ਮੌਸਮ ਵਿਭਾਗ ਦੀ ਚੇਤਾਵਨੀ: ਪੰਜਾਬ 'ਚ ਤੂਫਾਨ ਅਤੇ ਮੀਂਹ ਦੀ ਸੰਭਾਵਨਾ

ਮੌਸਮ ਵਿਭਾਗ ਦੀ ਚੇਤਾਵਨੀ: ਪੰਜਾਬ 'ਚ ਤੂਫਾਨ ਅਤੇ ਮੀਂਹ ਦੀ ਸੰਭਾਵਨਾ


ਮੌਜੂਦਾ ਪੰਜਾਬ ਭਵਿੱਖਬਾਣੀ:31/05/2025 18:27:2. ਪਟਿਆਲਾ, ਮੋਹਾਲੀ, ਫਤਹਿਗੜ੍ਹ ਸਾਹਿਬ, ਚੰਡੀਗੜ੍ਹ, ਰੂਪਨਗਰ, ਵਿੱਚ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ (40-50 kmph) ਦੀ ਸੰਭਾਵਨਾ ਹੈ

ਚੰਡੀਗੜ੍ਹ, 31 ਮਈ 2025 ( ਜਾਬਸ ਆਫ ਟੁਡੇ) - ਭਾਰਤੀ ਮੌਸਮ ਵਿਭਾਗ (IMD) ਨੇ ਪੰਜਾਬ ਲਈ ਇੱਕ ਮੌਸਮ ਚੇਤਾਵਨੀ ਜਾਰੀ ਕੀਤੀ ਹੈ। ਅੱਜ ਦੁਪਹਿਰ 2:32 ਵਜੇ ਜਾਰੀ ਨੋਟਿਸ ਅਨੁਸਾਰ, ਮੋਗਾ, ਫਿਰੋਜ਼ਪੁਰ, ਨਵਾਂਸ਼ਹਿਰ, ਦਸੂਹਾ, ਬਟਾਲਾ ਅਤੇ ਹੋਰ ਇਲਾਕਿਆਂ ਵਿੱਚ ਗਰਜ਼-ਚਮਕ ਦੇ ਨਾਲ ਮੀਂਹ ਅਤੇ ਤੇਜ਼ ਹਵਾਵਾਂ (40-50 ਕਿਲੋਮੀਟਰ ਪ੍ਰਤੀ ਘੰਟਾ) ਦੀ ਸੰਭਾਵਨਾ ਹੈ। 



ਇਸ ਦੇ ਨਾਲ ਹੀ, ਮੋਗਾ ਅਤੇ ਫਿਰੋਜ਼ਪੁਰ ਦੇ ਕੁਝ ਹਿੱਸਿਆਂ ਵਿੱਚ ਮੱਧਮ ਤੂਫਾਨ (40-60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ) ਅਤੇ ਬਿਜਲੀ ਦੀ ਚਮਕ ਦੀ ਵੀ ਸੰਭਾਵਨਾ ਜਤਾਈ ਗਈ ਹੈ। ਇਹ ਚੇਤਾਵਨੀ ਅੱਜ ਸ਼ਾਮ 5:32 ਵਜੇ ਤੱਕ ਵੈਧ ਰਹੇਗੀ। 

ਮੌਸਮ ਵਿਭਾਗ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ, ਖੁੱਲ੍ਹੇ ਖੇਤਰਾਂ ਤੋਂ ਬਚਣ ਅਤੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।

BLACKOUT JALANDHAR 31/5 : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਲੈਕ ਆਊਟ ਸਬੰਧੀ ਹਦਾਇਤਾਂ ਜਾਰੀ

 

ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਵਿੱਤੀ ਮੰਗਾਂ ਨੂੰ ਲੈ ਕੇ ਵਿੱਤ ਮੰਤਰੀ ਨਾਲ ਹੋਈ ਹੰਗਾਮੀ ਮੀਟਿੰਗ

ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਵਿੱਤੀ ਮੰਗਾਂ ਨੂੰ ਲੈ ਕੇ ਵਿੱਤ ਮੰਤਰੀ ਨਾਲ ਹੋਈ ਹੰਗਾਮੀ ਮੀਟਿੰਗ

*" ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦੇਣ ਮਗਰੋਂ ਇਕ ਜੂਨ ਦੀ ਰੋਸ ਰੈਲੀ ਕੀਤੀ ਮੁਲਤਵੀ"*

ਚੰਡੀਗੜ੍ਹ, 30 ਮਈ 2025 

* *ਮਾਸਟਰ ਕੇਡਰ ਯੂਨੀਅਨ ਪੰਜਾਬ ਵੱਲੋਂ ਪਿਛਲੇ ਦਿਨੀ ਮੀਟਿੰਗ ਕਰਕੇ ਜਿਮਨੀ ਚੋਣ ਹਲਕੇ ਲੁਧਿਆਣਾ ਪੱਛਮੀ ਵਿਖੇ ਸੂਬਾ ਪੱਧਰੀ ਰੋਸ ਰੈਲੀ ਕਰਨ ਦਾ ਫੈਸਲਾ ਕੀਤਾ ਸੀ ਲੇਕਿਨ ਪੰਜਾਬ ਸਰਕਾਰ ਵੱਲੋਂ ਮਾਸਟਰ ਕੇਡਰ ਯੂਨੀਅਨ ਨੂੰ ਉਹਨਾਂ ਦੀਆਂ ਵਿੱਤੀ ਮੰਗਾਂ ਹੱਲ ਕਰਨ ਸਬੰਧੀ ਵਿੱਤ ਮੰਤਰੀ ਨਾਲ ਮੀਟਿੰਗ ਕਰਨ ਦਾ ਸੱਦਾ ਦਿੱਤਾ ਅਤੇ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਇੱਕ ਅਹਿਮ ਮੀਟਿੰਗ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਫਾਊਂਡਰ ਮੈਂਬਰ ਵਾਸ਼ਿੰਗਟਨ ਸਿੰਘ ਸੂਬਾ ਪ੍ਰਧਾਨ ਬਲਜਿੰਦਰ ਧਾਲੀਵਾਲ ਸੂਬਾ ਜਨਰਲ ਸਕੱਤਰ ਹਰਮਿੰਦਰ ਸਿੰਘ ਉਪਲ ਸੂਬਾ ਸਰਪ੍ਰਸਤ ਹਰਭਜਨ ਸਿੰਘ, ਸੂਬਾ ਉਪ ਪ੍ਰਧਾਨ ਜਗਜੀਤ ਸਿੰਘ ਸਾਹਨੇਵਾਲ, ਸੂਬਾ ਵਿੱਤ ਸਕੱਤਰ ਰਮਨ ਕੁਮਾਰ ਦੀ ਸਾਂਝੀ ਅਗਵਾਈ ਵਿੱਚ ਸੈਕਟਰੀਏਟ ਚੰਡੀਗੜ੍ਹ ਵਿਖੇ ਹੋਈ। ਸੂਬਾ ਪ੍ਰੈੱਸ ਸਕੱਤਰ ਸੰਦੀਪ ਕੁਮਾਰ ਨੇ ਮੀਟਿੰਗ ਸਬੰਧੀ ਪ੍ਰੈਸ ਨੂੰ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੀਟਿੰਗ ਦੌਰਾਨ ਸਿੱਖਿਆ ਸਕੱਤਰ ਵਿੱਤ ਸਕੱਤਰ ਅਤੇ ਪਰਸੋਨਲ ਵਿਭਾਗ ਦੇ ਸਕੱਤਰ ਵੀ ਸ਼ਾਮਿਲ ਰਹੇ ।



ਜਥੇਬੰਦੀ ਵੱਲੋਂ ਮੀਟਿੰਗ ਵਿੱਚ ਵਿੱਤ ਮੰਤਰੀ ਦੇ ਨਾਲ ਸਿੱਖਿਆ ਵਿਭਾਗ ਦੇ ਅਧਿਆਪਕਾਂ ਨੂੰ 2.59 ਗੁਣਾਕ ਦੇਣ ਸਬੰਧੀ ਵਿਸਥਾਰ ਪੂਰਵਕ ਵਿਚਾਰ ਚਰਚਾ ਕੀਤੀ ਗਈ ਅਤੇ ਅਨਾਮਲੀ ਕਮੇਟੀ ਨੂੰ ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਬਣਦਾ ਗੁਣਾਕ ਦੇਣ ਦੀ ਚਰਚਾ ਵਿਸਥਾਰ ਪੂਰਵਕ ਹੋਈ ਅਤੇ ਵਿੱਤ ਮੰਤਰੀ ਨੇ ਵਿੱਤ ਵਿਭਾਗ ਦੇ ਸੈਕਟਰੀ ਨੂੰ ਇਹ ਮਸਲਾ ਪਹਿਲ ਦੇ ਅਧਾਰ ਤੇ ਹੱਲ ਕਰਨ ਦੇ ਲਈ ਕਿਹਾ,ਬੰਦ ਪਏ ਪੇਂਡੂ ਭੱਤਾ ,ਬਾਰਡਰ ਏਰੀਆ ਅਲਾਉਸ , ਏਸੀਪੀ ਬਹਾਲ ਕਰਨ ਸਬੰਧੀ ਵੀ ਚਰਚਾ ਹੋਈ ਅਤੇ ਵਿੱਤ ਮੰਤਰੀ ਦਾ ਇਹਨਾਂ ਪੱਤਿਆਂ ਨੂੰ ਬਹਾਲ ਕਰਨ ਦਾ ਹਾਂ ਪੱਖੀ ਰਵਈਆ ਸੀ, ਜਥੇਬੰਦੀ ਵੱਲੋਂ ਡੀਏ ਦੀਆਂ ਰਹਿੰਦੇ ਬਕਾਇਆ ਕਿਸ਼ਤਾਂ ਜਾਰੀ ਕਰਨ ਸਬੰਧੀ ਮੰਗ ਨੂੰ ਵੀ ਜੋਰਦਾਰ ਢੰਗ ਨਾਲ ਉਠਾਇਆ ਗਿਆ*,

*ਪੁਰਾਣੀ ਪੈਨਸ਼ਨ ਬਾਰੇ ਵਿਸਥਾਰ ਨਾਲ ਚਰਚਾ ਹੋਈ ਤਾਂ ਵਿੱਤ ਮੰਤਰੀ ਵੱਲੋਂ ਕਿਹਾ ਗਿਆ ਕਿ ਇਹ ਮਸਲਾ ਸਰਕਾਰ ਦੇ ਵਿਚਾਰ ਅਧੀਨ ਹੈ ਅਤੇ ਜਲਦੀ ਹੱਲ ਹੋਣ ਦੀ ਆਸ ਹੈ lਐਸਐਸਏ /ਰਮਸਾ ਅਧੀਨ ਕੰਮ ਕਰ ਚੁੱਕੇ ਅਧਿਆਪਕਾਂ ਨੂੰ ਲੈਂਥ ਆਫ ਸਰਵਿਸ ਦੇ ਆਧਾਰ ਤੇ ਬਣਦੀਆਂ 15 ਅਚਨਚੇਤ ਛੁੱਟੀਆਂ ਦੇਣ ਵਾਲਾ ਪੱਤਰ ਪਰਸੋਨਲ ਵਿਭਾਗ ਤੋਂ ਜਲਦੀ ਤੋਂ ਜਲਦੀ ਜਾਰੀ ਕਰਵਾਉਣ ਸਬੰਧੀ ਵੀ ਵਿਚਾਰ ਚਰਚਾ ਹੋਈ ਤਾ ਵਿੱਤ ਮੰਤਰੀ ਵੱਲੋਂ ਪਰਸੋਨਲ ਵਿਭਾਗ ਦੇ ਸੈਕਟਰੀ ਨੂੰ ਇਹ ਮਸਲਾ ਜਲਦੀ ਹੱਲ ਕਰਨ ਦੇ ਆਦੇਸ਼ ਦਿੱਤੇ l ਰਮਸਾ ਅਧਿਆਪਕਾਂ ਦੇ ਬਕਾਏ ਬਾਰੇ ਫਾਈਨੈਂਸ ਸੈਕਟਰੀ ਨੂੰ ਕੇਸ ਨੂੰ ਘੋਖਣ ਬਾਰੇ ਕਿਹਾ* ,*3704 ਅਤੇ 4161 ਅਧਿਆਪਕਾਂ ਦੇ ਬਕਾਏ ਦੀ ਵੀ ਗੱਲ ਕੀਤੀ ਗਈ l ਮੀਟਿੰਗ ਦੇ ਅੰਤ ਵਿੱਚ ਵਿੱਤ ਮੰਤਰੀ ਵੱਲੋਂ ਮਾਸਟਰ ਕੇਡਰ ਯੂਨੀਅਨ ਦੀਆਂ* *ਸਿੱਖਿਆ ਵਿਭਾਗ ਨਾਲ ਲਟਕਦੀਆਂ ਜਾਇਜ ਮੰਗਾਂ ਨੂੰ ਹੱਲ ਕਰਨ ਵਾਸਤੇ ਸਿੱਖਿਆ ਸਕੱਤਰ ਨੂੰ ਮਾਸਟਰ ਕੇਡਰ ਯੂਨੀਅਨ ਨਾਲ ਜੂਨ ਦੇ ਪਹਿਲੇ ਹਫਤੇ ਜਲਦੀ ਤੋਂ ਜਲਦੀ ਮੀਟਿੰਗ ਕਰਨ ਦੇ ਆਦੇਸ਼ ਦਿੱਤੇ l ਮਾਸਟਰ ਕੇਡਰ* *ਯੂਨੀਅਨ ਦੀ ਮੀਟਿੰਗ ਵਿੱਤ ਮੰਤਰੀ ਨਾਲ ਬੜੇ ਸੁਖਾਵੇਂ ਮਾਹੌਲ ਵਿੱਚ ਹੋਈ ਅਤੇ ਵਿੱਤ ਮੰਤਰੀ ਵੱਲੋਂ ਜਥੇਬੰਦੀ ਨੂੰ ਭਰੋਸਾ ਦਿੱਤਾ ਗਿਆ ਕਿ ਜਥੇਬੰਦੀ ਦੀਆਂ ਜਾਇਜ਼ ਮੰਗਾਂ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇਗਾ ਵਿੱਤ ਮੰਤਰੀ ਵੱਲੋਂ ਵਿੱਤੀ ਮੰਗਾਂ ਹੱਲ ਕਰਨ ਦਾ ਭਰੋਸਾ ਦੇਣ ਮੰਗਰੋ ਮਾਸਟਰ ਕੇਡਰ ਯੂਨੀਅਨ ਵੱਲੋਂ ਇਕ ਜੂਨ ਦੀ ਜਿਮਨੀ ਚੋਣ ਹਲਕੇ ਲੁਧਿਆਣਾ ਪੱਛਮੀ ਵਿੱਚ ਰੱਖਿਆ ਰੋਸ ਮਾਰਚ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ* l *ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਜ਼ਿਲ੍ਾ ਪ੍ਰਧਾਨ ਹੁਸ਼ਿਆਰਪੁਰ ਮਨਜਿੰਦਰ ਪਾਲ,, ਇੰਦਰਪਾਲ ਸਿੰਘ ਮੋਗਾ ਕਰਨੈਲ ਸਿੰਘ ਮੋਗਾ ਹਾਜ਼ਰ ਸਨ*।

ਫੋਟੋ ਕੈਪਸ਼ਨ: ਮੀਟਿੰਗ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮਾਸਟਰ ਕੈਡਰ ਯੂਨੀਅਨ ਦੇ ਪ੍ਰਧਾਨ ਬਲਜਿੰਦਰ ਧਾਲੀਵਾਲ ਅਤੇ ਸੂਬਾਈ ਆਗੂ।

Mock Drill Moga :Instructions by Deputy Commissioner

MOCKDRILL @31 MAY : 31 ਮਈ ਨੂੰ ਹੋਵੇਗਾ ਬਲੈਕ ਆਊਟ ਅਭਿਆਸ, ਵੱਖ ਵੱਖ ਡਿਪਟੀ ਕਮਿਸ਼ਨਰਾਂ ਵਲੋਂ ਹਦਾਇਤਾਂ ਜਾਰੀ

 *31 ਮਈ ਨੂੰ ਰਾਤ 9:30 ਵਜੇ ਤੋਂ 10 ਵਜੇ ਦਰਮਿਆਨ ਹੋਵੇਗਾ ਬਲੈਕ ਆਊਟ ਦਾ ਅਭਿਆਸ

- ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਕਰਵਾਇਆ ਜਾ ਰਿਹੈ ਅਭਿਆਸ, ਘਬਰਾਉਣ ਦੀ ਲੋੜ ਨਹੀਂ : ਡਿਪਟੀ ਕਮਿਸ਼ਨਰ


ਜਲੰਧਰ, 30 ਮਈ : ( ਜਾਬਸ ਆਫ ਟੁਡੇ) 

 ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ 31 ਮਈ ਨੂੰ ਰਾਤ 9:30 ਵਜੇ ਤੋਂ ਰਾਤ 10 ਵਜੇ ਤੱਕ ਜ਼ਿਲ੍ਹੇ ਵਿੱਚ ਬਲੈਕ ਆਊਟ ਦਾ ਅਭਿਆਸ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਲੈਕ ਆਊਟ ਤੋਂ ਪਹਿਲਾਂ ਸਾਇਰਨ ਦੀ ਅਵਾਜ਼ ਸੁਣਾਈ ਦੇਵੇਗੀ ਅਤੇ ਇਸ ਸਮੇਂ ਦੌਰਾਨ ਐਮਰਜੈਂਸੀ ਸੇਵਾਵਾਂ ਵਾਲੇ ਅਦਾਰਿਆਂ ਤੋਂ ਇਲਾਵਾ ਪੂਰੇ ਜ਼ਿਲ੍ਹੇ ਵਿੱਚ ਲਾਈਟ ਬੰਦ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਨਗਰ ਨਿਗਮ ਵਲੋਂ ਵੀ ਉਕਤ ਸਮੇਂ ਦੌਰਾਨ ਸਟਰੀਟ ਲਾਈਟਾਂ ਦੀ ਲਾਈਟ ਬੰਦ ਕਰ ਦਿੱਤੀ ਜਾਵੇਗੀ।

  ਉਨ੍ਹਾਂ ਦੱਸਿਆ ਕਿ ਬਲੈਕ ਆਊਟ ਦੌਰਾਨ ਜ਼ਿਲ੍ਹਾ ਵਾਸੀ ਜਨਰੇਟਰਾਂ ਅਤੇ ਇਨਵਰਟਰਾਂ ਰਾਹੀਂ ਲਾਈਟ ਦੀ ਵਰਤੋਂ ਨਾ ਕਰਨ। 

BLACKOUT IN AMRITSAR WATCH VIDEO 

BLACKOUT IN HOSHIARPUR WATCH VIDEO 


  ਉਨ੍ਹਾਂ ਦੱਸਿਆ ਕਿ ਬਲੈਕ ਆਊਟ ਦੇ ਅਭਿਆਸ ਦੌਰਾਨ ਘਰਾਂ ਤੋਂ ਬਾਹਰ ਵਾਲੀਆਂ ਲਾਈਟਾਂ ਵੀ ਬੰਦ ਰੱਖੀਆਂ ਜਾਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਸ਼ਹਿਰ ਵਿੱਚ ਸਾਇਰਨ ਹੋਰ ਵਧਾਏ ਗਏ ਹਨ, ਪਰ ਫਿਰ ਵੀ ਜੇਕਰ ਇਸ ਸਬੰਧੀ ਕੋਈ ਸਮੱਸਿਆ ਸਾਹਮਣੇ ਆਉਂਦੀ ਹੈ ਤਾਂ ਜ਼ਿਲ੍ਹਾ ਪ੍ਰਸਾਸ਼ਨ ਦੇ ਕੰਟਰੋਲ ਰੂਮ ਨੰਬਰ 0181-2224417 ਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ। 


   ਡਾ. ਅਗਰਵਾਲ ਨੇ ਦੱਸਿਆ ਕਿ ਬਲੈਕ ਆਊਟ ਦੌਰਾਨ ਗੈਰ ਜ਼ਰੂਰੀ ਤੌਰ 'ਤੇ ਵਾਹਨਾਂ ਰਾਹੀਂ ਸਫਰ ਨਾ ਕੀਤਾ ਜਾਵੇ ਅਤੇ ਜ਼ਰੂਰੀ ਸਫ਼ਰ ਕਰਨ 'ਤੇ ਬਲੈਕ ਆਊਟ ਦੇ ਸਮੇਂ ਦੌਰਾਨ ਆਪਣੇ ਵਾਹਨ ਸੜਕ ਦੇ ਇਕ ਪਾਸੇ ਲਗਾਕੇ ਲਾਈਟ ਬੰਦ ਕੀਤੀ ਜਾਵੇ।

ਸਾਡੇ ਨਾਲ ਜੁੜੋ / Follow Us:

WhatsApp Group 1 WhatsApp Group 2 WhatsApp Group 3 WhatsApp Group 4 Official WhatsApp Channel ( PUNJAB NEWS ONLINE)

Twitter Telegram

    ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲੈਕ ਆਊਟ ਤੋਂ ਪਹਿਲਾਂ 31 ਮਈ ਨੂੰ ਹੀ ਸ਼ਾਮ 6 ਵਜੇ ਕੈਂਟ ਬੋਰਡ ਦਫ਼ਤਰ, ਨੇੜੇ ਜਵਾਹਰ ਪਾਰਕ ਜਲੰਧਰ ਕੈਂਟ ਵਿਖੇ ਮੌਕ ਡਰਿੱਲ ਕਰਵਾਈ ਜਾ ਰਹੀ ਹੈ ਉਨ੍ਹਾਂ ਦੱਸਿਆ ਕਿ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਅਹਿਤਿਆਤ ਵਜੋਂ ਮੌਕ ਡਰਿੱਲ ਕਰਵਾਈ ਜਾਂਦੀ ਹੈ। 

    ਡਾ. ਅਗਰਵਾਲ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਹ ਬਲੈਕ ਆਊਟ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਇਕ ਅਭਿਆਸ ਵਜੋਂ ਕਰਵਾਇਆ ਜਾ ਰਿਹਾ ਹੈ, ਇਸ ਲਈ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਅਭਿਆਸ ਦੌਰਾਨ ਸੁਰੱਖਿਆ ਉਪਾਵਾਂ ਦੀ ਪਾਲਣਾ ਜ਼ਰੂਰੀ ਹੈ।

------------------

Thunderstorm Alert in Punjab:ਪੰਜਾਬ ਵਿੱਚ ਤੇਜ਼ ਤੂਫਾਨ ਦੀ ਚਿਤਾਵਨੀ ਆਈਐਮਡੀ ਨੇ ਜਾਰੀ ਕੀਤਾ ਅਲਰਟ

 ਪੰਜਾਬ ਵਿੱਚ ਤੇਜ਼ ਤੂਫਾਨ ਦੀ ਚਿਤਾਵਨੀ: ਆਈਐਮਡੀ ਨੇ ਜਾਰੀ ਕੀਤਾ ਅਲਰਟ


ਚੰਡੀਗੜ੍ਹ, 30 ਮਈ 2025 ( ਜਾਬਸ ਆਫ ਟੁਡੇ) - ਭਾਰਤੀ ਮੌਸਮ ਵਿਭਾਗ (ਆਈਐਮਡੀ) ਚੰਡੀਗੜ੍ਹ ਨੇ ਅੱਜ ਸਵੇਰੇ 7:25 ਵਜੇ ਪੰਜਾਬ ਲਈ ਇੱਕ ਮਹੱਤਵਪੂਰਨ ਮੌਸਮ ਚਿਤਾਵਨੀ ਜਾਰੀ ਕੀਤੀ ਹੈ। ਇਸ ਅਲਰਟ ਅਨੁਸਾਰ, ਅੱਜ 30 ਮਈ 2025 ਨੂੰ ਸਵੇਰੇ 10:25 ਵਜੇ ਤੱਕ ਪੰਜਾਬ ਦੇ ਕਈ ਇਲਾਕਿਆਂ ਵਿੱਚ ਤੇਜ਼ ਤੂਫਾਨ ਅਤੇ ਬਿਜਲੀ ਦੀ ਸੰਭਾਵਨਾ ਹੈ।



ਆਈਐਮਡੀ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਪਟਿਆਲਾ, ਮੋਗਾ, ਚੰਡੀਗੜ੍ਹ, ਖੰਨਾ ਅਤੇ ਨੇੜਲੇ ਇਲਾਕਿਆਂ ਵਿੱਚ ਹਲਕਾ ਤੂਫਾਨ (40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ) ਦੇ ਨਾਲ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ, ਕੁਝ ਖੇਤਰਾਂ ਜਿਵੇਂ ਕਿ ਸੰਗਰੂਰ, ਪਟਿਆਲਾ ਦੇ ਦੱਖਣੀ ਹਿੱਸਿਆਂ ਅਤੇ ਨੇੜਲੇ ਇਲਾਕਿਆਂ ਵਿੱਚ ਮੱਧਮ ਤੂਫਾਨ ਦੀ ਚਿਤਾਵਨੀ ਵੀ ਦਿੱਤੀ ਗਈ ਹੈ।


ਮੌਸਮ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਖਾਸ ਤੌਰ 'ਤੇ ਖੁੱਲ੍ਹੇ ਖੇਤਰਾਂ ਵਿੱਚ ਜਾਣ ਤੋਂ ਬਚਣ, ਰੁੱਖਾਂ ਦੇ ਹੇਠ ਨਾ ਖੜ੍ਹਨ ਅਤੇ ਬਿਜਲੀ ਦੇ ਸਾਧਨਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ। ਕਿਸਾਨਾਂ ਨੂੰ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਖੇਤਾਂ ਵਿੱਚ ਕੰਮ ਕਰਨ ਤੋਂ ਪਹਿਲਾਂ ਮੌਸਮ ਦੀ ਸਥਿਤੀ ਦੀ ਜਾਣਕਾਰੀ ਲੈ ਲੈਣ। 

OPERATION SHIELD: ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਵਿਖੇ ਬਲੈਕ ਆਊਟ 31 ਮਈ ਨੂੰ

ਭਾਰਤ ਵਿੱਚ 2nd ਸਿਵਲ ਡਿਫੈਂਸ ਅਭਿਆਸ "Operation Shield" 31 ਮਈ 2025 ਨੂੰ

ਭਾਰਤ ਵਿੱਚ 2nd ਸਿਵਲ ਡਿਫੈਂਸ ਅਭਿਆਸ "Operation Shield" 31 ਮਈ 2025 ਨੂੰ

ਨਵੀਂ ਦਿੱਲੀ, 29 ਮਈ 2025

ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ 2nd ਸਿਵਲ ਡਿਫੈਂਸ ਅਭਿਆਸ, "Operation Shield," ਦਾ ਐਲਾਨ ਕੀਤਾ ਹੈ, ਜੋ 31 ਮਈ 2025 ਨੂੰ ਹੋਵੇਗਾ। ਇਹ ਅਭਿਆਸ ਪੱਛਮੀ ਸਰਹੱਦ ਨਾਲ ਲੱਗਦੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ (UTs) ਦੇ ਜ਼ਿਲ੍ਹਿਆਂ ਵਿੱਚ ਹੋਵੇਗਾ, ਜਿਸ ਵਿੱਚ ਹਰਿਆਣਾ, ਪੰਜਾਬ, ਚੰਡੀਗੜ੍ਹ, ਜੰਮੂ ਅਤੇ ਕਸ਼ਮੀਰ, ਰਾਜਸਥਾਨ ਅਤੇ ਗੁਜਰਾਤ ਸ਼ਾਮਲ ਹਨ।(ਜਾਬਸ ਆਫ ਟੁਡੇ)

ਡਾਇਰੈਕਟੋਰੇਟ ਜਨਰਲ ਆਫ਼ ਫਾਇਰ ਸਰਵਿਸ, ਸਿਵਲ ਡਿਫੈਂਸ ਅਤੇ ਹੋਮ ਗਾਰਡਜ਼ ਵੱਲੋਂ ਜਾਰੀ ਇੱਕ ਅਧਿਕਾਰਤ ਨਿਰਦੇਸ਼ ਵਿੱਚ, ਮੰਤਰਾਲੇ ਨੇ ਦੁਸ਼ਮਣ ਦੇ ਹਮਲਿਆਂ ਦੇ ਵਿਰੁੱਧ ਸਿਵਲ ਡਿਫੈਂਸ ਦੀ ਤਿਆਰੀ ਨੂੰ ਮਜ਼ਬੂਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਸਿਵਲ ਡਿਫੈਂਸ ਰੂਲਜ਼, 1968 ਦੀ ਧਾਰਾ 19 ਅਧੀਨ ਕਰਵਾਏ ਜਾ ਰਹੇ ਇਸ ਅਭਿਆਸ ਦਾ ਮਕਸਦ 7 ਮਈ 2025 ਨੂੰ ਹੋਏ 1st ਸਿਵਲ ਡਿਫੈਂਸ ਅਭਿਆਸ ਦੌਰਾਨ ਦੇਖੀਆਂ ਗਈਆਂ ਕਮੀਆਂ ਨੂੰ ਦੂਰ ਕਰਨਾ ਹੈ। ਪਹਿਲੇ ਅਭਿਆਸ ਤੋਂ ਬਾਅਦ, ਮੰਤਰਾਲੇ ਨੇ 9 ਮਈ 2025 ਨੂੰ ਨਿਰਦੇਸ਼ ਜਾਰੀ ਕੀਤੇ ਸਨ ਤਾਂ ਜੋ ਇਹਨਾਂ ਮਸਲਿਆਂ ਨੂੰ ਹੱਲ ਕੀਤਾ ਜਾ ਸਕੇ, ਜਿਸ ਵਿੱਚ ਐਮਰਜੈਂਸੀ ਪਾਵਰਜ਼ ਦੀ ਵਰਤੋਂ ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ (SDRF) ਰਾਹੀਂ ਫੰਡਿੰਗ ਸ਼ਾਮਲ ਸੀ।

"Operation Shield" ਵਿੱਚ ਕਈ ਮੁੱਖ ਗਤੀਵਿਧੀਆਂ ਸ਼ਾਮਲ ਹੋਣਗੀਆਂ ਜੋ ਤਿਆਰੀ ਨੂੰ ਵਧਾਉਣਗੀਆਂ:

  • ਜਨਰਲ ਮੋਬਿਲਾਈਜ਼ੇਸ਼ਨ: ਸਿਵਲ ਡਿਫੈਂਸ ਵਾਰਡਨ, ਵਲੰਟੀਅਰ, ਸਥਾਨਕ ਪ੍ਰਸ਼ਾਸਨ ਦੇ ਸਟੇਕਹੋਲਡਰ ਅਤੇ NCC, NSS, NYKS, ਅਤੇ ਭਾਰਤ ਸਕਾਊਟਸ ਐਂਡ ਗਾਈਡਜ਼ ਵਰਗੇ ਯੁਵਾ ਵਲੰਟੀਅਰ ਵੱਖ-ਵੱਖ ਸੇਵਾਵਾਂ ਦਾ ਪ੍ਰਬੰਧਨ ਕਰਨਗੇ ਅਤੇ ਸਿਵਲ ਪ੍ਰਸ਼ਾਸਨ ਦੀ ਮਦਦ ਕਰਨਗੇ।
  • ਏਅਰ ਰੇਡ ਦੀ ਸਿਮੂਲੇਸ਼ਨ: ਅਭਿਆਸ ਵਿੱਚ ਦੁਸ਼ਮਣ ਦੇ ਜਹਾਜ਼ਾਂ, ਡਰੋਨ ਅਤੇ ਮਿਸਾਈਲ ਹਮਲਿਆਂ ਦੀ ਸਿਮੂਲੇਸ਼ਨ ਕੀਤੀ ਜਾਵੇਗੀ।
  • ਕੰਟਰੋਲ ਸਿਸਟਮ ਦੀ ਸਰਗਰਮੀ: ਏਅਰ ਫੋਰਸ ਅਤੇ ਸਿਵਲ ਡਿਫੈਂਸ ਕੰਟਰੋਲ ਰੂਮਜ਼ (RCDCC/SCDCC/TCDCCs) ਵਿਚਕਾਰ ਹੌਟਲਾਈਨ ਸਰਗਰਮ ਕੀਤੀ ਜਾਵੇਗੀ, ਨਾਲ ਹੀ ਕੇਂਦਰੀ ਨਿਯੰਤਰਿਤ ਏਅਰ ਰੇਡ ਸਾਈਰਨ ਵੀ ਸ਼ੁਰੂ ਕੀਤੇ ਜਾਣਗੇ।

ਨਿਰਦੇਸ਼ ਵਿੱਚ ਪੂਰਵ-ਤਿਆਰੀ 'ਤੇ ਜ਼ੋਰ ਦਿੱਤਾ ਗਿਆ ਹੈ, ਇਹ ਨੋਟ ਕੀਤਾ ਗਿਆ ਹੈ ਕਿ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਕ ਡਰਿੱਲ ਅਤੇ ਬਲੈਕਆਊਟ 31 ਮਈ ਦੀ ਰਾਤ ਨੂੰ ਕਰਵਾਏ ਜਾਣਗੇ, ਜਿਸ ਦੀ ਅੰਤਿਮ ਤਾਰੀਖ ਕੇਂਦਰ ਸਰਕਾਰ ਨੇ ਅਜੇ ਤੈਅ ਨਹੀਂ ਕੀਤੀ। ਉਦੋਂ ਤੱਕ, ਮੌਕ ਡਰਿੱਲ 29 ਮਈ ਦੀ ਰਾਤ ਨੂੰ ਅਤੇ ਅਗਲੀ ਸ਼ਾਮ ਨੂੰ ਬਲੈਕਆਊਟ ਦੀ ਯੋਜਨਾ ਹੈ। ਅਭਿਆਸ ਵਿੱਚ ਏਅਰ ਰੇਡ ਦੀ ਸਿਮੂਲੇਸ਼ਨ ਵੀ ਕੀਤੀ ਜਾਵੇਗੀ ਤਾਂ ਜੋ ਸੁਰੱਖਿਆ ਅਤੇ ਐਮਰਜੈਂਸੀ ਪ੍ਰਬੰਧਾਂ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ।

ਇਸ ਤੋਂ ਪਹਿਲਾਂ, 7 ਮਈ 2025 ਨੂੰ ਏਅਰ ਰੇਡ ਦੀ ਸਿਮੂਲੇਸ਼ਨ ਵਾਲੀਆਂ ਮੌਕ ਡਰਿੱਲ ਕੀਤੀਆਂ ਗਈਆਂ ਸਨ ਤਾਂ ਜੋ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਅਤੇ ਮਾਰਕੀਟ ਐਸੋਸੀਏਸ਼ਨਾਂ ਨੂੰ ਏਅਰ ਰੇਡ ਚੇਤਾਵਨੀਆਂ ਬਾਰੇ ਸੁਚੇਤ ਕੀਤਾ ਜਾ ਸਕੇ।

ਮੰਤਰਾਲੇ ਨੇ ਸਾਰੇ ਸਬੰਧਤ ਅਧਿਕਾਰੀਆਂ ਨੂੰ "Operation Shield" ਲਈ ਪੂਰੀ ਤਿਆਰੀ ਕਰਨ ਦੀ ਅਪੀਲ ਕੀਤੀ ਹੈ, ਇਸ ਦੀ ਪੱਛਮੀ ਸਰਹੱਦ ਦੇ ਨਾਜ਼ੁਕ ਖੇਤਰਾਂ ਨੂੰ ਸੁਰੱਖਿਅਤ ਕਰਨ ਵਿੱਚ ਅਹਿਮ ਭੂਮਿਕਾ 'ਤੇ ਜ਼ੋਰ ਦਿੱਤਾ ਹੈ।

OLD PENSION SCHEME: ਪੁਰਾਣੀ ਪੈਨਸ਼ਨ ਸਕੀਮ ਲਈ ਪੰਜਾਬ ਸਰਕਾਰ ਦਾ ਨਵਾਂ ਐਲਾਨ

**ਪੰਜਾਬ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਦਾ ਲਾਭ ਦੇਣ ਦਾ ਐਲਾਨ ਕੀਤਾ**


ਚੰਡੀਗੜ੍ਹ, 29 ਮਈ 2025 ( ਜਾਬਸ ਆਫ ਟੁਡੇ) : ਪੰਜਾਬ ਸਰਕਾਰ ਨੇ ਇੱਕ ਮਹੱਤਵਪੂਰਨ ਫੈਸਲੇ ਵਿੱਚ ਉਨ੍ਹਾਂ ਸਰਕਾਰੀ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਦਾ ਲਾਭ ਦੇਣ ਦਾ ਐਲਾਨ ਕੀਤਾ ਹੈ, ਜਿਨ੍ਹਾਂ ਦੀ ਨਿਯੁਕਤੀ 1 ਜਨਵਰੀ 2004 ਤੋਂ ਬਾਅਦ ਹੋਈ ਪਰ ਉਨ੍ਹਾਂ ਦੀਆਂ ਅਸਾਮੀਆਂ ਜਾਂ ਭਰਤੀ ਲਈ ਇਸ਼ਤਿਹਾਰ 1 ਜਨਵਰੀ 2004 ਤੋਂ ਪਹਿਲਾਂ ਪ੍ਰਕਾਸ਼ਿਤ ਕੀਤੇ ਗਏ ਸਨ। ਇਸ ਤੋਂ ਇਲਾਵਾ, ਅਨੁਕੰਪਾ ਦੇ ਆਧਾਰ 'ਤੇ ਨਿਯੁਕਤ ਹੋਣ ਵਾਲੇ ਮੁਲਾਜ਼ਮ, ਜਿਨ੍ਹਾਂ ਦੀ ਅਰਜ਼ੀ 1 ਜਨਵਰੀ 2004 ਤੋਂ ਪਹਿਲਾਂ ਪ੍ਰਾਪਤ ਹੋਈ ਅਤੇ ਜਿਨ੍ਹਾਂ ਨੇ ਅਸਾਮੀ ਲਈ ਯੋਗਤਾ ਮਾਪਦੰਡ ਪੂਰੇ ਕੀਤੇ ਸਨ, ਵੀ ਇਸ ਸਕੀਮ ਦੇ ਦਾਇਰੇ ਵਿੱਚ ਆਉਣਗੇ।



ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ 22 ਮਈ 2025 ਨੂੰ ਜਾਰੀ ਇੱਕ ਨੋਟੀਫਿਕੇਸ਼ਨ (G.S.R.34/Const./Arts. 309 and 187/Amd.(11)/2025) ਅਨੁਸਾਰ, ਪੰਜਾਬ ਸਿਵਲ ਸਰਵਿਸਿਜ਼ ਨਿਯਮ, ਵਾਲੀਅਮ-I, ਪਾਰਟ-I ਵਿੱਚ ਸੋਧ ਕੀਤੀ ਗਈ ਹੈ। ਇਸ ਸੋਧ ਮੁਤਾਬਕ, ਅਜਿਹੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਜਾਂ ਨਵੀਂ ਡਿਫਾਈਨਡ ਕੰਟਰੀਬਿਊਟਰੀ ਪੈਨਸ਼ਨ ਸਕੀਮ ਵਿੱਚੋਂ ਕਿਸੇ ਇੱਕ ਨੂੰ ਚੁਣਨ ਦਾ ਵਿਕਲਪ ਦਿੱਤਾ ਜਾਵੇਗਾ। ਜੇਕਰ ਮੁਲਾਜ਼ਮ ਤਿੰਨ ਮਹੀਨਿਆਂ ਦੇ ਅੰਦਰ ਇਹ ਵਿਕਲਪ ਨਹੀਂ ਚੁਣਦਾ, ਤਾਂ ਉਸ ਨੂੰ ਨਵੀਂ ਪੈਨਸ਼ਨ ਸਕੀਮ ਵਿੱਚ ਸ਼ਾਮਲ ਮੰਨਿਆ ਜਾਵੇਗਾ।




ਇਸ ਨੋਟੀਫਿਕੇਸ਼ਨ ਨੂੰ ਸਾਰੇ ਸਪੈਸ਼ਲ ਮੁੱਖ ਸਕੱਤਰਾਂ, ਵਧੀਕ ਮੁੱਖ ਸਕੱਤਰਾਂ, ਵਿੱਤੀ ਕਮਿਸ਼ਨਰਾਂ, ਪ੍ਰਮੁੱਖ ਸਕੱਤਰਾਂ, ਪ੍ਰਸ਼ਾਸਕੀ ਸਕੱਤਰਾਂ, ਵਿਭਾਗ ਮੁਖੀਆਂ, ਡਿਵੀਜ਼ਨ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜਾਂ ਨੂੰ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ, ਸੂਬੇ ਦੀਆਂ ਬੋਰਡਾਂ, ਨਿਗਮਾਂ ਅਤੇ ਸਵੈ-ਸ਼ਾਸਤ ਸੰਸਥਾਵਾਂ ਨੂੰ ਆਪਣੇ ਨਿਯਮਾਂ ਅਤੇ ਵਿੱਤੀ ਸਥਿਤੀ ਦੇ ਅਧਾਰ 'ਤੇ ਇਸ ਸਕੀਮ ਨੂੰ ਲਾਗੂ ਕਰਨ ਦੀ ਸਲਾਹ ਦਿੱਤੀ ਗਈ ਹੈ, ਪਰ ਇਸ ਦਾ ਵਾਧੂ ਵਿੱਤੀ ਬੋਝ ਸਰਕਾਰ 'ਤੇ ਨਹੀਂ ਪਵੇਗਾ



 

Punjab Government Pension Scheme Amendment 2025

Punjab Government Allows Old Pension Scheme Option for Select Employees Appointed After 2004

Chandigarh, May 23, 2025 ( PBJOBSOFTODAY) — In a significant move that may impact thousands of government employees, the Punjab Government has issued an important amendment to the Punjab Civil Services Rules, allowing certain categories of employees appointed after January 1, 2004, to opt for the Old Pension Scheme (OPS).

As per Notification No. G.S.R.34/Const./Arts. 309 and 187/Amd.(11)/2025, published in the Punjab Government Gazette (Extraordinary) dated May 23, 2025, the amendment comes into force with immediate effect. This change has been brought about by the Department of Finance (Finance Pension Policy and Coordination) under the powers conferred by the Constitution of India, specifically Articles 309 and 187.

Key Highlights of the Amendment:

  • Applicability of Volume-II Pension Rules:
    • Employees appointed on or after January 1, 2004, whose posts were advertised before January 1, 2004, are eligible for OPS.
    • Employees appointed on compassionate grounds on or after January 1, 2004, where the request was received before January 1, 2004 and the heir met all eligibility conditions, are also eligible.
  • Option Between Pension Schemes: Eligible employees must choose between OPS and NPS within three months of the publication of the notification. Failure to do so will automatically enroll them in the New Pension Scheme.

This decision is expected to provide relief to employees who narrowly missed the OPS cut-off due to appointment delays.

Issued by:
Krishan Kumar
Principal Secretary, Department of Finance, Government of Punjab


2004 ਤੋਂ ਬਾਅਦ ਨਿਯੁਕਤ ਕਰਮਚਾਰੀਆਂ ਲਈ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਚੁਣਨ ਦਾ ਵਿਕਲਪ ਉਪਲਬਧ

ਚੰਡੀਗੜ੍ਹ, 23 ਮਈ 2025 ( ਜਾਬਸ ਆਫ ਟੁਡੇ) — ਪੰਜਾਬ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਲਈ ਇੱਕ ਵੱਡਾ ਫੈਸਲਾ ਲੈਂਦੇ ਹੋਏ ਪੰਜਾਬ ਸਿਵਲ ਸੇਵਾਵਾਂ ਨਿਯਮਾਂ ਵਿੱਚ ਸੋਧ ਕੀਤੀ ਹੈ, ਜਿਸ ਅਧੀਨ ਕੁਝ ਵਿਸ਼ੇਸ਼ ਸ਼੍ਰੇਣੀਆਂ ਦੇ ਕਰਮਚਾਰੀ ਜੋ 1 ਜਨਵਰੀ 2004 ਤੋਂ ਬਾਅਦ ਨਿਯੁਕਤ ਹੋਏ ਹਨ, ਹੁਣ ਪੁਰਾਣੀ ਪੈਨਸ਼ਨ ਸਕੀਮ (OPS) ਚੁਣ ਸਕਣਗੇ।

ਇਹ ਸੋਧ ਨੋਟੀਫਿਕੇਸ਼ਨ ਨੰਬਰ G.S.R.34/Const./Arts. 309 and 187/Amd.(11)/2025 ਰਾਹੀਂ 22 ਮਈ 2025 ਨੂੰ ਜਾਰੀ ਕੀਤੀ ਗਈ ਅਤੇ 23 ਮਈ 2025 ਨੂੰ ਪੰਜਾਬ ਸਰਕਾਰ ਦੇ ਗੈਜ਼ਿਟ (ਐਕਸਟਰਾ) ਵਿੱਚ ਪ੍ਰਕਾਸ਼ਿਤ ਕੀਤੀ ਗਈ।

ਸੋਧ ਦੇ ਮੁੱਖ ਬਿੰਦੂ:

  • ਵਾਲੀਅਮ-2 ਦੇ ਪੈਨਸ਼ਨ ਨਿਯਮ ਲਾਗੂ:
    • ਜੇਕਰ ਕਰਮਚਾਰੀ 1 ਜਨਵਰੀ 2004 ਤੋਂ ਬਾਅਦ ਨਿਯੁਕਤ ਹੋਏ ਹੋਣ ਪਰ ਭਰਤੀ ਦਾ ਇਸ਼ਤਿਹਾਰ 1 ਜਨਵਰੀ 2004 ਤੋਂ ਪਹਿਲਾਂ ਜਾਰੀ ਹੋਇਆ ਹੋਵੇ ਤਾਂ ਉਨ੍ਹਾਂ ਨੂੰ ਪੁਰਾਣੀ ਸਕੀਮ ਮਿਲੇਗੀ।
    • ਹਮਦਰਦੀ ਆਧਾਰ 'ਤੇ ਨਿਯੁਕਤ ਕਰਮਚਾਰੀ, ਜਿਨ੍ਹਾਂ ਦੀ ਬੇਨਤੀ 1 ਜਨਵਰੀ 2004 ਤੋਂ ਪਹਿਲਾਂ ਮਿਲੀ ਸੀ ਅਤੇ ਜੋ ਯੋਗਤਾ ਪੂਰੀ ਕਰਦੇ ਸਨ, ਉਹ ਵੀ ਯੋਗ ਹਨ।
  • ਪੈਨਸ਼ਨ ਸਕੀਮ ਚੁਣਨ ਦਾ ਵਿਕਲਪ: ਤਿੰਨ ਮਹੀਨਿਆਂ ਦੇ ਅੰਦਰ ਆਪਣੀ ਚੋਣ ਨਾ ਕਰਨ ਦੀ ਸਥਿਤੀ ਵਿੱਚ, ਕਰਮਚਾਰੀ ਨੂੰ ਆਟੋਮੈਟਿਕ ਨਵੀਂ ਪੈਨਸ਼ਨ ਸਕੀਮ ਵਿੱਚ ਸ਼ਾਮਲ ਕਰ ਲਿਆ ਜਾਵੇਗਾ।

ਇਹ ਫੈਸਲਾ ਉਨ੍ਹਾਂ ਕਰਮਚਾਰੀਆਂ ਲਈ ਵੱਡੀ ਰਹਤ ਲੈ ਕੇ ਆ ਰਿਹਾ ਹੈ ਜੋ ਥੋੜ੍ਹੀ ਦੇਰੀ ਨਾਲ ਨਿਯੁਕਤ ਹੋਣ ਕਰਕੇ OPS ਤੋਂ ਵਾਂਝੇ ਰਹਿ ਗਏ ਸਨ।

ਨੋਟੀਫਿਕੇਸ਼ਨ ਜਾਰੀ ਕਰਤਾ:
ਕ੍ਰਿਸ਼ਨ ਕੁਮਾਰ
ਪ੍ਰਧਾਨ ਸਕੱਤਰ, ਵਿੱਤ ਵਿਭਾਗ, ਪੰਜਾਬ ਸਰਕਾਰ

HOLIDAYS HOMEWORK 2025: ਸਿੱਖਿਆ ਵਿਭਾਗ ਵੱਲੋਂ ਪ੍ਰੀ ਪ੍ਰਾਇਮਰੀ ਤੋਂ 12 ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਗਰਮੀ ਦੀਆਂ ਛੁੱਟੀਆਂ ਦਾ ਕੰਮ ਆਨਲਾਈਨ ਅਪਲੋਡ


ਸਿੱਖਿਆ ਵਿਭਾਗ ਵੱਲੋਂ ਗਰਮੀ ਦੀਆਂ ਛੁੱਟੀਆਂ ਦਾ ਕੰਮ  ਆਨਲਾਈਨ ਅਪਲੋਡ 

22 ਮਈ 2025

ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਮੁਖੀਆਂ, ਅਧਿਆਪਕਾਂ ਦੀ ਸਹੂਲਤ ਅਤੇ ਸਾਡੇ ਪ੍ਰਾਇਮਰੀ ਸਕੂਲਾਂ ਦੇ ਪਿਆਰੇ ਬੱਚਿਆਂ ਨੂੰ ਗਰਮੀ ਦੀਆਂ ਛੁੱਟੀਆਂ ਵਿੱਚ ਪੜ੍ਹਾਈ ਨਾਲ਼ ਜੋੜੇ ਕੇ ਰੱਖਣ ਲਈ ਅਤੇ ਉਹਨਾਂ ਦੀਆਂ ਰਚਨਾਤਮਕ ਰੁਚੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲ ਸਿੱਖਿਆ ਵਿਭਾਗ, ਪੰਜਾਬ ਵੱਲੋਂ ਇਸ ਵਾਰੀ ਸਾਡੇ ਹੋਣਹਾਰ ਅਧਿਆਪਕਾਂ ਦੀ ਮਦਦ ਨਾਲ਼ ਗਰਮੀ ਦੀਆਂ ਛੁੱਟੀਆਂ ਲਈ ਕੰਮ ਤਿਆਰ ਕੀਤਾ ਗਿਆ ਹੈ । 



ਅਮਨਿੰਦਰ ਕੌਰ ਬਰਾੜ ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਪੰਜਾਬ ਵੱਲੋਂ ਦੱਸਿਆ ਗਿਆ ਕਿ ਅਧਿਆਪਕਾਂ ਦੀ ਸਹੂਲਤ ਅਨੁਸਾਰ ਇਸ ਤਿਆਰ ਕੀਤੇ ਕੰਮ ਦੀਆਂ ਪੀ.ਡੀ.ਐੱਫ. ਅਡਵਾਂਸ ਵਿੱਚ ਫ਼ੀਲਡ ਵਿੱਚ ਭੇਜੀਆਂ ਜਾ ਰਹੀਆਂ ਹਨ । 

ਜਮਾਤ ਪ੍ਰੀ ਪ੍ਰਾਇਮਰੀ ਤੋਂ 12 ਵੀਂ ਜਮਾਤ ਤੱਕ ਦੇ ਸਾਰੇ ਕੰਟੈਂਟ ਨੂੰ ਪੰਜਾਬ ਐਜੂਕੇਅਰ ਐੱਪ ਤੇ ਅੱਪਲੋਡ ਕਰ ਦਿੱਤਾ ਗਿਆ ਹੈ ।  ਬਾਕੀ ਜਮਾਤਾਂ ਦਾ ਛੁੱਟੀਆਂ ਦਾ ਕੰਮ ਵੀ ਜਲਦੀ ਹੀ ਅਪਲੋਡ ਕੀਤਾ ਜਾ ਰਿਹਾ ਹੈ। 

ONLINE SUMMARY CAMP 2025 REGISTER LINK: ਸਾਰੇ ਵਿਦਿਆਰਥੀ ਸਮਰ ਕੈਂਪ ਲਈ ਕਰੋ ਰਜਿਸਟ੍ਰੇਸ਼ਨ 



ਛੁੱਟੀਆਂ ਦੇ ਕੰਮ ਨੂੰ ਹਰੇਕ ਵਿਦਿਆਰਥੀ ਤੱਕ ਪਹੁੰਚ ਕਰੋ ,‌ ਇਸ ਪੋਸਟ ਨੂੰ ਸ਼ੇਅਰ ਕਰੋ 

Share this Article

Holiday Home work 2025  CLASS Wise 

Pre-Primary Class  

1st class

2nd class

3rd Class

4th Class

5th Class 

6th Class 

7th Class 

8th Class 

9th Class 

10th Class 

MISSION SAMRATH 6-8

Holiday Homework Class 11 2025 ( arts , science and other streams) 

Holiday Homework Class 12 , 2025 ( Arts science and other streams)



ਸਾਡੇ ਨਾਲ ਜੁੜੋ / Follow Us:

  WhatsApp Group 2 WhatsApp Group 3 WhatsApp Group 4 WhatsApp Channel

Twitter Telegram

MOCK DRILL BREAKING: ਪੰਜਾਬ ਵਿੱਚ 3 ਜੂਨ ਨੂੰ ਹੋਵੇਗੀ ਮੌਕ ਡਰਿੱਲ, ਜੰਮੂ-ਕਸ਼ਮੀਰ ਅਤੇ ਰਾਜਸਥਾਨ ਸਣੇ 6 ਸੂਬਿਆਂ ਵਿੱਚ ਮੁਲਤਵੀ

## ਪੰਜਾਬ ਵਿੱਚ 3 ਜੂਨ ਨੂੰ ਹੋਵੇਗੀ ਮੌਕ ਡਰਿੱਲ, ਜੰਮੂ-ਕਸ਼ਮੀਰ ਅਤੇ ਰਾਜਸਥਾਨ ਸਣੇ 6 ਸੂਬਿਆਂ ਵਿੱਚ ਮੁਲਤਵੀ 


 **ਚੰਡੀਗੜ੍ਹ:** ਪਾਕਿਸਤਾਨ ਨਾਲ ਲੱਗਦੇ ਛੇ ਸੂਬਿਆਂ ਵਿੱਚ ਵੀਰਵਾਰ ਨੂੰ ਹੋਣ ਵਾਲੀ ਮੌਕ ਡਰਿੱਲ ਫਿਲਹਾਲ ਮੁਲਤਵੀ ਕਰ ਦਿੱਤੀ ਗਈ ਹੈ। ਇਨ੍ਹਾਂ ਸੂਬਿਆਂ ਵਿੱਚ ਜੰਮੂ-ਕਸ਼ਮੀਰ, ਪੰਜਾਬ, ਰਾਜਸਥਾਨ, ਗੁਜਰਾਤ, ਹਰਿਆਣਾ ਅਤੇ ਚੰਡੀਗੜ੍ਹ ਸ਼ਾਮਲ ਹਨ। ਇਸ ਮਸ਼ਕ ਨੂੰ "ਆਪ੍ਰੇਸ਼ਨ ਸ਼ੀਲਡ" ਦਾ ਨਾਂ ਦਿੱਤਾ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ, ਪੰਜਾਬ ਵਿੱਚ ਇਹ ਮੌਕ ਡਰਿੱਲ ਹੁਣ 3 ਜੂਨ ਨੂੰ ਆਯੋਜਿਤ ਕੀਤੀ ਜਾਵੇਗੀ। ਬਾਕੀ ਸੂਬਿਆਂ ਵੱਲੋਂ ਨਵੀਆਂ ਤਰੀਕਾਂ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਇਸ ਤੋਂ ਪਹਿਲਾਂ 7 ਮਈ ਨੂੰ ਦੇਸ਼ ਦੇ 244 ਜ਼ਿਲ੍ਹਿਆਂ ਵਿੱਚ ਅਜਿਹੀ ਮੌਕ ਡਰਿੱਲ ਕਰਵਾਈ ਗਈ ਸੀ। ਇਨ੍ਹਾਂ ਮਸ਼ਕਾਂ ਦਾ ਮੁੱਖ ਉਦੇਸ਼ ਨਾਗਰਿਕਾਂ ਨੂੰ ਕਿਸੇ ਵੀ ਹਮਲੇ ਦੌਰਾਨ ਆਪਣੀ ਸੁਰੱਖਿਆ ਕਰਨ ਅਤੇ ਐਮਰਜੈਂਸੀ ਹਾਲਾਤਾਂ ਵਿੱਚ ਬਚਾਅ ਦੇ ਤਰੀਕਿਆਂ ਬਾਰੇ ਸਿਖਲਾਈ ਦੇਣਾ ਹੈ। ਬ੍ਰੇਕਿੰਗ ਨਿਊਜ਼: ਪਾਕਿਸਤਾਨ ਨਾਲ ਸਰਹੱਦ ਸਾਂਝੀ ਕਰਨ ਵਾਲੇ ਰਾਜਾਂ ਵਿੱਚ ਮੌਕ ਡ੍ਰਿਲਾਂ ਦਾ ਐਲਾਨ

ਬ੍ਰੇਕਿੰਗ ਨਿਊਜ਼: ਪਾਕਿਸਤਾਨ ਨਾਲ ਸਰਹੱਦ ਸਾਂਝੀ ਕਰਨ ਵਾਲੇ ਰਾਜਾਂ ਵਿੱਚ ਮੌਕ ਡ੍ਰਿਲਾਂ ਦਾ ਐਲਾਨ

ਨਵੀਂ ਦਿੱਲੀ, 28 ਮਈ, 2025 (ਜਾਬਸ ਆਫ ਟੁਡੇ )

ਇੱਕ ਮਹੱਤਵਪੂਰਣ ਫੈਸਲੇ ਵਿੱਚ, ਪਾਕਿਸਤਾਨ ਨਾਲ ਸਰਹੱਦ ਸਾਂਝੀ ਕਰਨ ਵਾਲੇ ਰਾਜ, ਜਿਨ੍ਹਾਂ ਵਿੱਚ ਗੁਜਰਾਤ, ਰਾਜਸਥਾਨ, ਪੰਜਾਬ ਅਤੇ ਜਮੂੰ ਅਤੇ ਕਸ਼ਮੀਰ ਸ਼ਾਮਲ ਹਨ, ਕਲ੍ਹ ਸ਼ਾਮ ਨੂੰ ਮੌਕ ਡ੍ਰਿਲਾਂ ਕਰਨਗੇ। ਇਹ ਐਲਾਨ ਪਾਕਿਸਤਾਨ ਨਾਲ ਹਾਲੀਆ ਤਣਾਅ ਦੇ ਬਾਅਦ ਵਧੇ ਹੋਏ ਸੁਰੱਖਿਆ ਚਿੰਤਾਵਾਂ ਦੇ ਚਲਦੇ ਆਇਆ ਹੈ।

ਮੌਕ ਡ੍ਰਿਲਾਂ ਰਾਜਗੀ ਸਟ੍ਰੈਟਜੀ ਦਾ ਹਿੱਸਾ ਹਨ ਜਿਸਦਾ ਉਦੇਸ਼ ਸਰਹੱਦੀ ਖੇਤਰਾਂ ਵਿੱਚ ਤਿਆਰੀ ਅਤੇ ਰਿਸਪੌਂਸ ਕਿਸ਼ੋਰਤਾ ਨੂੰ ਯਕੀਨੀ ਬਣਾਉਣਾ ਹੈ। CNN News18 ਦੁਆਰਾ ਪ੍ਰਸਾਰਿਤ ਵੀਡੀਓ ਮੁਤਾਬਕ, ਇਹ ਅਭਿਆਸ ਐਮਰਜੈਂਸੀ ਸਥਿਤੀਆਂ ਦਾ ਸਿਮੂਲੇਸ਼ਨ ਕਰਨ ਲਈ ਹਨ, ਜਿਸ ਨਾਲ ਸਿਵਲੀਅਨਾਂ ਅਤੇ ਸੁਰੱਖਿਆ ਬਲਾਂ ਨੂੰ ਸੰਭਾਵਿਤ ਖ਼ਤਰਿਆਂ ਲਈ ਤਿਆਰ ਕੀਤਾ ਜਾਏਗਾ। ਇਸ ਪਹਿਲਕਦਮੀ ਨੂੰ "ਓਪਰੇਸ਼ਨ ਸਿੰਦੂਰ" ਦੇ ਬਾਅਦ ਸਾਵਧਾਨੀ ਬਣਾਈ ਰੱਖਣ ਦੇ ਯਤਨਾਂ ਦੀ ਜਾਰੀ ਰਹਿਣ ਵਜੋਂ ਦੇਖਿਆ ਜਾ ਰਹਾ ਹੈ।

ਸਾਡੇ ਨਾਲ ਜੁੜੋ / Follow Us:

WhatsApp Group 1 WhatsApp Group 2 WhatsApp Group 3 WhatsApp Group 4 Official WhatsApp Channel ( PUNJAB NEWS ONLINE)

Twitter Telegram

ਮੁੱਖ ਹਾਈਲਾਈਟਸ

  • ਸ਼ਾਮਲ ਰਾਜ: ਗੁਜਰਾਤ, ਰਾਜਸਥਾਨ, ਪੰਜਾਬ ਅਤੇ ਜਮੂੰ ਅਤੇ ਕਸ਼ਮੀਰ।
  • ਸਮਾਂ: ਡ੍ਰਿਲਾਂ ਕਲ੍ਹ ਸ਼ਾਮ ਨੂੰ ਹੋਣਗੀਆਂ।
  • ਉਦੇਸ਼: ਸਰਹੱਦ ਪਾਰੋਂ ਸੰਭਾਵਿਤ ਸੁਰੱਖਿਆ ਖ਼ਤਰਿਆਂ ਲਈ ਤਿਆਰੀ ਅਤੇ ਰਿਸਪੌਂਸ ਵਧਾਉਣਾ।

ਇਹ ਡਿਵੈਲਪਮੈਂਟ ਭਾਰਤੀ ਅਥਾਰਿਟੀਆਂ ਦੁਆਰਾ ਰਾਸ਼ਟਰੀ ਸੁਰੱਖਿਆ ਨੂੰ ਸੁਰੱਖਿਅਤ ਰੱਖਣ ਅਤੇ ਉਸਦੇ ਪੱਛਮੀ ਸਰਹੱਦਾਂ ਤੇ ਤਿਆਰੀ ਦੀ ਸਥਿਤੀ ਬਣਾਈ ਰੱਖਣ ਦੇ ਚਲ ਰਹੇ ਯਤਨਾਂ ਨੂੰ ਉਜਾਗਰ ਕਰਦਾ ਹੈ। ਹਾਲਾਤ ਦੇ ਵਿਕਾਸ ਦੇ ਨਾਲ ਨਾਲ ਹੋਰ ਅਪਡੇਟਸ ਲਈ ਟਿਊਨ ਰਹੋ।

Breaking News: Mock Drills Scheduled in States Bordering Pakistan

Breaking News: Mock Drills Scheduled in States Bordering Pakistan

New Delhi, May 28, 2025 ( ਜਾਬਸ ਆਫ ਟੁਡੇ)

In a significant development, states sharing borders with Pakistan, including Gujarat, Rajasthan, Punjab, and Jammu and Kashmir, are set to conduct mock drills tomorrow evening. This announcement comes in the wake of heightened security concerns following recent tensions with Pakistan.

The mock drills are part of a broader strategy to ensure readiness and response capabilities in the border regions. According to a video broadcast by CNN News18, the exercises aim to simulate emergency situations, preparing both civilians and security forces for potential threats. The initiative is seen as a continuation of efforts to maintain vigilance, especially after the recent military operations codenamed "Operation Sindoor."

Key Highlights

  • States Involved: Gujarat, Rajasthan, Punjab, and Jammu and Kashmir.
  • Timing: The drills are scheduled for tomorrow evening.
  • Purpose: To enhance preparedness and response to potential security threats from across the border.

The video, which has a duration of 91.56 seconds, features updates from a news anchor and includes subtitles detailing the ongoing security measures. It also mentions the involvement of civil defence volunteers, emphasizing their crucial role in crisis management.

This development underscores the ongoing efforts by Indian authorities to safeguard national security and maintain a state of readiness along its western borders. Stay tuned for further updates as the situation develops.

Punjab Police Constable Recruitment 2024 Result out download here

Punjab police Result Out Constable.2024 ਪੰਜਾਬ ਪੁਲਿਸ ਭਰਤੀ ਦਾ ਫਾਈਨਲ ਰਿਜ਼ਲਟ ਆ ਗਿਆ ਹੈ DOWNLOAD COMPLETE RESULT HERE

PUNJAB POLICE CONSTABLE RECRUITMENT 2025 ADMIT CARD OUT DOWNLOAD HERE


27 April 2024 
ਪੰਜਾਬ ਪੁਲਿਸ ਕੋਨਸਟੇਬਲ ਭਰਤੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ ਜਿਨਾਂ ਉਮੀਦਵਾਰਾਂ ਨੇ ਇਸ ਭਰਤੀ ਲਈ ਅਪਲਾਈ ਕੀਤਾ ਹੈ ਉਹ ਹੇਠਾਂ ਦੇ ਤੇ ਲਿੰਕ ਤੇ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ।

  PUNJAB POLICE CONSTABLE ADMIT CARD 2025 : Download here


Punjab Police Constable Recruitment 2025 Syllabus : 1746 ਅਸਾਮੀਆਂ ਤੇ ਭਰਤੀ , ਅਪਲਾਈ ਕਰਨ ਦੀ ਅੰਤਿਮ ਮਿਤੀ 13 ਮਾਰਚ Punjab Police Constable Recruitment 2025 - Complete Guide

Punjab Police Constable Recruitment 2025 - Complete Guide

Table of Contents

Vacancy Details

The Punjab Police has announced a total of 1746 vacancies for the post of Constable in the District and Armed Cadre for the year 2025. Here is the breakdown:

  • District Cadre: 1261 vacancies
  • Armed Cadre: 485 vacancies

Important Dates

Here are the important dates for the Punjab Police Constable Recruitment 2025:

  • Starting Date for Online Application: 21st February 2025 at 7:00 PM
  • Last Date for Online Application: 13th March 2025 till 11:55 PM

Eligibility Criteria

To apply for the Punjab Police Constable Recruitment 2025, candidates must meet the following eligibility criteria:

Nationality

The candidate must be a citizen of India.

Age Limit

The minimum age limit is 18 years, and the maximum age limit is 28 years as of 1st January 2025. Age relaxation is applicable for reserved categories as per government norms.

Educational Qualification

Candidates must have passed 10+2 or its equivalent from a recognized board or university. Ex-servicemen are required to have passed Matriculation.

Physical Standards

Candidates must meet the minimum physical standards as prescribed by the Punjab Police:

Category Minimum Height (Male) Minimum Height (Female)
District & Armed Police 5 feet 7 inches (170.2 cm) 5 feet 2 inches (157.5 cm)

Educational Qualification

Candidates must have passed 10+2 or its equivalent from a recognized board or university. Ex-servicemen are required to have passed Matriculation.

LATEST  PUNJAB GOVT JOBS 2025 SEE HERE 



PSPCL ASSISTANT LINEMAN RECRUITMENT 2025 : ਪੀਐਸਪੀਸੀਐਲ ਵੱਲੋਂ 2500 ਅਸਾਮੀਆਂ ਤੇਭਰਤੀ ਲਈ ਅਰਜ਼ੀਆਂ ਦੀ ਮੰਗ

GRAMIN DAK SEVAK RECRUITMENT 2025: 10 ਵੀਂ ਪਾਸ ਉਮੀਦਵਾਰਾਂ ਲਈ 21413 ਅਸਾਮੀਆਂ,ਆਨਲਾਈਨ ਐਪਲੀਕੇਸ਼ਨ ਸ਼ੁਰੂ, ਜਾਣੋ ਪੂਰੀ ਜਾਣਕਾਰੀ

MC KAPURTHALA RECRUITMENT 2025 : ਨਗਰ ਨਿਗਮ ਕਪੂਰਥਲਾ ਵਿਖੇ 175 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ

Physical Standards

Candidates must meet the minimum physical standards as prescribed by the Punjab Police:

Category Minimum Height (Male) Minimum Height (Female)
District & Armed Police 5 feet 7 inches (170.2 cm) 5 feet 2 inches (157.5 cm)

Selection Process

The selection process for Punjab Police Constable Recruitment 2025 consists of the following stages:

  1. Computer Based Test (CBT): The CBT will consist of two papers - Paper I and Paper II. Paper II is a qualifying test in Punjabi language.
  2. Physical Screening Test (PST): Candidates who qualify the CBT will be called for PST, which includes running, long jump, and high jump.
  3. Physical Measurement Test (PMT): Candidates will be measured for height and other physical parameters.
  4. Document Verification: Candidates who clear the PST and PMT will undergo document verification.

How to Apply

Follow these steps to apply for Punjab Police Constable Recruitment 2025:

  1. Visit the official recruitment portal: https://iur.is/punjabpolicerecruitment2025.
  2. Link 1 https://punjabpolice.gov.in/Recruitment25.aspx Link 2 https://cdn.digialm.com/EForms/configuredHtml/31526/93020/Index.html
  3. Register yourself by providing the required details.
  4. Fill out the application form with accurate information.
  5. Upload the necessary documents, including a recent photograph and signature.
  6. Pay the application fee online.
  7. Submit the application form and take a printout for future reference.

Application Fee

The application fee for different categories is as follows:

Category Application Fee (Rs) Examination Fee (Rs) Total (Rs)
General 500 650 1150
Ex-Servicemen (ESM) of Punjab State only/Lineal Descendants of ESM 500 0 500
SC/ST of all States and Backward Classes of Punjab State only 500 150 650
Economically Weaker Sections (EWS) 500 150 650

Exam Pattern

The exam pattern for Punjab Police Constable Recruitment 2025 is as follows:

Paper Number of Questions Marks Duration
Paper I 100 100 2 hours
Paper II (Punjabi Language) 50 50 1 hour

Punjab Police Constable Recruitment 2025: Syllabus

The selection process for the Punjab Police Constable recruitment includes a Computer Based Test (CBT) divided into two papers:

Paper-I: Common Computer Based Test

Duration: 2 Hours

Maximum Marks: 100

Section Syllabus Number of Questions
1. General Awareness
  • (i) Constitution and its features, Central and State Legislature, Executive, Judicial Institutions & Local Government Institutions
  • (ii) History, Geography, Culture and Economy of Punjab
  • (iii) Health and Nutrition
  • (iv) Current Affairs
35
2. Quantitative Aptitude and Numerical Skills
  • (i) Simplification
  • (ii) Average
  • (iii) Decimal and Fractions
  • (iv) Ratio and Proportion
  • (v) Percentages
  • (vi) Profit and Loss
  • (vii) Simple Interest
  • (viii) Time and Work
20
3. Mental Ability & Logical Reasoning
  • (i) Number and Letter Series
  • (ii) Sequencing
  • (iii) Statements and Conclusions
  • (iv) Pattern Completion
  • (v) Order and Ranking
  • (vi) Direction and Distances
  • (vii) Relationship Problems
20
4. English Language Skills
  • (i) Reading Comprehension
  • (ii) Punjabi to English Translation
  • (iii) Sentence rearrangement and correction
  • (iv) Error Spotting
  • (v) Fill in the Blanks
  • (vi) Spelling Correction
  • (vii) Vocabulary (Synonym, Antonym, one word substitution)
10
Punjabi Language Skills
  • (i) ਸ਼ਬਦ/ਵਿਦੇਸ਼ੀ ਸ਼ਬਦ
  • (ii) ਪੰਜਾਬੀ ਅਖਾਣ ਅਤੇ ਮੁਹਾਵਰੇ
  • (iii) ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ
  • (iv) ਬਹੁਤੇ ਸ਼ਬਦਾਂ ਦੀ ਥਾਂ ਤੇ ਇਕ ਸ਼ਬਦ
  • (v) ਅਣਡਿੱਠਾ ਪੈਰਾ
10
5. Digital Literacy & Awareness
  • (i) Fundamentals of Computers
  • (ii) MS Office (Word, PowerPoint)
  • (iii) Internet, Worldwide web and Web search engines
  • (iv) Email Communication
  • (v) Mobile Phones (basic conceptual knowledge)
05

Paper-II: Mandatory Qualifying Paper of Punjabi Language

Duration: 1 Hour

Maximum Marks: 50

This is a mandatory qualifying paper of Punjabi Language (equivalent to Matriculation standard). Candidates must secure 50% marks to qualify. Marks obtained in this paper will not be counted for determining merit.

Syllabus:

  • Mandatory Qualifying paper of Punjabi Language (equivalent to Matriculation standard)

The syllabus for Punjab Police Constable Recruitment 2025 includes the following topics:

Paper I

  • General Awareness
  • Quantitative Aptitude and Numerical Skills
  • Mental Ability and Logical Reasoning

Paper II (Punjabi Language)

  • Grammar
  • Comprehension
  • Vocabulary

FAQs

Q1: What is the total number of vacancies for Punjab Police Constable Recruitment 2025?

A: There are a total of 1746 vacancies, with 1261 in the District Cadre and 485 in the Armed Cadre.

Q2: What is the last date to apply for Punjab Police Constable Recruitment 2025?

A: The last date to apply is 13th March 2025 till 11:55 PM.

Q3: What is the age limit for applying to Punjab Police Constable Recruitment 2025?

A: The minimum age limit is 18 years, and the maximum age limit is 28 years as of 1st January 2025.

Q4: What is the selection process for Punjab Police Constable Recruitment 2025?

A: The selection process includes a Computer Based Test (CBT), Physical Screening Test (PST), Physical Measurement Test (PMT), and Document Verification.

Medicine to be in Bold letters: ਪੰਜਾਬ ਵਿੱਚ ਹੁਣ ਡਾਕਟਰ ਵੱਡੇ/ਗੂੜ੍ਹੇ ਅੱਖਰਾਂ ਵਿੱਚ ਲਿਖਣਗੇ ਦਵਾਈ ਦੀ ਪਰਚੀ

 ## ਪੰਜਾਬ ਵਿੱਚ ਹੁਣ ਡਾਕਟਰ ਵੱਡੇ/ਗੂੜ੍ਹੇ ਅੱਖਰਾਂ ਵਿੱਚ ਲਿਖਣਗੇ ਦਵਾਈ ਦੀ ਪਰਚੀ


**ਚੰਡੀਗੜ੍ਹ, 28 ਮਈ, 2025 ( ਜਾਬਸ ਆਫ ਟੁਡੇ) ਪੰਜਾਬ ਸਰਕਾਰ ਦੇ ਪਰਿਵਾਰ ਭਲਾਈ ਵਿਭਾਗ ਨੇ ਸੂਬੇ ਦੇ ਸਾਰੇ ਡਾਕਟਰਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਹੁਣ ਮਰੀਜ਼ਾਂ ਲਈ ਦਵਾਈ ਦੀ ਪਰਚੀ (ਪ੍ਰਿਸਕ੍ਰਿਪਸ਼ਨ ਸਲਿੱਪ) ਅਤੇ ਬਿਮਾਰੀ ਦੀ ਪਛਾਣ (ਡਾਇਗਨੋਸਿਸ) ਵੱਡੇ (ਕੈਪੀਟਲ) ਜਾਂ ਗੂੜ੍ਹੇ (ਬੋਲਡ) ਅੱਖਰਾਂ ਵਿੱਚ ਲਿਖਣ। ਇਹ ਹੁਕਮ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 26 ਮਈ, 2025 ਨੂੰ ਦਿੱਤੇ ਗਏ ਤਾਜ਼ਾ ਨਿਰਦੇਸ਼ਾਂ ਤੋਂ ਬਾਅਦ ਜਾਰੀ ਕੀਤਾ ਗਿਆ ਹੈ।


ਵਿਭਾਗ ਦੇ ਡਾਇਰੈਕਟਰ (ਪਰਿਵਾਰ ਭਲਾਈ) ਵੱਲੋਂ ਜਾਰੀ ਇੱਕ ਅਧਿਕਾਰਤ ਪੱਤਰ ਅਨੁਸਾਰ, ਇਸ ਕਦਮ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਪਰਚੀ 'ਤੇ ਲਿਖੀ ਗਈ ਜਾਣਕਾਰੀ ਸਪੱਸ਼ਟ ਅਤੇ ਆਸਾਨੀ ਨਾਲ ਪੜ੍ਹੀ ਜਾ ਸਕੇ। ਇਸ ਨਾਲ ਦਵਾਈਆਂ ਦੀ ਗਲਤ ਵੰਡ ਜਾਂ ਸਮਝਣ ਵਿੱਚ ਹੋਣ ਵਾਲੀਆਂ ਮੁਸ਼ਕਲਾਂ ਨੂੰ ਘੱਟ ਕੀਤਾ ਜਾ ਸਕੇਗਾ।


ਇਹ ਨਿਰਦੇਸ਼ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ ਅਤੇ ਸਾਰੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ, ਮੈਡੀਕਲ ਕਾਲਜਾਂ ਅਤੇ ਸਿਹਤ ਕੇਂਦਰਾਂ ਦੇ ਡਾਕਟਰਾਂ 'ਤੇ ਲਾਗੂ ਹੋਣਗੇ। ਪਹਿਲਾਂ ਕੰਪਿਊਟਰਾਈਜ਼ਡ ਪਰਚੀ ਲਿਖਣ ਦੇ ਨਿਰਦੇਸ਼ ਦਿੱਤੇ ਗਏ ਸਨ, ਪਰ ਨਵੇਂ ਹੁਕਮਾਂ ਅਨੁਸਾਰ ਹੁਣ ਹੱਥ ਨਾਲ ਲਿਖੀ ਪਰਚੀ ਵੀ ਵੱਡੇ/ਗੂੜ੍ਹੇ ਅੱਖਰਾਂ ਵਿੱਚ ਹੋਣੀ ਚਾਹੀਦੀ ਹੈ।


ਵਿਭਾਗ ਨੇ ਸਾਰੇ ਸਿਵਲ ਸਰਜਨਾਂ ਅਤੇ ਸਬੰਧਤ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਉਨ੍ਹਾਂ ਦੇ ਅਧਿਕਾਰ ਖੇਤਰ ਦੇ ਸਾਰੇ ਡਾਕਟਰ ਇਨ੍ਹਾਂ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ।


ਇਸ ਕਦਮ ਦਾ ਸਵਾਗਤ ਕਰਦਿਆਂ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਮਰੀਜ਼ਾਂ ਦੀ ਸੁਰੱਖਿਆ ਵਧੇਗੀ ਅਤੇ ਡਾਕਟਰੀ ਗਲਤੀਆਂ ਦੀ ਸੰਭਾਵਨਾ ਘੱਟ ਹੋਵੇਗੀ। ਸਪੱਸ਼ਟ ਲਿਖਤ ਨਾਲ ਫਾਰਮਾਸਿਸਟਾਂ ਨੂੰ ਵੀ ਦਵਾਈਆਂ ਸਹੀ ਢੰਗ ਨਾਲ ਦੇਣ ਵਿੱਚ ਆਸਾਨੀ ਹੋਵੇਗੀ।

Chandigarh Blackout: ਚੰਡੀਗੜ੍ਹ 'ਚ ਬਲੈਕਆਊਟ ਪੋਸਟਪੋਨ



### Chandigarh to Observe 10-Minute Blackout Drill Tomorrow for Emergency Preparedness


**Chandigarh, May 28, 2025 ( Jobsoftoday) ** – The Chandigarh Administration has scheduled a 10-minute blackout drill in Kishangarh and I.T. Park on Thursday, May 29, 2025, from 8:00 PM to 8:10 PM. Announced by the Deputy Commissioner (@dc_chd) on X, this exercise is part of a nationwide Civil Defence initiative to simulate emergency conditions and enhance preparedness for hostile attacks.



Residents are advised to:

- **Stay indoors**

- **Avoid rumors**

- **Keep flashlights handy**


This drill follows recent civil defence exercises across India, prompted by heightened tensions after the Pahalgam terror attack and India-Pakistan conflicts. Chandigarh, a strategic location with the Air Force Station, has been on high alert, with prior drills testing air raid protocols and power management.


The administration encourages sharing preparations on social media with **#BlackoutDrillChd**. Local resident Sachin Sharma (@SachinSharmaChd) voiced support, saying, “The more you sweat in peace, the less you bleed in war.”


ਚੰਡੀਗੜ੍ਹ 'ਚ ਕੱਲ੍ਹ 10 ਮਿੰਟ ਦਾ ਬਲੈਕਆਊਟ ਅਭਿਆਸ: ਤਿਆਰ ਰਹੋ!

ਚੰਡੀਗੜ੍ਹ 'ਚ ਕੱਲ੍ਹ 10 ਮਿੰਟ ਦਾ ਬਲੈਕਆਊਟ ਅਭਿਆਸ: ਤਿਆਰ ਰਹੋ!

ਚੰਡੀਗੜ੍ਹ, 28 ਮਈ 2025 – ਚੰਡੀਗੜ੍ਹ ਪ੍ਰਸ਼ਾਸਨ ਨੇ ਕਿਸ਼ਨਗੜ੍ਹ ਅਤੇ ਆਈ.ਟੀ. ਪਾਰਕ ਖੇਤਰਾਂ ਵਿੱਚ ਕੱਲ੍ਹ, ਵੀਰਵਾਰ, 29 ਮਈ 2025 ਨੂੰ ਸ਼ਾਮ 8:00 ਤੋਂ 8:10 ਵਜੇ ਤੱਕ 10 ਮਿੰਟ ਦਾ ਬਲੈਕਆਊਟ ਅਭਿਆਸ ਐਲਾਨਿਆ ਹੈ। ਡਿਪਟੀ ਕਮਿਸ਼ਨਰ (@dc_chd) ਨੇ ਇਹ ਐਲਾਨ X 'ਤੇ ਕੀਤਾ, ਜਿਸ ਦਾ ਮਕਸਦ ਐਮਰਜੈਂਸੀ ਹਾਲਾਤਾਂ ਦੀ ਨਕਲ ਕਰਕੇ ਦੁਸ਼ਮਣ ਹਮਲਿਆਂ ਲਈ ਤਿਆਰੀ ਨੂੰ ਮਜ਼ਬੂਤ ਕਰਨਾ ਹੈ।

ਵਸਨੀਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ:

  • ਘਰ ਦੇ ਅੰਦਰ ਰਹਿਣ
  • ਅਫਵਾਹਾਂ ਤੋਂ ਬਚਣ
  • ਫਲੈਸ਼ਲਾਈਟ ਤਿਆਰ ਰੱਖਣ

ਇਹ ਅਭਿਆਸ ਪਹਿਲਗਾਮ ਅੱਤਵਾਦੀ ਹਮਲੇ ਅਤੇ ਭਾਰਤ-ਪਾਕਿਸਤਾਨ ਤਣਾਅ ਤੋਂ ਬਾਅਦ ਦੇਸ਼ ਭਰ ਵਿੱਚ ਹੋ ਰਹੇ ਸਿਵਲ ਡਿਫੈਂਸ ਅਭਿਆਸਾਂ ਦਾ ਹਿੱਸਾ ਹੈ। ਚੰਡੀਗੜ੍ਹ, ਜਿੱਥੇ ਏਅਰ ਫੋਰਸ ਸਟੇਸ਼ਨ ਹੈ, ਨੂੰ ਰਣਨੀਤਕ ਤੌਰ 'ਤੇ ਅਹਿਮ ਮੰਨਿਆ ਜਾਂਦਾ ਹੈ।

ਪ੍ਰਸ਼ਾਸਨ ਨੇ ਵਸਨੀਕਾਂ ਨੂੰ ਆਪਣੀ ਤਿਆਰੀ ਸਾਂਝੀ ਕਰਨ ਲਈ #BlackoutDrillChd ਵਰਤਣ ਦੀ ਅਪੀਲ ਕੀਤੀ ਹੈ। ਸਥਾਨਕ ਵਸਨੀਕ ਸਚਿਨ ਸ਼ਰਮਾ (@SachinSharmaChd) ਨੇ ਸਮਰਥਨ ਦਿੱਤਾ, "ਸ਼ਾਂਤੀ ਵਿੱਚ ਜਿੰਨਾ ਪਸੀਨਾ ਵਹਾਓ, ਜੰਗ ਵਿੱਚ ਓਨਾ ਘੱਟ ਖੂਨ ਵਹੇਗਾ।"

ਸੁਰੱਖਿਅਤ ਰਹੋ, ਚੰਡੀਗੜ੍ਹ! ਨਵੀਆਂ ਅਪਡੇਟਸ ਲਈ @chandigarh_admn ਨੂੰ ਫਾਲੋ ਕਰੋ।

Senior Shiromani Akali Dal Leader Sukhdev Singh Dhindsa Passes Away at 89

 **Senior Shiromani Akali Dal Leader Sukhdev Singh Dhindsa Passes Away at 89**


**Punjab, India – May 28, 2025** – Sukhdev Singh Dhindsa, a veteran leader of the Shiromani Akali Dal (SAD) and a prominent figure in Punjab politics, has passed away at the age of 89.


According to reports, Mr. Dhindsa breathed his last at Fortis Hospital. He had been suffering from a lung-related ailment for a prolonged period.


The news, widely reported by PTC News, marks the end of an era for the Akali Dal. Mr. Dhindsa had a long and influential career in Punjab's political landscape, holding various significant positions over the decades. His passing is being mourned by political figures and supporters across the state.

PSEB 11th - 12th Science ( Physics, Chemistry, Biology) Bimonthly syllabus 2025-26 : ਸਿੱਖਿਆ ਵਿਭਾਗ ਵੱਲੋਂ 11 ਵੀਂ ਅਤੇ 12 ਵੀਂ ਜਮਾਤ ਦਾ ਬਾਇਮੰਥਲੀ ਸਿਲੇਬਸ ਜਾਰੀ

Also Read : PSEB Bimonthly Syllabus 2025-26 for Classes 6th to 12th - Download PDF Links


 

 

SUMMER HOLIDAYS: ਮਿਡ ਡੇਅ ਮੀਲ ਦੇ ਸਿਲੰਡਰਾਂ ਨੂੰ ਸੰਗਲਾਂ ਨਾਲ ਲਾੱਕ ਕਰਨ‌ ਦੀ ਹਦਾਇਤ

BREAKING NEWS: ਸੂਬੇ ਵਿੱਚ ਕੱਲ੍ਹ 29 ਮਈ ਨੂੰ ਵੱਜਣਗੇ ਸਾਇਰਨ , ਹੋਵੇਗਾ ਬਲੈਕ ਆਊਟ

29 ਮਈ ਨੂੰ ਪੰਜਾਬ ਦੇ ਸਰਹੱਦੀ ਜ਼ਿਲਿਆਂ 'ਚ ਹੋਵੇਗੀ ਮੌਕ ਡ੍ਰਿੱਲ

ਪੰਜਾਬ ਦੇ ਸਰਹੱਦੀ ਜ਼ਿਲਿਆਂ 'ਚ 29 ਮਈ ਨੂੰ ਹੋਵੇਗੀ ਮੌਕ ਡ੍ਰਿੱਲ: ਸਾਇਰਨ ਵੱਜਣਗੇ, ਐਮਰਜੈਂਸੀ ਪ੍ਰਣਾਲੀ ਦੀ ਹੋਵੇਗੀ ਜਾਂਚ

ਤਾਜ਼ਾ ਅੱਪਡੇਟ: 28 ਮਈ 2025
ਲੇਖਕ: PB.Jobsoftoday.in ਟੀਮ

ਪੰਜਾਬ ਦੇ ਲੋਕਾਂ ਲਈ ਇੱਕ ਅਹੰਮ ਜਾਣਕਾਰੀ ਸਾਹਮਣੇ ਆਈ ਹੈ। ਕੇਂਦਰ ਸਰਕਾਰ ਦੇ ਨਿਰਦੇਸ਼ਾਂ 'ਤੇ ਅਮਲ ਕਰਦੇ ਹੋਏ, 29 ਮਈ 2025 ਨੂੰ ਪੰਜਾਬ ਦੇ 6 ਸਰਹੱਦੀ ਜ਼ਿਲਿਆਂ ਵਿੱਚ ਵੱਡੀ ਪੱਧਰੀ ਮੌਕ ਡ੍ਰਿੱਲ ਕਰਵਾਈ ਜਾ ਰਹੀ ਹੈ। ਇਹ ਅਭਿਆਸ ਹਵਾਈ ਹਮਲੇ ਜਾਂ ਐਅਰ ਸਟਰਾਈਕ ਤੋਂ ਬਚਾਅ ਅਤੇ ਐਮਰਜੈਂਸੀ ਹਾਲਾਤਾਂ ਨੂੰ ਨਿਭਾਉਣ ਦੀ ਤਿਆਰੀ ਲਈ ਕੀਤਾ ਜਾਵੇਗਾ।

ਕਿਹੜੇ-ਕਿਹੜੇ ਜ਼ਿਲੇ ਹੋਣਗੇ ਸ਼ਾਮਿਲ?

  • ਪਠਾਨਕੋਟ
  • ਗੁਰਦਾਸਪੁਰ
  • ਅੰਮ੍ਰਿਤਸਰ
  • ਤਰਨਤਾਰਨ
  • ਫਿਰੋਜ਼ਪੁਰ
  • ਫਾਜ਼ਿਲਕਾ

ਕੀ ਹੋਵੇਗਾ ਮੌਕ ਡ੍ਰਿੱਲ ਦੌਰਾਨ?

  • ਸਾਇਰਨ ਵੱਜਣਗੇ ਜਿਸ ਨਾਲ ਲੋਕਾਂ ਨੂੰ ਐਮਰਜੈਂਸੀ ਸੰਕੇਤ ਦਿੱਤਾ ਜਾਵੇਗਾ।
  • ਹਵਾਈ ਹਮਲੇ ਜਾਂ ਏਅਰ ਸਟਰਾਈਕ ਦੀ ਸਥਿਤੀ ਵਿੱਚ ਬਚਾਅ ਦੇ ਤਰੀਕਿਆਂ ਦਾ ਅਭਿਆਸ।
  • ਐਮਰਜੈਂਸੀ ਪ੍ਰਬੰਧਨ ਤਕਨੀਕਾਂ ਦੀ ਜਾਂਚ।
  • ਲੋਕਾਂ ਨੂੰ ਸੁਰੱਖਿਆ ਲਈ ਜਾਗਰੂਕ ਕਰਨ ਦੀ ਕੋਸ਼ਿਸ਼।

ਸਾਵਧਾਨੀ ਜ਼ਰੂਰੀ

ਸਿਵਲ ਡਿਫੈਂਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਮੌਕ ਡ੍ਰਿੱਲ ਦੌਰਾਨ ਘਬਰਾਏ ਨਹੀਂ, ਇਹ ਸਿਰਫ਼ ਇੱਕ ਤਿਆਰੀ ਹੈ। ਮੌਕ ਡ੍ਰਿੱਲ ਦੌਰਾਨ ਕਿਸੇ ਵੀ ਤਰ੍ਹਾਂ ਦੀ ਗੜਬੜ ਜਾਂ ਅਫ਼ਵਾਵਾਂ ਤੋਂ ਬਚਣਾ ਜ਼ਰੂਰੀ ਹੈ।

ਪਿਛੋਕੜ

ਜਿਵੇਂ ਕਿ ਪੂਲਵਾਮਾ ਹਮਲੇ ਤੋੰ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਵਧ ਗਿਆ ਸੀ, ਤਾਂ ਇਹੀ 6 ਜ਼ਿਲੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਸਨ। ਹੁਣ ਇਨ੍ਹਾਂ ਹੀ ਜ਼ਿਲਿਆਂ ਵਿੱਚ ਮੁੜ ਇਹ ਅਭਿਆਸ ਕਰਕੇ ਲੋਕਾਂ ਨੂੰ ਸੁਰੱਖਿਆ ਪ੍ਰਣਾਲੀਆਂ ਲਈ ਤਿਆਰ ਕੀਤਾ ਜਾ ਰਿਹਾ ਹੈ।

👉 ਕਿਰਪਾ ਕਰਕੇ ਇਹ ਜਾਣਕਾਰੀ ਆਪਣੇ ਮਿੱਤਰਾਂ ਅਤੇ ਪਰਿਵਾਰ ਨਾਲ ਵੀ ਸਾਂਝੀ ਕਰੋ ਤਾਂ ਜੋ ਉਹ ਵੀ ਤਿਆਰ ਰਹਿਣ।

ਹੋਰ ਅੱਪਡੇਟ ਲਈ: ਜੁੜੇ ਰਹੋ PB.Jobsoftoday.in ਨਾਲ।

CORONA BREAKING: ਚੰਡੀਗੜ੍ਹ ਵਿੱਚ 2025 ਦੀ ਪਹਿਲੀ ਕੋਵਿਡ-19 ਮੌਤ ਦਰਜ


ਤਾਜ਼ਾ ਖ਼ਬਰ: ਚੰਡੀਗੜ੍ਹ ਵਿੱਚ 2025 ਦੀ ਪਹਿਲੀ ਕੋਵਿਡ-19 ਮੌਤ ਦਰਜ

ਚੰਡੀਗੜ੍ਹ, 28 ਮਈ 2025 ( Jobsoftoday ) - ਕੋਵਿਡ-19 ਨੇ ਚੰਡੀਗੜ੍ਹ ਵਿੱਚ ਵਾਪਸੀ ਕੀਤੀ ਹੈ, ਜਿੱਥੇ ਇਸ ਸਾਲ ਦੀ ਪਹਿਲੀ ਕੋਰੋਨਾਵਾਇਰਸ ਨਾਲ ਸਬੰਧਤ ਮੌਤ ਦਰਜ ਕੀਤੀ ਗਈ ਹੈ। ਇਹ ਘਟਨਾ ਸੈਕਟਰ 32 ਸਿਵਲ ਹਸਪਤਾਲ ਵਿੱਚ ਵਾਪਰੀ, ਜਿੱਥੇ ਇੱਕ ਮਰੀਜ਼ ਨੇ ਅੱਜ ਸਵੇਰੇ ਵਾਇਰਸ ਕਾਰਨ ਦਮ ਤੋੜ ਦਿੱਤਾ, ਜਿਸ ਨਾਲ ਸਿਹਤ ਅਧਿਕਾਰੀਆਂ ਅਤੇ ਸਥਾਨਕ ਲੋਕਾਂ ਵਿੱਚ ਚਿੰਤਾ ਦੀ ਲਹਿਰ ਦੌੜ ਗਈ।



ਮ੍ਰਿਤਕ, ਜੋ ਕਿ ਫਿਰੋਜ਼ਾਬਾਦ, ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ ਅਤੇ ਲੁਧਿਆਣਾ ਵਿੱਚ ਕੰਮ ਕਰਦਾ ਸੀ, ਨੂੰ ਹਸਪਤਾਲ ਦੇ ਸਰੋਤਾਂ ਅਨੁਸਾਰ ਕੁਝ ਦਿਨ ਪਹਿਲਾਂ ਚੰਡੀਗੜ੍ਹ ਹਸਪਤਾਲ ਰੈਫਰ ਕੀਤਾ ਗਿਆ ਸੀ ਜਦੋਂ ਉਸ ਦੀ ਸਿਹਤ ਵਿਗੜ ਗਈ।


ਕੋਵਿਡ-19 ਪਾਜ਼ੀਟਿਵ ਪਾਏ ਜਾਣ ਤੋਂ ਬਾਅਦ, ਉਸ ਨੂੰ ਤੁਰੰਤ ਆਈਸੋਲੇਸ਼ਨ ਵਿੱਚ ਰੱਖਿਆ ਗਿਆ, ਪਰ ਮੈਡੀਕਲ ਸਟਾਫ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਹਾਲਤ ਖ਼ਰਾਬ ਹੁੰਦੀ ਗਈ ਅਤੇ ਉਸ ਨੂੰ ਬਚਾਇਆ ਨਹੀਂ ਜਾ ਸਕਿਆ।


ਸਿਹਤ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਸ਼ਹਿਰ ਵਿੱਚ ਕੋਵਿਡ-19 ਦੇ ਕੇਸ ਸਥਿਰਤਾ ਨਾਲ ਵਧ ਰਹੇ ਹਨ ਅਤੇ ਚੇਤਾਵਨੀ ਦਿੱਤੀ ਹੈ ਕਿ ਵਾਇਰਸ ਇੱਕ ਵਾਰ ਫਿਰ ਗੰਭੀਰ ਸਿਹਤ ਖ਼ਤਰਾ ਬਣ ਸਕਦਾ ਹੈ, ਖ਼ਾਸਕਰ ਉਨ੍ਹਾਂ ਲਈ ਜਿਨ੍ਹਾਂ ਦੀ ਇਮਿਊਨਿਟੀ ਕਮਜ਼ੋਰ ਹੈ ਜਾਂ ਜਿਨ੍ਹਾਂ ਦੀ ਸਿਹਤ ਪਹਿਲਾਂ ਤੋਂ ਹੀ ਖ਼ਰਾਬ ਹੈ।


**ਸਿਹਤ ਵਿਭਾਗ ਨੇ ਸਾਰੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ:**


- ਜਨਤਕ ਸਥਾਨਾਂ 'ਤੇ ਮਾਸਕ ਪਾਉਣ

- ਸਮਾਜਿਕ ਦੂਰੀ ਬਣਾਈ ਰੱਖਣ

- ਕੋਵਿਡ-19 ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣਾ ਕਰਨ


ਲੋਕਾਂ ਨੂੰ ਸਖ਼ਤ ਸਲਾਹ ਦਿੱਤੀ ਜਾ ਰਹੀ ਹੈ ਕਿ ਜੇਕਰ ਉਨ੍ਹਾਂ ਵਿੱਚ ਕੋਈ ਲੱਛਣ ਦਿਖਾਈ ਦਿੰਦੇ ਹਨ ਤਾਂ ਉਹ ਤੁਰੰਤ ਟੈਸਟ ਕਰਵਾਉਣ। ਪ੍ਰਸ਼ਾਸਨ ਨੇ ਨਾਗਰਿਕਾਂ ਨੂੰ ਸੁਚੇਤ ਰਹਿਣ ਅਤੇ ਸਿਹਤ ਸਲਾਹਾਂ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਸੰਭਾਵੀ ਫੈਲਾਅ ਨੂੰ ਰੋਕਿਆ ਜਾ ਸਕੇ।


ਹੋਰ ਸਹਾਇਤਾ ਜਾਂ ਜਾਣਕਾਰੀ ਲਈ, ਨਿਵਾਸੀ ਸਿਹਤ ਵਿਭਾਗ ਦੀ ਹੈਲਪਲਾਈਨ ਨਾਲ ਸੰਪਰਕ ਕਰ ਸਕਦੇ ਹਨ।


💐🌿Follow us for latest updates 👇👇👇

Featured post

PATIALA MUNICIPAL CORPORATION JOBS 2025: ਮਿਉਂਸੀਪਲ ਕਾਰਪੋਰੇਸ਼ਨ ਵੱਲੋਂ Dog Catcher/ Sweeper ਸਮੇਤ ਵੱਖ ਵੱਖ ਅਸਾਮੀਆਂ ਤੇ ਭਰਤੀ

Municipal Corporation Patiala Recruitment 2025 - Apply for Veterinary, Paravet, Sweeper Jobs Municipal Corpora...

RECENT UPDATES

Trends