PSEB CLASS 10 PUNJABI A GUESS PAPER MARCH 2026 Set 3

PSEB Class 10 Punjabi A Guess Paper 2026 Set 3

ਅਨੁਮਾਨਿਤ ਪ੍ਰਸ਼ਨ-ਪੱਤਰ (Guess Paper) - ਮਾਰਚ 2026

ਪੰਜਾਬ ਸਕੂਲ ਸਿੱਖਿਆ ਬੋਰਡ (PSEB)

ਸ਼੍ਰੇਣੀ: ਦਸਵੀਂ ਵਿਸ਼ਾ: ਪੰਜਾਬੀ (ਪੇਪਰ-ਏ)
ਸਮਾਂ: 3 ਘੰਟੇ ਕੁੱਲ ਅੰਕ: 65
ਨੋਟ: ਪ੍ਰਸ਼ਨ-ਪੱਤਰ ਦੇ ਕੁੱਲ 10 ਪ੍ਰਸ਼ਨ ਹੋਣਗੇ। ਸਾਰੇ ਹੱਲ ਕਰਨੇ ਲਾਜ਼ਮੀ ਹੋਣਗੇ।
ਪ੍ਰਸ਼ਨ-1: ਇਹ ਪ੍ਰਸ਼ਨ ਵਸਤੂਨਿਸ਼ਠ ਕਿਸਮ ਦਾ ਹੋਵੇਗਾ। (10x2=20)
  • (ੳ) ਸ੍ਰੀ ਗੁਰੂ ਅਮਰਦਾਸ ਜੀ ਕਿਸ ਕਾਵਿ-ਧਾਰਾ ਦੇ ਕਵੀ ਹਨ?
  • (ਅ) ਮਿਰਜ਼ੇ ਨੂੰ ਕਿਸ ਦਾ ਹੰਕਾਰ ਸੀ?
  • (ੲ) ਮਨੁੱਖ ਦਾ ਆਚਰਨ ਕਿੱਥੇ ਬਣਦਾ ਹੈ?
  • (ਸ) ‘ਬਾਬਾ’ ਸ਼ਬਦ ਕਿਸ ਦਾ ਸੂਚਕ ਹੈ?
  • (ਹ) ਮਾਤਾਦੀਨ ਕਿਸ ਦੀ ਚੋਰੀ ਕਰਦਾ ਸੀ?
  • (ਕ) ਰਸ਼ੀਦ ਨੂੰ ਕਿਹੜੀ ਬਿਮਾਰੀ ਸੀ?
  • (ਖ) ਵਜ਼ੀਰਾ ਕਿਹੜੇ ਬੰਬ ਬਣਾਉਂਦਾ ਸੀ?
  • (ਗ) ‘ਨਾਇਕ’ ਇਕਾਂਗੀ ਦਾ ਪਾਤਰ ਪਿਤਾ ਕਿੰਨਾ ਪੜ੍ਹਿਆ ਹੋਇਆ ਹੈ?
  • (ਘ) ਬਚਪਨ ਵਿੱਚ ਬੰਤਾ ਕਿਸ ਕੋਲੋਂ ਬਾਤਾਂ ਸੁਣਨ ਦਾ ਆਨੰਦ ਲੈਂਦਾ ਸੀ?
  • (ਙ) ਬੰਤੇ ਅਨੁਸਾਰ ਸ਼ਹੀਦਾਂ ਦਾ ਖ਼ੂਨ ਕਿੱਥੇ ਡੁੱਲ੍ਹਿਆ ਸੀ?
