Showing posts with label EMPLOYEES UNION AND THEIR STRUGGLE. Show all posts
Showing posts with label EMPLOYEES UNION AND THEIR STRUGGLE. Show all posts

ਹੈੱਡਮਾਸਟਰਾਂ ਵਿੱਚ ਭਾਰੀ ਰੋਸ , 13 ਫਰਵਰੀ ਨੂੰ ਸਮੂਹਿਕ ਛੁੱਟੀ ਲੈ ਮੋਹਾਲੀ ਕਰਨਗੇ ਰੋਸ਼ ਪ੍ਰਦਰਸਨ

 ਪ੍ਰੋਬੇਸ਼ਨ ਕਲੀਅਰ ਕਰਨ ਵਿੱਚ ਅੜਾਏ ਜਾ ਰਹੇ ਅੜਿੱਕਿਆਂ ਕਰਕੇ ਸਿੱਧੀ ਭਰਤੀ ਹੈੱਡਮਾਸਟਰਾਂ ਵਿੱਚ ਭਾਰੀ ਰੋਸ

13 ਫਰਵਰੀ ਨੂੰ ਸਮੂਹਿਕ ਛੁੱਟੀ ਲੈ ਰੋਸ ਵਜੋਂ ਮੁੱਖ ਦਫ਼ਤਰ ਮੋਹਾਲੀ ਪੁੱਜਣਗੇ ਪੰਜਾਬ ਭਰ ਦੇ ਹੈੱਡਮਾਸਟਰ

ਸਿੱਖਿਆ ਦੇ ਸੁਧਾਰਾਂ ਦੀ ਗੱਲ ਕਰਦੀ ਸਰਕਾਰ ਦੇ ਅਧਿਕਾਰੀ ਕਰ ਰਹੇ ਹਨ ਮਨਮਾਨੀਆਂ



ਨਵਾਂਸ਼ਹਿਰ, 11 ਫਰਵਰੀ 2023 (ਪ੍ਰਮੋਦ ਭਾਰਤੀ)

           ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਪੰਜਾਬ ਦੇ ਸਿੱਖਿਆ ਖੇਤਰ ਵਿਚਲੀਆਂ ਕਮੀਆਂ ਨੂੰ ਦੂਰ ਕਰਕੇ ਪੰਜਾਬ ਦੇ ਸਿੱਖਿਆ ਪ੍ਰਬੰਧ ਨੂੰ ਪੂਰੇ ਦੇਸ਼ ਵਿੱਚੋਂ ਬਿਹਤਰੀਨ ਬਣਾਇਆ ਜਾ ਰਿਹਾ ਹੈ, ਦੂਜੇ ਪਾਸੇ ਦੀ ਤ੍ਰਾਸਦੀ ਇਹ ਹੈ ਕਿ ਬਿਨਾਂ ਵਜ੍ਹਾ ਬੇਤੁਕੀਆਂ ਅਗਵਾਈਆਂ ਅਤੇ ਦਲੀਲਾਂ ਨੂੰ ਅਧਾਰ ਬਣਾ ਕੇ ਜਨਵਰੀ 2020 ਵਿੱਚ ਪੀ. ਪੀ. ਐੱਸ. ਸੀ. ਰਾਹੀਂ ਭਰਤੀ ਟੈਸਟ ਪਾਸ ਕਰਕੇ ਵਿਭਾਗ ਦੇ ਸਕੂਲਾਂ ਦੀ ਨੁਹਾਰ ਬਦਲਣ ਵਾਲੇ ਸਿੱਧੀ ਭਰਤੀ ਹੈੱਡਮਾਸਟਰਾਂ ਨੂੰ ਤਿੰਨ ਸਾਲ ਉਪਰੰਤ ਵੀ ਪਰਖ ਕਾਲ ਪੂਰਾ ਨਹੀਂ ਕੀਤਾ ਜਾ ਰਿਹਾ। ਇਸ ਮੁੱਦੇ ਉੱਤੇ ਬੋਲਦਿਆਂ ਹੈੱਡਮਾਸਟਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਜਸਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਦਿਨ ਰਾਤ ਇੱਕ ਕਰਕੇ ਆਪਣੀਆਂ ਸੰਸਥਾਵਾਂ ਦੀ ਕਾਇਆ ਕਲਪ ਕਰਨ ਵਾਲੇ ਹੈੱਡਮਾਸਟਰਾਂ ਨੂੰ ਨਿਯਮਾਂ ਅਨੁਸਾਰ ਤਿੰਨ ਸਾਲ ਦੀ ਲੱਗੀ ਸ਼ਰਤ ਪੂਰੀ ਹੋਣ ਤੋਂ ਬਾਅਦ ਵੀ ਪ੍ਰੋਬੇਸ਼ਨ ਕਲੀਅਰ ਕਰਨ ਦੇ ਪੱਤਰ ਜਾਰੀ ਕਰਨ ਲਈ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਮੁੱਖ ਦਫ਼ਤਰ ਵੱਲੋਂ ਜਾਣ ਬੁੱਝ ਕੇ ਲਟਕਾਇਆ ਜਾ ਰਿਹਾ ਹੈ ਜਦਕਿ ਇਸ ਤੋਂ ਪਹਿਲਾਂ ਸਿੱਧੀ ਭਰਤੀ ਰਾਹੀਂ ਆਏ ਐੱਚ. ਟੀ., ਸੀ. ਐੱਚ. ਟੀ. ਅਤੇ ਪੀ. ਪੀ. ਐੱਸ. ਸੀ. ਟੈੱਸਟ ਰਾਹੀਂ ਸਿੱਖਿਆ ਵਿਭਾਗ ਵਿੱਚ ਆਏ ਬੀ. ਪੀ. ਈ. ਓ. ਅਤੇ ਪ੍ਰਿੰਸੀਪਲ ਕਾਡਰ ਦੇ ਪ੍ਰੋਬੇਸ਼ਨ ਪੀਰੀਅਡ ਕਲੀਅਰ ਕਰਨ ਸਬੰਧੀ ਇਸ ਤਰ੍ਹਾਂ ਦਾ ਕੋਈ ਅੜਿੱਕਾ ਸਾਹਮਣੇ ਨਹੀਂ ਆਇਆ ਅਤੇ ਸਭ ਦਾ ਪਰਖ ਕਾਲ ਜ਼ਿਲ੍ਹਾ ਪੱਧਰ 'ਤੇ ਕਲੀਅਰ ਕਰ ਦਿੱਤਾ ਗਿਆ। ਇਸ ਸਬੰਧੀ ਹੈੱਡਮਾਸਟਰ ਕਾਡਰ ਨਾਲ਼ ਕੀਤਾ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। 



ਹੈੱਡਮਾਸਟਰ ਐਸੋਸੀਏਸ਼ਨ ਪੰਜਾਬ ਦੇ ਮੁੱਖ ਬੁਲਾਰੇ ਗੁਰਵਿੰਦਰ ਸਿੰਘ ਸੁਧਾਰਾ ਨੇ ਕਿਹਾ ਕਿ ਜੇਕਰ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਮਿਹਨਤ ਅਤੇ ਸਿਰੜ ਨਾਲ਼ ਕੰਮ ਕਰਦਿਆਂ ਸਰਕਾਰੀ ਸਕੂਲਾਂ ਵਿੱਚ ਗੁਣਾਤਮਕ ਅਤੇ ਗਿਣਾਤਮਕ ਪੱਖੋਂ ਤਬਦੀਲੀਆਂ ਲਿਆ ਨਵੀਆਂ ਰਾਹਾਂ 'ਤੇ ਤੋਰਨ ਵਾਲੇ ਹੈੱਡਮਾਸਟਰਾਂ ਨੂੰ ਵਿਭਾਗ ਵੱਲੋਂ ਪ੍ਰੋਬੇਸ਼ਨ ਪੀਰੀਅਡ ਦੇ ਤਿੰਨ ਸਾਲ ਪੂਰੇ ਹੋਣ ਬਾਅਦ ਵੀ ਪੱਤਰ ਜਾਰੀ ਨਾ ਕਰਕੇ ਜੋ ਦਿਮਾਗੀ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਉਸਦਾ ਅਸਰ ਹੈੱਡਮਾਸਟਰ ਸਾਥੀਆਂ ਦੀ ਕਾਰਗੁਜ਼ਾਰੀ 'ਤੇ ਪਵੇਗਾ।ਇੱਕ ਪਾਸੇ ਸਮੁੱਚੇ ਅਧਿਆਪਕ ਵਰਗ ਦੇ ਸਹਿਯੋਗ ਨਾਲ਼ ਸਕੂਲ ਮੁਖੀਆਂ ਵੱਲੋਂ ਸਰਕਾਰ ਦੇ ਨਤੀਜਿਆਂ ਸਬੰਧੀ ਮਿਸ਼ਨ 100% ਨੂੰ ਪੂਰਾ ਕਰਨ ਲਈ ਦਿਨ ਰਾਤ ਇੱਕ ਕੀਤਾ ਜਾ ਰਿਹਾ ਹੈ, ਦੂਜੇ ਪਾਸੇ ਪਰਖ ਕਾਲ ਕਲੀਅਰ ਨਾ ਹੋਣ ਪੀ. ਈ. ਐੱਸ ਕਾਡਰ ਨੂੰ ਪਿਛਲੀਆਂ ਸਰਕਾਰਾਂ ਵਾਂਗ ਹੀ ਸੜਕਾਂ 'ਤੇ ਆਉਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਇਹ ਕਿਹੋ ਜਿਹਾ ਬਦਲਾਅ ਹੈ?

ਨਵੀਂ ਸਰਕਾਰ ਤੋਂ ਬਹੁਤ ਆਸਾਂ ਹਨ ਜੋ ਹੌਲ਼ੀ ਹੌਲ਼ੀ ਸੁਪਨਾ ਹੀ ਬਣਦੀਆਂ ਜਾ ਰਹੀਆਂ ਹਨ। 


ਹੈੱਡਮਾਸਟਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਕਟਾਰੀਆ ਕੁਲਵਿੰਦਰ ਨੇ ਕਿਹਾ ਕਿ ਜ਼ਿਲ੍ਹਾ ਪੱਧਰ 'ਤੇ ਹੋਣ ਵਾਲੇ ਸੌਖੇ ਕੰਮ ਨੂੰ ਮੁੱਖ ਦਫ਼ਤਰ ਤੋਂ ਅਗਵਾਈ ਲੈਣ ਲਈ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਹੈੱਡਮਾਸਟਰ ਕਾਡਰ ਦੇ ਪਰਖ ਕਾਲ ਸਬੰਧੀ ਅਗਵਾਈ ਮੰਗੀ ਅਤੇ ਮੁੱਖ ਦਫ਼ਤਰ ਨੇ ਅੜਿੱਕਿਆਂ ਨੂੰ ਦੂਰ ਕਰਨ ਦੀ ਬਜਾਏ ਤਰ੍ਹਾਂ ਤਰ੍ਹਾਂ ਦੇ ਪ੍ਰੋਫਾਰਮੇਂ ਭਰਨ ਲਈ ਲਗਾ ਕੇ ਪੰਦਰਾਂ ਦਿਨ ਟਪਾ ਦਿੱਤੇ ਅਤੇ ਅਜੇ ਵੀ ਟਾਲ ਮਟੋਲ ਵਾਲੀ ਨੀਤੀ ਅਪਣਾਈ ਜਾ ਰਹੀ ਹੈ। ਜੇਕਰ ਕਿਸੇ ਵੀ ਪ੍ਰਕਾਰ ਦੀ ਅਗਵਾਈ ਦੀ ਜ਼ਰੂਰਤ ਸੀ ਤਾਂ ਇਹ ਕੰਮ ਸਮਾਂ ਰਹਿੰਦੇ ਪੂਰਾ ਕਰਨਾ ਚਾਹੀਦਾ ਸੀ। ਇਸ ਉਪਰੰਤ ਸਮੂਹ ਹੈਡਮਾਸਟਰ ਕੇਡਰ ਵਿੱਚ ਭਾਰੀ ਰੋਸ ਹੈ ਅਤੇ ਹੁਣ ਸਮੁੱਚੇ ਕਾਡਰ ਵੱਲੋਂ ਕੀਤੇ ਫੈਸਲੇ ਅਨੁਸਾਰ ਸਮੂਹ ਸਿੱਧੀ ਭਰਤੀ ਹੈੱਡਮਾਸਟਰ ਕਾਡਰ ਦੇ ਹੈੱਡਮਾਸਟਰ ਸਾਹਿਬਾਨ ਸੋਮਵਾਰ ਮਿਤੀ 13 ਫਰਵਰੀ ਨੂੰ ਸਮੂਹਿਕ ਛੁੱਟੀ ਲੈ ਕੇ ਮੋਹਾਲੀ ਦੇ ਡੀ ਪੀ ਆਈ ਆਫਿਸ ਪਹੁੰਚਣਗੇ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਨੀਂਦ ਤੋਂ ਜਗਾਉਣਗੇ ਅਤੇ ਕਾਡਰ ਦੀਆਂ ਹੱਕੀ ਮੰਗਾਂ ਨਾ ਮੰਨੀਆਂ ਜਾਣ ਸਬੰਧੀ ਰੋਸ ਦਰਜ ਕਰਵਾਉਣਗੇ।

HEAD MASTER PROBATION PERIOD:ਹੈੱਡਮਾਸਟਰਾਂ ਦੇ ਪਰਖ ਕਾਲ 'ਚ ਰੁਕਾਵਟਾਂ, ਸਰਕਾਰ ਵੱਲੋਂ ਸ਼ਕਤੀਆਂ ਦਾ ਕੇਂਦਰੀਕਰਨ

 *ਸਿੱਧੀ ਭਰਤੀ ਹੈੱਡਮਾਸਟਰਾਂ ਦੇ ਪਰਖ ਕਾਲ ਪਾਰ ਕਰਨ 'ਚ ਰੁਕਾਵਟਾਂ ਖੜੀਆਂ ਕਰਨ ਦੀ ਨਿਖੇਧੀ*


*ਸਿੱਖਿਆ ਵਿਭਾਗ ਵਿੱਚ ਸ਼ਕਤੀਆਂ ਦਾ ਕੇਂਦਰੀਕਰਨ ਨਿਖੇਧੀਯੋਗ : ਡੀ.ਟੀ. ਐੱਫ.*

ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਪ੍ਰੈੱਸ ਸਕੱਤਰ ਪਵਨ ਕੁਮਾਰ ਨੇ ਦੱਸਿਆ ਕੇ ਸਿੱਖਿਆ ਵਿਭਾਗ ਵਿੱਚ ਜਨਵਰੀ 2020 ਵਿੱਚ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਪ੍ਰੀਖਿਆ ਰਾਹੀਂ ਭਰਤੀ ਹੋਏ 672 ਹੈੱਡਮਾਸਟਰਾਂ ਦਾ ਪਰਖ ਕਾਲ ਪਾਰ ਕਰਨ ਵਿੱਚ ਸਿੱਖਿਆ ਵਿਭਾਗ ਵੱਲੋਂ ਰੁਕਾਵਟਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ । ਦਰਅਸਲ ਹੈੱਡਮਾਸਟਰਾਂ ਦਾ ਪਰਖ ਕਾਲ ਕਲੀਅਰ ਕਰਨ ਅਤੇ ਸੇਵਾਵਾਂ ਕਨਫਰਮ ਕਰਨ ਦੇ ਅਧਿਕਾਰ ਜ਼ਿਲ੍ਹਾ ਸਿੱਖਿਆ ਅਫਸਰਾਂ (ਸੈਕੰਡਰੀ ਸਿੱਖਿਆ) ਕੋਲ ਹੋਣ ਦੇ ਬਾਵਜੂਦ, ਸਿੱਖਿਆ ਵਿਭਾਗ ਵੱਲੋਂ ਇਹਨਾਂ ਕੇਸਾਂ ਨੂੰ ਡੀ.ਪੀ.ਆਈ. ਦਫ਼ਤਰ ਵਿੱਚ ਮੰਗਵਾਂ ਲੈਣ ਕਰਨ ਇਹ ਮਾਮਲਾ ਲਟਕ ਗਿਆ ਹੈ। ਡੀ.ਟੀ.ਐੱਫ. ਆਗੂਆਂ ਨੇ ਵਿਭਾਗ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਨੂੰ ਸਿੱਖਿਆ ਵਿਭਾਗ ਦਾ ਗੈਰ ਜ਼ਿੰਮੇਵਾਰੀ ਵਾਲਾ ਰੱਵਈਆ ਕਰਾਰ ਦਿੱਤਾ ਹੈ । 

ALSO READ: 

HOW TO CHECK STUDENTS GOT SCHOLARSHIP OR NOT? ਵਿਦਿਆਰਥੀ ਨੂੰ ਕਿਨ੍ਹਾਂ ਵਜੀਫਾ ਮਿਲਿਆ ਜਾਣੋ ਸਿਰਫ਼ 2 ਸਟੈਪਾਂ ਵਿੱਚ

ਭਗਵੰਤ ਮਾਨ ਵੱਲੋਂ ਕਾਰਪੋਰੇਸ਼ਨ ਅਤੇ ਮਾਰਕਿਟ ਕਮੇਟੀ ਦੇ 13 ਚੇਅਰਮੈਨ ਨਿਯੁਕਤ

SPORTS TRIAL 2023: ਸਰਕਾਰੀ ਸਪੋਰਟਸ ਸਕੂਲ, ਵੱਲੋਂ ਖਿਡਾਰੀਆਂ (ਲੜਕੇ/ਲੜਕੀਆਂ) ਦੇ ਦਾਖਲੇ ਲਈ ਚੋਣ ਟਰਾਇਲਜ਼ ਦੀਆਂ ਮਿਤੀਆਂ ਜਾਰੀ


ਇਸ ਸਬੰਧੀ ਡੀ.ਟੀ.ਐੱਫ. ਦੇ ਸੂਬਾਈ ਮੀਤ ਪ੍ਰਧਾਨਾਂ ਜਗਪਾਲ ਬੰਗੀ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਬੇਅੰਤ ਫੂਲੇਵਾਲ, ਜਸਵਿੰਦਰ ਔਜਲਾ ਅਤੇ ਰਘਵੀਰ ਭਵਾਨੀਗੜ੍ਹ ਸਵਾਲ ਕੀਤਾ ਕਿ ਇਹ ਭਰਤੀ ਸਿੱਖਿਆ ਵਿਭਾਗ ਵਿਚੋਂ ਹੀ ਕੀਤੀ ਹੋਣ ਕਰਕੇ ਇੰਨ੍ਹਾਂ ਅਧਿਆਪਕਾਂ ਵਿੱਚੋਂ ਹਰੇਕ ਨੇ ਘੱਟੋ-ਘੱਟ ਦਸ ਸਾਲ ਦੀ ਸੇਵਾ ਪੂਰੀ ਕਰ ਲਈ ਹੈ ਅਤੇ ਵਿਭਾਗ ਹਾਲੇ ਇੰਨ੍ਹਾਂ ਦੀ ਪਰਖ ਨਹੀਂ ਕਰ ਸਕਿਆ ਹੈ? ਆਗੂਆਂ ਨੇ ਦੱਸਿਆ ਕਿ ਇਸੇ ਪ੍ਰੀਖਿਆ ਰਾਹੀਂ ਭਰਤੀ ਹੋਏ ਪ੍ਰਿੰਸੀਪਲ, ਬੀਪੀਈਓ, ਹੈੱਡ ਟੀਚਰ ਆਦਿ ਦਾ ਪਰਖ ਕਾਲ ਪਹਿਲਾਂ ਹੀ ਪਾਰ ਕੀਤਾ ਜਾ ਚੁੱਕਾ ਹੈ, ਜਦਕਿ ਹੈੱਡਮਾਸਟਰਾਂ ਦੇ ਪਰਖ ਕਾਲ ਪਾਰ ਕਰਨ ਦੇ ਅਧਿਕਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਕੋਲ ਹੋਣ ਦੇ ਬਾਵਜੂਦ ਉਨ੍ਹਾਂ ਦੇ ਅਧਿਕਾਰ ਵਿੱਚ ਵਿਭਾਗ ਨੇ ਦਖਲ ਅੰਦਾਜੀ ਕਰਦਿਆਂ ਸਾਰਾ ਰਿਕਾਰਡ ਮੁੱਖ ਦਫ਼ਤਰ ਵਿਖੇ ਮੰਗਵਾ ਕੇ ਉਸਤੇ ਕੋਈ ਕਾਰਵਾਈ ਨਹੀਂ ਕੀਤੀ ਹੈ। 


ਪ੍ਰੀਖਿਆ ਪਾਸ ਕੀਤੇ ਬਹੁਤੇ ਅਧਿਆਪਕਾਂ ਨੇ 16 ਜਨਵਰੀ 2020 ਨੂੰ ਮੋਹਾਲੀ ਮੁੱਖ ਦਫਤਰ ਵਿਖੇ ਬਤੌਰ ਹੈੱਡ ਮਾਸਟਰ ਜੁਆਇੰਨ ਕਰ ਲਿਆ ਸੀ ਅਤੇ 16 ਜਨਵਰੀ 2023 ਨੂੰ ਸਬੰਧਤ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵੱਲੋਂ ਉਨ੍ਹਾਂ ਦਾ ਪਰਖ ਕਾਲ ਪਾਰ ਕਰਨਾ ਬਣਦਾ ਸੀ, ਪਰ ਵਿਭਾਗ ਦੀ ਦਖਲਅੰਦਾਜ਼ੀ ਕਾਰਨ ਹਾਲੇ ਤੱਕ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਇਸ ਨਾਲ ਇੰਨ੍ਹਾਂ ਨੂੰ ਮਿਲਣ ਵਾਲੀਆਂ ਸਲਾਨਾ ਤਰੱਕੀਆਂ ਵੀ ਲਟਕ ਗਈਆਂ ਹਨ। ਡੀ ਟੀ ਐੱਫ ਆਗੂਆਂ ਹਰਜਿੰਦਰ ਸਿੰਘ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸ਼ਨ, ਮਹਿੰਦਰ ਕੌੜਿਆਂਵਾਲੀ, ਤੇਜਿੰਦਰ ਸਿੰਘ, ਰੁਪਿੰਦਰ ਗਿੱਲ ਅਤੇ ਸੁਖਦੇਵ ਡਾਨਸੀਵਾਲ ਨੇ ਹੈਡਮਾਸਟਰਾਂ ਦੇ ਪਰਖ ਕਾਲ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਅਧਿਕਾਰ ਖੇਤਰ ਵਿੱਚ ਦਖ਼ਲ ਅੰਦਾਜ਼ੀ ਅਤੇ ਸ਼ਕਤੀਆਂ ਦੇ ਕੇਂਦਰੀਕਰਨ ਦੀ ਨਿਖੇਧੀ ਕਰਦਿਆਂ ਹੈਡਮਾਸਟਰਾਂ ਦੇ ਪਰਖ ਕਾਲ ਸਬੰਧੀ ਫੈਸਲਾ ਲੈਣ ਦਾ ਅਧਿਕਾਰ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਦੇਣ ਅਤੇ ਇਸ ਸਬੰਧੀ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ।

ਭਗਵੰਤ ਮਾਨ ਸਰਕਾਰ ਦੀ ਵਾਅਦਾ ਖਿਲਾਫੀ:29 ਜਨਵਰੀ ਨੂੰ ਸੰਗਰੂਰ ਸੂਬਾਈ ਰੈਲੀ ਚ ਹਜਾਰਾਂ ਦੀ ਗਿਣਤੀ ਚ ਪੁੱਜਣਗੇ ਮੁਲਾਜ਼ਮ-ਪੈਨਸ਼ਨਰ, ਠੇਕਾ ਅਤੇ ਸਕੀਮ ਵਰਕਰ

 ਭਗਵੰਤ ਮਾਨ ਸਰਕਾਰ ਦੀਆਂ ਵਾਹਦੇ ਖਿਲਾਫੀਆਂ ਵਿਰੁੱਧ 29 ਜਨਵਰੀ ਨੂੰ ਸੰਗਰੂਰ ਸੂਬਾਈ ਰੈਲੀ ਚ ਹਜਾਰਾਂ ਦੀ ਗਿਣਤੀ ਚ ਪੁੱਜਣਗੇ ਮੁਲਾਜ਼ਮ-ਪੈਨਸ਼ਨਰ, ਠੇਕਾ ਅਤੇ ਸਕੀਮ ਵਰਕਰ

21 ਜਨਵਰੀ ਨੂੰ ਜਿਲਾ ਪੱਧਰੀ ਸਾਂਝੀਆਂ ਮੀਟਿੰਗਾਂ

26 ਜਨਵਰੀ ਨੂੰ ਗਣਤੰਤਰ ਦਿਵਸ ਤੇ ਝੰਡਾ ਲਹਿਰਾਉਣ ਆਏ ਮੰਤਰੀਆਂ ਨੂੰ ਦਿੱਤੇ ਜਾਣਗੇ ਰੋਸ ਪੱਤਰ

ਲੁਧਿਆਣਾ :- 15 ਜਨਵਰੀ( )ਅੱਜ ਇੱਥੇ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਭਗਵੰਤ ਸਰਕਾਰ ਦੀਆਂ ਮੁਲਾਜ਼ਮ ਮੰਗਾਂ ਪ੍ਰਤੀ ਵਾਹਦੇ ਖਿਲਾਫੀਆਂ ਵਿਰੁੱਧ 29 ਜਨਵਰੀ ਸੰਗਰੂਰ ਵਿਖੇ 

ਪੰਜਾਬ ਸੁਬਾਰਡੀਨੇਟ ਸਰਵਸਿਜ਼ ਫੈਡਰੇਸ਼ਨ 1680 ਸੈਕਟਰ 22ਬੀ, ਚੰਡੀਗੜ੍ਹ ਵੱਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਰੋਸ ਰੈਲੀ ਅਤੇ ਮੁਜਾਹਰੇ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਲਈ ਸੁਬਾਈ ਮੀਟਿੰਗ ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ ਦੀ ਪ੍ਰਧਾਨਗੀ ਹੇਠ ਹੋਈ । 


ਮੀਟਿੰਗ ਨੂੰ ਵਰਕਿੰਗ ਚੇਅਰਮੈਨ ਦਰਸ਼ਨ ਸਿੰਘ ਲੁਬਾਣਾ, ਸਰਪ੍ਰਸਤ ਚਰਨ ਸਿੰਘ ਸਰਾਭਾ, ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ ਤੇ ਸੂਬਾ ਜਨਰਲ ਸਕੱਤਰ ਸੁਰਿੰਦਰ ਕੁਮਾਰ ਪੁਆਰੀ,ਮੁੱਖ ਜਥੇਬੰਦਕ ਸਕੱਤਰ ਜਗਦੀਸ਼ ਸਿੰਘ ਚਾਹਲ,ਸੀਨੀ:ਮੀਤ ਪ੍ਰਧਾਨ ਗੁਰਮੇਲ ਸਿੰਘ ਮੈਲਡੇ ,ਮੀਤ ਪ੍ਰਧਾਨ ਪ੍ਰਵੀਨ ਸੱਚਦੇਵਾ,ਹਰਵਿੰਦਰ ਸਿੰਘ ਰੌਣੀ,ਜਸਵਿੰਦਰ ਪਾਲ ਉੱਘੀ,ਜਗਮੋਹਣ ਨੌਂਲੱਖਾ(ਜੰਗਲਾਤ)ਰਣਦੀਪ ਸਿੰਘ(ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ )ਵਿੱਤ ਸਕੱਤਰ ਮਨਜੀਤ ਸਿੰਘ ਗਿੱਲ,ਅਮਰੀਕ ਸਿੰਘ ਮਸੀਤਾਂ(ਪਾਵਰਕੌਮ ਤੇ ਟ੍ਰਾਂਸਕੋ ਪੈਨਸ਼ਨਰ ਯੂਨੀਅਨ) ਅਵਤਾਰ ਸਿੰਘ ਗੱਗੜਾ(ਪੰਜਾਬ ਪੈਨਸ਼ਨਰ ਯੂਨੀਅਨ)ਜਸਕਰਨ ਸਿੰਘ ਗਹਿਰੀ ਬੁੱਟਰ(ਨਹਿਰੀ ਪਟਵਾਰ ਯੂਨੀਅਨ)ਕ੍ਰਿਸ਼ਨ ਗੋਪਾਲ ਐਕਸਾਈਜ਼)ਨਛੱਤਰ ਭਾਣਾ ਫਰੀਦਕੋਟ,ਅਮਰਜੀਤ ਸਿੰਘ ਚੋਪੜਾ,ਜੋਰਾ ਸਿੰਘ ਮਨਸੂਰਾਂ,ਮਹਿੰਦਰ ਸਿੰਘ ਮੱਤੇਵਾੜਾ,ਜਸਵਿੰਦਰ ਸਿੰਘ ਫਤਿਹਗੜ੍ਹ ਸਾਹਿਬ ,ਰਛਪਾਲ ਸਿੰਘ (ਬਿਜਲੀ ਫੈਡਰੇਸ਼ਨ ਏਟਕ)ਅਤੇ ਸੁਰਿੰਦਰ ਸਿੰਘ ਬੈਂਸ(ਲੁਧਿਆਣਾ)ਨੇ ਸੰਬੋਧਨ ਕਰਦਿਆਂ ਦੱਸਿਆ ਕਿ ਭਗਵੰਤ ਮਾਨ ਸਰਕਾਰ ਪੰਜਾਬ ਦੇ ਲੋਕਾਂ ਅਤੇ 7 ਲੱਖ ਮੁਲਾਜ਼ਮਾਂ-ਪੈਨਸ਼ਨਰਾਂ ਅਤੇ ਠੇਕਾ,ਆਊਟ ਸੋਰਸ਼,ਸਕੀਮ ਵਰਕਰਾਂ ਨਾਲ ਕੀਤੇ ਵਾਅਦਿਆਂ ਤੋਂ ਪੂਰੀ ਤਰ੍ਹਾਂ ਮੁੱਕਰ ਗਈ ਹੈ,ਫੋਕੀ ਇਸ਼ਤਿਹਾਰ ਬਾਜੀ ਨਾਲ ਡੰਗ ਟਪਾਈ ਕੀਤੀ ਜਾ ਰਹੀ ਹੈ,ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਕੋਈ ਨੀਤੀ ਜਾਰੀ ਨਹੀਂ ਕੀਤੀ ਜਾ ਰਹੀ,ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਨੋਟੀਫਿਕੇਸ਼ਨ ਵੀ ਅਧੂਰਾ ਹੈ,ਇਸ ਲਈ ਫੈਸ਼ਲਾ ਕੀਤਾ ਕਿ 29 ਜਨਵਰੀ ਨੂੰ ਸੰਗਰੂਰ ਵਿਖੇ ਹੋਣ ਵਾਲੀ ਸੂਬਾ ਪੱਧਰੀ ਰੋਸ ਰੈਲੀ ਅਤੇ ਮੁਜਾਹਰੇ ਦੀਆਂ ਤਿਆਰੀਆਂ ਨੂੰ ਅੰਤਿਮ ਸੂਹਾਂ ਦਿੰਦਿਆਂ ਹਜਾਰਾਂ ਦੀ ਗਿਣਤੀ ਵਿੱਚ ਸੰਗਰੂਰ ਪੁੱਜਣ ਦੇ ਜਥੇਬੰਦੀਆਂ ਨੂੰ ਫੰਡ ਅਤੇ ਸਾਥੀਆਂ ਦੇ ਕੋਟੇ ਲਾਏ ਗਏ,ਇੱਕ ਵੱਡਾ ਇਸਤਿਹਾਰ ਵੀ ਜਾਰੀ ਕੀਤਾ ਗਿਆ।


ਆਗੂਆਂ ਨੇ ਅੱਗੇ ਦੱਸਿਆ ਕਿ ਸ:ਭਗਵੰਤ ਸਿੰਘ ਮਾਨ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸਨਰਾਂ ਦੀਆਂ ਹੱਕੀ ਮੰਗਾਂ ਪ੍ਰਤੀ ਕੀਤੇ ਵਾਅਦਿਆਂ ਤੋਂ ਪੂਰੀ ਤਰ੍ਹਾਂ ਟਾਲਾ ਵੱਟਣ ਤੇ ਹਰ ਪਾਸੇ ਗੁੱਸੇ ਦੀ ਲਹਿਰ ਤੇਜ਼ ਹੋ ਰਹੀ ਹੈ ਜਿਸ ਦ ਖਮਿਆਜ਼ਾ ਮਾਨ ਸਰਕਾਰ ਨੂੰ ਭਵਿੱਖ ਚ ਭੁਗਤਣਾ ਪਵੇਗਾ,ਮੰਗਾਂ ਜਿਵੇਂ ਹਰ ਤਰ੍ਹਾਂ ਦੇ ਕੱਚੇ,ਠੇਕਾ ਅਤੇ ਆਊਟ ਸੋਰਸ਼ ਮੁਲਾਜ਼ਮਾਂ ਨੂੰ ਪੱਕਾ ਕਰਨ,ਪੁਰਾਣੀ ਪੈਨਸ਼ਨ ਸਕੀਮ ਬਿਨਾਂ ਦੇਰੀ ਲਾਗੂ ਕਰਨ,ਸਕੀਮ ਵਰਕਰਾਂ,ਆਂਗਨਵਾੜੀ,ਆਸਾ,ਮਿੱਡ ਡੇਅ ਮੀਲ,ਵਰਕਰਾਂ ਨੂੰ ਮੁਲਾਜ਼ਮ ਮੰਨਕੇ ਘੱਟੋ-ਘੱਟ ਉਜਰਤ 26000 ਰੁਪੈ ਲਾਗੂ ਕਰਨ,ਤਨਖਾਹ ਸਕੇਲਾਂ ਦੀਆਂ ਤਰੁੱਟੀਆਂ ਦੂਰ ਕਰਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 3.8 ਦਾ ਗੁਣਾਂਕ ਦੇਣਾ,4%ਡੀ ਏ ਦੀ ਕਿਸਤ ਅਤੇ ਸਾਰਾ ਬਕਾਇਆ ਦੇਣਾ,ਜੁਲਾਈ 2015 ਤੋਂ 119%ਡੀਏ ਦੇਣ ਬਾਰੇ ਮਾਨਯੋਗ ਹਾਈਕੋਰਟ ਦਾ ਫ਼ੈਸਲਾ ਤੁਰੰਤ ਲਾਗੂ ਕਰਨ,ਖਤਮ ਕੀਤੀਆਂ ਅਸਾਮੀਆਂ ਮੁੜ ਸੁਰਜੀਤ ਕਰਕੇ ਰੈਗੂਲਰ ਭਰਤੀ ਕਰਨਾ,ਵਿਭਾਗਾਂ ਦਾ ਨਿੱਜੀ ਕਰਨ ਬੰਦ ਕਰਨ,ਪਰਖ ਕਾਲ ਦੌਰਾਨ ਬੇਸਿਕ ਤਨਖਾਹ ਦੇਣ ਦਾ ਮਿਤੀ 15 ਜਨਵਰੀ 2015 ਦਾ ਪੱਤਰ ਅਤੇ ਕੇਂਦਰੀ ਤਨਖਾਹ ਸਕੇਲਾਂ ਚ ਭਰਤੀ ਕਰਨ ਦਾ ਮਿਤੀ17ਜਲਾਈ 2020 ਦਾ ਪੱਤਰ ਵਾਪਸ ਲੈਣਾ ਆਦਿ ਮੰਗਾਂ ਦੀ ਪ੍ਰਾਪਤੀ ਲਈ ਰਾਜ ਪੱਧਰੀ ਸੂਬਾਈ ਰੋਸ ਰੈਲੀ ਅਤੇ ਮੁਜ਼ਾਹਰੇ ਦੀਆਂ ਤਿਆਰੀਆਂ ਨੂੰ ਅੰਤਮ ਰੂਪ ਦਿੱਤਾ ਗਿਆ ਫੈਸ਼ਲਾ ਕੀਤਾ 21 ਜਨਵਰੀ ਨੂੰ ਜਿਲਾ ਪੱਧਰੀ ਸਾਂਝੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ,26 ਜਨਵਰੀ ਨੂੰ ਗਣਤੰਤਰ ਦਿਵਸ ਤੇ ਝੰਡਾ ਲਹਿਰਾਉਣ ਆਏ ਮੰਤਰੀਆਂ ਨੂੰ ਮੰਗਾਂ ਦੇ ਯਾਦ ਪੱਤਰ ਭੇਜੇ ਜਾਣਗੇ,,।



ਮਾਸਟਰ ਤੋਂ ਮੁੱਖ ਅਧਿਆਪਕ ਕਾਡਰ ਦੀਆਂ ਪ੍ਰਮੋਸ਼ਨਾਂ ਲਟਕਾਉਣਾ ਨਿਖੇਧੀਯੋਗ: ਡੀ.ਟੀ.ਐੱਫ.

ਮਾਸਟਰ ਤੋਂ ਮੁੱਖ ਅਧਿਆਪਕ ਕਾਡਰ ਦੀਆਂ ਪ੍ਰਮੋਸ਼ਨਾਂ ਲਟਕਾਉਣਾ ਨਿਖੇਧੀਯੋਗ: ਡੀ.ਟੀ.ਐੱਫ.


ਮੁੱਖ ਅਧਿਆਪਕਾਂ ਲਈ ਪੈਂਡਿੰਗ ਤਰੱਕੀਆਂ ਬਿਨਾਂ ਦੇਰੀ ਮੁਕੰਮਲ ਹੋਣ: ਡੀ.ਟੀ.ਐਫ.


ਲੁਧਿਆਣਾ, 29 ਨਵੰਬਰ ( ): ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵਲੋਂ ਮਾਸਟਰ ਤੋਂ ਮੁੱਖ ਅਧਿਆਪਕ (ਹੈਡਮਾਸਟਰ) ਕਾਡਰ ਲਈ ਪੈਂਡਿੰਗ ਪ੍ਰਮੋਸ਼ਨਾਂ ਨੂੰ ਲੰਬੇ ਸਮੇਂ ਤੋਂ ਲਟਕਾਉਣ ਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਪੰਜਾਬ ਨੇ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਸਾਰੀਆਂ ਸੀਨੀਆਰਤਾ ਸੂਚੀਆਂ ਅਤੇ ਪੈਂਡਿੰਗ ਤਰੱਕੀਆਂ ਫੌਰੀ ਮੁਕੰਮਲ ਕਰਨ ਦੀ ਮੰਗ ਕੀਤੀ ਹੈ।


      ਇਸ ਸਬੰਧੀ ਗੱਲਬਾਤ ਕਰਦਿਆਂ ਡੀ.ਟੀ.ਐਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਕਿਹਾ ਕਿ ਮਾਸਟਰ ਤੋਂ ਹੈੱਡਮਾਸਟਰ ਕਾਡਰ ਦੀਆਂ ਤਰੱਕੀਆਂ ਨੂੰ, ਸੀਨੀਅਰ ਅਧਿਆਪਕਾਂ ਦੀ ਮਾਨਸਿਕ ਪਰੇਸ਼ਾਨੀ ਵਧਾਉਣ ਦੀ ਗਿਣੀ ਮਿੱਥੀ ਸਾਜ਼ਿਸ਼ ਤਹਿਤ, ਵੱਖ-ਵੱਖ ਕਾਰਨਾਂ ਦੇ ਹਵਾਲੇ ਨਾਲ ਲਟਕਾ ਕੇ ਰੱਖਿਆ ਜਾ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਕਿ ਅਧਿਆਪਕਾਂ ਦੇ ਸਾਰੇ ਕਾਡਰਾਂ ਲਈ ਪਦਉੱਨਤੀ ਕੋਟਾ 75% ਹੀ ਰੱਖਿਆ ਜਾਵੇ ਅਤੇ ਹਰੇਕ ਪੱਧਰ ‘ਤੇ ਤਰੱਕੀ ਪ੍ਰਕਿਰਿਆ ਨੂੰ ਵਿਭਾਗੀ ਨਿਯਮਾਂ ਅਨੁਸਾਰ ਸਮਾਂਬੱਧ ਕਰਨੀ ਯਕੀਨੀ ਬਣਾਉਣ ਦੀ ਠੋਸ ਨੀਤੀ ਤਿਆਰ ਕੀਤੀ ਜਾਵੇ। ਆਗੂਆਂ ਨੇ ਦੱਸਿਆ ਕਿ ਪਿਛਲੇ ਸਮੇਂ ਵਿੱਚ ਤਰੱਕੀ ਕੋਟੇ ਨੂੰ 75% ਤੋਂ 50% ਤੱਕ ਸੀਮਤ ਕਰਕੇ ਬਹੁਤ ਹੀ ਥੋੜ੍ਹੀ ਗਿਣਤੀ ਵਿੱਚ ਮਾਸਟਰਾਂ ਨੂੰ ਤਰੱਕੀ ਦੇ ਕੇ ਮੁੱਖ ਅਧਿਆਪਕ ਬਣਾਇਆ ਗਿਆ ਹੈ।



 ਹੈੱਡਮਾਸਟਰਾਂ ਦੀਆਂ ਅਸਾਮੀਆਂ ਨੂੰ ਪ੍ਰਮੋਸ਼ਨ ਰਾਹੀਂ ਨਾ ਭਰਨਾ ਸਪੱਸ਼ਟ ਰੂਪ ਵਿਚ ਲੰਬੇ ਸਮੇਂ ਤੋਂ ਸਿੱਖਿਆ ਵਿਭਾਗ ਸੈਕੰਡਰੀ ਸਿੱਖਿਆ ਵਿੱਚ ਸੇਵਾ ਨਿਭਾ ਰਹੇ ਮਾਸਟਰ ਕਾਡਰ ਅਧਿਆਪਕਾਂ ਨਾਲ ਸਰਾਸਰ ਧੱਕਾ ਹੈ। ਇਸ ਸਬੰਧੀ ਸੂਬਾਈ ਆਗੂਆਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਕੋਲੋਂ ਇਸ ਧੱਕੇਸ਼ਾਹੀ ਵਿਰੁੱਧ ਪੁਰਜ਼ੋਰ ਮੰਗ ਕੀਤੀ ਕਿ ਮਾਸਟਰ ਕੇਡਰ ਤੋਂ ਬਤੌਰ ਹੈੱਡਮਾਸਟਰ ਤਰੱਕੀਆਂ ਸੀਨੀਆਰਤਾ ਸੂਚੀ ਨੂੰ ਹਰ ਪੱਖੋਂ ਮੁਕੰਮਲ ਕਰਕੇ ਤੁਰੰਤ ਮੁਕੰਮਲ ਕੀਤੀਆਂ ਜਾਣ ਤਾਂ ਜੋ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਅਧਿਆਪਕਾਂ ਨਾਲ ਬਣਦਾ ਇਨਸਾਫ ਹੋ ਸਕੇ। ਡੀਟੀਐਫ ਪੰਜਾਬ ਦੇ ਸੂਬਾਈ ਆਗੂਆਂ ਨੇ ਸਰਕਾਰ ਕੋਲੋਂ ਪੁਰਜ਼ੋਰ ਮੰਗ ਕੀਤੀ ਕਿ ਪਿਛਲੇ ਸਮੇਂ ਵਿਚ ਅਸਾਮੀਆਂ ਅਤੇ ਪ੍ਰਮੋਸ਼ਨ ਕੋਟਾ ਘਟਾਓਣ ਨਾਲ ਸਬੰਧਿਤ ਹੋਈਆਂ ਆਪ ਹੁਦਰੀਆਂ ਨੂੰ ਦਰੁਸਤ ਕੀਤਾ ਜਾਵੇ ਅਤੇ ਅਧਿਆਪਕਾਂ ਨੂੰ ਬਣਦਾ ਹੱਕ ਦਿੱਤਾ ਜਾਵੇ।

ਮੁੱਖ ਅਧਿਆਪਕ ਜਥੇਬੰਦੀ ਵੱਲੋਂ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਕਰਨ ਦੀ ਮੰਗ

 ਮੁੱਖ ਅਧਿਆਪਕ ਜਥੇਬੰਦੀ ਵੱਲੋਂ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਕਰਨ ਦੀ ਮੰਗ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ।

     ਪ੍ਰਾਇਮਰੀ ਅਧਿਆਪਕਾਂ ਦੀਆਂ ਤਰੱਕੀਆ ਕਈ ਸਾਲਾਂ ਤੋਂ ਲਟਕ ਰਹੇ ਹਨ ਅਧਿਆਪਕ,: ਰਕੇਸ਼ ਗੇਇਲ ਬਰੇਟਾ, ਲਖਵਿੰਦਰ ਰੋਪੜ।


ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੀ ਇੱਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਅਮਨਦੀਪ ਸਰਮਾ ਦੀ ਅਗਵਾਈ ਵਿੱਚ ਹੋਈ।ਮੀਟਿੰਗ ਦੀ ਸੁਰੂਆਤ ਕਰਦਿਆਂ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਤਿੰਦਰ ਸਿੰਘ ਦੁਆਬਿਆ ਨੇ ਕਿਹਾ ਕੇ ਪ੍ਰਾਇਮਰੀ ਤੋ ਮਾਸਟਰ ਕਾਡਰ ਦੀਆਂ ਤਰੱਕੀਆਂ ਨੂੰ ਅਧਿਆਪਕ ਪਿਛਲੇ ਲੰਮੇ ਸਮੇਂ ਤੋ ਉਡੀਕ ਰਹੇ ਹਨ। ਪ੍ਰੰਤੂ ਵਿਭਾਗ ਵੱਲੋਂ ਵਾਰ-ਵਾਰ ਤਰੱਕੀਆਂ ਜਲਦ ਕਰਨ ਦੀ ਗੱਲ ਕਹੀ ਜਾ ਰਹੀ ਹੈ ਪਰੰਤੂ ਮਸਲਾ ਉੱਥੋਂ ਖੜਾ ਹੈ ਜਿੱਥੋਂ ਸ਼ੁਰੂ ਕੀਤਾ ਸੀ।



     ਜਥੇਬੰਦੀ ਨੂੰ ਸੰਬੋਧਨ ਕਰਦਿਆ ਜਸਵੀਰ ਸਿੰਘ ਹੁਸਿਆਰਪੁਰ ਨੇ ਕਿਹਾ ਕੇ ਅਦਾਲਤ ਵਿੱਚ ਲਟਕ ਰਹੇ ਕੇਸ‍ਾ ਦਾ ਹੱਲ ਕਰਕੇ ਅਧਿਆਪਕਾਂ ਦੀਆਂ ਤਰੱਕੀਆ ਕੀਤੀਆਂ ਜਾਣ। ਜਥੇਬੰਦੀ ਦੇ ਜੁਆਇੰਟ ਸਕੱਤਰ ਰਕੇਸ਼ ਕੁਮਾਰ ਬਰੇਟਾ ਨੇ ਮੰਗ ਕੀਤੀ ਹੈ ਕਿ ਜੇਕਰ ਜਲਦੀ ਮਾਸਟਰ ਕਾਡਰ ਦੇ ਵੱਖ-ਵੱਖ ਵਿਸ਼ਿਆਂ ਦੀਆਂ ਤਰੱਕੀਆਂ ਨਾ ਕੀਤੀਆਂ ਗਈਆਂ ਤਾਂ ਮਜ਼ਬੂਰਨ ਜੱਥੇਬੰਦੀ ਸਿੱਖਿਆ ਮੰਤਰੀ ਦੇ ਘਰ ਵੱਲ ਮਾਰਚ ਕਰੇਗੀ।

        ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਪੰਜਾਬ ਦੇ ਸੂਬਾ ਉਪ ਪ੍ਰਧਾਨ ਰਗਵਿੰਦਰ ਸਿੰਘ ਧੂਲਕਾ ਨੇ ਕਿਹਾ ਕਿ ਸਕੂਲਾ ਤੋਂ ਬਾਹਰ ਕੰਮ ਕਰ ਰਹੇ ਅਧਿਆਪਕਾਂ ਨੂੰ ਜਿਨ੍ਹਾਂ ਦੀ ਗਿਣਤੀ ਚਾਰ ਹਜ਼ਾਰ ਦੇ ਲਗਭਗ ਹੈ ਸਕੂਲਾਂ ਵਿਚ ਪੜ੍ਹਾਉਣ ਲਈ ਭੇਜਿਆ ਜਾਵੇ ਕਿਉਂਕਿ ਪੇਪਰਾਂ ਦਾ ਸਮਾਂ ਸ਼ੁਰੂ ਹੈ ਅਤੇ ਬੱਚਿਆਂ ਨੂੰ ਅਧਿਆਪਕਾਂ ਦੀ ਲੋੜ ਹੈ। 

     ਮੀਟਿੰਗ ਨੂੰ ਭਗਵੰਤ ਭਟੇਜਾ ,ਬਲਜੀਤ ਸਿੰਘ ਗੁਰਦਾਸਪੁਰ ,ਪਰਮਜੀਤ ਪਟਿਆਲਾ, ਦਿਲਬਾਗ ਤਰਨਤਾਰਨ, ਸੁਖਵਿੰਦਰ ਸਿਗਲਾ ਬਰੇਟਾ, ਕੁਲਵਿੰਦਰ ਵਾਰਸਾਂ, ਜਸ਼ਨਦੀਪ ਸਿੰਘ ਕੁਲਾਣਾ, ਦਲੀਪ ਨਵਾਂ ਸ਼ਹਿਰ ,ਜਸਪਾਲ ਸਿੰਘ ਨਵਾਂ ਸ਼ਹਿਰ ,ਸੁਖਵੀਰ ਕੌਰ ਮੁਹਾਲੀ, ਮਾਲਵਿੰਦਰ ਸਿੰਘ ਬਰਨਾਲਾ,ਪੂਰਨ ਤਪਾ, ਸੁਖਬੀਰ ਸੰਗਰੂਰ ,ਦਿਲਬਾਗ ਸਿੰਘ ਬੋਡੇ ਮੋਗਾ, ਦਿਲਬਾਗ ਸਿੰਘ ਤਰਨਤਾਰਨ, ਗਰਦੀਪ ਸਿੰਘ ਮਾਂਗਟ ਫ਼ਤਹਿਗੜ੍ਹ ਸਾਹਿਬ, ਰਾਮਪਾਲ ਸਿੰਘ , ਬਲਵਿੰਦਰ ਸਿੰਘ ਹਾਕਮ ਵਾਲਾ ਆਦਿ ਸਾਥੀਆ ਨੇ ਸਬੋਧਨ ਕੀਤਾ।

         ਅਖੀਰ ਤੇ ਗੱਲਬਾਤ ਰੱਖਦਿਆਂ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਪ੍ਰਾਇਮਰੀ ਕਾਡਰ ਦੀਆਂ ਵੱਖ-ਵੱਖ ਸਮੱਸਿਆਵਾਂ ਸਬੰਧੀ ਸਿੱਖਿਆ ਮੰਤਰੀ ਪੰਜਾਬ ਨਾਲ ਗੱਲਬਾਤ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਹਰੇਕ ਮਸਲੇ ਤੇ ਗੱਲਬਾਤ ਕਰਦਿਆਂ ਮਸਲੇ ਹੱਲ ਕਰਵਾਉਣ ਸੰਬੰਧੀ ਵਧਿਆ ਜਾਵੇਗਾ ।ਉਨ੍ਹਾਂ ਕਿਹਾ ਕਿ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੇ ਵੱਖ - ਵੱਖ ਵਿਸ਼ਿਆਂ ਦੀਆਂ ਤਰੱਕੀਆਂ, ਪ੍ਰਮੋਟ ਹੋਏ ਅਤੇ ਸਿੱਧੀ ਭਰਤੀ ਰਾਹੀਂ ਭਰਤੀ ਅਧਿਆਪਕਾਂ ਤੇ ਲਾਗੂ ਟੈਸਟ ਦੀ ਸ਼ਰਤ ਖਤਮ ਕਰਵਾਉਣਾ, ਪ੍ਰਾਇਮਰੀ ਸਕੂਲਾਂ ਵਿੱਚ ਪਾਰਟ ਟਾਇਮ ਸਵੀਪਰ ਦੀ ਪੋਸਟ ਮੁਹੱਈਆ ਕਰਵਾਉਣੀ, ਪ੍ਰੀ ਪ੍ਰਾਇਮਰੀ ਸਕੂਲਾਂ ਦੀਆਂ ਸਮੱਸਿਆਵਾਂ ਦਾ ਹੱਲ,ਅਧਿਆਪਕਾਂ ਦੀਆਂ ਤਨਖ਼ਾਹਾਂ ਦਾ ਅਤੇ ਮੈਡੀਕਲ ਬਜਟ ਜਾਰੀ ਕਰਵਾਉਣਾ ਆਦਿ ਮਸਲਿਆਂ ਤੇ ਗੱਲਬਾਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਲਦੀ ਹੀ ਦੀ ਡੀ ਪੀ ਆਈ ਪ੍ਰਾਇਮਰੀ ਅਤੇ ਸਕੈਂਡਰੀ,ਸਿੱਖਿਆ ਸਕੱਤਰ ਪੰਜਾਬ ਨਾਲ ਮੀਟਿੰਗ ਕੀਤੀ ਜਾਵੇਗੀ ਜੇਕਰ ਮਸਲਿਆਂ ਦਾ ਹੱਲ ਨਾ ਹੋਇਆ ਤਾਂ ਦਸੰਬਰ ਮਹੀਨੇ ਦੀਆਂ ਛੁੱਟੀਆਂ ਵਿੱਚ 

ਸਿੱਖਿਆ ਮੰਤਰੀ ਦੇ ਹਲਕੇ ਵਿਚ ਰੋਸ ਰੈਲੀ ਕੀਤੀ ਜਾਵੇਗੀ ਜਿਸ ਦੀ ਜ਼ਿੰਮੇਵਾਰੀ ਵਿਭਾਗ ਦੀ ਹੋਵੇਗੀ।

RATION CARD VERIFICATION: ਹੁਣ ਸਰਕਾਰ ਨੇ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਲਈ, ਸਕੂਲ ਟੀਚਰ ਯੂਨੀਅਨ ਵੱਲੋਂ ਡਿਊਟੀਆਂ ਰੱਦ ਕਰਨ ਦੀ ਮੰਗ

 ਸਮਾਰਟ ਰਾਸ਼ਨ ਕਾਰਡ ਦੀ ਵੈਰੀਫਿਕੇਸ਼ਨ ਲਈ ਅਧਿਆਪਕਾਂ ਦੀਆਂ ਡਿਊਟੀਆਂ ਰੱਦ ਕਰਨ ਦੀ ਮੰਗ -  

  

ਲੁਧਿਆਣਾ, 29 ਨਵੰਬਰ (JOBSOFTODAY) ਪੰਜਾਬ ਸਰਕਾਰ ਵੱਲੋਂ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਸ਼ਨਾਖਤ ਲਾਭਪਾਤਰੀਆਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ| ਜਿਸ ਅਨੁਸਾਰ ਦਫਤਰ ਮੈਜਿਸਟ੍ਰੇਟ ਲੁਧਿਆਣਾ ਪੱਛਮੀ ਵੱਲੋਂ ਹੁਕਮ ਜਾਰੀ ਕਰਦੇ ਹੋਏ ਬੀ ਐਲ ਓ ਕਰਮਚਾਰੀਆਂ ਨੂੰ ਇਸ ਕੰਮ ਲਈ ਲਗਾਇਆ ਗਿਆ ਹੈ|


  ਚੋਣ ਕਮਿਸ਼ਨ ਅਧੀਨ ਜ਼ਿਆਦਾਤਰ  ਸਰਕਾਰੀ ਸਕੂਲ ਅਧਿਆਪਕਾਂ ਦੀ ਬਤੌਰ ਬੀ ਐਲ ਓ ਕਰਮਚਾਰੀ ਡਿਊਟੀ ਲਗਾਈ ਗਈ ਹੈ| ਹੁਣ ਅਧਿਆਪਕਾਂ ਦੀ ਡਿਊਟੀ ਰਾਸ਼ਨ ਕਾਰਡ ਵੈਰੀਫਿਕੇਸ਼ਨ ਵਿਚ ਲਗਾਉਂਣ  ਕਾਰਨ ਅਧਿਆਪਕਾਂ ਵਿੱਚ ਵੱਡੀ ਪੱਧਰ ਤੇ ਰੋਸ ਪਾਇਆ ਜਾ ਰਿਹਾ ਹੈ| ਇਸ ਸਬੰਧੀ ਟਿੱਪਣੀ ਕਰਦੇ ਹੋਏ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਸਰਪ੍ਰਸਤ ਚਰਨ ਸਿੰਘ ਸਰਾਭਾ, ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ, ਜਨਰਲ ਸਕੱਤਰ ਪ੍ਰਵੀਨ ਕੁਮਾਰ ਲੁਧਿਆਣਾ ਨੇ ਕਿਹਾ ਕਿ ਅਧਿਆਪਕਾਂ ਦੀਆਂ ਇਹ  ਡਿਊਟੀਆਂ ਲਗਾਉਣ ਨਾਲ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਦੀ ਸਿੱਖਿਆ ਉੱਪਰ ਮਾੜਾ ਅਸਰ ਪਵੇਗਾ| ਇਸ ਤੋਂ ਇਲਾਵਾ ਸਕੂਲਾਂ ਵਿੱਚ ਪਹਿਲਾਂ ਹੀ ਵੱਡੇ ਪੱਧਰ ਤੇ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹਨ| 




ਅਧਿਆਪਕਾਂ ਨੂੰ ਵੱਖ-ਵੱਖ ਤਰ੍ਹਾਂ ਦੇ ਗੈਰ ਵਿਦਿਅਕ ਕੰਮ ਕਰਨੇ ਪੈਂਦੇ ਹਨ| ਜਿਸ ਨਾਲ ਬੱਚਿਆਂ ਦੀ ਪੜ੍ਹਾਈ ਦਾ ਮਾੜਾ ਅਸਰ ਪੈਂਦਾ ਹੈ| ਇਸ ਤੋਂ ਇਲਾਵਾ ਵੱਖ ਵੱਖ ਤਰ੍ਹਾਂ ਦੀ ਖੇਡ ਤੇ ਵਿਦਿਅਕ ਮੁਕਾਬਲੇ ਵੀ ਚਲਦੇ ਰਹਿੰਦੇ ਹਨ| ਆਗੂਆਂ ਵੱਲੋਂ ਪੰਜਾਬ ਸਰਕਾਰ ਪ੍ਰਤੀ ਰੋਸ ਪ੍ਰਗਟ ਕਰਦੇ ਹੋਏ ਕਿਹਾ ਗਿਆ ਕਿ ਇਕ ਪਾਸੇ ਪੰਜਾਬ ਸਰਕਾਰ ਸਿੱਖਿਆ ਦੇ ਸੁਧਾਰ ਕਰਨ ਦਾ ਢੰਡੋਰਾ ਪਿੱਟ ਰਹੀ ਹੈ ਅਤੇ ਦੂਜੇ ਪਾਸੇ ਅਧਿਆਪਕਾਂ ਨੂੰ ਹੋਰ ਗ਼ੈਰ-ਵਿਦਿਅਕ ਕੰਮਾਂ ਵਿਚ ਉਲਝਾ ਕੇ ਸਕੂਲੀ ਸਿੱਖਿਆ ਦਾ ਨਿਘਾਰ ਕਰ ਰਹੀ ਹੈ | ਆਗੂਆਂ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਅਧਿਆਪਕਾਂ ਦੀਆਂ ਲਗਾਈਆਂ ਡਿਊਟੀਆਂ ਤੁਰੰਤ ਰੱਦ ਕੀਤੀਆਂ ਜਾਣ ਤਾਂ ਜੋ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਦੀ ਗੁਣਾਤਮਕ ਸਿੱਖਿਆ ਨੂੰ ਠੇਸ ਨਾ ਪਹੁੰਚੇ ਇਸ ਸਮੇਂ ਜਗਮੇਲ ਸਿੰਘ ਪੱਖੋਵਾਲ, ਚਰਨ ਸਿੰਘ ਤਾਜਪੁਰੀ, ਜੋਰਾ ਸਿੰਘ ਬੱਸੀਆਂ, ਮਨੀਸ਼ ਸ਼ਰਮਾ, ਦਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਰਮਨਦੀਪ ਸਿੰਘ, ਗਿਆਨ ਸਿੰਘ , ਦਰਸ਼ਨ ਸਿੰਘ ਮੋਹੀ ਆਦਿ ਸ਼ਾਮਲ ਸਨ ।

NO WORK IN OFFICES : ਸੂਬੇ ਦੇ ਲੋਕਾਂ ਲਈ ਅਹਿਮ ਖ਼ਬਰ ਪੰਜਾਬ ਦੇ ਸਰਕਾਰੀ ਦਫਤਰਾਂ 'ਚ ਨਹੀਂ ਹੋਣਗੇ ਕੰਮ ,

  ਸੂਬੇ ਦੇ ਲੋਕਾਂ ਲਈ ਅਹਿਮ ਖ਼ਬਰ  ਪੰਜਾਬ ਦੇ ਦਫਤਰਾਂ 'ਚ ਨਹੀਂ ਹੋਣਗੇ ਕੰਮ , 

ਚੰਡੀਗੜ੍ਹ 17 ਅਕਤੂਬਰ : 

ਪੰਜਾਬ ਦੇ ਸਰਕਾਰੀ ਦਫਤਰਾਂ ਵਿੱਚ 19 ਅਕਤੂਬਰ ਤੱਕ  ਕੰਮ  ਨਹੀਂ ਹੋਣਗੇ।   ਇਸ ਦਾ ਕਾਰਨ ਪੰਜਾਬ ਸਰਕਾਰ ਦੇ ਦਫ਼ਤਰੀ ਕਾਮਿਆਂ ਵੱਲੋਂ  ਕੀਤੀ ਗਈ ਹੜਤਾਲ  ਹੈ।  ਦਫ਼ਤਰੀ ਕਾਮਿਆਂ ਵੱਲੋਂ  ਪਹਿਲਾਂ ਇਹ ਹੜਤਾਲ 10 ਅਕਤੂਬਰ ਤੱਕ  ਕੀਤੀ ਗਈ ਸੀ।  ਪ੍ਰੰਤੂ ਸਰਕਾਰ ਵਲੋਂ ਉਹਨਾਂ ਦੀਆਂ ਮੰਗਾ ਨਾ ਮਨੇ ਜਾਣ ਤੇ ਕਾਮਿਆਂ ਵਲੋਂ ਇਹ ਹੜਤਾਲ 19 ਅਕਤੂਬਰ ਤੱਕ ਵਧਾ ਦਿਤੀ ਗਈ ਹੈ. ਇਸ ਲਈ ਸਰਕਾਰੀ ਦਫਤਰਾਂ ਵਿੱਚ ਸੂਬੇ ਦੇ ਲੋਕਾਂ ਦੀ ਖੱਜਲ ਖੁਆਰੀ ਵੱਧ ਗਈ ਹੈ.


ALSO READ: ਮੁਲਾਜ਼ਮਾਂ ਦੇ ਡੀਏ ਵਿੱਚ ਹੋਵੇਗਾ ਵਾਧਾ, ਮੁੱਖ ਮੰਤਰੀ ਕਰਨਗੇ ਐਲਾਨ 


ਗੌਰਤਲਬ ਹੈ 10 ਅਕਤੂਬਰ ਤੋਂ ਦਫ਼ਤਰੀ ਕਾਮਿਆਂ ਵਲੋਂ ਕਲਮ ਛੋੜ ਅਤੇ ਕੰਪਿਊਟਰ ਬੰਦ ਹੜਤਾਲ ਕੀਤੀ ਗਈ ਹੈ।  ਪੀਐਸਐਮਐਸਯੂ  ਦੇ ਬੁਲਾਰੇ ਨੇ ਦਸਿਆ ਕਿ ਜੇਕਰ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀ ਗੱਲ ਨਹੀਂ  ਸੁਣੀ ਤਾਂ ਹੜਤਾਲ ਦੀਵਾਲੀ ਦੇ ਤਿਓਹਾਰ ਤੋਂ ਅਗੇ ਵੀ ਵਧਾਈ ਜਾ ਸਕਦੀ ਹੈ।  


BLO - SUPERVISOR REMUNERATION: ਵੱਡੀ ਖੱਬਰ, ਬੀਐਲਓ ਅਤੇ ਸੁਪਰਵਾਈਜ਼ਰਾਂ ਦੇ ਮਿਹਨਤਾਨੇ ਵਿੱਚ ਹੋਵੇਗਾ ਦੁੱਗਣਾ ਵਾਧਾ

NEW DELHI 10 OCTOBER 

ਬੂਥ ਲੈਵਲ ਅਫਸਰਾਂ (ਬੀ.ਐਲ.ਓ.ਐਸ.) ਦੀ ਸੰਸਥਾ ਨੂੰ ਸੁਚਾਰੂ ਅਤੇ ਮਜ਼ਬੂਤ ​​ਕਰਨ ਲਈ ਭਾਰਤ ਚੋਣ  ਕਮਿਸ਼ਨ ਦੁਆਰਾ ਸੀ.ਈ.ਓ., ਰਾਜਸਥਾਨ ਦੀ ਅਗਵਾਈ ਵਿੱਚ ਅਧਿਕਾਰੀਆਂ ਦੀ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ।



ਇਸ ਕਮੇਟੀ ਵੱਲੋਂ  ਬੀ.ਐਲ.ਓਜ਼ ਅਤੇ ਬੀ.ਐਲ.ਓ. ਅਤੇ  ਸੁਪਰਵਾਈਜ਼ਰ ਲਈ ਘੱਟੋ-ਘੱਟ ਮਿਹਨਤਾਨੇ ਨੂੰ ਵਧਾ ਕੇ 12,000/- ਰੁ. ਅਤੇ  ਕ੍ਰਮਵਾਰ 24,000/- ਰੁਪਏ  ਪ੍ਰਤੀ ਸਾਲ  ਕਰਨ ਦਾ ਪ੍ਰਸਤਾਵ ਬਣਾਇਆ ਗਿਆ ਹੈ। 


ਮਿਹਨਤਾਨੇ ਵਿੱਚ ਪ੍ਰਸਤਾਵਿਤ ਵਾਧੇ ਦੇ ਵਿੱਤੀ ਪ੍ਰਭਾਵ ਹੋਣਗੇ,ਇਸ ਲਈ ਕਮਿਸ਼ਨ ਨੇ ਸਾਰੇ CEOS ਤੋਂ ਜਾਣਕਾਰੀ ਪ੍ਰਾਪਤ ਕਰਨ ਲਈ  28 ਸਤੰਬਰ ਤੱਕ ਆਪਣੇ ਵਿਚਾਰ/ਟਿੱਪਣੀਆਂ ਦੇਣ ਲਈ ਬੇਨਤੀ ਕੀਤੀ  ਸੀ।ਉਮੀਦ ਕੀਤੀ ਜਾ ਰਹੀ ਹੈ ਕਿ ਬੀ.ਐਲ.ਓਜ਼ ਅਤੇ ਬੀ.ਐਲ.ਓ. ਅਤੇ  ਸੁਪਰਵਾਈਜ਼ਰ ਲਈ ਘੱਟੋ-ਘੱਟ ਮਿਹਨਤਾਨੇ ਨੂੰ ਵਧਾ ਕੇ 12,000/- ਰੁ. ਅਤੇ  ਕ੍ਰਮਵਾਰ 24,000/- ਰੁਪਏ  ਪ੍ਰਤੀ ਸਾਲ ਕੀਤਾ ਜਾਵੇਗਾ। READ OFFICIAL LETTER HERE 





ਪ੍ਰਾਇਮਰੀ ਅਧਿਆਪਕਾਂ ਦੀ ਸ੍ਰੀ ਆਨੰਦਪੁਰ ਸਾਹਿਬ ਕਨਵੈਨਸ਼ਨ ਚ' ਸਰਕਰ ਨੂੰ ਮੰਗਾਂ ਨਾ ਮੰਨਣ ਤੇ ਸਖ਼ਤ ਸੰਘਰਸ਼ ਦੀ ਚੇਤਾਵਨੀ - ਪੰਨੂੰ , ਲਾਹੌਰੀਆ

 ਪ੍ਰਾਇਮਰੀ ਅਧਿਆਪਕਾਂ ਦੀ ਸ੍ਰੀ ਆਨੰਦਪੁਰ ਸਾਹਿਬ ਕਨਵੈਨਸ਼ਨ ਚ' ਸਰਕਰ ਨੂੰ ਮੰਗਾਂ ਨਾ ਮੰਨਣ ਤੇ ਸਖ਼ਤ ਸੰਘਰਸ਼ ਦੀ ਚੇਤਾਵਨੀ - ਪੰਨੂੰ , ਲਾਹੌਰੀਆ 

       


     ਐਲੀਮੈਂਟਰੀ ਟੀਚਰਜ਼ ਯੂਨੀਅਨ ( ਰਜਿ) ਦੀ ਸੂਬਾਈ ਕਨਵੈਂਨਸ਼ ਮੰਗਾਂ ਨਾ ਸਖ਼ਤ ਸੰਘਰਸ਼ ਦੀ ਚੇਤਾਵਨੀ ਮੰਨਣ ਤੇ ਕਨਵੈਂਨਸ਼ਨ ਤੋਂ ਬਾਅਦ ਸਿੱਖਿਆ ਮੰਤਰੀ ਪੰਜਾਬ ਵਲੋਂ ਈਟੀਯੂ (ਰਜਿ) ਨੂੰ 6 ਸਤੰਬਰ ਨੂੰ ਦਿੱਤਾ ਸਕੱਤਰੇਤ ਚੰਡੀਗੜ੍ਹ ਵਿਖੇ ਮੀਟਿੰਗ ਦਾ ਸੱਦਾ । ਪ੍ਰਾਇਮਰੀ ਸਿੱਖਿਆ ਸੁਧਾਰਾਂ, ਬੱਚਿਆਂ ਅਤੇ ਅਧਿਆਪਕਾਂ ਦੇ ਅਹਿਮ ਮਸਲਿਆਂ ਨੂੰ ਲੈ ਕੇ ਕਨਵੈਨਸ਼ਨ ਹੋਈ । ਸਮੁੱਚੇ ਪ੍ਰਾਇਮਰੀ ਵਰਗ ਦੀ ਲਾਮਬੰਦੀ ਲਈ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੀਆਂ ਬਲਾਕ, ਜਿਲ੍ਹਾ ਅਤੇ ਸੂਬਾ ਪੱਧਰ ਦੀਆਂ ਚੋਣਾਂ ਦਾ ਕੀਤਾ ਐਲਾਨ। 5 ਸਤੰਬਰ ਅਧਿਆਪਕ ਦਿਵਸ ਤੋਂ ਹੋਵੇਗਾ ਮੈਂਬਰਸ਼ਿਪ ਦਾ ਆਗਾਜ਼ । ਅੱਜ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋਂ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੇ ਹਲਕੇ ਸ੍ਰੀ ਆਨੰਦਪੁਰ ਸਾਹਿਬ ਆਨੰਦ ਪੈਲਸ ਵਿਖੇ ਕੀਤੀ ਗਈ ਕਨਵੈਨਸ਼ਨ ਵਿੱਚ ਪ੍ਰਾਇਮਰੀ /ਐਲੀਮੈਂਟਰੀ ਅਧਿਆਪਕਾਂ ਨੇ ਵੱਡੀ ਗਿਣਤੀ ਵਿੱਚ ਪੰਜਾਬ ਭਰ ਦੇ ਵੱਖ ਵੱਖ ਜਿਲ੍ਹਿਆਂ ਵਿੱਚੋਂ ਸ਼ਮੂਲੀਅਤ ।



ਈ ਟੀ ਯੂ ਪੰਜਾਬ (ਰਜਿ) ਦੇ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ ਅਤੇ ਸੂਬਾਈ ਆਗੂ ਸਤਵੀਰ ਸਿੰਘ ਰੌਣੀ, ਦਲਜੀਤ ਸਿੰਘ ਲਾਹੌਰੀਆ ,ਸੋਹਣ ਸਿੰਘ ਮੋਗਾ, ਸਰਬਜੀਤ ਸਿੰਘ ਖਡੂਰ ਸਾਹਿਬ, ਹਰਕ੍ਰਿਸ਼ਨ ਸਿੰਘ ਮੋਹਾਲੀ, ਗੁਰਿੰਦਰ ਸਿੰਘ ਘੁੱਕੇਵਾਲੀ, ਜਗਨੰਦਰ ਫਾਜਿਲਕਾ, ਦੀਦਾਰ ਸਿੰਘ ਪਟਿਆਲਾ, ਮਨੋਜ ਘਈ,ਬਖਸ਼ੀਸ਼ ਸਿੰਘ ਮੁਲਤਾਨੀ , ਮਨਜੀਤ ਸਿੰਘ ਕਠਾਣਾ , ਰਵੀ ਵਾਹੀ, ਪਵਨ ਕੁਮਾਰ ਜਲੰਧਰ, ਸਤਨਾਮ ਸਿੰਘ ਪਾਲੀਆ, ਸੁਖਵਿੰਦਰ ਸਿੰਘ ਧਾਮੀ, ਨਿਰਭੈ ਸਿੰਘ ਮਾਲੋਵਾਲ, ਵਸਿੰਗਟਨ ਸਿੰਘ ਸਮੀਰੋਵਾਲ (ਮਾਸਟਰ ਕੇਡਰ ਯੂਨੀਅਨ) ਹਰਜੀਤ ਸਿੰਘ ਸੈਣੀ (ਈ ਟੀ ਟੀ ਅਧਿਆਪਕ ਯੂਨੀਅਨ) ਨੇ ਪੰਜਾਬ ਦੀ ਪ੍ਰਾਇਮਰੀ ਸਿੱਖਿਆ ਸੁਧਾਰਾਂ , ਬੱਚਿਆਂ ਅਤੇ ਅਧਿਆਪਕਾਂ ਦੀਆਂ ਅਹਿਮ ਮੰਗਾਂ ਤੇ ਬੋਲਦਿਆਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਅਧਿਆਪਕਾਂ ਦੇ ਬਹੁਤ ਸਾਰੇ ਵਿੱਤੀ ਨੁਕਸਾਨ ਅਤੇ ਪੋਸਟਾਂ ਦਾ ਖਾਤਮਾ ਵੀ ਹੋਇਆ ਹੈ ਜੇਕਰ ਵਾਕਿਆ ਹੀ ਸਿੱਖਿਆ ਮੰਤਰੀ ਪੰਜਾਬ ਪ੍ਰਾਇਮਰੀ ਸਿੱਖਿਆ ਦਾ ਸੁਧਾਰ ਕਰਨਾ ਚਾਹੁੰਦੇ ਹਨ ਤਾਂ ਪ੍ਰਾਇਮਰੀ ਪੱਧਰ ਦੇ ਮਸਲਿਆਂ ਵੱਲ ਵਿਸ਼ੇਸ਼ ਧਿਆਨ ਦੇ ਕੇ ਉਨ੍ਹਾਂ ਦਾ ਤੁਰੰਤ ਹੱਲ ਕਰਨ। ਜਿਨ੍ਹਾਂ ਵਿੱਚ ਅਧਿਆਪਕਾਂ ਨੂੰ ਪੂਰਨ ਰੂਪ ਚ ਬੱਚਿਆਂ ਦੀ ਸਿੱਖਿਆ ਨਾਲ ਜੋੜਨ ਲਈ ਗੈਰਵਿਦਿਅਕ ਕੰਮਾਂ,ਬੀ ਐਲ ਓ ਅਤੇ ਹੋਰ ਕਿਸੇ ਵੀ ਕਾਰਜ ਲਈ ਲਗਾਏ ਅਧਿਆਪਕ ਤੁਰੰਤ ਫਾਰਗ ਕਰਨ, ਆਨਲਾਈਨ ਕੰਮਾਂ ਲਈ ਸੈਂਟਰ ਪੱਧਰ ਤੇ ਡਾਟਾ ਐਟਰੀ ਅਪਰੇਟਰ ਦੀ ਪੋਸਟ ਦੇਣ, ਅਧਿਆਪਕ ਵਿਦਿਆਰਥੀ ਅਨੁਪਾਤ 1:20 ਕਰਕੇ ਪ੍ਰਾਇਮਰੀ ਪੱਧਰ ਤੇ ਜਮਾਤਵਾਰ ਅਧਿਆਪਕ ਦੇਣ , ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਪ੍ਰੀ-ਪ੍ਰਾਇਮਰੀ ਜਮਾਤਾਂ ਨੂੰ ਮਜਬੂਤ ਕਰਨ ਲਈ ਈ ਜੀ ਐਸ /ਐਸ ਟੀ ਆਰ/ ਏ ਆਈ ਈ /ਈ ਪੀ ਆਦਿ ਕੱਚੇ ਅਧਿਆਪਕਾਂ ਨੂੰ ਪੱਕੇ ਕਰਕੇ ਹਰੇਕ ਸਕੂਲ ਵਿੱਚ ਦੋ ਪ੍ਰੀ-ਪ੍ਰਾਇਮਰੀ ਅਧਿਆਪਕ ਦੇਣ, ਸਮੇਂ ਸਿਰ ਕਿਤਾਬਾਂ ,ਸਟੇਸ਼ਨਰੀ ਮੁਹੱਈਆ ਕਰਾਉਣ , ਸਕੂਲੀ ਵਾਤਾਵਰਣ ਲਈ ਸਫਾਈ ਸੇਵਿਕਾ ਅਤੇ ਮਾਲੀ ਦੇਣ, ਖੇਡਾ ਨੂੰ ਪ੍ਰਫੁਲਤ ਕਰਨ ਲਈ ਸੈਂਟਰ ਪੱਧਰ ਤੇ ਪੀ ਟੀ ਆਈ ਦੀਆਂ200 ਪੋਸਟਾਂ ਤੁਰੰਤ ਭਰਨ,ਅਧਿਆਪਕ ਵਿੱਤੀ ਮਸਲਿਆ ਤਹਿਤ ਪੇ ਕਮਿਸ਼ਨ ਤਰੁਟੀਆਂ ਦੂਰ ਕਰਨ ,ਪੇਡੂ, ਬਾਰਡਰ ਏਰੀਆ ਅਤੇ ਹੈਡੀਕੈਪਡ ਭੱਤੇ ਸਮੇਤ ਕੱਟੇ ਹੋਰ ਸਭ ਭੱਤੇ ਬਹਾਲ ਕਰਨ, ਡੀ ਏ ਦੀਆਂ ਰੋਕੀਆਂ ਕਿਸਤਾਂ ਦੇਣ, ਏ ਸੀ ਪੀ ਲਾਗੂ ਕਰਕੇ ਅਗਲਾ ਗ੍ਰੇਡ ਦੇਣ ,ਕੇਦਰੀ ਪੈਟਰਿਨ ਸਕੇਲ ਬੰਦ ਕਰਨ,ਅਧਿਆਪਕਾਂ ਦੇ ਬਕਾਏ ਦੇਣ , ਉੱਚ ਯੋਗਤਾ ਅਧਿਆਪਕ ਨੂੰ ਵਿਸ਼ੇਸ਼ ਲਾਭ ਦੇਣ,ਸੈਟਰ ਹੈੱਡਟੀਚਰ ਦੀ ਸੀਨੀਅਰਤਾ ਸੋਧਣ, ਪ੍ਰਾਇਮਰੀ ਪੱਧਰ ਤੋ ਹਰੇਕ ਤਰ੍ਹਾਂ ਦੀਆ ਪ੍ਰਮੋਸ਼ਨਾਂ ਅਤੇ ਮਾਸਟਰ ਕੇਡਰ ਪ੍ਰਮੋਸ਼ਨਾ ਸਮਾਂਬੱਧ ਕਰਨ ,ਫਾਈਨ ਆਰਟਸ ਯੋਗਤਾ ਅਧਿਆਪਕਾਂ ਨੂੰ ਆਰਟ ਕਰਾਫਟ ਵੱਜੋ ਅਤੇ ਵੋਕੇਸ਼ਨਲ ਯੋਗਤਾ ਪੂਰੀ ਕਰਦੇ ਅਧਿਆਪਕ ਵੀ ਮਾਸਟਰ ਕੇਡਰ ਚ ਪ੍ਰਮੋਟ ਕਰਨ ਅਤੇ ਪ੍ਰਮੋਟ ਹੋਵੇ ਅਧਿਆਪਕਾਂ ਨੂੰ ਲੈਕਚਰਾਰ ਲਈ 25% ਕੋਟਾ ਨਿਰਧਾਰਿਤ ਕਰਨ, ਈ ਟੀ ਟੀ ਅਧਿਆਪਕ ਨੂੰ ਆਰਟ ਕਰਾਫਟ ਤੋਂ ਵੱਧ ਸਕੇਲ ਅਤੇ ਸਰਵਿਸ ਦੌੋਰਾਨ ਹਰੇਕ ਨੂੰ ਹੈਡ ਟੀਚਰਜ ਦਾ ਸਕੇਲ ਦੇਣ ਲਈ ਸਮਾਂਬੱਧ ਕਰਕੇ ਪ੍ਰਬੰਧਕੀ ਪੋਸਟ ਕਰਨ ,ਹੈਡ ਟੀਚਰਜ ਦੀਆ ਖਤਮ ਕੀਤੀਆ ਪੋਸਟਾ ਮੁੜ ਬਹਾਲ ਕਰਨ ,ਸੀ ਐਚ ਟੀ ਨੂੰ ਹੈਡ ਮਾਸਟਰ ਦੇ ਬਰਾਬਰ ਸਕੇਲ ਦੇ ਕੇ ਇੱਕ ਸਹਾਇਕ ਸੀ ਐਚ ਟੀ ਦੀ ਪੋਸਟ ਅਤੇ ਡਾਟਾ ਐਟਰੀ ਅਪਰੇਟਰ ਦੇਣ ,ਬੀ ਪੀ ਈ ਓਜ ਨੂੰ ਸਕੂਲਾਂ ਦੀ ਨਿਗਰਾਨੀ ਲਈ ਸਰਕਾਰੀ ਗੱਡੀ/ਵਿਸ਼ੇਸ਼ ਭੱਤਾ ਅਤੇ ਪ੍ਰਿੰਸੀਪਲ ਬਰਾਬਰ ਸਕੇਲ ਦੇ ਕੇ ਇੱਕ ਸਹਾਇਕ ਬੀ ਪੀ ਈ ਓਜ ਦੇਣ ,ਬੀ ਪੀ ਈ ਓਜ ਦਾ ਪ੍ਰਮੋਸ਼ਨ ਕੋਟਾ ਪਹਿਲਾ ਵਾਂਗ 75% ਕਰਨ , ਸਿੱਧੀ ਭਰਤੀ ਰਾਹੀਂ ਹੈਡ ਟੀਚਰਜ /ਸੈਟਰ ਹੈਡ ਟੀਚਰਜ ਦਾ ਪਰਖ ਕਾਲ ਸਮਾਂ 1 ਸਾਲ ਕਰਨ, ਅਤੇ ਸਲਾਨਾ ਤਰੱਕੀ ਲਈ ਟੈਸਟ ਦੀ ਰੱਖੀ ਸ਼ਰਤ ਖਤਮ ਕਰਨ , ਸੈਕੰਡਰੀ ਸਕੂਲਾ ਚੋ ਬੀ ਪੀ ਈ ਓਜ ਦਫਤਰਾ ਚ ਸ਼ਿਫਟ ਕੀਤੇ ਪੀ ਟੀ ਆਈ ਵਾਪਿਸ ਭੇਜਣ,ਕੋਵਿਡ 19 ਦੋਰਾਨ ਗ੍ਰਸਤ ਅਧਿਆਪਕਾਂ ਦੀ ਕੱਟੀ ਕਮਾਈ ਛੁੱਟੀ ਕੁਆਰਟੀਨ ਛੁੱਟੀ ਗਿਣਨ ਪੰਜਵੀ ਜਮਾਤ ਦੇ ਸਰਟੀਫੀਕੇਟ ਦੇਣ ਦੀ ਫੀਸ ਖਤਮ ਕਰਨ, ਬੱਚਾ ਸੰਭਾਲ ਵਿਦੇਸ਼ ਛੁੱਟੀ ਅਧਿਕਾਰ ਡੀ ਡੀ ਓ ਨੂੰ ਦੇਣ,ਤੇ ਹੋਰ ਕਈ ਅਹਿਮ ਮੰਗ ਕੀਤੀ ਗਈ । ਇਸ ਮੌਕੇ ਪ੍ਰਸਾਸ਼ਨ ਵੱਲੋਂ ਅਧਿਆਪਕ ਵਰਗ ਦੇ ਰੋਸ ਨੂੰ ਸਿੱਖਿਆ ਮੰਤਰੀ ਪੰਜਾਬ ਦੇ ਧਿਆਨ ਵਿੱਚ ਲਿਆਂਦਾ ਗਿਆ ਜਿਸ ਉਪਰੰਤ ਸਿੱਖਿਆ ਮੰਤਰੀ ਪੰਜਾਬ ਵਲੋਂ ਯੂਨੀਅਨ ਦੀਆਂ ਅਹਿਮ ਮੰਗਾਂ ਅਤੇ ਯੋਗ ਹੱਲ ਲਈ 6 ਸਤੰਬਰ ਸਕੱਤਰੇਤ ਚੰਡੀਗੜ੍ਹ ਵਿਖੇ ਮੀਟਿੰਗ ਦਾ ਸੱਦਾ ਪੱਤਰ ਦਿੱਤਾ ਗਿਆ । ਅੱਜ ਦੀ ਕਨਵੈਨਸ਼ਨ ਵਿੱਚ ਉਪਰੋਕਤ ਤੋਂ ਇਲਾਵਾ ਦਲਜੀਤ ਸਿੰਘ ਲਾਹੌਰੀਆ, ਜਤਿੰਦਰ ਕੁਮਾਰ ਚਮਕੌਰ ਸਾਹਿਬ , ਮਨਜੀਤ ਸਿੰਘ ਮਾਵੀ , ਅਸ਼ੋਕ ਸਰਾਰੀ, ਬਲਵੰਤ ਸਿੰਘ ਕੋਟਲੀ , ਅਵਤਾਰ ਸਿੰਘ ਮਾਨ ,ਪਵਨ ਕੁਮਾਰ ਜਲੰਧਰ , ਸਤਬੀਰ ਸਿੰਘ ਬੋਪਾਰਾਏ , ਦਿਲਬਾਗ ਸਿੰਘ ਬੌਡੇ , ਲਖਵਿੰਦਰ ਸਿੰਘ ਕੈਰੇ , ਅਵਤਾਰ ਸਿੰਘ ਭਲਵਾਨ , ਤਰਸੇਮ ਲਾਲ ਜਲੰਧਰ , ਪਰਮਿੰਦਰ ਚੌਹਾਨ , ਪਰਮਜੀਤ ਸਿੰਘ ਹੁਸ਼ਿਆਰਪੁਰ, ਜਤਿੰਦਰਪਾਲ ਸਿੰਘ ਰੰਧਾਵਾ ,ਗੁਰਵਿੰਦਰ ਸਿੰਘ ਬੱਬੂ , ਸੁਰਿੰਦਰ ਕੁਮਾਰ ਮੋਗਾ ,ਬਲਕਰਨ ਸਿੰਘ ਮੋਗਾ, ਜਨਕ ਰਾਜ ਮੋਹਾਲੀ ,ਤਰਪਿੰਦਰ ਸਿੰਘ ਕਪੂਰਥਲਾ ,ਰਿਸ਼ੀ ਕੁਮਾਰ ਜਲੰਧਰ , ਪ੍ਰਭਦੀਪ ਸਿੰਘ ਝਬਾਲ, ਹਰਦੀਪ ਸਿੰਘ ਬਾਹੋਮਾਜਰਾ, ਤਲਵਿੰਦਰ ਸਿੰਘ ਸੈਦਪੁਰ, ਹਰਪ੍ਰੀਤ ਸਿੰਘ ਹੈਪੀ ,ਜਗਰੂਪ ਸਿੰਘ ਢਿੱਲੋਂ, ਜਰਨੈਲ ਸਿੰਘ ,ਕੁਲਦੀਪ ਸਿੰਘ ਪਰਮਾਰ ,ਰਾਜ ਕੁਮਾਰ ਆਨੰਦਪੁਰ ਸਾਹਿਬ ,ਰਣਬੀਰ ਸਿੰਘ ਗਾਜੀਪੁਰ , ਨਵਦੀਪ ਸਿੰਘ ਅੰਮ੍ਰਿਤਸਰ , ਰਾਜਿੰਦਰ ਸਿੰਘ ਰਾਜਾਸਾਂਸੀ ,ਮਨਜੀਤ ਸਿੰਘ ਬੌਬੀ ਅਤੇ ਹੋਰ ਕਈ ਆਗੂਆਂ ਦੀ ਅਗਵਾਈ ਵਿੱਚ ਵੰਡੀ ਗਿਣਤੀ ਵਿੱਚ ਪੰਜਾਬ ਭਰ ਵਿਚੋਂ ਸ਼ਾਮਿਲ ਹੋਏ ।

INSAAF RALLY ON 25TH SEPTEMBER: ਅਧਿਆਪਕਾਂ ਵਲੋਂ 25 ਸਤੰਬਰ ਨੂੰ ਆਨੰਦਪੁਰ ਸਾਹਿਬ ਵਿਖੇ ਸੂਬਾ ਪੱਧਰੀ "ਇਨਸਾਫ ਰੈਲੀ" ਦਾ ਐਲਾਨ

ਅਧਿਆਪਕਾਂ ਵਲੋਂ 25 ਸਤੰਬਰ ਨੂੰ ਆਨੰਦਪੁਰ ਸਾਹਿਬ ਵਿਖੇ ਸੂਬਾ ਪੱਧਰੀ "ਇਨਸਾਫ ਰੈਲੀ" ਦਾ ਐਲਾਨ


 ਓ.ਡੀ.ਐਲ. ਅਧਿਆਪਕਾਂ ਦੇ ਰੈਗੂਲਰ ਆਰਡਰ ਅਤੇ 180 ਈ.ਟੀ.ਟੀ. ਨੂੰ ਮੂਲ ਭਰਤੀ ਦੇ ਲਾਭ ਦੇਣ ਦੀ ਮੰਗ


ਡੀ.ਟੀ.ਐਫ. ਤੇ ਸਹਿਯੋਗੀਆਂ ਵਲੋਂ ਅਧਿਆਪਕ ਵਰਗ ਨੂੰ ਸੰਘਰਸ਼ ਦਾ ਭਰਵਾਂ ਹਿੱਸਾ ਬਣਨ ਦੀ ਅਪੀਲ

ਫਾਜ਼ਿਲਕਾ, 21 ਅਗਸਤ 

 ਸਕੂਲ ਸਿੱਖਿਆ ਵਿਭਾਗ ਵਲੋਂ ਓਪਨ ਡਿਸਟੈਂਸ ਲਰਨਿੰਗ ਅਧਿਆਪਕਾਂ (3442, 7654, 5178 ਭਰਤੀ) ਦੇ 8 ਸਾਲਾਂ ਤੋਂ ਰੋਕੇ ਰੈਗੂਲਰ ਆਰਡਰਾਂ ਜਾਰੀ ਕਰਵਾਉਣ ਅਤੇ 180 ਈ.ਟੀ.ਟੀ. ਅਧਿਆਪਕਾਂ 'ਤੇ ਮੂਲ ਭਰਤੀ (4500 ਅਤੇ 2005 ਈਟੀਟੀ ਭਰਤੀ) ਦੀਆਂ ਸੇਵਾ ਸ਼ਰਤਾਂ ਤਹਿਤ ਪੰਜਾਬ ਤਨਖਾਹ ਸਕੇਲ ਤੇ ਪਿਛਲੀ ਸਰਵਿਸ ਦੇ ਸਾਰੇ ਲਾਭ ਬਹਾਲ ਕਰਵਾਉਣ ਸੰਬੰਧੀ ਸੰਘਰਸ਼ ਦੀ ਰੂਪ ਰੇਖਾ ਉਲੀਕਣ ਲਈ, ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਪੰਜਾਬ, ਓ.ਡੀ.ਐੱਲ. (3442, 7654) ਅਧਿਆਪਕ ਯੂਨੀਅਨ ਅਤੇ 6505 ਈ.ਟੀ.ਟੀ. ਟੈੱਟ ਪਾਸ ਅਧਿਆਪਕ ਐਸੋਸੀਏਸ਼ਨ (ਜੈ ਸਿੰਘ ਵਾਲਾ) ਦੇ ਆਗੂਆਂ ਦੀ ਭਰਵੀਂ ਮੀਟਿੰਗ ਡੀ.ਟੀ.ਐਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, 6505 ਈ.ਟੀ.ਟੀ. ਦੇ ਸੂਬਾ ਆਗੂ ਕਮਲ ਠਾਕੁਰ ਅਤੇ ਓ.ਡੀ.ਐੱਲ. ਅਧਿਆਪਕਾਂ ਦੇ ਸੂਬਾ ਆਗੂ ਬਲਜਿੰਦਰ ਗਰੇਵਾਲ ਦੀ ਸਾਂਝੀ ਅਗਵਾਈ ਵਿੱਚ ਹੋਈ। ਜਿਸ ਵਿੱਚ 25 ਸਤੰਬਰ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਚੋਣ ਹਲਕੇ ਆਨੰਦਪੁਰ ਸਾਹਿਬ ਵਿੱਚ ਸੂਬਾ ਪੱਧਰੀ ਇਨਸਾਫ ਰੈਲੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।



ਇਸ ਮੌਕੇ ਡੀ ਟੀ ਐਫ ਦੇ ਜਿਲ੍ਹਾ ਪ੍ਰਧਾਨ ਮਹਿੰਦਰ ਕੌੜਿਆਂ ਵਾਲੀ ਅਤੇ 7654 ਕੈਡਰ ਦੇ ਆਗੂ ਬਲਜਿੰਦਰ ਗਰੇਵਾਲ ਨੇ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ 3442 ਅਤੇ 7654 ਭਰਤੀਆਂ ਵਿਚਲੇ ਸੈਂਕੜੇ ਹੋਰਨਾਂ ਓ.ਡੀ.ਐੱਲ. ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾ ਚੁੱਕਾ ਹੈ, ਹਜਾਰਾਂ ਅਧਿਆਪਕਾਂ ਦੀ ਪ੍ਰੋਮੋਸ਼ਨ ਵੀ ਹੋ ਚੁੱਕੀ ਹੈ, ਪ੍ਰੰਤੂ ਬੇਇਨਸਾਫ਼ੀ ਅਤੇ ਪੱਖਪਾਤ ਕਰਦਿਆਂ 125 ਦੇ ਕਰੀਬ ਅਧਿਆਪਕਾਂ ਦੇ ਰੈਗੂਲਰ ਆਰਡਰਾਂ ਨੂੰ ਅਧਿਕਾਰ ਖੇਤਰ ਤੋਂ ਬਾਹਰ ਦੀ ਡਿਗਰੀ ਹੋਣ ਦੇ ਹਵਾਲੇ ਤਹਿਤ 8 ਸਾਲਾਂ ਤੋਂ ਪੈਂਡਿੰਗ ਰੱਖਿਆ ਹੋਇਆ ਹੈ, ਜਦ ਕਿ ਸਾਲ 2019 ਵਿੱਚ ਹਾਈ ਕੋਰਟ ਵਲੋਂ ਵੀ ਇਨ੍ਹਾਂ ਅਧਿਆਪਕਾਂ ਦੇ ਪੱਖ ਵਿੱਚ ਫ਼ੈਸਲਾ ਸੁਣਾਉਂਦਿਆਂ ਰੈਗੂਲਰਾਈਜ਼ੇਸ਼ਨ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ ਹੈ। ਇਸੇ ਤਰ੍ਹਾਂ ਸਾਲ 2016 ਵਿੱਚ ਹੋਈ 4500 ਅਤੇ 2005 ਈ.ਟੀ.ਟੀ. ਅਸਾਮੀਆਂ ਦੀ ਰੈਗੂਲਰ ਭਰਤੀ ਵਿੱਚੋਂ 180 ਅਧਿਆਪਕਾਂ ਦੀ ਪਿਛਲੇ ਪੰਜ ਸਾਲ ਦੀ ਸਰਵਿਸ ਨੂੰ ਜਬਰੀ ਖਤਮ ਕਰਦਿਆਂ ਮੁੱਢਲੀ ਭਰਤੀ ਦੀਆਂ ਸੇਵਾ ਸ਼ਰਤਾਂ ਤੋਂ ਵੱਖ ਕਰ ਦਿੱਤਾ ਗਿਆ ਅਤੇ ਨਿਯਮਾਂ ਤੋਂ ਉੱਲਟ ਨਵੇਂ ਤਨਖਾਹ ਸਕੇਲ ਮੜ ਦਿੱਤੇ ਗਏ ਹਨ। ਇਹਨਾਂ ਦੋਨੋਂ ਗੰਭੀਰ ਮਾਮਲਿਆਂ ਨੂੰ ਪੀੜਤ ਅਧਿਆਪਕਾਂ ਨਾਲ ਘੋਰ ਬੇਇਨਸਾਫ਼ੀ ਤੇ ਪੱਖਪਾਤ ਵਾਲੇ ਮੰਨਦੇ ਹੋਏ, ਫ਼ੈਸਲਾ ਕੀਤਾ ਗਿਆ ਕਿ 1 ਅਤੇ 2 ਸਤੰਬਰ 2022 ਨੂੰ ਪੰਜਾਬ ਭਰ ਵਿੱਚ ਜਿਲ੍ਹਾ ਸਿੱਖਿਆ ਅਫਸਰਾਂ (ਪ੍ਰਾਇਮਰੀ ਅਤੇ ਸੈਕੰਡਰੀ) ਰਾਹੀਂ ਸਮੂਹਿਕ ਰੂਪ ਵਿੱਚ ਸਿੱਖਿਆ ਮੰਤਰੀ ਦੇ ਨਾਂ ਦੋ-ਨੁਕਾਤੀ ਮੰਗ ਪੱਤਰ ਭੇਜੇ ਜਾਣਗੇ। 13 ਸਤੰਬਰ ਨੂੰ ਵੱਡੇ ਸਮੂਹ ਦੇ ਰੂਪ ਆਨੰਦਪੁਰ ਸਾਹਿਬ ਵਿਖੇ ਪ੍ਰਸ਼ਾਸ਼ਨ ਰਾਹੀਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਾਂ ਸੰਘਰਸ਼ ਦਾ ਨੋਟਿਸ ਦਿੱਤਾ ਜਾਵੇਗਾ। 25 ਸਤੰਬਰ ਨੂੰ ਸਿੱਖਿਆ ਮੰਤਰੀ ਦੇ ਚੋਣ ਹਲਕੇ ਆਨੰਦਪੁਰ ਸਾਹਿਬ ਵਿਖੇ ਸੂਬੇ ਭਰ 'ਚੋਂ ਹਜਾਰਾਂ ਅਧਿਆਪਕਾਂ ਦੀ ਸ਼ਮੂਲੀਅਤ ਵਾਲੀ "ਇਨਸਾਫ ਰੈਲੀ" ਕੀਤੀ ਜਾਵੇਗੀ ਅਤੇ ਮੰਗਾਂ ਪ੍ਰਤੀ ਹਾਂ ਪੱਖੀ ਪ੍ਰਤੀਕਿਰਿਆ ਨਾ ਮਿਲਣ ਦੀ ਸੂਰਤ ਵਿੱਚ ਸਿੱਖਿਆ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ।


ਇਸ ਮੌਕੇ ਡੀ ਟੀ ਐਫ ਦੇ ਸਰਪ੍ਰਸਤ ਕੁਲਜੀਤ ਡੰਗਰਖੇੜਾ,ਰਿਸ਼ੂ ਸੇਠੀ,ਨੋਰੰਗ ਲਾਲ ਗੁਰਵਿੰਦਰ ਸਿੰਘ,ਜਗਦੀਸ਼ ਸੱਪਾਂ ਵਾਲੀ, ਰਮੇਸ਼ ਸੱਪਾਂ ਵਾਲੀ, ਗਗਨਦੀਪ,ਵਰਿੰਦਰ ਲਾਧੂਕਾ,ਪਰਮਜੀਤ ਸਿੰਘ,ਮਨਜੀਤ ਸਿੰਘ,ਮਨਜੀਤ ਰਾਣੀ,ਸੁਨੀਲ ਕੁਮਾਰ,ਲਲਿਤ ਕੁਮਾਰ,ਨੀਤੂ ਕੰਬੋਜ,ਅਰਵਿੰਦਰ ਮੈਡਮ, ਕਵਿੰਦਰ,ਵਿਨੋਦ ਕੁਮਾਰ ਆਦਿ ਹਾਜਰ ਸਨ।


ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਬਿਜਲੀ ਮੰਤਰੀ ਦੇ ਘਰ ਵੱਲ ਮਾਰਚ ਕਰਕੇ ਦਿੱਤਾ ਰੋਸ ਪੱਤਰ

 ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਬਿਜਲੀ ਮੰਤਰੀ ਦੇ ਘਰ ਵੱਲ ਮਾਰਚ ਕਰਕੇ ਦਿੱਤਾ ਰੋਸ ਪੱਤਰ..


10 ਸਤੰਬਰ ਨੂੰ ਸੰਗਰੂਰ ਵਿੱਚ ਹੋਵੇਗੀ ਵਿਸ਼ਾਲ ਸੂਬਾਈ ਰੈਲੀ 


ਜੰਡਿਆਲਾ ਗੁਰੂ, 21 ਅਗਸਤ...

ਪੰਜਾਬ ਅੰਦਰ ਕੰਮ ਕਰਦੇ ਮਾਣ-ਭੱਤਾ ਵਰਕਰਾਂ, ਕੱਚੇ ਮੁਲਾਜ਼ਮਾਂ, ਰੈਗੂਲਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਟਾਲਮਟੋਲ ਦੇ ਖਿਲਾਫ਼ 'ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ' ਵੱਲੋਂ 7 ਅਗਸਤ ਨੂੰ ਜਲੰਧਰ ਵਿਖੇ ਕੀਤੀ ਗਈ ਸੂਬਾਈ ਕਨਵੈਨਸ਼ਨ ਦੇ ਫੈਸਲੇ ਅਨੁਸਾਰ ਜ਼ਿਲ੍ਹਾ ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਮੁਲਾਜਮਾਂ ਤੇ ਪੈਨਸ਼ਨਰਾਂ ਵੱਲੋਂ ਜ਼ਿਲ੍ਹਾ ਕਨਵੀਨਰਜ਼ ਗੁਰਦੀਪ ਸਿੰਘ ਬਾਜਵਾ, ਅਸ਼ਵਨੀ ਅਵਸਥੀ, ਅਜੇ ਕੁਮਾਰ ਸਨੋਤਰਾ, ਕੁਲਦੀਪ ਸਿੰਘ ਉਦੋਕੇ, ਸੁਰਿੰਦਰ ਸਿੰਘ ਮੋਲਿਆਂਵਾਲੀ, ਬਿਕਰਮਜੀਤ ਸਿੰਘ ਸ਼ਾਹ, ਸੰਤ ਸੇਵਕ ਸਰਕਾਰੀਆ ਅਤੇ ਬੋਬਿੰਦਰ ਸਿੰਘ, ਗੁਰਭੇਜ ਸਿੰਘ ਢਿਲੋਂ ਦੀ ਸਾਂਝੀ ਅਗਵਾਈ ਹੇਠ ਬਿਜਲੀ ਮੰਤਰੀ ਹਰਭਜਨ ਸਿੰਘ ਈ ਟੀ ਓ ਨੂੰ ਜੰਡਿਆਲਾ ਗੁਰੂ ਵਿਖੇ ਸੈਕੜਿਆਂ ਦੀ ਗਿਣਤੀ ਵਿੱਚ ਇਕੱਠੇ ਹੋਏ ਮੁਲਾਜਮਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਰੋਸ ਪੱਤਰ ਦਿੱਤਾ ਗਿਆ ।



ਇੱਸ ਮੌਕੇ ਸੰਬੋਧਨ ਕਰਦਿਆਂ ਜਰਮਨਜੀਤ ਸਿੰਘ ਛੱਜਲਵੱਡੀ , ਮੁਖਤਾਰ ਸਿੰਘ ਮੁਹਾਵਾ, ਨਰਿੰਦਰ ਸਿੰਘ , ਜੋਗਿੰਦਰ ਸਿੰਘ , ਸੁਖਦੇਵ ਰਾਜ ਕਾਲੀਆ, ਕੰਵਲਜੀਤ ਸਿੰਘ , ਜਸਵੰਤ ਰਾਏ , ਬਲਦੇਵ ਰਾਜ, ਜੈਮਲ ਸਿੰਘ, ਰਣਬੀਰ ਉੱਪਲ, ਜਰਨੈਲ ਪੱਟੀ ਅਤੇ ਓਂਕਾਰ ਸਿੰਘ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੌਜੂਦਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਨੇ ਆਪਣੀ ਸੰਗਰੂਰ ਸਥਿਤ ਰਿਹਾਇਸ਼ 'ਤੇ ਸਾਂਝੇ ਫਰੰਟ ਨਾਲ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਸਰਕਾਰ ਆਉਣ 'ਤੇ ਮਾਣਭੱਤਾ ਵਰਕਰਾਂ ਦੀਆਂ ਉਜਰਤਾਂ ਵਿੱਚ ਵਾਧਾ ਕੀਤਾ ਜਾਵੇਗਾ, ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣਗੇ, ਛੇਵੇਂ ਤਨਖਾਹ ਕਮਿਸ਼ਨ ਨੂੰ ਸੋਧ ਕੇ ਮੁਲਾਜ਼ਮ ਤੇ ਪੈਨਸ਼ਨਰ ਪੱਖੀ ਬਣਾਇਆ ਜਾਵੇਗਾ, ਪੈਨਸ਼ਨਰਾਂ ਦੀ ਪੈਨਸ਼ਨ ਦੁਹਰਾਈ 2.59 ਦੇ ਗੁਣਾਂਕ ਨਾਲ ਕੀਤੀ ਜਾਵੇਗੀ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ, ਪਰਖ ਕਾਲ ਸੰਬੰਧੀ 15-01-2015 ਦਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇਗਾ, 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ 'ਤੇ ਵੀ ਪੰਜਾਬ ਦੇ ਸਕੇਲ ਲਾਗੂ ਕੀਤੇ ਜਾਣਗੇ, ਬੰਦ ਕੀਤੇ ਗਏ ਪੇਂਡੂ ਤੇ ਬਾਰਡਰ ਏਰੀਆ ਸਮੇਤ ਸਮੁੱਚੇ 37 ਭੱਤੇ ਅਤੇ ਏ.ਸੀ.ਪੀ. ਬਹਾਲ ਕੀਤੇ ਜਾਣਗੇ ਅਤੇ ਮਹਿੰਗਾਈ ਭੱਤੇ ਦੀਆਂ ਰੋਕੀਆਂ ਹੋਈਆਂ ਕਿਸ਼ਤਾਂ ਜਾਰੀ ਕੀਤੀਆਂ ਜਾਣਗੀਆਂ। ਆਗੂਆਂ ਨੇ ਕਿਹਾ ਕਿ ਇਸੇ ਤਰਾਂ ਦੇ ਭਰੋਸੇ ਉਹਨਾਂ ਵੱਲੋਂ ਬਤੌਰ ਵਿੱਤ ਮੰਤਰੀ 9 ਜੂਨ ਨੂੰ ਚੰਡੀਗੜ੍ਹ ਵਿਖੇ ਸਾਂਝੇ ਫਰੰਟ ਨਾਲ ਹੋਈ ਮੀਟਿੰਗ ਵਿੱਚ ਵੀ ਦਿੱਤੇ ਗਏ ਸਨ ਪਰ ਅਜੇ ਤੱਕ ਸਰਕਾਰ ਵੱਲੋਂ ਉਹਨਾਂ ਦਾ ਕੋਈ ਮਸਲਾ ਹੱਲ ਨਹੀਂ ਕੀਤਾ ਗਿਆ ਜਿਸ ਕਾਰਨ ਪੰਜਾਬ ਦੇ ਮੁਲਾਜ਼ਮਾਂ, ਪੈਨਸ਼ਨਰਾਂ, ਕੱਚੇ ਮੁਲਾਜ਼ਮਾਂ ਅਤੇ ਮਾਣਭੱਤਾ ਵਰਕਰਾਂ ਨੂੰ ਮੁੜ ਸੰਘਰਸ਼ ਦਾ ਰਸਤਾ ਅਖਤਿਆਰ ਕਰਨਾ ਪਿਆ ਹੈ। ਉਹਨਾ ਨੇ ਅੱਗੇ ਕਿਹਾ ਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਨੇ ਸਾਂਝੇ ਫਰੰਟ ਦੇ ਆਗੂਆਂ ਨਾਲ ਬੈਠ ਕੇ ਇਹਨਾਂ ਮੰਗਾਂ 'ਤੇ ਕੋਈ ਠੋਸ ਫੈਸਲਾ ਨਾ ਲਿਆ ਤਾਂ 10 ਸਤੰਬਰ ਨੂੰ ਸੰਗਰੂਰ ਵਿੱਖੇ ਵਿਸ਼ਾਲ ਸੂਬਾਈ ਰੈਲੀ ਕੀਤੀ ਜਾਵੇਗੀ। ਇਕੱਠ ਵਿੱਚ ਰੋਸ ਪੱਤਰ ਪ੍ਰਾਪਤ ਕਰਨ ਲਈ ਪਹੁੰਚੇ ਬਿਜਲੀ ਮੰਤਰੀ ਸ੍ਰ. ਹਰਭਜਨ ਸਾਹਿਬੇ ਨੇ ਭਰੋਸਾ ਦਿਵਾਇਆ ਕਿ ਮੁੱਖ ਮੰਤਰੀ ਪੰਜਾਬ ਨਾਲ ਸਾਂਝੇ ਫਰੰਟ ਦੀ ਗੱਲਬਾਤ ਕਰਵਾ ਕੇ ਮੰਗਾਂ ਦਾ ਹੱਲ ਕੱਢਿਆ ਜਾਵੇਗਾ। ਇੱਸ ਮੌਕੇ ਹੋਰਨਾਂ ਤੋਂ ਇਲਾਵਾ ਨਛੱਤਰ ਸਿੰਘ ਤਰਨਤਾਰਨ, ਅਜੇ ਡੋਗਰਾ, ਅਮਨ ਸ਼ਰਮਾਂ, ਸੁੱਚਾ ਸਿੰਘ ਟਰਪਈ, ਕਰਮਜੀਤ ਕੇ ਪੀ, ਰਛਪਾਲ ਸਿੰਘ ਜੋਧਾਨਗਰੀ, ਮੰਗਲ ਸਿੰਘ ਟਾਂਡਾ, ਕਾਰਜ ਸਿੰਘ ਕੈਰੋਂ, ਬਲਦੇਵ ਸਿੰਘ ਸੰਧੂ, ਮਮਤਾ ਸ਼ਰਮਾਂ, ਪਰਮਜੀਤ ਕੌਰ ਮਾਨ, ਰਾਮ ਲੁਭਾਇਆ, ਅਮਰਜੀਤ ਕਲੇਰ, ਰਾਮ ਕੁਮਾਰ, ਇੰਦਰਜੀਤ ਰਿਸ਼ੀ, ਅਵਤਾਰ ਸਿੰਘ , ਲਖਵਿੰਦਰਪਾਲ ਸਿੰਘ, ਗੁਰਦੀਪ ਸਿੰਘ ਪੂਹਲਾ, ਗੁਰਬੀਰ ਸਿੰਘ, ਹਰਪ੍ਰੀਤ ਸੋਹੀਆਂ, ਗੁਰਦੇਵ ਸਿੰਘ ਬਾਸਰਕੇ, ਹਰਦੇਵ ਭਕਨਾ, ਸੁਖਦੇਵ ਸਿੰਘ ਅਤੇ ਜਸਵੰਤ ਰਾਏ ਆਦਿ ਵੀ ਹਾਜਰ ਸਨ ।

ONLINE TEACHER TRANSFER: ਅਧਿਆਪਕਾਂ ਨੇ ਤਬਾਦਲਾ ਨੀਤੀ 'ਚ ਸੁਧਾਰ ਦੀਆਂ ਕੀਤੀਆਂ ਮੰਗਾਂ (ਪੜ੍ਹੋ )

 ਨਾਖੁਸ਼ ਅਧਿਆਪਕਾਂ ਨੇ ਪਾਰਦਰਸ਼ੀ ਤਬਾਦਲਾ ਨੀਤੀ ਦੀ ਕੀਤੀ ਮੰਗ


ਚੰਡੀਗੜ੍ਹ 21 ਅਗਸਤ

ਤਬਾਦਲਾ ਨੀਤੀ ਵਿੱਚ ਪਾਰਦਰਸ਼ਤਾ ਦੀ ਘਾਟ 'ਤੇ ਚਿੰਤਾ ਜ਼ਾਹਰ ਕਰਦਿਆਂ, 2,392 ਮਾਸਟਰ ਕਾਡਰ ਅਧਿਆਪਕ ਯੂਨੀਅਨ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੇ ਗ੍ਰਹਿ ਜ਼ਿਲ੍ਹਿਆਂ ਵਿੱਚ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ, ਉਨ੍ਹਾਂ ਨੂੰ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਤਬਾਦਲਾ ਨੀਤੀ ਵਿੱਚ ਪਾਰਦਰਸ਼ਤਾ ਦੀ ਮੰਗ ਕਰਦੇ ਹੋਏ, ਖਾਸ ਕਰਕੇ ਸਰਹੱਦੀ ਖੇਤਰਾਂ ਵਿੱਚ ਸੇਵਾ ਦੇ ਸਬੰਧ ਵਿੱਚ, ਨੇਤਾਵਾਂ ਨੇ ਕਿਹਾ ਕਿ ਲਗਾਤਾਰ ਸਰਕਾਰਾਂ ਦੁਆਰਾ ਅਣਡਿੱਠ ਕੀਤੇ ਜਾਣ ਕਾਰਨ ਅਧਿਆਪਕਾਂ  ਵਿੱਚ ਨਿਰਾਸ਼ਾ ਹੈ।


ALSO READ: TOP JOBS OF WEEKEND, ਇਸ ਹਫਤੇ ਦੀਆਂ ਟਾਪ ਨੌਕਰੀਆਂ ਦੇਖੋ ਇਥੇ 

FLOOD ALERT: ਬੀਬੀਐਮਬੀ ਵੱਲੋਂ ਹੜਾਂ ਦੀ ਚੇਤਾਵਨੀ 

ਇੱਕ ਪ੍ਰੈਸ ਬਿਆਨ ਵਿੱਚ, ਯੂਨੀਅਨ ਦੇ  ਆਗੂ ਯੁੱਧਜੀਤ ਸਿੰਘ ਨੇ ਕਿਹਾ, "ਆਪ ਦੇ ਚੋਣ ਮੈਨੀਫੈਸਟੋ ਵਿੱਚ, 'ਆਪ' ਨੇ ਵਾਅਦਾ ਕੀਤਾ ਸੀ ਕਿ ਮਾਸਟਰ ਕਾਡਰ ਲਈ ਪ੍ਰੋਬੇਸ਼ਨ ਪੀਰੀਅਡ ਇੱਕ ਸਾਲ ਤੱਕ ਘਟਾ ਦਿੱਤਾ ਜਾਵੇਗਾ। ਇਸ ਵਿਚ ਇਹ ਵੀ ਕਿਹਾ ਗਿਆ ਸੀ ਕਿ ਅਧਿਆਪਕਾਂ ਨੂੰ ਉਨ੍ਹਾਂ ਦੇ ਘਰਾਂ ਦੇ   ਨੇੜੇ ਸਟੇਸ਼ਨਾਂ 'ਤੇ ਤਾਇਨਾਤ ਕੀਤਾ ਜਾਵੇਗਾ। ਆਗੂਆਂ ਨੇ ਕਿਹਾ "ਡੈਮੋਕ੍ਰੇਟਿਕ ਟੀਚਰਜ਼ ਯੂਨੀਅਨ ਦੇ ਸਹਿਯੋਗ ਨਾਲ ਅਸੀਂ ਲਗਾਤਾਰ ਇਸ ਮਾਮਲੇ ਨੂੰ ਉੱਚ ਅਧਿਕਾਰੀਆਂ ਕੋਲ ਉਠਾਉਂਦੇ ਰਹੇ ਹਾਂ ਪਰ ਕੋਈ ਫਾਇਦਾ ਨਹੀਂ ਹੋਇਆ। ਪਿਛਲੀਆਂ ਸਰਕਾਰਾਂ ਵਾਂਗ 'ਆਪ' ਵੀ ਸਾਡੀਆਂ ਮੰਗਾਂ ਪ੍ਰਤੀ ਕੋਈ ਧਿਆਨ ਨਹੀਂ ਦੇ ਰਹੀ ਅਤੇ ਪੁਰਾਣੀਆਂ ਸਰਕਾਰਾਂ ਦੀ ਰਾਹ 'ਤੇ ਚੱਲ ਰਹੀ ਹੈ।"


ਉਨ੍ਹਾਂ ਕਿਹਾ, "ਨਵੇਂ ਭਰਤੀ ਕੀਤੇ ਅਧਿਆਪਕਾਂ ਨੂੰ ਕੇਂਦਰ ਅਤੇ ਰਾਜ ਸਰਕਾਰ ਦੇ ਸੋਧੇ (ਘਟਾਏ) ਤਨਖ਼ਾਹ-ਸਕੇਲਾਂ ਤਹਿਤ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਅਸੀਂ ਮੰਗ ਕਰਦੇ ਹਾਂ ਕਿ ਸਰਕਾਰ 2,392 ਮਾਸਟਰ ਕਾਡਰ ਦੇ ਅਧੀਨ ਅਧਿਆਪਕਾਂ ਨੂੰ ਉਨ੍ਹਾਂ ਦੀ  ਨੇੜਲੇ ਸਟੇਸ਼ਨਾਂ ਤੇ ਬਦਲੀ ਕੀਤੀ ਜਾਵੇ।"



ਪੇਂਡੂ ਬਲਾਕ ਖੇਡਾਂ ਲਈ ਅਗਾਊਂ ਤਿਆਰੀਆਂ ਸਬੰਧੀ ਮੌੜ ਬਲਾਕ ਦੀ ਹੋਈ ਅਹਿਮ ਮੀਟਿੰਗ

 ਪੇਂਡੂ ਬਲਾਕ ਖੇਡਾਂ ਲਈ ਅਗਾਊਂ ਤਿਆਰੀਆਂ ਸਬੰਧੀ ਮੌੜ ਬਲਾਕ ਦੀ ਹੋਈ ਅਹਿਮ ਮੀਟਿੰਗ



ਹਰਦੀਪ ਸਿੰਘ ਸਿੱਧੂ

ਚੰਡੀਗੜ੍ਹ 19 ਅਗਸਤ: ਪੰਜਾਬ ਸਰਕਾਰ ਵੱਲੋਂ ਹਰੇਕ ਉਮਰ ਵਰਗ ਦੇ ਲੋਕਾਂ ਨੂੰ ਖੇਡ ਗਤੀਵਿਧੀਆਂ ਨਾਲ ਜੋੜਨ ਦੇ ਉਦੇਸ਼ ਨਾਲ 29 ਅਗਸਤ ਤੋਂ ਸੂਬੇ ਭਰ ਵਿੱਚ ’ਪੇਡੂ ਖੇਡ ਮੇਲਾ-2022’ ਦੇ ਨਾਂ ਹੇਠ ਬਲਾਕ ਅਤੇ ਜ਼ਿਲਾ ਪੱਧਰੀ ਖੇਡ ਮੁਕਾਬਲੇ ਕਰਵਾਏ ਜਾਣਗੇ। ਇਸ ਸਬੰਧੀ ਇੱਕ ਅਹਿਮ ਮੀਟਿੰਗ  ਬਲਾਕ ਮੌੜ ਦੇ ਨੋਡਲ ਅਫ਼ਸਰ ਪ੍ਰਿੰਸੀਪਲ ਰਾਜਿੰਦਰ ਸਿੰਘ ਅਤੇ ਪ੍ਰਿੰਸੀਪਲ ਦਲਜੀਤ ਸਿੰਘ ਨੇ ਬਲਾਕ ਮੋੜ

ਦੇ ਸਮੂਹ ਸਰੀਰਕ ਸਿੱਖਿਆ ਅਧਿਆਪਕਾ ਨਾਲ ਇਹਨਾਂ ਖੇਡਾਂ ਨੂੰ ਕਰਵਾਉਣ ਸੰਬੰਧੀ ਅਹਿਮ ਮੀਟਿੰਗ ਕੀਤੀ।ਇਸ ਮੋਕੇ ਨੋਡਲ ਅਫ਼ਸਰ ਸਹਿਬਾਨ ਨੇ

ਕਿਹਾ ਕਿ਼਼ ਕਿ ਇਨ੍ਹਾਂ ਖੇਡਾਂ ਵਿੱਚ ਵੱਧ ਤੋਂ ਵੱਧ ਪਿੰਡ ਪੱਧਰ ਤੇ ਖਿਡਾਰੀਆਂ ਵੱਲੋਂ ਹਿੱਸਾ ਲੈਣਾ ਯਕੀਨੀ ਬਣਾਇਆ ਜਾਵੇ ਅਤੇ ਹਰ ਇੱਕ ਪਿੰਡ ਵੱਲੋਂ ਕਿਸੇ ਨਾ ਕਿਸੇ ਖੇਡ ਵਿੱਚ ਭਾਗ ਜ਼ਰੂਰ ਲਿਆ ਜਾਵੇ। 

ਉਨ੍ਹਾਂ ਇਸ ਮੌਕੇ ਕਿਹਾ ਕਿ ਰੂਰਲ ਬਲਾਕ ਪੱਧਰ ਤੇ ਖੇਡਾਂ ਲਈ 23 ਅਗਸਤ ਤੱਕ ਇੰਟਰੀ ਹੋਣੀ ਚਾਹੀਦੀ ਹੈ ।

        ਇਸ ਮੌਕੇ ਜਸਵਿੰਦਰ ਸਿੰਘ, ਵਰਿੰਦਰ ਸਿੰਘ, ਗੁਰਮੀਤ ਸਿੰਘ, ਗੁਰਸ਼ਰਨ ਸਿੰਘ, ਅਵਤਾਰ ਸਿੰਘ, ਹਰਜਿੰਦਰ ਸਿੰਘ, ਰਾਜਿੰਦਰ ਸਿੰਘ, ਕੁਲਦੀਪ ਸਿੰਘ, ਰਾਜਵੀਰ ਕੌਰ, ਰਣਜੀਤ ਸਿੰਘ, ਅਮਨਦੀਪ ਸਿੰਘ ਭੁਪਿੰਦਰ ਸਿੰਘ (ਸਮੂਹ ਸਰੀਰਕ ਸਿੱਖਿਆ ਅਧਿਆਪਕ) ਅਤੇ ਹਰਪ੍ਰੀਤ ਸਿੰਘ ਬਾਲੀਵਾਲ ਕੋਚ ਹਾਜ਼ਰ ਸਨ।

DEPARTMENTAL TEST AFTER PROMOTION:ਵਿਭਾਗੀ ਟੈਸਟ ਹਰ ਕੇਡਰ ਦੇ ਮੁਲਾਜ਼ਮ ਦਾ ਹੋਵੇਗਾ..ਬਲਦੀਸ਼ ਲਾਲ

 ਵਿਭਾਗੀ ਟੈਸਟ ਦੇ ਖਿਲਾਫ ਲੈਕਚਰਾਰ ਕੇਡਰ ਵਲੋਂ ਸਰਕਾਰ ਖਿਲਾਫ ਸੰਘਰਸ਼ ਦਾ ਐਲਾਨ

 ਵਿਭਾਗੀ ਟੈਸਟ ਹਰ ਕੇਡਰ ਦੇ ਮੁਲਾਜ਼ਮ ਦਾ ਹੋਵੇਗਾ..ਬਲਦੀਸ਼ ਲਾਲ

ਬੰਗਾ,20 ਅਗਸਤ,2022 (ਪ੍ਰਮੋਦ ਭਾਰਤੀ)

ਪੰਜਾਬ ਸਰਕਾਰ ਵਲੋਂ 2018 ਵਿੱਚ ਪ੍ਰਮੋਸ਼ਨ ਰਾਹੀਂ ਜਾਂ ਨਵ ਨਿਯੁਕਤ ਹੋਏ ਹਰ ਕੇਡਰ ਦੇ ਮੁਲਾਜ਼ਮਾਂ ਲਈ ਨਵੇਂ ਸੇਵਾ ਨਿਯਮਾਂ ਦੇ ਤਹਿਤ ਵਿਭਾਗੀ ਟੈਸਟ ਥੋਪਣ ਦੇ ਖਿਲਾਫ ਲੈਕਚਰਾਰ ਯੂਨੀਅਨ ਤਹਿਸੀਲ ਬੰਗਾ ਦੇ ਲੈਕਚਰਾਰਾਂ ਦੀ ਵਿਸ਼ੇਸ਼ ਮੀਟਿੰਗ ਬੰਗਾ ਵਿਖੇ ਹੋਈ।

ਬੰਗਾ ਵਿਖੇ ਵਿਭਾਗੀ ਪੱਤਰ ਨੂੰ ਰੱਦ ਕਰਨ ਲਈ ਹੋਈ ਮੀਟਿੰਗ ਦੌਰਾਨ ਹਾਜ਼ਿਰ ਲੈਕਚਰਾਰ ਯੂਨੀਅਨ ਦੇ ਆਗੂ


 ਮੀਟਿੰਗ ਦੌਰਾਨ ਲੈਕਚਰਾਰਾਂ ਦੇ ਮਸਲਿਆਂ ਦੇ ਨਾਲ ਨਾਲ ਹਰ ਵਰਗ ਦਾ ਹਿੱਤਾਂ ਦੇ ਹੱਕਾਂ ਲਈ ਗੰਭੀਰ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਲੈਕ.ਬਲਦੀਸ਼ ਲਾਲ ਨੇ ਕਿਹਾ ਕਿ ਸਰਕਾਰ ਵਲੋਂ ਵਿਭਾਗੀ ਟੈਸਟ ਦੀ ਆੜ ਹੇਠ 25, 26 ਸਾਲ ਤੱਕ ਸਰਵਿਸ ਕਰਨ ਵਾਲੇ ਅਧਿਆਪਕਾਂ ਦੇ ਨਾਲ ਨਾਲ ਹਰ ਟੈਸਟ ਕਲੀਅਰ ਕਰ ਕੇ ਨੌਕਰੀ ਲੈਣ ਵਾਲੇ ਸਾਰੇ ਮੁਲਾਜ਼ਮਾਂ ਨਾਲ ਧੱਕਾ ਕਰਕੇ ਜਿੱਥੇ ਉਹਨਾਂ ਦੀ ਕਾਬਲੀਅਤ ਤੇ ਸ਼ੱਕ ਕੀਤਾ ਜਾ ਰਿਹਾ ਹੈ , ਉੱਥੇ ਹੀ ਟੈਸਟ ਕਲੀਅਰ ਨਾ ਹੋਣ ਦੀ ਸੂਰਤ ਵਿੱਚ ਸਾਲਾਨਾ ਤਰੱਕੀ ਰੋਕਣ ਦਾ ਤੁਗਲਕੀ ਫੁਰਮਾਨ ਜਾਰੀ ਕਰ ਦਿੱਤਾ ਗਿਆ ਹੈ, ਜੋ ਕਿ ਮੁਲਾਜਮ ਵਰਗ ਨੂੰ ਮਨਜ਼ੂਰ ਨਹੀਂ। ਲੈਕ.ਸਤਨਾਮ ਸਿੰਘ, ਲੈਕ.ਰਾਜਿੰਦਰ ਸ਼ਰਮਾ ਅਤੇ ਲੈਕ ਸੁਰਜੀਤ ਲਾਲ ਮਲੁਪੋਤਾ ਨੇ ਕਿਹਾ ਕਿ ਇਸ ਧੱਕੇ ਦੇ ਖਿਲਾਫ ਜਲਦ ਐਕਸ਼ਨ ਉਲੀਕਿਆ ਜਾ ਰਿਹਾ ਹੈ। ਨਾਲ ਹੀ ਉਹਨਾਂ ਲੈਕਚਰਾਰ ਤੋਂ ਪ੍ਰਿੰਸੀਪਲ ਦੀਆਂ ਤਰੱਕੀਆਂ ਕਰਨ, ਲੈਕਚਰਾਰ ਕੇਡਰ ਦੇ ਰਿਵਰਸ਼ਨ ਜ਼ੋਨ ਨੂੰ ਖ਼ਤਮ ਕਰਨ , ਵਿਭਾਗ ਵਲੋ ਡੀ ਡੀ ਓ ਨੂੰ ਜਾਰੀ ਪੱਤਰ ਇੰਕਰੀਮੈਂਟ ਰੋਕਣ ਦਾ ਪੱਤਰ ਰੱਦ ਕਰਨ, ਦੀ ਮੰਗ ਕੀਤੀ।ਇਸ ਮੌਕੇ ਲੈਕ.ਸਤਵੀਰ ਸਿੰਘ ਪੱਲੀ ਝਿੱਕੀ, ਲੈਕ ਅਮਰੀਕ ਸਿੰਘ, ਲੈਕ ਸੁਭਾਸ਼ ਸਲਵੀ, ਲੈਕ ਰਾਮ ਲਾਲ, ਲੈਕ ਅੰਮ੍ਰਿਤ ਪਾਲ ਸਿੰਘ, ਲੈਕ ਹਰਜੀਤ ਸਿੰਘ, ਲੈਕ ਬੂਟਾ ਸਿੰਘ ਮਹਿਲ, ਲੈਕ ਰਾਮ ਲੁਭਾਇਆ , ਲੈਕ ਮੁਕੇਸ਼ ਰਾਣੀ ਵੀ ਹਾਜ਼ਿਰ ਸਨ।


ਸਿੱਖਿਆਂ ਮੰਤਰੀ ਦੇ ਹਲਕੇ ਆਨੰਦਪੁਰ ਸਾਹਿਬ ਚ' ਈਟੀਯੂ (ਰਜਿ) ਦੀ ਸੂਬਾ ਪੱਧਰੀ ਵਿਸ਼ਾਲ ਕਨਵੈਂਨਸ਼ਨ ਅੱਜ - ਦਲਜੀਤ ਲਾਹੌਰੀਆ

 ਸਿੱਖਿਆਂ ਮੰਤਰੀ ਦੇ ਹਲਕੇ ਆਨੰਦਪੁਰ ਸਾਹਿਬ ਚ' ਈਟੀਯੂ (ਰਜਿ) ਦੀ ਸੂਬਾ ਪੱਧਰੀ ਵਿਸ਼ਾਲ ਕਨਵੈਂਨਸ਼ਨ ਅੱਜ - ਦਲਜੀਤ ਲਾਹੌਰੀਆ 


                   ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ ( ਰਜਿ) ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਪ੍ਰੈਸ ਨੂੰ ਦੱਸਿਆ ਕਿ ਈਟੀਯੂ ਪੰਜਾਬ (ਰਜਿ) ਦੀ ਇੱਕ ਸੂਬਾ ਪੱਧਰੀ ਮੀਟਿੰਗ ਹੋਈ । ਮੀਟਿੰਗ ਚ' ਅਧਿਆਪਕਾਂ , ਸਕੂਲਾਂ , ਬੱਚਿਆਂ ਤੇ ਸਿਖਿਆਂ ਦੀਆਂ ਸਮੱਸਿਆਵਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਲਾਹੌਰੀਆ ਨੇ ਦੱਸਿਆ ਕਿ ਪਿਛਲੇ ਸਮੇਂ ਅਧਿਆਪਕਾਂ / ਮਲਾਜ਼ਮਾਂ ਦੇ ਕੀਤੇ ਵਿਭਾਗੀ ਤੇ ਵਿੱਤੀ ਨੁਕਸਾਨਾ ਤੇ ਗੰਭੀਰਤਾਂ ਨਾਲ ਵਿਚਾਰ-ਵਟਾਂਦਰਾ ਕਰਨ ਉਪਰੰਤ ਸੂਬਾਈ ਆਗੂਆਂ ਨੇ ਫੈਸਲਾ ਕੀਤਾ ਕਿ ਸਕੂਲੀ ਸਿਖਿਆਂ , ਬੱਚਿਆਂ, ਅਧਿਆਪਕਾਂ ਤੇ ਸਕੂਲਾਂ ਦੀਆਂ ਮੁੱਖ ਮੰਗਾਂ ਲਈ ਨਵੀ ਸਰਕਾਰ ਤੇ ਨਵੇਂ ਬਣੇ ਸਿਖਿਆਂ ਮੰਤਰੀ ਪੰਜਾਬ ਦੇ ਧਿਆਨ ਹਿੱਤ ਕਰਨ ਲਈ ਐਲੀਮੈਂਟਰੀ ਟੀਚਰਜ਼ ਯੂਨੀਅਨ(ਰਜਿ) ਪੰਜਾਬ ਵੱਲੋਂ ਇਹਨਾਂ ਸਮੱਸਿਆਵਾਂ ਦੇ ਹੱਲ ਲਈ ਸਿੱਖਿਆ ਮੰਤਰੀ ਪੰਜਾਬ ਦੇ ਹਲਕੇ ਸ੍ਰੀ ਅਨੰਦਪੁਰ ਸਾਹਿਬ ਵਿਖੇਂ ਅੱਜ 21ਅਗਸਤ ਨੂੰ ਸੂਬਾ ਪੱਧਰੀ ਕਨਵੈਸ਼ਨ ਕੀਤੀ ਜਾਵੇਗੀ । ਲਾਹੌਰੀਆ ਨੇ ਦੱਸਿਆ ਕਿ ਕਨਵੈਸ਼ਨ ਵਿੱਚ ਅਧਿਆਪਕਾਂ , ਸਕੂਲਾਂ ਤੇ ਬੱਚਿਆਂ ਦੀਆਂ ਸਮੱਸਿਆਵਾਂ ਤੇ ਵਿਸਥਾਰਤ ਚਰਚਾ ਤੋਂ ਬਾਅਦ , ਸਿੱਖਿਆ ਮੰਤਰੀ ਦੀ ਰਿਹਾਇਸ਼ ਵੱਲ ਰੋਸ ਮਾਰਚ ਦੇ ਰੂਪ ਵਿੱਚ ਪਿਛਲੇ ਸਮੇਂ ਹੋਏ ਵਿੱਤੀ ਨੁਕਸਾਨਾਂ ਦੀ ਜਲਦ ਪੂਰਤੀ ਲਈ ਮੰਗ ਪੱਤਰ ਦੇ ਨਾਲ-ਨਾਲ ਅਧਿਆਪਕ ਵਰਗ ਨੂੰ ਬੀਐਲਓ ਡਿਊਟੀਆਂ ਸਮੇਤ ਹੋਰ ਕਿਸੇ ਵੀ ਤਰਾ੍ਂ ਦੀਆਂ ਡਿਊਟੀਆਂ / ਗੈਰ ਵਿਦਿਅਕ ਕੰਮਾਂ ਤੋ ਪਾਸੇ ਰੱਖਕੇ ਸਿਰਫ ਤੇ ਸਿਰਫ ਬੱਚਿਆ ਦੀ ਪੜਾਈ ਵੱਲ ਧਿਆਨ ਕਰਾਉਣ , ਸਿੱਖਿਆ ਤੇ ਸਕੂਲਾਂ ਦੇ ਸੁਧਾਰਾ ਸਬੰਧੀ ਮੰਗ ਪੱਤਰ ਤੇ ਸੁਝਾਅ ਵੀ ਸੌਪੇ ਜਾਣਗੇ । ਲਾਹੌਰੀਆ ਨੇ ਸਮੂਹ ਪ੍ਰਾਇਮਰੀ / ਐਲੀਮੈਟਰੀ ਅਧਿਆਪਕ ਵਰਗ ਨੂੰ ਆਪਣੇ ਹੱਕਾਂ ਦੀ ਪੂਰਤੀ ਲਈ ਕਨਵੈਨਸ਼ਨ ਚ' ਸ਼ਾਮਿਲ ਹੋਣ ਦੀ ਜੋਰਦਾਰ ਅਪੀਲ ਕੀਤੀ ਹੈ । ਲਾਹੌਰੀਆ ਨੇ ਕਿਹਾ ਕਿ ਜੇ ਮੌਕੇ ਦੀ ਸਰਕਾਰ ਵੀ ਅਧਿਆਪਕਾਂ ਦੀ ਮੰਗਾਂ ਪ੍ਰਤੀ ਗੰਭੀਰ ਨਾ ਹੋਈ ਤਾ ਅਧਿਆਪ ਸਖਤ ਸੰਘਰਸ਼ ਲਈ ਮਜਬੂਰ ਹੋਣਗੇ ।

ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਮਾਲਵਾ ਜੋਨ ਦੀ ਦੂਜੀ ਕਨਵੈਂਸ਼ਨ 10 ਸਤੰਬਰ ਨੂੰ ਫਾਜ਼ਿਲਕਾ ਵਿਖੇ: ਅਮਨਦੀਪ ਸ਼ਰਮਾ ਸੂਬਾ ਪ੍ਰਧਾਨ ਪੰਜਾਬ

 ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਮਾਲਵਾ ਜੋਨ ਦੀ ਦੂਜੀ ਕਨਵੈਂਸ਼ਨ 10 ਸਤੰਬਰ ਨੂੰ ਫਾਜ਼ਿਲਕਾ ਵਿਖੇ: ਅਮਨਦੀਪ ਸ਼ਰਮਾ ਸੂਬਾ ਪ੍ਰਧਾਨ ਪੰਜਾਬ ।

  ਕਨਵੈਨਸ਼ਨ ਦੀਆਂ ਤਿਆਰੀਆਂ ਸ਼ੁਰੂ:ਭਗਵੰਤ ਭਟੇਜਾ ਫਜਿਲਿਕਾ।

  51 ਅਧਿਆਪਕਾਂ ਦਾ ਕਰਾਗੇ ਸਨਮਾਨ:ਗੁਰਜੰਟ ਸਿੰਘ ਬਛੋਆਣਾ।

  ਅਗਲੀਆਂ ਦੋ ਕਨਵੈਨਸ਼ਨਾਂ ਅੰਮ੍ਰਿਤਸਰ ਅਤੇ ਸ਼ਹੀਦ ਭਗਤ ਸਿੰਘ ਨਗਰ ਵਿਖੇ ਕਰਾਂਗੇ: ਰਾਕੇਸ਼ ਕੁਮਾਰ ਬਰੇਟਾ।  

ਫਾਜ਼ਿਲਕਾ 19 ਅਗਸਤ 

       ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਪ੍ਰਾਇਮਰੀ ਅਧਿਆਪਕਾਂ ਦੇ ਮਸਲਿ‍ਆ ਦੇ ਹੱਲ ਨੂੰ ਲੈ ਕੇ ਪੰਜਾਬ ਭਰ ਵਿਚ ਕਨਵੈਨਸ਼ਨਾਂ ਦਾ ਪ੍ਰੋਗਰਾਮ ਮਾਨਸਾ ਜ਼ਿਲ੍ਹੇ ਤੋਂ ਸ਼ੁਰੂ ਕੀਤਾ ਗਿਆ ਸੀ। ਜਿਸ ਦੀ ਕਡ਼ੀ ਤਹਿਤ ਫਾਜ਼ਿਲਕਾ ਵਿਖੇ ਦੂਜੀ ਕਨਵੈਨਸ਼ਨ 10 ਸਤੰਬਰ ਨੂੰ ਕਰਵਾਈ ਜਾ ਰਹੀ ਹੈ ।ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਨਵੈਨਸ਼ਨਾਂ ਦਾ ਮੁੱਖ ਮਕਸਦ ਪੰਜਾਬ ਭਰ ਦੇ ਪ੍ਰਾਇਮਰੀ ਅਧਿਆਪਕਾਂ ਨੂੰ ਇਕਜੁੱਟ ਕਰਦਿਆਂ ਪ੍ਰਾਇਮਰੀ ਪੱਧਰ ਦੀਆਂ ਮੰਗਾਂ ਦਾ ਹੱਲ ਕਰਵਾਉਣਾ ਹੈ । ਜੱਥੇਬੰਦੀ ਪੰਜਾਬ ਦੇ ਸਟੇਟ ਕਮੇਟੀ ਮੈਂਬਰ ਭਗਵੰਤ ਭਟੇਜਾ ਨੇ ਕਿਹਾ ਕਿ ਇਸ ਕਨਵੈਂਸ਼ਨ ਨੂੰ ਅਧਿਆਪਕ ਦਿਵਸ ਨੂੰ ਸਮਰਪਿਤ ਕੀਤਾ ਜਾਵੇਗਾ।




ਜੱਥੇਬੰਦੀ ਪੰਜਾਬ ਦੇ ਸੂਬਾ ਪ੍ਰਚਾਰ ਸਕੱਤਰ ਗੁਰਜੰਟ ਸਿੰਘ ਬੱਛੋਆਣਾ ਨੇ ਬੋਲਦਿਆਂ ਕਿਹਾ ਕਿ ਇਨ੍ਹਾਂ ਕਨਵੈਨਸਨਾ ਜ਼ਰੀਏ ਅਧਿਆਪਕਾਂ ਦੀਆਂ ਵਿੱਤੀ ਮੰਗਾਂ ਦੇ ਨਾਲ- ਨਾਲ ਪ੍ਰਬੰਧਕੀ ਸਕੂਲੀ ਅਤੇ ਬੱਚਿਆਂ ਨਾਲ ਸਬੰਧਤ ਸਮੱਸਿਆਵਾਂ ਦਾ ਹੱਲ ਕਰਵਾਉਣਾ ਵੀ ਹੈ ।ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਰੁਕੀਆਂ ਪਈਆਂ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ, ਅਧਿਆਪਕਾਂ ਦੀਆਂ ਬਦਲੀਆ,ਪ੍ਰਾਇਮਰੀ ਸਕੂਲਾਂ ਵਿੱਚ ਖਾਲੀ ਪਈਆਂ ਅਸਾਮੀਆਂ ਦੀ ਭਰਤੀ ਪਾਰਟ ਟਾਈਮ ਸਵੀਪਰ ਦੀ ਭਰਤੀ,ਪ੍ਰੀ -ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਲਈ ਮਿਡ ਡੇ ਮੀਲ ,ਕਮਰਿਆਂ ਅਤੇ ਵਰਦੀਆਂ ਆਦਿ ਦਾ ਪ੍ਰਬੰਧ ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਲਈ ਹੈਲਪਰ, ਕੱਚੇ ਅਧਿਆਪਕਾਂ ਨੂੰ ਪੱਕਾ ਕਰਨਾ ,ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, ਵੱਖ -ਵੱਖ ਕੱਟੇ ਭੱਤਿਆਂ ਨੂੰ ਲਾਗੂ ਕਰਨਾ, 4-9-14 ਏ ਸੀ ਪੀ ਸਕੀਮ ਨੂੰ ਲਾਗੂ ਕਰਨਾ ,ਡੀ ਏ ਦੀਆਂ ਕਿਸਤਾ ਜਾਰੀ ਕਰਨੀਆ,ਅਧਿਆਪਕਾਂ ਦੇ ਮੈਡੀਕਲ ਬਜਟ, ਹੈਡ ਟੀਚਰ ਦੀਆਂ ਖਤਮ ਕੀਤੀਆਂ ਪੋਸਟਾਂ ਨੂੰ ਬਹਾਲ ਕਰਨਾ, ਤਰੱਕੀਆਂ ਸਮਾਂ ਬੱਧ ਕਰਨੀਆਂ ,ਨਵੀਂ ਸਿੱਖਿਆ ਨੀਤੀ ਆਦਿ ਅਹਿਮ ਮਸਲਿਆਂ ਤੇ ਗੱਲਬਾਤ ਕੀਤੀ ਜਾਵੇਗੀ ।

     ਜਥੇਬੰਦੀ ਪੰਜਾਬ ਦੇ ਸੂਬਾ ਆਗੂ ਭਗਵੰਤ ਭਟੇਜਾ ਨੇ ਕਿਹਾ ਕਿ ਕਨਵੈਨਸ਼ਨ ਸਬੰਧੀ ਤਿਆਰੀਆਂ ਸ਼ੁਰੂ ਕਰਦੀਆਂ ਹਨ।ਉਨ੍ਹਾਂ ਕਿਹਾ ਕਿ 31 ਅਗਸਤ ਤੱਕ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਜਾਣਗੀਆਂ। ਇਸ ਕਨਵੈਨਸ਼ਨ ਵਿਚ ਪੰਜਾਬ ਭਰ ਤੋਂ ਅਧਿਆਪਕ ਸ਼ਾਮਲ ਹੋਣਗੇ।

ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਕ) ਲੁਧਿਆਣਾ ਵੱਲੋਂ ਅਧਿਆਪਕਾਂ ਦੀਆਂ ਤਰੱਕੀਆਂ ਕਰਨ ਦੀ ਮੰਗ


ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਕ) ਲੁਧਿਆਣਾ ਵੱਲੋਂ ਅਧਿਆਪਕਾਂ ਦੀਆਂ ਤਰੱਕੀਆਂ ਕਰਨ ਦੀ ਮੰਗ 

ਲੁਧਿਆਣਾ 18 ਅਗਸਤ 

ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਕ) ਲੁਧਿਆਣਾ ਦੇ ਇੱਕ ਵਫਦ ਵੱਲੋਂ ਅਧਿਆਪਕਾਂ ਦੀਆਂ ਦਰਪੇਸ਼ ਮੁਸ਼ਕਲਾਂ ਸਬੰਧੀ ਜਿਲਾ ਪ੍ਰਧਾਨ ਜਗਦੀਪ ਸਿੰਘ ਜੌਹਲ ਦੀ ਅਗਵਾਈ ਵਿੱਚ ਉੱਪ ਜਿਲਾ ਸਿੱਖਿਆ ਅਫਸਰ (ਐਲੀਮੈਂਟਰੀ) ਲੁਧਿਆਣਾ ਸ੍ਰੀ ਜਸਵਿੰਦਰ ਸਿੰਘ ਨਾਲ਼ ਮੁਲਾਕਾਤ ਕੀਤੀ ਅਤੇ ਹੈੱਡ ਟੀਚਰਾਂ / ਸੈਂਟਰ - ਹੈੱਡ ਟੀਚਰਾਂ ਦੀਆਂ ਤਰੱਕੀਆਂ ਸਮੇਂ ਡੀ-ਬਾਰ ਹੋਏ ਅਧਿਆਪਕਾਂ ਕਾਰਨ ਖਾਲੀ ਰਹਿ ਗਈਆਂ ਤਕਰੀਬਨ 60 ਦੇ ਕਰੀਬ ਪੋਸਟਾਂ ਨੂੰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਂਦਿਆਂ ਇਹਨਾਂ ਉੱਪਰ ਤਰੱਕੀਆਂ ਕਰਨ ਦਾ ਮਸਲਾ ਉਠਾਇਆ ਗਿਆ, ਅਧਿਕਾਰੀਆਂ ਅਨੁਸਾਰ ਇਸਤੇ ਜਲਦੀ ਹੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਅਧਿਆਪਕ ਆਗੂ ਕੇਵਲ ਸਿੰਘ ਖੰਨਾ ਅਤੇ ਇੰਦਰਜੀਤ ਸਿੰਗਲਾ ਨੇ ਦੱਸਿਆ ਕਿ ਸ਼ੈਸ਼ਨ 2021-22 ਸਬੰਧੀ ਅਧਿਆਪਕਾਂ ਦੀਆਂ ਸਲਾਨਾ ਗੁਪਤ ਰਿਪੋਰਟਾਂ ਨੂੰ ਆਨ-ਲਾਈਨ ਜਾਂ ਆਫ ਲਾਈਨ ਭਰਨ ਸਬੰਧੀ ਭੰਬਲ਼-ਭੂਸਾ ਦੂਰ ਕਰਨ ਬਾਰੇ ਅਧਿਕਾਰੀਆਂ ਵੱਲੋਂ ਜਲਦੀ ਹੀ ਪੱਤਰ ਜਾਰੀ ਕਰ ਦਿੱਤਾ ਜਾਵੇਗਾ । 



ਪਿਛਲੇ ਸਮੇਂ ਦੌਰਾਨ ਦਫਤਰ ਜਿਲਾ ਸਿੱਖਿਆ ਅਫਸਰ ਦੀ ਰੈਨੋਵੇਸ਼ਨ ਦੇ ਨਾਂ ਤੇ ਦਫਤਰ ਵਿੱਚੋਂ ਰਾਜ ਪੱਧਰੀ ਅਤੇ ਕੌਮੀ ਪੁਰਸਕਾਰ ਜੇਤੂ ਅਧਿਆਪਕਾਂ ਦੀ ਲਿਸਟ ਵਾਲ਼ੇ ਗਾਇਬ ਹੋਏ ਬੋਰਡਾਂ ਦਾ ਮਸਲਾ ਵੀ ਉਠਾਇਆ ਗਿਆ, ਫੈਸਲੇ ਅਨੁਸਾਰ ਇਹਨਾਂ ਬੋਰਡਾਂ ਨੂੰ ਦੁਬਾਰਾ ਸਥਾਪਿਤ ਕਰਕੇ  ਦਫਤਰ ਜਿਲਾ ਸਿੱਖਿਆ ਅਫਸਰ ਦਾ ਸ਼ਿੰਗਾਰ ਬਣਾਇਆ ਜਾਵੇਗਾ । ਇਸੇ ਤਰਾਂ ਹੀ ਹੁਣ ਤੱਕ ਰਹੇ ਜਿਲਾ ਸਿੱਖਿਆ ਅਫਸਰਾਂ ਅਤੇ ਉੱਪ ਜਿਲਾ ਸਿੱਖਿਆ ਅਫਸਰਾਂ ਦੇ ਬੋਰਡ ਵੀ ਮੁੜ ਸੁਰਜੀਤ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਸ੍ਰੀ ਜਸਵਿੰਦਰ ਸਿੰਘ ਨੂੰ ਉੱਪ ਜਿਲਾ ਸਿੱਖਿਆ ਅਫਸਰ (ਐਲੀਮੈਂਟਰੀ) ਲੁਧਿਆਣਾ ਨਿਯੁਕਤ ਹੋਣ ਤੇ ਵਧਾਈ ਵੀ ਦਿੱਤੀ ਗਈ। ਇਸ ਸਮੇਂ ਸ੍ਰੀ  ਸੰਜੀਵ ਕੁਮਾਰ ਤੋਂ ਇਲਾਵਾ ਸੰਦੀਪ ਸਿੰਘ ਬਧੇਸ਼ਾ,  ਮਲਕੀਤ ਸਿੰਘ ਗਾਲਿਬ,  ਰਾਜਵਿੰਦਰ ਸਿੰਘ ਛੀਨਾ ਅਤੇ ਕਮਲਜੀਤ ਸਿੰਘ ਬਰਾੜ ਆਦਿ ਅਧਿਆਪਕ ਆਗੂ ਵੀ ਹਾਜ਼ਰ ਸਨ। 

CM MEETING WITH TEACHERS UNIONS:ਕੱਚੇ ਅਧਿਆਪਕ ਯੂਨੀਅਨ ਅਤੇ ਬੀ.ਐਡ & ਟੀ.ਈ.ਟੀ ਅਧਿਆਪਕ ਯੂਨੀਅਨ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਇਸ ਦਿਨ

ਲੁਧਿਆਣਾ 18 ਅਗਸਤ 

 ਕੱਚੇ ਅਧਿਆਪਕ ਯੂਨੀਅਨ ਅਤੇ ਬੀ.ਐਡ & ਟੀ.ਈ.ਟੀ ਅਧਿਆਪਕ ਯੂਨੀਅਨ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ  ਮੀਟਿੰਗ 19.08.2022 ਨੂੰ ਹੋਵੇਗੀ। ਪਾਓ ਹਰੇਕ ਅਪਡੇਟ ਟੈਲੀਗਰਾਮ ਤੇ ਜੁਆਈਨ ਕਰੋ ਟੈਲੀਗਰਾਮ ਚੈਨਲ 👈👈👈



💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends