ, 27 ਜਨਵਰੀੀ:- ਪੰਜਾਬ ਦੇ ਮੁਲਾਜ਼ਮਾ ਅਤੇ ਪੈਨਸ਼ਨਰਾ ਦੀ ਪ੍ਰਤੀਨਿਧ ਕਰਦਾ " ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ " ਦੀ ਮੀਟਿੰਗ ਫਰੰਟ ਦੇ ਕਨਵੀਨਰ ਸਾਥੀ ਭਜਨ ਸਿੰਘ ਗਿਲ ਦੀ ਪ੍ਰਧਾਨਗੀ ਹੇਠ ਪੈਨਸ਼ਨਰਜ਼ ਭਵਨ ਵਿਖੇ ਹੋਈ । ਮੀਟਿੰਗ ਦੇ ਫੈਸਲੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਸਾਂਝਾ ਫਰੰਟ ਦੇ ਸਮੂਹ ਕਨਵੀਨਰਜ਼ , ਕੋ-ਕਨਵੀਨਰਜ਼ ਅਤੇ ਮੈਬਰਜ਼ ਸਰਵ ਸਾਥੀ ਭਜਨ ਸਿੰਘ ਗਿਲ , ਸਤੀਸ਼ ਰਾਣਾ , ਜਰਮਨਜੀਤ ਸਿੰਘ , ਰਣਜੀਤ ਸਿੰਘ ਰਾਣਵਾ , ਗਗਨਦੀਪ ਸਿੰਘ ਭੁਲਰ ,ਰਤਨ ਸਿੰਘ ਮਜਾਰੀ, ਸੁਵਿਦੰਰ ਪਾਲ ਸਿੰਘ ਮੋਲੋਵਾਲੀ , ਗੁਰਪ੍ਰੀਤ ਸਿੰਘ ਗੰਡੀਵਿੰਡ , ਸੁਖਦੇਵ ਸਿੰਘ ਸੈਣੀ , ਬਾਜ ਸਿੰਘ ਖਹਿਰਾ , ਕਰਮ ਸਿੰਘ ਧਨੋਆ , ਐਨ.ਕੇ.ਕਲਸੀ. , ਰਾਧੇ ਸ਼ਾਮ , ਗੁਰਮੇਲ ਸਿੰਘ ਮੈਲਡੇ , ਜਸਵੀਰ ਸਿੰਘ ਤਲਵਾੜਾ , ਬੋਬਿੰਦਰ ਸਿੰਘ , ਸੁਖਵਿੰਦਰ ਸਿੰਘ ਲਵਲੀ ਅਤੇ ਦਿਗਵਿਜੇ ਪਾਲ ਸ਼ਰਮਾ ਨੇ ਆਖਿਆ ਕਿ ਕੇਂਦਰ ਸਰਕਾਰ ਦੀਆਂ ਮਜ਼ਦੂਰ - ਮੁਲਾਜ਼ਮ ਮਾਰੂ ਨੀਤੀਆਂ ਦੇ ਖਿਲਾਫ ਕੇਂਦਰੀ ਟਰੇਡ ਯੂਨੀਅਨਾ , ਮੁਲਾਜ਼ਮ ਫੈਡਰੇਸ਼ਨਾ ਅਤੇ ਐਸੋਸੀਏਸ਼ਨਾ ਵਲੋਂ 16 ਫਰਵਰੀ 2024 ਨੂੰ ਜੋ ਦੇਸ਼ ਵਿਆਪੀ ਹੜਤਾਲ ਹੋ ਰਹੀ ਹੈ ਜਿਸ ਨੂੰ ਕਾਮਯਾਬ ਕਰਨ ਲਈ ਸਯੁੰਕਤ ਕਿਸਾਨ ਮੋਰਚੇ ਵਲੋਂ ਪੇਂਡੂ ਬੰਦ ਦਾ ਸੱਦਾ ਵੀ ਦਿੱਤਾ ਗਿਆ ਹੈ । ਇਸ ਦੇਸ਼ ਵਿਆਪੀ ਹੜਤਾਲ ਵਿੱਚ ਪੰਜਾਬ ਦੇ ਸਮੁੱਚੇ ਸਰਕਾਰੀ , ਅਰਧ ਸਰਕਾਰੀ , ਕੱਚੇ , ਮਾਣ ਭੱਤਾ /ਇਨਸੈਂਟਿਵ ਤੇ ਕੇਂਦਰੀ ਸਕੀਮਾ ਤੇ ਕੰਮ ਕਰਦੇ ਮੁਲਾਜ਼ਮ ਤੇ ਅਧਿਆਪਕ ਕੇਂਦਰ ਤੇ ਸੂਬਾ ਸਰਕਾਰ ਦੇ ਖਿਲਾਫ ਮੁਕਮਲ ਰੂਪ ਵਿੱਚ ਅਪਣੇ ਦਫਤਰਾਂ / ਸਕੂਲਾਂ ਵਿੱਚ ਹੜਤਾਲ ਕਰਨ ਉਪਰੰਤ " ਪੰਜਾਬ ਤੇ ਮੁਲਾਜ਼ਮ ਪੈਨਸ਼ਨਰਜ਼ ਸਾਂਝਾ ਫਰੰਟ" ਦੇ ਬੈਨਰ ਥੱਲੇ ਅਪਣਾ ਇਕੱਠ ਕਰਕੇ ਤਹਿਸੀਲ ਤੇ ਜਿਲ੍ਹਾ ਕੇਂਦਰਾਂ ਉਤੇ ਹੋਣ ਵਾਲੇ ਜਨਤਕ ਇਕੱਠਾ / ਚੱਕਾ ਜਾਮ ਵਿੱਚ ਸ਼ਾਮਲ ਹੋਣਗੇ । ਇਸ ਹੜਤਾਲ ਦੀ ਤਿਆਰੀ ਲਈ ਹਰ ਸਕੂਲ / ਦਫ਼ਤਰ ਦੇ ਮੁਲਾਜ਼ਮ ਤੇ ਪੈਨਸ਼ਨਰਾ ਤੱਕ ਪਹੁੰਚ ਕੀਤੀ ਜਾਵੇਗੀ ਤੇ ਕੇਂਦਰ ਤੇ ਸੂਬਾ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਅਤੇ ਮੁਲਾਜ਼ਮ / ਪੈਨਸ਼ਨਰਾ ਦੀਆਂ ਮੰਗਾ ਦੇ ਸਬੰਧ ਵਿੱਚ ਹੈਂਡ ਬਿਲ ਵੰਡਿਆ ਜਾਵੇਗਾ । ਆਗੂਆਂ ਆਖਿਆ ਕਿ ਹੜਤਾਲ ਦਾ ਨੋਟਿਸ 30 ਜਨਵਰੀ ਨੂੰ ਚੀਫ ਸੈਕਟਰੀ ਪੰਜਾਬ ਨੂੰ ਭੇਜਿਆ ਜਾਵੇਗਾ ਅਤੇ 01- 02 ਫਰਵਰੀ ਨੂੰ ਸਮੁਚੇ ਜਿਲ੍ਹਿਆਂ ਅੰਦਰ ਮੁਲਾਜ਼ਮ ਤੇ ਪੈਨਸ਼ਨਰਜ਼ ਦੇ ਵੱਡੇ ਡੈਪੂਟੇਸ਼ਨਾ ਰਾਹੀਂ ਡਿਪਟੀ ਕਮਿਸ਼ਨਰਾ ਰਾਹੀਂ ਹੜਤਾਲ ਦੇ ਨੋਟਿਸ ਭੇਜੇ ਜਾਣਗੇ । ਦਸਿਆ ਕਿ ਇਹ ਹੜਤਾਲ ਜਿਥੇ ਮਜ਼ਦੂਰ ਦੇ ਮੁਦਿਆ ਨੂੰ ਲੈਕੇ ਕੀਤੀ ਜਾ ਰਹੀ ਹੈ ਉਥੇ ਮੁਲਾਜ਼ਮ ਫੈਡਰੇਸ਼ਨਾ ਵਲੋਂ ਇਸ ਗਲ ਦੀ ਮੰਗ ਕੀਤੀ ਜਾ ਰਹੀ ਹੈ ਕਿ ਸਮੁਚੇ ਦੇਸ਼ ਅੰਦਰ ਪੁਰਾਣੀ ਪੈਨਸ਼ਨ ਬਹਾਲ ਕਰਨ ਹਿਤ ਪੈਨਸ਼ਨ ਫੰਡ ਰੈਗਲੇਟਰੀ ਡਿਵੈਲਪਮੈਂਟ ਅਥਾਰਟੀ ਕਾਨੂੰਨ ਖਤਮ ਕੀਤਾ ਜਾਵੇ ਅਤੇ ਇਸ ਅਥਾਰਟੀ ਕੋਲ ਸੂਬਾਈ ਮੁਲਾਜ਼ਮਾ ਤੇ ਸਰਕਾਰਾਂ ਦਾ ਪੈਸਾ ਵਾਪਸ ਕੀਤਾ ਜਾਵੇ , ਈ.ਪੀ.