ਪ੍ਰਸ਼ਨ-2: ਹੇਠ ਲਿਖੇ ਕਾਵਿ-ਬੰਦਾਂ ਵਿੱਚੋਂ ਕਿਸੇ ਇੱਕ ਦੀ ਪ੍ਰਸੰਗ ਸਹਿਤ ਵਿਆਖਿਆ ਲਗ-ਪਗ 150 ਸ਼ਬਦਾਂ ਵਿੱਚ ਲਿਖੋ: (2+3=5)
(ੳ) ਭਾਗੁ ਹੋਆ ਗੁਰਿ ਸੰਤੁ ਮਿਲਾਇਆ ॥ ਪ੍ਰਭੁ ਅਬਿਨਾਸੀ ਘਰ ਮਹਿ ਪਾਇਆ ॥ ਸੇਵ ਕਰੀ ਪਲੁ ਚਸਾ ਨ ਵਿਛੁੜਾ ਜਨ ਨਾਨਕ ਦਾਸ ਤੁਮਾਰੇ ਜੀਉ ॥ ਹਉ ਘੋਲੀ ਜੀਉ ਘੋਲਿ ਘੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ ॥
ਜਾਂ (OR)
(ਅ) ਸਾਈਂ ਜਿਨਾਂ ਦੜੇ ਵਲਿ, ਤਿਨਾਂ ਨੂੰ ਗਮ ਕੈਂਦਾ, ਵੇ ਲੋਕਾ । ਸੇਈ ਭਲੀਆਂ ਜੋ ਰੱਬ ਵਲਿ ਆਈਆਂ, ਜਿਨਾਂ ਨੂੰ ਇਸ਼ਕ ਚਰੋਕਾ ਵੇ ਲੋਕਾ । ਇਸ਼ਕੇ ਦੀ ਸਿਰ ਖਾਰੀ ਚਾਈਆ, ਦਰ ਦਰ ਦੇਂਦੀਆਂ ਹੋਕਾ ਵੇ ਲੋਕਾ |2|
ਪ੍ਰਸ਼ਨ-3: ਹੇਠ ਲਿਖੀਆਂ ਕਵਿਤਾਵਾਂ ਵਿੱਚੋਂ ਕਿਸੇ ਇੱਕ ਦਾ ਕੇਂਦਰੀ ਭਾਵ/ਸਾਰ ਲਗ-ਪਗ 40 ਕੁ ਸ਼ਬਦਾਂ ਵਿੱਚ ਲਿਖੋ: (4)
  • (ੳ) ਪਵਣੁ ਗੁਰੂ ਪਾਣੀ ਪਿਤਾ (ਗੁਰੂ ਨਾਨਕ ਦੇਵ ਜੀ)
  • (ਅ) ਮਾਂ-ਪੁੱਤ ਦਾ ਮੇਲ (ਕਾਦਰਯਾਰ)
ਪ੍ਰਸ਼ਨ-4: ਸਾਹਿਤ-ਮਾਲਾ 10 ਪਾਠ-ਪੁਸਤਕ ਦੇ ਲੇਖਾਂ ਵਿੱਚੋਂ ਕੋਈ ਦੋ ਲੇਖ ਦੇ ਕੇ ਉਹਨਾਂ ਵਿੱਚੋਂ ਕਿਸੇ ਇੱਕ ਦਾ ਸਾਰ ਲਗ-ਪਗ 150 ਕੁ ਸ਼ਬਦਾਂ ਵਿੱਚ ਲਿਖੋ: (6)
  • (ੳ) ਪ੍ਰਾਰਥਨਾ (ਡਾ. ਬਲਬੀਰ ਸਿੰਘ)
  • (ਅ) ਮਹਾਂਕਵੀ ਕਾਲੀਦਾਸ (ਪ੍ਰੋ. ਪਿਆਰਾ ਸਿੰਘ ਪਦਮ)
ਪ੍ਰਸ਼ਨ-5: ਲੇਖਾਂ ਦੇ ਅੰਤ ਵਿੱਚ ਦਿੱਤੇ ਅਭਿਆਸਾਂ ਵਿੱਚੋਂ ਚਾਰ ਪ੍ਰਸ਼ਨ ਦੇ ਕੇ ਕੋਈ ਦੋ ਪ੍ਰਸ਼ਨਾਂ ਦਾ ਉੱਤਰ ਲਿਖੋ: (2+2=4)
  • (ੳ) ‘ਘਰ ਦਾ ਪਿਆਰ’ ਲੇਖ ਅਨੁਸਾਰ ਘਰ ਤੋਂ ਕੀ ਭਾਵ ਹੈ?
  • (ਅ) ‘ਬੋਲੀ ਮਨੁੱਖ ਦੀ ਆਤਮਾ ਦਾ ਚਿੱਤਰ ਹੈ।’ ਇਸ ਕਥਨ ਤੋਂ ਲੇਖਕ ਦਾ ਕੀ ਭਾਵ ਹੈ?
  • (ੲ) ਸਿੱਖ ਧਰਮ ਵਿੱਚ ਅਰਦਾਸ ਦੀ ਕੀ ਮਹੱਤਤਾ ਹੈ?
  • (ਸ) ਪੈਦਲ ਤੁਰਨਾ ਮਨੁੱਖੀ ਸਰੀਰ ਲਈ ਕਿਵੇਂ ਲਾਭਦਾਇਕ ਹੈ?
ਪ੍ਰਸ਼ਨ-6: ਵੰਨਗੀ 10 ਪੁਸਤਕ ਵਿੱਚ ਕੋਈ ਦੋ ਕਹਾਣੀਆਂ ਦੇ ਕੇ ਉਹਨਾਂ ਵਿੱਚੋਂ ਕਿਸੇ ਇੱਕ ਦਾ ਸਾਰ ਲਗ-ਪਗ 150 ਕੁ ਸ਼ਬਦਾਂ ਵਿੱਚ ਲਿਖੋ: (6)
  • (ੳ) ਕੁਲਫ਼ੀ (ਸੁਜਾਨ ਸਿੰਘ)
  • (ਅ) ਮੜ੍ਹੀਆਂ ਤੋਂ ਦੂਰ (ਰਘੁਬੀਰ ਢੰਡ)
ਪ੍ਰਸ਼ਨ-7: ਕਹਾਣੀਆਂ ਦੇ ਪਾਠ-ਅਭਿਆਸਾਂ ਵਿੱਚੋਂ ਚਾਰ ਪ੍ਰਸ਼ਨ ਦੇ ਕੇ ਕਿਸੇ ਦੋ ਪ੍ਰਸ਼ਨਾਂ ਦਾ ਉੱਤਰ ਲਿਖੋ: (2+2=4)
  • (ੳ) ਕੁਲਫ਼ੀ ਵਾਲੇ ਦਾ ਹੋਕਾ ਸੁਣ ਕੇ ਲੇਖਕ ਕੀ ਸੋਚਣ ਲੱਗਾ?
  • (ਅ) ਮਾਸੀ ਇੰਗਲੈਂਡ ਤੋਂ ਇੰਡੀਆ ਨੂੰ ਮੁੜ ਕਿਉਂ ਪਰਤ ਆਉਣਾ ਚਾਹੁੰਦੀ ਹੈ?
  • (ੲ) ਬੰਮ ਨੂੰ ਮਾਤਾ ਦੀਨ ਨਾਲ ਕਿਸ ਗੱਲੋਂ ਈਰਖਾ ਸੀ?
  • (ਸ) ਰਸ਼ੀਦ ਨੇ ਦਫ਼ਤਰ ਦੀ ਨੌਕਰੀ ਤੋਂ ਅਸਤੀਫ਼ਾ ਦੇਣ ਲਈ ਕਿਉਂ ਸੋਚਿਆ?
ਪ੍ਰਸ਼ਨ-8: ਇਕਾਂਗੀਆਂ ਵਿੱਚੋਂ ਦੋ ਪਾਤਰ ਦੇ ਕੇ ਕਿਸੇ ਇੱਕ ਦਾ ਪਾਤਰ-ਚਿਤਰਨ ਲਗ-ਪਗ 125 ਸ਼ਬਦਾਂ ਵਿੱਚ ਲਿਖੋ: (5)
  • (ੳ) ਵਜ਼ੀਰਾ (ਇਕਾਂਗੀ : ਬੰਬ ਕੇਸ)
  • (ਅ) ਪਿਤਾ (ਇਕਾਂਗੀ : ਨਾਇਕ)
ਪ੍ਰਸ਼ਨ-9: ਇਕਾਂਗੀਆਂ ਵਿੱਚੋਂ ਕੋਈ ਦੋ ਵਾਰਤਾਲਾਪ ਦੇ ਕੇ ਹੇਠਾਂ ਦਿੱਤੇ ਤਿੰਨ ਪ੍ਰਸ਼ਨਾਂ ਦੇ ਉੱਤਰ ਦਿਓ: (3x2=6)
“ਜੀ, ਤੋੜੇ ਵਾਲੀ ਬੰਦੂਕ ਤਾਂ ਘਰ-ਘਰ ਐ । ਸਫ਼ਾ ਜੰਗ, ਗੁਪਤੀ, ਭਾਲਾ, ਨੇਜ਼ਾ, ਛਵੀ, ਕਿਹੜਾ ਹਥਿਆਰ ਐ ਜਿਹੜਾ ਨਹੀਂ ਘੜ ਲੈਂਦੇ। ਤੁਸੀਂ ਵਜ਼ੀਰੇ ਦਾ ਨਾਂ ਤਾਂ ਸੁਣਿਆ ਈ ਐ। ਇੱਥੇ ਮਿੱਤੂ ਲੁਹਾਰ ਦੇ ਮੁਹੱਲੇ ਵਿੱਚ ਕਿਤੇ ਰਹਿੰਦਾ ਐ। ਉਹ ਬੰਬ ਵੀ ਬਣਾਉਂਦੇ।”
  • (i) ਇਹ ਵਾਰਤਾਲਾਪ ਕਿਸ ਇਕਾਂਗੀ ਵਿੱਚੋਂ ਲਈ ਗਈ ਹੈ?
  • (ii) ਵਜ਼ੀਰਾ ਕਿਹੜੇ ਮੁਹੱਲੇ ਵਿੱਚ ਰਹਿੰਦਾ ਹੈ?
  • (iii) ਇਹ ਸ਼ਬਦ ਕੌਣ, ਕਿਸ ਨੂੰ ਕਹਿੰਦਾ ਹੈ?
ਜਾਂ (OR)
“ਨਹੀਂ ਤੂੰ ਭੁਲੇਖੇ ਵਿੱਚ ਰਿਹਾ ਹੈਂ। ਅਸ਼ੋਕ ਤੇ ਅਕਬਰ ਵਾਂਗ ਲੋਕਾਂ ਦੇ ਦਿਲਾਂ ਨੂੰ ਜਿੱਤਣ ਨਾਲ ਰਾਜ ਦੀਆਂ ਨੀਂਹਾਂ ਪੱਕੀਆਂ ਹੁੰਦੀਆਂ ਹਨ। ਸਿੱਖ, ਮਰਾਠੇ, ਰਾਜਪੂਤ, ਸੰਤ, ਸਾਧੂ, ਸ਼ੀਆ, ਸੂਫ਼ੀ, ਕੁੱਲ ਹਿੰਦੂ ਜਾਤੀ ਤੇਰੀ ਹਕੂਮਤ ਤੋਂ ਦੁਖੀ ਹੈ।”
  • (i) ਇਹ ਵਾਰਤਾਲਾਪ ਕਿਸ ਇਕਾਂਗੀ ਵਿੱਚੋਂ ਲਈ ਗਈ ਹੈ?
  • (ii) ਰਾਜ ਦੀਆਂ ਨੀਂਹਾਂ ਕਿਵੇਂ ਪੱਕੀਆਂ ਹੁੰਦੀਆਂ ਹਨ?
  • (iii) ਔਰੰਗਜ਼ੇਬ ਦੀ ਹਕੂਮਤ ਤੋਂ ਦੁਖੀ ਕਿਹੜੇ ਲੋਕਾਂ ਦਾ ਜ਼ਿਕਰ ਕੀਤਾ ਗਿਆ ਹੈ?
ਪ੍ਰਸ਼ਨ-10: ਨਾਵਲ ‘ਇੱਕ ਹੋਰ ਨਵਾਂ ਸਾਲ’ ਦੇ ਆਧਾਰ ’ਤੇ ਹੇਠ ਲਿਖੇ ਪਾਤਰਾਂ ਵਿੱਚੋਂ ਕਿਸੇ ਇੱਕ ਦਾ ਪਾਤਰ-ਚਿਤਰਨ ਲਗ-ਪਗ 150 ਸ਼ਬਦਾਂ ਵਿੱਚ ਲਿਖੋ: (5)
  • (ੳ) ਬੰਤਾ
  • (ਅ) ਤਾਰੋ
  • (ੲ) ਫੁੰਮਣ

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends