ਪੰਜਾਬ ਸਰਕਾਰ ਸੂਬੇ ਦੇ ਮੁਲਾਜ਼ਮਾਂ ਦੇ ਸੰਘਰਸ਼ ਅੱਗੇ ਝੁਕਣ ਲੱਗੀ ਹੈ। ਕੈਬਨਿਟ ਸਬ ਕਮੇਟੀ ਸਾਲ 2011 ਦੌਰਾਨ ਮੁੜ ਸੋਧੇ ਤਨਖਾਹ ਸਕੇਲਾਂ ਵਾਲੇ ਵਰਗਾਂ ਉਪਰ 2.25 ਦਾ ਅੰਕ ਥੋਪਣ ਦੇ ਫੈਸਲੇ ਨੂੰ ਰੱਦ ਕਰ ਸਕਦੀ ਹੈ। ਸੂਤਰਾਂ ਅਨੁਸਾਰ ਕੈਬਨਿਟ ਸਬ ਕਮੇਟੀ ਸਮੂਹ ਮੁਲਾਜ਼ਮ ਦੀ ਤਨਖਾਹ ਸੁਧਾਈ ਇਕੋ ਅੰਕ ਦੇ ਅਧਾਰ ‘ਤੇ ਕਰਨ ਲਈ ਸਹਿਮਤ ਹੋਈ ਹੈ। ਸਾਂਝਾ ਫਰੰਟ 2.25 ਅੰਕ ਰੱਦ ਕਰਨ ਦੀ ਮੰਗ ਕਰ ਰਿਹਾ ਹੈ।
ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਪੰਜਾਬ ਸਰਕਾਰ ਨਾਲ ਮੀਟਿੰਗ ਹੋਈ, ਜਿਸ ਦੌਰਾਨ ਤਨਖਾਹਾਂ ਸੋਧਣ ਦੇ ਅੰਕ ‘ਤੇ ਡੈੱਡਲਾਕ ਬਣਿਆ ਹੋਇਆ ਹੈ।
ਮਿਲੀ ਜਾਣਕਾਰੀ ਮੁਤਾਬਕ ਕੈਬਨਿਟ ਸਬ ਕਮੇਟੀ ਮੁਲਾਜ਼ਮਾਂ ਨਾਲ 3 ਅਗਸਤ ਨੂੰ ਮੁੜ ਮੀਟਿੰਗ ਕਰੇਗੀ। ਮੁਲਾਜ਼ਮ ਆਗੂ ਤਨਖਾਹਾਂ 2.25 ਤੇ 2.59 ਦੀ ਥਾਂ 3.74 ਅੰਕ ਨਾਲ ਸੋਧਣ ਦੀ ਮੰਗ ਕਰ ਰਹੇ ਹਨ ਪਰ ਸਰਕਾਰ 3.74 ਅੰਕ ਨੂੰ ਮੰਨਣ ਤੋਂ ਇਨਕਾਰ ਕਰ ਰਹੀ ਹੈ। ਉਧਰ ਦੂਜੇ ਪਾਸੇ ਸਰਕਾਰ ਦੇ ਮੰਤਰੀਆਂ ਨੇ ਮੁਲਾਜ਼ਮ ਆਗੂਆਂ ਨੂੰ ਇਸ ਮੰਗ ‘ਤੇ ਹੋਰ ਵਿਚਾਰ ਕਰਨ ਲਈ ਕਿਹਾ ਹੈ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਸਰਕਾਰ 2.71 ਅੰਕ ਦੇ ਅਧਾਰ ‘ਤੇ ਤਨਖਾਹਾਂ ਮਿਥਣ ਉਪਰ ਦੇ ਸਹਿਮਤੀ ਸਕਦੀ ਹੈ।
ਪੰਜਾਬ ਸਰਕਾਰ ਸੂਬੇ ਦੇ ਮੁਲਾਜ਼ਮਾਂ ਦੇ ਸੰਘਰਸ਼ ਅੱਗੇ ਲੱਗੀ ਝੁਕਣ , ਪੜ੍ਹੋ ਪੂਰੀ ਖ਼ਬਰ
ਦੱਸਿਆ ਜਾਂਦਾ ਹੈ ਕਿ ਮੁਲਾਜ਼ਮਾਂ ਨਾਲ ਹੋਈ ਮੀਟਿੰਗ ‘ਚ ਪੰਜਾਬ ਭਵਨ ਵਿਚ 4 ਮੰਤਰੀ ਹੀ ਸ਼ਾਮਿਲ ਰਹੇ। ਮੰਤਰੀ ਬ੍ਰਹਮ ਮਹਿੰਦਰਾ, ਬਲਬੀਰ ਸਿੱਧੂ, ਓ ਪੀ ਸੋਨੀ ਅਤੇ ਸਾਧੂ ਸਿੰਘ ਧਰਮਸੋਤ ਮੀਟਿੰਗ ਵਿਚ ਸ਼ਾਮਲ ਹਨ। ਸੂਤਰਾਂ ਅਨੁਸਾਰ ਵਿੱਤ ਮੰਤਰੀ ਦੇ ਮੀਟਿੰਗਾਂ ਵਿਚ ਸ਼ਾਮਲ ਨਾ ਹੋਣ ਕਾਰਨ ਸਰਕਾਰੀ ਪੱਧਰ ‘ਤੇ ਵੀ ਸਵਾਲ ਉਠ ਰਹੇ ਹਨ।