ਸਿੱਖਿਆਂ ਮੰਤਰੀ ਦੇ ਹਲਕੇ ਆਨੰਦਪੁਰ ਸਾਹਿਬ ਚ' ਈਟੀਯੂ (ਰਜਿ) ਦੀ ਸੂਬਾ ਪੱਧਰੀ ਵਿਸ਼ਾਲ ਕਨਵੈਂਨਸ਼ਨ ਅੱਜ - ਦਲਜੀਤ ਲਾਹੌਰੀਆ
ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ ( ਰਜਿ) ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਪ੍ਰੈਸ ਨੂੰ ਦੱਸਿਆ ਕਿ ਈਟੀਯੂ ਪੰਜਾਬ (ਰਜਿ) ਦੀ ਇੱਕ ਸੂਬਾ ਪੱਧਰੀ ਮੀਟਿੰਗ ਹੋਈ । ਮੀਟਿੰਗ ਚ' ਅਧਿਆਪਕਾਂ , ਸਕੂਲਾਂ , ਬੱਚਿਆਂ ਤੇ ਸਿਖਿਆਂ ਦੀਆਂ ਸਮੱਸਿਆਵਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਲਾਹੌਰੀਆ ਨੇ ਦੱਸਿਆ ਕਿ ਪਿਛਲੇ ਸਮੇਂ ਅਧਿਆਪਕਾਂ / ਮਲਾਜ਼ਮਾਂ ਦੇ ਕੀਤੇ ਵਿਭਾਗੀ ਤੇ ਵਿੱਤੀ ਨੁਕਸਾਨਾ ਤੇ ਗੰਭੀਰਤਾਂ ਨਾਲ ਵਿਚਾਰ-ਵਟਾਂਦਰਾ ਕਰਨ ਉਪਰੰਤ ਸੂਬਾਈ ਆਗੂਆਂ ਨੇ ਫੈਸਲਾ ਕੀਤਾ ਕਿ ਸਕੂਲੀ ਸਿਖਿਆਂ , ਬੱਚਿਆਂ, ਅਧਿਆਪਕਾਂ ਤੇ ਸਕੂਲਾਂ ਦੀਆਂ ਮੁੱਖ ਮੰਗਾਂ ਲਈ ਨਵੀ ਸਰਕਾਰ ਤੇ ਨਵੇਂ ਬਣੇ ਸਿਖਿਆਂ ਮੰਤਰੀ ਪੰਜਾਬ ਦੇ ਧਿਆਨ ਹਿੱਤ ਕਰਨ ਲਈ ਐਲੀਮੈਂਟਰੀ ਟੀਚਰਜ਼ ਯੂਨੀਅਨ(ਰਜਿ) ਪੰਜਾਬ ਵੱਲੋਂ ਇਹਨਾਂ ਸਮੱਸਿਆਵਾਂ ਦੇ ਹੱਲ ਲਈ ਸਿੱਖਿਆ ਮੰਤਰੀ ਪੰਜਾਬ ਦੇ ਹਲਕੇ ਸ੍ਰੀ ਅਨੰਦਪੁਰ ਸਾਹਿਬ ਵਿਖੇਂ ਅੱਜ 21ਅਗਸਤ ਨੂੰ ਸੂਬਾ ਪੱਧਰੀ ਕਨਵੈਸ਼ਨ ਕੀਤੀ ਜਾਵੇਗੀ । ਲਾਹੌਰੀਆ ਨੇ ਦੱਸਿਆ ਕਿ ਕਨਵੈਸ਼ਨ ਵਿੱਚ ਅਧਿਆਪਕਾਂ , ਸਕੂਲਾਂ ਤੇ ਬੱਚਿਆਂ ਦੀਆਂ ਸਮੱਸਿਆਵਾਂ ਤੇ ਵਿਸਥਾਰਤ ਚਰਚਾ ਤੋਂ ਬਾਅਦ , ਸਿੱਖਿਆ ਮੰਤਰੀ ਦੀ ਰਿਹਾਇਸ਼ ਵੱਲ ਰੋਸ ਮਾਰਚ ਦੇ ਰੂਪ ਵਿੱਚ ਪਿਛਲੇ ਸਮੇਂ ਹੋਏ ਵਿੱਤੀ ਨੁਕਸਾਨਾਂ ਦੀ ਜਲਦ ਪੂਰਤੀ ਲਈ ਮੰਗ ਪੱਤਰ ਦੇ ਨਾਲ-ਨਾਲ ਅਧਿਆਪਕ ਵਰਗ ਨੂੰ ਬੀਐਲਓ ਡਿਊਟੀਆਂ ਸਮੇਤ ਹੋਰ ਕਿਸੇ ਵੀ ਤਰਾ੍ਂ ਦੀਆਂ ਡਿਊਟੀਆਂ / ਗੈਰ ਵਿਦਿਅਕ ਕੰਮਾਂ ਤੋ ਪਾਸੇ ਰੱਖਕੇ ਸਿਰਫ ਤੇ ਸਿਰਫ ਬੱਚਿਆ ਦੀ ਪੜਾਈ ਵੱਲ ਧਿਆਨ ਕਰਾਉਣ , ਸਿੱਖਿਆ ਤੇ ਸਕੂਲਾਂ ਦੇ ਸੁਧਾਰਾ ਸਬੰਧੀ ਮੰਗ ਪੱਤਰ ਤੇ ਸੁਝਾਅ ਵੀ ਸੌਪੇ ਜਾਣਗੇ । ਲਾਹੌਰੀਆ ਨੇ ਸਮੂਹ ਪ੍ਰਾਇਮਰੀ / ਐਲੀਮੈਟਰੀ ਅਧਿਆਪਕ ਵਰਗ ਨੂੰ ਆਪਣੇ ਹੱਕਾਂ ਦੀ ਪੂਰਤੀ ਲਈ ਕਨਵੈਨਸ਼ਨ ਚ' ਸ਼ਾਮਿਲ ਹੋਣ ਦੀ ਜੋਰਦਾਰ ਅਪੀਲ ਕੀਤੀ ਹੈ । ਲਾਹੌਰੀਆ ਨੇ ਕਿਹਾ ਕਿ ਜੇ ਮੌਕੇ ਦੀ ਸਰਕਾਰ ਵੀ ਅਧਿਆਪਕਾਂ ਦੀ ਮੰਗਾਂ ਪ੍ਰਤੀ ਗੰਭੀਰ ਨਾ ਹੋਈ ਤਾ ਅਧਿਆਪ ਸਖਤ ਸੰਘਰਸ਼ ਲਈ ਮਜਬੂਰ ਹੋਣਗੇ ।