CODE : 06/A 506/A
Roll No. : .................................... [ Map of India and Punjab ]
Total No. of Questions : 6 | | Total No. of Printed Pages : 24
X
2326
ਸਲਾਨਾ ਪ੍ਰੀਖਿਆ ਪ੍ਰਣਾਲੀ
SOCIAL STUDIES
(Punjabi, Hindi and English Versions)
(Morning Session)
Time Allowed : 3 Hours Maximum Marks : 80
(Punjabi Version)
ਨੋਟ :
- ਆਪਣੀ ਉੱਤਰ-ਪੱਤਰੀ ਦੇ ਟਾਈਟਲ ਪੰਨੇ 'ਤੇ ਵਿਸ਼ਾ-ਕੋਡ/ਪੇਪਰ-ਕੋਡ ਵਾਲੇ ਖ਼ਾਨੇ ਵਿੱਚ ਵਿਸ਼ਾ-ਕੋਡ/ਪੇਪਰ-ਕੋਡ 06/A ਜ਼ਰੂਰ ਦਰਜ ਕਰੋ।
- ਉੱਤਰ-ਪੱਤਰੀ ਲੈਂਦੇ ਹੀ ਇਸ ਦੇ ਪੰਨੇ ਗਿਣ ਕੇ ਦੇਖ ਲਓ ਕਿ ਇਸ ਵਿੱਚ ਟਾਈਟਲ ਸਹਿਤ 24 ਪੰਨੇ ਹਨ ਅਤੇ ਠੀਕ ਕ੍ਰਮਵਾਰ ਹਨ।
- ਉੱਤਰ-ਪੱਤਰੀ ਵਿੱਚ ਖ਼ਾਲੀ ਪੰਨਾ/ਪੰਨੇ ਛੱਡਣ ਤੋਂ ਬਾਅਦ ਹੱਲ ਕੀਤੇ ਗਏ ਪ੍ਰਸ਼ਨ/ਪ੍ਰਸ਼ਨਾਂ ਦਾ ਮੁਲਾਂਕਣ ਨਹੀਂ ਕੀਤਾ ਜਾਵੇਗਾ।
- ਕੋਈ ਵਾਧੂ ਸ਼ੀਟ ਨਹੀਂ ਮਿਲੇਗੀ। ਇਸ ਲਈ ਉੱਤਰ ਢੁਕਵੇਂ ਹੀ ਲਿਖੋ ਅਤੇ ਲਿਖਿਆ ਉੱਤਰ ਨਾ ਕੱਟੋ।
- ਸਾਰੇ ਪ੍ਰਸ਼ਨ ਜ਼ਰੂਰੀ ਹਨ।
- ਪ੍ਰਸ਼ਨ-ਪੱਤਰ 6 ਭਾਗਾਂ (ੳ, ਅ, ੲ, ਸ, ਹ, ਕ) ਵਿੱਚ ਵੰਡਿਆ ਗਿਆ ਹੈ।
- ਭਾਗ-ੳ ਪ੍ਰਸ਼ਨ ਨੰਬਰ 1 ਦੇ 10 (i-x) ਉਪ-ਭਾਗ ਹਨ। ਹਰ ਪ੍ਰਸ਼ਨ 1 ਅੰਕ ਦਾ ਹੈ।
- ਭਾਗ-ਅ ਪ੍ਰਸ਼ਨ ਨੰਬਰ 2 ਦੇ 10 (i-x) ਉਪ-ਭਾਗ ਹਨ। ਹਰ ਪ੍ਰਸ਼ਨ 1 ਅੰਕ ਦਾ ਹੈ।
- ਭਾਗ-ੲ ਪ੍ਰਸ਼ਨ ਨੰਬਰ 3 ਦੇ 8 (i-viii) ਉਪ-ਭਾਗ ਹਨ। ਹਰੇਕ ਪ੍ਰਸ਼ਨ ਦਾ ਉੱਤਰ 30-50 ਸ਼ਬਦਾਂ ਵਿੱਚ ਦੇਣਾ ਹੈ। ਹਰ ਪ੍ਰਸ਼ਨ 3 ਅੰਕ ਦਾ ਹੈ।
- ਭਾਗ-ਸ ਪ੍ਰਸ਼ਨ ਨੰਬਰ 4 ਦੇ 4 (i-iv) ਉਪ-ਭਾਗ (100% ਅੰਦਰੂਨੀ ਛੋਟ ਵਾਲੇ) ਹਨ। ਹਰੇਕ ਪ੍ਰਸ਼ਨ ਦਾ ਉੱਤਰ 80-100 ਸ਼ਬਦਾਂ ਵਿੱਚ ਦੇਣਾ ਹੈ। ਹਰ ਪ੍ਰਸ਼ਨ 5 ਅੰਕ ਦਾ ਹੈ।
- ਭਾਗ-ਹ ਪ੍ਰਸ਼ਨ ਨੰਬਰ 5 ਦੇ ਸਰੋਤ ਆਧਾਰਿਤ 2 ਉਪ-ਭਾਗ ਹਨ। ਹਰ ਉਪ-ਭਾਗ 4 ਅੰਕ ਦਾ ਹੈ।
- ਭਾਗ-ਕ ਪ੍ਰਸ਼ਨ ਨੰਬਰ 6 ਮਾਨ-ਚਿੱਤਰ ਨਾਲ ਸੰਬੰਧਿਤ ਹੈ। ਇਸ ਵਿੱਚ ਦੋ ਉਪ-ਭਾਗ ਹਨ। ਭੂਗੋਲ ਭਾਗ ਵਿੱਚੋਂ ਭਾਰਤ ਦੇ ਨਕਸ਼ੇ ਅਤੇ ਇਤਿਹਾਸ ਭਾਗ ਵਿੱਚੋਂ 1947 ਤੋਂ ਪਹਿਲਾਂ ਦੇ ਪੰਜਾਬ ਦੇ ਨਕਸ਼ੇ ਵਿੱਚ 6-6 ਸਥਾਨਾਂ ਵਿੱਚੋਂ 4-4 ਸਥਾਨ ਭਰਨੇ ਹਨ। ਹਰੇਕ ਸਥਾਨ ਭਰਨ ਦਾ 1 ਅੰਕ ਹੈ।
(ਬਹੁ ਵਿਕਲਪੀ ਪ੍ਰਸ਼ਨ)
(i) ਹੇਠ ਲਿਖਿਆਂ ਵਿੱਚੋਂ ਕਿਹੜੇ ਰਾਜ ਵਿੱਚ ਕਾਲੀ ਮਿੱਟੀ ਪਾਈ ਜਾਂਦੀ ਹੈ?
(ii) ਭਾਰਤ ਦੀ ਸਭ ਤੋਂ ਵੱਡੀ ਬੰਦਰਗਾਹ ਕਿਹੜੀ ਹੈ?
(iii) ਸ਼ਿਸ਼ੂ ਮੌਤ ਦਰ ਵਿੱਚ ਕਿੰਨੇ ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਦੀ ਮੌਤ ਦਰ ਨੂੰ ਸ਼ਾਮਲ ਕੀਤਾ ਜਾਂਦਾ ਹੈ?
(iv) ਭਾਰਤ ਵਿਸ਼ਵ ਵਪਾਰ ਸੰਗਠਨ ਦਾ ਮੈਂਬਰ ਕਦੋਂ ਬਣਿਆ?
(v) ਸਟਾਕ ਐਕਸਚੇਂਜ ਬਜ਼ਾਰ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਹੇਠ ਲਿਖਿਆਂ ਵਿੱਚੋਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ?
(vi) ਦਰਿਆ ਸਿੰਧ ਅਤੇ ਦਰਿਆ ਜਿਹਲਮ ਦੇ ਵਿਚਕਾਰਲੇ ਇਲਾਕੇ ਨੂੰ ਕੀ ਕਹਿੰਦੇ ਹਨ?
(vii) ਸ਼ਹੀਦ ਮਿਸਲ ਦਾ ਮੋਢੀ ਕੌਣ ਸੀ?
(viii) ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਤੇ ਕਦੋਂ ਜਿੱਤ ਪ੍ਰਾਪਤ ਕੀਤੀ?
(ix) 'ਸਾਈਮਨ ਕਮਿਸ਼ਨ, ਵਾਪਸ ਜਾਓ' ਦਾ ਨਾਅਰਾ ਕਿਸ ਨੇ ਲਗਾਇਆ?
(x) 'ਦੀਨ-ਏ-ਇਲਾਹੀ' ਕਿਹੜੇ ਬਾਦਸ਼ਾਹ ਦੀ ਉਦਾਰਵਾਦੀ ਨੀਤੀ ਦਾ ਪ੍ਰਮਾਣ ਹੈ?
(ਵਸਤੂਨਿਸ਼ਠ ਪ੍ਰਸ਼ਨ) 10 x 1 = 10
(ੳ) ਖਾਲੀ ਥਾਵਾਂ ਭਰੋ :
(i) ......................... ਨੇ ਕਾਰਪੋਰੇਟ ਘਰਾਣਿਆਂ ਦਾ ਬੀਜਾਂ 'ਤੇ ਕਬਜ਼ੇ ਦਾ ਸਦਾ ਵਿਰੋਧ ਕੀਤਾ।
(ii) ਕੋਲਾਰ ......................... ਲਈ ਪ੍ਰਸਿੱਧ ਹੈ।
(iii) ਮਾਲਕੀਅਤ ਦੇ ਆਧਾਰ 'ਤੇ ਅਰਥਵਿਵਸਥਾ ......................... ਤਰ੍ਹਾਂ ਦੀ ਹੁੰਦੀ ਹੈ।
(iv) ਲੋਧੀ ਵੰਸ਼ ਦਾ ਪਹਿਲਾ ਸ਼ਾਸਕ ......................... ਸੀ।
(v) ਭਾਰਤ ਦੇ ਲੋਕ ਪ੍ਰਤੀਨਿਧਤਾ ਐਕਟ 1951 ਦੀਆਂ ਸ਼ਰਤਾਂ ਅਨੁਸਾਰ ਦਲਾਂ ਦੀ ਰਜਿਸਟ੍ਰੇਸ਼ਨ ......................... ਕਰਦਾ ਹੈ।
(ਅ) ਹਰੇਕ ਪ੍ਰਸ਼ਨ ਦਾ ਉੱਤਰ ਇੱਕ ਸ਼ਬਦ ਜਾਂ ਇੱਕ ਵਾਕ ਵਿੱਚ ਦਿਓ :
(vi) ਰਾਜ ਮਾਰਗਾਂ ਦੇ ਨਿਰਮਾਣ ਅਤੇ ਸੰਭਾਲ ਲਈ ਕੌਣ ਜ਼ਿੰਮੇਵਾਰ ਹੁੰਦਾ ਹੈ?
(vii) ਬੀਮੇ ਤੋਂ ਕੀ ਭਾਵ ਹੈ?
(viii) ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਹੋਇਆ?
(ix) ਲਾਹੌਰ ਦੇ ਸ਼ਹਿਰੀਆਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਲਾਹੌਰ 'ਤੇ ਹਮਲਾ ਕਰਨ ਦਾ ਕਿਉਂ ਸੱਦਾ ਦਿੱਤਾ?
(x) ਪਹਿਲੀ ਸੰਸਾਰ ਜੰਗ ਤੋਂ ਬਾਅਦ ਕਿਹੜਾ ਕੌਮਾਂਤਰੀ ਸੰਗਠਨ ਸਥਾਪਿਤ ਕੀਤਾ ਗਿਆ ਸੀ?
(i) 'ਜੈਵਿਕ ਸੂਬੇ' ਉੱਤੇ ਇੱਕ ਨੋਟ ਲਿਖੋ।
(ii) ਪਾਣੀ, ਨਵਿਆਉਣਯੋਗ ਸਾਧਨ ਕਿਵੇਂ ਬਣਦਾ ਹੈ?
(iii) ਮੁਦਰਾ ਤੋਂ ਤੁਹਾਡਾ ਕੀ ਭਾਵ ਹੈ?
(iv) ਉਤਪਾਦ ਦੇ ਉੱਪਰ, ਤੁਸੀਂ ਉਤਪਾਦ ਸੰਬੰਧੀ ਕਿਸ ਕਿਸਮ ਦੀ ਸੂਚਨਾ ਦੇਖਣਾ ਚਾਹੁੰਦੇ ਹੋ?
(v) ਅਨੰਦਪੁਰ ਸਾਹਿਬ ਦੀ ਦੂਜੀ ਲੜਾਈ ਕਦੋਂ ਹੋਈ? ਇਸ ਦਾ ਸੰਖੇਪ ਵਰਣਨ ਕਰੋ।
(vi) ਮਹਾਰਾਜਾ ਰਣਜੀਤ ਸਿੰਘ ਦੇ ਬਚਪਨ ਦੀਆਂ ਬਹਾਦਰੀ ਦੀਆਂ ਘਟਨਾਵਾਂ ਦਾ ਹਾਲ ਲਿਖੋ।
(vii) ਭੈਰੋਵਾਲ ਦੀ ਸੰਧੀ ਦੀਆਂ ਕੋਈ ਤਿੰਨ ਧਾਰਾਵਾਂ ਦੱਸੋ।
(viii) ਸੰਘਾਤਮਕ ਸ਼ਾਸਨ ਪ੍ਰਣਾਲੀ ਵਿੱਚ ਕਿਹੜੇ-ਕਿਹੜੇ ਪੱਧਰ 'ਤੇ ਕਿੰਨੀਆਂ ਸਰਕਾਰਾਂ ਹੁੰਦੀਆਂ ਹਨ? ਵਿਆਖਿਆ ਕਰੋ।
(i) ਭਾਰਤ ਵਿੱਚ ਖੇਤੀਬਾੜੀ ਦੇ ਮੌਸਮਾਂ ਬਾਰੇ ਵਿਆਖਿਆ ਕਰੋ।
ਸਨਅਤਾਂ ਕਾਰਨ ਵਾਤਾਵਰਣ ਪਲੀਤ ਹੋਣ ਦੇ ਅਸਰ ਘਟਾਉਣ ਲਈ ਕੀ-ਕੀ ਕਦਮ ਚੁੱਕੇ ਜਾ ਸਕਦੇ ਹਨ?
(ii) ਅਰਥਸ਼ਾਸਤਰ ਦੀ ਧਨ ਸੰਬੰਧੀ ਪਰਿਭਾਸ਼ਾ ਦੀ ਵਿਆਖਿਆ ਕਰੋ।
ਕੰਮ ਦੇ ਸੁਭਾਅ ਦੇ ਆਧਾਰ 'ਤੇ ਅਰਥ ਵਿਵਸਥਾ ਦੀਆਂ ਕਿਸਮਾਂ ਦਾ ਵਰਣਨ ਕਰੋ।
(iii) ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਬਾਰੇ ਵਿਸਥਾਰ ਸਹਿਤ ਲਿਖੋ।
ਗੁਰੂ ਅਰਜਨ ਦੇਵ ਜੀ ਨੇ ਸਿੱਖ ਧਰਮ ਦੇ ਵਿਕਾਸ ਲਈ ਕੀ ਯੋਗਦਾਨ ਪਾਇਆ?
(iv) ਭਾਰਤੀ ਰਾਜਨੀਤੀ ਦਾ ਇੱਕ ਪਹਿਲੂ ਇਹ ਹੈ ਕਿ ਸਿਆਸਤ ਜਾਤੀ 'ਤੇ ਆਧਾਰਤ ਹੈ, ਤੁਸੀਂ ਸਹਿਮਤ ਹੋ ਕਿ ਨਹੀਂ, ਕਾਰਨ ਦੱਸੋ।
ਭਾਰਤੀ ਨਾਗਰਿਕਾਂ ਵਿੱਚ ਰਾਜਨੀਤਕ ਚੇਤਨਤਾ ਦਾ ਵਿਕਾਸ ਕਿਵੇਂ ਹੋਇਆ?
(ੳ) ਘਾਟੇ ਦੀ ਵਿੱਤ-ਵਿਵਸਥਾ ਉਹ ਵਿਧੀ ਹੈ ਜਿਸਦੇ ਰਾਹੀਂ ਸਰਕਾਰ ਆਪਣੇ ਘਾਟੇ ਨੂੰ ਕੇਂਦਰੀ ਬੈਂਕ ਤੋਂ ਕਰਜ਼ਾ ਲੈ ਕੇ ਪੂਰਾ ਕਰਦੀ ਹੈ। ਕੇਂਦਰੀ ਬੈਂਕ ਇਸ ਕਰਜ਼ੇ ਨੂੰ ਨਵੇਂ ਨੋਟ ਛਾਪਕੇ ਪੂਰਾ ਕਰਦਾ ਹੈ। ਇਸਦੇ ਸਿੱਟੇ ਵਜੋਂ ਮੁਦਰਾ-ਪੂਰਤੀ ਵਿੱਚ ਵਾਧਾ ਹੁੰਦਾ ਹੈ ਅਤੇ ਕੀਮਤਾਂ ਦੇ ਵੱਧਣ ਦੀ ਸੰਭਾਵਨਾ ਹੋ ਜਾਂਦੀ ਹੈ। ਘਾਟੇ ਦੀ ਵਿੱਤ ਵਿਵਸਥਾ, ਸਰਕਾਰੀ ਬਜਟ ਨੂੰ ਪੂਰਾ ਕਰਨ ਲਈ ਇੱਕ ਉਪਾਅ ਹੈ। ਜਦੋਂ ਸਰਕਾਰ ਦਾ ਕੁੱਲ ਖਰਚਾ ਸਰਕਾਰ ਦੀ ਆਮਦਨ ਤੋਂ ਵਧੇਰੇ ਹੁੰਦਾ ਹੈ ਤਾਂ ਸਰਕਾਰ ਨੂੰ ਘਾਟਾ ਹੁੰਦਾ ਹੈ। ਇਸ ਘਾਟੇ ਨੂੰ ਪੂਰਾ ਕਰਨ ਲਈ ਜਦੋਂ ਹੇਠ ਲਿਖੇ ਤਰੀਕਿਆਂ ਵਿੱਚੋਂ ਕੋਈ ਵੀ ਤਰੀਕਾ ਅਪਣਾਇਆ ਜਾਂਦਾ ਹੈ ਤਾਂ ਉਸਨੂੰ ਘਾਟੇ ਦੀ ਵਿੱਤ-ਵਿਵਸਥਾ ਕਿਹਾ ਜਾਂਦਾ ਹੈ: (i) ਸਰਕਾਰ ਰਾਹੀਂ ਆਪਣੇ ਘਾਟੇ ਨੂੰ ਪੂਰਾ ਕਰਨ ਲਈ ਕੇਂਦਰੀ ਬੈਂਕ ਤੋਂ ਕਰਜ਼ਾ ਲੈਣਾ। ਕੇਂਦਰੀ ਬੈਂਕ ਇਹ ਕਰਜ਼ਾ ਨਵੇਂ ਨੋਟ ਛਾਪਕੇ ਦਿੰਦਾ ਹੈ। (ii) ਸਰਕਾਰੀ ਖਜ਼ਾਨੇ ਵਿੱਚ ਪਈ ਹੋਈ ਨਕਦੀ-ਜਮ੍ਹਾਂ ਕੱਢਵਾ ਕੇ ਘਾਟੇ ਨੂੰ ਪੂਰਾ ਕਰਨਾ। (iii) ਸਰਕਾਰ ਦੁਆਰਾ ਰਿਜ਼ਰਵ ਬੈਂਕ ਰਾਹੀਂ ਜਾਰੀ ਕੀਤੀ ਗਈ ਮੁਦਰਾ ਤੋਂ ਬਿਨ੍ਹਾਂ ਹੋਰ ਨਵੀਂ ਮੁਦਰਾ ਜਾਰੀ ਕਰਨਾ। ਉਪਰੋਕਤ ਤਿੰਨਾਂ ਤਰੀਕਿਆਂ ਨਾਲ ਦੇਸ਼ ਵਿੱਚ ਮੁਦਰਾ ਦੀ ਪੂਰਤੀ ਵਿੱਚ ਵਾਧਾ ਹੁੰਦਾ ਹੈ। ਭਾਰਤ ਵਿੱਚ ਘਾਟੇ ਦੀ ਵਿੱਤ-ਵਿਵਸਥਾ ਦਾ ਜ਼ਿਆਦਾਤਰ ਹਿੱਸਾ ਰਿਜ਼ਰਵ ਬੈਂਕ ਤੋਂ ਰੁਪਇਆ ਉਧਾਰ ਲੈ ਕੇ ਪੂਰਾ ਕੀਤਾ ਜਾਂਦਾ ਹੈ। ਰਿਜ਼ਰਵ ਬੈਂਕ ਨੂੰ ਸਰਕਾਰ ਕਰਜ਼ੇ ਦੇ ਬਦਲੇ ਵਿੱਚ ਸਰਕਾਰੀ ਪ੍ਰਤੀਭੂਤੀਆਂ ਦੇ ਦਿੰਦੀ ਹੈ। ਰਿਜ਼ਰਵ ਬੈਂਕ ਸਰਕਾਰੀ ਪ੍ਰਤੀਭੂਤੀਆਂ ਨੂੰ ਸੰਚਿਤ ਕੋਸ਼ ਵਿੱਚ ਰੱਖਕੇ ਨਵੇਂ ਨੋਟ ਛਾਪ ਦਿੰਦਾ ਹੈ ਅਤੇ ਸਰਕਾਰ ਨੂੰ ਕਰਜ਼ਾ ਦੇ ਦਿੰਦਾ ਹੈ। ਇਸ ਤਰ੍ਹਾਂ ਮੁਦਰਾ ਦੀ ਪੂਰਤੀ ਵੱਧ ਜਾਂਦੀ ਹੈ ਜਿਸ ਕਾਰਣ ਕੀਮਤਾਂ ਦਾ ਪੱਧਰ ਉੱਚਾ ਉਠ ਜਾਂਦਾ ਹੈ।
ਉਪਰੋਕਤ ਪੈਰ੍ਹੇ ਨੂੰ ਪੜ੍ਹਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :
- ਘਾਟੇ ਦੀ ਵਿੱਤ-ਵਿਵਸਥਾ ਦਾ ਕੀ ਅਰਥ ਹੈ?
- ਘਾਟੇ ਦੀ ਵਿੱਤ-ਵਿਵਸਥਾ ਦੇ ਨਤੀਜੇ ਵਜੋਂ ਮੁਦਰਾ-ਪੂਰਤੀ ਅਤੇ ਕੀਮਤਾਂ 'ਤੇ ਕੀ ਅਸਰ ਪੈਂਦਾ ਹੈ?
- ਭਾਰਤ ਵਿੱਚ ਘਾਟੇ ਦੀ ਵਿੱਤ-ਵਿਵਸਥਾ ਦਾ ਵੱਡਾ ਹਿੱਸਾ ਕਿਹੜੇ ਤਰੀਕੇ ਨਾਲ ਪੂਰਾ ਕੀਤਾ ਜਾਂਦਾ ਹੈ?
- ਰਿਜ਼ਰਵ ਬੈਂਕ ਸਰਕਾਰੀ ਪ੍ਰਤੀਭੂਤੀਆਂ ਦੀ ਵਰਤੋਂ ਕਰਕੇ ਸਰਕਾਰ ਨੂੰ ਕਰਜ਼ਾ ਕਿਵੇਂ ਪ੍ਰਦਾਨ ਕਰਦਾ ਹੈ?
(ਅ) ਲੰਮੀ ਗੁਲਾਮੀ ਅਤੇ ਰਜਵਾੜਾ ਸ਼ਾਹੀ ਦੇ ਸ਼ਾਸਨ ਤੋਂ ਬਾਅਦ ਅਤੇ ਦੇਸ਼ ਦੀ ਆਜ਼ਾਦੀ ਪਿੱਛੋਂ ਭਾਰਤ ਵਿੱਚ ਲੋਕਤੰਤਰੀ ਸ਼ਾਸਨ ਪ੍ਰਣਾਲੀ ਦੀ ਸਥਾਪਨਾ ਕੀਤੀ ਗਈ। ਭਾਰਤ ਅਤੇ ਦੂਜੇ ਦੇਸ਼ਾਂ ਦੇ ਰਾਜਨੀਤੀਵਾਨਾਂ ਨੇ ਭਾਰਤੀ ਲੋਕਤੰਤਰ ਦੀ ਸਫਲਤਾ ਤੇ ਭਵਿੱਖ ਸੰਬੰਧੀ ਸ਼ੰਕਾ ਪ੍ਰਗਟਾਈ। ਭਾਰਤ ਤੇ ਲੋਕਾਂ ਵਿੱਚ ਅਗਿਆਨਤਾ, ਅਨਪੜ੍ਹਤਾ, ਫਿਰਕਾਪ੍ਰਸਤੀ, ਜਾਤਵਾਦ, ਪ੍ਰਾਂਤਵਾਦ, ਭਾਸ਼ਾਵਾਦ, ਆਰਥਿਕ ਅਤੇ ਸਮਾਜਿਕ ਅਸਮਾਨਤਾ ਤੇ ਗਰੀਬੀ ਆਦਿ ਬੁਰਾਈਆਂ ਦੀ ਭਰਮਾਰ ਸੀ। ਲੋਕਤੰਤਰ ਨੂੰ ਅਸਫਲ ਕਰਨ ਦੇ ਸਾਰੇ ਤੱਤ ਤੇ ਤੱਥ ਭਾਰਤ ਵਿੱਚ ਮੌਜੂਦ ਸਨ। ਇਹਨਾਂ ਨਾਂਹ ਪੱਖੀ ਤੱਤਾਂ ਦੇ ਬਾਵਜੂਦ ਭਾਰਤ ਦੇ 67 ਸਾਲ ਦੀ ਕਾਰਜਸ਼ੀਲਤਾ ਵਿੱਚ ਭਾਰਤੀ ਲੋਕਤੰਤਰ ਦੀ ਸਫਲਤਾ ਦਾ ਸੰਕੇਤ ਮਿਲਦਾ ਹੈ। ਭਾਰਤ ਦੇ ਲੋਕਾਂ ਦੀ ਜਾਗਰੂਕਤਾ, ਲੋਕਤੰਤਰ ਪ੍ਰਤੀ ਪਿਆਰ ਤੇ ਸਤਿਕਾਰ, ਸੱਚਾਈ ਸ਼ਾਸਨ ਪ੍ਰਤੀ ਸ਼ਰਧਾ, ਭਾਰਤ ਦੀ ਧਰਮ ਨਿਰਪੱਖਤਾ ਦੀ ਭਾਵਨਾ ਆਦਿ ਨੇ ਭਾਰਤੀ ਲੋਕਤੰਤਰ ਨੂੰ ਸਫਲ ਬਣਾਉਣ ਵਿੱਚ ਲੋੜੀਂਦੀ ਭੂਮਿਕਾ ਨਿਭਾਈ ਹੈ। ਨਿਰਸੰਦੇਹ ਭਾਰਤ ਦੇ ਲੋਕਤੰਤਰ ਵਿੱਚ ਬਹੁਤ ਸਾਰੀਆਂ ਉਣਤਾਈਆਂ ਹਨ। ਭਾਰਤੀ ਲੋਕਤੰਤਰ ਦੀਆਂ ਕੁਝ ਉਣਤਾਈਆਂ ਬਹੁਤ ਖਤਰਨਾਕ ਵੀ ਹਨ ਪਰ ਇਸ ਦੇ ਬਾਵਜੂਦ ਭਾਰਤੀ ਲੋਕਤੰਤਰ ਸਥਿਰ ਅਤੇ ਮਜ਼ਬੂਤ ਹੈ। ਜਦੋਂ ਅਸੀਂ ਭਾਰਤ ਦੇ ਗੁਆਂਢ ਦੇ ਨਜ਼ਦੀਕੀ ਦੇਸ਼ਾਂ ਵਿੱਚ ਲੋਕਤੰਤਰ ਦਾ ਜਨਾਜ਼ਾ ਨਿਕਲਦਾ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਲੋਕਤੰਤਰ ਨੂੰ ਲੜਖੜਾਉਂਦੇ ਦੇਖਦੇ ਹਾਂ ਅਤੇ ਦੂਜੇ ਪਾਸੇ ਜਦੋਂ ਅਸੀਂ ਭਾਰਤੀ ਲੋਕਤੰਤਰ ਨੂੰ ਸਥਿਰ ਅਤੇ ਸਫਲਤਾ ਨਾਲ ਵਿਚਰਦਾ ਦੇਖਦੇ ਹਾਂ ਤਾਂ ਸਾਡਾ ਦਿਲ ਖੁਸ਼ੀ ਤੇ ਗੌਰਵ ਨਾਲ ਭਰ ਜਾਂਦਾ ਹੈ।
ਉਪਰੋਕਤ ਪੈਰ੍ਹੇ ਨੂੰ ਪੜ੍ਹਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :
- ਲੋਕਤੰਤਰ ਨੂੰ ਅਸਫਲ ਕਰਨ ਵਾਲੇ ਕਿਹੜੇ ਤੱਤ ਭਾਰਤ ਵਿੱਚ ਮੌਜੂਦ ਸਨ?
- ਭਾਰਤੀ ਲੋਕਤੰਤਰ ਦੀ ਸਫਲਤਾ ਦੇ ਕਿਹੜੇ ਸੰਕੇਤ ਮਿਲਦੇ ਹਨ?
- ਭਾਰਤੀ ਲੋਕਤੰਤਰ ਨੂੰ ਸਫਲ ਬਣਾਉਣ ਵਿੱਚ ਕਿਹੜੇ ਤੱਤਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ?
- ਗੁਆਂਢੀ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਹਾਲਾਤ ਦੇ ਮੁਕਾਬਲੇ ਭਾਰਤੀ ਲੋਕਤੰਤਰ ਬਾਰੇ ਕੀ ਨਤੀਜਾ ਕੱਢਿਆ ਜਾ ਸਕਦਾ ਹੈ?
(i) ਭਾਰਤ ਦੇ ਮਾਨ-ਚਿੱਤਰ ਵਿੱਚ 6 ਵਿੱਚੋਂ ਕੋਈ 4 ਸਥਾਨ ਭਰੋ :
ਸਭ ਤੋਂ ਵੱਧ ਜੰਗਲ ਵਾਲਾ ਰਾਜ, ਕੋਈ ਇੱਕ ਖੁਸ਼ਕ ਮਿੱਟੀ ਦਾ ਖੇਤਰ, ਕੋਈ ਇੱਕ ਲੋਹਾ ਅਤੇ ਇਸਪਾਤ ਪਲਾਂਟ, ਨਾਗਾਰਜੁਨ ਡੈਮ, ਕੋਈ ਇੱਕ ਕਣਕ ਉਤਪਾਦਕ ਖੇਤਰ, ਕੋਈ ਇੱਕ ਮੈਂਗਨੀਜ਼ ਉਤਪਾਦਕ ਖੇਤਰ
(ii) 1947 ਤੋਂ ਪਹਿਲਾਂ ਦੇ ਪੰਜਾਬ ਦੇ ਮਾਨ-ਚਿੱਤਰ ਵਿੱਚ 6 ਵਿੱਚੋਂ ਕੋਈ 4 ਸਥਾਨ ਭਰੋ :
ਚਮਕੌਰ ਸਾਹਿਬ, ਖਿਦਰਾਣਾ, ਸੋਨੀਪਤ, ਸਮਾਨਾ, ਫਿਰੋਜ਼ਸ਼ਾਹ, ਮੁਲਤਾਨ
PSEB Class 10 Punjabi A Exam – 8 March 2026
PSEB Class 10 Punjabi A Guess Paper Set 1 – 2026 PSEB Class 10 Punjabi A Guess Paper Set 2 – March 2026 PSEB Class 10 Punjabi A Guess Paper Set 3 – March 2026 PSEB Class 10 Punjabi A Guess Paper Set 4 – March 2026Answer Key (ਉੱਤਰ ਕੁੰਜੀ)
Disclaimer: It is the Unofficial Answer Key. The following answers for objective and source-based questions have been generated from external general knowledge to assist you and should be independently verified.
ਭਾਗ - ੳ (ਬਹੁ ਵਿਕਲਪੀ ਪ੍ਰਸ਼ਨ)
- (ੲ) ਗੁਜਰਾਤ
- (ੲ) ਮੁੰਬਈ
- (ੳ) 1 ਸਾਲ
- (ਅ) 1 ਜਨਵਰੀ, 1995
- (ਸ) ਉਪਰੋਕਤ ਸਾਰੇ
- (ੲ) ਦੁਆਬ ਸਿੰਧ ਸਾਗਰ
- (ੳ) ਸੁਧਾ ਸਿੰਘ (ਨੋਟ: ਬਾਬਾ ਦੀਪ ਸਿੰਘ ਜੀ ਮੋਢੀ ਸਨ, ਪਰ ਵਿਕਲਪਾਂ ਅਨੁਸਾਰ ਸੁਧਾ ਸਿੰਘ ਸਹੀ ਹੈ)
- (ਸ) 1799 ਈ.
- (ਅ) ਲਾਲਾ ਲਾਜਪਤ ਰਾਏ
- (ਸ) ਅਕਬਰ
ਭਾਗ - ਅ (ਵਸਤੂਨਿਸ਼ਠ ਪ੍ਰਸ਼ਨ)
(ੳ) ਖਾਲੀ ਥਾਵਾਂ:
- ਵੰਦਨਾ ਸ਼ਿਵਾ (Vandana Shiva)
- ਸੋਨੇ ਦੀਆਂ ਖਾਣਾਂ (Gold mines)
- ਤਿੰਨ (Three - Public, Private, Mixed)
- ਬਹਿਲੋਲ ਲੋਧੀ (Bahlol Lodi)
- ਚੋਣ ਕਮਿਸ਼ਨ (Election Commission)
(ਅ) ਇੱਕ ਸ਼ਬਦ/ਵਾਕ:
- ਰਾਜ ਸਰਕਾਰ / ਲੋਕ ਨਿਰਮਾਣ ਵਿਭਾਗ (State Government / PWD)
- ਬੀਮਾ ਇੱਕ ਅਜਿਹਾ ਇਕਰਾਰਨਾਮਾ ਹੈ ਜਿਸ ਵਿੱਚ ਕੋਈ ਕੰਪਨੀ ਪ੍ਰੀਮੀਅਮ ਦੇ ਬਦਲੇ ਵਿੱਤੀ ਨੁਕਸਾਨ ਦੀ ਭਰਪਾਈ ਕਰਨ ਦੀ ਗਰੰਟੀ ਦਿੰਦੀ ਹੈ।
- 1666 ਈ. (22 ਦਸੰਬਰ 1666)
- ਭੰਗੀ ਸਰਦਾਰਾਂ ਦੇ ਜ਼ੁਲਮਾਂ ਤੋਂ ਤੰਗ ਆ ਕੇ।
- ਲੀਗ ਆਫ਼ ਨੇਸ਼ਨਜ਼ (League of Nations)
ਭਾਗ - ਹ (ਸਰੋਤ ਆਧਾਰਿਤ ਪ੍ਰਸ਼ਨ - ਪੈਰਾ 1)
- ਘਾਟੇ ਦੀ ਵਿੱਤ-ਵਿਵਸਥਾ ਉਹ ਵਿਧੀ ਹੈ ਜਿਸਦੇ ਰਾਹੀਂ ਸਰਕਾਰ ਆਪਣੇ ਘਾਟੇ ਨੂੰ ਕੇਂਦਰੀ ਬੈਂਕ ਤੋਂ ਕਰਜ਼ਾ ਲੈ ਕੇ ਪੂਰਾ ਕਰਦੀ ਹੈ।
- ਇਸਦੇ ਨਤੀਜੇ ਵਜੋਂ ਮੁਦਰਾ-ਪੂਰਤੀ ਵਿੱਚ ਵਾਧਾ ਹੁੰਦਾ ਹੈ ਅਤੇ ਕੀਮਤਾਂ ਦੇ ਵੱਧਣ ਦੀ ਸੰਭਾਵਨਾ ਹੋ ਜਾਂਦੀ ਹੈ।
- ਭਾਰਤ ਵਿੱਚ ਇਸਦਾ ਜ਼ਿਆਦਾਤਰ ਹਿੱਸਾ ਰਿਜ਼ਰਵ ਬੈਂਕ ਤੋਂ ਰੁਪਇਆ ਉਧਾਰ ਲੈ ਕੇ ਪੂਰਾ ਕੀਤਾ ਜਾਂਦਾ ਹੈ।
- ਸਰਕਾਰ ਕਰਜ਼ੇ ਦੇ ਬਦਲੇ ਵਿੱਚ ਸਰਕਾਰੀ ਪ੍ਰਤੀਭੂਤੀਆਂ ਰਿਜ਼ਰਵ ਬੈਂਕ ਨੂੰ ਦਿੰਦੀ ਹੈ, ਜਿਸਦੇ ਬਦਲੇ ਬੈਂਕ ਨਵੇਂ ਨੋਟ ਛਾਪ ਕੇ ਸਰਕਾਰ ਨੂੰ ਕਰਜ਼ਾ ਪ੍ਰਦਾਨ ਕਰਦਾ ਹੈ।
ਭਾਗ - ਹ (ਸਰੋਤ ਆਧਾਰਿਤ ਪ੍ਰਸ਼ਨ - ਪੈਰਾ 2)
- ਭਾਰਤ ਵਿੱਚ ਅਗਿਆਨਤਾ, ਅਨਪੜ੍ਹਤਾ, ਫਿਰਕਾਪ੍ਰਸਤੀ, ਜਾਤਵਾਦ, ਪ੍ਰਾਂਤਵਾਦ, ਭਾਸ਼ਾਵਾਦ, ਆਰਥਿਕ ਅਤੇ ਸਮਾਜਿਕ ਅਸਮਾਨਤਾ ਤੇ ਗਰੀਬੀ ਵਰਗੇ ਤੱਤ ਮੌਜੂਦ ਸਨ।
- ਇਹਨਾਂ ਨਾਂਹ ਪੱਖੀ ਤੱਤਾਂ ਦੇ ਬਾਵਜੂਦ ਭਾਰਤ ਦੇ 67 ਸਾਲਾਂ ਦੀ ਕਾਰਜਸ਼ੀਲਤਾ ਅਤੇ ਭਾਰਤੀ ਲੋਕਤੰਤਰ ਦਾ ਸਥਿਰ ਅਤੇ ਮਜ਼ਬੂਤ ਹੋਣਾ ਇਸਦੀ ਸਫਲਤਾ ਦੇ ਸੰਕੇਤ ਹਨ।
- ਲੋਕਾਂ ਦੀ ਜਾਗਰੂਕਤਾ, ਲੋਕਤੰਤਰ ਪ੍ਰਤੀ ਪਿਆਰ ਤੇ ਸਤਿਕਾਰ, ਸੱਚਾਈ ਸ਼ਾਸਨ ਪ੍ਰਤੀ ਸ਼ਰਧਾ ਅਤੇ ਧਰਮ ਨਿਰਪੱਖਤਾ ਦੀ ਭਾਵਨਾ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
- ਇਹ ਨਤੀਜਾ ਨਿਕਲਦਾ ਹੈ ਕਿ ਜਦੋਂ ਗੁਆਂਢੀ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਲੋਕਤੰਤਰ ਲੜਖੜਾਉਂਦਾ ਹੈ, ਤਾਂ ਭਾਰਤੀ ਲੋਕਤੰਤਰ ਬਹੁਤ ਸਥਿਰ ਅਤੇ ਸਫਲਤਾ ਨਾਲ ਵਿਚਰ ਰਿਹਾ ਹੈ।
