ਮੱਛੀ ਪਾਲਣ ਅਫਸਰ ਦੀਆਂ ਅਸਾਮੀਆਂ ਦਾ ਨਤੀਜਾ ਐਲਾਨਿਆ: ਰਮਨ ਬਹਿਲ

 ਮੱਛੀ ਪਾਲਣ ਅਫਸਰ ਦੀਆਂ ਅਸਾਮੀਆਂ ਦਾ ਨਤੀਜਾ ਐਲਾਨਿਆ: ਰਮਨ ਬਹਿਲ  

ਚੰਡੀਗੜ੍ਹ, 31 ਜੁਲਾਈ: 

ਪੰਜਾਬ ਸਰਕਾਰ ਦੇ ਮੱਛੀ ਪਾਲਣ ਵਿਭਾਗ ਵਿੱਚ ਮੱਛੀ ਪਾਲਣ ਅਫਸਰ (ਗਰੁੱਪ-ਸੀ) ਦੀਆਂ 28 ਅਸਾਮੀਆਂ ਦੀ ਸਿੱਧੀ ਭਰਤੀ ਲਈ ਮਿਤੀ 25 ਜੁਲਾਈ 2021 ਨੂੰ ਆਯੋਜਿਤ ਕੀਤੀ ਗਈ ਲਿਖਤੀ ਪ੍ਰੀਖਿਆ ਦਾ ਨਤੀਜਾ 30 ਜੁਲਾਈ ਨੂੰ ਐਲਾਨ ਦਿੱਤਾ ਗਿਆ ਹੈ।


 ਇਹ ਜਾਣਕਾਰੀ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਅੱਜ ਇੱਥੇ ਦਿੱਤੀ।


 ਸ੍ਰੀ ਬਹਿਲ ਨੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਘਰ-ਘਰ ਰੋਜਗਾਰ ਦੀ ਨੀਤੀ ਤਹਿਤ ਬੋਰਡ ਵਲੋਂ ਲਗਭਗ 3300 ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕੀਤੇ ਗਏ ਹਨ। ਜਿਸ ਵਿੱਚ ਮਾਲ ਵਿਭਾਗ ਅਤੇ ਜਲ ਸਰੋਤ ਵਿਭਾਗ ਵਿੱਚ ਪਟਵਾਰੀ ਤੇ ਜਿਲੇਦਾਰ, ਜੇਲ੍ਹ ਵਿਭਾਗ ਵਿੱਚ ਵਾਰਡਰ ਅਤੇ ਮੈਟਰਨ, ਸਿੱਖਿਆ ਵਿਭਾਗ ਵਿੱਚ ਸਕੂਲ ਲਾਇਬਰੇਰੀਅਨ, ਉਦਯੋਗ ਤੇ ਕਾਮਰਸ ਵਿਭਾਗ ਵਿੱਚ ਉਚ ਉਦਯੋਗਿਕ ਉਨਤੀ ਅਫਸਰ, ਬਲਾਕ ਪੱਧਰ ਪ੍ਰਸਾਰ ਅਫਸਰ,ਆਬਕਾਰੀ ਤੇ ਕਰ ਨਿਰੀਖਕ ਆਦਿ ਅਸਾਮੀਆਂ ਸ਼ਾਮਲ ਹਨ।


ਹੁਣ ਤੱਕ ਬੋਰਡ ਵਲੋਂ ਕਲਰਕ(ਲੀਗਲ), ਸਕੂਲ ਲਾਇਬ੍ਰੇਰੀਅਨ ਅਤੇ ਮੱਛੀ ਪਾਲਣ ਅਫਸਰ ਦੀਆਂ ਅਸਾਮੀਆਂ ਲਈ ਲਿਖਤੀ ਪ੍ਰੀਖਿਆਵਾਂ ਕੰਡਕਟ ਕਰਨ ਉਪਰੰਤ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹਨਾ ਅਸਾਮੀਆਂ ਲਈ ਜਲਦੀ ਹੀ ਕੌਂਸਲਿੰਗ ਕਰਨ ਉਪਰੰਤ ਯੋਗ ਉਮੀਦਵਾਰਾਂ ਦੀਆਂ ਸਬੰਧਤ ਵਿਭਾਗਾਂ ਨੂੰ ਸਿਫਾਰਸ਼ਾਂ ਭੇਜ ਦਿੱਤੀਆਂ ਜਾਣਗੀਆਂ। ਪਟਵਾਰੀ ਤੇ ਜਿਲੇਦਾਰ ਦੀ ਅਸਾਮੀ ਲਈ ਪ੍ਰੀਖਿਆ 08 ਅਗਸਤ ਨੂੰ ਕੰਡਕਟ ਕੀਤੀ ਜਾਣੀ ਹੈ।


ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਨਿਰਪੱਖਤਾ, ਪਾਰਦਰਸ਼ਤਾ ਅਤੇ ਘਰ-ਘਰ ਰੋਜਗਾਰ ਦੀ ਨੀਤੀ ਤੇ ਪਹਿਰਾ ਦਿੰਦੇ ਹੋਏ ਬੋਰਡ ਵਲੋਂ ਪ੍ਰੀਖਿਆ ਵਿੱਚ ਆਧੁਨਿਕ ਤਕਨੀਕ ਜਿਵੇਂ ਜੈਮਰ, ਬਾਇਓਮੈਟਰਿਕ, ਵੀਡੀਓਗ੍ਰਾਫੀ ਆਦਿ ਦੀ ਮੱਦਦ ਲਈ ਜਾ ਰਹੀ ਹੈ। ਉਨ੍ਹਾਂ ਨੇ ਉਮੀਦਵਾਰਾਂ ਨੂੰ ਭਰਤੀ ਪ੍ਰੀਖਿਆਵਾਂ ਦੀ ਤਿਆਰੀ ਲਈ ਡੱਟਵੀਂ ਮਿਹਨਤ ਕਰਨ ਦਾ ਮਸ਼ਵਰਾ ਦਿੱਤਾ ਹੈ ਤਾਂ ਜੋ ਉਹਨਾਂ ਦਾ ਆਪਣਾ ਅਤੇ ਯੋਗ ਭਰਤੀ ਹੋਏ ਮਿਹਨਤੀ ਨੌਜਵਾਨਾਂ ਦੇ ਸਰਕਾਰੀ ਸੇਵਾਵਾਂ ਵਿੱਚ ਆਉਣ ਨਾਲ ਪੰਜਾਬ ਦਾ ਭਵਿੱਖ ਰੌਸ਼ਨ ਹੋ ਸਕੇ।

ਖੇਡ ਮੰਤਰੀ ਨੇ ਉਲੰਪਿਕਸ ਦੇ ਫ਼ਾਈਨਲ ਵਿੱਚ ਪੁੱਜੀ ਡਿਸਕਸ ਥਰੋਅਰ ਨਾਲ ਕੀਤੀ ਫ਼ੋਨ 'ਤੇ ਗੱਲ, ਵਧਾਈ ਸੰਦੇਸ਼ ਵੀ ਭੇਜਿਆ

 ਕਮਲਪ੍ਰੀਤ ਨੂੰ ਵਧਾਈ ਦਿੰਦਿਆਂ ਰਾਣਾ ਸੋਢੀ ਨੇ ਕਿਹਾ, "ਤੁਹਾਡਾ ਫ਼ਾਈਨਲ ਥਰੋਅ ਹੋਵੇਗਾ ਵਿਸ਼ਵ ਰਿਕਾਰਡ"


ਖੇਡ ਮੰਤਰੀ ਨੇ ਉਲੰਪਿਕਸ ਦੇ ਫ਼ਾਈਨਲ ਵਿੱਚ ਪੁੱਜੀ ਡਿਸਕਸ ਥਰੋਅਰ ਨਾਲ ਕੀਤੀ ਫ਼ੋਨ 'ਤੇ ਗੱਲ, ਵਧਾਈ ਸੰਦੇਸ਼ ਵੀ ਭੇਜਿਆ


ਭਾਰਤੀ ਡਿਸਕਸ ਥਰੋਅਰ ਨੇ ਪਟਿਆਲਾ ਵਿਖੇ ਫ਼ੈਡਰੇਸ਼ਨ ਕੱਪ ਦੌਰਾਨ 65.06 ਮੀਟਰ ਥਰੋਅ ਸੁੱਟ ਕੇ ਤੋੜਿਆ ਸੀ ਨੌਂ ਸਾਲਾ ਕੌਮੀ ਰਿਕਾਰਡ

ਚੰਡੀਗੜ੍ਹ, 31 ਜੁਲਾਈ:


ਪੰਜਾਬ ਦੇ ਖੇਡ, ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਟੋਕੀਉ ਓਲੰਪਿਕ-2021 ਦੇ ਫ਼ਾਈਨਲ ਵਿੱਚ ਪਹੁੰਚ ਚੁੱਕੀ ਕੌਮੀ ਰਿਕਾਰਡ ਹੋਲਡਰ ਡਿਸਕਸ ਥਰੋਅਰ ਕਮਲਪ੍ਰੀਤ ਕੌਰ ਨਾਲ ਅੱਜ ਫ਼ੋਨ 'ਤੇ ਗੱਲਬਾਤ ਕੀਤੀ। ਕਮਲਪ੍ਰੀਤ ਕੌਰ ਨੇ ਉਲੰਪਿਕ ਵਿੱਚ 64 ਮੀਟਰ ਦਾ ਥਰੋਅ ਮਾਰਦਿਆਂ ਦੂਜੀ ਥਾਂ ਮੱਲ ਕੇ ਫ਼ਾਈਨਲ ਲਈ ਕੁਆਲੀਫ਼ਾਈ ਕਰ ਲਿਆ ਹੈ।


 


ਫ਼ਾਈਨਲ ਮੁਕਾਬਲੇ ਲਈ ਕਮਲਪ੍ਰੀਤ ਕੌਰ ਨੂੰ ਸ਼ੁਭ ਇੱਛਾਵਾਂ ਦਿੰਦਿਆਂ ਰਾਣਾ ਸੋਢੀ ਨੇ ਕਿਹਾ, "ਤੁਹਾਡਾ ਫ਼ਾਈਨਲ ਥਰੋਅ ਵਿਸ਼ਵ ਰਿਕਾਰਡ ਹੋਵੇਗਾ।" ਉਨ੍ਹਾਂ ਕਮਲਪ੍ਰੀਤ ਕੌਰ ਨੂੰ ਸ਼ਾਂਤ ਅਤੇ ਇਕਾਗਰਚਿੱਤ ਰਹਿ ਕੇ ਆਪਣੀ ਖੇਡ ਵੱਲ ਪੂਰਾ ਧਿਆਨ ਲਾਉਣ ਲਈ ਕਿਹਾ।


 


ਮੰਤਰੀ ਨੇ ਆਪਣੇ ਟਵੀਟ ਵਿੱਚ ਵੀ ਲਿਖਿਆ ਹੈ, "ਇਤਿਹਾਸ ਰਚਣ ਅਤੇ ਤਮਗ਼ਾ ਹਾਸਲ ਕਰਨ ਦੇ ਨੇੜੇ ਪਹੁੰਚਣ ਲਈ ਕਮਲਪ੍ਰੀਤ ਕੌਰ ਨੂੰ ਬਹੁਤ ਵਧਾਈ। ਮੇਰਾ ਦਿਲ ਕਹਿੰਦਾ ਹੈ ਕਿ ਤੁਸੀਂ ਤਮਗ਼ਾ ਲੈ ਕੇ ਹੀ ਘਰ ਪਰਤੋਗੇ। ਸ਼ਾਂਤ ਰਹੋ, ਇਕਾਗਰਚਿੱਤ ਰਹੋ!"


ਦੱਸ ਦੇਈਏ ਕਿ ਇਸ ਵਰ੍ਹੇ ਮਾਰਚ ਮਹੀਨੇ ਦੌਰਾਨ ਐਨ.ਆਈ.ਐਸ. ਪਟਿਆਲਾ ਵਿਖੇ ਫ਼ੈਡਰੇਸ਼ਨ ਕੱਪ ਨੈਸ਼ਨਲ ਅਥਲੈਟਿਕਸ ਦੇ ਆਖ਼ਰੀ ਦਿਨ ਕਮਲਪ੍ਰੀਤ ਕੌਰ ਨੇ ਪਹਿਲੀ ਹੀ ਥਰੋਅ 65.06 ਮੀਟਰ ਸੁੱਟੀ ਸੀ। ਇਸ ਦੇ ਨਾਲ ਹੀ ਉਹ 65 ਮੀਟਰ ਦੀ ਹੱਦ ਪਾਰ ਕਰਨ ਵਾਲੀ ਪਹਿਲੀ ਭਾਰਤੀ ਥਰੋਅਰ ਬਣ ਗਈ ਸੀ ਅਤੇ ਡਿਸਕਸ ਥਰੋਅ ਵਿੱਚ 9 ਸਾਲ ਪਹਿਲਾਂ ਬਣਾਇਆ ਗਿਆ ਕੌਮੀ ਰਿਕਾਰਡ ਤੋੜਦਿਆਂ ਟੋਕੀਉ ਓਲੰਪਿਕ ਖੇਡਾਂ ਲਈ ਕੁਆਲੀਫ਼ਾਈ ਕਰ ਗਈ ਸੀ। ਕਮਲਪ੍ਰੀਤ ਨੇ ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਕ੍ਰਿਸ਼ਨਾ ਪੂਨੀਆ ਵੱਲੋਂ 2012 ਵਿੱਚ 64.76 ਮੀਟਰ ਥਰੋਅ ਸੁੱਟ ਕੇ ਬਣਾਇਆ ਕੌਮੀ ਰਿਕਾਰਡ ਤੋੜਿਆ ਸੀ।

ਲੁਧਿਆਣਾ: ਜ਼ਿਲ੍ਹਾ ਮੈਜਿਸਟਰੇਟ ਵੱਲੋਂ ਸਕੂਲਾਂ ਨੂੰ ਖੋਲ੍ਹਣ ਲਈ ਹੁਕਮ ਜਾਰੀ

 

MALERKOTLA: DC ORDER TO OPEN SCHOOL FOR ALL CLASSES

VETERINARY INSPECTOR RECRUITMENT: DOWNLOAD SYLLABUS FOR THE WRITTEN EXAM

 

for the DOWNLOAD COMPLETE SYLLABUS FOR THE WRITTEN EXAM FOR THE RECRUITMENT OF VETERINARY INSPECTOR

ਮੁੱਖ ਮੰਤਰੀ ਵੱਲੋਂ ਆਜ਼ਾਦੀ ਸੰਘਰਸ਼ ਦੇ ਗੁੰਮਨਾਮ ਨਾਇਕਾਂ ਦੇ ਸਤਿਕਾਰ ਵਿੱਚ ਯਾਦਗਾਰ ਬਣਾਉਣ ਦਾ ਐਲਾਨ

 


ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਭਾਰਤੀ ਆਜ਼ਾਦੀ ਸੰਘਰਸ਼ ਦੌਰਾਨ ਅੰਡੇਮਾਨ ਦੀ ਸੈਲੂਲਰ ਜੇਲ੍ਹ ਵਿਚ ਜਾਨਾਂ ਨਿਛਾਵਰ ਕਰਨ ਵਾਲੇ ਅਣਗਿਣਤ ਗੁੰਮਨਾਮ ਨਾਇਕਾਂ ਪ੍ਰਤੀ ਸ਼ਰਧਾ ਤੇ ਸਤਿਕਾਰ ਵਜੋਂ ਇਕ ਯਾਦਗਾਰ ਦਾ ਨਿਰਮਾਣ ਛੇਤੀ ਕੀਤਾ ਜਾਵੇਗਾ।

ਇਹ ਯਾਦਗਾਰ ਵਤਨ ਦੇ ਪਰਵਾਨਿਆਂ ਨੂੰ ਸਮਰਪਿਤ ਹੋਵੇਗੀ ਜਿਨ੍ਹਾਂ ਨੂੰ ਕਾਲੇਪਾਣੀ ਵਜੋਂ ਜਾਣੀ ਜਾਂਦੀ ਬੇਰਹਿਮ ਸਜ਼ਾ ਭੁਗਤਣੀ ਪਈ।

ਅੱਜ ਇੱਥੇ ਰਾਜ ਪੱਧਰੀ ਸਮਾਗਮ ਦੌਰਾਨ ਸ਼ਹੀਦ ਊਧਮ ਸਿੰਘ ਯਾਦਗਾਰ ਲੋਕਾਂ ਨੂੰ ਸਮਰਪਿਤ ਕਰਨ ਤੋਂ ਬਾਅਦ ਸੰਬਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਮੁਲਕ ਦੇ ਆਜ਼ਾਦੀ ਅੰਦੋਲਨ ਵਿਚ ਲਾਮਿਸਾਲ ਯੋਗਦਾਨ ਪਾਉਣ ਵਾਲੇ ਅਜਿਹੇ ਦੇਸ਼ ਭਗਤਾਂ ਅਤੇ ਆਜ਼ਾਦੀ ਘੁਲਾਟੀਆਂ ਖਾਸ ਕਰਕੇ ਪੰਜਾਬ ਨਾਲ ਸਬੰਧਤ ਵਤਨਪ੍ਰਸਤਾਂ ਦੀ ਸ਼ਨਾਖ਼ਤ ਕਰਨ ਲਈ ਉੱਘੇ ਇਤਿਹਾਸਕਾਰਾ ਅਤੇ ਵਿਦਵਾਨ ਪਹਿਲਾਂ ਹੀ ਬਹੁਤ ਖੋਜ ਕਰ ਚੁੱਕੇ ਹਨ।

ਮੁੱਖ ਮੰਤਰੀ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਸੁਨਾਮੀ ਨਾਲ ਤਬਾਹ ਹੋਏ ਇਲਾਕੇ ਦਾ ਦੌਰਾ ਕਰਨ ਮੌਕੇ ਅੰਡੇਮਨ ਟਾਪੂ ਵਿਚ ਸੈਲੂਲਰ ਜੇਲ੍ਹ ਦੀ ਫੇਰੀ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਈ ਕਿ ਉੱਥੇ ਕੰਧਾਂ ਉਤੇ ਸ਼ਹੀਦਾਂ ਦੇ ਉਕਰੇ ਹੋਏ ਨਾਵਾਂ ਵਿੱਚੋਂ ਉਹ ਕਿਸੇ ਨੂੰ ਵੀ ਨਹੀਂ ਜਾਣਦੇ ਸਨ। ਉਨ੍ਹਾਂ ਕਿਹਾ ਕਿ ਇਹ ਸ਼ਹੀਦ ਕਾਲੇਪਾਣੀ ਦੀ ਸਜ਼ਾ ਭੁਗਤਦਿਆਂ ਗੁੰਮਨਾਮੀ ਵਿਚ ਹੀ ਇਸ ਜਹਾਨ ਤੋਂ ਤੁਰ ਗਏ ਅਤੇ ਉਨ੍ਹਾਂ ਦੀਆਂ ਯਾਦਾਂ ਵੀ ਜੇਲ੍ਹ ਤੱਕ ਹੀ ਮਹਿਦੂਦ ਹੋ ਕੇ ਰਹਿ ਗਈਆਂ। ਉਨ੍ਹਾਂ ਕਿਹਾ, “ਮਾਤਭੂਮੀ ਲਈ ਕੁਰਬਾਨੀਆਂ ਦੇਣ ਵਾਲਿਆਂ ਨੂੰ ਬਣਦਾ ਮਾਣ-ਸਤਿਕਾਰ ਦੇਣਾ ਸਾਡਾ ਫਰਜ਼ ਬਣਦਾ ਹੈ।”

ਜ਼ਿਕਰਯੋਗ ਹੈ ਕਿ ਸ਼ਹੀਦ ਊਧਮ ਸਿੰਘ ਦੇ ਕਾਂਸੇ ਦੇ ਆਦਮ ਕੱਦ ਬੁੱਤ ਸਮੇਤ ਆਲ੍ਹਾ ਦਰਜੇ ਦੀ ਯਾਦਗਾਰ ਬਣਾਈ ਗਈ ਹੈ ਜਿਸ ਦੇ ਨਾਲ ਦੋਵੇਂ ਪਾਸੇ ਸਥਾਪਤ ਚਾਰ-ਚਾਰ ਪੱਥਰਾਂ ਉਤੇ ਸ਼ਹੀਦ ਊਧਮ ਸਿੰਘ ਦੇ ਜੀਵਨ, ਇਤਿਹਾਸ ਅਤੇ ਮਿਸਾਲੀ ਯੋਗਦਾਨ ਨੂੰ ਅੰਗਰੇਜ਼ੀ ਅਤੇ ਪੰਜਾਬੀ ਵਿਚ ਉਕਰਿਆ ਹੋਇਆ ਹੈ। ਇਸ ਤੋਂ ਇਲਾਵਾ ਇਕ ਅਜਾਇਬ ਘਰ ਵੀ ਬਣਾਇਆ ਗਿਆ ਹੈ ਜਿੱਥੇ ਨਿਸ਼ਾਨੀਆਂ, ਵਿਲੱਖਣ ਤਸਵੀਰਾਂ, ਦਸਤਾਵੇਜ਼ ਤੇ ਮਹਾਨ ਸ਼ਹੀਦ ਦੀਆਂ ਅਸਥੀਆਂ ਕਲਸ਼ ਵਿਚ ਰੱਖੀਆਂ ਗਈਆਂ ਹਨ। ਇਸ ਯਾਦਗਾਰ ਉਤੇ 6.40 ਕਰੋੜ ਰੁਪਏ ਦੀ ਲਾਗਤ ਆਈ ਹੈ ਜਿਸ ਵਿੱਚੋਂ ਜ਼ਮੀਨ ਦੀ ਕੀਮਤ ਉਤੇ 3.40 ਕਰੋੜ ਜਦਕਿ ਬਾਕੀ 3 ਕਰੋੜ ਰੁਪਏ ਇਸ ਦੀ ਉਸਾਰੀ ਉਤੇ ਖਰਚ ਕੀਤੇ ਗਏ ਹਨ।

ਮਹਾਨ ਕ੍ਰਾਂਤੀਕਾਰੀ ਦੇ 82ਵੇਂ ਸ਼ਹੀਦੀ ਦਿਹਾੜੇ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਮਹਾਨ ਸ਼ਹੀਦ ਦੀ ਮਿਸਾਲੀ ਕੁਰਬਾਨੀ ਸਾਡੀ ਨੌਜਵਾਨ ਪੀੜ੍ਹੀ ਵਿਚ ਕੌਮੀਅਤ ਅਤੇ ਦੇਸ਼ਭਗਤੀ ਦਾ ਜਜ਼ਬਾ ਪੈਦਾ ਕਰਨ ਲਈ ਪ੍ਰੇਰਿਤ ਕਰਦੀ ਰਹੇਗੀ। ਉਨ੍ਹਾਂ ਨੇ ਸਥਾਨਕ ਲੀਡਰਸ਼ਿਪ ਨੂੰ ਇਸ ਯਾਦਗਾਰ ਦਾ ਸਹੀ ਢੰਗ ਨਾਲ ਰੱਖ-ਰਖਾਅ ਕਰਨ ਦੀ ਅਪੀਲ ਕੀਤੀ ਕਿਉਂ ਜੋ ਉਨ੍ਹਾਂ ਨੇ ਦੇਖਿਆ ਹੈ ਕਿ ਕੁਝ ਸਮੇਂ ਬਾਅਦ ਸਤਿਕਾਰ ਦੇ ਪਾਤਰ ਅਜਿਹੀਆਂ ਥਾਵਾਂ ਅਣਗੌਲੀਆ ਹੋ ਜਾਂਦੀਆਂ ਹਨ ਜਦਕਿ ਅਜਿਹਾ ਨਹੀਂ ਵਾਪਰਨਾ ਚਾਹੀਦਾ।

ਇਸ ਦੌਰਾਨ ਮੁੱਖ ਮੰਤਰੀ ਸ਼ਹੀਦ ਊਧਮ ਸਿੰਘ ਦੇ ਵਾਰਸਾਂ ਨੂੰ ਵੀ ਮਿਲੇ ਅਤੇ ਸਤਿਕਾਰ ਵਜੋਂ ਉਨ੍ਹਾਂ ਨੂੰ ਲੋਈ ਨਾਲ ਸਨਮਾਨਿਤ ਕੀਤਾ ਜਿਨ੍ਹਾਂ ਵਿਚ ਜੀਤ ਸਿੰਘ, ਗਿਆਨ ਸਿੰਘ, ਰਣਜੀਤ ਕੌਰ, ਜੀਤ ਸਿੰਘ ਪੁੱਤਰ ਬਚਨ ਸਿੰਘ, ਮੋਹਨ ਸਿੰਘ, ਸ਼ਾਮ ਸਿੰਘ, ਗੁਰਮੀਤ ਸਿੰਘ ਅਤੇ ਮਲਕੀਤ ਸਿੰਘ (ਸਾਰੇ ਸੁਨਾਮ ਵਾਸੀ) ਸ਼ਾਮਲ ਸਨ।

ਇਸ ਦੌਰਾਨ ਸਥਾਨਕ ਕਾਂਗਰਸੀ ਨੇਤਾ ਦਮਨ ਥਿੰਦ ਬਾਜਵਾ ਨੇ ਸਭ ਦਾ ਧੰਨਵਾਦ ਕੀਤਾ।

ਇਸ ਮੌਕੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਤੋਂ ਇਲਾਵਾ ਵਧੀਕ ਮੁੱਖ ਸਕੱਤਰ ਸੈਰ ਸਪਾਟਾ ਸੰਜੇ ਕੁਮਾਰ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ, ਡਾਇਰੈਕਟਰ ਸੈਰ ਸਪਾਟਾ ਤੇ ਸਭਿੱਆਚਾਰਕ ਮਾਮਲੇ ਕਵੰਲ ਪ੍ਰੀਤ ਬਰਾੜ, ਡਿਪਟੀ ਕਮਿਸ਼ਨਰ ਰਾਮਵੀਰ, ਡੀ.ਆਈ.ਜੀ. ਵਿਕਰਮਜੀਤ ਦੁੱਗਲ ਅਤੇ ਐਸ.ਐਸ.ਪੀ. ਵਿਵੇਕ ਸ਼ੀਲ ਸੋਨੀ ਹਾਜ਼ਰ ਸਨ।

ਹੁਸ਼ਿਆਰਪੁਰ: ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜ਼ਿਲ੍ਹੇ ਦੇ ਸਾਰੇ ਸਕੂਲਾਂ ਨੂੰ 2 ਅਗਸਤ ਤੋਂ ਖੋਲ੍ਹਣ ਦੇ ਹੁਕਮ ਜਾਰੀ

 ਹੁਸ਼ਿਆਰਪੁਰ: ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜ਼ਿਲ੍ਹੇ ਦੇ ਸਾਰੇ ਸਕੂਲਾਂ ਨੂੰ 2 ਅਗਸਤ ਤੋਂ ਖੋਲ੍ਹਣ ਦੇ ਹੁਕਮ ਜਾਰੀ

- ਸਕੂਲਾਂ ਲਈ ਸਰਕਾਰ ਵਲੋਂ ਜਾਰੀ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਨੀ ਹੋਵੇਗੀ ਜ਼ਰੂਰੀ
- ਕੋਰੋਨਾ ਸਬੰਧੀ ਲਗਾਈਆਂ ਗਈਆਂ ਪਾਬੰਦੀਆਂ ਨੂੰ 10 ਅਗਸਤ ਤੱਕ ਵਧਾਇਆ 



ਹੁਸ਼ਿਆਰਪੁਰ, 31 ਜੁਲਾਈ 2021 - ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵਲੋਂ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਕੋਰੋਨਾ ਸਬੰਧੀ ਲਗਾਈਆਂ ਗਈਆਂ ਪਾਬੰਦੀਆਂ ਨੂੰ ਜ਼ਿਲ੍ਹੇ ਵਿੱਚ 10 ਅਗਸਤ ਤੱਕ ਵਧਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਹੁਕਮ ਦਿੱਤੇ ਹਨ ਕਿ ਜ਼ਿਲ੍ਹੇ ਦੇ ਸਾਰੇ ਸਕੂਲ ਸਾਰੀਆਂ ਕਲਾਸਾਂ ਦੇ ਲਈ 2 ਅਗਸਤ ਤੋਂ ਖੁੱਲ੍ਹ ਸਕਦੇ ਹਨ। ਹਾਲਾਂਕਿ ਇਸ ਦੌਰਾਨ ਸਕੂਲਾਂ ਦੇ ਲਈ ਸਰਕਾਰ ਵਲੋਂ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਅਤੇ ਸੈਕੰਡਰੀ) ਨਿਰਦੇਸ਼ ਜਾਰੀ ਕਰਨਗੇ।

ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਵਲੋਂ ਕੋਵਿਡ-19 ਸਬੰਧੀ ਜਾਰੀ ਕੀਤੇ ਗਏ ਹੁਕਮਾਂ ਦੀ ਪਾਲਣਾ ਦੋ ਗਜ ਦੀ ਸਮਾਜਿਕ ਦੂਰੀ, ਮਾਸਕ ਪਹਿਨਣਾ ਯਕੀਨੀ ਬਣਾਇਆ ਜਾਵੇਗਾ ਅਤੇ ਜਨਤਕ ਸਥਾਨਾਂ ’ਤੇ ਥੁੱਕਣ ਵਾਲਿਆਂ ’ਤੇ ਸਖ਼ਤੀ ਅਪਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਆਪਦਾ ਪ੍ਰਬੰਧਨ ਐਕਟ 2005 ਦੀ ਧਾਰਾ 188 ਦੇ ਸੈਕਸ਼ਨ 51 ਤੋਂ 60 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। 



