ਬੀ ਐੱਡ ਅਧਿਆਪਕ ਫਰੰਟ ਪੰਜਾਬ ਦੀ ਹੋਈ ਜ਼ਿਲ੍ਹਾ ਪੱਧਰੀ ਵਿਸ਼ਾਲ ਕਨਵੈਂਸ਼ਨ
ਬੀ ਐੱਡ ਅਧਿਆਪਕ ਫਰੰਟ ਪੰਜਾਬ ਜ਼ਿਲ੍ਹਾ ਫਾਜ਼ਿਲਕਾ ਦੀ ਇੱਕ ਵਿਸ਼ਾਲ ਕਨਵੈਂਸ਼ਨ ਹੋਟਲ ਸੈਲੀਬਰੇਸ਼ਨ ਇਨ ਵਿਚ ਹੋਈ ਜਿਸ ਵਿੱਚ ਸੂਬਾ ਕਮੇਟੀ ਤੋਂ ਸੂਬਾ ਪ੍ਰਧਾਨ ਸੁਖਦਰਸ਼ਨ ਸਿੰਘ ਬਠਿੰਡਾ,
ਸੂਬਾ ਚੇਅਰਮੈਨ ਪ੍ਰਗਟਜੀਤ ਸਿੰਘ ਕਿਸ਼ਨਪੁਰਾ, ਸੂਬਾ ਕਾਰਜਕਾਰੀ ਜਨਰਲ ਸਕੱਤਰ ਤੇਜਿੰਦਰ ਸਿੰਘ ਮੋਹਾਲੀ, ਸਰਤਾਜ ਸਿੰਘ ਕਪੂਰਥਲਾ, ਪਰਮਜੀਤ ਸਿੰਘ ਪੰਮਾ ਫਿਰੋਜ਼ਪੁਰ, ਹਰਵਿੰਦਰ ਸਿੰਘ ਬਰਨਾਲਾ, ਪਰਮਿੰਦਰ ਸਿੰਘ ਢਿੱਲੋਂ ਮੋਹਾਲੀ, ਅਮਿਤ ਕਟੋਚ ਮੋਹਾਲੀ ਮੈਂਬਰ ਸੀ ਪੀ ਐੱਫ ਯੂਨੀਅਨ ਪੰਜਾਬ, ਤਲਵਿੰਦਰ ਸਿੰਘ ਸ਼੍ਰੀ ਅੰਮ੍ਰਿਤਸਰ ਸਾਹਿਬ, ਗੁਰਮੀਤ ਸਿੰਘ ਢੋਲੇਵਾਲਾ ਸਮੇਤ ਸਮੁੱਚੀ ਸੁਬਾਈ ਲੀਡਰਸ਼ਿਪ ਨੇ ਭਾਗ ਲਿਆ ਅਤੇ ਆਪਣੇ ਵਿਚਾਰ ਸਾਂਝੇ ਕੀਤੇ ਜਿਸ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸੁਖਦਰਸ਼ਨ ਸਿੰਘ ਨੇ ਕਿਹਾ ਕਿ ਬੀ ਐੱਡ ਅਧਿਆਪਕ ਫਰੰਟ ਪੰਜਾਬ ਦਾ ਬਹੁਤ ਮਾਣ ਮੱਤਾ ਇਤਿਹਾਸ ਰਿਹਾ ਹੈ ਜਿਸ ਨੇ ਲੜਾਈਆਂ ਲੜਕੇ ਆਪਣਾ ਸੰਘਰਸ਼ ਕਰਕੇ ਆਪਣੇ ਹੱਕ ਸਰਕਾਰ ਤੋਂ ਪ੍ਰਾਪਤ ਕੀਤੇ ਹਨ ਅਤੇ ਇਸੇ ਤਰ੍ਹਾਂ ਅੱਗੇ ਤੋਂ ਵੀ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਦਾ ਰਹੇਗਾ। ਸੂਬਾ ਚੇਅਰਮੈਨ ਪ੍ਰਗਟਜੀਤ ਸਿੰਘ ਕਿਸ਼ਨਪੁਰਾ ਨੇ ਜਥੇਬੰਦੀ ਦੇ ਅਗਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀ ਐੱਡ ਅਧਿਆਪਕ ਫਰੰਟ ਪੰਜਾਬ ਅੱਗੇ ਤੋਂ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਅੱਗੇ ਹੋ ਕੇ ਲੜਾਈ ਲੜੇਗਾ ਅਤੇ ਜੋ ਸਰਕਾਰ ਨੇ ਭੱਤੇ ਬੰਦ ਕੀਤੇ ਹਨ ਜਿਵੇਂ ਪੇਡੂ ਭੱਤਾ, ਬਾਰਡਰ ਭੱਤਾ, ਏਸੀਪੀ,ਡੀ ਏ ਦੀਆਂ ਕਿਸ਼ਤਾਂ ਸਮੇਤ ਤਨਖਾਹ ਕਮਿਸ਼ਨ ਦੇ ਬਕਾਏ ਇਸ ਤਰਾਂ ਦੇ ਜੋ ਵੀ ਵਿੱਤੀ ਘਾਟੇ ਸਰਕਾਰ ਨੇ ਅਧਿਆਪਕਾਂ ਨੂੰ ਤੇ ਹੋਰ ਮੁਲਾਜ਼ਮ ਵਰਗ ਨੂੰ ਪਾਏ ਹਨ ਉਹਨਾਂ ਲਈ ਸੰਘਰਸ਼ ਦੀ ਰੂਪ ਰੇਖਾ ਜਲਦ ਉਲੀਕ ਕੇ ਅਗਲੇ ਐਕਸ਼ਨ ਦੀ ਤਰੀਕ ਦਿੱਤੀ ਜਾਵੇਗੀ ਸੂਬਾ ਜਨਰਲ ਸਕੱਤਰ ਤੇਜਿੰਦਰ ਸਿੰਘ ਮੋਹਾਲੀ ਨੇ ਦੱਸਿਆ ਕਿ ਜਥੇਬੰਦੀ ਅਧਿਆਪਕਾਂ ਦੀਆਂ ਜੋ ਪ੍ਰਾਈਮਰੀ ਤੋਂ ਮਾਸਟਰ ਕੇਡਰ ਦੀਆਂ ਪ੍ਰਮੋਸ਼ਨਾਂ ਦਾ ਮੁੱਦਾ ਹੈ ਉਹਨਾਂ ਬਾਰੇ ਜਲਦ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਆਪਣਾ ਪੱਖ ਰੱਖੇਗਾ ਅਤੇ ਇਸ ਸਬੰਧੀ ਵੀ ਸੰਘਰਸ਼ ਦੀ ਰੂਪ ਰੇਖਾ ਜਲਦ ਉਲੀਕੀ ਜਾਵੇਗੀ ਸੂਬਾ ਪ੍ਰੈੱਸ ਸਕੱਤਰ ਦਪਿੰਦਰ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਹੜਾ ਵੀ ਬੀ ਐੱਡ ਅਧਿਆਪਕ ਫਰੰਟ ਪੰਜਾਬ ਵੱਲੋਂ ਕੋਈ ਪ੍ਰੋਗਰਾਮ ਉਲੀਕ ਕੇ ਪੰਜਾਬ ਸਰਕਾਰ ਖਿਲਾਫ ਜੋ ਵੀ ਸੰਘਰਸ਼ ਵਿੱਢਿਆ ਜਾਵੇਗਾ ਅਤੇ ਜੋ ਸੀ ਪੀ ਐੱਫ ਯੂਨੀਅਨ ਵੱਲੋਂ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ 2 ਨਵੰਬਰ ਨੂੰ ਸੰਗਰੂਰ ਅਤੇ 9 ਦਸੰਬਰ ਨੂੰ ਮੋਹਾਲੀ ਵਿਖੇ ਐਕਸ਼ਨ ਕੀਤੇ ਜਾ ਰਹੇ ਹਨ ਉਹਨਾਂ ਵਿੱਚ ਬੀ ਐੱਡ ਅਧਿਆਪਕ ਫਰੰਟ ਪੰਜਾਬ ਪੂਰੇ ਕੇਡਰ ਸਮੇਤ ਭਰਵੀਂ ਸ਼ਮੂਲੀਅਤ ਕਰੇਗਾ ਇਸ ਸਬੰਧੀ ਸਮੂਹ ਜ਼ਿਲ੍ਹੇ ਤੋਂ ਪਹੁੰਚੇ ਹੋਏ ਅਧਿਆਪਕ ਵਰਗ ਨੂੰ ਸੂਬਾ ਕਮੇਟੀ ਦੇ ਸੁਨੇਹੇ ਅਨੁਸਾਰ ਲਾਮਬੰਦ ਹੋਣ ਦੀ ਗੱਲ ਕਹੀ ਗਈ ਅਤੇ ਸੂਬਾ ਕਮੇਟੀ ਨੂੰ ਭਰੋਸਾ ਦਵਾਇਆ ਗਿਆ ਕਿ ਜੋ ਵੀ ਸਾਨੂੰ ਪ੍ਰੋਗਰਾਮ ਦਿੱਤੇ ਜਾਣਗੇ ਉਹਨਾਂ ਵਿੱਚ ਜ਼ਿਲ੍ਹਾ ਫਾਜ਼ਿਲਕਾ ਵੱਧ ਤੋਂ ਵੱਧ ਗਿਣਤੀ ਵਿੱਚ ਵੱਧ ਚੜ੍ਹ ਕੇ ਹਿੱਸਾ ਲਵੇਗਾ ਕਨਵੈਂਸ਼ਨ ਦੌਰਾਨ ਸਮੂਹ ਜ਼ਿਲ੍ਹਾ ਕਮੇਟੀ ਫਾਜ਼ਿਲਕਾ ਦੇ ਅਹੁਦੇਦਾਰਾਂ ਅਤੇ ਸਮੂਹ ਬਲਾਕ ਪ੍ਰਧਾਨਾਂ ਅਤੇ ਅਹੁਦੇਦਾਰਾਂ ਵੱਲੋਂ ਸਟੇਟ ਵੱਲੋਂ ਆਏ ਸਾਰੇ ਲੀਡਰ ਸਾਹਿਬਾਨਾਂ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ ਸਮੁੱਚੀ ਕਨਵੈਂਸ਼ਨ ਦੇ ਪ੍ਰਬੰਧ ਦੀ ਜਿੰਮੇਵਾਰੀ ਜ਼ਿਲ੍ਹਾ ਪ੍ਰਧਾਨ ਸਤਿੰਦਰ ਸਚਦੇਵਾ ਵੱਲੋਂ ਬਾਖੂਬੀ ਨਿਭਾਈ ਗਈ ਜ਼ਿਲ੍ਹਾ ਸਰਪ੍ਰਸਤ ਰਾਕੇਸ਼ ਸਿੰਘ ਵੱਲੋਂ ਆਈ ਹੋਈ ਲੀਡਰਸ਼ਿਪ ਦਾ ਸਵਾਗਤ ਕੀਤਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਜਰਨਲ ਸਕੱਤਰ ਪ੍ਰੇਮ ਕੰਬੋਜ ਅਤੇ ਹੋਰ ਬੁਲਾਰਿਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੰਦੀਪ ਸ਼ਰਮਾ ਅਤੇ ਗੁਰਮੀਤ ਸਿੰਘ ਮਾਨ ਵੱਲੋਂ ਬਾਖੂਬੀ ਨਿਭਾਈ ਗਈ ਇਸ ਮੌਕੇ ਸਟੇਟ ਅਤੇ ਜ਼ਿਲ੍ਹਾ ਫਾਜ਼ਿਲਕਾ ਤੋਂ ਆਏ ਹੋਏ ਹੋਰ ਆਗੂ ਸਾਹਿਬਾਨ ਜਿਨਾਂ ਵਿੱਚ ਮਨੋਜ ਕੁਮਾਰ,ਕੁਲਦੀਪ ਸਿੰਘ,ਮਨਜੋਤ ਸਿੰਘ, ਬਿਕਰਮਜੀਤ ਸਿੰਘ ਸਠਿਆਲਾ,ਮਹਿੰਦਰ ਬਿਸ਼ਨੋਈ,ਸੋਹਨ ਲਾਲ, ਸੁਭਾਸ਼ ਚੰਦਰ,ਸੁਰਿੰਦਰ ਕੰਬੋਜ,ਮਨੋਜ ਸ਼ਰਮਾ, ਕਵਿੰਦਰ ਗਰੋਵਰ, ਅਨਿਲ ਜਸੂਜਾ,ਅਸ਼ਵਨੀ ਖੁੰਗਰ,ਵਿਕਰਮ ਜਲੰਧਰਾ ਅਸ਼ੋਕ ਕੰਬੋਜ,ਸਤਨਾਮ ਸਿੰਘ ਮਹਾਲਮ,ਵੀਰ ਚੰਦ,ਕ੍ਰਾਂਤੀ ਕੰਬੋਜ,ਵਿਸ਼ਨੂ ਬਿਸ਼ਨੋਈ,ਜਗਮੀਤ ਖਹਿਰਾ,ਇੰਦਰਜੀਤ ਢਿਲੋਂ,ਵਿਕਾਸ ਨਾਗਪਾਲ, ਬਲਦੇਵ ਕੰਬੋਜ,ਸਰਲ ਕੁਮਾਰ,ਪਰਵਿੰਦਰ ਗਰੇਵਾਲ,ਪ੍ਰੇਮ ਸਿੰਘ ਕੁਲਦੀਪ ਸਿੰਘ,ਇੰਦਰ ਸੈਨ,ਰਾਜਨ ਸਚਦੇਵਾ, ਗੋਬਿੰਦ ਰਾਮ,ਗੁਰਬਖਸ਼ ਸਿੰਘ,ਕ੍ਰਿਸ਼ਨ ਕਾਂਤ, ਵਿਨੋਦ ਕੁਮਾਰ,ਸੂਰਜ ਕੰਬੋਜ,ਸੁਖਵਿੰਦਰ ਸਿੰਘ, ਜਸਵਿੰਦਰ ਖਹਿਰਾ, ਪ੍ਰਵੀਨ ਭਟੇਜਾ,ਰਾਜੀਵ ਕੁਮਾਰ,ਅਨੂਪ ਗਰੋਵਰ, ਅਨਿਲ ਕੁਮਾਰ,
ਰਵਿੰਦਰ ਸ਼ਰਮਾ, ਕ੍ਰਿਸ਼ਨ ਕੁਮਾਰ,ਦਵਿੰਦਰ ਸਿੰਘ ਸਮੇਤ ਜ਼ਿਲ੍ਹਾ ਫਾਜ਼ਿਲਕਾ ਤੋਂ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਹਿੱਸਾ ਲਿਆ।