ਸੁਰਖਿਆ ਜਵਾਨ ਦੀ ਅਸਾਮੀ ਦੀ ਭਰਤੀ ਲਈ 1 ਨਵੰਬਰ ਤੋਂ 4 ਨਵੰਬਰ ਤੱਕ ਲਗਣਗੇ ਕੈਂਪ

 ਸੁਰਖਿਆ ਜਵਾਨ ਦੀ ਅਸਾਮੀ ਦੀ ਭਰਤੀ ਲਈ 1 ਨਵੰਬਰ ਤੋਂ 4 ਨਵੰਬਰ ਤੱਕ ਲਗਣਗੇ ਕੈਂਪ


ਫਾਜਿਲਕਾ, 31 ਅਕਤੂਬਰ


ਪੰਜਾਬ ਸਰਕਾਰ ਦੇ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਉਰੋ ਵੱਲੋਂ ਲਗਾਤਾਰ ਬੱਚਿਆਂ ਦੀ ਉਚੇਰੀ ਵਿਦਿਆ ਅਤੇ ਕੈਰੀਅਰ ਨੂੰ ਲੈ ਕੇ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਦੇ ਦਿਸ਼ਾ-ਨਿਰਦੇਸ਼ਾ ਤਹਿਤ ਰੋਜਗਾਰ ਵਿਭਾਗ ਵੱਲੋਂ ਜ਼ਿਲੇਹ ਅੰਦਰ ਨੌਜਵਾਨਾਂ ਨੂੰ ਯੋਗਤਾ ਅਨੁਸਾਰ ਰੋਜਗਾਰ ਮੁਹੱਈਆ ਕਰਵਾਉਣ ਲਈ ਲਗਾਤਾਰ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ।


ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਿਓਰੋ ਆਫ ਰੋਜਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਮੈਡਮ ਵੈਸ਼ਾਲੀ ਨੇ ਦੱਸਿਆ ਕਿ ਜ਼ਿਲੇਹ ਅੰਦਰ ਕੈਂਪ ਲਗਾ ਕੇ ਸਿਕਿਉਰਟੀ ਅਤੇ ਇੰਟੈਲੀਜੈਂਸ ਸਰਵਿਸ ਲਿਮਟਿਡ (ਐਸ.ਆਈ.ਐਸ.) ਵੱਲੋਂ ਸੁਰਖਿਆ ਜਵਾਨ ਦੀ ਅਸਾਮੀ ਦੀ ਭਰਤੀ ਕੀਤੀ ਜਾਣੀ ਹੈ। ਉਨ੍ਹਾਂ ਕਿਹਾ ਕਿ ਇਹ ਕੈਂਪ ਵੱਖ-ਵੱਖ ਬਲਾਕਾਂ ਵਿਖੇ ਵੱਖ-ਵੱਖ ਮਿਤੀਆਂ ਨੂੰ ਲਗਾਏ ਜਾਣੇ ਹਨ। ਉਨ੍ਹਾਂ ਕਿਹਾ ਕਿ 1 ਨਵੰਬਰ ਨੂੰ ਬੀ.ਡੀ.ਪੀ.ਓ ਦਫਤਰ ਅਬੋਹਰ ਵਿਖੇ, 2 ਨਵੰਬਰ ਨੂੰ ਬੀ.ਡੀ.ਪੀ.ਓ ਦਫਤਰ ਅਰਨੀਵਾਲਾ ਵਿਖੇ, 3 ਨਵੰਬਰ ਨੂੰ ਬੀ.ਡੀ.ਪੀ.ਓ ਦਫਤਰ ਫਾਜਿਲਕਾ ਵਿਖੇ ਅਤੇ 4 ਨਵੰਬਰ ਨੂੰ ਬੀ.ਡੀ.ਪੀ.ਓ ਦਫਤਰ ਜਲਾਲਾਬਾਦ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਕੈਂਪ ਲਗਾਇਆ ਜਾਵੇਗਾ।


ਪਲੇਸਮੈਂਟ ਅਫਸਰ ਸ੍ਰੀ ਰਾਜ ਸਿੰਘ ਨੇ ਦੱਸਿਆ ਕਿ ਅਸਾਮੀ ਲਈ ਯੋਗਤਾ 10 ਵੀ ਪਾਸ, ਉਮਰ 21 ਤੋਂ 37 ਸਾਲ ਤੇ ਉਚਾਈ 168 ਸੈਂਟੀਮੀਟਰ ਨਿਰਧਾਰਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਚਾਹਵਾਨ ਨੌਜਵਾਨ ਵਿਦਿਅਕ ਯੋਗਤਾ ਦੀਆਂ ਕਾਪੀਆਂ, ਦੋ ਪਾਸਪੋਰਟ ਸਾਈਜ ਫੋਟੋ, ਅਧਾਰ ਕਾਰਡ ਦੀ ਕਾਪੀ ਅਤੇ ਲੋੜੀਂਦੇ ਦਸਤਾਵੇਜ ਨਾਲ ਲੈ ਕੇ ਨਿਰਧਾਰਤ ਥਾਵਾਂ *ਤੇ ਪਹੁੰਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ 79732 61499 ਅਤੇ 62808 37360 ਨਾਲ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਹੋਰ ਜਾਣਕਾਰੀ ਲਈ http://www.ssciindia.com/ ਤੇ ਵਿਜਿਟ ਕੀਤਾ ਜਾ ਸਕਦਾ ਹੈ।

ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਵੱਲੋਂ ਕੰਪਿਊਟਰ ਅਧਿਆਪਕਾਂ 'ਤੇ ਲਾਠੀਚਾਰਜ਼ ਦੀ ਸਖ਼ਤ ਨਿਖੇਧੀ

 ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਵੱਲੋਂ ਕੰਪਿਊਟਰ ਅਧਿਆਪਕਾਂ 'ਤੇ ਲਾਠੀਚਾਰਜ਼ ਦੀ ਸਖ਼ਤ ਨਿਖੇਧੀ -ਸਮੂਹ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਫੌਰੀ ਤੌਰ ਤੇ ਪੂਰੀਆਂ ਤਨਖਾਹਾਂ ਸਮੇਤ ਰੈਗੂਲਰ ਕੀਤਾ ਜਾਵੇ-
ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ, ਜਨਰਲ ਸਕੱਤਰ ਗੁਰਪ੍ਰੀਤ ਮਾੜੀਮੇਘਾ, ਸਰਪ੍ਰਸਤ ਚਰਨ ਸਿੰਘ ਸਰਾਭਾ, ਸੀਨੀਅਰ ਮੀਤ ਪ੍ਰਧਾਨ ਪਰਵੀਨ ਕੁਮਾਰ ਲੁਧਿਆਣਾ, ਸੁਖਜਿੰਦਰ ਸਿੰਘ ਖਾਨਪੁਰ, ਸਲਾਹਕਾਰ ਪ੍ਰੇਮ ਚਾਵਲਾ, ਵਿੱਤ ਸਕੱਤਰ ਨਵੀਨ ਸਚਦੇਵਾ ਜ਼ੀਰਾ, ਸੰਜੀਵ ਕੁਮਾਰ ਲੁਧਿਆਣਾ, ਟਹਿਲ ਸਿੰਘ ਸਰਾਭਾ ਵੱਲੋਂ ਕੰਪਿਊਟਰ ਅਧਿਆਪਕਾਂ ਤੇ ਮਹਿਲਾ ਅਧਿਆਪਕਾਵਾਂ 'ਤੇ ਸੰਗਰੂਰ ਵਿਖੇ ਪੁਲਿਸ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਹਿ 'ਤੇ ਕੀਤੇ ਲਾਠੀਚਾਰਜ਼, ਖਿੱਚਧੂਹ ਅਤੇ ਗੁੰਡੀਗਰਦੀ ਦੀ ਸਖ਼ਤ ਨਿਖੇਧੀ ਕੀਤੀ ਗਈ। ਇਸ ਸਮੇਂ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਆਗੂਆਂ ਵਲੋਂ ਦੱਸਿਆ ਗਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕੰਪਿਊਟਰ ਅਧਿਆਪਕ ਪਿਛਲੇ ਲਗਭਗ 18-20 ਸਾਲਾਂ ਤੋਂ ਲਗਾਤਾਰ ਸੇਵਾ ਰਹੇ ਹਨ। ਇਹਨਾਂ ਅਧਿਆਪਕਾਂ ਵੱਲੋਂ ਪੰਜਾਬ ਦੇ ਲੱਖਾਂ ਵਿਦਿਆਰਥੀਆਂ ਨੂੰ ਮੌਜੂਦਾ ਸਮੇਂ ਦੀ ਕੰਪਿਊਟਰ ਸਿੱਖਿਆ ਪ੍ਰਦਾਨ ਕਰਕੇ ਸਮੇਂ ਦੇ ਹਾਣੀ ਬਣਾਉਣ ਲਈ ਵੱਡਾ ਯੋਗਦਾਨ ਪਾਇਆ ਹੈ। ਪਰ ਪਿਛਲੇ ਸਮੇਂ ਵਿੱਚ ਪੰਜਾਬ ਦੀ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਅਤੇ ਇਸ ਉਪਰੰਤ ਕਾਂਗਰਸ ਪਾਰਟੀ ਦੀ ਸਰਕਾਰ ਵੱਲੋਂ ਇਹਨਾਂ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਾਮਿਲ ਕਰਨ ਦੀ ਬਜਾਏ ਅਧਿਆਪਕਾਂ ਨਾਲ ਵੱਡਾ ਧੋਖਾ ਕੀਤਾ ਹੈ। ਹੁਣ ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਵੱਲੋਂ ਵੋਟਾਂ ਤੋਂ ਪਹਿਲਾਂ ਇਹਨਾਂ ਅਧਿਆਪਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਪੰਜਾਬ ਵਿੱਚ ਇਹਨਾਂ ਦੀ ਸਰਕਾਰ ਬਣਨ ਤੋਂ ਬਾਅਦ ਇਹਨਾਂ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਾਮਿਲ ਕੀਤਾ ਜਾਵੇਗਾ। ਭਗਵੰਤ ਮਾਨ ਦੀ ਅਗਵਾਹੀ ਹੇਠ ਦੀ ਸਰਕਾਰ ਵੱਲੋਂ ਇਹਨਾਂ ਅਧਿਆਪਕਾਂ ਦੇ ਨਾਲ ਲਗਾਤਾਰ ਲਾਰੇ ਲੱਪੇ ਅਤੇ ਟਾਲ ਮਟੋਲ ਦੀ ਨੀਤੀ ਰਾਹੀਂ ਡੰਗ ਸਾਰਿਆ ਜਾ ਰਿਹਾ ਹੈ। ਪਿਛਲੇ ਸਾਲ ਪੰਜਾਬ ਸਰਕਾਰ ਵੱਲੋਂ ਇਹਨਾਂ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਾਮਿਲ ਕਰਨ ਸਬੰਧੀ ਦਿਵਾਲੀ ਮੌਕੇ ਤੋਹਫਾ ਦੇਣ ਦੀਆਂ ਖਬਰਾਂ ਸਰਕਾਰ ਵੱਲੋਂ ਬਹੁਤ ਵੱਡੇ ਪੱਧਰ ਤੇ ਪ੍ਰਚਾਰੀਆਂ ਗਈਆਂ ਸਨ। ਪਰ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਇਹਨਾਂ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਾਮਿਲ ਕਰਨ ਸਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਪਿਛਲੇ ਸਮੇਂ ਦੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਦਾ ਖਮਿਆਜਾ ਇਹ ਅਧਿਆਪਕ ਭੁਗਤ ਰਹੇ ਹਨ। ਹੁਣ ਜਦੋਂ ਇਹ ਅਧਿਆਪਕ ਆਪਣੀ ਸੇਵਾਵਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਾਮਿਲ ਕਰਨ ਲਈ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਕਰ ਰਹੇ ਹਨ ਤਾਂ ਪੰਜਾਬ ਪੁਲਿਸ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਦੀ ਸ਼ਹਿ ਤੇ ਕੰਪਿਊਟਰ ਅਧਿਆਪਕਾਂ ਨੂੰ ਅੰਨੇ ਵਾਹ ਕੁੱਟਿਆ ਜਾ ਰਿਹਾ ਹੈ। ਜਥੇਬੰਦੀ ਮੰਗ ਕਰਦੀ ਹੈ ਕਿ ਪੰਜਾਬ ਦੇ ਸਮੂਹ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਫੌਰੀ ਤੌਰ ਤੇ ਪੂਰੀਆਂ ਤਨਖਾਹਾਂ ਸਮੇਤ ਰੈਗੂਲਰ ਕੀਤਾ ਜਾਵੇ।ਇਸ ਮੌਕੇ ਬਲਕਾਰ ਬਲਟੋਹਾ, ਜਿੰਦਰ ਪਾਇਲਟ, ਪਰਮਿੰਦਰ ਪਾਲ ਸਿੰਘ ਮਲੌਦ, ਮਨੀਸ਼ ਸ਼ਰਮਾ, ਰੁਕਮਨੀ ਕਾਲੀਆ, ਹਰੀਦੇਵ, ਸਤਵਿੰਦਰ ਪਾਲ ਸਿੰਘ, ਜਸਪਾਲ ਸੰਧੂ, ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ।

ਬਲਾਕ ਫਾਜ਼ਿਲਕਾ 1ਅਤੇ ਖੂਈਆਂ ਸਰਵਰ ਦੇ ਵੱਖ ਵੱਖ ਸਕੂਲਾਂ ਵਿਚ ਮਨਾਇਆ ਗਿਆ ਰਾਸ਼ਟਰੀ ਏਕਤਾ ਦਿਵਸ

 ਬਲਾਕ ਫਾਜ਼ਿਲਕਾ 1ਅਤੇ ਖੂਈਆਂ ਸਰਵਰ ਦੇ ਵੱਖ ਵੱਖ ਸਕੂਲਾਂ ਵਿਚ ਮਨਾਇਆ ਗਿਆ ਰਾਸ਼ਟਰੀ ਏਕਤਾ ਦਿਵਸ ਸਕੂਲਾਂ ਵਿਚ ਰਨ ਫਾਰ ਯੂਨੀਟੀ ਦਾ ਕੀਤਾ ਗਿਆ ਆਯੋਜਨ-ਬੀਪੀਈਓ ਸੁਨੀਲ ਕੁਮਾਰ 


ਦੇਸ਼ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਨੂੰ ਬਰਕਰਾਰ ਰੱਖਣ ਲਈ ਵਿਦਿਆਰਥੀਆਂ ਨੇ ਚੁੱਕੀ ਸੁਹੰ -ਬੀਪੀਓ ਸਤੀਸ਼ ਮਿਗਲਾਨੀ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੌਲਤ ਰਾਮ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਦੀ ਪ੍ਰੇਰਨਾ ਨਾਲ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਨੂੰ ਸਮਰਪਿਤ ਰਾਸ਼ਟਰੀ ਏਕਤਾ ਦਿਵਸ   ਮਨਾਇਆ ਗਿਆ ।ਇਸ ਸਬੰਧੀ ਬੀਪੀਈਓ ਫਾਜ਼ਿਲਕਾ-1 ਸੁਨੀਲ ਕੁਮਾਰ ਅਤੇ ਬੀਪੀਈਓ ਖੂਈਆਂ ਸਰਵਰ ਸਤੀਸ਼ ਮਿਗਲਾਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਸ਼ਟਰੀ ਏਕਤਾ ਦਿਵਸ ਹਰ ਸਾਲ 31 ਅਕਤੂਬਰ ਨੂੰ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ, ਸਰਦਾਰ ਵੱਲਭ ਭਾਈ ਪਟੇਲ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ, ਜੋ ਭਾਰਤ ਦੇ 'ਲੋਹ ਪੁਰਸ਼' ਵਜੋਂ ਜਾਣੇ ਜਾਂਦੇ ਹਨ। ਆਜ਼ਾਦੀ ਤੋਂ ਬਾਅਦ ਭਾਰਤ ਨੂੰ ਇਕਜੁੱਟ ਕਰਨ ਵਿਚ ਉਨ੍ਹਾਂ ਦੇ ਯੋਗਦਾਨ ਦਾ ਸਨਮਾਨ ਕਰਨ ਲਈ ਸਰਦਾਰ ਪਟੇਲ ਦੀ ਜਯੰਤੀ 'ਤੇ ਦੇਸ਼ ਭਰ ਵਿਚ ਰਾਸ਼ਟਰੀ ਏਕਤਾ ਦਿਵਸ ਮਨਾਇਆ ਜਾਂਦਾ ਹੈ।

ਰਾਸ਼ਟਰੀ ਏਕਤਾ ਦਿਵਸ ਦੀ ਸਥਾਪਨਾ ਕੇਂਦਰ ਸਰਕਾਰ ਦੁਆਰਾ 2014 ਵਿੱਚ ਕੀਤੀ ਗਈ ਸੀ।

ਸਮਾਗਮ ਦਾ ਮੁੱਖ ਉਦੇਸ਼ ਸਰਦਾਰ ਵੱਲਭ ਭਾਈ ਪਟੇਲ ਨੂੰ ਆਜ਼ਾਦੀ ਤੋਂ ਬਾਅਦ ਸਾਰੀਆਂ ਰਿਆਸਤਾਂ ਨੂੰ ਇਕੱਠਾ ਕਰਕੇ ਭਾਰਤ ਨੂੰ ਇਕਜੁੱਟ ਕਰਨ ਦੇ ਉਨ੍ਹਾਂ ਦੇ ਸ਼ਾਨਦਾਰ ਯਤਨਾਂ ਲਈ ਸ਼ਰਧਾਂਜਲੀ ਭੇਟ ਕਰਨਾ ਹੈ। 2014 ਵਿੱਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਵਿੱਚ 'ਰਨ ਫਾਰ ਯੂਨਿਟੀ' ਸਮਾਗਮ ਦੇ ਨਾਲ ਪਹਿਲੇ ਰਾਸ਼ਟਰੀ ਏਕਤਾ ਦਿਵਸ ਦੇ ਜਸ਼ਨਾਂ ਦੀ ਅਗਵਾਈ ਕੀਤੀ। ਉਹਨਾਂ  ਨੇ ਅੱਗੇ ਦੱਸਿਆ ਕਿ ਰਾਸ਼ਟਰੀ ਏਕਤਾ ਦਿਵਸ ਦਾ ਆਪਣਾ ਵਿਸ਼ੇਸ਼ ਮਹੱਤਵ ਹੈ ਕਿਉਂਕਿ ਇਹ ਰਾਸ਼ਟਰ ਦੀ ਅੰਦਰੂਨੀ ਤਾਕਤ ਅਤੇ ਦ੍ਰਿੜਤਾ ਦੀ ਪੁਸ਼ਟੀ ਕਰਦਾ ਹੈ, ਨਾਗਰਿਕਾਂ ਨੂੰ ਏਕਤਾ, ਅਖੰਡਤਾ ਅਤੇ ਸੁਰੱਖਿਆ ਦੀ ਯਾਦ ਦਿਵਾਉਂਦਾ ਹੈ। ਅੱਜ ਰਾਸ਼ਟਰੀ ਏਕਤਾ ਦਿਵਸ ਮੌਕੇ ਅੱਜ ਬਲਾਕ ਫਾਜ਼ਿਲਕਾ-1 ਅਤੇ ਖੂਈਆਂ ਸਰਵਰ ਦੇ ਸਾਰੇ ਸਕੂਲਾਂ ਵਿਚ ਸਵੇਰ ਦੀ ਸਭਾ ਵਿੱਚ ਰਨ ਫਾਰ ਯੂਨੀਟੀ ਦਾ ਆਯੋਜਨ ਕਰਵਾਉਣ ਦੇ ਨਾਲ-ਨਾਲ ਰਾਸ਼ਟਰੀ ਏਕਤਾ ਦਿਵਸ ਦੀ ਸੁਹੰ ਵੀ ਚੁਕਵਾਈ ਗਈ।

ਸਵੈ-ਰੋਜ਼ਗਾਰ ਲਈ ਡੇਅਰੀ ਸਿਖਲਾਈ ਦਾ ਅਗਲਾ ਬੈਚ 06 ਨਵੰਬਰ ਨੂੰ ਸ਼ੁਰੂ ਹੋਵੇਗਾ

 


ਸਵੈ-ਰੋਜ਼ਗਾਰ ਲਈ ਡੇਅਰੀ ਸਿਖਲਾਈ ਦਾ ਅਗਲਾ ਬੈਚ 06 ਨਵੰਬਰ ਨੂੰ ਸ਼ੁਰੂ ਹੋਵੇਗਾ


ਐਸ.ਏ.ਐਸ.ਨਗਰ, 30 ਅਕਤੂਬਰ:


ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਪੰਜਾਬ ਰਾਜ ਦੇ ਬੇਰੋਜ਼ਗਾਰ ਨੌਜ਼ਵਾਨਾਂ/ ਔਰਤਾਂ ਨੂੰ ਦੋ ਹਫਤੇ ਦੀ ਡੇਅਰੀ ਸਿਖਲਾਈ ਮੁੱਹਈਆ ਕਰਵਾਈ ਜਾ ਰਹੀ ਹੈ। 

    ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਡੇਅਰੀ, ਐਸ.ਏ.ਐਸ. ਨਗਰ ਵਿਨੀਤ ਕੌੜਾ ਵੱਲੋਂ ਦੱਸਿਆ ਗਿਆ ਕਿ ਇਸ ਸਿਖਲਾਈ ਦਾ ਮੁੱਖ ਮੰਤਵ ਪੇਂਡੂ ਬੇਰੋਜ਼ਗਾਰ ਨੌਜਵਾਨਾਂ/ਔਰਤਾਂ ਨੂੰ ਡੇਅਰੀ ਦਾ ਕਿੱਤਾ ਅਪਨਾਉਣ ਲਈ ਉਤਸ਼ਾਹਿਤ ਕਰਨਾ ਹੈ। ਇਹ ਸਿਖਲਾਈ ਮਿਤੀ 06 ਨਵੰਬਰ 2023 ਨੂੰ ਐਸ.ਏ.ਐਸ.ਨਗਰ ਦੇ ਉਮੀਦਵਾਰਾਂ ਲਈ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਚਤਾਮਲੀ (ਰੋਪੜ) ਵਿਖੇ ਚਲਾਈ ਜਾਵੇਗੀ। ਇਸ ਸਿਖਲਾਈ ਲਈ ਉਮੀਦਵਾਰ ਦੀ ਉਮਰ 18 ਤੋਂ 50 ਸਾਲ ਦੀ ਹੋਣੀ ਚਾਹੀਦੀ ਹੈ, ਉਹ ਘੱਟੋ ਘੱਟ ਪੰਜਵੀਂ ਪਾਸ ਹੋਵੇ ਅਤੇ ਸਿਖਿਆਰਥੀ ਪੇਂਡੂ ਇਲਾਕੇ ਨਾਲ ਸਬੰਧਤ ਹੋਵੇ।


ਇਸ ਸਿਖਲਾਈ ਲਈ ਜਨਰਲ ਜਾਤੀ ਦੇ ਯੋਗ ਉਮੀਦਵਾਰਾਂ ਲਈ 1000/- ਰੁਪਏ ਦੀ ਫੀਸ ਅਤੇ ਅਨੂਸੁਚਿਤ ਜਾਤੀ ਦੇ ਸਿਖਿਆਰਥੀਆਂ ਲਈ 750/- ਰੁਪਏ ਦੀ ਫੀਸ ਰੱਖੀ ਗਈ ਹੈ।


ਵਧੇਰੇ ਜਾਣਕਾਰੀ ਲਈ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ, ਕਮਰਾ ਨੰ. 434, ਤੀਜੀ ਮੰਜ਼ਿਲ, ਡਿਪਟੀ ਕਮਿਸ਼ਨਰ ਕੰਪਲੈਕਸ, ਸੈਕਟਰ 76, ਐਸ.ਏ.ਐਸ. ਨਗਰ ਜਾਂ ਮੋਬਾਇਲ ਨੰਬਰ 8567085670 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਸੈਂਟਰ ਕਰਨੀ ਖੇੜਾ ਬਣਿਆ ਸਰਕਲ ਕਬੱਡੀ ਦਾ ਚੈਂਪੀਅਨ ਫਸਵੇਂ ਮੁਕਾਬਲੇ ਵਿੱਚ ਸੈਂਟਰ ਨੰ 3 ਦੀ ਟੀਮ ਨੂੰ ਹਰਾਇਆ

 ਸੈਂਟਰ ਕਰਨੀ ਖੇੜਾ ਬਣਿਆ ਸਰਕਲ ਕਬੱਡੀ ਦਾ ਚੈਂਪੀਅਨ


ਫਸਵੇਂ ਮੁਕਾਬਲੇ ਵਿੱਚ ਸੈਂਟਰ ਨੰ 3 ਦੀ  ਟੀਮ ਨੂੰ ਹਰਾਇਆ ਆਸਫ਼ਵਾਲਾ ਸਕੂਲ ਦੇ ਪ੍ਰਿਸ ਨੇ ਲਗਾਏ ਗਿਆਰਾਂ ਜੱਫੇ


ਪਿਛਲੇ ਦਿਨੀਂ ਹੋਈਆ ਬਲਾਕ ਫਾਜ਼ਿਲਕਾ 2 ਦੀਆਂ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਜਿੱਥੇ ਵੱਖ ਵੱਖ ਖੇਡ ਵਿੱਚ ਰੌਚਕ ਮੁਕਾਬਲੇ ਹੋਏ।

ਉੱਥੇ ਸਭ ਤੋਂ ਫ਼ਸਵਾ ਮੁਕਾਬਲਾ ਸਰਕਲ ਕਬੱਡੀ ਵਿੱਚ ਵੇਖਣ ਨੂੰ ਮਿਲਿਆ।

ਜਿਸ ਵਿੱਚ ਸੈਂਟਰ ਕਰਨੀ ਖੇੜਾ ਦੀ ਟੀਮ ਨੇ ਸੈਂਟਰ ਨੰ 3 ਦੀ ਟੀਮ ਨੂੰ 20 ਦੇ ਮੁਕਾਬਲੇ 21 ਅੰਕਾਂ ਨਾਲ ਹਰਾ ਕੇ ਜ਼ਿਲ੍ਹਾ ਪੱਧਰੀ ਮੁਕਾਬਲੇ ਲਈ ਆਪਣੀ ਥਾਂ ਪੱਕੀ ਕੀਤੀ। ਮੁਕਾਬਲੇ ਵਿੱਚ ਸੈਂਟਰ ਨੰ 3 ਦੀ ਟੀਮ ਵੱਲੋਂ ਅੰਤਿਮ ਪਲਾਂ ਤੱਕ ਸੈਂਟਰ ਕਰਨੀ ਖੇੜਾ ਦੀ ਟੀਮ ਨੂੰ ਕਾਂਟੇ ਦੀ ਟੱਕਰ ਦਿੱਤੀ ਗਈ।

ਦੋਹਾਂ ਟੀਮਾਂ ਦੇ ਇੱਕੋ ਜਿਹੀਆਂ ਮਜ਼ਬੂਤ ਹੋਣ ਕਾਰਨ ਜਿੱਤ ਹਾਰ ਦਾ ਫੈਸਲਾ ਮੈਚ ਦੇ ਅਖੀਰਲੇ ਮਿੰਟਾਂ ਵਿੱਚ ਹੋਇਆ।

ਇਸ ਮੈਚ ਵਿੱਚ ਆਸਫ‌ ਵਾਲਾ ਸਕੂਲ ਦੇ ਖਿਡਾਰੀ ਪ੍ਰਿਸ ਨੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲਗਾਤਾਰ 11 ਜੱਫੇ ਲਗਾ ਕੇ ਵਿਰੋਧੀ ਟੀਮ ਨੂੰ ਪਛਾੜਿਆ ਦਿੱਤਾ ।ਇਸ ਨਿੱਕੇ ਖਿਡਾਰੀ ਦੀ ਕਮਾਲ ਦੀ ਖੇਡ ਵੇਖ ਕੇ ਦਰਸ਼ਕ ਵਾਹ ਵਾਹ ਕਰਕੇ ਹੌਂਸਲਾ ਵਧਾ ਰਹੇ ਸਨ।

ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਪ੍ਰਮੋਦ ਕੁਮਾਰ, ਸੀਐਚਟੀ ਮਨੋਜ ਕੁਮਾਰ ਧੂੜੀਆ, ਨੈਸ਼ਨਲ ਅਵਾਰਡੀ ਅਧਿਆਪਕ ਲਵਜੀਤ ਸਿੰਘ ਗਰੇਵਾਲ ਸਮੇਤ ਸਮੂਹ ਅਧਿਆਪਕਾਂ ਨੇ ਟੀਮ ਦੇ ਕੋਚ ਸੁਖਦੇਵ ਸਿੰਘ ਸੈਣੀ ਨੂੰ ਇਸ ਜਿੱਤ ਲਈ ਵਧਾਈਆ ਅਤੇ ਜ਼ਿਲ੍ਹਾ ਪੱਧਰੀ ਮੁਕਾਬਲੇ ਲਈ ਸ਼ੁਭਕਾਮਨਾਵਾਂ ਦਿੱਤੀਆਂ।ਆਸਫਵਾਲਾ ਸਕੂਲ ਦੇ ਅਧਿਆਪਕਾਂ ਮੈਡਮ ਪਵਨੀਤ ਅਤੇ ਮੈਡਮ ਪੂਨਮ ਨੇ ਕਿਹਾ ਕਿ ਪ੍ਰਿਸ ਸਾਡੇ ਸਕੂਲ ਦਾ ਹੋਣਹਾਰ ਖਿਡਾਰੀ ਹੈ ਜ਼ੋ ਖੇਡਾਂ ਦੇ ਨਾਲ ਨਾਲ ਪੜ੍ਹਾਈ ਵਿੱਚ ਵੀ ਬਹੁਤ ਹੁਸ਼ਿਆਰ ਹੈ।

PRINCIPAL/ TGT / PRIMARY CADRE POST RECRUITMENT NOTIFICATION OUT

PRINCIPAL/ TGT / PRIMARY CADRE POST RECRUITMENT NOTIFICATION OUT

Society for the Care of Blind, Sector: 26, Chandigarh require applications to fill the following 95% Grant-in-Aid and Non-Aided posts of the Institute for the Blind and Society. Salary will be paid under 95% Grant-in-Aid Scheme and society's norms for Non-Aided posts of the Society. 

Apply to Secretary, Society for the Care of Blind, Sector: 26 Chandigarh - 160019,on or before 20.11.2023.


Principal (95% Grant-in-Aid Post)

Post-Graduation with atleast 50% Marks from recognized college/university and Diploma in Special Education (in Visual Impairment (V.I.) recognized by RCI with at least 50% marks in aggregate and valid registration with RCI. Minimum 10 Years' Experience as a Head of the School or PGT for 15 years. She/He should have knowledge of computer and Braille.

TGT Special Educator (Social Science Teacher) (95% Grant-in-Aid Post) TGT Special Educator (Hindi) (95% Grant-in-Aid Post)

(A) (i) Graduation from a recognized university with at least 50% marks in aggregate.

(ii) Bachelor of Education Degree (Special Education in Visual Impairment) from recognized by RCI with at least 50% marks in aggregate and valid registration with RCI. OR ) (i) Graduation from a recognized university with at least 50% (ii) Bachelor of Education Degree with two years Diploma (Special)

Candidate must have cleared CTET-II.

She/He should have knowledge of computer and Braille

JBT Special Educator (95% Grant-in-Aid Post):

Graduation or its equivalent from recognized university. .Two Years Diplma in Special Education (Visual Impairment) or its equivalent, recognized by RCI with at least 50% marks in aggre-gate and valid registration with RCI. Candidate must have cleared CTET-I.

She/He should have knowledge of computer and Braille.

Warden (Female) (Non-Aided Post of Society)

Diploma in Special Education (V.I.) O&M from RCI.

Warden (Male) (Non-Aided Post of Society): Diploma in Special Education (V.I.) O&M from RCI.


Computer Instructor (Non-Aided Post of Society): BCA, Diploma in Special Education (V.I.), Two Years' Experience to teach V.I. students through Screen Reading Software.

Part Time Counsellor (Female) (Non-Aided Post of Society): 

BA/MA in Psychology. Diploma in Guidance & Counselling.

MASTER CADRE SENIORITY: 1990 ਤੱਕ ਨਿਯੁਕਤ ਮਾਸਟਰ ਕੇਡਰ ਅਧਿਆਪਕਾਂ ਦੀ ਡਰਾਫਟ ਸੀਨੀਆਰਤਾ ਸੂਚੀ ਤਿਆਰ, ਮੰਗੇ ਇਤਰਾਜ਼

 

DOWNLOAD MASTER CADRE SENIORITY LIST HERE

ਮੁੱਖ ਮੰਤਰੀ ਭਗਵੰਤ ਮਾਨ ਦੇ ਲਿਖਤੀ ਹੁਕਮਾਂ ਨੂੰ ਵੀ ਨਹੀ ਮੰਨਦਾ ਸਿੱਖਿਆ ਵਿਭਾਗ


ਮੁੱਖ ਮੰਤਰੀ ਭਗਵੰਤ ਮਾਨ ਦੇ ਲਿਖਤੀ ਹੁਕਮਾਂ ਨੂੰ ਵੀ ਨਹੀ ਮੰਨਦਾ ਸਿੱਖਿਆ ਵਿਭਾਗ


ਮੁੱਖ ਮੰਤਰੀ ਦੇ ਲਿਖਤੀ ਹੁਕਮਾਂ ਦੇ ਬਾਵਜੂਦ 17 ਮਹੀਨਿਆਂ ਚ ਨਹੀ ਕੀਤੀ ਕੋਈ ਕਾਰਵਾਈ


ਰੈਗੂਲਰ ਦੀ ਮੰਗ ਨੂੰ ਲੈ ਕੇ  ਸਿੱਖਿਆ ਵਿਭਾਗ ਦੇ ਕੱਚੇ ਮੁਲਾਜ਼ਮ 1 ਨਵੰਬਰ ਨੂੰ ਮੁੱਖ ਮੰਤਰੀ ਦੀ ਡਿਬੇਟ ਚ ਜਾਣਗੇ


ਦਿਵਾਲੀ ਤੱਕ ਦਾ ਸਿੱਖਿਆ ਵਿਭਾਗ ਨੂੰ ਅਲਟੀਮੇਟਮ, ਦਿਵਾਲੀ ਤੋਂ ਬਾਅਦ ਪੱਕਾ ਧਰਨਾ ਲਾਉਣ ਦਾ ਐਲਾਨਮਿਤੀ 30.10.2023(   ਜਲੰਧਰ          ) ਮੁੱਖ ਮੰਤਰੀ ਸੂਬੇ ਦੀ ਸੁਪਰੀਮ ਪਾਵਰ ਹੁੰਦਾ ਹੈ ਪਰ ਜੇਕਰ ਮੁੱਖ ਮੰਤਰੀ ਦੇ ਫ਼ੈਸਲੇ ਨੂੰ ਹੀ ਅਮਲੀ ਰੂਪ ਨਾ ਮਿਲੇ ਤਾਂ ਫਿਰ ਸੂਬੇ ਦੀ ਜਨਤਾ ਜਾਂ ਮੁਲਾਜ਼ਮ ਕਿਸ ਕੋਲ ਜਾ ਕੇ ਫ਼ਰਿਆਦ ਕਰਨਗੇ। ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਕੱਚੇ ਮੁਲਾਜ਼ਮਾਂ ਨੂੰ ਅਪ੍ਰੈਲ 2022 ਵਿਚ ਮੀਟਿੰਗ ਕਰਕੇ ਪੱਕੇ ਕਰਨ ਦਾ ਫੈਸਲਾ ਲਿਆ ਸੀ ਪਰ 17 ਮਹੀਨਿਆਂ ਦੋਰਾਨ ਸਿੱਖਿਆ ਵਿਭਾਗ ਤੇ ਸਿੱਖਿਆ ਮੰਤਰੀ ਨੇ ਕੋਈ ਕਾਰਵਾਈ ਨਹੀ ਕੀਤੀ।


ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਪੰਜਾਬ ਦੀ ਆਮ ਜਨਤਾ ਨੂੰ ਡਿਬੇਟ ਵਿੱਚ ਭਾਗ ਲੈਣ ਲਈ ਸੱਦਾ ਦਿੱਤਾ ਹੈ ਇਸ ਲਈ ਦਫਤਰੀ ਕਾਮੇ ਮਾਸ ਡੈਪੂਟੇਸ਼ਨ ਦੇ ਰੂਪ ਵਿੱਚ ਜਾਣਗੇ ਅਤੇ ਮੁੱਖ ਮੰਤਰੀ ਤੋਂ ਅਪ੍ਰੈਲ 2022 ਵਿੱਚ ਲਏ ਫੈਸਲੇ ਨੂੰ ਲਾਗੂ ਨਾ ਕਰਨ ਸਬੰਧੀ ਸਵਾਲ ਕਰਨਗੇ।


ਆਗੁਆ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਨੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਵਿਭਾਗ ਨੂੰ ਹਦਾਇਤ ਕਰ ਦਿੱਤੀ ਹੈ ਤਾਂ ਸਿੱਖਿਆ ਮੰਤਰੀ ਪੰਜਾਬ ਅਤੇ ਸਿੱਖਿਆ ਵਿਭਾਗ ਪੰਜਾਬ ਹੁਣ ਕਿਸ ਗੱਲ ਦਾ ਇੰਤਜ਼ਾਰ ਕਰ ਰਹੇ ਹਨ। ਆਗੂਆ ਨੇ ਕਿਹਾ ਕਿ 17 ਮਹੀਨਿਆ ਦੋਰਾਨ ਵਿਭਾਗ ਨੇ ਨਾ ਤਾਂ ਮੁਲਾਜ਼ਮਾਂ ਦੀ ਤਨਖਾਹ ਕਟੋਤੀ ਦਾ ਹੱਲ ਕੀਤਾ ਅਤੇ ਨਾ ਹੀ ਰੈਗੂਲਰ ਦਾ ਮਸਲਾ ਹੱਲ ਕੀਤਾ।

 ਸਮੇਂ ਸਮੇਂ ਤੇ ਸਿੱਖਿਆ ਵਿਭਾਗ ਵਿਚ ਕੱਚੇ ਅਧਿਆਪਕਾਂ ਦੀ ਭਰਤੀ ਹੁੰਦੀ ਰਹੀ ਤੇ ਸਰਕਾਰਾਂ ਉਨਾਂ੍ਹ ਨੂੰ ਪੂਰੇ ਲਾਭ ਦੇ ਕੇ ਪੱਕਿਆ ਕਰਦੀਆ ਰਹੀਆ ਹਨ ਤੇ  ਇਹੀ ਸਿਲਸਿਲਾ ਹੁਣ ਆਮ ਆਦਮੀ  ਪਾਰਟੀ ਦੀ ਸਰਕਾਰ ਵਿਚ ਵੀ ਚੱਲ ਰਿਹਾ ਹੈ।ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਪਿਛਲੇ 1 ਸਾਲ ਤੋਂ ਖੂਬ ਪ੍ਰਚਾਰ ਕੀਤਾ ਜਾ  ਰਿਹਾ ਹੈ ਪਰ ਸੱਚਾਈ ਤੋਂ ਕੋਹਾਂ ਦੂਰ ਹੈ।

 ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਰਵ ਸਿੱਖਿਆ ਅਭਿਆਨ ਦਫਤਰੀ ਕਰਮਚਾਰੀ ਯੂਨੀਅਨ ਦੇ ਆਗੂ ਕੁਲਦੀਪ ਸਿੰਘ,ਰਾਜਿੰਦਰ ਸੰਧਾ, ਜਗਮੋਹਨ ਸਿੰਘ, ਪ੍ਰਵੀਨ ਸ਼ਰਮਾ,  ਸ਼ੋਭਿਤ ਭਗਤ, ਗਗਨਦੀਪ ਸ਼ਰਮਾ ਨੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਦੀ ਸਰਕਾਰ ਨੇ ਕੱਚੇ ਮੁਲਾਜ਼ਮਾਂ ਦੀ ਜਵਾਨੀ ਰੋਲ ਕੇ ਰੱਖ ਦਿੱਤੀ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਕੱਚੇ ਮੁਲਾਜ਼ਮਾਂ ਦੇ ਭਵਿੱਖ ਨੂੰ ਰੋਲਣ ਦੀ ਤਿਆਰੀ ਕਰੀ ਬੈਠੀ ਹੈ।ਆਗੂਆ ਨੇ ਕਿਹਾ  ਕਿ ਦਫਤਰੀ ਕਰਮਚਾਰੀਆ ਵੱਲੋਂ  6 ਜੁਲਾਈ 2023 ਨੂੰ ਕਲਮ ਛੋੜ ਹੜਤਾਲ ਸ਼ੁਰੂ ਕੀਤੀ ਗਈ ਸੀ ਜਿਸ ਦੋਰਾਨ 7 ਜੁਲਾਈ ਨੂੰ ਡੀ ਜੀ ਐਸ ਈ ਪੰਜਾਬ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਮੁਲਾਜ਼ਮਾਂ ਨਾਲ ਮੀਟਿੰਗਾਂ ਕੀਤੀਆ ਗਈਆ ਅਤੇ 11 ਜੁਲਾਈ ਨੂੰ ਮੁਲਾਜ਼ਮ ਮੰਗਾਂ ਤੇ ਸਹਿਮਤੀ ਬਨਣ ਤੇ ਕਲਮ ਛੋੜ ਹੜਤਾਲ ਖਤਮ ਕਰ ਦਿੱਤੀ ਗਈ ਸੀ ਪ੍ਰੰਤੂ 3 ਮਹੀਨੇ ਦਾ ਸਮਾਂ ਬੀਤਣ ਤੇ ਵੀ ਕੱਚੇ ਦਫਤਰੀ ਮੁਲਾਜ਼ਮਾਂ ਦੀਆ ਮੰਗਾਂ ਦਾ ਕੋਈ ਹੱਲ ਨਹੀ ਹੋਇਆ। ਆਗੂਅ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਫੈਸਲੇ ਤੋਂ ਬਾਅਦ ਵਿਭਾਗ ਕਿਸ ਚੀਜ਼ ਦੀ ਉਡੀਕ ਕਰ ਰਿਹਾ ਹੈ ਜੋ ਕਿ 17 ਮਹੀਨਿਆ ਵਿਚ ਪੂਰੀ ਨਹੀ ਹੋਈ। ਆਗੂਆ ਨੇ ਕਿਹਾ ਕਿ ਸਮੁੱਚੇ ਦਫਤਰੀ ਮੁਲਾਜ਼ਮਾਂ ਵਿਚ ਰੋਸ ਹੈ। ਆਗੂਆ ਨੇ ਸਿੱਖਿਆ ਵਿਭਾਗ ਨੂੰ ਦਿਵਾਲੀ ਤੱਕ ਦਾ ਅਲਟੀਮੇਟਮ ਦਿੰਦੇ ਹੋਏ ਐਲਾਨ ਕੀਤਾ ਕਿ ਜੇਕਰ ਵਿਭਾਗ ਨੇ ਦਿਵਾਲੀ ਤੱਕ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਾ ਕੀਤਾ ਤਾਂ ਮੁਲਾਜ਼ਮ ਪੱਕਾ ਧਰਨਾ ਲਗਾ ਕੇ ਵਿਭਾਗ ਦਾ ਕੰਮ ਵੀ ਠੱਪ ਕਰਨਗੇ।

JOBS IN SAS NAGAR: ਮੋਹਾਲੀ ਵਿਖੇ ਵੱਖ ਵੱਖ ਅਸਾਮੀਆਂ ਤੇ ਭਰਤੀ

 

BREAKING NEWS: ਭਗਵੰਤ ਮਾਨ ਸਰਕਾਰ ਦਾ ਫੈਸਲਾ, 14 ਡਈਆਰਓ/ ਤਹਿਸੀਲਦਾਰਾਂ ਨੂੰ ਦਿੱਤੀ ਤਰੱਕੀ, ਬਣੇ ਪੀਸੀਐਸ

 

SCHOOL HOLIDAYS IN NOVEMBER 2023: ਸਕੂਲਾਂ , ਦਫਤਰਾਂ ਵਿੱਚ ਨਵੰਬਰ ਮਹੀਨੇ ਦੀਆਂ ਛੁੱਟੀਆਂ ਦੀ ਸੂਚੀ

SCHOOL HOLIDAYS IN  NOVEMBER  2023:   ਸਕੂਲਾਂ , ਦਫਤਰਾਂ  ਵਿੱਚ ਨਵੰਬਰ ਮਹੀਨੇ ਦੀਆਂ ਛੁੱਟੀਆਂ 


SCHOOL HOLIDAYS IN NOVEMBER 2023 ਪਿਆਰੇ ਪਾਠਕੋ ਇਸ ਪੋਸਟ ਵਿੱਚ  ਅਸੀਂ ਤੁਹਾਨੂੰ ਨਵੰਬਰ ਮਹੀਨੇ ਸਕੂਲਾਂ  ਅਤੇ ਦਫਤਰਾਂ ਵਿੱਚ ਹੋਣ ਵਾਲਿਆਂ ਛੁਟੀਆਂ  ਜਾਣਕਾਰੀ ਦੇਵਾਂਗੇ।  ਇਸ ਮਹੀਨੇ ਕਰਵਾ ਚੌਥ ਅਤੇ ਦੀਵਾਲੀ ਦੇ ਤਿਉਹਾਰ ਮਨਾਏ ਜਾਣਗੇ । ਇਸ ਪੋਸਟ ਵਿੱਚ ਨਵੰਬਰ ਮਹੀਨੇ ਦੀਆਂ ਛੁੱਟੀਆਂ ਦੀ ਸੂਚੀ ਦਿਤੀ ਗਈ ਹੈ। ਇਸਦੇ ਨਾਲ ਹੀ ਵਿਦਿਆਰਥੀਆਂ ਦੀ  ਪੜ੍ਹਾਈ ਸਬੰਧੀ ਪੇਪਰਾਂ ਦੀ ਤਿਆਰੀ ਲਈ ਸਮਗਰੀ ਤਿਆਰ  ਕੀਤੀ ਹੈ। ਪੇਪਰਾਂ  ਵਿੱਚ  ਚੰਗੇ ਨੰਬਰ ਲੈਣ ਲਈ  ਲਗਾਤਾਰ ਪੜ੍ਹਾਈ ਕਰੋ।  

DIWALI 🪔 DATE 2023 / KARWA CHAUTH DATE 2023 

ਨਵੰਬਰ  ਮਹੀਨੇ   ਸਕੂਲਾਂ ਵਿੱਚ ਕੁਲ ਮਿਲਾ ਕੇ 13 ਛੂਟੀਆਂ ਰਹਿਣਗੀਆਂ। ਇਹਨਾਂ ਛੁਟੀਆਂ ਵਾਰੇ ਜਾਣਕਾਰੀ ਹੇਠਾਂ ਦਿਤੀ ਗਈ ਹੈ।  

ਪੰਜਾਬ ਸਰਕਾਰ ਵੱਲੋਂ ਜਾਰੀ ਛੂਟੀਆਂ ਸਬੰਧੀ ਨੋਟੀਫਿਕੇਸ਼ਨ (PUNJAB GOVT HOLIDAYS 2023)  ਡਾਊਨਲੋਡ ਕਰੋ ਇੱਥੇ  

SCHOOL HOLIDAYS IN PUNJAB NOVEMBER 2023 LIST 

ਮਿਤੀ  ਬੰਦ ਰਹਿਣ ਦਾ ਕਾਰਨ ਕਿਥੇ ਬੰਦ ਰਹਿਣਗੇ
5 ਨਵੰਬਰ      ਐਤਵਾਰਹਰੇਕ ਜਗ੍ਹਾ
11 ਨਵੰਬਰ  ਦੂਜਾ ਸ਼ਨੀਵਾਰ ਹਰੇਕ ਜਗ੍ਹਾ
12 ਨਵੰਬਰ   ਦੀਵਾਲੀ/ ਐਤਵਾਰ ਹਰੇਕ ਜਗ੍ਹਾ
13 ਨਵੰਬਰ  
   ਵਿਸ਼ਵ ਕਰਮਾਂ ਦਿਵਸ

ਹਰੇਕ ਜਗ੍ਹਾ

ALSO READ :  10+2 PHYSICS IMPORTANT MCQS READ HERE 


ਮਿਤੀ  ਬੰਦ ਰਹਿਣ ਦਾ ਕਾਰਨ ਕਿਥੇ ਬੰਦ ਰਹਿਣਗੇ
16 ਨਵੰਬਰ  ਵੀਰਵਾਰ ਹਰੇਕ ਜਗ੍ਹਾ
19 ਨਵੰਬਰ ਐਤਵਾਰ ਹਰੇਕ ਜਗ੍ਹਾ 
 26 ਨਵੰਬਰਐਤਵਾਰ ਹਰੇਕ ਜਗ੍ਹਾ 
     JOIN US ON TELEGRAM CLICK HERE 
  

ਨੋਟ : ਇਹਨਾਂ ਛੁਟੀਆਂ ਤੋਂ ਅਲਾਵਾ ਨਵਾਂ ਪੰਜਾਬ ਦਿਵਸ ,  ਜਨਮ ਦਿਵਸ ਸੰਤ ਨਾਮ ਦੇਵ ਜੀ, ਸ਼ਹੀਦੀ ਦਿਵਸ ਸ. ਕਰਤਾਰ ਸਿੰਘ ਸਰਾਭਾ   ਇਹਨਾਂ ਦਿਨਾਂ ਵਿੱਚ ਬਹੁਤੇ ਸਕੂਲਾਂ ਵਿਚ ਲੋਕਲ ਛੁਟੀ ਰਹੇਗੀ। 


ਮਿਤੀ  ਬੰਦ ਰਹਿਣ ਦਾ ਕਾਰਨ ਕਿਥੇ ਬੰਦ ਰਹਿਣਗੇ
01 ਨਵੰਬਰ ( ਬੁਧਵਾਰ)   ਨਵਾਂ ਪੰਜਾਬ ਦਿਵਸ / ਕਰਵਾ ਚੌਥ ਜਿਹਨਾਂ ਸਕੂਲਾਂ ਨੇ ਰਾਖਵੀਂ ਛੁਟੀ ਲਗਾਈ ਹੈ ।
13 ਨਵੰਬਰ (ਸੋਮਵਾਰ )    ਗੋਵਰਧਨ ਪੂਜਾ ਜਿਹਨਾਂ ਸਕੂਲਾਂ ਨੇ ਰਾਖਵੀਂ ਛੁਟੀ ਲਗਾਈ ਹੈ 
15 ਨਵੰਬਰ  ( ਬੁਧਵਾਰ)ਗੁਰਗੱਦੀ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ   ਜਿਹਨਾਂ ਸਕੂਲਾਂ ਨੇ ਰਾਖਵੀਂ ਛੁਟੀ ਲਗਾਈ ਹੈ
16 ਨਵੰਬਰ ਸ਼ਹੀਦੀ ਦਿਵਸ ਸ. ਕਰਤਾਰ ਸਿੰਘ ਸਰਾਭਾ ਜੀ

 ਜਿਹਨਾਂ ਸਕੂਲਾਂ ਨੇ ਰਾਖਵੀਂ ਛੁਟੀ ਲਗਾਈ ਹੈ
19 ਨਵੰਬਰ ਛੱਡ ਪੂਜਾ ਜਿਹਨਾਂ ਸਕੂਲਾਂ ਨੇ ਰਾਖਵੀਂ ਛੁਟੀ ਲਗਾਈ ਹੈ 

PUNJAB SCHOOL TIME TABLE NOVEMBER MONTH: 1 ਨਵੰਬਰ ਤੋਂ ਸਕੂਲਾਂ ਦਾ ਟਾਈਮ ਟੇਬਲ

PUNJAB SCHOOL TIME TABLE NOVEMBER MONTH: 1 ਨਵੰਬਰ ਤੋਂ ਸਕੂਲਾਂ ਦਾ ਟਾਈਮ ਟੇਬਲ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਮੂਹ ਸਕੂਲਾਂ ਦਾ ਸਮਾਂ 1 ਨਵੰਬਰ 2023  ਤੋਂ ਬਦਲਿਆ ਜਾਵੇਗਾ। ਸਿੱਖਿਆ ਵਿਭਾਗ ਦੇ ਪੱਤਰ ਅਨੁਸਾਰ ਸਮੂਹ ਸਰਕਾਰੀ ਸਕੂਲ ਸਵੇਰੇ  9:00  ਵਜੇ ਖੁੱਲਣਗੇ। ਸਕੂਲਾਂ ਵਿੱਚ 01 ਨਵੰਬਰ, 2022 ਤੋਂ  ਟਾਈਮ ਟੇਬਲ ਇਸ ਤਰ੍ਹਾਂ ਹੋਵੇਗਾ।    
Period Number Time
Morning Assembly 9:00 to 9:25
Period Number Time of Period
1 9:25 to 10:05
2 10:05 to 10:45
3 10:45 to 11:25
4 11:25 to 12:05
5 12:05 to 12:45ਪਾਓ ਹਰੇਕ ਅਪਡੇਟ ਟੈਲੀਗਰਾਮ ਤੇ ਜੁਆਈਨ ਕਰੋ ਟੈਲੀਗਰਾਮ ਚੈਨਲ 👈👈👈

Period Number Time of Period
RECESS 12:45 to 1:20
Period Number Time of period
6 1:20 to 2:00
7 2:00 to 2:40
8 2:40 to 3:20


ਐਜੂਸੈਟ ਅਨੁਸਾਰ ਸਮਾਂ ਸਾਰਣੀ ਇਸ ਪ੍ਰਕਾਰ ਹੈ:-
HOLIDAY ALERT : ਸੋਮਵਾਰ ਨੂੰ ਸਕੂਲਾਂ , ਕਾਲਜਾਂ ਅਤੇ ਦਫਤਰਾਂ ਵਿੱਚ ਹੋਵੇਗੀ ਛੁੱਟੀ, ਪੰਜਾਬ ਸਰਕਾਰ ਵੱਲੋਂ ਅਧਿਸੂਚਨਾ ਜਾਰੀ

HOLIDAY ALERT : ਇਸ ਜ਼ਿਲੇ ਵਿੱਚ 30 ਅਕਤੂਬਰ ਦੀ ਛੁੱਟੀ, ਪੰਜਾਬ ਸਰਕਾਰ ਵੱਲੋਂ ਅਧਿਸੂਚਨਾ ਜਾਰੀ

ਚੰਡੀਗੜ੍ਹ, 25 ਅਕਤੂਬਰ 2023

ਪੰਜਾਬ ਸਰਕਾਰ ਵੱਲੋਂ ਅਧਿਸੂਚਨਾ ਜਾਰੀ ਕਰ "ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ" ਦੇ ਪ੍ਰਕਾਸ਼ ਗੁਰਪੁਰਬ ਦਿਹਾੜੇ ਨੂੰ ਮਨਾਉਣ ਦੇ ਅਵਸਰ ਤੇ ਮਿਤੀ 30-10-2023 (ਸੋਮਵਾਰ) ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ ਸਥਾਨਕ ਛੁੱਟੀ ਘੋਸ਼ਿਤ ਕੀਤੀ ਗਈ ਹੈ।ਮਹਿੰਗਾਈ ਭੱਤੇ ਦੀ ਕਿਸਤ ਜਾਰੀ ਕਰੇ ਪੰਜਾਬ ਸਰਕਾਰ -ਅਮਨਦੀਪ ਸ਼ਰਮਾ।

 ਮਹਿੰਗਾਈ ਭੱਤੇ ਦੀ ਕਿਸਤ ਜਾਰੀ ਕਰੇ ਪੰਜਾਬ ਸਰਕਾਰ -ਅਮਨਦੀਪ ਸ਼ਰਮਾ।


    ਮੁਲਾਜਮਾਂ ਦਾ ਪੇਂਡੂ ਭੱਤਾ ਬਹਾਲ ਕਰਨ ਦੀ ਮੰਗ- ਮੁੱਖ ਅਧਿਆਪਕ ਜਥੇਬੰਦੀ ਪੰਜਾਬ।

    ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਤੁਰੰਤ ਜਾਰੀ ਕੀਤਾ ਜਾਵੇ ।ਉਹਨਾਂ ਕਿਹਾ ਕਿ 

ਨਿਤ ਦੀਆਂ ਆਨਲਾਈਨ ਬੇਲੋੜੀਆਂ ਡਾਕਾ ਤੁਰੰਤ ਬੰਦ ਕੀਤੀਆਂ ਜਾਣ।

      ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ,ਉਪ ਪ੍ਰਧਾਨ ਰਗਵਿੰਦਰ ਸਿੰਘ ਧੂਲਕਾ ਨੇ ਕਿਹਾ ਕਿ ਪਿੰਡਾਂ ਵਿੱਚ ਕੰਮ ਕਰ ਰਹੇ ਵੱਖ-ਵੱਖ ਮਹਿਕਮਿਆਂ ਦੇ ਮੁਲਾਜ਼ਮਾਂ ਲਈ ਪੇਂਡੂ ਭੱਤਾ ਲਾਗੂ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਪਿੰਡਾਂ ਵਿੱਚ ਕੰਮ ਕਰਦੇ ਮੁਲਾਜਮਾਂ ਨੂੰ ਪੇਂਡੂ ਭੱਤਾ ਦਿੱਤਾ ਜਾਂਦਾ ਸੀ ਜਿਹੜਾ ਪਿਛਲੀ ਸਰਕਾਰ ਵੱਲੋਂ ਕੱਟ ਦਿੱਤਾ ਗਿਆ ਹੈ ਨੂੰ ਲਾਗੂ ਕਰਨ ਦੀ ਮੰਗ ਕੀਤੀ।

     ਜਥੇਬੰਦੀ ਦੇ ਆਗੂ ਗੁਰਮੇਲ ਸਿੰਘ ਬਰੇ ਨੇ ਕਿਹਾ ਕਿ ਸ਼ਹਿਰਾਂ ਤੋਂ ਦੂਰ ਪਿੰਡਾਂ ਕੰਮ ਕਰਦੇ ਮੁਲਾਜ਼ਮਾਂ ਲਈ ਹਾਊਸ ਰੈਟ ਘੱਟ ਰੱਖਿਆ ਗਿਆ ਸੀ ਪਰ ਉਨ੍ਹਾਂ ਮੁਲਾਜ਼ਮਾਂ ਨੂੰ ਸ਼ਹਿਰਾਂ ਦੇ ਮੁਲਾਜ਼ਮਾਂ ਨਾਲੋਂ ਵੱਖਰਾ ਪੇਂਡੂ ਭੱਤਾ ਦਿੱਤਾ ਜਾਂਦਾ ਸੀ ਤਾਂ ਜੋ ਅਧਿਆਪਕ ਦੂਰ- ਦਰਾਡੇ ਆਪਣੇ ਵਹੀਕਲਾ ਵਿੱਚ ਡੀਜ਼ਲ ,ਪੈਟਰੋਲ ਪਵਾ ਸਕਣ।

        ਇਸ ਸਮੇਂ ਨਿਸ਼ਾਨ ਸਿੰਘ, ਦਿਲਬਾਗ ਸਿੰਘ,ਅਵਤਾਰ ਸਿੰਘ, ਨੇਤਾ ਜੀ, ਨਵਨੀਤ ਸਿੰਘ ਹਸਨਪੁਰ, ਗੁਰਜੰਟ ਬੱਛੋਆਣਾ, ਗੁਰਜੰਟ ਬੋਹਾ, ਹੀਰਾ ਸਿੰਘ, ਮੱਖਣ ਸਿੰਘ, ਜਗਦੀਪ ਸਿੰਘ , ਦਿਲਬਾਗ ਸਿੰਘ ਮੋਗਾ, ਅਸ਼ੋਕ ਕੁਮਾਰ ਫਫੜੇ,ਭਗਵੰਤ ਭਟੇਜਾ ਸਾਥੀਆ ਨੇ ਪੇਂਡੂ ਭੱਤਾ ਲਾਗੂ ਕਰਨ ਦੀ ਮੰਗ ਸਮੇਂਤ ਬਾਕੀ ਮੰਗਾਂ ਪੂਰੀਆਂ ਕਰਨ ਲਈ ਸਰਕਾਰ ਨਾਲ ਮੀਟਿੰਗਾ ਕੀਤੀਆਂ ਜਾਣਗੀਆਂ।

ਬੀ ਐੱਡ ਅਧਿਆਪਕ ਫਰੰਟ ਪੰਜਾਬ ਦੀ ਹੋਈ ਜ਼ਿਲ੍ਹਾ ਪੱਧਰੀ ਵਿਸ਼ਾਲ ਕਨਵੈਂਸ਼ਨ

 ਬੀ ਐੱਡ  ਅਧਿਆਪਕ ਫਰੰਟ ਪੰਜਾਬ ਦੀ ਹੋਈ ਜ਼ਿਲ੍ਹਾ ਪੱਧਰੀ ਵਿਸ਼ਾਲ ਕਨਵੈਂਸ਼ਨ


ਬੀ ਐੱਡ ਅਧਿਆਪਕ ਫਰੰਟ ਪੰਜਾਬ ਜ਼ਿਲ੍ਹਾ ਫਾਜ਼ਿਲਕਾ ਦੀ ਇੱਕ ਵਿਸ਼ਾਲ ਕਨਵੈਂਸ਼ਨ ਹੋਟਲ ਸੈਲੀਬਰੇਸ਼ਨ ਇਨ ਵਿਚ ਹੋਈ ਜਿਸ ਵਿੱਚ ਸੂਬਾ ਕਮੇਟੀ ਤੋਂ ਸੂਬਾ ਪ੍ਰਧਾਨ ਸੁਖਦਰਸ਼ਨ ਸਿੰਘ ਬਠਿੰਡਾ,

ਸੂਬਾ ਚੇਅਰਮੈਨ ਪ੍ਰਗਟਜੀਤ ਸਿੰਘ ਕਿਸ਼ਨਪੁਰਾ, ਸੂਬਾ ਕਾਰਜਕਾਰੀ ਜਨਰਲ ਸਕੱਤਰ ਤੇਜਿੰਦਰ ਸਿੰਘ ਮੋਹਾਲੀ, ਸਰਤਾਜ ਸਿੰਘ ਕਪੂਰਥਲਾ, ਪਰਮਜੀਤ ਸਿੰਘ ਪੰਮਾ ਫਿਰੋਜ਼ਪੁਰ, ਹਰਵਿੰਦਰ ਸਿੰਘ ਬਰਨਾਲਾ, ਪਰਮਿੰਦਰ ਸਿੰਘ ਢਿੱਲੋਂ ਮੋਹਾਲੀ, ਅਮਿਤ ਕਟੋਚ ਮੋਹਾਲੀ ਮੈਂਬਰ ਸੀ ਪੀ ਐੱਫ ਯੂਨੀਅਨ ਪੰਜਾਬ, ਤਲਵਿੰਦਰ ਸਿੰਘ ਸ਼੍ਰੀ ਅੰਮ੍ਰਿਤਸਰ ਸਾਹਿਬ, ਗੁਰਮੀਤ ਸਿੰਘ ਢੋਲੇਵਾਲਾ ਸਮੇਤ ਸਮੁੱਚੀ ਸੁਬਾਈ ਲੀਡਰਸ਼ਿਪ ਨੇ ਭਾਗ ਲਿਆ ਅਤੇ ਆਪਣੇ ਵਿਚਾਰ ਸਾਂਝੇ ਕੀਤੇ ਜਿਸ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸੁਖਦਰਸ਼ਨ ਸਿੰਘ ਨੇ ਕਿਹਾ ਕਿ ਬੀ ਐੱਡ  ਅਧਿਆਪਕ ਫਰੰਟ ਪੰਜਾਬ ਦਾ ਬਹੁਤ ਮਾਣ ਮੱਤਾ ਇਤਿਹਾਸ ਰਿਹਾ ਹੈ ਜਿਸ ਨੇ ਲੜਾਈਆਂ ਲੜਕੇ ਆਪਣਾ ਸੰਘਰਸ਼ ਕਰਕੇ ਆਪਣੇ ਹੱਕ ਸਰਕਾਰ ਤੋਂ ਪ੍ਰਾਪਤ ਕੀਤੇ ਹਨ ਅਤੇ ਇਸੇ ਤਰ੍ਹਾਂ ਅੱਗੇ ਤੋਂ ਵੀ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਦਾ ਰਹੇਗਾ। ਸੂਬਾ ਚੇਅਰਮੈਨ ਪ੍ਰਗਟਜੀਤ ਸਿੰਘ ਕਿਸ਼ਨਪੁਰਾ ਨੇ ਜਥੇਬੰਦੀ ਦੇ ਅਗਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀ ਐੱਡ  ਅਧਿਆਪਕ ਫਰੰਟ ਪੰਜਾਬ ਅੱਗੇ ਤੋਂ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਅੱਗੇ ਹੋ ਕੇ ਲੜਾਈ ਲੜੇਗਾ ਅਤੇ ਜੋ ਸਰਕਾਰ ਨੇ  ਭੱਤੇ ਬੰਦ ਕੀਤੇ ਹਨ ਜਿਵੇਂ ਪੇਡੂ ਭੱਤਾ, ਬਾਰਡਰ ਭੱਤਾ, ਏਸੀਪੀ,ਡੀ ਏ ਦੀਆਂ ਕਿਸ਼ਤਾਂ ਸਮੇਤ ਤਨਖਾਹ ਕਮਿਸ਼ਨ ਦੇ ਬਕਾਏ ਇਸ ਤਰਾਂ ਦੇ ਜੋ ਵੀ ਵਿੱਤੀ ਘਾਟੇ ਸਰਕਾਰ ਨੇ ਅਧਿਆਪਕਾਂ ਨੂੰ ਤੇ ਹੋਰ ਮੁਲਾਜ਼ਮ ਵਰਗ ਨੂੰ ਪਾਏ ਹਨ ਉਹਨਾਂ ਲਈ ਸੰਘਰਸ਼ ਦੀ ਰੂਪ ਰੇਖਾ ਜਲਦ ਉਲੀਕ ਕੇ ਅਗਲੇ ਐਕਸ਼ਨ ਦੀ ਤਰੀਕ ਦਿੱਤੀ ਜਾਵੇਗੀ ਸੂਬਾ ਜਨਰਲ ਸਕੱਤਰ ਤੇਜਿੰਦਰ ਸਿੰਘ ਮੋਹਾਲੀ ਨੇ ਦੱਸਿਆ ਕਿ ਜਥੇਬੰਦੀ ਅਧਿਆਪਕਾਂ ਦੀਆਂ ਜੋ ਪ੍ਰਾਈਮਰੀ ਤੋਂ ਮਾਸਟਰ ਕੇਡਰ ਦੀਆਂ ਪ੍ਰਮੋਸ਼ਨਾਂ ਦਾ ਮੁੱਦਾ ਹੈ ਉਹਨਾਂ ਬਾਰੇ ਜਲਦ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਆਪਣਾ ਪੱਖ ਰੱਖੇਗਾ ਅਤੇ ਇਸ ਸਬੰਧੀ ਵੀ ਸੰਘਰਸ਼ ਦੀ ਰੂਪ ਰੇਖਾ ਜਲਦ ਉਲੀਕੀ ਜਾਵੇਗੀ  ਸੂਬਾ ਪ੍ਰੈੱਸ ਸਕੱਤਰ ਦਪਿੰਦਰ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਹੜਾ ਵੀ ਬੀ ਐੱਡ ਅਧਿਆਪਕ ਫਰੰਟ ਪੰਜਾਬ ਵੱਲੋਂ  ਕੋਈ  ਪ੍ਰੋਗਰਾਮ ਉਲੀਕ ਕੇ ਪੰਜਾਬ ਸਰਕਾਰ ਖਿਲਾਫ ਜੋ ਵੀ ਸੰਘਰਸ਼ ਵਿੱਢਿਆ ਜਾਵੇਗਾ ਅਤੇ ਜੋ ਸੀ ਪੀ ਐੱਫ ਯੂਨੀਅਨ ਵੱਲੋਂ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ 2 ਨਵੰਬਰ ਨੂੰ ਸੰਗਰੂਰ ਅਤੇ 9 ਦਸੰਬਰ ਨੂੰ ਮੋਹਾਲੀ ਵਿਖੇ ਐਕਸ਼ਨ ਕੀਤੇ ਜਾ ਰਹੇ ਹਨ ਉਹਨਾਂ ਵਿੱਚ ਬੀ ਐੱਡ ਅਧਿਆਪਕ ਫਰੰਟ ਪੰਜਾਬ ਪੂਰੇ ਕੇਡਰ ਸਮੇਤ ਭਰਵੀਂ ਸ਼ਮੂਲੀਅਤ ਕਰੇਗਾ ਇਸ ਸਬੰਧੀ ਸਮੂਹ ਜ਼ਿਲ੍ਹੇ ਤੋਂ ਪਹੁੰਚੇ ਹੋਏ ਅਧਿਆਪਕ ਵਰਗ ਨੂੰ ਸੂਬਾ ਕਮੇਟੀ ਦੇ ਸੁਨੇਹੇ ਅਨੁਸਾਰ ਲਾਮਬੰਦ ਹੋਣ ਦੀ ਗੱਲ ਕਹੀ ਗਈ ਅਤੇ ਸੂਬਾ ਕਮੇਟੀ ਨੂੰ ਭਰੋਸਾ ਦਵਾਇਆ ਗਿਆ ਕਿ ਜੋ ਵੀ ਸਾਨੂੰ ਪ੍ਰੋਗਰਾਮ ਦਿੱਤੇ ਜਾਣਗੇ ਉਹਨਾਂ ਵਿੱਚ ਜ਼ਿਲ੍ਹਾ ਫਾਜ਼ਿਲਕਾ  ਵੱਧ ਤੋਂ ਵੱਧ ਗਿਣਤੀ ਵਿੱਚ ਵੱਧ ਚੜ੍ਹ ਕੇ ਹਿੱਸਾ ਲਵੇਗਾ ਕਨਵੈਂਸ਼ਨ ਦੌਰਾਨ  ਸਮੂਹ ਜ਼ਿਲ੍ਹਾ ਕਮੇਟੀ ਫਾਜ਼ਿਲਕਾ  ਦੇ ਅਹੁਦੇਦਾਰਾਂ ਅਤੇ  ਸਮੂਹ ਬਲਾਕ ਪ੍ਰਧਾਨਾਂ ਅਤੇ ਅਹੁਦੇਦਾਰਾਂ ਵੱਲੋਂ ਸਟੇਟ ਵੱਲੋਂ ਆਏ ਸਾਰੇ ਲੀਡਰ ਸਾਹਿਬਾਨਾਂ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ ਸਮੁੱਚੀ ਕਨਵੈਂਸ਼ਨ ਦੇ ਪ੍ਰਬੰਧ ਦੀ ਜਿੰਮੇਵਾਰੀ ਜ਼ਿਲ੍ਹਾ ਪ੍ਰਧਾਨ ਸਤਿੰਦਰ ਸਚਦੇਵਾ  ਵੱਲੋਂ ਬਾਖੂਬੀ ਨਿਭਾਈ ਗਈ ਜ਼ਿਲ੍ਹਾ ਸਰਪ੍ਰਸਤ ਰਾਕੇਸ਼ ਸਿੰਘ ਵੱਲੋਂ ਆਈ ਹੋਈ ਲੀਡਰਸ਼ਿਪ ਦਾ ਸਵਾਗਤ  ਕੀਤਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਜਰਨਲ ਸਕੱਤਰ ਪ੍ਰੇਮ ਕੰਬੋਜ ਅਤੇ ਹੋਰ ਬੁਲਾਰਿਆਂ ਨੇ ਵੀ ਆਪਣੇ ਵਿਚਾਰ  ਸਾਂਝੇ ਕੀਤੇ  ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੰਦੀਪ ਸ਼ਰਮਾ ਅਤੇ ਗੁਰਮੀਤ ਸਿੰਘ ਮਾਨ ਵੱਲੋਂ ਬਾਖੂਬੀ ਨਿਭਾਈ ਗਈ  ਇਸ ਮੌਕੇ ਸਟੇਟ ਅਤੇ ਜ਼ਿਲ੍ਹਾ ਫਾਜ਼ਿਲਕਾ ਤੋਂ ਆਏ ਹੋਏ ਹੋਰ ਆਗੂ ਸਾਹਿਬਾਨ ਜਿਨਾਂ ਵਿੱਚ  ਮਨੋਜ ਕੁਮਾਰ,ਕੁਲਦੀਪ ਸਿੰਘ,ਮਨਜੋਤ ਸਿੰਘ, ਬਿਕਰਮਜੀਤ ਸਿੰਘ ਸਠਿਆਲਾ,ਮਹਿੰਦਰ ਬਿਸ਼ਨੋਈ,ਸੋਹਨ ਲਾਲ, ਸੁਭਾਸ਼ ਚੰਦਰ,ਸੁਰਿੰਦਰ ਕੰਬੋਜ,ਮਨੋਜ ਸ਼ਰਮਾ, ਕਵਿੰਦਰ ਗਰੋਵਰ, ਅਨਿਲ ਜਸੂਜਾ,ਅਸ਼ਵਨੀ ਖੁੰਗਰ,ਵਿਕਰਮ ਜਲੰਧਰਾ ਅਸ਼ੋਕ ਕੰਬੋਜ,ਸਤਨਾਮ ਸਿੰਘ ਮਹਾਲਮ,ਵੀਰ ਚੰਦ,ਕ੍ਰਾਂਤੀ ਕੰਬੋਜ,ਵਿਸ਼ਨੂ ਬਿਸ਼ਨੋਈ,ਜਗਮੀਤ ਖਹਿਰਾ,ਇੰਦਰਜੀਤ ਢਿਲੋਂ,ਵਿਕਾਸ ਨਾਗਪਾਲ, ਬਲਦੇਵ ਕੰਬੋਜ,ਸਰਲ ਕੁਮਾਰ,ਪਰਵਿੰਦਰ ਗਰੇਵਾਲ,ਪ੍ਰੇਮ ਸਿੰਘ ਕੁਲਦੀਪ ਸਿੰਘ,ਇੰਦਰ ਸੈਨ,ਰਾਜਨ ਸਚਦੇਵਾ,  ਗੋਬਿੰਦ ਰਾਮ,ਗੁਰਬਖਸ਼ ਸਿੰਘ,ਕ੍ਰਿਸ਼ਨ ਕਾਂਤ,  ਵਿਨੋਦ ਕੁਮਾਰ,ਸੂਰਜ ਕੰਬੋਜ,ਸੁਖਵਿੰਦਰ ਸਿੰਘ, ਜਸਵਿੰਦਰ ਖਹਿਰਾ, ਪ੍ਰਵੀਨ ਭਟੇਜਾ,ਰਾਜੀਵ ਕੁਮਾਰ,ਅਨੂਪ ਗਰੋਵਰ, ਅਨਿਲ ਕੁਮਾਰ,

ਰਵਿੰਦਰ ਸ਼ਰਮਾ, ਕ੍ਰਿਸ਼ਨ ਕੁਮਾਰ,ਦਵਿੰਦਰ ਸਿੰਘ ਸਮੇਤ ਜ਼ਿਲ੍ਹਾ ਫਾਜ਼ਿਲਕਾ ਤੋਂ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਹਿੱਸਾ ਲਿਆ।

PSEB BIMONTHLY SYLLABUS PRIMARY 2023-24 PDF ( DOWNLOAD HERE )
PSEB 5TH CLASS SYLLABUS 2023-24 LINK FOR DOWNLOADING
SCHEME OF STUDY 5TH CLASS DOWNLOAD HERE
PSEB 5TH CLASS PUNJABI FIRST LANGUAGE PDF DOWNLOAD HERE
PSEB SYLLABUS 5TH CLASS PUNJABI SECOND LANGUAGE DOWNLOAD HERE
PSEB SYLLABUS 5TH CLASS HINDI 2nd LANGUAGE DOWNLOAD HERE
PSEB 5TH CLASS HINDI SYLLABUS 1st Language  PDF DOWNLOAD HERE
PSEB 5TH CLASS URDU SYLLABUS PDF DOWNLOAD HERE
PSEB 5TH CLASS ENGLISH LANGUAGE PDF DOWNLOAD HERE
PSEB 5TH CLASS MATHEMATICS SYLLABUS DOWNLOAD HERE
PSEB 5TH CLASS EVS SYLLABUS PDF DOWNLOAD HERE
PSEB 5TH CLASS WELCOME LIFE SYLLABUS DOWNLOAD HERE
PSEB 5TH HEALTH AND PHYSICAL EDUCATION SYLLABUS DOWNLOAD HERE
5TH  CLASS URDU  SYLLABUS 2ND LANGUAGE  DOWNLOAD HERE
PSEB SYLLABUS 2023-24 FOR CLASSES 1-4

 

PSEB 1-4TH CLASS SYLLABUS 2023-24 LINK FOR DOWNLOADING
SCHEME OF STUDY 5TH CLASS DOWNLOAD HERE
PSEB 1-4TH CLASS PUNJABI FIRST LANGUAGE PDF DOWNLOAD HERE
PSEB SYLLABUS 4TH CLASS PUNJABI SECOND LANGUAGE DOWNLOAD HERE
PSEB SYLLABUS 4TH CLASS HINDI FIRST LANGUAGE DOWNLOAD HERE
PSEB 14TH CLASS HINDI SYLLABUS (2nd language) PDF DOWNLOAD HERE
PSEB 1-4 TH CLASS URDU SYLLABUS PDF DOWNLOAD HERE
PSEB   ENGLISH LANGUAGE PDF DOWNLOAD HERE
PSEB  1-4 MATHEMATICS SYLLABUS DOWNLOAD HERE
PSEB 1-4 EVS SYLLABUS PDF DOWNLOAD HERE
PSEB  WELCOME LIFE SYLLABUS DOWNLOAD HERE
PSEB  HEALTH AND PHYSICAL EDUCATION SYLLABUS DOWNLOAD HERE
MORE CLASSES SYLLABUS DOWNLOAD HERE

PSEB 10TH -12TH EXAM DATESHEET 2024: 1 ਮਾਰਚ ਤੋਂ 10 ਵੀਂ ਅਤੇ 12 ਫਰਵਰੀ ਤੋਂ 12 ਵੀਂ ਦੀਆਂ ਬੋਰਡ ਪ੍ਰੀਖਿਆਵਾਂ, ਜਾਣੋ ਪੂਰੀ ਜਾਣਕਾਰੀ

PSEB 10TH -12TH EXAM MARCH 2024 DATESHEET: 1 ਮਾਰਚ ਤੋਂ 10 ਵੀਂ ਅਤੇ 12 ਫਰਵਰੀ ਤੋਂ 12 ਵੀਂ ਦੀਆਂ ਬੋਰਡ ਪ੍ਰੀਖਿਆਵਾਂ, ਜਾਣੋ ਪੂਰੀ ਜਾਣਕਾਰੀ 

GMCH CHANDIGARH VACANCIES 2023: ਮੈਡੀਕਲ ਕਾਲਜ ਚੰਡੀਗੜ੍ਹ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ

GMCH CHANDIGARH VACANCIES 2023: ਮੈਡੀਕਲ ਕਾਲਜ ਚੰਡੀਗੜ੍ਹ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ GMCH CHANDIGARH RECRUITMENT 2023 : Applications are invited by the Government Medical College & Hospital, Chandigarh, Sector-32, Chandigarh, Chandigarh Administration from the retirees/pensioners of Government of India / State Governments / Union Territory Administrations / Boards/Corporations for their engagement on contract basis as per details given below:- 

GMCH CHANDIGARH BHRTI 2023 HIGHLIGHTS 

Assistant Store Officer-01 
Driver-01
Physical Instructor - 01 
Steno-typist-01

 Place engagement : Government Medical College & Hospital, Chandigarh, and Mental Health Institute, Sector -32, Chandigarh

Pay Scale 

A fixed monthly amount shall be admissible, arrived at by deducting the basic pension from the pay drawn at the time of retirement. The amount of remuneration so fixed shall remain unchanged for the term of the contract. There will be no annual increment / percentage increase during the contract period.

Example

An employee retired in the Pay Level 13 and the pay at the time of retirement was Rs. 1,55,900. Thus, the basic pension will be Rs. 77,950. If the employee is appointed on contract basis, including as Consultant, the remuneration shall be fixed at Rs.77,950 (1,55,900- 77950).

GMCH CHANDIGARH RECRUITMENT 2023 Eligibility:

Assistant Store Officer: Should be retired from the post of Store Clerk / Store Keeper / Assistant Store Officer / Store Officer.
Driver : Should be retired from the post of Driver or Vehicle Supervisor vehicle inspector from

Physical Instructor - 01 Should be retired from the post of Physical Instructor/
Instructor Physical Training Teacher (PTT) / Physical Training Instructor (PTI)/Sports Teacher / P.T Master / Sports Coach from Central or State Government/Autonomous or Statutory organization/PSUS/ University


Steno-typist: Should be retired from the post of Stenographer / Junior Scale Stenographer 1 Senior Scale Stenographer/ Personal Assistant / Private Secretary Reader from Central or Government/Autonomous or Statutory organization/ PSUS/ University. 

APPLICATION FEE DETAILS:-

Demand Draft of Rs.500/- (Rupees Five Hundred only) in favour of Director Principal, Government Medical College & Hospital, Sector 32, Chandigarh, payable at Chandigarh. Candidates can apply for more than one post as mentioned in the advertisement, 

HOW TO APPLY 

The Applications addressed to Director Principal, Government Medical College & Hospital, Sector-32, Chandigarh alongwith supporting documents i.e. age, one passport size photograph,
retirement order, copy of PPO and self declaration to the effect that "no criminal / vigilance enquiry is pending or likely to be contemplated against me" must reach in the office of the

Director Principal, Goverment Medical College & Hospital, Sector- 32, Chandigarh - 160031 in
Room No. 228-A, Level-ll, Black-D on or before 24.11.2023 upto 4.00 P.M. 

Official website : www.gmch.gov.in.
Official notification: Download here 
Proforma for application: Download here 

CRICKET QUIZ: WINNER LIST AND TODAY'S QUESTIONS

 BHASKAR CRICKET QUIZ: ਕ੍ਰਿਕਟ ਕਵਿਜ਼, 3 ਸਵਾਲਾਂ ਦੇ ਜਵਾਬ ਤੇ ਜਿਤੋ ਲੱਖਾਂ ਰੁਪਏ ਦੇ ਇਨਾਮ ਦੈਨਿਕ ਭਾਸਕਰ ਨਿਊਜ਼ ਚੈਨਲ/ ਅਖ਼ਵਾਰ ਵੱਲੋਂ ਆਪਣੇ ਪਾਠਕਾਂ ਲਈ ਹਰ ਰੋਜ਼ ਇੰਟਰਨੈਸ਼ਨਲ ਕ੍ਰਿਕਟ ਮੈਚ ਤੇ ਇੱਕ ਕਵਿਜ਼ ਸ਼ੁਰੂ ਕੀਤਾ ਹੈ। ਪਾਠਕ ਹਰ ਰੋਜ਼ ਸ਼ਾਮ 4 ਵਜੇ ਤੱਕ ਇਸ ਕਵਿਜ਼ ਦੇ ਪ੍ਰਸ਼ਨਾਂ ਦਾ ਉੱਤਰ ਦੇ ਸਕਦੇ ਹਨ। ਸਹੀ ਉੱਤਰ ਦੇਣ ਵਾਲਿਆਂ ਨੂੰ ਦੈਨਿਕ ਭਾਸਕਰ ਅਖਬਾਰ ਸਮੂਹ ਵੱਲੋਂ ਬਹੁਤ ਸਾਰੇ ਇਨਾਮ ਦਿੱਤੇ ਜਾਣਗੇ   ।

ਅੱਜ ਦੇ ਕੁਈਜ਼ ਦੇ ਪ੍ਰਸ਼ਨ ਹੇਠਾਂ ਦਿੱਤੇ ਗਏ ਹਨ। ਇਹਨਾਂ ਪ੍ਰਸ਼ਨਾਂ ਦੇ ਉੱਤਰ ਦੇਣ ਲਈ ਪਾਠਕ ਹਰ ਰੋਜ਼ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਉੱਤਰ ਦੇ ਸਕਦੇ ਹਨ। 

29 October questions 

1. आज मैच कौन जीतेगा?

भारत

इंग्लैंड


2. आज कोहली कितने रन बनाएंगे?

50 या उससे ज्यादा

50 से कम


3. आज मैच में कितने छक्के लगेंगे?

10 या उससे कम

10 से ज्यादा

LINK FOR TODAY'S CRICKET QUIZ 


28 October questions 

प्रश्न 1. आज पहला मैच कौन जीतेगा?

ऑस्ट्रेलिया

न्यूजीलैंड


2. आज दूसरा मैच कौन जीतेगा?

बांग्लादेश

नीदरलैंड्स


3. दूसरे मैच में कितने अर्धशतक लगेंगे?

4 या उससे ज्यादा

4 से कमBHASKAR CRICKET QUIZ 23 OCTOBER 2023

1. आज कौन सी टीम मैच जीतेगी?

अफगानिस्तान

पाकिस्तान

2. पाक तेज गेंदबाज शाहीन कितने विकेट लेंगे?

2 या उससे कम

2 से ज्यादा

3. आज कितने खिलाड़ी 50+ स्कोर बनाएंगे?

3 या उससे ज्यादा

3 से कम


BHASKAR CRICKET QUIZ 22 OCTOBER 

1. आज का मैच कौन सी टीम जीतेगी?

भारत

न्यूजीलैंड

2. पहली पारी में कितना स्कोर बनेगा?

280 या उससे कम

280 से ज्यादा

3. रोहित शर्मा कितने रन बनाएंगे?

50 या उससे कम

50 से ज्यादा 

LINK FOR TODAY'S CRICKET QUIZ BHASKAR CRIKET QUIZ WINNER LIST 22 OCTOBERBHASKAR CRIKET QUIZ WINNER LIST 21 OCTOBER BHASKAR CRIKET QUIZ WINNER LIST 20 OCTOBER 
PUNJAB PTI VACANCIES 2023 PTI QUALIFICATION, SALARY OF PTI , LINK FOR APPLICATION: ਪ੍ਰਾਇਮਰੀ ਸਕੂਲਾਂ ਵਿੱਚ 2000 ਪੀਟੀਆਈ ਦੀ ਭਰਤੀ, ਨਿਯਮ ਨੋਟੀਫਿਕੇਸ਼ਨ ਜਾਰੀ

PUNJAB PTI RECRUITMENT 2023: ਪ੍ਰਾਇਮਰੀ ਸਕੂਲਾਂ ਵਿੱਚ ਪੀਟੀਆਈ ਦੀ ਭਰਤੀ, ਨੋਟੀਫਿਕੇਸ਼ਨ

PTI BHRTI PUNJAB 2023 : ਪੰਜਾਬ ਸਰਕਾਰ, ਸਕੂਲ ਸਿੱਖਿਆ ਵਿਭਾਗ ਵਲੋਂ ਰਾਜ ਦੇ ਪ੍ਰਾਇਮਰੀ ਸਕੂਲਾਂ ਵਿੱਚ ਪੀ.ਟੀ.ਆਈ. ਦੀਆਂ ਅਸਾਮੀਆਂ ਭਰਨ ਦਾ ਫੈਸਲਾ ਕੀਤਾ ਗਿਆ ਹੈ।ਪੀ.ਟੀ.ਆਈ. ਦੀਆਂ ਅਸਾਮੀਆਂ ਨੂੰ ਭਰਨ ਲਈ ਰੂਲ ਤਿਆਰ ਕਰ ਦਿੱਤੇ ਗਏ ਹਨ। ਰੂਲਾਂ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ।ਇਨ੍ਹਾਂ ਅਸਾਮੀਆਂ ਨੂੰ ਭਰਨ ਦੀ ਪ੍ਰੀਕ੍ਰਿਆ ਅਰੰਭ ਦਿੱਤੀ ਜਾਵੇਗੀ।PUNJAB PTI RECRUITMENT 2023 QUALIFICATION / PTI BHRTI PUNJAB 2023 ELIGIBILITY CRITERIA 

(i) Should possess - Training percent Graduation from a recognized Instructor university or institution; and (PTI) (ii) should possess two years diploma/ Certificate in Physical Education from a recognized university or institution. 
Or 
Should possess four years integrated course of Bachelor of Physical Education from a recognized university or institution after 10+2 examination. 

Or 

Should possess Bachelor's degree with Physical Education as a subject in three years Graduation Course or Bachelor of Physical Education and Sports (BPES) from a recognized university or institution and should possess one year course of Bachelor of Physical Education or Diploma in Physical Education (B.P.Ed/D.P.Ed.) or equivalent from a recognized university or institution: Provided that the candidates who have done 10+2 qualification with two years Diploma or Certificate in Physical Education as Diploma in Physical Education or Certificate in Physical Education (D.P.Ed/ C.P.Ed) or have done this course with other nomenclature shall be considered for appointment into the Service under these rules till the 30th day of September, 2026.

PHYSICAL TRAINING INSTRUCTOR : TOTAL VACANCIES: 2000 

  • Salary: 29200/- per month
  • ਪੀਟੀਆਈ ਅਧਿਆਪਕਾਂ ਦੀ ਤਨਖਾਹ 29200 ਰੁਪਏ ਪ੍ਰਤੀ ਮਹੀਨਾ ਦਿਤੀ ਜਾਵੇਗੀ।
 

AGE FOR THE PUNJAB PTI RECRUITMENT 2023 

  • Not less than eighteen years or not  more than thirty seven years. 
  • ਪੀਟੀਆਈ ਅਧਿਆਪਕਾਂ ਦੀ ਭਰਤੀ ਲਈ ਉਮਰ ਹੱਦ 18 ਤੋਂ 37 ਸਾਲ ਤੱਕ ਨਿਰਧਾਰਿਤ ਕੀਤੀ ਗਈ ਹੈ। 
AGE RELAXATION : ਪੀਟੀਆਈ ਅਧਿਆਪਕਾਂ ਦੀ ਭਰਤੀ ਲਈ ਉਮਰ ਹੱਦ ਵਿੱਚ ਛੂਟ ਦਿੱਤੀ ਗਈ, ਇਹ ਛੂਟ ਪੰਜਾਬ ਸਰਕਾਰ ਦੇ ਮੁਲਾਜ਼ਮਾਂ, ਐਸ ਸੀ, ਬੀਜੀ ਅਤੇ ਐਕਸ ਸਰਵਿਸਮੈਨ ਉਮੀਦਵਾਰਾਂ ਲਈ ਦਿੱਤੀ ਜਾਵੇਗੀ।

Probation period of Recruited PTI .-  

A person appointed to any post in the service shall remain on probation for a period of [three] years, if recruited by direct appointment and one year if appointed otherwise.  

ਸਿੱਧੀ ਭਰਤੀ ਰਾਹੀਂ ਨਿਯੁਕਤ ਕਰਮਚਾਰੀਆਂ ਦਾ ਪ੍ਰੋਬੇਸਨ ਪੀਰਿਅਡ 3 ਸਾਲਾਂ ਦਾ ਹੋਵੇਗਾ। ਜੇਕਰ ਪ੍ਰਮੋਸ਼ਨ ਜਾਂ ਹੋਰ ਵਿਧੀ ਰਾਹੀਂ ਭਰਤੀ ਕੀਤੀ ਜਾਵੇਗੀ ਤਾਂ ਪ੍ਰੋਬੇਸਨ ਪੀਰਿਅਡ 1 ਸਾਲ ਦਾ ਹੋਵੇਗਾ।

Punjab State Elementary Education (Physical Training Instructor) Service, 

PUNJAB PTI RECRUITMENT 2023 NOTIFICATION DOWNLOAD HERE 

Physical training Instructor in Primary school Punjab important dates ( tentative)

Release of official advertisement for PTI Recruitment: 20 August 2023 ( tentative)
Release of official notification: 25 August 2023
Starting date for online submission of application: November 2023
Last date for submission of application: November 2023
Date of written exam: soon
Date of result: soon

PUNJAB PTI RECRUITMENT 2023 IMPORTANT LINKS 


 ਸਕੂਲਾਂ ਵਿਚ ਪੀ.ਟੀ.ਆਈ. ਦੀਆਂ ਅਸਾਮੀਆਂ ਭਰਨ ਦਾ ਫੈਸਲਾ ਕੀਤਾ ਗਿਆ ਹੈ। ਪੀ.ਟੀ.ਆਈ. ਦੀਆਂ ਅਸਾਮੀਆਂ ਨੂੰ ਭਰਨ ਲਈ ਬਣਾਏ ਜਾਣ ਵਾਲੇ ਰੂਲਾਂ ਦਾ ਕੰਮ ਅਤਿੰਮ ਪੜਾਅ ਤੇ ਹੈ। ਰੂਲਾਂ ਦੀ ਨੋਟੀਫਿਕੇਸ਼ਨ ਜਾਰੀ ਕਰਨ ਉਪਰੰਤ ਜਲਦ ਹੀ ਇਨ੍ਹਾਂ ਪੀ.ਟੀ.ਆਈ. ਦੀਆਂ ਅਸਾਮੀਆਂ ਭਰਨ ਲਈ ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ ਦੀ ਵੈਬਸਾਇਟ ਤੇ ਇਸ਼ਤਿਹਾਰ ਜਾਰੀ ਕਰ ਦਿੱਤਾ ਜਾਵੇਗਾ |


PTI Recruitment Punjab 2023

The Punjab government has announced the recruitment of 2000 Physical Training Instructors (PTIs) in 2023. This is a great opportunity for eligible qualified candidates to join the education system in Punjab and help students develop their physical fitness and skills.

Eligibility criteria for PTIs BHRTI 2023


To be eligible for the PTI recruitment in Punjab, candidates must meet the following criteria:

Educational qualification: Bachelor's degree in Physical Education (B.P.Ed) or its equivalent from a recognized university or institution.

Age limit: 18-37 years. Age relaxation may be applicable for candidates from reserved categories as per government rules.

Physical fitness: Candidates must meet the specified physical fitness standards set by the recruiting authority as given above.The application process for the PTI recruitment in Punjab is expected to be online. Candidates will be able to apply for the positions through the official website of the Punjab Education Department. The application form will typically require candidates to provide their personal details, educational qualifications, work experience, and other relevant information.

Selection process

The selection process for the PTI recruitment in Punjab is expected to consist of two stages:

Written test: The written test will be based on the general and specific knowledge of physical education.
Physical fitness test: The physical fitness test will assess the candidate's physical strength, endurance, and agility.
Candidates who clear both stages of the selection process will be offered appointment as PTIs in the Punjab government education system.


The PTI recruitment in Punjab is a great opportunity for qualified candidates to join the education system and help students develop their physical fitness and skills. If you are interested in applying for this position, make sure to meet the eligibility criteria and start your preparation early.


ਭਾਰਤੀ ਚੋਣ ਕਮਿਸ਼ਨ ਵੱਲੋਂ ਨਵੀਂ ਪਹਿਲ ਹੁਣ ਘਰ ਬੈਠੇ ਹੀ ਦਰੁਸਤ ਕਰਵਾਓ ਜਾਂ ਬਣਵਾਓ ਆਪਣੀ ਵੋਟ

 ਹੁਣ ਘਰ ਬੈਠੇ ਹੀ ਦਰੁਸਤ ਕਰਵਾਓ ਜਾਂ ਬਣਵਾਓ ਆਪਣੀ ਵੋਟ


- ਭਾਰਤੀ ਚੋਣ ਕਮਿਸ਼ਨ ਵੱਲੋਂ ਵੈਬਸਾਈਟ www.nvsp.in ਅਤੇ ਟੋਲ ਫਰੀ ਨੰਬਰ 1950 ਜਾਰੀ


- ਮਿਤੀ 4 ਅਤੇ 5 ਨਵੰਬਰ ਨੂੰ ਅਤੇ ਮਿਤੀ 2 ਅਤੇ 3 ਦਸੰਬਰ, 2023 ਨੂੰ ਸਮੂਹ ਬੂਥ ਲੈਵਲ ਅਫਸਰ ਆਪਣੇ-ਆਪਣੇ ਪੋਲਿੰਗ ਸਟੇਸ਼ਨ ਤੇ ਬੈਠਣਗੇ


- ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਵੱਖ ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ


ਮੋਗਾ, 27 ਅਕਤੂਬਰ -

ਸ੍ਰ ਕੁਲਵੰਤ ਸਿੰਘ, ਡਿਪਟੀ ਕਮਿਸ਼ਨਰ-ਕਮ- ਜ਼ਿਲ੍ਹਾ ਚੋਣ ਅਫਸਰ ਮੋਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਯੋਗਤਾ ਮਿਤੀ 01 ਜਨਵਰੀ, 2024 ਦੇ ਆਧਾਰ ਤੇ ਵੋਟਰ ਸੂਚੀ ਦੀ ਸੁਧਾਈ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਇਸ ਲਈ ਜਿਨ੍ਹਾਂ ਨਾਗਰਿਕਾਂ ਦੀ ਉਮਰ ਮਿਤੀ 01 ਜਨਵਰੀ, 2024 ਨੂੰ 18 ਸਾਲ ਜਾਂ ਇਸ ਤੋਂ ਵੱਧ ਹੈ ਅਤੇ ਉਨ੍ਹਾਂ ਦੀ ਵੋਟ ਨਹੀਂ ਬਣੀ, ਨੂੰ ਆਪਣੀ ਵੋਟ ਬਣਾਉਣ ਲਈ ਭਾਰਤ ਚੋਣ ਕਮਿਸ਼ਨ ਵੱਲੋਂ ਮਿਤੀ 27 ਅਕਤੂਬਰ, 2023 ਤੋਂ ਮਿਤੀ 9 ਦਸੰਬਰ, 2023 ਤੱਕ ਦਾ ਸਮਾਂ ਦਿੱਤਾ ਗਿਆ ਹੈ । ਇਸ ਸਮੇਂ ਦੌਰਾਨ ਕੰਮ-ਕਾਜ ਵਾਲੇ ਦਿਨ ਆਪਣੇ ਸਬੰਧਤ ਐੱਸ ਡੀ ਐੱਮ ਦਫ਼ਤਰ ਵਿੱਚ ਜਾ ਕੇ ਆਪਣੀ ਨਵੀ ਵੋਟ ਦਾ ਫਾਰਮ ਭਰ ਕੇ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਭਾਰਤ ਚੋਣ ਕਮਿਸ਼ਨ ਦੀ ਵੈਬਸਾਈਟ www.nvsp.in ਤੇ ਜਾ ਕੇ ਜਾਂ ਵੋਟਰ ਹੈਲਪ ਲਾਈਨ ਐਪ ਉੱਤੇ ਆਨਲਾਈਨ ਫਾਰਮ ਵੀ ਭਰਿਆ ਜਾ ਸਕਦਾ ਹੈ। ਅਗਰ ਫਿਰ ਵੀ ਕਿਸੇ ਕਿਸਮ ਦੀ ਪ੍ਰੇਸ਼ਾਨੀ ਆਉਦੀ ਹੈ ਤਾਂ 1950 ਟੋਲ ਵੀ ਨੰਬਰ ਤੇ ਮੁਫਤ ਫੋਨ ਕਰਕੇ ਵੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।


ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵੱਖ ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਦਿਆਂ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਜੇਕਰ ਕਿਸੇ ਵੀ ਵੋਟਰ ਨੂੰ ਆਪਣੇ ਵੋਟਰ ਕਾਰਡ ਵਿੱਚ ਕੋਈ ਵੀ ਦਰੁਸਤੀ ਕਰਵਾਉਣੀ ਹੈ ਜਾਂ ਆਪਣੀ ਵੋਟ ਕਟਵਾਉਣੀ ਹੈ ਤਾਂ ਉਹ ਵੀ ਫਾਰਮ ਭਰ ਕੇ ਦੇ ਸਕਦੇ ਹਨ। ਇਸ ਤੋਂ ਇਲਾਵਾ ਮਿਤੀ 4 ਅਤੇ 5 ਨਵੰਬਰ ਨੂੰ ਅਤੇ ਮਿਤੀ 2 ਅਤੇ 3 ਦਸੰਬਰ, 2023 ਨੂੰ ਸਮੂਹ ਬੂਥ ਲੈਵਲ ਅਫਸਰ ਆਪਣੇ-ਆਪਣੇ ਪੋਲਿੰਗ ਸਟੇਸ਼ਨ ਤੇ ਬੈਠਣਗੇ। ਇਨ੍ਹਾਂ ਤਾਰੀਖਾਂ ਨੂੰ ਆਪਣੇ ਘਰ ਦੇ ਨੇੜੇ ਦੇ ਪੋਲਿੰਗ ਸਟੇਸ਼ਨ ਤੇ ਜਾ ਕੇ ਆਪਣੇ ਬੂਥ ਲੈਵਲ ਅਫਸਰ ਪਾਸ ਵੀ ਫਾਰਮ ਭਰਿਆ ਜਾ ਸਕਦਾ ਹੈ।

ਉਹਨਾਂ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਭਾਰਤ ਚੋਣ ਕਮਿਸ਼ਨ ਦੇ ਇਸ ਸੁਨਿਹਰੀ ਮੌਕੇ ਦਾ ਵੱਧ ਤੋਂ ਵੱਧ ਲਾਭ ਚੁੱਕਿਆ ਜਾਵੇ ਅਤੇ ਜਿਨ੍ਹਾਂ ਨਾਗਰਿਕਾਂ ਦੀਆਂ ਵੋਟਾਂ ਨਹੀਂ ਬਣੀਆਂ ਜਰੂਰ ਬਣਵਾਈਆਂ ਜਾਣ।ਉਹਨਾਂ ਨੇ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਤੋਂ ਆਸ ਕੀਤੀ ਕਿ ਉਹ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦੇ ਅਤਿਅੰਤ ਮਹੱਤਵਪੂਰਨ ਅਤੇ ਸਮਾਂ ਬੱਧ ਕੰਮ ਵਿੱਚ ਸਹਿਯੋਗ ਦੇਣਗੇ। ਇਸ ਮੌਕੇ ਵੋਟਰ ਸੂਚੀਆਂ ਦੇ ਸੈੱਟ ਵੀ ਮੁਹੱਈਆ ਕਰਵਾਏ ਗਏ।

ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ੍ਰ ਗੁਰਪ੍ਰੀਤ ਸਿੰਘ, ਸੀ ਪੀ ਆਈ ਐਮ ਵੱਲੋਂ ਸ਼੍ਰੀ ਪਰਵੀਨ ਧਵਨ, ਬਸਪਾ ਵੱਲੋਂ ਸ਼੍ਰੀ ਬਸਿਤ, ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਸੰਜੀਵ ਕੋਛੜ ਤੇ ਸ਼੍ਰੀ ਰਾਜਨ ਬਾਂਸਲ, ਆਪ ਵੱਲੋਂ ਸ਼੍ਰੀ ਅਮਿਤ ਪੂਰੀ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ, ਜ਼ਿਲ੍ਹਾ ਚੋਣ ਤਹਿਸੀਲਦਾਰ ਬਰਜਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।

ਸੜਕ ਹਾਦਸਿਆਂ ਦੌਰਾਨ ਫੱਟੜ ਅਤੇ ਮ੍ਰਿਤਕਾਂ ਨੂੰ ਦਿੱਤੇ ਜਾਣ ਵਾਲੇ ਮੁਆਵਜ਼ੇ ਵਿੱਚ ਕੀਤਾ ਇਜ਼ਾਫਾ- ਸੜਕ ਹਾਦਸਿਆਂ ਦੌਰਾਨ ਫੱਟੜ ਅਤੇ ਮ੍ਰਿਤਕਾਂ ਨੂੰ ਦਿੱਤੇ ਜਾਣ ਵਾਲੇ ਮੁਆਵਜ਼ੇ ਵਿੱਚ ਕੀਤਾ ਇਜ਼ਾਫਾ


- ਡੀ.ਸੀ. ਫਰੀਦਕੋਟ ਨੇ ਨਿਰਧਾਰਿਤ ਸਮੇਂ ਵਿੱਚ ਮੁਆਵਜ਼ਾ ਦੇਣ ਦੇ ਹੁਕਮ ਜਾਰੀ ਕੀਤੇ


- 45 ਦਿਨਾਂ ਵਿੱਚ ਕਾਗਜ਼ੀ ਕਾਰਵਾਈ ਅਤੇ 15 ਦਿਨਾਂ ਵਿੱਚ ਮੁਆਵਜ਼ਾ ਦੇਣ ਦੀ ਕੀਤੀ ਤਾਕੀਦ


- ਸੜਕ ਹਾਦਸਿਆਂ 'ਚ ਮਾਰ ਕੇ ਭੱਜ ਜਾਣ ਵਾਲੇ ਕੇਸਾਂ ਵਿੱਚ ਮ੍ਰਿਤਕ ਨੂੰ 2 ਲੱਖ ਅਤੇ ਫੱਟੜ ਲਈ 50 ਹਜ਼ਾਰ ਰੁਪਏ ਦਾ ਪ੍ਰਾਵਧਾਨ


ਫ਼ਰੀਦਕੋਟ 27 ਅਕਤੂਬਰ ( ) ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਨੇ ਅੱਜ ਸੜਕ ਹਾਦਸਿਆਂ (ਹਿੱਟ ਐਂਡ ਰਨ) ਦੌਰਾਨ ਜਾਨਾਂ ਗਵਾ ਚੁੱਕਿਆਂ ਦੇ ਵਾਰਿਸਾਂ ਅਤੇ ਫੱਟੜ ਹੋਏ ਪੀੜਤਾਂ ਨੂੰ ਮੁਆਵਜ਼ਾ ਦੇਣ ਦੀ ਪ੍ਰਕ੍ਰਿਆ ਨੂੰ ਅਮਲ ਵਿੱਚ ਲਿਆਉਣ ਲਈ 6 ਮੈਂਬਰੀ ਜ਼ਿਲ੍ਹਾ ਪੱਧਰੀ ਕਮੇਟੀ ਦਾ ਗਠਨ ਕਰਦਿਆਂ ਕਿਹਾ ਕਿ ਇਨ੍ਹਾਂ ਕੇਸਾਂ ਵਿੱਚ ਪ੍ਰਤੀਬੇਨਤੀ ਦੇਣ ਵਾਲੇ ਹਰ ਵਿਅਕਤੀ ਦਾ ਕੰਮ ਨਿਰਧਾਰਿਤ ਸਮੇਂ ਵਿੱਚ ਮੁਕੰਮਲ ਕੀਤਾ ਜਾਵੇ।          ਇਸ ਸਬੰਧੀ ਸੜਕ ਪਰੀਵਹਨ ਅਤੇ ਰਾਜ ਮਾਰਗ ਮੰਤਰਾਲਾ ਭਾਰਤ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦਾ ਹਵਾਲਾ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ (ਹਿੱਟ ਐਂਡ ਰਨ) ਕੇਸਾਂ ਵਿੱਚ ਜਾਨਾਂ ਗਵਾ ਚੁੱਕੇ ਮ੍ਰਿਤਕਾਂ ਦੇ ਪਰੀਜਨਾਂ ਲਈ 2 ਲੱਖ ਅਤੇ ਗੰਭੀਰ ਸੱਟਾਂ ਲੱਗਣ ਵਾਲਿਆਂ ਲਈ 50 ਹਜ਼ਾਰ ਰੁਪਏ ਮੁਆਵਜ਼ਾ ਨਿਸ਼ਚਿਤ ਸਮੇਂ (60 ਦਿਨਾਂ) ਵਿੱਚ ਦੇਣ ਦਾ  ਪ੍ਰਾਵਧਾਨ ਹੈ।


          ਮੰਤਰਾਲੇ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਕਲੇਮ ਇੰਨਕੁਆਰੀ ਅਫਸਰ( ਰਾਜ ਸਰਕਾਰ ਵਲੋਂ ਮਨੋਨੀਤ) ਬਿਨੈਕਾਰ ਵਲੋਂ ਪ੍ਰਤੀ ਬੇਨਤੀ ਪ੍ਰਾਪਤ ਕਰਨ ਦੇ ਇੱਕ ਮਹੀਨੇ ਦੇ ਅੰਦਰ ਅੰਦਰ ਆਪਣਾ ਨਿਰਣਾ ਦੇਵੇਗਾ। ਇਸ ਪ੍ਰਕ੍ਰਿਆ ਦੇ ਉਪਰੰਤ ਕਲੇਮ ਸੈਟਲਮੈਂਟ ਅਫਸਰ 15 ਦਿਨਾਂ ਵਿੱਚ ਕਲੇਮ ਸੈਂਸ਼ਨ ਕਰਨ ਦੀ ਮੰਜ਼ੂਰੀ ਦੇ ਕੇ ਆਡਰਾਂ ਦੀ ਕਾਪੀ ਜਨਰਲ ਇੰਸ਼ੋਰੈਂਸ (ਜੀ.ਆਈ) ਕੌਂਸਲ ਨੂੰ ਭੇਜੇਗਾ ਅਤੇ ਇਸ ਦਾ ਉਤਾਰਾ ਸਬੰਧਤ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਅਤੇ ਟਰਾਂਸਪੋਰਟ ਕਮਿਸ਼ਨਰ ਨੂੰ ਭੇਜੇਗਾ। ਮੁਆਵਜ਼ਾ ਦੇਣ ਦੀ ਪ੍ਰਕ੍ਰਿਆ ਨੂੰ ਜੀ.ਆਈ ਕੌਂਸਲ ਵਲੋਂ 15 ਦਿਨਾਂ ਦੇ ਨਿਸ਼ਚਿਤ ਸਮੇਂ ਕਾਲ ਵਿੱਚ ਮੁਕੰਮਲ ਕੀਤਾ ਜਾਵੇਗਾ।


            ਇਸ ਸਬੰਧੀ ਉਨ੍ਹਾਂ ਦੱਸਿਆ ਕਿ ਬਿਨੈਕਾਰ ਆਪਣੀ ਪ੍ਰਤੀਬੇਨਤੀ ਵਿੱਚ ਫਾਰਮ-1 (ਐਪਲੀਕੇਸ਼ਨ) ਆਈ.ਡੀ. ਪਰੂਫ ਸਮੇਤ, ਬੈਂਕ ਅਕਾਊਂਟ ਦੀ ਕਾਪੀ, ਹਸਪਤਾਲ ਤੋਂ ਪ੍ਰਾਪਤ ਕੈਸ਼ਲੈਸ ਇਲਾਜ/ ਇਲਾਜ ਸਬੰਧੀ ਬਿੱਲ  ਅਤੇ ਫਾਰਮ-IV ਅੰਡਰਟੇਕਿੰਗ ਸਬੰਧਤ ਸਬ-ਡਵੀਜਨਲ ਅਫਸਰ, ਤਹਿਸੀਲਦਾਰ ਜਾਂ ਰੈਵੀਨਿਊ ਸਬ-ਡਵੀਜਨ ਦਾ ਕੋਈ ਵੀ ਇੰਚਾਰਜ ਨੂੰ ਸੌਪੇਗਾ। ਇਸ ਉਪਰੰਤ ਕਾਗਜਾਤ ਸੌਂਪੇ ਗਏ ਅਧਿਕਾਰੀ ਵਲੋਂ ਕਲੇਮ ਲੈਣ ਵਾਲੇ ਦੇ ਕਾਗਜ਼ਾਂ ਦੀ ਪੜਤਾਲ ਉਪਰੰਤ ਨੱਥੀ ਰਿਪੋਰਟ (ਫਾਰਮ-II) ਇੱਕ ਮਹੀਨੇ ਦੇ ਅੰਦਰ ਅੰਦਰ ਕਲੇਮ ਸੈਂਟਲਮੈਂਟ ਅਫਸਰ (ਜ਼ਿਲ੍ਹਾ ਮੈਜਿਸਟਰੇਟ/ਡਿਪਟੀ ਕਮਿਸ਼ਨਰ) ਨੂੰ ਸੌਂਪੇਗਾ। ਜਿਸ ਉਪਰੰਤ 15 ਦਿਨਾਂ ਦੇ ਵਿੱਚ ਵਿੱਚ ਕਲੇਮ ਸੈਂਟਲਮੈਂਟ ਅਫਸਰ ਵਲੋਂ,ਸਾਰੇ ਕਾਗਜ਼ਾਂ ਦੀ ਘੋਖ ਉਪਰੰਤ, ਆਪਣਾ ਆਡਰ(ਫਾਰਮ- III) ਸਮੇਤ ਫਾਰਮ- I ਅਤੇ II, ਫਾਰਮ-IV ਬੈਂਕ ਡਿਟੇਲ ਦੀਆਂ 4 ਪੜਤਾਂ ਜਨਰਲ ਇੰਸ਼ੋਰੈਂਸ ਕੌਂਸਲ, ਸਬੰਧਤ ਐਮ.ਏ.ਸੀ.ਟੀ (ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ) ਸਬੰਧਤ ਟਰਾਂਸਪੋਰਟ ਕਮਿਸ਼ਨਰ ਜੀ.ਆਈ.ਸੀ ਹੈਡਕੁਆਟਰ (ਪੰਜਵੀ ਮੰਜ਼ਿਲ ਨੈਸ਼ਨਲ ਇੰਸ਼ੋਰੈਂਸ ਇਮਾਰਤ 14 ਜੇ ਟਾਟਾ ਰੋਡ ਚਰਚ ਗੇਟ ਮੁੰਬਈ) ਵਿਖੇ ਭੇਜਿਆ ਜਾਵੇਗਾ।


          ਇਸ ਕਮੇਟੀ ਵਿੱਚ, ਜਿਨ੍ਹਾਂ ਅਧਿਕਾਰੀਆਂ ਨੂੰ ਬਤੌਰ ਮੈਂਬਰ ਵਜੋਂ ਲਿਆ ਗਿਆ ਹੈ ਉਨ੍ਹਾਂ ਵਿੱਚ ਕਲੇਮ ਇੰਨਕੁਆਰੀ ਅਫਸਰ, ਐਸ.ਪੀ./ਡੀ.ਐਸ.ਪੀ(ਐਚ), ਸਿਵਲ ਸਰਜਨ, ਰੀਜਨਲ ਟਰਾਂਸਪੋਰਟ ਅਫਸਰ, ਚੇਅਰਪਰਸਨ (ਡਿਪਟੀ ਕਮਿਸ਼ਨਰ ਵਲੋਂ ਮਨੋਨੀਤ ਜਨਤਾ ਦਾ ਕੋਈ ਵੀ ਇੱਕ ਨੁਮਾਇੰਦਾ ਜੋ ਸੜਕ ਹਾਦਸਿਆਂ ਨੂੰ ਠੱਲ੍ਹ ਪਾਉਣ ਸਬੰਧੀ ਕਿਸੇ  ਕਾਰਜ ਵਿੱਚ ਸ਼ਾਮਲ ਹੋਵੇ ਅਤੇ ਕੋਈ ਵੀ ਅਫਸਰ ਬਤੌਰ ਮੈਂਬਰ ਸੈਕਟਰੀ ਜੋ ਕਿ ਜਨਰਲ ਇੰਸ਼ੋਰੈਂਸ ਕਾਉਂਸਲ ਵਲੋਂ ਮਨੋਨੀਤ ਹੋਵੇ। ਇਨ੍ਹਾਂ ਮੈਂਬਰਾਂ ਦੀ ਮਿਆਦ ਸੂਬਾ ਸਰਕਾਰ ਵਲੋਂ ਨਿਰਧਾਰਿਤ ਹੋਵੇਗੀ ਅਤੇ ਤਿੰਨ ਮਹੀਨੇ ਦੇ ਵਕਫੇ ਦੌਰਾਨ ਇੱਕ ਮੀਟਿੰਗ ਕਰਨ ਦੇ ਪਾਬੰਦ ਹੋਣਗੇ।

DISTT AND SESSION JUDGE GURDASPUR RECRUITMENT 2023: ਦਫ਼ਤਰ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਿਖੇ 06 ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ

OFFICE OF THE DISTRICT & SESSIONS JUDGE, GURDASPUR RECRUITMENT 2023 

Applications, on the prescribed proforma given below, with complete Bio-data along with self-attested copies of relevant testimonials i.e. proof of qualification, date of birth, category and two passport-size photographs out of which one should be pasted on the right upper side of the application, are invited for (Twelve) 06 posts of Stenographers Grade-III (Adhoc basis), up to 05.00 P.M. on 14.08.2023 as per details given below.GURDASPUR DISTT AND SESSION JUDGE OFFICE BHRTI 2023 IMPORTANT DETAILS 

Name of post : Stenographer Grade-III (Adhoc basis)

Number of the Post : 06

Pay Scale : Consolidated Salary amounting to Rs. 21,700/-per month.

ਗੁਰਦਾਸਪੁਰ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਦਫ਼ਤਰ ਵਿਖੇ ਸਟੈਨੋਗਰਾਫਰ ਭਰਤੀ 2023 

QUALIFICATION FOR STENOGRAPHER BHRTI DISTT AND SESSION JUDGE OFFICE RECRUITMENT 2023 

Minimum Qualification : BA/ B.SC With typing speed 80 words per minute and 20 W.P.M. in transcription of the same and having proficiency in operation of computer.

Age as on 01.01.2023: 18-37 years  

GURDASPUR DISTT AND SESSION JUDGE OFFICE BHRTI 2023 IMPORTANT DATES 

Last date for submission of application is 14.11.2023 up to 05.00 P.M. 

The incomplete application and those received after 05.00 P.M. on due date will be rejected.


 3. Before applying the post, the candidate should ensure that he/she fulfills eligibility criteria. This office shall reject the applications not fulfilling the requisite criteria at any stage of recruitment and if erroneously appointed such candidate shall be removed from the service.


4. All the candidates will appear along with their original testimonials in the office of undersigned on the date fixed for test/interview. No TA/DA will be paid to the candidates for the said purpose.


5. Number of Posts, may be increased or decreased due to administrative reasons. In case of cancellation/postpone of test/interview due to administrative reasons, this office shall not be responsible.


6. Merely satisfying the eligibility criteria does not entitle the candidate to be selected. This office reserves the right to alter/modify or change any of the term and condition including selection criteria etc. spelt out in the advertisement.


7. The post of reserve category will be offered to the candidate of General Category, if no suitable candidate from the reserved categories found eligible, as per law, whatever permissible.


OFFICIAL WEBSITE OF DISTT AND SESSION JUDGE GURDASPUR: CLICK HERE 

OFFICIAL NOTIFICATION: DOWNLOAD HERE 


ਫਾਜ਼ਿਲਕਾ (27 ਅਕਤੂਬਰ) ਕੰਪਿਊਟਰ ਅਧਿਆਪਕਾਂ ਨੂੰ ਰੈਗੂਲਰ ਕਰਨ ਮੰਗ ਅਤੇ ਸਹਾਇਕ ਪ੍ਰੋਫੈਸਰ ਦੇ ਆਤਮ ਹੱਤਿਆ ਨੋਟ ਮੁਤਾਬਿਕ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਨੁੂੰ ਲੈ ਕੇ ਸਿੱਖਿਆ ਮੰਤਰੀ ਦਾ ਪੁਤਲਾ ਫੂਕਿਆ*

 *ਕੰਪਿਊਟਰ ਅਧਿਆਪਕਾਂ ਨੂੰ ਰੈਗੂਲਰ ਕਰਨ ਮੰਗ ਅਤੇ ਸਹਾਇਕ ਪ੍ਰੋਫੈਸਰ ਦੇ ਆਤਮ ਹੱਤਿਆ ਨੋਟ ਮੁਤਾਬਿਕ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਨੁੂੰ ਲੈ ਕੇ ਸਿੱਖਿਆ ਮੰਤਰੀ ਦਾ ਪੁਤਲਾ ਫੂਕਿਆ*


 


 

        

1158 ਸਹਾਇਕ ਪ੍ਰੋਫੈਸਰਾਂ ਅਤੇ ਲਾਇਬਰੇਰੀਅਨਾਂ ਦੀ ਭਰਤੀ ਮੁਕੰਮਲ ਕਰਵਾਉਣ ਲਈ ਸੰਘਰਸ਼ ਕਰ ਰਹੇ ਬੇਰੁਜ਼ਗਾਰਾਂ ਵਿੱਚੋਂ ਇੱਕ ਅਧਿਆਪਕਾ ਬਲਵਿੰਦਰ ਕੌਰ ਦੀ ਆਤਮ ਹੱਤਿਆ  ਦੇ ਦੋਸ਼ੀਆ ਨੂੰ ਸ਼ਜਾ ਦਵਾਊਣ ਅਤੇ ਬਲਵਿੰਦਰ ਕੌਰ ਦੇ ਪਰਿਵਾਰ ਨੂੰ  ਇਨਸਾਫ ਦਵਾਉਣ ਅਤੇ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿਚ ਰੈਗੂਲਰ ਦੀ ਮੰਗ ਲਈ  ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਅਤੇ ਕੰਪਿਊਟਰ ਅਧਿਆਪਕ ਯੂਨੀਅਨ ਵੱਲੋਂ ਸਾਂਝੇ ਰੁੱਪ ਵਿਚ ਸਿੱਖਿਆ ਮੰਤਰੀ ਦੀਆਂ  ਅਰਥੀਆ ਫੂਕਣ ਦੇ ਦਿੱਤੇ ਸੱਦੇ ਤਹਿਤ ਫਾਜ਼ਿਲਕਾ  ਇਕਾਈ  ਵਲੋਂ ਡਿਪਟੀ ਕਮਿਸ਼ਨਰ ਦਫਤਰ ਫਾਜ਼ਿਲਕਾ ਮੂਹਰੇ ਸਿੱਖਿਆ ਮੰਤਰੀ ਦੀ ਅਰਥੀ ਫੂਕਣ ਤੋ ਬਾਅਦ ਡਿਪਟੀ ਕਮਿਸ਼ਨਰ ਰਾਹੀ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ । ਡੀ ਟੀ ਅੇੈੱਫ ਆਗੂਆਂ ਮਹਿੰਦਰ ਕੌੜਿਆਂ ਵਾਲੀ,ਵਰਿੰਦਰ ਲਾਧੂਕਾ ਅਤੇ ਜਗਦੀਸ਼ ਲਾਲ ਨੇ ਕਿਹਾ ਕਿ ਮ੍ਰਿਤਕਾ ਵੱਲੋਂ ਲਿਖੇ ਆਤਮ ਹੱਤਿਆ ਨੋਟ ਮੁਤਾਬਿਕ ਦੋਸ਼ੀਆਂ ਖਿਲਾਫ਼ ਫੌਰੀ ਐਫ.ਆਈ.ਆਰ. ਦਰਜ਼ ਕਰਨ ਤੇ ਸਮੁੱਚੀ ਜਾਂਚ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ ਹੈ।  ਧਰਨੇ ਪ੍ਰਦਰਸ਼ਨਾਂ ਰਾਹੀਂ ਸੱਤਾ ਪ੍ਰਾਪਤ ਕਰਨ ਵਾਲੀ ਸਰਕਾਰ ਦਾ ਹਰੇਕ ਹੱਕੀ ਸੰਘਰਸ਼ ਪ੍ਰਤੀ ਨਾ-ਪੱਖੀ ਅਤੇ ਹੰਕਾਰੀ ਰਵੱਈਆ ਲਗਾਤਾਰ ਉਜਾਗਰ ਹੋ ਰਿਹਾ ਹੈ।

 ਕੰਪਿਊਟਰ ਅਧਿਆਪਕ ਯੂਨੀਅਨ ਦੇ ਆਗੂਆਂ ਸਤਿਆ ਸਰੂਪ ਅਤੇ ਨੀਰਜ ਠਕਰਲ ਨੇ ਕਿਹਾ ਕਿ ਪਿਛਲੇ ਅਠਾਰਾਂ ਸਾਲਾਂ ਤੋਂ ਸੁਸਾਇਟੀ ਅਧੀਨ ਕੰਮ ਕਰਦੇ ਅਧਿਆਪਕਾਂ ਦਾ ਵੱਖ ਵੱਖ ਸਰਕਾਰਾਂ ਸੋਸ਼ਣ ਕਰਦਿਆਂ ਆ ਰਹੀਆਂ ਹਨ, ਮੌਜੂਦਾ ਸਰਕਾਰ ਵੀ ਪਿਛਲੀ ਦੀਵਾਲੀ ਤੋਂ ਫੋਕੇ ਲਾਰੇ ਹੀ ਦੇ ਰਹੀਆਂ ਹਨ,ਸਿੱਖਿਆ ਮੰਤਰੀ ਦਾ ਹੈਂਕੜ ਭਰਿਆ ਰਵਈਆ ਲਗਾਤਾਰ ਉਹਨਾਂ ਵਿਰੁੱਧ ਹੀ ਰਿਹਾ ਹੈ।ਜਿਸ ਤੋਂ ਅੱਕ ਕੇ 29 ਅਕਤੂਬਰ ਨੂੰ ਉਹ ਸੰਗਰੂਰ ਵਿੱਖੇ ਰੈਲੀ ਕਰਨਗੇ।ਉਹਨਾਂ ਕਿਹਾ ਕਿ ਪਿਛਲੇ ਪੰਜਾਹ ਦਿਨ ਤੋਂ ਉਚੇਰੀ ਅਤੇ ਸਕੂਲ ਸਿੱਖਿਆ ਮੰਤਰੀ ਦੇ ਜੱਦੀ ਪਿੰਡ ਗੰਭੀਰਪੁਰ ਵਿਖੇ ਪੱਕੇ ਧਰਨੇ 'ਤੇ ਬੈਠੇ ਸਹਾਇਕ ਪ੍ਰੋਫੈਸਰਾਂ ਦੇ ਮਾਮਲੇ ਵਿੱਚ ਵੀ ਕੋਈ ਵਾਜਿਬ ਹੱਲ ਕੱਢਣ ਦੀ ਥਾਂ ਮੰਤਰੀ ਅਤੇ ਸਰਕਾਰ ਦੇ ਹੋਰ ਨੁਮਾਇੰਦੇ ਗੱਲਬਾਤ ਕਰਨ ਤੋਂ ਵੀ ਇਨਕਾਰੀ ਰਹੇ ਹਨ। ਇਸ ਕਰਕੇ ਅਜਿਹੇ ਗੈਰ ਜਮਹੂਰੀ ਸਰਕਾਰੀ ਰਵੱਈਏ ਅਤੇ ਬੇਰੁਜ਼ਗਾਰੀ ਦੀ ਸਤਾਈ ਇੱਕ ਅਧਿਆਪਕਾ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪਿਆ ਹੈ। ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਨੇ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਅੱਤ ਦਰਜ਼ੇ ਦੀ ਸੰਵੇਦਨਹੀਣਤਾ ਤੋਂ ਕੰਮ ਲੈਣ ਵਾਲੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਮੁੱਖ ਮੰਤਰੀ ਦੁਆਰਾ ਅਸਤੀਫਾ ਲੈਣਾ ਚਾਹੀਦਾ ਹੈ ਤਾਂ ਕਿ ਉਹ ਜਾਂਚ ਨੂੰ ਪ੍ਰਭਾਵਿਤ ਨਾ ਕਰ ਸਕਣ। ਖ਼ੁਦਕੁਸ਼ੀ ਕਰਨ ਵਾਲੀ ਅਧਿਆਪਕਾ ਦੇ ਪਰਿਵਾਰ ਲਈ ਬਣਦਾ ਇਨਸਾਫ ਅਤੇ ਸੰਘਰਸ਼ੀ 1158 ਸਹਾਇਕ ਪ੍ਰੋਫੈਸਰਾਂ ਨਾਲ ਗੱਲਬਾਤ ਕਰਕੇ ਮਸਲੇ ਦਾ ਵਾਜਿਬ ਹੱਲ ਕੱਢਣ ਦੀ ਮੰਗ ਵੀ ਕੀਤੀ ਹੈ। ਇਸ ਦੇ ਨਾਲ ਬੇਰੁਜ਼ਗਾਰਾਂ ਨੂੰ ਖ਼ੁਦਕੁਸ਼ੀ ਦੀ ਥਾਂ ਸੰਘਰਸ਼ ਨੂੰ ਵਿਸ਼ਾਲ ਅਤੇ ਤਿੱਖਾ ਕਰਨ ਦਾ ਸੱਦਾ ਦਿੱਤਾ ਹੈ। ਇਸ ਸਮੇਂ ਡੀ ਟੀ ਐਫ ਤੋਂ ਨੋਰੰਗ ਲਾਲ,ਗਗਨਦੀਪ,ਰਾਜਿੰਦਰ ਕੁਮਾਰ,ਸੁਬਾਸ਼,ਸੁਰਿੰਦਰ ਲਾਧੂਕਾ, ਰਾਜ ਕੁਮਾਰ,ਸਾਹਿਲ,ਸ਼ਿਵਮ,ਨਵਜੋਤ,ਧੀਰਜ ਪੰਜਾਬ ਸਟੂਡੈਂਟਸ ਯੂਨੀਅਨ ਤੋਂ ਧੀਰਜ, ਮਮਤਾ,ਕਮਲਜੀਤ,ਮੁਸਕਾਨ,ਦਿਲਕਰਨ,ਮਾਸਟਰ ਕੈਡਰ ਯੂਨੀਅਨ ਤੋਂ ਦਲਜੀਤ ਸਿੰਗ,ਮੋਹਨ ਲਾਲ,ਬਲਜਿੰਦਰ ਸਿੰਘ,ਧਰਮਿੰਦਰ ਗੁਪਤਾ ਅਤੇ  ਕੰਪਿਊਟਰ ਅਧਿਆਪਕ ਯੂਨੀਅਨ ਤੋਂ ਸੁਨਿਲ ,ਵਿਵੇਕ ਕਟਾਰੀਆ, ਸੰਜੀਵ ਕੰਬੋਜ,ਸ਼ਾਲਿਨੀ,ਰਾਸ਼ੀ ਮੈਡਮ,ਪ੍ਰਭਜੋਤ,ਅਕਾਸ਼ਦੀਪ ਮੈਡਮ,ਸੁਰਿੰਦਰ ਕੁਮਾਰ,ਰਾਮਕੁਮਾਰ ਦੀਪਕ ਕਰਨ ਧੂਰੀਆ, ਮਨਿੰਦਰ ਸਿੰਘ ਆਦਿ ਹਾਜ਼ਰ ਸਨ।,

**ਭਵਿੱਖ ਵਿੱਚ ਖੁਦਕਸ਼ੀਆਂ ਨੂੰ ਰੋਕਣ ਲਈ ਸੰਘਰਸ਼ਸ਼ੀਲ ਲੈਕਚਰਾਰਾਂ ਨੂੰ ਤੁਰੰਤ ਡਿਊਟੀ ਤੇ ਹਾਜ਼ਰ ਕਰਵਾਇਆ ਜਾਵੇ:ਹੀਰਾ, ਖਲਵਾੜਾ**

 **ਭਵਿੱਖ ਵਿੱਚ ਖੁਦਕਸ਼ੀਆਂ ਨੂੰ ਰੋਕਣ ਲਈ ਸੰਘਰਸ਼ਸ਼ੀਲ ਲੈਕਚਰਾਰਾਂ ਨੂੰ ਤੁਰੰਤ ਡਿਊਟੀ ਤੇ ਹਾਜ਼ਰ ਕਰਵਾਇਆ ਜਾਵੇ:ਹੀਰਾ, ਖਲਵਾੜਾ**   


               ‌                                    ਗੁਰਾਇਆ(27ਅਕਤੂਬਰ)         ਪ੍ਰੋ.ਬਲਵਿੰਦਰ ਕੌਰ ਵਲੋਂ ਜੁਆਨਿੰਗ ਪੱਤਰ ਮਿਲਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਡਿਊਟੀ 'ਤੇ ਹਾਜ਼ਰ ਨਾ ਕਰਵਾਉਣ ਕਾਰਨ ਮਾਨਸਿਕ ਪ੍ਰੇਸ਼ਾਨੀ ਵਿੱਚ ਕੀਤੀ ਗਈ ਖ਼ੁਦਕਸ਼ੀ ਕਰਨ 'ਤੇ ਪੈਦਾ ਹੋਏ ਹਾਲਾਤ ਨੂੰ ਅਤਿ ਗੰਭੀਰਤਾ ਨਾਲ ਵਿਚਾਰਦੇ ਹੋਏ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਸੂਬਾਈ ਲੀਡਰਸ਼ਿਪ ਦੇ ਫੈਸਲੇ ਅਨੁਸਾਰ ਅੱਜ ਪ ਸ ਸ ਫ ਬਲਾਕ ਰੁੜਕਾ ਕਲਾਂ ਦੇ ਵਰਕਰਾਂ ਨੇ ਬਲਵੀਰ ਸਿੰਘ ਗੁਰਾਇਆ ਦੀ ਅਗਵਾਈ ਵਿੱਚ ਪ੍ਰੋ.ਬਲਵਿੰਦਰ ਕੌਰ ਦੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪੰਜਾਬ ਸਰਕਾਰ ਦਾ ਪੁਤਲਾ ਫੂਕਦੇ ਹੋਏ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ‌। ਰੋਸ ਪ੍ਰਦਰਸ਼ਨ ਕਰਦੇ ਹੋਏ ਸੰਬੋਧਨ ਕਰਦੇ ਹੋਏ ਪ.ਸ.ਸ.ਫ.ਦੇ ਜ਼ਿਲਾ ਜਨਰਲ ਸਕੱਤਰ ਨਿਰਮੋਲਕ ਸਿੰਘ ਹੀਰਾ ਅਤੇ ਜੀ.ਟੀ.ਯੂ.ਬਲਾਕ ਗੁਰਾਇਆ 01 ਦੇ ਜਨਰਲ ਸਕੱਤਰ ਪਰੇਮ ਖਲਵਾੜਾ  ਨੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਢੰਗ ਨਾਲ ਮੰਗ ਕੀਤੀ ਕਿ ਮਾਨਸਿਕ ਪ੍ਰੇਸ਼ਾਨੀਆਂ ਕਾਰਨ ਨੌਜਵਾਨਾਂ ਨੂੰ ਖੁਦਕਸ਼ੀਆਂ ਕਰਨ ਤੋਂ ਰੋਕਣ ਲਈ ਸਿੱਖਿਆ ਮੰਤਰੀ ਪੰਜਾਬ ਦੇ ਪਿੰਡ ਗੰਭੀਰਪੁਰ ਵਿਖੇ ਪਿਛਲੇ ਸਮੇਂ ਤੋਂ ਲਗਾਤਾਰ ਧਰਨੇ ਤੇ ਬੈਠੇ ਚੁਣੇ ਗਏ ਅਤੇ ਜੁਆਨਿੰਗ ਪੱਤਰ ਪ੍ਰਾਪਤ ਲੈਕਚਰਾਰਾਂ ਨੂੰ ਤੁਰੰਤ ਡਿਊਟੀ ਸਟੇਸ਼ਨ ਅਲਾਟ ਕਰ ਕੇ ਡਿਊਟੀ ਤੇ ਹਾਜ਼ਰ ਕਰਵਾਇਆ ਜਾਵੇ ਤਾਂ ਜ਼ੋ ਉਹਨਾਂ ਦਾ ਸੰਘਰਸ਼ ਖ਼ਤਮ ਹੋ ਸਕੇ ਅਤੇ ਪਿਛਲੇ ਲੰਬੇ ਸਮੇਂ ਤੋਂ ਚੁਣੇ ਗਏ ਲੈਕਚਰਾਰ ਅਤੇ ਉਹਨਾਂ ਦੇ ਪਰਿਵਾਰ ਮਾਨਸਿਕ ਅਤੇ ਆਰਥਿਕ ਤੌਰ 'ਤੇ ਆ ਰਹੀਆਂ ਪ੍ਰੇਸ਼ਾਨੀਆਂ ਤੋਂ ਬਾਹਰ ਨਿਕਲ ਸਕਣ ਅਤੇ ਆਪਣੀ ਜ਼ਿੰਦਗੀ ਨੂੰ ਸੁਖਾਵੀਂ ਚਾਲੇ ਤੋਰ ਸਕਣ। ਆਗੂਆਂ ਨੇ ਕਿਹਾ ਕਿ ਭਵਿੱਖ ਵਿੱਚ ਅਣਸੁਖਾਵੀਂਆਂ ਖੁਦਕਸ਼ੀਆਂ ਨੂੰ ਰੋਕਣ ਲਈ ਜ਼ਰੂਰੀ ਹੈ ਕਿ ਸਮੂਹ ਵਰਗਾਂ ਦੇ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ਸ਼ੀਲ ਨੌਜ਼ਵਾਨਾਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਜ਼ਿੰਦਗੀ ਨੂੰ ਸੁਚਾਰੂ ਢੰਗ ਨਾਲ ਜਿਊਣ ਯੋਗ ਰੁਜ਼ਗਾਰ ਤੁਰੰਤ ਦੇਣ ਦਾ ਪ੍ਰਬੰਧ ਪੰਜਾਬ ਸਰਕਾਰ ਤੁਰੰਤ ਕਰੇ ਅਤੇ ਵੱਖ-ਵੱਖ ਵਿਭਾਗਾਂ ਵਿੱਚ ਪੁਰੇ ਪੂਰੇ ਗਰੇਡਾਂ ਵਿੱਚ ਰੈਗੂਲਰ ਹੋਣ ਲਈ ਸੰਘਰਸ਼ਸ਼ੀਲ ਮੁਲਾਜ਼ਮਾਂ ਨੂੰ ਵੀ ਤੁਰੰਤ ਰੈਗੂਲਰ ਕਰੇ ਤਾਂ ਜੋ ਉਹਨਾਂ ਦੀਆਂ ਵੀ ਮਾਨਸਿਕ ਅਤੇ ਆਰਥਿਕ ਤੌਰ 'ਤੇ ਆ‌ ਰਹੀਆਂ ਮੁਸ਼ਕਲਾਂ ਦਾ ਯੋਗ ਹੱਲ ਹੋ ਸਕੇ ਅਤੇ ਖੁਦਕਸ਼ੀਆਂ ਨੂੰ ਰੋਕਣ ਦੇ ਯੋਗ ਉਪਰਾਲੇ ਹੋ ਸਕਣ।ਇਸ ਸਮੇਂ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘ ਕੌੜਾ, ਬਲਵੀਰ ਸਿੰਘ ਗੁਰਾਇਆ, ਪਰੇਮ ਖਲਵਾੜਾ, ਅਸ਼ੋਕ ਕੁਮਾਰ,ਸੂਰਜ ਕੁਮਾਰ,ਦੇਵ ਰਾਜ, ਅਜੀਤ ਸਿੰਘ, ਚੰਦਰ ਸ਼ੇਖਰ, ਗਣੇਸ਼ ਕੁਮਾਰ, ਮੁਰਗੇਸਨ,ਬਿਟਰੀਬੇਲ ,ਜੱਗੋ, ਹਰਜਿੰਦਰ ਲਾਲ, ਮਨਪ੍ਰੀਤ, ਸੁਰਿੰਦਰ ਸਿੰਘ, ਸੁਰਿੰਦਰ ਕੁਮਾਰ ਆਦਿ ਸਾਥੀ ਹਾਜ਼ਰ ਹੋਏ।

ਅੰਮ੍ਰਿਤਸਰ 27 ਅਕਤੂਬਰ:-ਸਹਾਇਕ ਪ੍ਰੋਫੈਸਰ ਦੇ ਆਤਮ ਹੱਤਿਆ ਨੋਟ ਮੁਤਾਬਿਕ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਨੁੂੰ ਲੈ ਕੇ ਸਿੱਖਿਆ ਮੰਤਰੀ ਦਾ ਪੁਤਲਾ ਫੂਕਿਆ*

 *ਸਹਾਇਕ ਪ੍ਰੋਫੈਸਰ ਦੇ ਆਤਮ ਹੱਤਿਆ ਨੋਟ ਮੁਤਾਬਿਕ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਨੁੂੰ ਲੈ ਕੇ ਸਿੱਖਿਆ ਮੰਤਰੀ ਦਾ ਪੁਤਲਾ ਫੂਕਿਆ*


ਪੰਜਾਬ ਸਰਕਾਰ ਪੜ੍ਹੇ ਲਿਖੇ ਨੌਜਵਾਨਾਂ ਨਾਲ ਕਰ ਰਹੀ ਧ੍ਰੋਹ-ਡੀ.ਟੀ.ਐੱਫ.

1158 ਸਹਾਇਕ ਪ੍ਰੋਫੈਸਰਾਂ ਅਤੇ ਲਾਇਬਰੇਰੀਅਨਾਂ ਦੀ ਭਰਤੀ ਮੁਕੰਮਲ ਕਰਵਾਉਣ ਲਈ ਪਿਛਲੇ ਲਗਭਗ 50 ਦਿਨਾਂ ਤੋਂ ਹੱਕੀ ਸੰਘਰਸ਼ ਕਰ ਰਹੇ ਬੇਰੁਜ਼ਗਾਰਾਂ ਵਿੱਚੋਂ ਇੱਕ ਅਧਿਆਪਕਾ ਬਲਵਿੰਦਰ ਕੌਰ ਦੀ ਆਤਮ ਹੱਤਿਆ ਦੇ ਦੋਸ਼ੀਆ ਨੂੰ ਸ਼ਜਾ ਦਵਾਊਣ ਅਤੇ ਬਲਵਿੰਦਰ ਕੌਰ ਦੇ ਪਰਿਵਾਰ ਨੂੰ ਇਨਸਾਫ ਦਵਾਉਣ ਲਈ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਵਲੋ ਸਿੱਖਿਆ ਮੰਤਰੀ ਦੀਆਂ ਅਰਥੀਆ ਫੂਕਣ ਦੇ ਦਿੱਤੇ ਸੱਦੇ ਤਹਿਤ ਅੰਮ੍ਰਿਤਸਰ ਇਕਾਈ ਵਲੋਂ ਨਵੇਂ ਪ੍ਰਬੰਧਕੀ ਕੰਪਲੈਕਸ ਨੇੜੇ ਕਚਹਿਰੀ ਚੌਕ ਮੂਹਰੇ ਸਿੱਖਿਆ ਮੰਤਰੀ, ਪੰਜਾਬ ਦੀ ਅਰਥੀ ਫੂਕਣ ਤੋ ਬਾਅਦ ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਰਾਹੀ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ । ਡੀ.ਟੀ.ਐੱਫ., ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦੇ ਜੁਝਾਰੂ ਆਗੂਆਂ ਅਸ਼ਵਨੀ ਅਵਸਥੀ, ਗੁਰਬਿੰਦਰ ਸਿੰਘ ਖਹਿਰਾ, ਜਰਮਨਜੀਤ ਸਿੰਘ, ਹਰਜਾਪ ਸਿੰਘ ਬੱਲ, ਗੁਰਦੇਵ ਸਿੰਘ, ਮਮਤਾ ਸ਼ਰਮਾ, ਪਰਮਜੀਤਕੌਰ ਮਾਨ ਨੇ ਕਿਹਾ ਕਿ ਮਹਿਰੂਮ ਅਧਿਆਪਿਕਾ ਵੱਲੋਂ ਲਿਖੇ ਆਤਮ ਹੱਤਿਆ ਨੋਟ ਮੁਤਾਬਿਕ ਦੋਸ਼ੀਆਂ ਵਿਰੁੱਧ ਫੌਰੀ ਐਫ.ਆਈ.ਆਰ. ਦਰਜ਼ ਕਰਨ ਤੇ ਸਮੁੱਚੀ ਜਾਂਚ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਧਰਨੇ ਪ੍ਰਦਰਸ਼ਨਾਂ ਰਾਹੀਂ ਸੱਤਾ ਪ੍ਰਾਪਤ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦਾ ਹਰੇਕ ਹੱਕੀ ਸੰਘਰਸ਼ ਪ੍ਰਤੀ ਨਾ-ਪੱਖੀ ਅਤੇ ਹੰਕਾਰੀ ਰਵੱਈਆ ਲਗਾਤਾਰ ਉਜਾਗਰ ਹੋ ਰਿਹਾ ਹੈ। ਡੀ.ਟੀ.ਅੇੈੱਫ. ਪੰਜਾਬ ਅੰਮ੍ਰਿਤਸਰ ਦੇ ਆਗੂਆਂ ਰਾਜੇਸ਼ ਕੁਮਾਰ ਪਰਾਸ਼ਰ, ਕੰਵਰਜੀਤ ਸਿੰਘ, ਗੁਰਿੰਦਰਜੀਤ ਸਿੰਘ ਮਾਨਾਂਵਾਲਾ, ਨਰੇਸ਼ ਕੁਮਾਰ, ਸ਼ਮਸ਼ੇਰ ਸਿੰਘ, ਕੁਲਦੀਪ ਸਿੰਘ ਵਰਨਾਲੀ, ਡਾਕਟਰ ਗੁਰਦਿਆਲ ਸਿੰਘ, ਪਰਮਿੰਦਰ ਸਿੰਘ ਰਾਜਾਸਾਂਸੀ, ਬਲਦੇਵ ਮੰਨਣ, ਵਿਕਾਸ ਕੁਮਾਰ, ਗੁਰਪ੍ਰੀਤ ਸਿੰਘ ਨਾਭਾ, ਮੁਨੀਸ਼ ਪੀਟਰ, ਬਲਜਿੰਦਰ ਸਿੰਘ ਨੇ ਕਿਹਾ ਕਿ ਪਿਛਲੇ 50 ਦਿਨਾਂ ਤੋਂ ਉਚੇਰੀ ਅਤੇ ਸਕੂਲ ਸਿੱਖਿਆ ਮੰਤਰੀ ਦੇ ਜੱਦੀ ਪਿੰਡ ਗੰਭੀਰਪੁਰ ਵਿਖੇ ਪੱਕੇ ਧਰਨੇ 'ਤੇ ਬੈਠੇ ਸਹਾਇਕ ਪ੍ਰੋਫੈਸਰਾਂ ਦੇ ਮਾਮਲੇ ਵਿੱਚ ਵੀ ਕੋਈ ਵਾਜਿਬ ਹੱਲ ਕੱਢਣ ਦੀ ਥਾਂ ਉਚੇਰੀ ਸਿੱਖਿਆ ਮੰਤਰੀ ਅਤੇ ਸਰਕਾਰ ਦੇ ਹੋਰ ਨੁਮਾਇੰਦੇ ਗੱਲਬਾਤ ਕਰਨ ਤੋਂ ਵੀ ਇਨਕਾਰੀ ਤੇ ਅਸਫਲ ਰਹੇ ਹਨ। ਇਸ ਕਰਕੇ ਅਜਿਹੇ ਗੈਰ ਜਮਹੂਰੀ ਸਰਕਾਰੀ ਰਵੱਈਏ ਅਤੇ ਬੇਰੁਜ਼ਗਾਰੀ ਦੀ ਸਤਾਈ ਇੱਕ ਅਧਿਆਪਕਾ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਗਿਆ। ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਅੱਤ ਦਰਜ਼ੇ ਦੀ ਸੰਵੇਦਨਹੀਣਤਾ ਤੋਂ ਕੰਮ ਲੈਣ ਵਾਲੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਮੁੱਖ ਮੰਤਰੀ ਦੁਆਰਾ ਅਸਤੀਫਾ ਲੈਣਾ ਚਾਹੀਦਾ ਹੈ ਤਾਂ ਕਿ ਉਹ ਜਾਂਚ ਨੂੰ ਪ੍ਰਭਾਵਿਤ ਨਾ ਕਰ ਸਕਣ। ਖ਼ੁਦਕੁਸ਼ੀ ਕਰਨ ਵਾਲੀ ਅਧਿਆਪਕਾ ਦੇ ਪਰਿਵਾਰ ਲਈ ਬਣਦਾ ਇਨਸਾਫ ਅਤੇ ਸੰਘਰਸ਼ੀ 1158 ਸਹਾਇਕ ਪ੍ਰੋਫੈਸਰਾਂ ਨਾਲ ਗੱਲਬਾਤ ਕਰਕੇ ਮਸਲੇ ਦਾ ਵਾਜਿਬ ਹੱਲ ਕੱਢਣ ਦੀ ਮੰਗ ਵੀ ਕੀਤੀ ਹੈ। ਇਸ ਦੇ ਨਾਲ ਬੇਰੁਜ਼ਗਾਰਾਂ ਨੂੰ ਖ਼ੁਦਕੁਸ਼ੀ ਦੀ ਥਾਂ ਸੰਘਰਸ਼ ਨੂੰ ਵਿਸ਼ਾਲ ਅਤੇ ਤਿੱਖਾ ਕਰਨ ਦਾ ਸੱਦਾ ਦਿੱਤਾ ਹੈ। ਇਸ ਸਮੇਂ ਜਸਪ੍ਰੀਤ ਸਿੰਘ, ਸੰਦੀਪ ਸ਼ਰਮਾ, ਵਿਜੈ ਕੁਮਾਰ, ਜਸਵਿੰਦਰ ਸਿੰਘ, ਨਿਰਮਲ ਸਿੰਘ ਅਮਰਕੋਟ, ਕੰਵਲਜੀਤ ਸਿੰਘ ਫਤਿਹਪੁਰ ਰਾਜਪੂਤਾਂ, ਬਲਦੇਵ ਸਿੰਘ, ਸਤਬੀਰ ਸਿੰਘ, ਮਨਦੀਪ ਸ਼ਰਮਾ, ਅਤੇ ਹਾਜ਼ਰ ਸਨ।

ਬਲਾਕ ਫਾਜਿ਼ਲਕਾ-2 ਦੀਆਂ ਪ੍ਰਾਇਮਰੀ ਸਕੂਲ ਖੇਡਾਂ ਦੀ ਹੋਈ ਸ਼ਾਨਦਾਰ ਸਮਾਪਤੀ

 ਬਲਾਕ ਫਾਜਿ਼ਲਕਾ-2 ਦੀਆਂ ਪ੍ਰਾਇਮਰੀ ਸਕੂਲ ਖੇਡਾਂ ਦੀ ਹੋਈ ਸ਼ਾਨਦਾਰ ਸਮਾਪਤੀਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਦੌਲਤ ਰਾਮ ਨੇ ਸ਼ਿਰਕਤ ਕਰਕੇ ਖਿਡਾਰੀਆਂ ਦੀ ਕੀਤੀ ਹੌਂਸਲਾ ਅਫਜ਼ਾਈ 


ਵੱਖ ਵੱਖ ਖੇਡਾਂ ਵਿੱਚ ਵੇਖਣ ਨੂੰ ਮਿਲੇ ਫਸਵੇਂ ਮੁਕਾਬਲੇ 


ਸਿੱਖਿਆ ਮੰਤਰੀ ਪੰਜਾਬ ਸ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਵਿਚ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਖੇਡ ਮੁਕਾਬਲਿਆਂ ਦੀ ਲੜੀ ਵਿਚ ਜਿ਼ਲ੍ਹੇ ਦੇ ਬਲਾਕਾ ਫਾਜਿ਼ਲਕਾ -2 ਦੀਆਂ ਪ੍ਰਾਇਮਰੀ ਖੇਡਾਂ ਦੀ ਸ਼ਹੀਦ ਭਗਤ ਸਿੰਘ ਬਹੁ ਮੰਤਵੀ ਖੇਡ ਸਟੇਡੀਅਮ ਵਿਖੇ ਸ਼ਾਨਦਾਰ ਸਮਾਪਤੀ ਹੋਈ। 

ਇਸ ਮੌਕੇ ਨੰਨ੍ਹੇ ਖਿਡਾਰੀਆਂ ਦੀ ਹੌਂਸਲਾਂ ਅਫਜਾਈ ਲਈ ਪਹੁੰਚੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੌਲਤ ਰਾਮ ਨੇ ਕਿਹਾ ਕਿ ਪ੍ਰਾਇਮਰੀ ਖੇਡਾਂ ਖਿਡਾਰੀਆਂ ਦੀ ਨਰਸਰੀ ਹੈ । ਇਹਨਾਂ ਨਿੱਕੇ ਖਿਡਾਰੀਆਂ ਵਿੱਚੋ ਹੀ ਭੱਵਿਖ ਦੇ ਨਾਮਵਰ ਖਿਡਾਰੀ ਪੈਦਾ ਹੋਣਗੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਕੂਲੀ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ। ਉਹਨਾਂ ਨਾਲ ਪਹੁਚੇ ਸਹਾਇਕ ਕੋਆਰਡੀਨੇਟਰ ਸਮਾਰਟ ਸਕੂਲ ਦਲਜੀਤ ਸਿੰਘ ਚੀਮਾ ਨੇ ਵੀ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ।

ਹੋਰ ਜਾਣਕਾਰੀ ਦਿੰਦਿਆਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਤਿੰਨਾਂ ਦਿਨਾਂ ਖੇਡ ਟੂਰਨਾਮੈਂਟ ਦੇ ਅੰਤਿਮ ਦਿਨ ਫਸਵੇਂ ਮੁਕਾਬਲੇ ਵੇਖਣ ਨੂੰ ਮਿਲੇ। ਉਹਨਾਂ ਦੱਸਿਆ ਕਿ ਛੇ ਸੌ ਮੀਟਰ ਦੌੜ ਵਿੱਚ ਸੈਂਟਰ ਨੰ 3 ਦੇ ਸਕੂਲ ਦੋਨਾਂ ਨਾਨਕਾ ਦੇ ਅਰਸ਼ਦੀਪ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ।ਚਾਰ ਸੌ ਮੀਟਰ ਰਿਲੇਅ ਦੌੜ ਵਿੱਚ ਕੁੜੀਆਂ ਅਤੇ ਮੁੰਡਿਆਂ ਦੇ ਦੋਨਾਂ ਵਰਗਾ ਵਿੱਚ ਸੈਂਟਰ ਨੰ 2 ਦੇ ਖਿਡਾਰੀ ਪਹਿਲੇ ਸਥਾਨ ਤੇ ਰਹੇ। ਰੱਸਾਕਸ਼ੀ ਮੁਕਾਬਲੇ ਵਿੱਚ ਸੈਂਟਰ ਨੰ 3 ਪਹਿਲੇ ਅਤੇ ਸੈਂਟਰ ਸਲੇਮਸ਼ਾਹ ਦੂਸਰੇ ਸਥਾਨ ਤੇ ਰਿਹਾ।ਸਰਕਲ ਸਟਾਈਲ ਕਬੱਡੀ ਮੁਕਾਬਲੇ ਵਿੱਚ ਸੈਂਟਰ ਕਰਨੀ ਖੇੜਾ ਪਹਿਲੇ ਅਤੇ ਸੈਂਟਰ ਨੰ 3 ਦੂਸਰੇ ਸਥਾਨ ਤੇ ਰਿਹਾ।

 ਸੂਬਾ ਸਿੱਖਿਆ ਸਲਾਹਕਾਰ ਕਮੇਟੀ ਮੈਂਬਰ ਲਵਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਸਮੂਹ ਬਲਾਕ ਦੇ ਸੈਂਟਰ ਪੱਧਰੀ ਖੇਡਾਂ ਵਿੱਚ ਜੇਤੂ ਖਿਡਾਰੀਆਂ ਨੇ ਬਲਾਕ ਪੱਧਰੀ ਖੇਡਾਂ ਵਿੱਚ ਖਿਡਾਰੀਆਂ ਨੇ ਵੱਖ ਵੱਖ ਖੇਡਾਂ ਵਿਚ ਪੂਰੇ ਜੋਸ਼ ਅਤੇ ਚਾਅ ਨਾਲ ਹਿੱਸਾ ਲਿਆ। ਨਿੱਕੇ ਖਿਡਾਰੀਆਂ ਨੇ ਆਪਣੀ ਤਾਕਤ ਦਾ ਬਾਖੂਬੀ ਪ੍ਰਦਰਸ਼ਨ ਕੀਤਾ। 

ਇਹਨਾਂ ਖੇਡਾਂ ਲਈ ਵੱਖ ਵੱਖ ਖੇਡ ਕਮੇਟੀਆ ਵੱਲੋਂ ਵੱਲੋਂ ਸ਼ਲਾਘਾਯੋਗ ਪ੍ਰਬੰਧ ਕੀਤੇ ਗਏ ਸਨ।

 ਸੀਐਚਟੀ ਮਨੋਜ ਧੂੜੀਆ, ਮੈਡਮ ਪੁਸ਼ਪਾ ਕੁਮਾਰੀ, ਮੈਡਮ ਨੀਲਮ ਬਜਾਜ, ਮੈਡਮ ਸੀਮਾ ਰਾਣੀ, ਮੈਡਮ ਪ੍ਰਵੀਨ ਕੌਰ ਅਤੇ ਮੈਡਮ ਅੰਜੂ ਬਾਲਾ ਵੱਲੋਂ ਸਮੁੱਚੇ ਖੇਡ ਪ੍ਰਬੰਧਾ ਦੀ ਨਿਗਰਾਨੀ ਕੀਤੀ ਗਈ।

ਸਟੇਟ ਸੰਚਾਲਨ ਸੁਨੀਲ ਕੁਮਾਰ,ਮੈਡਮ ਨੀਤੂ ਅਰੋੜਾ ਅਤੇ ਗੋਬਿੰਦ ਵੱਲੋਂ ਬਾਖੂਬੀ ਕੀਤਾ ਗਿਆ। ਬਲਾਕ ਖੇਡ ਅਫ਼ਸਰ ਮੈਡਮ ਵੰਦਨਾ ਅਧਿਆਪਕ ਨਿਸਾਤ ਅਗਰਵਾਲ, ਬਲਜੀਤ ਸਿੰਘ ,ਸਵੀਕਾਰ ਗਾਂਧੀ, ਰਾਜ ਕੁਮਾਰ, ਇਨਕਲਾਬ ਗਿੱਲ,ਰਜੀਵ ਚਗਤੀ, ਰਵੀ ਨਾਗਪਾਲ, ਇੰਦਰਜੀਤ ਸਿੰਘ, ਮਨਜੀਤ ਸਿੰਘ, ਸੁਮਿਤ ਜੁਨੇਜਾ, ਨਰੇਸ਼ ਵਰਮਾ, ਰਿਸ਼ੂ ਸੇਠੀ, ਸਧੀਰ ਕਾਲੜਾ, ਸੁਖਦੇਵ ਸਿੰਘ, ਅਮਨਦੀਪ ਬਰਾੜ,ਸੁਰਿੰਦਰਪਾਲ ਸਿੰਘ, ਮਨੋਜ ਬੱਤਰਾ, ਬ੍ਰਿਜ ਲਾਲ, ਨੀਰਜ ਕੁਮਾਰ, ਮੋਹਿਤ ਬੱਤਰਾ, ਸੁਖਵਿੰਦਰ ਸਿੱਧੂ,ਰਾਜ ਕੁਮਾਰ ਸਚਦੇਵਾ,ਅਨਿਲ ਕੁਮਾਰ, ਸੁਰਿੰਦਰ ਕੁਮਾਰ,ਸੁਖਦੇਵ ਸਿੰਘ ਨਰਿੰਦਰ ਕੁਮਾਰ,ਸੁਭ਼਼ਮ, ਰਾਜ ਕੁਮਾਰ ਖੱਤਰੀ,ਪਵਨ ਕੁਮਾਰ,ਰਮਨ ਸੇਠੀ, ਨਵਜੋਤ ਕੰਬੋਜ,ਸ਼ਗਨ ਲਾਲ, ਪ੍ਰਦੀਪ ਕੁੱਕੜ,ਜਿੰਦਰ ਪਾਇਲਟ,ਰਵੀ ਕੁਮਾਰ ,ਰੋਸ਼ਨ ਕੰਬੋਜ,ਵਰਿੰਦਰ ਸਿੰਘ, ਕੁਲਦੀਪ ਸਿੰਘ,ਤੇਜਿੰਦਰ ਸਿੰਘ,ਅਨੂਪ ਕੁਮਾਰ,ਮੈਡਮ ਨੀਤੂ,ਮਮਤਾ ਸਚਦੇਵਾ, ਸ਼ਾਲੂ ਗਰੋਵਰ,ਮੈਡਮ ਕਲਪਨਾ ਨਾਗਪਾਲ,ਮੈਡਮ ਰਾਧਿਕਾ,ਸ਼ਿਪਰਾ, ਮੈਡਮ ਮਨਦੀਪ ਕੌਰ, ਨੀਤੂ ਛਾਬੜਾ,ਰੂਪਿਕਾ,ਪਵਨੀਤ ਬਾਲਾ,ਸੈਲਕਾ,ਕਿਰਨਜੋਤੀ, ਮੈਡਮ ਸੀਮਾ ਰਾਣੀ, ਸਮੇਤ ਸਮੂਹ ਅਧਿਆਪਕਾ ਵੱਲੋਂ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਗਈਆਂ।

Featured post

PSEB 8th Result 2024 : 8 ਵੀਂ ਜਮਾਤ ਦਾ ਨਤੀਜਾ ਲਟਕਿਆ, ਹੁਣ ਸਕੂਲਾਂ ਨੂੰ ਦਿੱਤਾ 17 ਅਪ੍ਰੈਲ ਤੱਕ ਦਾ ਸਮਾਂ

PSEB 8th Result 2024 : DIRECT LINK Punjab Board Class 8th result 2024  :  ਸਮੂਹ ਸਕੂਲ ਮੁੱਖੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਅੱਠਵੀਂ ਦੇ ਪ੍ਰੀਖਿਆਰਥੀਆਂ...

RECENT UPDATES

Trends