ਐਸ. 1995 ਅਧੀਨ ਮੁਲਾਜ਼ਮਾ ਤੇ ਵੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ,ਹਰ ਤਰਾਂ ਦੇ ਕੱਚੇ , ਆਉਟ ਸੋਰਸ , ਦਿਹਾੜੀਦਾਰ ਸਮੇਤ ਸਿਹਤ ਤੇ ਸਿਖਿਆ ਦੇ ਮੁਲਾਜ਼ਮ ਪੱਕੇ ਕੀਤੇ ਜਾਣ ਅਤੇ ਕੇਂਦਰ / ਰਾਜ ਸਰਕਾਰੀ ਅਤੇ ਜਨਤਕ ਖੇਤਰ ਦੇ ਅਦਾਰਿਆਂ ਅੰਦਰ ਪਈਆਂ ਖਾਲੀ ਅਸਾਮੀਆਂ ਰੈਗੂਲਰ ਭਰਤੀ ਰਾਹੀਂ ਭਰੀਆਂ ਜਾਣ , ਮਾਣ ਭੱਤਾ / ਇਨਸੈਂਟਿਵ ਮੁਲਾਜ਼ਮਾ ਨੂੰ ਵੀ ਰੈਗੂਲਰ ਕੀਤਾ ਜਾਵੇ ਅਤੇ ਘੱਟੋ ਘੱਟ ਉਜਰਤਾਂ ਦਾ ਕਾਨੂੰਨ ਲਾਗੂ ਕੀਤਾ ਜਾਵੇ , ਜਨਤਕ ਖੇਤਰ ਦੇ ਅਦਾਰਿਆਂ ਦਾ ਨਿਜੀਕਰਣ/ ਨਿਗਮੀਕਰਣ ਕਰਨਾ ਬੰਦ ਕੀਤਾ ਜਾਵੇ ਅਤੇ ਸਰਕਾਰੀ ਅਦਾਰਿਆਂ ਦੀ ਅਕਾਰ ਘਟਾਈ ਬੰਦ ਕੀਤੀ ਜਾਵੇ , ਕੰਮ ਦਿਹਾੜੀ 08 ਘੰਟੇ ਬਹਾਲ ਰੱਖੀ ਜਾਵੇ ਅਤੇ ਸਮੁੱਚੇ ਟ੍ਰੇਡ ਯੂਨੀਅਨ ਅਧਿਕਾਰ ਸੁਰੱਖਿਅਤ ਕੀਤੇ ਜਾਣ , ਨਵੀਂ ਸਿਖਿਆ ਨੀਤੀ 2022 ਵਾਪਸ ਲਈ ਜਾਵੇ , ਹਰ ਪੰਜ ਸਾਲ ਬਾਅਦ ਪੇ- ਕਮਿਸ਼ਨ ਦੀ ਸਥਾਪਨਾ ਕੀਤੀ ਜਾਵੇ ਅਤੇ ਕੇਂਦਰ ਦਾ 08 ਵਾਂ ਤਨਖਾਹ ਕਮਿਸ਼ਨ ਬਠਾਇਆ ਜਾਵੇ , ਕਰੋਨਾ ਸਮੇਂ ਦੌਰਾਨ ਦਾ ਰੋਕਿਆ 18 ਮਹੀਨੇ ਦਾ ਮਹਿਗਾਈ ਭੱਤਾ ਜਾਰੀ ਕੀਤਾ ਜਾਵੇ , ਤਰਸਯੋਗ ਅਧਾਰ ਤੇ ਨੋਕਰੀਆਂ ਤੇ ਲਗਾਈਆਂ ਬੇਲੋੜੀਆਂ ਪਾਬੰਦੀਆਂ/ਸ਼ਰਤਾ ਤੁਰੰਤ ਹਟਾਈਆਂ ਜਾਣ । ਆਗੂਆਂ ਆਖਿਆ ਕਿ ਇਸ ਤੋਂ ਇਲਾਵਾ ਇਸ ਹੜਤਾਲ ਦੌਰਾਨ ਪੰਜਾਬ ਸਰਕਾਰ ਨਾਲ ਸਬੰਧਤ ਮੰਗਾ ਜਿਵੇਂ ਪੈਨਸ਼ਨਰ ਤੇ 2.59 ਗੁਣਾਂਕ ਲਾਗੂ ਕਰਨ , ਤਨਖਾਹ ਕਮਿਸ਼ਨ ਦੇ ਬਕਾਏ , ਮਹਿਗਾਈ ਭੱਤੇ ਦੀਆਂ ਰਹਿੰਦੀਆਂ ਕਿਸ਼ਤਾ , ਤਨਖਾਹ ਕਮਿਸ਼ਨ ਦਾ ਰਹਿੰਦਾ ਹਿਸਾ ਲਾਗੂ ਕਰਵਾਉਣ , ਤਨਖਾਹ ਕਮਿਸ਼ਨ ਦੀਆਂ ਤੱਰੁਟੀਆਂ ਦੂਰ ਕਰਨ , ਬੰਦ ਕੀਤੇ ਭੱਤੇ ਬਹਾਲ ਕਰਨ , ਪੁਰਾਣੀ ਪੈਨਸ਼ਨ ਬਹਾਲ ਕਰਨ , ਮਾਣ ਭੱਤਾ / ਇਨਸੈਂਟਿਵ ਦੁਗਣਾ ਕਰਨ , ਪ੍ਰੋਵੇਸ਼ਨਲ ਪੀਰੀਅਡ ਇੱਕ ਸਾਲ ਕਰਨ ਅਤੇ ਇਸ ਸਮੇਂ ਦੌਰਾਨ ਪੂਰੀ ਤਨਖਾਹ ਭੱਤੇਆਂ ਸਮੇਤ ਦੇਣ , ਕੇਂਦਰੀ ਤਨਖਾਹ ਸਕੇਲ ਰੱਦ ਕਰਕੇ ਪੰਜਾਬ ਦੇ ਸਕੇਲ ਲਾਗੂ ਕਰਨ ਆਦਿ ਮੰਗਾ ਨੂੰ ਵੀ ਉਜਾਗਰ ਕੀਤਾ ਜਾਵੇਗਾ । ਆਗੂਆਂ ਇਹ ਵੀ ਆਖਿਆ ਕਿ ਸਾਂਝਾ ਫਰੰਟ ਦੇ ਪਹਿਲਾਂ ਚੱਲ ਰਹੇ ਸੰਘਰਸ਼ ਤਹਿਤ ਪੰਜਾਬ ਸਰਕਾਰ ਦੇ 92 ਵਿਧਾਇਕਾ ਦੇ ਘਰਾਂ ਅਗੇ ਲਗਾਏ ਜਾ ਰਹੇ ਧਰਨੇ ਲਗਾਤਾਰ 29 ਫਰਵਰੀ ਤੱਕ ਜਾਰੀ ਰਹਿਣਗੇ । ਇਸ ਮੋਕੇ ਸਾਂਝਾ ਫਰੰਟ ਨੇ " ਪੁਰਾਣੀ ਪੈਨਸ਼ਨ ਬਹਾਲੀ ਮੋਰਚਾ " ਵਲੋਂ 25 ਫਰਵਰੀ ਨੂੰ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਦਾ ਪੂਰਣ ਸਮਰਥਨ ਕੀਤਾ ਅਤੇ ਉਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ । ਸਾਂਝਾ ਫਰੰਟ ਵਲੋਂ ਇਹ ਵੀ ਐਲਾਨ ਕੀਤਾ ਗਿਆ ਕਿ ਪੰਜਾਬ ਸਰਕਾਰ ਦੇ ਬਜਟ ਸ਼ੈਸ਼ਨ ਦੋਰਾਨ ਲਗਾਤਾਰ ਵੱਡੇ ਐਕਸ਼ਨ ਕੀਤੇ ਜਾਣਗੇ ਜਿਸ ਦਿ ਵਿਉਂਤਬੰਦੀ ਉਲੀਕ ਲਈ ਗਈ ਹੈ । ਇਸ ਮੌਕੇ ਚਰਨ ਸਿੰਘ ਸਰਾਭਾ ,ਸੁਖਜੰਟ ਸਿੰਘ , ਤੀਰਥ ਸਿੰਘ ਬਾਸੀ , ਦਲੀਪ ਸਿੰਘ , ਹਰਜੰਟ ਸਿੰਘ ਬੋਡੇ, ਸੁਖਵਿੰਦਰ ਸਿੰਘ ਚਾਹਲ , ਸ਼ਿਵ ਕੁਮਾਰ ਤਿਵਾੜੀ , ਰਜਿੰਦਰ ਕੁਮਾਰ ਬੋਲੁਆਣਾ, ਸਰਬਜੀਤ ਸਿੰਘ ਦੋਹਦਰ, ਨਿਰਭੈ ਸਿੰਘ , ਬਿਕਰ ਸਿੰਘ ,ਪ੍ਰਵੀਨ ਕੁਮਾਰੀ , ਗੁਲਜਾਰ ਖਾਂ , ਸੁਖਵਿੰਦਰ ਸਿੰਘ ਲੀਲ , ਬਲਵੀਰ ਸਿੰਘ , ਚਮਕੌਰ ਸਿੰਘ , ਰਮਨਜੀਤ ਸਿੰਘ ਸੰਧੂ ,ਰਾਜਦੀਪ ਸਿੰਘ ਆਦਿ ਆਗੂ ਹਾਜ਼ਰ ਸਨ ।
DELHI HOMEGUARDS RECRUITMENT 2024: ਹੋਮ ਗਾਰਡ ਦੀਆਂ 10285 ਅਸਾਮੀਆਂ ਤੇ ਭਰਤੀ, ਕਰੋ ਅਪਲਾਈ
DELHI HOMEGUARDS RECRUITMENT 2024: ਹੋਮ ਗਾਰਡ ਦੀਆਂ 10285 ਅਸਾਮੀਆਂ ਤੇ ਭਰਤੀ, ਕਰੋ ਅਪਲਾਈ
ਦਿੱਲੀ ਵਿੱਚ ਹੋਮ ਗਾਰਡ ਦੀਆਂ ਅਸਾਮੀਆਂ ਲਈ 10,000 ਤੋਂ ਵੱਧ ਅਸਾਮੀਆਂ ਹਨ। ਇਹ ਭਰਤੀਆਂ ਡਾਇਰੈਕਟੋਰੇਟ ਜਨਰਲ ਆਫ ਹੋਮ ਗਾਰਡਜ਼, ਦਿੱਲੀ ਵੱਲੋਂ ਕੀਤੀਆਂ ਜਾ ਰਹੀਆਂ ਹਨ। ਇਸ ਅਸਾਮੀ ਲਈ ਪ੍ਰੀਖਿਆ ਫਰਵਰੀ ਵਿੱਚ ਹੋਵੇਗੀ ਅਤੇ ਨਤੀਜਾ ਮਾਰਚ ਵਿੱਚ ਜਾਰੀ ਕੀਤਾ ਜਾਵੇਗਾ। ਅਪਲਾਈ ਕਰਨ ਲਈ ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ dghgenrollment.in 'ਤੇ ਜਾਣਾ ਹੋਵੇਗਾ।
Total posts : 10285
Qualification
ਦਿੱਲੀ ਵਿੱਚ ਹੋਮ ਗਾਰਡ ਭਰਤੀ ਲਈ ਸਿਰਫ਼ ਉਹੀ ਉਮੀਦਵਾਰ ਅਪਲਾਈ ਕਰ ਸਕਦੇ ਹਨ ਜਿਨ੍ਹਾਂ ਕੋਲ 12ਵੀਂ ਪਾਸ ਹੋਣ ਦੀ ਯੋਗਤਾ ਹੈ। ਨਾਲ ਹੀ, ਪੁਰਸ਼ ਉਮੀਦਵਾਰਾਂ ਦਾ ਕੱਦ 165 ਸੈਂਟੀਮੀਟਰ ਤੋਂ ਵੱਧ ਅਤੇ ਮਹਿਲਾ ਉਮੀਦਵਾਰਾਂ ਦਾ ਕੱਦ 152 ਸੈਂਟੀਮੀਟਰ ਤੋਂ ਵੱਧ ਹੋਣਾ ਚਾਹੀਦਾ ਹੈ। ਇਸ ਵਿੱਚ ਯੋਗ ਉਮੀਦਵਾਰਾਂ ਦੀ ਚੋਣ ਕੰਪਿਊਟਰ ਆਧਾਰਿਤ ਪ੍ਰੀਖਿਆ ਅਤੇ ਸਰੀਰਕ ਟੈਸਟ ਰਾਹੀਂ ਕੀਤੀ ਜਾਵੇਗੀ।
Age limit:
ਉਮੀਦਵਾਰ ਦੀ ਉਮਰ 20-45 ਸਾਲ ਹੈ। ਉਮਰ ਸੀਮਾ ਦੀ ਗਣਨਾ 1 ਜਨਵਰੀ, 2024 ਨੂੰ ਕੀਤੀ ਜਾਵੇਗੀ। ਨਿਯਮਾਂ ਅਨੁਸਾਰ ਉਮਰ ਵਿੱਚ ਛੋਟ ਦਿੱਤੀ ਜਾਵੇਗੀ।
Salary: 25000/- Rupees per Month
HOw to apply
- ਵੈੱਬਸਾਈਟ dghgenrollment.in 'ਤੇ ਜਾਓ।
- • ਹੋਮ ਪੇਜ 'ਤੇ ਨਵੀਨਤਮ ਅਪਡੇਟਸ ਲਿੰਕ 'ਤੇ ਕਲਿੱਕ ਕਰੋ।
- • ਦਿੱਲੀ ਹੋਮ ਗਾਰਡ ਭਰਤੀ 2024 ਦੇ ਲਿੰਕ 'ਤੇ ਜਾਓ।
- • ਅਗਲੇ ਪੰਨੇ 'ਤੇ ਲੋੜੀਂਦੇ ਵੇਰਵਿਆਂ ਨਾਲ ਰਜਿਸਟਰ ਕਰੋ।
- • ਬਿਨੈ-ਪੱਤਰ ਭਰੋ ਅਤੇ ਜਮ੍ਹਾਂ ਕਰੋ।
- • ਅਰਜ਼ੀ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ, ਇੱਕ ਪ੍ਰਿੰਟ ਆਊਟ ਲਓ।
CRPF GD RECRUITMENT 2024: ਕਾਂਸਟੇਬਲ ਭਰਤੀ ਲਈ ਅਰਜ਼ੀਆਂ ਦੀ ਮੰਗ
CRPF GD RECRUITMENT 2024: ਕਾਂਸਟੇਬਲ ਭਰਤੀ ਲਈ ਅਰਜ਼ੀਆਂ ਦੀ ਮੰਗ
Online Applications to the post of Constable (General Duty) under Sports Quota in Central Reserve Police Force are invited from Male/Female Candidates who are ordinarily residents of India. Vacancy are as under:
Name of Post : CT/GD against Sports Quota
- Male : 83
- Female: 86
- Total : 169
- Pay Level: Pay Matrix-03. Rs. 21,700-69,100
How to apply:
The application must be submitted through online mode. Candidates can submit their application application through website https://recruitment.crpf.gov.in/.
Important Dates:-
Starting date of Online application: 16.01.2024
Closing date of online application: 15.02.2024
Advertisement:
Detail advertisement/changes/corrigendum, if any, can be viewed in CRPF website i.e. https://recruitment.crpf.gov.in/
PMIDC BHRTI 2024: 10 ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ
PMIDC BHRTI 2024: 10 ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ
Applications are invited for 10 Urban Planners under City Mission Management Unit of AMRUT in Punjab Municipal Infrastructure Development Company (PMIDC) under Department of Local Government, Punjab.
Name of the Post : Urban Planners
Number of Vacancies : 10
Remuneration per month in Rs. : 45,000/- to 60,000
Last Date & Time: 01st February 2024 up to 5 P.M.
For details logon to http://pmidc.punjab.gov.in
PSEB LATEST/ REVISED datesheet 2024 PDF ( out) 5th , 8th, 10th , 12th class datesheet : Punjab Board12th arts , Science , Commerce
PSEB LATEST/ REVISED Datesheet 2024 ( OUT) for Class 5th , 8th, 10th and 12th Borad Exams from 13 february
The Punjab School Education Board (PSEB) has released the datesheet for Class 10 and 12 exams for the academic year 2023-24 in the first week of January 2024. The exams will be conducted in February-March 2024. This blog post will provide you with all the latest information about the PSEB datesheet 2024, including the expected release date, exam schedule, and how to download the datesheet.
PSEB BOARD EXAM 2024 Dates:
Expected Release Date of PSEB Datesheet 2024: First week of January 2024- Exam Start Dates: 13 February-2024
How to Download the PSEB Datesheet 2024:
The datesheet for 5th , 8th , 10th and 12th class is released, students can download it from the official website of the PSEB at https://www.pseb.ac.in/. Datesheet for all classes uploaded here .
For the help of students exam datesheet, syllabus, question paper and other materials we have a WhatsApp group, you can join it and get regular updates.
Tips for Preparing for PSEB Exams 2024:
- Start your preparation early and make a study plan.
- Focus on understanding the concepts rather than memorizing facts.
- Practice solving previous years' question papers.
- Take regular breaks and get enough sleep.
PSEB 5th datesheet 2024 :
- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਡੇਟ ਸੀਟ ਜਾਰੀ ਕਰ ਦਿਤੀ ਗਈ ਹੈ । ਪੰਜਵੀਂ ਜਮਾਤ ਦੀ ਪ੍ਰੀਖਿਆਵਾਂ 7 ਮਾਰਚ ਤੋਂ ਸ਼ੁਰੂ ਹੋ ਰਹੀਆਂ ਹਨ।ਪੰਜਵੀਂ ਜਮਾਤ ਦੀ ਡੇਟ ਸੀਟ ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ
PSEB 8th datesheet 2024 :
- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਡੇਟ ਸੀਟ ਜਾਰੀ ਕਰ ਦਿਤੀ ਗਈ ਹੈ । ਅੱਠਵੀਂ ਜਮਾਤ ਨੀਆ ਪ੍ਰੀਖਿਆਵਾਂ 7 ਮਾਰਚ ਤੋਂ ਸ਼ੁਰੂ ਹੋ ਰਹੀਆਂ ਹਨ। ਅੱਠਵੀਂ ਜਮਾਤ ਦੀ ਡੇਟ ਸੀਟ ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ
PSEB 10th datesheet 2024 :
- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਡੇਟ ਸੀਟ ਜਾਰੀ ਕਰ ਦਿਤੀ ਗਈ ਹੈ । ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ 7 ਫਰਵਰੀ 2024 ਤੋਂ ਸ਼ੁਰੂ ਹੋ ਰਹੀਆਂ ਹਨਦਸਵੀਂ ਜਮਾਤ ਦੀ ਡੇਟ ਸੀਟ ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ
PSEB 12th datesheet 2024 :
- ਬਾਰਵੀਂ ਜਮਾਤ ਦੀਆਂ ਪ੍ਰੀਖਿਆਵਾਂ 7 ਫਰਵਰੀ ਤੋਂ ਸ਼ੁਰੂ ਹੋ ਰਹੀਆਂ ਹਨ।12 ਵੀਂ ਜਮਾਤ ਦੀ ਡੇਟ ਸੀਟ ਲਈ ਇਥੇ ਕਲਿੱਕ ਕਰੋ।
- Important character sketch ( English) for Board exam 2024
- PSEB 12 ENGLISH EXAM 2024 : IMPORTANT CENTRAL IDEAS OF THE POEMS
- PSEB 12 ENGLISH EXAM 2024 : IMPORTANT LETTERS
PSEB exams 2024 PSEB class 10 exams 2024 PSEB class 12 exams 2024
- In addition to the above, here are some other important things to keep in mind:
- The PSEB datesheet 2024 will be released for both regular and open school students.
- The datesheet will be subject to change, so students are advised to check the official website regularly for updates.
- Students should also keep in touch with their schools for any further instructions.
ਮਹੱਤਵਪੂਰਨ ਤਾਰੀਖਾਂ:
- PSEB ਡੇਟਸ਼ੀਟ 2024 ਦੀ ਸੰਭਾਵਿਤ ਰਿਲੀਜ਼ ਮਿਤੀ: ਜਨਵਰੀ 2024
- ਸੰਭਾਵਿਤ ਪ੍ਰੀਖਿਆ ਮਿਤੀਆਂ: 13 ਫਰਵਰੀ 2024
PSEB ਡੇਟਸ਼ੀਟ 2024 ਨੂੰ ਕਿਵੇਂ ਡਾਊਨਲੋਡ ਕਰਨਾ ਹੈ:
PSEB ਪ੍ਰੀਖਿਆਵਾਂ 2024 ਦੀ ਤਿਆਰੀ ਲਈ ਸੁਝਾਅ:
- PSEB ਡੇਟਸ਼ੀਟ 2024
- PSEB 10ਵੀਂ ਡੇਟਸ਼ੀਟ 2024
- PSEB 12ਵੀਂ ਡੇਟਸ਼ੀਟ 2024
- PSEB ਪ੍ਰੀਖਿਆਵਾਂ 2024
- PSEB ਕਲਾਸ 10 ਦੀ ਪ੍ਰੀਖਿਆ 2024
- PSEB ਕਲਾਸ 12 ਦੀ ਪ੍ਰੀਖਿਆ 2024
ਉਪਰੋਕਤ ਤੋਂ ਇਲਾਵਾ, ਧਿਆਨ ਵਿੱਚ ਰੱਖਣ ਲਈ ਇੱਥੇ ਕੁਝ ਹੋਰ ਮਹੱਤਵਪੂਰਨ ਗੱਲਾਂ ਹਨ:
- PSEB ਡੇਟਸ਼ੀਟ 2024 ਰੈਗੂਲਰ ਅਤੇ ਓਪਨ ਸਕੂਲ ਦੇ ਵਿਦਿਆਰਥੀਆਂ ਲਈ ਜਾਰੀ ਕੀਤੀ ਜਾਵੇਗੀ।
- ਡੇਟਸ਼ੀਟ ਵਿੱਚ ਬਦਲਾਅ ਕੀਤਾ ਜਾ ਸਕਦਾ ਹੈ, ਇਸ ਲਈ ਵਿਦਿਆਰਥੀਆਂ ਨੂੰ ਅਪਡੇਟਸ ਲਈ ਨਿਯਮਿਤ ਤੌਰ 'ਤੇ ਅਧਿਕਾਰਤ ਵੈੱਬਸਾਈਟ ਦੇਖਣ ਦੀ ਸਲਾਹ ਦਿੱਤੀ ਜਾਂਦੀ ਹੈ।
- ਵਿਦਿਆਰਥੀਆਂ ਨੂੰ ਹੋਰ ਹਦਾਇਤਾਂ ਲਈ ਆਪਣੇ ਸਕੂਲਾਂ ਨਾਲ ਵੀ ਸੰਪਰਕ ਕਰਨਾ ਚਾਹੀਦਾ ਹੈ।
25 ਫਰਵਰੀ ਨੂੰ ਸੰਗਰੂਰ ਵਿਖੇ ਤਿੰਨ ਜਥੇਬੰਦੀਆਂ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਸਾਂਝੇ ਮੋਰਚੇ ਦਾ ਗਠਨ
~ਪੁਰਾਣੀ ਪੈਨਸ਼ਨ ਬਹਾਲੀ ਲਈ ਤਿੰਨ ਜਥੇਬੰਦੀਆਂ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਸਾਂਝੇ ਮੋਰਚੇ ਦਾ ਗਠਨ
~25 ਫਰਵਰੀ ਨੂੰ ਸੰਗਰੂਰ ਵਿਖੇ ਹੋਵੇਗੀ ਇਤਿਹਾਸਕ ਸੂਬਾ ਪੱਧਰੀ ਰੈਲੀ
~ਐਨਪੀਐਸ ਨਾਲ ਸੰਬੰਧਿਤ ਜਥੇਬੰਦੀਆਂ ਨੂੰ ਸਾਂਝੇ ਸੰਘਰਸ਼ ਵਿੱਚ ਸ਼ਾਮਿਲ ਹੋਣ ਦੀ ਅਪੀਲ-
26 ਜਨਵਰੀ,ਲੁਧਿਆਣਾ ( ) :ਪੁਰਾਣੀ ਪੈਨਸ਼ਨ ਬਹਾਲੀ ਲਈ ਪੰਜਾਬ ਵਿੱਚ ਸੰਘਰਸ਼ ਕਰ ਰਹੀਆਂ ਮੁਲਾਜ਼ਮ ਜਥੇਬੰਦੀਆਂ ਵੱਲੋਂ ਅੱਜ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿਖੇ ਸਾਂਝੇ ਸੰਘਰਸ਼ ਲਈ ਸੂਬਾ ਪੱਧਰੀ ਸਾਂਝੀ ਮੀਟਿੰਗ ਕੀਤੀ ਗਈ। ਜਿਸ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਵੱਲੋ ਜਸਵੀਰ ਤਲਵਾੜਾ, ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ (ਗੁਰਜੰਟ ਕੋਕਰੀ) ਵਲੋਂ ਟਹਿਲ ਸਿੰਘ ਸਰਾਭਾ, ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਅਤਿੰਦਰਪਾਲ ਸਿੰਘ ਘੱਗਾ ਸਾਥੀਆਂ ਸਮੇਤ ਸ਼ਾਮਿਲ ਹੋਏ। ਜਿਸ ਵਿੱਚ ਤਿੰਨ ਸਾਂਝੇ ਕਨਵੀਨਰਾਂ ਜਸਵੀਰ ਸਿੰਘ ਤਲਵਾੜਾ, ਅਤਿੰਦਰਪਾਲ ਸਿੰਘ ਘੱਗਾ, ਗੁਰਜੰਟ ਸਿੰਘ ਕੋਕਰੀ ਦੀ ਅਗਵਾਈ ਹੇਠ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੋਰਚਾ ਪੰਜਾਬ ਦਾ ਗਠਨ ਕੀਤਾ ਗਿਆ। ਮੀਟਿੰਗ ਉਪਰੰਤ ਆਗੂਆਂ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪੁਰਾਣੀ ਪੈਨਸ਼ਨ ਬਹਾਲੀ ਸਾਂਝੇ ਮੋਰਚੇ ਵੱਲੋਂ 25 ਫਰਵਰੀ ਦਿਨ ਐਤਵਾਰ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਸ਼ਹਿਰ ਸੰਗਰੂਰ ਵਿਖੇ ਸੂਬਾ ਪੱਧਰੀ ਵਿਸ਼ਾਲ ਰੈਲੀ ਕੀਤੀ ਜਾਵੇਗੀ।ਸੰਗਰੂਰ ਰੈਲੀ ਦੀ ਤਿਆਰੀ ਅਤੇ ਸਾਂਝ ਦੇ ਸੁਨੇਹੇ ਨੂੰ ਜ਼ਮੀਨੀ ਪੱਧਰ ਤੇ ਲੈ ਕੇ ਜਾਣ ਲਈ 10 ਅਤੇ 11 ਫਰਵਰੀ ਨੂੰ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਪੱਧਰੀ ਮੀਟਿੰਗਾਂ ਕੀਤੀਆਂ ਜਾਣਗੀਆਂ। ਤਿੰਨਾਂ ਕਨਵੀਨਰਾਂ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੋਰਚਾ ਪੰਜਾਬ ਵਿੱਚੋਂ ਹਾਲੇ ਤੱਕ ਬਾਹਰ ਰਹਿਣ ਵਾਲੀਆਂ ਪੁਰਾਣੀ ਪੈਨਸ਼ਨ ਪ੍ਰਾਪਤੀ ਲਈ ਸੰਘਰਸ਼ ਕਰ ਰਹੀਆਂ ਸਾਰੀਆਂ ਜਥੇਬੰਦੀਆਂ ਨੂੰ ਇਸ ਸਾਂਝੇ ਸੰਘਰਸ਼ ਵਿੱਚ ਸ਼ਾਮਿਲ ਹੋਣ ਦੀ ਜਥੇਬੰਦਕ ਅਪੀਲ ਵੀ ਕੀਤੀ ਗਈ ।
ਆਗੂਆਂ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ 18-11-2022 ਨੂੰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਸਬੰਧੀ ਇੱਕ ਪੱਤਰ ਜਾਰੀ ਕੀਤਾ ਗਿਆ ਸੀ ਪਰ ਉਸ ਦੀ ਲਗਭਗ ਇੱਕ ਸਾਲ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਦੇ ਇੱਕ ਵੀ ਮੁਲਾਜ਼ਮ ਦਾ ਜੀਪੀਐਫ ਖਾਤਾ ਨਹੀਂ ਖੋਲਿਆ। ਅਤੇ ਨਾ ਹੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਸਬੰਧੀ ਐਸ ਓ ਪੀਜ ਤੇ ਸਪਸ਼ਟ ਹਦਾਇਤਾਂ ਜਾਰੀ ਕੀਤੀਆਂ ਹਨ। ਜਿਸ ਨਾਲ ਪੰਜਾਬ ਦੇ ਲਗਭਗ ਸਵਾ ਦੋ ਲੱਖ ਐਨਪੀਐਸ ਮੁਲਾਜ਼ਮ ਸਖਤ ਰੋਸ ਵਿੱਚ ਚੱਲ ਰਹੇ ਹਨ। ਪੰਜਾਬ ਦੇ ਐਨਪੀਐਸ ਮੁਲਾਜ਼ਮਾਂ ਦਾ ਗੁੱਸਾ ਪੰਜਾਬ ਸਰਕਾਰ ਪ੍ਰਤੀ ਦਿਨੋ ਦਿਨ ਵੱਧ ਰਿਹਾ ਹੈ। ਪਰ ਪੰਜਾਬ ਸਰਕਾਰ ਕੁੰਭ ਕਰਨ ਦੀ ਨੀਂਦ ਸੁੱਤੀ ਪਈ ਹੈ ਅਤੇ ਪੰਜਾਬ ਵਿੱਚ ਪੁਰਾਣੀ ਪੈਨਸ਼ਨ ਲਾਗੂ ਕਰਨ ਤੋਂ ਟਾਲ ਮਟੋਲ ਦੀ ਨੀਤੀ ਵਰਤ ਰਹੀ ਹੈ। ਆਗੂਆਂ ਵੱਲੋਂ ਪੰਜਾਬ ਦੇ ਸਮੂਹ ਐਨਪੀਐਸ ਮੁਲਾਜ਼ਮਾਂ ਨੂੰ ਅਪੀਲ ਕੀਤੀ ਗਈ ਕਿ ਪੰਜਾਬ ਦੇ ਸਾਰੇ ਐਨਪੀਐਸ ਮੁਲਾਜ਼ਮ 10 ਅਤੇ 11 ਫਰਵਰੀ ਦੀਆਂ ਜਿਲ੍ਹਾ ਪੱਧਰੀ ਮੀਟਿੰਗਾਂ ਤੇ 25 ਫਰਵਰੀ ਨੂੰ ਸੰਗਰੂਰ ਵਿਖੇ ਹੋਣ ਜਾ ਰਹੀ ਇਤਿਹਾਸਿਕ ਸੂਬਾ ਪੱਧਰੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਤੇ ਐਨਪੀਐਸ ਦੀ ਬਿਮਾਰੀ ਨੂੰ ਖਤਮ ਕਰਕੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ ਲਈ ਸੰਘਰਸ਼ ਵਿੱਚ ਸ਼ਾਮਿਲ ਹੋਣ।
ਇਸ ਮੌਕੇ ਗੁਰਵਿੰਦਰ ਖਹਿਰਾ,ਇੰਦਰ ਸੁਖਦੀਪ ਸਿੰਘ, ਅਜੀਤ ਪਾਲ ਸਿੰਘ, ਬਿਕਰਮਜੀਤ ਸਿੰਘ ਕੱਦੋਂ, ਰਣਦੀਪ ਸਿੰਘ ਫਤਿਹਗੜ੍ਹ ਸਾਹਿਬ, ਦਰਸ਼ੀਕਾਂਤ ਰਾਜਪੁਰਾ, ਪ੍ਰਭਜੀਤ ਸਿੰਘ ਰਸੂਲਪੁਰ, ਹਰਦੀਪ ਟੋਡਰਪੁਰ, ਜਸਵਿੰਦਰ ਸਿੰਘ ਜੱਸਾ ਪਸੌਰੀਆਂ, ਸੁਰਿੰਦਰ ਕੁਮਾਰ ਪੁਆਰੀ,ਵਿਕਰਮਦੇਵ ਸਿੰਘ, ਜਗਸੀਰ ਸਹੋਤਾ, ਗੁਰਜਿੰਦਰ ਮੰਝਪੁਰ,ਦਲਜੀਤ ਸਫੀਪੁਰ, ਹਿੰਮਤ ਸਿੰਘ ਪਟਿਅਲਾ,ਸਤਪਾਲ ਸਮਾਣਾ, ਸਤਵਿੰਦਰ ਪਾਲ ਸਿੰਘ, ਵਰਿੰਦਰ ਲੁਧਿਆਣਾ ,ਮਨਜੀਤ ਸਿੰਘ ਦਸੂਹਾ, ਜਸਕਰਨ ਮੌੜ,ਜਗਜੀਤ ਸਿੰਘ ਜਟਾਣਾ,, ਵਰਿੰਦਰ ਸੈਣੀ,ਸੁਰਜੀਤ ਸਨੋਰਾ, ਮਹਿੰਦਰ ਕੌੜਿਆਂਵਾਲੀ,ਦਵਿੰਦਰ ਸਿੰਘ, ਰਾਮ ਬਲਵਾਨ, ਕੁਲਦੀਪ ਸਿੰਘ ਰਾਜਗੜ੍ਹ, ਅਰਵਿੰਦ ਕੁਮਾਰ, ਜੁਗਲ ਸ਼ਰਮਾ, ਵਰਿੰਦਰ ਵਿਕੀ, ਸੰਜੀਵ ਧੂਤ,ਹਾਕਮ ਸਿੰਘ ਖਨੌੜਾ, ਕਰਮਜੀਤ ਸਿੰਘ,ਨਿਰਭੈ ਸਿੰਘ ਜਰਗ, ਪਰਮਿੰਦਰਪਾਲ ਸਿੰਘ ਫਗਵਾੜਾ ਸਮੇਤ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ। ਜਾਰੀ ਕਰਤਾ - ਟਹਿਲ ਸਿੰਘ ਸਰਾਭਾ 8437189750
EVS MARKS ONLINE: ਵਾਤਾਵਰਨ ਸਿੱਖਿਆ ਦੇ ਅੰਕਾਂ ਨੂੰ ਆਨਲਾਈਨ ਕਰਨ ਲਈ ਸ਼ਡਿਊਲ ਜਾਰੀ
EVS MARKS ONLINE: ਵਾਤਾਵਰਨ ਸਿੱਖਿਆ ਦੇ ਅੰਕਾਂ ਨੂੰ ਆਨਲਾਈਨ ਕਰਨ ਲਈ ਸ਼ਡਿਊਲ ਜਾਰੀ
ਚੰਡੀਗੜ੍ਹ, 27 ਜਨਵਰੀ 2024
ਬਾਰ੍ਹਵੀਂ ਪ੍ਰੀਖਿਆ ਮਾਰਚ 2024 ਵਾਤਾਵਰਣ ਸਿੱਖਿਆ ਵਿਸ਼ੇ ਦੇ ਅੰਕ ਆਨ-ਲਾਈਨ upload ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਐਨ ਪੀ ਐਸ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੋਰਚਾ ਦੇ ਐਕਸ਼ਨ ਸਫਲ ਬਣਾਉਣ ਦੀ ਅਪੀਲ
**ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਐਨ ਪੀ ਐਸ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੋਰਚਾ ਦੇ ਐਕਸ਼ਨ ਸਫਲ ਬਣਾਉਣ ਦੀ ਅਪੀਲ।*
ਲੁਧਿਆਣਾ। 26 ਜਨਵਰੀ
ਪੁਰਾਣੀ ਪੈਨਸ਼ਨ ਬਹਾਲੀ ਲਈ ਲੜਨ ਰਹੀਆਂ ਪ੍ਰਮੁੱਖ ਧਿਰਾਂ ਦਾ ਇੱਕ ਮੰਚ ਤੇ ਇਕੱਠੇ ਹੋ ਕੇ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੋਰਚਾ ਬਣਾਉਣ ਉਪਰੰਤ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਕਨਵੀਨਰ ਜਸਵੀਰ ਸਿੰਘ ਤਲਵਾੜਾ ਨੇ ਦੂਸਰੀਆਂ ਦੋ ਧਿਰਾਂ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਅਤੇ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦਾ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਫਰੰਟ ਦੇ ਗਠਨ ਲਈ ਦਿਲੋ ਸਹਿਯੋਗ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋ ਸਾਂਝੇ ਸੰਘਰਸ਼ ਚ ਪੂਰਾ ਸਹਿਯੋਗ ਦਿੱਤਾ ਜਾਵੇਗਾ ਅਤੇ ਕਮੇਟੀ ਇਸ ਸਾਂਝ ਨੂੰ ਬਲਾਕ ਪੱਧਰ ਤੱਕ ਮਜ਼ਬੂਤ ਕਰੇਗੀ।
ਸਾਂਝਾ ਮੋਰਚਾ ਦੇ ਗਠਨ ਤੋਂ ਬਾਅਦ ਜਸਵੀਰ ਸਿੰਘ ਤਲਵਾੜਾ ਅਤੇ ਸੂਬਾਈ ਆਗੂ |
ਉਹਨਾਂ ਪੰਜਾਬ ਦੇ ਸਾਰੇ ਨਵੀਂ ਪੈਨਸ਼ਨ ਸਕੀਮ ਤਹਿਤ ਆਉਂਦੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਸਾਂਝਾ ਮੋਰਚਾ ਦੇ ਜ਼ਿਲਾ ਪੱਧਰੀ ਮੀਟਿੰਗ ਦੇ ਪ੍ਰੋਗਰਾਮ ਅਤੇ 25ਫਰਵਰੀ ਦੀ ਸੰਗਰੂਰ ਵਾਲੀ ਸੂਬਾ ਪੱਧਰੀ ਰੈਲੀ ਨੂੰ ਸਫ਼ਲ ਬਣਾਉਣ ਉਹਨਾਂ ਬਾਕੀ ਰਹਿੰਦੀ ਧਿਰ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਸ ਫਰੰਟ ਚ ਸ਼ਾਮਲ ਹੋਵੇ ਤਾਂ ਕਿ ਪੰਜਾਬ ਸਰਕਾਰ ਤੇ ਦਬਾਅ ਪਾ ਕੇ ਪੁਰਾਣੀ ਪੈਨਸ਼ਨ ਬਹਾਲ ਕਰਵਾਈ ਜਾ ਸਕੇ।
HOLIDAY IN ROOPNAGAR: ਮੁੱਖ ਮਹਿਮਾਨ ਨੇ ਜ਼ਿਲ੍ਹਾ ਰੂਪਨਗਰ ਦੇ ਸਾਰੇ ਸਕੂਲਾਂ ਵਿਚ ਛੁੱਟੀ ਘੋਸ਼ਿਤ ਕੀਤੀ
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ 75ਵੇਂ ਗਣਤੰਤਰ ਦਿਵਸ ਮੌਕੇ ਰੂਪਨਗਰ ਵਿਖੇ ਰਾਸ਼ਟਰੀ ਤਿਰੰਗਾ ਲਹਿਰਾਇਆ
• ਮੁੱਖ ਮਹਿਮਾਨ ਨੇ ਜ਼ਿਲ੍ਹਾ ਰੂਪਨਗਰ ਦੇ ਸਾਰੇ ਸਕੂਲਾਂ ਵਿਚ ਛੁੱਟੀ ਘੋਸ਼ਿਤ ਕੀਤੀ
ਰੂਪਨਗਰ, 26 ਜਨਵਰੀ: 75ਵੇਂ ਗਣਤੰਤਰ ਦਿਵਸ ਮੌਕੇ ਸਪੀਕਰ ਵਿਧਾਨ ਸਭਾ ਪੰਜਾਬ ਸ. ਕੁਲਤਾਰ ਸਿੰਘ ਸੰਧਵਾਂ ਨੇ ਨਹਿਰੂ ਸਟੇਡੀਅਮ ਵਿਖੇ ਕੌਮੀ ਝੰਡਾ ਲਹਿਰਾਇਆ। ਜਿਸ ਉਪਰੰਤ ਪਰੇਡ ਦਾ ਨਿਰੀਖਣ ਕਰਨ ਲਈ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਅਤੇ ਸੀਨੀਅਰ ਪੁਲਿਸ ਕਪਤਾਨ ਸ. ਗੁਲਨੀਤ ਸਿੰਘ ਖੁਰਾਣਾ ਵਲੋਂ ਉਨ੍ਹਾਂ ਨੂੰ ਐਸਕੌਰਟ ਕਰਕੇ ਲਿਜਾਇਆ ਗਿਆ।
ਜ਼ਿਲ੍ਹਾ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਲੰਬੇ ਸੰਘਰਸ਼ ਤੋਂ ਬਾਅਦ ਆਜ਼ਾਦੀ ਹਾਸਲ ਕਰਕੇ ਸੰਵਿਧਾਨ ਬਣਾਉਣ ਦੇ ਕਾਰਜ ਨੂੰ ਸਿਰੇ ਚੜਾਉਣ ਵਿਚ ਸਭ ਤੋਂ ਵੱਡਾ ਯੋਗਦਾਨ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਦਿੱਤਾ।
ਉਨ੍ਹਾਂ ਅੱਗੇ ਕਿਹਾ ਕਿ ਇਸ ਲਈ ਸਾਰੇ ਦੇਸ਼ ਵਾਸੀਆਂ ਲਈ ਇਹ ਬੜਾ ਮਹੱਤਵਪੂਰਨ ਤੇ ਗੌਰਵਮਈ ਦਿਨ ਹੈ। ਉਨ੍ਹਾਂ ਦੇਸ਼ ਦੀਆਂ ਹਥਿਆਰਬੰਦ ਫੌਜਾਂ ਦੇ ਉਨ੍ਹਾਂ ਬਹਾਦਰ ਸੂਰਵੀਰਾਂ ਨੂੰ ਵੀ ਵਧਾਈ ਦਿਤੀ ਜੋ ਦੇਸ਼ ਦੀ ਇਲਾਕਾਈ ਅਖੰਡਤਾ ਅਤੇ ਏਕਤਾ ਦੀ ਰਾਖੀ ਕਰ ਰਹੇ ਹਨ।
ਅਜ਼ਾਦੀ ਸੰਗਰਾਮ ਵਿੱਚ ਪੰਜਾਬੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਸਪੀਕਰ ਸੰਧਵਾਂ ਨੇ ਕਿਹਾ ਕਿ ਕੌਮੀ ਆਜ਼ਾਦੀ ਦੀ ਲਹਿਰ ਵਿੱਚ 80 ਫੀਸਦੀ ਕੁਰਬਾਨੀਆਂ ਇਕੱਲੇ ਪੰਜਾਬੀਆਂ ਨੇ ਦਿੱਤੀਆਂ ਹਨ। ਸੰਧਵਾਂ ਨੇ ਕਿਹਾ ਕਿ ਜਿਸ ਰੰਗਲੇ ਪੰਜਾਬ ਦਾ ਸੁਪਨਾ ਸਾਡੇ ਸ਼ਹੀਦਾਂ ਨੇ ਦੇਖਿਆ ਸੀ, ਉਸ ਪੰਜਾਬ ਦੀ ਸਿਰਜਣਾ ਲਈ ਪੰਜਾਬ ਸਰਕਾਰ ਵਚਨਬੱਧ ਹੈ ਅਤੇ ਇਸ ਨੂੰ ਰੰਗਲਾ ਪੰਜਾਬ ਬਣਾਉਣ ਲਈ ਅਣਥੱਕ ਮਿਹਨਤ ਕਰ ਰਹੀ ਹੈ। ਇਸ ਤੋਂ ਇਲਾਵਾ, ਸਰਕਾਰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਸਿਹਤ, ਸਿੱਖਿਆ, ਰੁਜ਼ਗਾਰ, ਵਾਤਾਵਰਣ, ਉਦਯੋਗਿਕ ਅਤੇ ਹੋਰ ਪ੍ਰਮੁੱਖ ਖੇਤਰਾਂ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੀ ਹੈ।
ਲੋਕਾਂ ਨੂੰ ਸਪੱਸ਼ਟ ਸੱਦਾ ਦਿੰਦਿਆਂ ਸਪੀਕਰ ਨੇ ਉਨ੍ਹਾਂ ਨੂੰ ਦੇਸ਼ ਲਈ ਆਪਣਾ ਪਿਆਰ ਨਿਛਾਵਰ ਕਰਨ ਵਾਲੇ ਸ਼ਹੀਦਾਂ, ਆਜ਼ਾਦੀ ਘੁਲਾਟੀਆਂ ਦੇ ਨਕਸ਼ੇ-ਕਦਮਾਂ ‘ਤੇ ਚੱਲਦਿਆਂ ਸੂਬੇ ਦੀ ਪੁਰਾਤਨ ਸ਼ਾਨ ਨੂੰ ਬਹਾਲ ਕਰਨ ਲਈ ਜੋਸ਼ ਨਾਲ ਕੰਮ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਲੋਕ ਰਾਜ ਅਤੇ ਦੇਸ਼ ਪ੍ਰਤੀ ਫਰਜ਼ਾਂ ਵੱਲ ਧਿਆਨ ਦੇਣ।
ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਵੱਡਾ ਸੁਧਾਰ ਕਰਦਿਆਂ ਸੂਬੇ ਵਿਚ 117 ਆਫ਼ ਐਮੀਨੈਂਸ ਬਣਾਉਣ ਦੀ ਸ਼ੁਰੂਆਤ ਕੀਤੀ ਹੈ ਜਿਸ ਅਧੀਨ ਰੂਪਨਗਰ ਜ਼ਿਲ੍ਹੇ ਦੇ 5 ਸਕੂਲਾਂ ਨੂੰ ਸਕੂਲ ਆਫ਼ ਐਮੀਨੈਂਸ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ ਅਤੇ ਸੂਬੇ ਦੀ ਉਚੇਰੀ ਸਿੱਖਿਆ ਸੰਸਥਾਵਾਂ ਵਿਚ 58 ਕਰੋੜ ਰੁਪਏ ਦੀ ਲਾਗਤ ਨਾਲ ਇੰਟਰਨੈੱਟ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਪੰਜਾਬ ਸਰਕਾਰ ਵੱਲੋਂ 1080 ਕਰੋੜ ਰੁਪਏ ਦੀ ਲਾਗਤ ਨਾਲ ਪ੍ਰਾਈਵੇਟ ਕੰਪਨੀ ਜੀ.ਵੀ.ਕੇ. ਪਾਵਰ ਦੀ ਮਾਲਕੀ ਵਾਲਾ ਗੋਇੰਦਵਾਲ ਪਾਵਰ ਪਲਾਂਟ ਖਰੀਦੇ ਕੇ ਇਤਿਹਾਸ ਸਿਰਜਿਆ ਹੈ।
ਇਸ ਮੌਕੇ ਡੀ.ਐਸ.ਪੀ. ਸ. ਗੁਰਪ੍ਰੀਤ ਸਿੰਘ ਬੈਂਸ ਦੀ ਅਗਵਾਈ ਹੇਠ ਵੱਖ-ਵੱਖ ਟੁਕੜੀਆਂ ਵਲੋਂ ਸਲਾਮੀ ਦਿੱਤੀ ਗਈ। ਜਿਸ ਵਿਚ ਪੰਜਾਬ ਪੁਲਿਸ ਪੁਰਸ਼, ਪੰਜਾਬ ਪੁਲਿਸ ਮਹਿਲਾ, ਪੰਜਾਬ ਹੋਮ ਗਾਰਡਜ਼, ਵੱਖ-ਵੱਖ ਸਕੂਲਾਂ ਅਤੇ ਬੈਂਡ ਦੀ ਟੁਕੜੀਆਂ ਵਲੋਂ ਮਾਰਚ ਪਾਸਟ ਵਿਚ ਹਿੱਸਾ ਲਿਆ ਗਿਆ। ਇਸ ਤੋਂ ਬਾਅਦ ਸਪੀਕਰ ਸਾਹਿਬ ਵਲੋਂ ਡਿਊਟੀ ਦੌਰਾਨ ਸ਼ਹੀਦ ਸੈਨਿਕਾਂ ਦੇ ਪਰਿਵਾਰਿਕ ਮੈਂਬਰਾਂ ਦੀ ਸਨਮਾਨ ਵੀ ਕੀਤਾ ਗਿਆ।
ਇਸ ਉਪਰੰਤ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਪੀ.ਟੀ. ਸ਼ੋਅ, ਕੋਰੀਓਗ੍ਰਆਫੀ, ਡਾਂਸ ਅਤੇ ਗਿੱਧਾ ਆਦਿ ਰੰਗਾ-ਰੰਗ ਪ੍ਰੋਗਰਾਮਾਂ ਦੀ ਪੇਸ਼ਕਾਰੀ ਕੀਤੀ ਗਈ।
ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੱਖ-ਵੱਖ ਵਿਭਾਗਾਂ ਅਤੇ ਖੇਤਰਾਂ ਵਿਚ ਵਿਲੱਖਣ ਸੇਵਾਵਾਂ ਨਿਭਾਉਣ ਵਾਲੇ ਕਰਮਚਾਰੀਆਂ, ਅਧਿਕਾਰੀਆਂ ਅਤੇ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ ਅਤੇ ਅੰਤ ਵਿੱਚ ਸ਼ਿਵਾਲਿਕ ਸਕੂਲ ਦੇ ਸਟਾਫ ਵਲੋਂ ਰਾਸ਼ਟਰੀ ਗਾਣ ਪੇਸ਼ ਕੀਤਾ ਗਿਆ।
ਇਸ ਮੌਕੇ ਮੁੱਖ ਮਹਿਮਾਨ ਵਲੋਂ ਜ਼ਿਲ੍ਹਾ ਰੂਪਨਗਰ ਦੇ ਸਾਰੇ ਸਕੂਲਾਂ ਵਿਚ ਛੁੱਟੀ ਘੋਸ਼ਿਤ ਕੀਤੀ ਗਈ ਜਿਸ ਉਪਰੰਤ ਖੇਡ ਵਿਭਾਗ ਵਲੋਂ ਨਹਿਰੂ ਸਟੇਡੀਅਮ ਵਿਖੇ ਰਿਲੇਅ ਰੇਸ ਵੀ ਕਰਵਾਈ ਗਈ।
ਇਸ ਮੌਕੇ ਵਿਧਾਇਕ ਸ਼੍ਰੀ ਚਮਕੌਰ ਸਾਹਿਬ ਡਾ. ਚਰਨਜੀਤ ਸਿੰਘ, ਏ.ਡੀ.ਜੀ.ਪੀ. ਸ਼੍ਰੀ. ਰਾਮ ਸਿੰਘ, ਰੂਪਨਗਰ ਮੰਡਲ ਦੇ ਕਮਿਸ਼ਨਰ ਸ਼੍ਰੀਮਤੀ ਗੁਰਪ੍ਰੀਤ ਕੌਰ ਸਪਰਾ, ਜ਼ਿਲ੍ਹਾ ਅਤੇ ਸੈਸ਼ਨ ਜੱਜ ਰੂਪਨਗਰ ਸ਼੍ਰੀਮਤੀ ਰਮੇਸ਼ ਕੁਮਾਰੀ, ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ (ਵ) ਸ. ਅਮਰਦੀਪ ਸਿੰਘ ਗੁਜਰਾਲ, ਸਹਾਇਕ ਕਮਿਸ਼ਨਰ (ਜ) ਸ. ਅਰਵਿੰਦਪਾਲ ਸਿੰਘ ਸੋਮਲ, ਸਹਾਇਕ ਕਮਿਸ਼ਨਰ (ਯੂ.ਡੀ) ਸ਼ੁਭੀ ਆਂਗਰਾ, ਜ਼ਿਲ੍ਹਾ ਮਾਲ ਅਫ਼ਸਰ ਸ਼੍ਰੀ ਨਵਦੀਪ ਭੋਗਲ, ਐਸਪੀ (ਹੈੱਡਕੁਆਟਰ) ਸ. ਰਾਜਪਾਲ ਸਿੰਘ ਹੁੰਦਲ, ਐਸਡੀਐਮ ਰੂਪਨਗਰ ਸ਼੍ਰੀਮਤੀ ਹਰਕੀਰਤ ਕੌਰ, ਤਹਿਸੀਲਦਾਰ ਸ. ਅਰਜਨ ਸਿੰਘ ਗਰੇਵਾਲ, ਸਿਵਲ ਸਰਜਨ ਡਾ. ਮਨੂ ਵਿੱਜ, ਜ਼ਿਲ੍ਹੇ ਦੇ ਹੋਰ ਉੱਚ ਅਧਿਕਾਰੀ ਤੇ ਕਰਮਚਾਰੀ, ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਤੇ ਅਧਿਆਪਕ ਹਾਜ਼ਰ ਸਨ।
Featured post
PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ
ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...
ਸਭ ਤੋਂ ਵੱਧ ਪੜੀਆਂ ਪੋਸਟਾਂ
RECENT UPDATES
PSEB SUBJECT WISE SOLUTIONS
- PSEB CLASS 10 ENGLISH ALL SOLUTIONS
- 10+1 PHYSICS IMPORTANT MCQ
- 10+2 PHYSICS IMPORTANT MCQ
- SST 9TH ( MCQ FOR ALL COMPETITION)
- PSEB BOARD EXAM 2024 : EXAMINER HELP DESK
- PSEB 10TH SST MCQ
- PSEB 12TH POLITICAL SCIENCE MCQ
- SCHOLARSHIP LETTERS
- SSA SCHOOL GRANTS 2023-24
- Privacy policy
- PSEB 12TH ENGLISH : LETTERS/THEMES/ CHARACTER SKETCH
ADMISSION HELPLINE 2024-25
- NCERT B.ED 2024-25: 12ਵੀਂ ਤੋਂ ਬਾਅਦ ਬੀਐੱਡ, ਐਮਐਸਸੀ , ਪੋਰਟਲ ਓਪਨ
- PUNJABI UNIVERSITY PATIALA ADMISSION 2024-25: ਵੱਖ ਵੱਖ ਕੋਰਸਾਂ ਲਈ ਦਾਖਲਾ ਸ਼ੁਰੂ
- GNDU ADMISSION 2024-25: APPLY FOR BA/B.SC/ B.ED/ NURSING/ LLB
- ACN JALANDHAR NURSING ADMISSION 2024-24: APPLY NOW
- NURSING ADMISSION 2024/ITI ADMISSION 2024
- GADVASU ADMISSION 2024: ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ ਵੱਲੋਂ ਦਾਖ਼ਲਾ ਸ਼ਡਿਊਲ
- IIHM CHANDIGARH ADMISSION 2024 - 25 APPLY NOW
- PUNJAB ITEP - B.ED 2024-25 APPLY NOW
- SOE-MERITORIOUS SCHOOL (2024-25) COUNSELING SCHEDULE 2024-25
- ETT ( D.EL.ED) ADMISSION 2024
- D.P.ED ADMISSION 2024
- PUNJAB GOVT COLLEGE ADMISSION 2024