ਸਿੱਖਿਆ ਵਿਭਾਗ ਵੱਲੋਂ ਤੀਜੇ ਰਾਉੰਡ ਦੀਆਂ ਬਦਲੀਆਂ ਨੂੰ ਰੱਦ ਕਰਨ ਲਈ ਦਿੱਤਾ ਸਮਾਂ

PSEB RESULTS: ਇੰਜ ਪਤਾ ਕਰੋ ਕਿਨੇਂ ਪ੍ਰਤੀਸ਼ਤ ਨੰਬਰ ਪ੍ਰਾਪਤ ਕੀਤੇ

ਸਿੱਖਿਆ ਵਿਭਾਗ ਵੱਲੋਂ ਇਸ ਵਾਰ ਕੁਲ 500 ਅੰਕਾਂ ਵਿੱਚ ਮਾਰਕਸ ਦਿੱਤੇ ਗਏ ਹਨ।
ਜੇਕਰ ਤੁਸੀਂ 480 ਮਾਰਕਸ ਪ੍ਰਾਪਤ ਕੀਤੇ ਹਨ ਤਾਂ 480X 100 ਨੂੰ 500 ਨਾਲ ਭਾਗ ਕਰਨ ਤੇ ਤੁਹਾਡੇ ਨੰਬਰਾਂ ਦੀ ਪ੍ਰਤੀਸ਼ਤ ਪਤਾ ਲਗ ਜਾਵੇਗੀ।
ਇਸ ਤਰ੍ਹਾਂ ਹਰ ਵਿਦਿਆਰਥੀ ਆਪਣੇ ਨੰਬਰਾਂ ਦੀ ਪ੍ਰਤੀਸ਼ਤ ਪਤਾ ਕਰ ਸਕਦੇ ਹਨ।





ਪੰਜਾਬ ਦੇ ਸਕੂਲ ਸਮੂਹ ਜਮਾਤਾਂ ਲਈ 2 ਅਗਸਤ ਤੋਂ ਖੁੱਲ੍ਹਣਗੇ ਗ੍ਰਹਿ ਵਿਭਾਗ ਨੇ ਜਾਰੀ ਕੀਤੇ ਹੁਕਮ

 

ਪੰਜਾਬ ਦੇ ਸਕੂਲ ਸਮੂਹ ਜਮਾਤਾਂ ਲਈ 2 ਅਗਸਤ ਤੋਂ ਖੁੱਲ੍ਹਣਗੇ ਗ੍ਰਹਿ ਵਿਭਾਗ ਨੇ ਜਾਰੀ ਕੀਤੇ ਹੁਕਮ

ਪੰਜਾਬ ਸਰਕਾਰ ਵੱਲੋਂ ਕੋਰੋਨਾ ਪਾਬੰਦੀਆਂ 10‌ ਅਗਸਤ ਤਕ ਵਧਾਈਆਂ

 

12 ਵੀਂ ਦਾ ਨਤੀਜਾ ਆਨਲਾਈਨ ਘੋਸ਼ਿਤ, ਕਰੋ ਚੈੱਕ ( LINK FOR RESULT ACTIVE NOW)

 ਮੁਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 12ਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਮਾਰਚ-2021 (12th PSEB Results)ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ।

 ਨਤੀਜੇ ਵਿਦਿਆਰਥੀਆਂ ਲਈ ਸ਼ਨੀਵਾਰ ਸਵੇਰੇ 10  ਵਜੇ ਵੈਬਸਾਈਟ 'ਤੇ ਉਪਲਬਧ ਹੋਣਗੇ. ਵਿਦਿਆਰਥੀ ਵੈਬਸਾਈਟ http://www.pseb.ac.in/ ਤੇ ਜਾ ਕੇ ਆਪਣਾ ਰੋਲ ਨੰਬਰ ਭਰ ਕੇ ਆਪਣੇ ਨੰਬਰਾਂ ਦੀ ਜਾਂਚ ਕਰ ਸਕਦੇ ਹੋ।


ਨਤੀਜਾ ਦੇਖਣ ਲਈ ਇਥੇ ਕਲਿੱਕ ਕਰੋ ,LINK FOR RESULT CLICK HERE  



PSEB RESULTS: ਇੰਜ ਪਤਾ ਕਰੋ ਕਿਨੇਂ ਪ੍ਰਤੀਸ਼ਤ ਨੰਬਰ ਪ੍ਰਾਪਤ ਕੀਤੇ 

ਨਤੀਜਾ ਦੇਖਣ ਲਈ ਇਸ ਪੇਜ ਤੇ ਬਣੇ ਰਹੋ, ਸਭ ਤੋਂ ਪਹਿਲਾਂ ਨਤੀਜਾ ਇਥੇ ਅਪਡੇਟ ਕੀਤਾ ਜਾਵੇਗਾ।  ਹਰ ਵਿਦਿਆਰਥੀ ਤੱਕ ਲਿੰਕ ਸ਼ੇਅਰ ਕਰੋ, ਤਾਂ ਕਿ ਉਹ ਵੀ ਆਪਣਾ ਨਤੀਜਾ  ਆਪਣੇ ਮੋਬਾਈਲ ਫੋਨ ਤੇ ਮੁਫ਼ਤ ਦੇਖ ਸਕਣਗੇ। 



Share the post to your classes




12ਵੀਂ ਦਾ ਨਤੀਜਾ ਮੋਬਾਈਲ ਫੋਨ ਤੇ ਇੰਜ ਕਰੋ ਚੈੱਕ , ਪੜ੍ਹੋ

 12ਵੀਂ ਦਾ ਨਤੀਜਾ ਆਪਣੇ ਮੋਬਾਈਲ ਫੋਨ ਤੇ ਕਿਵੇਂ ਚੈੱਕ ਕੀਤਾ ਜਾਂਦਾ ਹੈ, ਪੜ੍ਹੋ 

ਸਿੱਖਿਆ ਵਿਭਾਗ ਵੱਲੋਂ ਥੋੜੀ ਦੇਰ ਵਿੱਚ ਹੀ ਨਤੀਜਾ ਆਨਲਾਈਨ ਅਪਡੇਟ ਕੀਤਾ ਜਾ ਰਿਹਾ ਹੈ।


 ਨਤੀਜਾ ਚੈੱਕ ਕਰਨ ਲਈ ਵਿਦਿਆਰਥੀਆਂ ਨੂੰ ਆਪਣੇ ਰੋਲ ਨੰਬਰ ਪਤਾ ਹੋਣਾ ਚਾਹੀਦਾ ਹੈ । ਜੇਕਰ  ਰੋਲ ਨੰਬਰ ਭੁੱਲ ਗਏ ਹੋ ਤਾਂ ਆਪਣਾ ਰੋਲ ਨੰਬਰ ਅਪਣੇ ਸਕੂਲ ਤੋਂ ਪਤਾ ਕਰ ਲਓ। ਜੇਕਰ  ਰੋਲ ਨੰਬਰ  ਨਹੀਂ ਪਤਾ ਲਗਦਾ ਹੈ ਤਾਂ ਤੁਸੀਂ ਆਪਣੇ ਨਾਮ ਦੀ ਸਹਾਇਤਾ ਨਾਲ ਵੀ ਨਤੀਜਾ ਪਤਾ ਕਰ ਸਕਦੇ ਹੋ।

 12ਵੀਂ ਦਾ ਨਤੀਜਾ ਆਪਣੇ ਮੋਬਾਈਲ ਫੋਨ ਤੇ ਦੇਖਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ।  ਲਿੰਕ ਖੁਲਣ ਉਪਰੰਤ ਵਿਦਿਆਰਥੀ ਆਪਣੇ ਰੋਲ ਨੰਬਰ ਭਰ ਕੇ ਗੋ (GO) Button ਤੇ ਕਲਿੱਕ ਕਰਨਗੇ।

GO  Button ਤੇ ਕਲਿੱਕ ਕਰਨ ਉਪਰੰਤ ਨਤੀਜਾ ਮੋਬਾਈਲ ਸਕਰੀਨ ਤੇ ਆਵੇਗਾ। ਵਿਦਿਆਰਥੀ ਸਕਰੀਨ ਸ਼ਾਟ ਲੈਕੇ ਰਖ ਸਕਦੇ ਹਨ। 




ਜੇਕਰ ਰੋਲ ਨੰਬਰ  ਪਤਾ ਨਹੀਂ ਹੈ ਤਾਂ ਲਿੰਕ ਖੁਲਣ ਉਪਰੰਤ ਵਿਦਿਆਰਥੀ ਆਪਣੇ ਨਾਮ  ਭਰ ਕੇ ਗੋ (GO) Button ਤੇ ਕਲਿੱਕ ਕਰਨਗੇ।ਉਸ ਤੋਂ ਬਾਅਦ  ਬਹੁਤ ਨਾਮ ਸਕਰੀਨ ਤੇ ਆ ਜਾਣਗੇ ਵਿਦਿਆਰਥੀ ਆਪਣੇ ਨਾਮ ਸਾਹਮਣੇ ਕਲਿੱਕ ਕਰਨ ਤੇ ਨਤੀਜਾ ਵੇਖ ਸਕਣਗੇ। 

DIRECT LINK TO SEE 12TH RESULT CLICK HERE. 12 ਵੀਂ ਜਮਾਤ ਦਾ ਨਤੀਜਾ ਆਪਣੇ ਮੋਬਾਈਲ ਫੋਨ ਤੇ ਦੇਖਣ ਲਈ ਲਿੰਕ

ਇਸ ਪੇਜ ਨੂੰ ਰਿਫਰੈਸ਼ ਕਰਦੇ ਰਹੋ ਨਤੀਜਾ ਸਭ ਤੋਂ ਪਹਿਲਾਂ ਇਥੇ ਅਪਡੇਟ ਕੀਤਾ ਜਾਵੇਗਾ। 


ਨਤੀਜੇ ਸਬੰਧੀ ਜਾਣਕਾਰੀ , ਨੌਕਰੀਆਂ ਅਤੇ ਸਿੱਖਿਆ ਵਾਰੇ ਅਪਡੇਟ ਲਈ ਜੁਆਇੰਨ ਕਰੋ ਟੈਲੀਗਰਾਮ ਚੈਨਲ ਤੇ ਪਾਓ ਹਰ ਅਪਡੇਟ, ਜੁਆਇੰਨ ਕਰਨ ਲਈ ਕਲਿੱਕ ਕਰੋ  




PSEB 12TH RESULT: ਵਿਦਿਆਰਥੀਆਂ ਲਈ ਅੱਜ ਇਸ ਸਮੇਂ ਉਪਲਬਧ ਹੋਵੇਗਾ 12ਵੀਂ ਜਮਾਤ ਦਾ ਨਤੀਜਾ

 ਮੁਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 12ਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਮਾਰਚ-2021 (12th PSEB Results)ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ।

ਵਿਦਿਆਰਥੀ ਸ਼ਨੀਵਾਰ ਨੂੰ ਦੇਖ ਸਕਣਗੇ ਆਪਣਾ ਨਤੀਜਾ: ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਇਸ ਸਾਲ ਮੈਰਿਟ ਸੂਚੀ ਜਾਰੀ ਨਹੀਂ ਕੀਤੀ ਗਈ ਹੈ। ਨਤੀਜੇ ਵਿਦਿਆਰਥੀਆਂ ਲਈ ਸ਼ਨੀਵਾਰ ਸਵੇਰੇ 9  ਵਜੇ ਵੈਬਸਾਈਟ 'ਤੇ ਉਪਲਬਧ ਹੋਣਗੇ. ਵਿਦਿਆਰਥੀ ਤੁਸੀਂ http://www.pseb.ac.in/ ਤੇ ਜਾ ਕੇ ਆਪਣਾ ਰੋਲ ਨੰਬਰ ਭਰ ਕੇ ਆਪਣੇ ਨੰਬਰਾਂ ਦੀ ਜਾਂਚ ਕਰ ਸਕਦੇ ਹੋ.

ਇਹ ਵੀ ਪੜ੍ਹੋ: 12ਵੀਂ ਜਮਾਤ ਦਾ ਨਤੀਜਾ ਆਪਣੇ ਮੋਬਾਈਲ ਫੋਨ ਤੇ ਕਿਵੇਂ ਚੈੱਕ ਕੀਤਾ ਜਾਵੇ, ਪੜ੍ਹੋ

PSEB RESULTS : 12 ਵੀਂ ਦਾ ਨਤੀਜਾ ਆਨਲਾਈਨ , ਦੇਖੋ ਇਥੇ DIRECT LINK FOR RESULT 

ਨਤੀਜਾ ਦੇਖਣ ਲਈ ਇਸ ਪੇਜ ਤੇ ਬਣੇ ਰਹੋ, ਸਭ ਤੋਂ ਪਹਿਲਾਂ ਨਤੀਜਾ ਇਥੇ ਅਪਡੇਟ ਕੀਤਾ ਜਾਵੇਗਾ। 



ETT RECRUITMENT: 6635ਈਟੀਟੀ ਅਧਿਆਪਕਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਡਾਊਨਲੋਡ ਕਰੋ

 

DOWNLOAD OFFICIAL NOTIFICATION HERE 


ਮਿਊਂਸਪਲ ਕੌਂਸਲ ਵਿਖੇ ਸਫ਼ਾਈ ਸੇਵਕ ਅਤੇ ਸੀਵਰਮੈਨ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਕਰੋ ਅਪਲਾਈ

 

ਭਰਤੀ ਸੂਚਨਾ ਪੰਜਾਬ ਸਰਕਾਰ

 ਸਫ਼ਾਈ ਸੇਵਕ ਅਤੇ ਸੀਵਰਮੈਨਜ਼ ਦੀਆਂ ਅਸਾਮੀਆਂ ਲਈ ਭਰਤੀ ਸੂਚਨਾ ਸਥਾਨਕ ਸਰਕਾਰ ਪੰਜਾਬ, ਚੰਡੀਗੜ੍ਹ ਦੇ ਵਿਭਾਗ ਵਿਚ ਮਿਊਂਸਪਲ ਕੌਂਸਲ, ਕੁਰਾਲੀ ਦੁਆਰਾ ਹੇਠਾਂ ਲਿਖੀਆਂ ਅਸਾਮੀਆਂ ਲਈ ਬਿਨੈ ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ:- 

ਅਸਾਮੀ ਦਾ ਨਾਂ: ਸਫ਼ਾਈ ਸੇਵਕ. 
ਅਸਾਮੀਆਂ ਦੀ ਗਿਣਤੀ: 60
ਤਨਖਾਹ:   ਰੈਗੁਲਰ ਤਨਖਾਹ ਸਕੇਲ ਦੀਆਂ ਅਸਾਮੀਆਂ ਵਿਰੁੱਧ ਡਿਪਟੀ ਕਮਿਸ਼ਨਰ ਵੱਲੋਂ ਸਮੇਂ-ਸਮੇਂ ਨਿਰਧਾਰਤ ਲੇਬਰ ਰੇਟਾਂ ਦੀ ਅਦਾਇਗੀ ਤੇ ਠੇਕਾ ਆਧਾਰ ਤੇ। 

ਅਸਾਮੀ ਦਾ ਨਾਂ :  ਸੀਵਰਮੈਨ. 
ਅਸਾਮੀਆਂ ਦੀ ਗਿਣਤੀ: 10

 ਤਨਖਾਹ : ਰੈਗੁਲਰ ਤਨਖਾਹ ਸਕੇਲ ਦੀਆਂ ਅਸਾਮੀਆਂ ਵਿਰੁੱਧ ਡਿਪਟੀ ਕਮਿਸ਼ਨਰ ਵੱਲੋਂ ਸਮੇਂ-ਸਮੇਂ ਨਿਰਧਾਰਤ ਲੇਬਰ ਰੇਟਾਂ ਦੀ ਅਦਾਇਗੀ ਤੇ ਠੇਕਾ ਆਧਾਰ ਤੇ

ਅੰਤਿਮ ਮਿਤੀ ਅਤੇ ਸਮਾਂ 16.08.2021 ਨੂੰ ਸ਼ਾਮ 5.00 ਵਜੇ ਤੱਕ। 
ਵੇਰਵਿਆਂਂ ਲਈ ਲਾਗਆਨ ਕਰੇ http://lgpunjab.gov.in ਟਿੱਪਣੀ: ਭਰਤੀ ਸੂਚਨਾ ਲਈ ਕੋਈ ਵੀ ਸੋਧ ਉਪਰੋਕਤ ਵੈੱਬਸਾਈਟ 'ਤੇ ਪ੍ਰਕਾਸ਼ਿਤ ਕੀਤੀ ਜਾਵੇਗੀ। 


ਸਿੱਖਿਆ ਵਿਭਾਗ ਵੱਲੋਂ ਪੇਅ ਕਮਿਸ਼ਨ ਸਬੰਧੀ ਆਪਸ਼ਨਾ ਦੀ ਮੰਗ, ਪੱਤਰ ਜਾਰੀ

 

3rd Round Transfer: ਕੁਲ 4313 ਅਧਿਆਪਕਾਂ ਦੀਆਂ ਬਦਲੀਆਂ, ਦੇਖੋ ਕੇਡਰ ਵਾਇਜ ਬਦਲੀਆਂ ਦੀ ਸੂਚੀ

 

ਪੰਜਾਬ ਸਰਕਾਰ ਵੱਲੋਂ ਨੌਕਰੀਆਂ ਅਤੇ ਸਿੱਖਿਆ ਵਾਰੇ ਅਪਡੇਟ ਲਈ ਜੁਆਇੰਨ ਕਰੋ ਟੈਲੀਗਰਾਮ ਚੈਨਲ ਤੇ ਪਾਓ ਹਰ ਅਪਡੇਟ ਸਭ ਤੋਂ ਪਹਿਲਾਂ, ਜੁਆਇੰਨ ਕਰਨ ਲਈ ਕਲਿੱਕ ਕਰੋ  



ਇਹ ਵੀ ਪੜ੍ਹੋ: 12ਵੀਂ ਜਮਾਤ ਦਾ ਨਤੀਜਾ ਆਪਣੇ ਮੋਬਾਈਲ ਫੋਨ ਤੇ ਕਿਵੇਂ ਚੈੱਕ ਕੀਤਾ ਜਾਵੇ, ਪੜ੍ਹੋ 


ਸਿੱਖਿਆ ਵਿਭਾਗ ਨੇ ਤੀਜੇ ਗੇੜ 'ਚ 4313 ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ ਕੀਤੀਆਂ

ਐੱਸ.ਏ.ਐੱਸ. ਨਗਰ 30 ਜੁਲਾਈ (  )

ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਰਹਿਨੁਮਾਈ ਅਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ਵਿੱਚ ਤਿਆਰ ਕੀਤੀ ਗਈ ਅਧਿਆਪਕ ਆਨਲਾਈਨ ਤਬਾਦਲਾ ਨੀਤੀ ਤਹਿਤ ਸਾਲ 2021-22 ਦੇ ਸ਼ੈਸ਼ਨ ਦੀਆਂ ਤੀਜੇ ਗੇੜ ਦੀਆਂ ਬਦਲੀਆਂ ਵਿੱਚ 4313 ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ ਕੀਤੀਆਂ ਗਈਆਂ ਹਨ।  

ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਆਨਲਾਈਨ ਤਬਾਦਲਾ ਨੀਤੀ ਤਹਿਤ ਛੋਟ ਦਿੱਤੀਆਂ ਗਈਆਂ ਕੈਟਾਗਰੀ ਵਿੱਚ 93 ਅਧਿਆਪਕਾਂ ਦੀਆਂ ਬਦਲੀਆਂ ਹੋਈਆਂ ਹਨ। ਇਹਨਾਂ ਵਿੱਚ 8 ਕੰਪਿਊਟਰ ਫੈਕਲਟੀਜ਼, 4 ਲੈਕਚਰਾਰ, 54 ਮਾਸਟਰ ਕਾਡਰ ਅਧਿਆਪਕ, 24 ਈਟੀਟੀ ਕਾਡਰ ਦੇ ਪ੍ਰਾਇਮਰੀ ਅਧਿਆਪਕ, ਅਤੇ 1 ਵੋਕੇਸ਼ਨਲ ਅਧਿਆਪਕ  ਅਤੇ 2 ਹੋਰ ਕੈਟਾਗਰੀ ਦੇ ਅਧਿਆਪਕ ਸ਼ਾਮਲ ਹਨ। ਆਮ ਬਦਲੀਆਂ ਵਿੱਚ 4220 ਅਧਿਆਪਕਾਂ ਦੀਆਂ ਬਦਲੀਆਂ ਹੋਈਆਂ ਹਨ। ਇਸ ਵਿੱਚ ਮਾਸਟਰ ਕਾਡਰ ਦੇ 2672 ਅਧਿਆਪਕਾਂ, ਈਟੀਟੀ ਕਾਡਰ ਦੇ 962 ਅਧਿਆਪਕਾਂ, ਲੈਕਚਰਾਰ ਕਾਡਰ ਵਿੱਚ 166 ਲੈਕਚਰਾਰਾਂ, ਹੋਰ ਕੈਟਾਗਰੀ ਵਿੱਚ 114 ਅਧਿਆਪਕਾਂ, 111 ਸਿੱਖਿਆ ਪ੍ਰੋਵਾਈਡਰਾਂ, 91 ਕੰਪਿਊਟਰ ਫੈਕਲਟੀਜ਼ ਦੀਆਂ, 37 ਏ.ਆਈ.ਈ; ਵਲੰਟੀਅਰਾਂ ਦੀਆਂ, 28 ਈ.ਜੀ.ਐੱਸ. ਵਲੰਟੀਅਰਾਂ ਦੀਆਂ, 29 ਐੱਸ.ਟੀ.ਆਰ. ਵਲੰਟੀਅਰਾਂ ਦੀਆਂ ਅਤੇ 19 ਵੋਕੇਸ਼ਨਲ ਅਧਿਆਪਕਾਂ ਦੀਆਂ ਬਦਲੀਆਂ ਹੋਈਆਂ ਹਨ।


ਬਦਲੀਆਂ ਦੇ ਆਰਡਰ ਜਾਰੀ, ਅਧਿਆਪਕ ਦੇਣਗੇ ਪਿਤਰੀ ਸਕੂਲਾਂ ਵਿੱਚ ਹਾਜ਼ਰੀ, ਪੜ੍ਹੋ ਪੂਰੀ ਜਾਣਕਾਰੀ

Important letter regarding Abortion leave for Staff under pictes

 

ਵੈਟਰਨਰੀ ਇੰਸਪੈਕਟਰਾਂ ਦੀ ਭਰਤੀ , ਲਿਖਤੀ ਪ੍ਰੀਖਿਆ ਦਾ ਸ਼ਡਿਊਲ ਜਾਰੀ

 

PSEB RESULTS : 12 ਵੀਂ ਦਾ ਨਤੀਜਾ ਆਨਲਾਈਨ , ਦੇਖੋ ਇਥੇ DIRECT LINK FOR RESULT

 

ਮੁਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 12ਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਮਾਰਚ-2021 (12th PSEB Results)ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ।



ਇਹ ਵੀ ਪੜ੍ਹੋ: 12ਵੀਂ ਜਮਾਤ ਦਾ ਨਤੀਜਾ ਆਪਣੇ ਮੋਬਾਈਲ ਫੋਨ ਤੇ ਕਿਵੇਂ ਚੈੱਕ ਕੀਤਾ ਜਾਵੇ, ਪੜ੍ਹੋ


 ਬੋਰਡ ਦੇ ਅਧਿਕਾਰੀਆਂ ਨੇ ਵਰਚੁਅਲ ਮੀਟਿੰਗ ਰਾਹੀਂ ਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ।ਜਿਸ ਦੌਰਾਨ ਵਿਦਿਆਰਥੀ ਆਪਣਾ ਰਿਜ਼ਲਟ ਬੋਰਡ ਦੀ ਵੈੱਬਸਾਈਟ (http://www.pseb.ac.in) ‘ਤੇ ਦੇਖ ਸਕਦੇ ਹਨ। 

ਆਨਲਾਈਨ ਲਿੰਕ ਜਲਦੀ ਹੀ ਐਕਟਿਵ ਹੋ ਰਿਹਾ ਹੈ। ਆਨਲਾਈਨ ਨਤੀਜਾ ਦੇਖਣ ਲਈ ਲਿੰਕ ਤੇ ਕਲਿਕ ਕਰੋ। 

ਆਨਲਾਈਨ ਨਤੀਜਾ ਦੇਖਣ ਲਈ ਇਸ ਪੋਸਟ ਤੇ ਬਣੇ ਰਹੋ, ਅਤੇ ਰਿਫਰੈਸ਼ ਕਰਦੇ ਰਹੋ। ਨਤੀਜਾ ਜਲਦੀ ਹੀ ਅਪਡੇਟ ਕੀਤਾ ਜਾਵੇਗਾ।



👇👇👇👇

Direct link to check 10+2 Result see here 




, ਨੌਕਰੀਆਂ ਅਤੇ ਸਿੱਖਿਆ ਵਾਰੇ ਅਪਡੇਟ, 12ਵੀਂ ਜਮਾਤ ਦੇ ਨਤੀਜੇ ਲਈ ਜੁਆਇੰਨ ਕਰੋ ਟੈਲੀਗਰਾਮ ਚੈਨਲ ਤੇ ਪਾਓ ਹਰ ਅਪਡੇਟ, ਜੁਆਇੰਨ ਕਰਨ ਲਈ ਕਲਿੱਕ ਕਰੋ  



ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ : ਬੀਐੱਡ ਪਾਸ ਹੁਣ ਨਹੀਂ ਕਰ ਸਕਣਗੇ ਐਲੀਮੈਂਟਰੀ ਅਸਾਮੀ ਵਾਸਤੇ ਅਪਲਾਈ

ਸਿੱਖਿਆ ਵਿਭਾਗ ਪੰਜਾਬ ਦਾ ਵੱਡਾ ਫ਼ੈਸਲਾ, ਬੀਐੱਡ ਪਾਸ ਹੁਣ ਨਹੀਂ ਕਰ ਸਕਣਗੇ ਐਲੀਮੈਂਟਰੀ ਅਸਾਮੀ ਵਾਸਤੇ ਅਪਲਾਈ

ਸਿੱਖਿਆ ਵਿਭਾਗ ਪੰਜਾਬ  ਨੇ ਨਿਯਮਾਂ 'ਚ ਸੋਧ ਕਰਦਿਆਂ ਬੀਐੱਡ ਪਾਸ ਯੋਗ ਉਮੀਦਵਾਰਾਂ ਨੂੰ ਹੁਣ ਪ੍ਰਾਇਮਰੀ ਅਧਿਆਪਕ ਦੀ ਅਸਾਮੀ ਲਈ ਬਿਨੈਕਾਰ ਬਣਨ 'ਤੇ ਰੋਕ ਲਗਾ ਦਿੱਤੀ ਹੈ। ਇਸ ਲਈ ਭਵਿੱਖ 'ਚ ਕੋਈ ਵੀ ਬੀਐੱਡ ਡਿਗਰੀ ਧਾਰਕ ਐਲੀਮੈਂਟਰੀ ਟੀਚਰ ਦੀ ਅਸਾਮੀ ਲਈ ਅਪਲਾਈ ਨਹੀਂ ਕਰ ਸਕੇਗਾ।


 ਈਟੀਟੀ ਬੇਰੁਜ਼ਗਾਰ ਅਧਿਆਪਕ ਯੂਨੀਅਨ   ਲਗਾਤਾਰ ਇਸ ਗੱਲ ਨੂੰ ਲੈਕੇ ਪ੍ਰਦਰਸ਼ਨ ਕਰ ਰਹੇ ਸਨ ਕਿ ਈਟੀਟੀ ਦੀ ਅਸਾਮੀ ਲਈ ਸਿਰਫ਼ ਇਸੇ ਪੱਧਰ ਦੇ ਉਮੀਦਵਾਰਾਂ ਨੂੰ ਹੀ ਵਿਚਾਰਿਆ ਜਾਵੇ।

98.05 ਫੀਸਦੀ ਰਿਹਾ ਸਰਕਾਰੀ ਸਕੂਲਾਂ ਦੇ ਬਾਰ੍ਹਵੀ ਦੇ ਪਾੜ੍ਹਿਆਂ ਦਾ ਨਤੀਜਾ

 98.05 ਫੀਸਦੀ ਰਿਹਾ ਸਰਕਾਰੀ ਸਕੂਲਾਂ ਦੇ ਬਾਰ੍ਹਵੀ ਦੇ ਪਾੜ੍ਹਿਆਂ ਦਾ ਨਤੀਜਾ

ਲਗਾਤਾਰ ਤੀਜੇ ਸਾਲ ਨਿਜੀ ਸਕੂਲਾਂ ਨੂੰ ਪਛਾੜਿਆ

ਸਿੱਖਿਆ ਸਕੱਤਰ ਵੱਲੋਂ ਸਕੂਲ ਮੁਖੀਆਂ, ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਵਧਾਈਆਂ

ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ



ਐੱਸ.ਏ.ਐੱਸ. ਨਗਰ 30 ਜੁਲਾਈ ( ਪ੍ਰਮੋਦ ਭਾਰਤੀ)

ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਰਹਿਨੁਮਾਈ ਅਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਸਰਕਾਰੀ ਸਕੂਲਾਂ ਨੇ ਲਗਾਤਾਰ ਤੀਜੇ ਸਾਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਵਿੱਚ ਨਿਜੀ ਸਕੂਲਾਂ ਨੂੰ ਪਛਾੜ ਦਿੱਤਾ ਹੈ ਜਿਸਦਾ ਸਿਹਰਾ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਸਿਰ ਬੱਝਦਾ ਹੈ। ਮਾਰਚ, 2021 ਦੀਆਂ ਸਾਲਾਨਾ ਪ੍ਰੀਖਿਆਵਾਂ ਦੇ ਘੋਸ਼ਿਤ ਨਤੀਜੇ ਵਿੱਚ ਸਰਕਾਰੀ ਸਕੂਲਾਂ ਦਾ ਨਤੀਜਾ 98.05 ਫੀਸਦੀ ਰਿਹਾ ਜਦਕਿ ਨਿਜੀ ਸਕੂਲਾਂ ਦਾ 93.3 ਫੀਸਦੀ ਦੇ ਕਰੀਬ ਰਿਹਾ। ਸਰਕਾਰੀ ਸਕੂਲਾਂ ਦੇ 166184 ਵਿਦਿਆਰਥੀਆਂ ਨੇ ਬਾਰ੍ਹਵੀਂ ਦੀ ਜਮਾਤ ਪਾਸ ਕੀਤੀ ਹੈ।

12ਵੀਂ ਜਮਾਤ ਦੇ ਨਤੀਜੇ ਦੇਖੋ ਵਿਸ਼ਾ ਵਾਇਜ਼, ਸਕੂਲ ਵਾਇਜ , ਆਨਲਾਈਨ ਲਿੰਕ ਕਲਿੱਕ ਕਰੋ


ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਨੇ ਵਧਾਈ ਦਿੰਦਿਆਂ ਕਿਹਾ ਕਿ ਇਸ ਨਤੀਜੇ ਨੇ ਸਰਕਾਰੀ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਵਿੱਚ ਨਵਾਂ ਜੋਸ਼ ਭਰ ਦਿੱਤਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦਾ ਬਾਰ੍ਹਵੀਂ ਜਮਾਤ ਦਾ ਸਰਕਾਰੀ ਸਕੂਲਾਂ ਦਾ ਨਤੀਜਾ 98.05 ਫੀਸਦੀ ਰਿਹਾ ਹੈ ਜਦਕਿ ਬਾਰ੍ਹਵੀਂ ਜਮਾਤ ਦਾ ਸਮੁੱਚਾ ਨਤੀਜਾ 96.48 ਫੀਸਦੀ ਰਿਹਾ ਹੈ। ਉਹਨਾਂ ਕਿਹਾ ਕਿ ਭਾਵੇਂ ਇਹ ਸਾਲਾਨਾ ਪ੍ਰੀਖਿਆਵਾਂ ਕੋਵਿਡ 19 ਦੇ ਕਾਰਨ ਬਹੁਤਾ ਸਮਾਂ ਵਿਦਿਆਰਥੀ ਸਕੂਲ ਨਹੀਂ ਆਏ ਪਰ ਸਕੂਲ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਅਤੇ ਸਕੂਲ ਮੁਖੀਆਂ ਦੇ ਯਤਨਾਂ ਸਦਕਾ ਵਿਦਿਆਰਥੀਆਂ ਨੂੰ ਲਗਾਤਾਰ ਆਨਲਾਈਨ ਸਾਧਨਾਂ ਰਾਹੀਂ ਪੜ੍ਹਾਈ ਨਾਲ ਜੋੜੀ ਰੱਖਿਆ। ਉਹਨਾਂ ਜ਼ਿਕਰ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਦਿੱਤੇ ਗਏ ਸਨ ਜਿਸਦਾ ਭਰਪੂਰ ਲਾਭ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਨ ਵਿੱਚ ਹੋਇਆ ਹੈ।

ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਸਮੂਹ ਸਕੂਲ ਮੂਖੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਲਾਕ-ਡਾਊਨ ਦੇ ਦਿਨਾਂ ਵਿੱਚ ਪੜ੍ਹਾਈ ਨਾਲ ਜੋੜ ਕੇ ਰੱਖਣਾ ਇੱਕ ਚੁਣੌਤੀ ਸੀ ਜਿਸ ਨੂੰ ਪਾਰ ਪਾਊਣ ਲਈ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ 'ਘਰ ਬੈਠੇ ਸਿੱਖਿਆ' ਨੂੰ ਸਨਮੁੱਖ ਰੱਖਦਿਆਂ ਪੰਜਾਬ ਐਜੂਕੇਅਰ ਐਪ ਤਿਆਰ ਕੀਤਾ ਅਤੇ ਇਸ ਨਾਲ ਵਿਦਿਆਰਥੀਆਂ ਨੂੰ ਘਰ ਬੈਠੇ ਹੀ ਈ-ਕੰਟੈਂਟ ਅਤੇ ਹੋਰ ਸਹਾਇਕ ਸਮੱਗਰੀ ਉਪਲਬਧ ਕਰਵਾਈ ਗਈ। ਇਸ ਦੇ ਨਾਲ ਹੀ ਅਧਿਆਪਕਾਂ ਵੱਲੋਂ ਡੀਡੀ ਪੰਜਾਬੀ 'ਤੇ ਵੀ ਲੈਕਚਰ ਲਗਾ ਕੇ ਵਿਦਿਆਰਥੀਆਂ ਨੂੰ ਘਰ ਵਿੱਚ ਹੀ ਕਲਾਸਰੂਮ ਦਾ ਮਹੌਲ ਦਿੱਤਾ। ਜਿਸ ਸਮੇਂ ਸਕੂਲ ਖੁੱਲ੍ਹੇ ਸਨ ਤਾਂ ਉਸ ਸਮੇਂ ਅਧਿਆਪਕਾਂ ਨੇ ਵਾਧੂ ਕਲਾਸਾਂ ਲਗਾ ਕੇ ਵਿਦਿਆਰਥੀਆਂ ਨੂੰ ਪਾਠਕ੍ਰਮ ਕਰਵਾਉਣ ਲਈ ਲਗਨ ਅਤੇ ਮਿਹਨਤ ਨਾਲ ਕੰਮ ਕੀਤਾ ਸੀ। ਉਹਨਾਂ ਕਿਹਾ ਕਿ ਇਸ ਸ਼ਾਨਦਾਰ ਨਤੀਜੇ ਨਾਲ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਿੱਚ ਇੱਕ ਨਵਾਂ ਜੋਸ਼ ਪੈਦਾ ਹੋਇਆ ਹੈ। ਭਵਿੱਖ ਵਿੱਚ ਇਸ ਪ੍ਰਾਪਤੀ ਨੂੰ ਸਨਮੁੱਖ ਰੱਖਦਿਆਂ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਹੋਰ ਵੀ ਜਿਆਦਾ ਮਿਹਨਤ ਨਾਲ ਉਪਰਾਲੇ ਕੀਤੇ ਜਾਣਗੇ।

ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ਵਿੱਚੋਂ ਅਪੀਅਰ ਹੋਣ ਵਾਲੇ ਵਿਦਿਆਰਥੀਆਂ ਦੀ ਪਾਸ ਪ੍ਰਤੀਸ਼ਤਤਾ 99.74 ਰਹੀ ਹੈ। ਮੈਰੀਟੋਰੀਅਸ ਸਕੂਲਾਂ ਦੇ 4244 ਵਿਦਿਆਰਥੀਆਂ ਵਿੱਚੋਂ 4233 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਪਾਸ ਕੀਤੀ ਹੈ।

ਜ਼ਿਕਰਯੋਗ ਹੈ ਕਿ ਇਹਨਾਂ ਬੋਰਡ ਮਾਰਚ-2021 ਦੇ ਸਾਲਾਨਾ ਨਤੀਜਿਆਂ ਵਿੱਚ ਜ਼ਿਲ੍ਹਾ ਰੂਪਨਗਰ ਦਾ ਨਤੀਜਾ ਸਭ ਤੋਂ ਵੱਧ 99.57 ਫੀਸਦੀ ਰਿਹਾ ਹੈ।


, ਨੌਕਰੀਆਂ ਅਤੇ ਸਿੱਖਿਆ ਵਾਰੇ ਅਪਡੇਟ, 12ਵੀਂ ਜਮਾਤ ਦੇ ਨਤੀਜੇ ਲਈ ਜੁਆਇੰਨ ਕਰੋ ਟੈਲੀਗਰਾਮ ਚੈਨਲ ਤੇ ਪਾਓ ਹਰ ਅਪਡੇਟ, ਜੁਆਇੰਨ ਕਰਨ ਲਈ ਕਲਿੱਕ ਕਰੋ  



ਸਰਕਾਰੀ ਸਕੂਲਾਂ ਵਿੱਚੋਂ ਅਪੀਅਰ ਹੋਏ ਬੱਚਿਆਂ ਦੀ ਗਿਣਤੀ ਵੀ ਜਿਆਦਾ ਹੈ ਅਤੇ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਨਤੀਜਾ ਨਿਜੀ ਸਕੂਲਾਂ ਨਾਲੋ 4.75 ਫੀਸਦੀ ਵੱਧ ਰਿਹਾ ਹੈ।

ਮਾਰਚ 2021 ਵਿੱਚ ਬਾਰ੍ਹਵੀਂ ਜਮਾਤ ਵਿੱਚ ਪਾਸ ਹੋਣ ਵਾਲੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਗਿਣਤੀ 166184 ਰਹੀ ਜਦਕਿ ਐਫਲੀਏਟਿਡ ਅਤੇ ਆਦਰਸ਼ ਸਕੂਲਾਂ ਦੇ ਵਿਦਿਆਰਥੀਆਂ ਦੀ ਗਿਣਤੀ 69652 ਅਤੇ ਐਸੋਸੀਏਟਿਡ ਸਕੂਲਾਂ ਦੇ ਵਿਦਿਆਰਥੀਆਂ ਦੀ ਗਿਣਤੀ 14719 ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਦਾ ਨਤੀਜਾ ਨਿਜੀ ਸਕੂਲਾਂ ਨਾਲੋ 4.75 ਫੀਸਦੀ ਵੱਧ ਰਿਹਾ ਹੈ।

ਸਾਫ ਝਲਕਦਾ ਹੈ ਕਿ ਬਾਰ੍ਹਵੀਂ ਜਮਾਤ ਵਿੱਚ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦਾ ਨਤੀਜਾ ਵੀ ਵਧੀਆ ਹੈ ਅਤੇ ਮਾਪਿਆਂ ਦਾ ਸਰਕਾਰੀ ਸਕੂਲਾਂ ਵਿੱਚ ਵਿਸ਼ਵਾਸ ਵੀ ਬਰਕਰਾਰ ਹੈ।

Olympic UPDATE : ਭਾਰਤੀ ਪੁਰਸ਼ ਹਾਕੀ ਟੀਮ ਨੇ ਜਾਪਾਨੀ ਹਾਕੀ ਟੀਮ ਨੂੰ 3 ਗੋਲਾਂ ਦੇ ਮੁਕਾਬਲੇ 5 ਗੋਲਾਂ ਨਾਲ ਹਰਾਇਆ

ਭਾਰਤ ਲਈ ਅੱਜ ਓਲੰਪਿਕ ਖੇਡਾਂ ਤੋਂ  ਇਕ ਚੰਗੀ ਖਬਰ ਮਿਲੀ ਹੈ।

ਭਾਰਤੀ ਪੁਰਸ਼ ਹਾਕੀ ਟੀਮ ਨੇ ਜਾਪਾਨੀ ਹਾਕੀ ਟੀਮ ਨੂੰ 3 ਗੋਲਾਂ ਦੇ ਮੁਕਾਬਲੇ 5 ਗੋਲਾਂ ਨਾਲ ਹਰਾ ਦਿੱਤਾ ਹੈ। ਭਾਰਤੀ ਟੀਮ ਵਲੋਂ ਖੇਡਦਿਆਂ ਹਰਮਨਪ੍ਰੀਤ ਸਿੰਘ ਨੇ ਇਕ, ਗੁਰਜੰਟ ਸਿੰਘ ਨੇ ਦੋ, ਸ਼ਮਸ਼ੇਰ ਸਿੰਘ ਨੇ ਇਕ ਅਤੇ ਸ਼ਰਮਾ ਨੇ ਇਕ ਗੋਲ ਕੀਤਾ।
ANI



ਟੋਕੀਓ ਉਲੰਪਿਕ ਵਿਚ  ਭਾਰਤੀ ਪੁਰਸ਼ ਹਾਕੀ ਟੀਮ ਨੇ ਆਪਣੀ ਲੈਅ 'ਚ ਪਰਤਦਿਆਂ  ਜਿੱਤ ਹਾਸਲ ਕੀਤੀ ਅਤੇ ਉਲੰਪਿਕ ਵਿਚ ਹਾਕੀ ਮੈਡਲ ਦੀਆਂ ਆਸਾਂ ਨੂੰ ਬਰਕਰਾਰ ਰੱਖਿਆ। ਆਪਣੇ ਪੂਲ ਵਿਚ ਖੇਡਦਿਆਂ ਭਾਰਤੀ ਹਾਕੀ ਟੀਮ ਨੇ ਪੰਜ ਵਿਚੋਂ ਚਾਰ ਮੈਚ ਜਿੱਤੇ ਹਨ।

PSEB 12TH RESULT: SCIENCE, COMMERCE, HUMANITIES GROUP WISE RESULT SEE HERE

 

12ਵੀਂ ਜਮਾਤ ਦੇ ਨਤੀਜੇ ਦੇਖੋ ਵਿਸ਼ਾ ਵਾਇਜ਼, ਸਕੂਲ ਵਾਇਜ , ਆਨਲਾਈਨ ਲਿੰਕ ਕਲਿੱਕ ਕਰੋ

, ਨੌਕਰੀਆਂ ਅਤੇ ਸਿੱਖਿਆ ਵਾਰੇ ਅਪਡੇਟ, 12ਵੀਂ ਜਮਾਤ ਦੇ ਨਤੀਜੇ ਲਈ ਜੁਆਇੰਨ ਕਰੋ ਟੈਲੀਗਰਾਮ ਚੈਨਲ ਤੇ ਪਾਓ ਹਰ ਅਪਡੇਟ, ਜੁਆਇੰਨ ਕਰਨ ਲਈ ਕਲਿੱਕ ਕਰੋ  



PSEB 12TH RESULT: 12ਵੀਂ ਜਮਾਤ ਦੇ ਨਤੀਜੇ, ਦੇਖੋ ਪ੍ਰਾਈਵੇਟ ਸਕੂਲਾਂ ਦੇ ਨਤੀਜੇ ਤੇ ਸਰਕਾਰੀ ਸਕੂਲਾਂ ਦੇ ਨਤੀਜੇ

 

12ਵੀਂ ਜਮਾਤ ਦੇ ਨਤੀਜੇ ਦੇਖੋ ਵਿਸ਼ਾ ਵਾਇਜ਼, ਸਕੂਲ ਵਾਇਜ , ਆਨਲਾਈਨ ਲਿੰਕ ਕਲਿੱਕ ਕਰੋ

PSEB RESULTS: 12ਵੀਂ ਜਮਾਤ ਦੇ ਨਤੀਜੇ- ਜ਼ਿਲ੍ਹਾ ਰੂਪਨਗਰ ਪਹਿਲੇ ਨੰਬਰ ਤੇ, ਦੇਖੋ ਜ਼ਿਲ੍ਹਾ ਵਾਇਜ਼ ਪਾਸ ਪ੍ਰਤੀਸ਼ਤਤਾ

 

12ਵੀਂ ਜਮਾਤ ਦੇ ਨਤੀਜੇ ਦੇਖੋ ਵਿਸ਼ਾ ਵਾਇਜ਼, ਸਕੂਲ ਵਾਇਜ , ਆਨਲਾਈਨ ਲਿੰਕ ਕਲਿੱਕ ਕਰੋ

12ਵੀਂ ਜਮਾਤ ਦੇ ਨਤੀਜੇ ਦੇਖੋ ਵਿਸ਼ਾ ਵਾਇਜ਼, ਸਕੂਲ ਵਾਇਜ , ਆਨਲਾਈਨ ਲਿੰਕ ਕਲਿੱਕ ਕਰੋ

ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਸਰਕਾਰ ਨਾਲ ਮੀਟਿੰਗ, ਝੁਕੇਗੀ ਸਰਕਾਰ? ਕੀ ਬਣੀ ਸਹਿਮਤੀ ਪੜ੍ਹੋ ਪੂਰੀ ਖਬਰ

 


ਪੰਜਾਬ ਸਰਕਾਰ ਸੂਬੇ ਦੇ ਮੁਲਾਜ਼ਮਾਂ ਦੇ ਸੰਘਰਸ਼ ਅੱਗੇ ਝੁਕਣ ਲੱਗੀ ਹੈ। ਕੈਬਨਿਟ ਸਬ ਕਮੇਟੀ ਸਾਲ 2011 ਦੌਰਾਨ ਮੁੜ ਸੋਧੇ ਤਨਖਾਹ ਸਕੇਲਾਂ ਵਾਲੇ ਵਰਗਾਂ ਉਪਰ 2.25 ਦਾ ਅੰਕ ਥੋਪਣ ਦੇ ਫੈਸਲੇ ਨੂੰ ਰੱਦ ਕਰ ਸਕਦੀ ਹੈ। ਸੂਤਰਾਂ ਅਨੁਸਾਰ ਕੈਬਨਿਟ ਸਬ ਕਮੇਟੀ ਸਮੂਹ ਮੁਲਾਜ਼ਮ ਦੀ ਤਨਖਾਹ ਸੁਧਾਈ ਇਕੋ ਅੰਕ ਦੇ ਅਧਾਰ ‘ਤੇ ਕਰਨ ਲਈ ਸਹਿਮਤ ਹੋਈ ਹੈ। ਸਾਂਝਾ ਫਰੰਟ 2.25 ਅੰਕ ਰੱਦ ਕਰਨ ਦੀ ਮੰਗ ਕਰ ਰਿਹਾ ਹੈ।


   ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ  ਦੀ ਪੰਜਾਬ ਸਰਕਾਰ ਨਾਲ ਮੀਟਿੰਗ ਹੋਈ, ਜਿਸ ਦੌਰਾਨ ਤਨਖਾਹਾਂ ਸੋਧਣ ਦੇ ਅੰਕ ‘ਤੇ ਡੈੱਡਲਾਕ ਬਣਿਆ ਹੋਇਆ ਹੈ।




 ਮਿਲੀ ਜਾਣਕਾਰੀ ਮੁਤਾਬਕ ਕੈਬਨਿਟ ਸਬ ਕਮੇਟੀ ਮੁਲਾਜ਼ਮਾਂ ਨਾਲ 3 ਅਗਸਤ ਨੂੰ ਮੁੜ ਮੀਟਿੰਗ ਕਰੇਗੀ।  ਮੁਲਾਜ਼ਮ ਆਗੂ ਤਨਖਾਹਾਂ 2.25 ਤੇ 2.59 ਦੀ ਥਾਂ 3.74 ਅੰਕ ਨਾਲ ਸੋਧਣ ਦੀ ਮੰਗ ਕਰ ਰਹੇ ਹਨ ਪਰ ਸਰਕਾਰ 3.74 ਅੰਕ ਨੂੰ ਮੰਨਣ ਤੋਂ ਇਨਕਾਰ ਕਰ ਰਹੀ ਹੈ। ਉਧਰ ਦੂਜੇ ਪਾਸੇ ਸਰਕਾਰ ਦੇ ਮੰਤਰੀਆਂ ਨੇ ਮੁਲਾਜ਼ਮ ਆਗੂਆਂ ਨੂੰ ਇਸ ਮੰਗ ‘ਤੇ ਹੋਰ ਵਿਚਾਰ ਕਰਨ ਲਈ ਕਿਹਾ ਹੈ। 


ਇਹ ਵੀ ਕਿਹਾ ਜਾ ਰਿਹਾ ਹੈ ਕਿ ਸਰਕਾਰ 2.71 ਅੰਕ ਦੇ ਅਧਾਰ ‘ਤੇ ਤਨਖਾਹਾਂ ਮਿਥਣ ਉਪਰ ਦੇ ਸਹਿਮਤੀ ਸਕਦੀ ਹੈ। ਪੰਜਾਬ ਸਰਕਾਰ ਸੂਬੇ ਦੇ ਮੁਲਾਜ਼ਮਾਂ ਦੇ ਸੰਘਰਸ਼ ਅੱਗੇ ਲੱਗੀ ਝੁਕਣ , ਪੜ੍ਹੋ ਪੂਰੀ ਖ਼ਬਰ ਦੱਸਿਆ ਜਾਂਦਾ ਹੈ ਕਿ ਮੁਲਾਜ਼ਮਾਂ ਨਾਲ ਹੋਈ ਮੀਟਿੰਗ ‘ਚ ਪੰਜਾਬ ਭਵਨ ਵਿਚ 4 ਮੰਤਰੀ ਹੀ ਸ਼ਾਮਿਲ ਰਹੇ। ਮੰਤਰੀ ਬ੍ਰਹਮ ਮਹਿੰਦਰਾ, ਬਲਬੀਰ ਸਿੱਧੂ, ਓ ਪੀ ਸੋਨੀ ਅਤੇ ਸਾਧੂ ਸਿੰਘ ਧਰਮਸੋਤ ਮੀਟਿੰਗ ਵਿਚ ਸ਼ਾਮਲ ਹਨ। ਸੂਤਰਾਂ ਅਨੁਸਾਰ ਵਿੱਤ ਮੰਤਰੀ ਦੇ ਮੀਟਿੰਗਾਂ ਵਿਚ ਸ਼ਾਮਲ ਨਾ ਹੋਣ ਕਾਰਨ ਸਰਕਾਰੀ ਪੱਧਰ ‘ਤੇ ਵੀ ਸਵਾਲ ਉਠ ਰਹੇ ਹਨ।

ਇੰਤਜ਼ਾਰ ਖਤਮ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਦੇ ਨਤੀਜਿਆਂ ਦਾ ਐਲਾਨ

 


ਮੁਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 12ਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਮਾਰਚ-2021 (12th PSEB Results)ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ।


 ਬੋਰਡ ਦੇ ਅਧਿਕਾਰੀਆਂ ਨੇ ਵਰਚੁਅਲ ਮੀਟਿੰਗ ਰਾਹੀਂ ਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ।ਜਿਸ ਦੌਰਾਨ ਵਿਦਿਆਰਥੀ ਆਪਣਾ ਰਿਜ਼ਲਟ ਬੋਰਡ ਦੀ ਵੈੱਬਸਾਈਟ (http://www.pseb.ac.in) ‘ਤੇ ਦੇਖ ਸਕਦੇ ਹਨ। 



12 ਵੀਂ ਜਮਾਤ ਦਾ ਨਤੀਜਾ ਦੇਖ਼ਣ ਲਈ ਲਿੰਕ ਇਥੇ ਕਲਿੱਕ ਕਰੋ।





ਇਸ ਵਾਰ ਪ੍ਰੀਖਿਆ ਲਈ ਕੁੱਲ 2 ਲੱਖ 92 ਹਜ਼ਾਰ 663 ਬੱਚੇ ਪ੍ਰੀਖਿਆ ਲਈ ਅਪੀਅਰ ਹੋਏ ਸਨ, ਜਿਨ੍ਹਾਂ ਵਿੱਚੋਂ 2 ਲੱਖ 82 ਹਜ਼ਾਰ 349 ਵਿਦਿਆਰਥੀ ਪਾਸ ਹੋਏ ਹਨ ਤੇ ਕਰੀਬ 10314 ਬੱਚਿਆਂ ਦਾ ਰਿਜਲਟ ਜਾਂ ਤਾਂ ਲੇਟ ਆਵੇਗਾ ਜਾਂ ਫੇਲ੍ਹ ਹੋ ਗਏ ਹਨ।


  ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਪਾਸ ਫ਼ੀਸਦ ਨਤੀਜੇ ਜਿਆਦਾ ਚੰਗੇ ਹਨ ਤੇ ਕੁਲ ਪਾਸ ਫ਼ੀਸਦ 96.48 ਰਿਹਾ ਹੈ। ਇਥੇ ਇਹ ਵੀ ਦੱਸ ਦੇਈਏ ਕਿ ਇਸ ‘ਚ ਲੜਕੀਆਂ ਨੇ ਮੁੜ ਤੋਂ ਬਾਜ਼ੀ ਮਾਰ ਲਈ ਹੈ।


 94.71 ਫ਼ੀਸਦ ਲੜਕੇ 97.34 ਫ਼ੀਸਦ ਲੜਕੀਆਂ ਪਾਸ ਹੋਈਆਂ ਹਨ। ਪਿਛਲੇ ਸਾਲ ਨਾਲੋਂ ਇਸ ਵਾਰ ਰਿਜਲਟ ਕਾਫੀ ਸ਼ਾਨਦਾਰ ਰਿਹਾ ਹੈ ਯਾਨੀਕਿ ਇਸ ਵਾਰ 3 ਫ਼ੀਸਦ ਨਤੀਜੇ ਜਿਆਦਾ ਆਏ ਹਨ। ਉਥੇ ਹੀ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਕਿਹਾ ਹੈ ਕਿ ਜਿਹੜੇ ਬੱਚੇ ਇਸ ਨਤੀਜੇ ਤੋਂ ਖੁਸ਼ ਨਹੀਂ ਉਨ੍ਹਾਂ ਨੂੰ ਪੰਦਰਾਂ ਦਿਨ ਦਾ ਸਮਾਂ ਦਿੱਤਾ ਗਿਆ ਹੈ ਉਹ ਦੁਬਾਰਾ ਪੇਪਰ ਦੇ ਸਕਦੇ ਹਨ

ਤਨਖਾਹਾਂ ਸੋਧਣ ਦੇ ਅੰਕ ‘ਤੇ ਬਣਿਆ ਡੈੱਡਲਾਕ, ਮਨਪ੍ਰੀਤ ਬਾਦਲ ਮੀਟਿੰਗ ‘ਚੋਂ.

 


ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ (Employees and Pensioners Joint Front) ਦੀ ਪੰਜਾਬ ਸਰਕਾਰ (Government of Punjab) ਨਾਲ ਮੀਟਿੰਗ ਹੋ ਰਹੀ ਹੈ, ਜਿਸ ਦੌਰਾਨ ਤਨਖਾਹਾਂ ਸੋਧਣ ਦੇ ਅੰਕ 'ਤੇ ਡੈੱਡਲਾਕ ਬਣਿਆ ਹੋਇਆ ਹੈ।

ਪੰਜਾਬ ਸਕੂਲ ਬੋਰਡ ਵਲੋਂ 12ਵੀਂ ਦਾ ਨਤੀਜਾ ਘੋਸ਼ਿਤ

DIRECT LINK TO SEE 12TH RESULT CLICK HERE. 12 ਵੀਂ ਜਮਾਤ ਦਾ ਨਤੀਜਾ ਆਪਣੇ ਮੋਬਾਈਲ ਫੋਨ ਤੇ ਦੇਖਣ ਲਈ ਲਿੰਕ 


 PTC NEWS ਦੀ ਖਬਰ  ਅਨੁਸਾਰ ਮੁਲਾਜ਼ਮ ਆਗੂ ਤਨਖਾਹਾਂ 2.25 ਤੇ 2.59 ਦੀ ਥਾਂ 3.74 ਅੰਕ ਨਾਲ ਸੋਧਣ ਦੀ ਮੰਗ ਕਰ ਰਹੇ ਹਨ। ਪਰ ਸਰਕਾਰ 3.74 ਅੰਕ ਨੂੰ ਮੰਨਣ ਤੋਂ ਇਨਕਾਰ ਕਰ ਰਹੀ ਹੈ। ਉਧਰ ਦੂਜੇ ਪਾਸੇ ਸਰਕਾਰ ਦੇ ਮੰਤਰੀਆਂ ਨੇ ਮੁਲਾਜ਼ਮ ਆਗੂਆਂ ਨੂੰ ਇਸ ਮੰਗ ‘ਤੇ ਹੋਰ ਵਿਚਾਰ ਕਰਨ ਲਈ ਕਿਹਾ ਹੈ। ਜਿਸ ਦੌਰਾਨ ਹੁਣ ਮੰਤਰੀ ਅਤੇ ਮੁਲਾਜ਼ਮ ਆਗੂ ਵੱਖ ਵੱਖ ਮੀਟਿੰਗਾਂ ਕਰ ਰਹੇ ਹਨ। 


ਇਹ ਵੀ ਕਿਹਾ ਜਾ ਰਿਹਾ ਹੈ ਕਿ ਸਰਕਾਰ 2.71 ਅੰਕ ਦੇ ਅਧਾਰ 'ਤੇ ਤਨਖਾਹਾਂ ਮਿਥਣ ਉਪਰ ਦੇ ਸਹਿਮਤੀ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਮੀਟਿੰਗ ‘ਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਅੱਜ ਵੀ ਗੈਰ-ਹਾਜ਼ਰ ਰਹੇ। ਇਸ ਤੋਂ ਪਹਿਲਾ ਉਹ 28 ਜੁਲਾਈ ਨੂੰ ਕੈਬਨਿਟ ਸਬ ਕਮੇਟੀ ਦੀ ਮੁਲਾਜ਼ਮਾਂ ਨਾਲ ਹੋਈ ਮੀਟਿੰਗ 'ਚ ਵੀ ਗੈਰ-ਹਾਜ਼ਰ ਸਨ।


PSEB 12TH CLASS RESULT ਸਬੰਧੀ ਜਾਣਕਾਰੀ , ਨੌਕਰੀਆਂ ਅਤੇ ਸਿੱਖਿਆ ਵਾਰੇ ਅਪਡੇਟ ਲਈ ਜੁਆਇੰਨ ਕਰੋ ਟੈਲੀਗਰਾਮ ਚੈਨਲ ਤੇ ਪਾਓ ਹਰ ਅਪਡੇਟ, ਜੁਆਇੰਨ ਕਰਨ ਲਈ ਕਲਿੱਕ ਕਰੋ  


BREAKING : ਸੀਬੀਐਸਈ ਵਲੋਂ 12 ਵੀਂ ਜਮਾਤਾਂ ਦਾ ਨਤੀਜਾ ਘੋਸ਼ਿਤ, ਦੇਖੋ ਇਥੇ

 


 

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਸ਼ੁੱਕਰਵਾਰ ਨੂੰ 12 ਵੀਂ ਬੋਰਡ ਦਾ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ। ਵਿਦਿਆਰਥੀਆਂ ਦੀ ਅਧਿਕਾਰਤ ਵੈਬਸਾਈਟ ਤੁਸੀਂ cbseresults.nic.in ਦੁਆਰਾ ਆਪਣੇ ਨਤੀਜੇ ਦੀ ਜਾਂਚ ਕਰ ਸਕਦੇ ਹੋ. ਇਸ ਸਾਲ ਕੁੱਲ 99.37 ਫੀਸਦੀ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਇਹ ਹੁਣ ਤੱਕ ਦੀ ਸਭ ਤੋਂ ਉੱਚੀ ਪ੍ਰਤੀਸ਼ਤਤਾ ਸੀ. ਇਸ ਦੇ ਨਾਲ ਹੀ ਲੜਕੀਆਂ 0.54%ਨਾਲ ਅੱਗੇ ਰਹੀਆਂ।

    Pseb 12th class RESULT DIRECT LINK TO SEE 12TH RESULT CLICK HERE. 12 ਵੀਂ ਜਮਾਤ ਦਾ ਨਤੀਜਾ ਆਪਣੇ ਮੋਬਾਈਲ ਫੋਨ ਤੇ ਦੇਖਣ ਲਈ ਲਿੰਕ 

12th Result : ਨਤੀਜਾ ਦੇਖਣ ਲਈ ਲਿੰਕ ਇਥੇ ਕਲਿੱਕ ਕਰੋ

 ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਮਾਰਚ 2021 ਦਾ ਨਤੀਜਾ ਅੱਜ 30 ਜੁਲਾਈ ਨੂੰ ਐਲਾਨਿਆ ਜਾਵੇਗਾ। 

ਇਸਸ ਸੰਬੰਧੀ ਜਾਣਕਾਰੀ ਦਿੰਦਿਆਂ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ 12ਵੀਂ ਸ਼੍ਰੇਣੀ ਦਾ ਨਤੀਜਾ 30 ਜੁਲਾਈ ਨੂੰ ਬਾਅਦ ਦੁਪਹਿਰ ਢਾਈ ਵਜੇ ਐਲਾਨਿਆ ਜਾ ਰਿਹਾ ਹੈ। 


ਸਿੱਖਿਆ ਵਿਭਾਗ ਵੱਲੋਂ 12ਵੀਂ ਜਮਾਤ ਦਾ ਨਤੀਜਾ 30 ਜੁਲਾਈ ਨੂੰ ਘੋਸ਼ਿਤ ਕੀਤਾ ਜਾਵੇਗਾ। ਸਿੱਖਿਆ ਵਿਭਾਗ ਵੱਲੋਂ 12 ਵੀਂ ਜਮਾਤ ਦਾ ਨਤੀਜਾ ਘੋਸ਼ਿਤ ਕਰਨ ਲਈ ਤਿਆਰੀਆਂ ਮੁਕੰਮਲ ਕਰ ਲਈ ਗਈਆਂ ਹਨ।

ਇਹ ਵੀ ਪੜ੍ਹੋ: 12ਵੀਂ ਜਮਾਤ ਦਾ ਨਤੀਜਾ ਆਪਣੇ ਮੋਬਾਈਲ ਫੋਨ ਤੇ ਕਿਵੇਂ ਚੈੱਕ ਕੀਤਾ ਜਾਵੇ, ਪੜ੍ਹੋ


12 ਵੀਂ ਜਮਾਤ ਦਾ ਨਤੀਜਾ ਆਪਣੇ ਮੋਬਾਈਲ ਤੇ ਦੇਖਣ ਲਈ ਲਿੰਕ ਜਲਦੀ ਹੀ ਅਪਡੇਟ ਕੀਤਾ ਜਾਵੇਗਾ। ਨਤੀਜਾ ਦੇਖਣ ਲਈ ਇਸ ਪੇਜ ਨੂੰ ਰਿਫਰੈਸ਼ ਕਰਦੇ ਰਹੋ। ਸਭ ਤੋਂ ਪਹਿਲਾਂ ਨਤੀਜਾ ਇਥੇ ਅਪਡੇਟ ਕੀਤਾ ਜਾਵੇਗਾ।


12 ਵੀਂ ਜਮਾਤ ਦਾ ਦੇਖ਼ਣ ਲਈ ਲਿੰਕ ਇਥੇ ਕਲਿੱਕ ਕਰੋ। 





ਨਤੀਜੇ ਸਬੰਧੀ ਜਾਣਕਾਰੀ , ਨੌਕਰੀਆਂ ਅਤੇ ਸਿੱਖਿਆ ਵਾਰੇ ਅਪਡੇਟ ਲਈ ਜੁਆਇੰਨ ਕਰੋ ਟੈਲੀਗਰਾਮ ਚੈਨਲ ਤੇ ਪਾਓ ਹਰ ਅਪਡੇਟ, ਜੁਆਇੰਨ ਕਰਨ ਲਈ ਕਲਿੱਕ ਕਰੋ  



BREAKING NEWS: ਈਟੀਟੀ ਭਰਤੀ ਤੋਂ ਬਾਹਰ ਹੋਏ ਬੀਐੱਡ ਡਿਗਰੀ ਧਾਰਕ, ਨੋਟੀਫਿਕੇਸ਼ਨ ਜਾਰੀ ਪੜ੍ਹੋ

 

ਪ੍ਰਿੰਸੀਪਲ ਸਕੱਤਰ ਵੱਲੋਂ ਪੈਨਲ ਮੀਟਿੰਗ ਦਾ ਸਮਾਂ ਦੇਕੇ ਮੀਟਿੰਗ ਨਾ ਕਰਨ ਵਿਰੁੱਧ ਕੰਪਿਊਟਰ ਅਧਿਆਪਕਾਂ ਵਿੱਚ ਰੋਸ ਅਤੇ 1 ਅਗਸਤ ਦੀ ਮਹਾਂ ਰੈਲੀ ਦਾ ਐਲਾਨ

 ਪ੍ਰਿੰਸੀਪਲ ਸਕੱਤਰ ਵੱਲੋਂ ਪੈਨਲ ਮੀਟਿੰਗ ਦਾ ਸਮਾਂ ਦੇਕੇ ਮੀਟਿੰਗ ਨਾ ਕਰਨ ਵਿਰੁੱਧ ਕੰਪਿਊਟਰ ਅਧਿਆਪਕਾਂ ਵਿੱਚ ਰੋਸ ਅਤੇ 1 ਅਗਸਤ ਦੀ ਮਹਾਂ ਰੈਲੀ ਦਾ ਐਲਾਨ। 



ਕੰਪਿਊਟਰ ਅਧਿਆਪਕ ਯੂiੁਨਅਨ ਦੇ ਜਿਲਾ੍ਹ ਪ੍ਰਧਾਨ ਹਰਜਿੰਦਰ ਸਿੰਘ ਨੇ ਪੈ੍ਰਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਬੀਤੀ 4 ਜੁਲਾਈ ਨੂੰ ਪਟਿਆਲਾ ਰੈਲੀ ਉਪਰੰਤ ਪਟਿਆਲਾ ਪ੍ਰਸ਼ਾਸ਼ਨ ਵੱਲੋਂ ਮੁਖ ਮੰਤਰੀ ਦੇ ਚੀਫ ਪ੍ਰਿੰਸੀਪਲ ਸਕੱਤਰ ਸ਼੍ਰੀ ਸੁਰੇਸ਼ ਕੁਮਾਰ ਨਾਲ ਫੁੱਲ ਪੈਨਲ ਮੀਟਿੰਗ 12 ਜੁਲਾਈ ਦੀ ਤਹਿ ਕਰਵਾਈ ਸੀ ਪ੍ਰੰਤੂ ਇਹ ਮੀਟਿੰਗ ਨਹੀਂ ਕੀਤੀ ਗਈ ਸਗੋਂ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨਾਲ ਸਰਕਟ ਹਾਊਸ ਪਟਿਆਲਾ ਵਿੱਚ ਮੀਟੰਗ ਕਰਨ ਲਈ ਬੁਲਾਇਆ ਗਿਆ ਪਰੰਤੂ ਇਸ ਮੀਟਿੰਗ ਦਾ ਨਤੀਜਾ ਪਹਿਲਾਂ ਦੀ ਤਰਾਂ੍ਹ ਹੀ ਨਾ ਪੱਖੀ ਰਿਹਾ। ਜਿਸ ਕਾਰਨ ਕੰਪਿਊਟਰ ਅਧਿਆਪਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨਾਲ ਲੱਗਭਗ 8-10 ਮੀਟਿੰਗਾਂ ਹੋ ਚੁੱਕੀਆਂ ਹਨ ਜਿਸ ਵਿੱਚ ਮੰਗਾਂ ਨੂੰ ਜਾਇਜ਼ ਦੱਸਿਆ ਜਾਂਦਾ ਹੈ ਪਰੰਤੂ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਜਾਂਦੀ। ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੋਵੇਗਾ ਜਦੋਂ ਕਿਸੇ ਕਰਮਚਾਰੀ ਨੂੰ ਮਾਨਯੋਗ ਰਾਜਪਾਲ ਦੀ ਮਨਜੂਰੀ ਉਪਰੰਤ ਜਾਰੀ ਨੋਟਫਿਕੇਸ਼ਨ ਅਤੇ ਰੈਗੂਲਰ ਵਾਲੇ ਪੱਤਰ ਜਾਰੀ ਕਰਨ ਦੇ 10 ਸਾਲ ਬੀਤਣ ਦੇ ਬਾਵਜੂਦ ਰੈਗੂਲਰ ਵਾਲੇ ਲਾਭ ਨਾ ਦਿੱਤੇ ਗਏ ਹੋਣ। ਪੰਜਾਬ ਦੇ ਸਮੂਹ 7000 ਦੇ ਕਰੀਬ ਕੰਪਿਊਟਰ ਅਧਿਆਪਕ ਮੰਗ ਕਰਦੇ ਹਨ ਕਿ ਸਰਕਾਰ ਉਹਨਾਂ ਨੂੰ ਜਾਰੀ ਨਿਯੁਕਤੀ ਪੱਤਰ ਨੂੰ ਇੰਨਬਿੰਨ ਲਾਗੂ ਕਰਦਿਆਂ ਬਿਨਾਂ ਸ਼ਰਤ ਸਿੱਖਿਆ ਵਿਭਾਗ ਵਿੱਚ ਮਰਜ ਕਰੇ। ਜੇਕਰ ਸਰਕਾਰ ਨੇ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਸੰਬੰਧੀ ਟਾਲਮਟੋਲ ਨੀਤੀ ਸੰਬੰਧੀ ਸਮੂਹ ਕੰਪਿਊਟਰ ਅਧਿਆਪਕ 1 ਅਗਸਤ ਨੂੰ ਪਟਿਆਲਾ ਵਿਖੇ ਵਿਸ਼ਾਲ ਰੈਲੀ ਕਰਨਗੇ ਜਿਸ ਵਿੱਚ ਸਰਕਾਰ ਨੂੰ ਜਗਾਉਣ ਲਈ ਇੱਕ ਸਖਤ ਐਕਸ਼ਨ ਕੀਤਾ ਜਾਵੇਗਾ ਜਿਸਦੀ ਨਿਰੋਲ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਜਿਲ੍ਹਾ ਪ੍ਰਧਾਨ ਦੇ ਨਾਲ ਰਾਜਵਿੰਦਰ ਲਾਖਾ, ਸੁਰਿੰਦਰ ਸਹਿਜਲ, ਯੁਨੁਸ ਖੋਖਰ, ਲਖਵਿੰਦਰ ਕੁਮਾਰ, ਹਰਵਿੰਦਰ ਸਿੰਘ,ਗੁਰਜੀਤ ਸਿੰਘ, ਰਮਨ ਕੁਮਾਰ, ਭੁਪਿੰਦਰ ਸਿੰਘ ਨਛੱਤਰ ਰਾਮ, ਹਰਜਿੰਦਰਜੀਤ ਕੌਰ, ਸ਼ਬੀਨਾ, ਨੀਰੂ ਜੱਸਲ, ਸ਼ਮਾ, ਜੋਤੀ, ਸੁਖਵਿੰਦਰ ਸੁੱਖੀ, ਹੋਰ ਸਾਥੀ ਮੌਜੂਦ ਸਨ।

ਈ ਟੀ ਟੀ ਅਧਿਆਪਕਾਂ ਦੀ ਭਰਤੀ: ਇਹਨਾਂ ਉਮੀਦਵਾਰਾਂ ਨੂੰ ਦਿੱਤੀ ਟੈਟ ਤੋਂ ਛੋਟ

 

ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ ਵਲੋ ਮਿੱਤੀ 28-2-2020 ਨੂੰ 329 ਮਾਸਟਰ / ਮਿਸਟ੍ਰੈਸ ਅਤੇ 6-3-2020 ਨੂੰ 2364 ਈ ਟੀ ਟੀ ਅਧਿਆਪਕਾਂ ਦੀਆਂ ਪੋਸਟਾਂ ਭਰਨ ਸਬੰਧੀ ਵਿਗਿਆਪਨ ਦਿੱਤਾ ਗਿਆ ਸੀ , ਜਿਸ ਵਿਚ ਅੰਸਿਕ ਸੋਧ ਕਰਦੇ ਹੋਏ ਲਿਖਿਆ ਜਾਂਦਾ ਹੈ ਕਿ ਪੰਜਾਬ ਸਿੱਖਿਆ ਵਿਭਾਗ (ਸਿੱਖਿਆ -7 ਸਾਖਾ ) ਦੇ ਨੋਟੀਫੀਕੇਸਨ ਨੰ: 1/88812/2020(4) ਮਿਤੀ 12-10-2020 ( ਕਾਪੀ ਅਨੁਲੱਗ ਉ ਤੇ ਉਪਲਬੱਧ ਹੈ ) ਰਾਹੀ ਜਾਰੀ ਕੀਤੀ ਨੋਟੀਫੀਕੇਸ਼ਨ ਅਨੁਸਾਰ ਮਿਤੀ 23-8-2010 ਤੋਂ ਪਹਿਲਾਂ ਨਿਯੁਕਤ ਸਿੱਖਿਆ ਪ੍ਰੋਵਾਈਡਰ / ਵਲੰਟੀਅਰ ਜਿਨ੍ਹਾਂ ਦੀਆਂ ਯੋਗਤਾਵਾਂ ਭਾਵ ਬੀ ਐਡ/ਈ ਟੀ ਟੀ ਮਿਤੀ 23-8-2010 ਤੋਂ ਪਹਿਲਾਂ ਦੀ ਹੈ ਉਨ੍ਹਾਂ ਨੂੰ TET (ਪੰਜਾਬ ਸਟੇਟ ਅਲੀਜੀਬਿਲਟੀ ਟੈਸਟ) ਤੋਂ ਛੋਟ ਦਿੱਤੀ ਜਾਂਦੀ ਹੈ । 


ਇਸ ਲਈ ਆਨ-ਲਾਈਨ ਅਪਲਾਈ ਕਰਨ ਦੀ ਮਿੱਤੀ ਵਿਚ ਵਾਧਾ ਕਰਦੇ ਹੋਏ ਆਖਰੀ ਮਿਤੀ 29-10-2020 ਅਤੇ ਫੀਸ ਜਮਾ ਕਰਵਾਉਣ ਦੀ ਆਖਰੀ ਮਿਤੀ 30-10-2020 ਕੀਤੀ ਜਾਂਦੀ ਹੈ। ਉਮੀਦਵਾਰ ਵਿਭਾਗ ਦੀ ਵੈਬਸਾਈਟ www.educationrecruitmentboard.com ਤੇ ਅਪਲਾਈ ਕਰ ਸਕਦੇ ਹਨ ।

CBSE BOARD RESULT : ਸੀਬੀਐਸਈ ਵਲੋਂ 12 ਵੀਂ ਜਮਾਤ ਦਾ ਨਤੀਜਾ ਅੱਜ 2 ਵਜੇ

 


(ਸੀਬੀਐਸਈ) ਅੱਜ ਦੁਪਹਿਰ 2 ਵਜੇ 12 ਵੀਂ  ਬੋਰਡ ਪ੍ਰੀਖਿਆਵਾਂ ਦੇ ਨਤੀਜੇ ਜਾਰੀ ਕਰੇਗਾ। ਸੁਪਰੀਮ ਕੋਰਟ ਨੇ ਇਸ ਨਤੀਜੇ ਨੂੰ ਜਾਰੀ ਕਰਨ ਲਈ 31 ਜੁਲਾਈ ਦੀ ਆਖਰੀ ਤਾਰੀਖ ਦਿਤੀ ਗਈ  ਸੀ।


ਵਿਦਿਆਰਥੀ ਅਧਿਕਾਰਤ ਵੈਬਸਾਈਟ cbseresults.nic.in ਰਾਹੀਂ ਆਪਣੇ ਨਤੀਜਿਆਂ ਦੀ ਜਾਂਚ ਕਰ ਸਕਦੇ ਹਨ।

ਇਸ ਤਰ੍ਹਾਂ ਤਿਆਰ ਕੀਤਾ ਗਿਆ ਨਤੀਜਾ : ਬੋਰਡ ਦੁਆਰਾ ਦਿੱਤੇ ਮਾਪਦੰਡਾਂ ਅਨੁਸਾਰ ਇਸ ਸਾਲ 12 ਵੀਂ ਦਾ ਨਤੀਜਾ  30:30:40 ' ਦੇ ਫਾਰਮੂਲੇ ਤੇ ਤਿਆਰ  ਕੀਤਾ ਗਿਆ ਹੈ।

ਵਿਦਿਆ ਦਾਨ : ਪੂਰੀ ਫੀਸ ਅਦਾ ਨਾ ਕਰ ਸਕਣ ਵਾਲੇ ਬੱਚਿਆਂ ਦੇ ਪਿਤਾ ਵਿਰੁੱਧ ਸਕੂਲ ਦੇ ਪ੍ਰਬੰਧਕਾਂ ਵੱਲੋਂ ਐਫ. ਆਈ.ਆਰ. ਦਰਜ




ਲਾਕਡਾਊਨ ਦੌਰਾਨ ਪੂਰੀ ਫੀਸ ਅਦਾ ਨਾ ਕਰ ਸਕਣ ਵਾਲੇ ਬੱਚਿਆਂ ਦੇ ਪਿਤਾ ਵਿਰੁੱਧ ਸਕੂਲ ਦੇ ਪ੍ਰਬੰਧਕਾਂ ਵੱਲੋਂ ਐਫ. ਆਈ.ਆਰ. ਦਰਜ ਕਰਵਾ ਦੇਣ ਦਾ ਇੱਕ ਮਾਮਲਾ ਸਾਹਮਣੇ ਆਇਆ।ਜ਼ਿਕਰਯੋਗ ਹੈ ਕਿ ਜੀਸਸ ਸੇਵੀਅਰ ਸਕੂਲ ਸਮਸ਼ੇਰ ਨਗਰ ਸਰਹਿੰਦ ਦੇ ਚੇਅਰਮੈਨ  ਦੀ ਸ਼ਿਕਾਇਤ 'ਤੇ ਬੀਤੀ 27 ਜੁਲਾਈ ਨੂੰ ਥਾਣਾ ਫ਼ਤਹਿਗੜ੍ਹ ਸਾਹਿਬ ਵਿਖੇ ਸੁਨੀਲ ਸੂਦ ਨਾਮਕ ਵਿਅਕਤੀ ਵਿਰੁੱਧ 66 ਆਈ ਟੀ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ।


 ਉਕਤ ਮੁਕੱਦਮੇ 'ਚ ਨਾਮਜ਼ਦ ਕੀਤੇ ਗਏ ਵਿਅਕਤੀ ਸੁਨੀਲ ਸੂਦ ਨੇ ਪ੍ਰਸ਼ਾਸ਼ਨਿਕ ਅਧਿਕਾਰੀਆਂ,ਸਿੱਖਿਆ ਵਿਭਾਗ ਅਤੇ ਪੁਲਿਸ ਅਧਿਕਾਰੀਆਂ ਨੂੰ ਭੇਜੀਆਂ ਗਈਆਂ ਸ਼ਿਕਾਇਤਾਂ ਦੀਆਂ ਕਾਪੀਆਂ ਦਿਖਾਉਂਦਿਆਂ ਦੱਸਿਆ ਕਿ ਉਸਦੇ ਦੋ ਬੱਚੇ  ਜੀਸਸ ਕਰਾਈਸਟ ਸਕੂਲ ਸਮਸ਼ੇਰ ਨਗਰ ਸਰਹਿੰਦ ਵਿਖੇ ਪੜ੍ਹਦੇ ਸਨ ਤੇ ਲਾਕਡਾਊਨ ਦੌਰਾਨ ਉਸਦੀ ਨੌਕਰੀ ਚਲੇ ਜਾਣ ਕਾਰਨ ਉਸ ਵੱਲੋਂ ਉਕਤ ਸਕੂਲ ਦੇ ਪ੍ਰਬੰਧਕਾਂ ਨੂੰ ਜਾ ਕੇ ਬੇਨਤੀ ਕੀਤੀ ਗਈ ਕਿ ਉਹ ਆਪਣੇ ਬੱਚਿਆਂ ਦੀ ਸਾਰੀ ਫੀਸ ਇਕੱਠੀ ਨਹੀਂ ਭਰ ਸਕਦਾ ਤੇ ਫੀਸ ਸਬੰਧੀ ਮਾਮਲਾ ਹਾਲੇ ਉੱਚ ਅਦਾਲਤ ‘ਚ ਵੀ ਪੈਡਿੰਗ ਹੈ ਤੇ ਉਹ ਅਦਾਲਤ ਅਤੇ ਸਰਕਾਰ ਦੇ ਇਸ ਸਬੰਧੀ ਆਉਣ ਵਾਲੇ ਹੁਕਮਾਂ ਅਨੁਸਾਰ ਬਕਾਇਆ ਫੀਸ ਭਰ ਦੇਣਗੇ ।


ਸੁਨੀਲ ਸੂਦ ਅਨੁਸਾਰ ਉਸ ਵੱਲੋਂ ਇਹ ਗੱਲ ਕਹਿਣ ‘ਤੇ ਤੈਸ਼ 'ਚ ਆਏ ਸਕੂਲ ਦੇ ਕਥਿਤ ਚੇਅਰਮੈਨ ਜੁਆਏ ਕੁੱਟੀ ਉਰਫ ਯੂਹਾਨਨ ਮੈਥੀਊ ਅਤੇ ਉਸਦੇ ਸਟਾਫ ਵੱਲੋਂ ਉਸ ਨਾਲ ਬਦਸਲੂਕੀ ਕਰਦਿਆਂ ਉਸਦੇ ਬੱਚਿਆਂ ਦਾ ਨਾਮ ਸਕੂਲ ਵਿੱਚੋਂ ਕੱਟ ਦਿੱਤਾ ਗਿਆ ਤੇ ਸਕੂਲ ਵੱਲੋਂ ਬਣਾਏ ਗਏ ਵੱਟਸਐਪ ਗਰੁੱਪ ‘ਚੋਂ ਵੀ ਉਨਾਂ ਨੂੰ ਰਿਮੂਵ ਕਰ ਦਿੱਤਾ ਗਿਆ ਜਿਸ ‘ਤੇ ਉਨਾਂ ਵੱਲੋਂ ਸਕੂਲ ਪ੍ਰਬੰਧਕਾਂ ਦੀ ਇਸ ਵਧੀਕੀ ਵਿਰੁੱਧ ਆਵਾਜ਼ ਉਠਾਉਂਦਿਆਂ ਪ੍ਰਸ਼ਾਸ਼ਨ ਅਤੇ ਸਿੱਖਿਆ ਵਿਭਾਗ ਨੂੰ ਮਾਮਲੇ ਦੀ ਸ਼ਿਕਾਇਤ ਕੀਤੀ ਗਈ ਜਿਸ ਤੋਂ ਖਿੱਝ ਕੇ ਸਕੂਲ ਦੇ ਚੇਅਰਮੈਨ ਵੱਲੋਂ ਉਸ ਦੇ ਵਿਰੁੱਧ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਕਿ ਸੁਨੀਲ ਸੂਦ ਨੇ ਸਕੂਲ ਵੱਲੋਂ ਬਣਾਏ ਵੱਟਸਐਪ ਗਰੁੱਪ 'ਚੋਂ ਹੋਰ ਵਿਦਿਆਰਥੀਆਂਦੇ ਮਾਪਿਆਂ ਦੇ ਨੰਬਰ ਕੱਢ ਕੇ ਜੀਸਸ ਪੇਰੈਂਟਸ ਐਸੋਸੀਏਸ਼ਨ ਨਾਮ ਦਾ ਇੱਕ ਵੱਖਰਾ ਗਰੁੱਪ ਬਣਾਇਆ ਹੈ ਜੋ ਕਿ ਗਲਤ ਹੈ।


 ਸੁਨੀਲ ਸੂਦ ਨੇ ਦੋਸ਼ ਲਗਾਏ ਕਿ ਸਕੂਲ ਪ੍ਰਬੰਧਕਾਂ ਵੱਲੋਂ ਮਾਪਿਆਂ ਦੀ ਸਹਿਮਤੀ ਤੋਂ ਬਿਨਾਂ ਇੱਕ ਵੱਟਸਐਪ ਗਰੁੱਪ ਬਣਾ ਕੇ ਸਭ ਨੂੰ ਐਡ ਕਰ ਲਿਆ ਜਾਂਦਾ ਹੈ ਤਾਂ ਉਹ ਸਹੀ ਹੈ ਜਦੋਂ ਕਿ ਜੇਕਰ ਮਾਪਿਆਂ ਵੱਲੋਂ ਕੋਈ ਵੱਟਸਐਪ ਗਰੁੱਪ ਬਣਾ ਲਿਆ ਜਾਂਦਾ ਹੈ ਤਾਂ ਉਸਨੂੰ ਗੈਰਕਾਨੂੰਨੀ ਦੱਸਿਆ ਜਾ ਰਿਹਾ ਹੈ ਉਨਾਂ ਕਿਹਾ ਕਿ ਉਨਾਂ ਵੱਲੋਂ ਸਬੂਤਾਂ ਸਮੇਤ ਦਿੱਤੀਆਂ ਗਈਆਂ ਸ਼ਿਕਾਇਤਾਂ ‘ਤੇ ਤਾਂ ਹਾਲੇ ਤੱਕ ਸਕੂਲ ਪ੍ਰਬੰਧਕਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਜਦੋਂ ਕਿ ਉੱਚੀ ਪਹੁੰਚ ਰੱਖਣ ਵਾਲੇ ਸਕੂਲ ਚੇਅਰਮੈਨ ਦੀ ਸ਼ਿਕਾਇਤ 'ਤੇ ਉਸ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ।

12TH RESULT : 12ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਮਾਰਚ 2021 ਦਾ ਨਤੀਜਾ ਕੱਲ੍ਹ 30 ਜੁਲਾਈ ਨੂੰ



ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਮਾਰਚ 2021 ਦਾ ਨਤੀਜਾ ਕੱਲ੍ਹ 30 ਜੁਲਾਈ ਨੂੰ ਐਲਾਨਿਆ ਜਾਵੇਗਾ। 


ਇਸਸ ਸੰਬੰਧੀ ਜਾਣਕਾਰੀ ਦਿੰਦਿਆਂ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ 12ਵੀਂ ਸ਼੍ਰੇਣੀ ਦਾ ਨਤੀਜਾ 30 ਜੁਲਾਈ ਨੂੰ ਬਾਅਦ ਦੁਪਹਿਰ ਢਾਈ ਵਜੇ ਐਲਾਨਿਆ ਜਾ ਰਿਹਾ ਹੈ।

ਸਿੱਖਿਆ ਵਿਭਾਗ ਵੱਲੋਂ 12ਵੀਂ  ਜਮਾਤ ਦਾ ਨਤੀਜਾ 30 ਜੁਲਾਈ ਨੂੰ    ਘੋਸ਼ਿਤ ਕੀਤਾ ਜਾਵੇਗਾ।  ਸਿੱਖਿਆ ਵਿਭਾਗ ਵੱਲੋਂ 12 ਵੀਂ ਜਮਾਤ ਦਾ ਨਤੀਜਾ ਘੋਸ਼ਿਤ ਕਰਨ ਲਈ ਤਿਆਰੀਆਂ ਮੁਕੰਮਲ ਕਰ ਲਈ ਗਈਆਂ ਹਨ।

ਇਹ ਵੀ ਪੜ੍ਹੋ: 12 ਵੀਂ ਜਮਾਤ ਦਾ ਨਤੀਜਾ ਆਪਣੇ ਮੋਬਾਈਲ ਫੋਨ ਤੇ ਕਿਵੇਂ ਚੈੱਕ ਕੀਤਾ ਜਾਵੇ

12 ਵੀਂ  ਜਮਾਤ ਦਾ ਨਤੀਜਾ ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਵਰਚੁਅਲ ਮੀਟਿੰਗ ਰਾਹੀਂ ਐਲਾਨਿਆ ਜਾਵੇਗਾ ।


12 ਵੀਂ ਜਮਾਤ ਦਾ ਨਤੀਜਾ ਆਪਣੇ ਮੋਬਾਈਲ ਤੇ ਦੇਖਣ ਲਈ ਲਿੰਕ ਜਲਦੀ ਹੀ ਅਪਡੇਟ ਕੀਤਾ ਜਾਵੇਗਾ। ਨਤੀਜਾ ਦੇਖਣ ਲਈ ਇਸ ਪੇਜ ਨੂੰ ਰਿਫਰੈਸ਼ ਕਰਦੇ ਰਹੋ। ਸਭ ਤੋਂ ਪਹਿਲਾਂ ਨਤੀਜਾ ਇਥੇ ਅਪਡੇਟ ਕੀਤਾ ਜਾਵੇਗਾ

12 ਵੀਂ ਜਮਾਤ ਦਾ ਨਤੀਜਾ ਆਨਲਾਈਨ ਦੇਖ਼ਣ ਲਈ ਲਿੰਕ ਇਥੇ ਕਲਿੱਕ ਕਰੋ। 



ਨਤੀਜੇ ਸਬੰਧੀ ਜਾਣਕਾਰੀ , ਨੌਕਰੀਆਂ ਅਤੇ ਸਿੱਖਿਆ ਵਾਰੇ ਅਪਡੇਟ ਲਈ ਜੁਆਇੰਨ ਕਰੋ ਟੈਲੀਗਰਾਮ ਚੈਨਲ ਤੇ ਪਾਓ ਹਰ ਅਪਡੇਟ, ਜੁਆਇੰਨ ਕਰਨ ਲਈ ਕਲਿੱਕ ਕਰੋ  



Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends