RAIN ☔ ALERT PUNJAB: ਮੌਸਮ ਵਿਭਾਗ ਵੱਲੋਂ ਯੈਲੋ ਅਤੇ ਓਰੇਂਜ ਅਲਰਟ

RAIN ☔ ALERT PUNJAB: ਸੂਬੇ ਵਿੱਚ 5 ਦਿਨ ਮੀਂਹ/ ਹਨੇਰੀ/ ਗਰਜ਼ ਚਮਕ - ਮੌਸਮ ਵਿਭਾਗ


ਚੰਡੀਗੜ੍ਹ , 30 ਅਪ੍ਰੈਲ 2023:  ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਸੂਬੇ ਵਿੱਚ 5 ਦਿਨ ਮੀਂਹ/ ਹਨੇਰੀ ਗਰਜ਼ ਚਮਕ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਵੱਲੋਂ ਜਾਰੀ ਪ੍ਰੈਸ ਰਿਲੀਜ਼ ਅਨੁਸਾਰ 1 ਮਈ ਨੂੰ 1-2 ਜ਼ਿਲਿਆਂ ਨੂੰ ਛੱਡ ਕੇ ਬਾਕੀ ਜ਼ਿਲ੍ਹਿਆਂ ਵਿੱਚ ਮੀਂਹ ਅਤੇ ਤੂਫ਼ਾਨ ਦੀ ਸੰਭਾਵਨਾ ਹੈ। 


2 ਮਈ ਨੂੰ ਸੂਬੇ ਲਈ ਓਰੇਂਜ  ਅਲਰਟ ਜਾਰੀ ਕੀਤਾ ਗਿਆ ਹੈ ਇਸ ਦੌਰਾਨ ਮੀਂਹ, ਅਤੇ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

3-4 ਮਈ ਨੂੰ ਪੂਰੇ ਸੂਬੇ ਵਿੱਚ  ਹਲਕੇ  ਦਰਮਿਆਨੀ   ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵੱਲੋਂ ਇਸ ਦੌਰਾਨ ਯੈਲੋ ਅਲਰਟ ਜਾਰੀ ਕੀਤਾ ਹੈ।
 , 

ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ 8 ਮਈ ਤੋ 15 ਮਈ ਤੱਕ ਅਧਿਆਪਕ ਵਰਗ ਦੀਆ ਵਿੱਤੀ ਅਤੇ ਵਿਭਾਗੀ ਮਸਲਿਆਂ ਨੂੰ ਲੈਕੇ ਮੰਗ ਪੱਤਰ/ਰੋਸ ਪੱਤਰ ਮੁੱਖ ਮੰਤਰੀ ,ਵਿੱਤ ਮੰਤਰੀ ਅਤੇ ਸਿਖਿਆ ਮੰਤਰੀ ਪੰਜਾਬ ਨੂੰ ਪੰਜਾਬ ਭਰ ਦੇ ਡਿਪਟੀ ਕਮਿਸ਼ਨਰਾਂ/ਐਸ ਡੀ ਐਮਜ ਰਾਹੀ ਭੇਜੇ ਜਾਣਗੇ - ਪਨੂੰ , ਲਹੌਰੀਆ

 ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ 8 ਮਈ ਤੋ 15 ਮਈ ਤੱਕ ਅਧਿਆਪਕ ਵਰਗ ਦੀਆ ਵਿੱਤੀ ਅਤੇ ਵਿਭਾਗੀ ਮਸਲਿਆਂ ਨੂੰ ਲੈਕੇ ਮੰਗ ਪੱਤਰ/ਰੋਸ ਪੱਤਰ ਮੁੱਖ ਮੰਤਰੀ ,ਵਿੱਤ ਮੰਤਰੀ ਅਤੇ ਸਿਖਿਆ ਮੰਤਰੀ ਪੰਜਾਬ ਨੂੰ ਪੰਜਾਬ ਭਰ ਦੇ ਡਿਪਟੀ ਕਮਿਸ਼ਨਰਾਂ/ਐਸ ਡੀ ਐਮਜ ਰਾਹੀ ਭੇਜੇ ਜਾਣਗੇ - ਪਨੂੰ , ਲਹੌਰੀਆ


ਸੂਬਾ ਪੱਧਰੀ ਕਮੇਟੀ ਦੀ ਚੋਣ 8 ਅਗੱਸਤ ਨੂੰ ਜਲੰਧਰ ਦੇਸ਼ ਭਗਤ ਹਾਲ ਵਿਖੇ ਹੋਵੇਗੀ 

ਇਸਤੋ ਪਹਿਲਾਂ ਮਈ ਚ ਬਲਾਕ ਕਮੇਟੀਆਂ ਅਤੇ ਜੁਲਾਈ ਚ ਜਿਲਾ ਕਮੇਟੀਆਂ ਦੀ ਚੋਣ ਹੋਵੇਗੀ ਮੁਕੰਮਲ । ਅਧਿਆਪਕਾਂ ਦੇ ਵਿੱਤੀ ਨੁਕਸਾਨ ਦੀ ਭਰਪਾਈ ਕਰਨ ਅਤੇ ਮਾਨਸਿਕ ਪ੍ਰਸ਼ਾਨੀ ਤੋ ਨਿਜਾਤ ਦਿਵਾਉਣ ਲਈ ਹੋਵੇਗਾ ਸੰਘਰਸ਼ । ਅੱਜ ਜਲੰਧਰ ਵਿਖੇ ਗੁਰੂ ਨਾਨਕ ਲਾਇਬਰੇਰੀ ਨਜਦੀਕ ਦੇਸ਼ ਭਗਤ ਹਾਲ ਜਲੰਧਰ ਵਿਖੇ ਪਰਾਇਮਰੀ ਐਲੀਮੈਟਰੀ ਅਧਿਆਪਕ ਵਰਗ ਦੀਆ ਅਹਿਮ ਮੰਗਾਂ ਤੇ ਯੂਨੀਅਨ ਦੀਆ ਚੋਣਾਂ ਨੂੰ ਲੈਕੇ ਹੋਈ ਜਿਸ ਵਿੱਚ ਪੰਜਾਬ ਭਰ ਦੇ ਵੱਖ ਵੱਖ ਜਿਲਿਆਂ ਚੋ ਸਟੇਟ ਆਗੂ , ਜਿਲਾ ਪ੍ਰਧਾਨ ਅਤੇ ਜਨਰਲ ਸਕੱਤਰ ਸ਼ਾਮਿਲ ਹੋਏ । ਈ ਟੀ ਯੂ (ਰਜਿ) ਸੂਬਾ ਕਮੇਟੀ ਨੇ ਪੰਜਾਬ ਸਰਕਾਰ ਵੱਲੋ ਪੇ ਕਮਿਸ਼ਨ ਰਿਪੋਰਟ ਦੀਆਂ ਤਰੁਟੀਆਂ ਦੂਰ ਨਾ ਕਰਨਾ, ਬਕਾਇਆ ਨਾ ਦੇਣਾਂ ,ਪੁਰਾਣੀ ਪੈਨਸ਼ਨ ਸਕੀਮ ਨਾ ਦੇਣ ,ਬੰਦ ਕੀਤੇ ਭੱਤੇ ਪੇਂਡੂ ,ਬਾਰਡਰ ,ਹੈਡੀਕੈਪਡ ਤੇ ਹੋਰ ਭੱਤੇ ਲਾਗੂ ਨਾ ਕਰਨਾਂ ਤੇ ਹੋਰ ਵਿਭਾਗੀ ਮਸਲਿਆਂ ਚ ਬੀ ਪੀ ਈਓਜ ਪਰਮੋਸ਼ਨਾਂ ਹੈਡ ਟੀਚਰਜ/ਸੈਟਰ ਹੈਡ ਟੀਚਰਜ /ਮਾਸਟਰ ਕੇਡਰ ਪਰਮੋਸ਼ਨਾਂ ਅਤੇ ਕੱਚੇ ਅਧਿਆਪਕ ਪੱਕੇ ਨਾ ਕਰਨ ,ਤੇ ਰਹਿੰਦੀਆਂ ਪਰੀ ਪਰਾਇਮਰੀ /ਪਰਾਇਮਰੀ ਈ ਟੀ ਟੀ ਭਰਤੀਆਂ ਨਾ ਕਰਨ ,ਦੇ ਰੋਸ ਵਜੋ ਸੂਬਾ ਕਮੇਟੀ ਵੱਲੋ ਫੈਸਲਾ ਹੋਇਆ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਸੰਘਰਸ਼ ਦੇ ਪਹਿਲੇ ਪੜਾਅ ਤਹਿਤ 8 ਮਈ ਤੋ 15 ਮਈ ਤੱਕ ਅਧੀਆਪਕ ਵਰਗ ਦੀਆ ਵਿੱਤੀ ਅਤੇ ਵਿਭਾਗੀ ਮਸਲਿਆਂ ਨੂੰ ਲੈਕੇ ਮੰਗ ਪੱਤਰ /ਰੋਸ ਪੱਤਰ ਮੁੱਖ ਮੰਤਰੀ ,ਵਿੱਤ ਮੰਤਰੀ ਅਤੇ ਸਿਖਿਆ ਮੰਤਰੀ ਪੰਜਾਬ ਨੂੰ ਪੰਜਾਬ ਭਰ ਦੇ ਡਿਪਟੀ ਕਮਿਸ਼ਨਰਾਂ/ਐਸ ਡੀ ਐਮਜ ਰਾਹੀ ਭੇਜੇ ਜਾਣ ਦਾ ਫੈਸਲਾ ਹੋਇਆ। ਇਸਤੋ ਇਲਾਵਾ ਇਹ ਵੀ ਫੈਸਲਾ ਹੋਇਆ ਕਿ ਯੂਨੀਅਨ ਨੂੰ ਮਜਬੂਤ ਕਰਨ ਲਈ ਚੋਣ ਪਰੋਗਰਾਮ ਤਹਿਤ ਨਵੀਆਂ ਕਮੇਟੀਆਂ ਦੀ ਚੋਣਾਂ ਮੁਕੰਮਲ ਕਰਨ ਦਾ ਫੈਸਲਾ ਹੋਇਆ ।ਸੂਬਾ ਪੱਧਰੀ ਕਮੇਟੀ ਦੀ ਚੋਣ 8 ਅਗੱਸਤ ਦੂਸਰਾ ਸ਼ਨੀਵਾਰ ਨੂੰ ਜਲੰਧਰ ਦੇਸ਼ ਭਗਤ ਹਾਲ ਵਿਖੇ ਹੋਵੇਗੀ ।

ਇਸਤੋ ਪਹਿਲਾਂ ਮਈ ਚ ਬਲਾਕ ਕਮੇਟੀਆਂ ਅਤੇ ਜੁਲਾਈ ਚ ਜਿਲਾ ਕਮੇਟੀਆਂ ਦੀ ਚੋਣ ਮੁਕੰਮਲ ਕੀਤੀ ਜਾਵੇਗੀ ।ਯੂਨੀਅਨ ਦੀ ਮੈਬਰਸ਼ਿਪ ਦਾ ਪਰੋਗਰਾਮ ਵੀ ਉਲੀਕਿਆ ਗਿਆ* 

ਅੱਜ ਦੀ ਮੀਟਿੰਗ ਚ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋ ਦਾਖਲਿਆਂ ਸਬੰਧੀ ਅਧਿਆਪਕਾਂ ਉਪਰ ਬੇਲੋੜਾ ਪ੍ਰੈਸ਼ਰ ਪਾਉਣ ਦੀ ਨਿੰਦਾ ਕਰਦਿਆਂ ਕਿਹਾ ਕਿ ਬੇਲੋੜਾ ਪ੍ਰੈਸ਼ਰ ਪਾਉਣ ਦੀ ਜਗਾ ਸਰਕਾਰ ਦਾਖਲਾ ਵਧਾਉਣ ਲਈ ਜਮਾਤਵਾਰ ਅਧਿਆਪਕ ਦੇਵੇ ਤੇ ਅਧਿਆਪਕ ਵਿਦਿਆਰਥੀ ਅਨੁਪਾਤ ਘਟਾਵੇ ਤੇ ਅਧਿਆਪਕਾਂ ਕੋਲੋ ਬੇਲੋੜੇ ਗੈਰਵਿਦਿਅਕ, ਆਨਲਾਈਨ ਕੰਮਾਂ ਦੀ ਜਗਾ ਡਾਟਾ ਐਟਰੀ ਅਪਰੇਟਰਜ ਵੀ ਦੇਵੇ ਅਤੇ ਸਫਾਈ ਸੇਵਿਕਾ ਤੇ ਹੋਰ ਲੋੜਾ ਦਾ ਪ੍ਰਬੰਧ ਤੁਰੰਤ ਕਰੇ |ਸੂਬਾ ਕਮੇਟੀ ਵੱਲੋ ਕਿਹਾ ਕਿ ਜੇਕਰ ਤੁਰੰਤ ਸਰਕਾਰ ਨੇ ਸਾਡੀਆ ਮੰਗਾਂ ਨਾ ਮੰਨੀਅਆਂ ਤਾ ਸਂਘਰਸ਼ ਹੋਵੇਗਾ । ਅੱਜ ਦੀ ਮੀਟਿੰਗ ਚ ਸੂਬਾਈ ਆਗੂ ਹਰਜਿੰਦਰ ਪਾਲ ਸਿੰਘ ਪੰਨੂੰ ,ਨਰੇਸ਼ ਪਨਿਆੜ , ਹਰਕ੍ਰਿਸ਼ਨ ਮੋਹਾਲੀ , ਦਲਜੀਤ ਸਿੰਘ ਲਹੌਰੀਆ , ਗੁਰਿੰਦਰ ਸਿੰਘ ਘੁਕੇਵਾਲੀ, ਬੀ ਕੇ ਮਹਿਮੀ ਸਰਬਜੀਤ ਸਿੰਘ ਖਡੂਰ ਸਾਹਿਬ, ਸੋਹਣ ਸਿੰਘ ਮੋਗਾ,ਰਵੀ ਵਾਹੀ,ਤਰਸੇਮ ਲਾਲ ਜਲੰਧਰ ,ਅਸ਼ੋਕ ਸਰਾਰੀ , ਸੁਖਦੇਵ ਸਿੰਘ ਬੈਨੀਪਾਲ , ਰਿਸ਼ੀ ਕੁਮਾਰ ਜਲੰਧਰ ,ਹਰਪ੍ਰੀਤ ਪਰਮਾਰ,ਦਿਲਬਾਗ ਸਿੰਘ ਬੌਡੇ, , ਜਗਨਂਦਨ ਸਿਂਘ ਫਾਜਿਲਕਾ, ਲਖਵਿੰਦਰ ਸਿੰਘ ਕੈਰੇ ਹੁਸ਼ਿਆਰਪੁਰ,ਜਸਵੰਤ ਸਿੰਘ ਸ਼ੇਖੜਾ ਸੁਰਿਂਦਰ ਕੁਮਾਰ ਮੋਗਾ ਅਸ਼ਵਨੀ ਫੱਜੂਪੁਰ,,ਜਨਕ ਰਾਜ ਮੋਹਾਲੀ ਸੁਰਜੀਤ ਸਮਰਾਟ, ਪਰਮਿੰਦਰ ਚੋਹਾਨ ਸਤੀਸ਼ ਕੁਮਾਰ ਫਾਜਿਲਕਾ , ਸੁਖਦੇਵ ਸਿੰਘ ਵੇਰਕਾ ,ਨਰਿੰਦਰ ਕਾਲੜਾ,ਸੰਜੀਵ ਭਾਰਦਵਾਜ ,ਰਵਿੰਦਰ ਕੁਮਾਰ ਜਲੰਧਰ ਜਸਵੰਤ ਸਿੰਘ ,ਸ਼ੇਖਰ ਚੰਦ ਦਿਲਬਾਗ ਸਿੰਘ ਜਲੰਧਰ ,ਰਿਆਜ ਮੁਹੰਮਦ ਮੋਗਾ, ਤੇ ਹੋਰ ਕਈ ਆਗੂ ਸ਼ਾਮਿਲ ਸਨ ।

PSTET II- ਪੀਐਸਟੀਈਟੀ ਪ੍ਰੀਖਿਆ ਲਈ 90.72 ਫੀਸਦੀ ਉਮੀਦਵਾਰ ਹੋਏ ਹਾਜ਼ਰ

 PSTET II- ਪੀਐਸਟੀਈਟੀ ਪ੍ਰੀਖਿਆ ਲਈ 90.72 ਫੀਸਦੀ ਉਮੀਦਵਾਰ ਹੋਏ ਹਾਜ਼ਰ 



ਸਰਕਾਰ ਵੱਲੋਂ ਕਰਵਾਈ ਪੀ.ਐੱਸ.ਟੀ .ਈ.ਟੀ-2 ਪ੍ਰੀਖਿਆ ਵਿੱਚ ਅੱਜ 90.72 ਫ਼ੀਸਦੀ ਵਿਦਿਆਰਥੀ ਅਪੀਅਰ ਹੋਏ-ਹਰਜੋਤ ਸਿੰਘ ਬੈਂਸ


ਜੈਮਰ ਅਤੇ ਬਾਇਓਮੈਟ੍ਰਿਕ ਹਾਜ਼ਰੀ ਨਾਲ ਪ੍ਰੀਖਿਆ ਪੂਰੀ ਪਾਰਦਰਸ਼ਤਾ ਨਾਲ ਹੋਈ 


30 ਅਪ੍ਰੈਲ 2023, 


ਪੰਜਾਬ ਸਰਕਾਰ ਵੱਲੋਂ ਅੱਜ ਕਰਵਾਈ ਪੀ.ਐੱਸ.ਟੀ.ਈ,ਟੀ-2 ਪ੍ਰੀਖਿਆ ਨਿਰਵਿਘਨ ਸਮਾਪਤ ਹੋਈ ਤੇ ਇਹ ਪ੍ਰੀਖਿਆ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਬਿਲਕੁਲ ਪਾਰਦਰਸ਼ੀ ਤਰੀਕੇ ਨਾਲ ਕਰਵਾਈ ਗਈ। ਇਹ ਜਾਣਕਾਰੀ ਦਿੰਦੇ ਹੋਏ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਹ ਪ੍ਰੀਖਿਆ ਇਸ ਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਕਰਵਾਈ ਗਈ । ਕਿਸੇ ਵੀ ਕਿਸਮ ਦੀ ਜਾਅਲਸਾਜੀ ਨੂੰ ਰੋਕਣ ਵਾਸਤੇ ਹਰ ਪ੍ਰੀਖਿਆ ਕੇਂਦਰ ਤੇ ਜੈਮਰ ਲਗਾਏ ਗਏ ਸਨ ਅਤੇ ਪ੍ਰੀਖਿਆਰਥੀਆਂ ਦੀ ਹਾਜ਼ਰੀ ਵੀ ਬਾਇਓਮੈਟ੍ਰਿਕ ਵਿਧੀ ਰਾਹੀਂ ਲਗਾਈ ਗਈ। 


ਸ. ਬੈਂਸ ਅਨੁਸਾਰ ਇਸ ਪ੍ਰੀਖਿਆ ਵਿੱਚ ਕੁੱਲ 98358 ਵਿਦਿਆਰਥੀਆਂ ਵਿੱਚੋਂ 89230 ਵਿਦਿਆਰਥੀਆ ਨੇ ਇਹ ਪ੍ਰੀਖਿਆ ਦਿੱਤੀ। ਇਸ ਪ੍ਰੀਖਿਆ ਵਿੱਚ 90.72 ਫ਼ੀਸਦੀ ਵਿਦਿਆਰਥੀ ਬੈਠੇ।ਉਹਨਾਂ ਦੱਸਿਆ ਪਹਿਲਾਂ ਇਹ ਪ੍ਰੀਖਿਆ ਪੰਜਾਬ ਸਰਕਾਰ ਵੱਲੋਂ ਕੁਝ ਬੇਨਿਯਮੀਆਂ ਹੋਣ ਕਾਰਨ ਰੱਦ ਕਰ ਦਿੱਤੀ ਸੀ ।ਇਸ ਵਾਰ ਸਰਕਾਰ ਵੱਲੋਂ ਇਹ ਪ੍ਰੀਖਿਆ ਦੁਬਾਰਾ ਕਰਵਾਉਣ ਲਈ ਵਿਦਿਆਰਥੀਆਂ ਕੋਲੋਂ ਕਈ ਫ਼ੀਸ ਨਹੀਂ ਲਈ ਗਈ। ਉਹਨਾਂ ਦੱਸਿਆ ਕਿ ਇਸ ਪ੍ਰੀਖਿਆ ਦਾ ਸਮਾਂ ਸਵੇਰੇ 10.30 ਵਜੇ ਤੋਂ 1.00 ਵਜੇ ਤਕ ਸੀ ਤੇ ਇਸ ਪ੍ਰੀਖਿਆ ਲਈ ਸਰਕਾਰ ਵੱਲੋਂ ਰਾਜ ਦੇ ਵੱਖ ਵੱਖ ਜ਼ਿਲਿਆਂ ਵਿੱਚ 280 ਪ੍ਰੀਖਿਆ ਕੇਂਦਰ ਬਣਾਏ ਗਏ ਸਨ।ਉਹਨਾਂ ਦੱਸਿਆ ਕਿ ਰਾਜ ਵਿੱਚ ਇਸ ਪ੍ਰੀਖਿਆ ਦੌਰਾਨ ਰਾਜ ਦੇ ਕਿਸੇ ਵੀ ਜ਼ਿਲ੍ਹੇ ਤੋਂ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ ਤੇ ਸਰਕਾਰ ਵੱਲੋਂ ਇਹ ਪ੍ਰੀਖਿਆ ਬਿਲਕੁਲ ਪਾਰਦਰਸ਼ੀ ਤਰੀਕੇ ਨਾਲ ਕਰਵਾਈ ਹੈ। 


ਇਸ ਸਬੰਧੀ ਸੁਮਨਪ੍ਰੀਤ ਕੌਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਬਠਿੰਡਾ ,ਬਲਵਿੰਦਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ, ਸਪਨਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਪੀ.ਐੱਸ.ਟੀ.ਈ.ਟੀ-2 ਪ੍ਰੀਖਿਆ ਅੱਜ ਬਹੁਤ ਹੀ ਪਾਰਦਰਸ਼ੀ ਢੰਗ ਨਾਲ ਹੋਈ ਤੇ ਪ੍ਰੀਖਿਆ ਕੇਂਦਰਾਂ ਵਿੱਚ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਨਹੀਂ ਸੀ।ਇਹਨਾਂ ਵਿਦਿਆਰਥਣਾਂ ਨੇ ਇਹ ਵੀ ਦੱਸਿਆ ਕਿ ਇਸ ਵਾਰ ਪੇਪਰ ਦੀ ਛਪਾਈ ਵੀ ਬਿਲਕੁਲ ਸਾਫ਼ ਦੀ ਤੇ ਪੇਪਰ ਵੀ ਬਹੁਤ ਵਧੀਆ ਸੀ।

OLD PENSION SCHEME ਤੋਂ ਬਾਅਦ ਹਿਮਾਚਲ ਸਰਕਾਰ ਦਾ ਵੱਡਾ ਫੈਸਲਾ, ਕੰਟਰੈਕਟ ਮੁਲਾਜ਼ਮ ਹੋਣਗੇ ਰੈਗੂਲਰ, ਪੜ੍ਹੋ ਅਧਿਸੂਚਨਾ

 

ਬਿਜਲੀ ਮੰਤਰੀ ਨੇ ਡਿਊਟੀ ਦੌਰਾਨ ਜਾਨ ਗਵਾਉਣ ਵਾਲੇ ਕਰਮਚਾਰੀ ਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਸੌਂਪਿਆ

 


*ਬਿਜਲੀ ਮੰਤਰੀ ਨੇ ਡਿਊਟੀ ਦੌਰਾਨ ਜਾਨ ਗਵਾਉਣ ਵਾਲੇ ਕਰਮਚਾਰੀ ਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਸੌਂਪਿਆ*


ਲੁਧਿਆਣਾ, 29 ਅਪਰੈਲ:


ਪੰਜਾਬ ਦੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਡਿਊਟੀ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਪੀ.ਐਸ.ਪੀ.ਸੀ.ਐਲ. ਦੇ ਕੰਪਲੇਂਟ ਹੈਂਡਲਿੰਗ ਬਾਈਕ (ਸੀ.ਐੱਚ.ਬੀ.) ਕਰਮਚਾਰੀ ਵਿਕਾਸ ਵਰਮਾ ਦੇ ਪਰਿਵਾਰ ਨੂੰ 5 ਲੱਖ ਰੁਪਏ ਸਹਾਇਤਾ ਰਾਸ਼ੀ ਵਜੋਂ ਦਿੱਤੇ।



ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਮ੍ਰਿਤਕ ਵਿਕਾਸ ਵਰਮਾ ਦੀ ਪਤਨੀ ਰੇਨੂ ਵਰਮਾ ਤੇ ਪਰਿਵਾਰਕ ਮੈਂਬਰਾਂ ਨੂੰ ਸਹਾਇਤਾ ਰਾਸ਼ੀ ਦਾ ਚੈੱਕ ਸੌਂਪਣ ਮਗਰੋਂ ਕਿਹਾ ਕਿ ਠੇਕਾ ਅਧਾਰਿਤ ਕਰਮਚਾਰੀ ਕੇਂਦਰੀ ਜ਼ੋਨ ਲੁਧਿਆਣਾ ਵਿਖੇ ਕਾਰਜਸ਼ੀਲ ਸੀ ਅਤੇ ਉਸਨੇ ਸਾਲ 2018 ਵਿੱਚ ਡਿਊਟੀ ਦੌਰਾਨ ਕਰੰਟ ਲੱਗਣ ਨਾਲ ਆਪਣੀ ਜਾਨ ਗਵਾ ਲਈ ਸੀ। ਉਨ੍ਹਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ. ਦੇ ਮ੍ਰਿਤਕ ਕਰਮਚਾਰੀ ਦੇ ਪਰਿਵਾਰ ਨਾਲ ਹਮਦਰਦੀ ਭਰਿਆ ਵਤੀਰਾ ਅਪਣਾਉਂਦੇ ਹੋਏ ਇਹ ਸਹਾਇਤਾ ਰਾਸ਼ੀ ਦਿੱਤੀ ਗਈ ਹੈ।


ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਭਲਾਈ ਲਈ ਵਚਨਬੱਧ ਹੈ। 


-----------

ਅਧਿਆਪਕ ਦੀ ਕਰਤੂਤ ਨੇ ਵਿਦਿਆਰਥੀ- ਅਧਿਆਪਕ ਰਿਸ਼ਤੇ ਨੂੰ ਫ਼ਿਰ ਕੀਤਾ ਸ਼ਰਮਸ਼ਾਰ


ਇੱਕ ਅਧਿਆਪਕ ਦੀ ਕਰਤੂਤ ਨੇ ਵਿਦਿਆਰਥੀ- ਅਧਿਆਪਕ ਰਿਸ਼ਤੇ ਨੂੰ ਕੀਤਾ ਸ਼ਰਮਸ਼ਾਰ

ਜਲੰਧਰ, 30 ਅਪ੍ਰੈਲ 2023

ਇੱਕ ਅਧਿਆਪਕ ਦੀ ਕਰਤੂਤ ਨੇ ਵਿਦਿਆਰਥੀ- ਅਧਿਆਪਕ ਰਿਸ਼ਤੇ ਨੂੰ  ਸ਼ਰਮਸ਼ਾਰ ਕਰਨ ਦੀ ਖਬਰ ਸਾਹਮਣੇ ਆਈ ਹੈ। ਸਰਕਾਰੀ ਸਕੂਲ ਦੇ ਅਧਿਆਪਕ ਵੱਲੋਂ ਵਿਦਿਆਰਥੀਆਂ ਨੂੰ ਸਕੂਲ ਵਿੱਚ ਲਗੇ ਐਲਸੀਡੀ ਮੌਨੀਟਰ ਤੇ ਬਲੂ ਫਿਲਮਾਂ ਦਿਖਾਉਣ ਦੇ ਦੋਸ਼ਾਂ ਹੇਠ ਉਸ ਵਿਰੁੱਧ ਐਫ ਆਈ ਆਰ ਦਰਜ ਕੀਤੀ ਗਈ ਹੈ। 



 ਇਹ ਮਾਮਲਾ  ਸਰਕਾਰੀ ਮਿਡਲ ਸਮਾਰਟ ਸਕੂਲ ਗੋਵਿੰਦਪੁਰਾ ਫਗਵਾੜਾ ਵਿਖੇ ਸਰਕਾਰੀ ਅਧਿਆਪਕ ਵਲੋਂ ਛੇਵੀਂ ਜਮਾਤ ਦੇ ਬੱਚਿਆਂ ਨੂੰ ਐੱਲ.ਐੱਲ. ਸੀਡੀ ਮਾਨੀਟਰ 'ਤੇ ਕਥਿਤ ਤੌਰ 'ਤੇ ਅਸ਼ਲੀਲ ਫਿਲਮਾਂ ਦਿਖਾ ਕੇ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।


ਮੁਹੱਲਾ ਗੋਵਿੰਦਪੁਰਾ ਦੇ ਰਹਿਣ ਵਾਲੇ ਵਿਅਕਤੀ ਦੀ ਸ਼ਿਕਾਇਤ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਸਤਨਾਮਪੁਰਾ ਫਗਵਾੜਾ ਦੀ ਪੁਲਸ ਨੇ ਦੋਸ਼ੀ ਅਧਿਆਪਕ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਧਾਰਾ 292, 293, 294 ਅਤੇ POCSO ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ। 


ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ 3-4 ਦਿਨਾਂ ਤੋਂ ਅਧਿਆਪਕ ਬੱਚਿਆਂ ਨੂੰ ਮੋਬਾਈਲ ਨਾਲ ਐਲ.ਸੀ.ਡੀ. ਨੂੰ  ਕਨੈਕਟ ਕਰ  ਵਿਦਿਆਰਥੀਆਂ ਨੂੰ ਪੋਰਨ ਫਿਲਮਾਂ ਦਿਖਾਈਆਂ ਹਨ ਅਤੇ ਬੱਚਿਆਂ ਨਾਲ ਉਹ ਸਭ ਕੁਝ ਕੀਤਾ ਹੈ ਜੋ ਬਰਦਾਸ਼ਤਯੋਗ ਨਹੀਂ ਹੈ।

ਉਸ ਨੇ ਦੋਸ਼ ਲਾਇਆ ਕਿ ਬੱਚਿਆਂ ਨੇ ਡੀ. ਉਸ ਨੂੰ ਦੱਸਿਆ ਕਿ ਅਧਿਆਪਕ ਰਾਜੀਵ ਸ਼ਰਾਬ ਦਾ ਆਦੀ ਹੈ ਅਤੇ ਉਸ ਦੇ ਮੂੰਹ ਵਿੱਚੋਂ ਸ਼ਰਾਬ ਵਰਗੀ ਬਦਬੂ ਆਉਂਦੀ ਹੈ।

DAINIK BHASKER FAMILY QUIZ ANSWER TODAY 30TH APRIL

 

प्रिय पाठक, भास्कर फैमिली क्विज में आपका स्वागत है। यह क्विज ना सिर्फ नॉलेज बढ़ाएगी…साथ ही देगी 2100 रुपए का अमेजॉन गिफ्ट वाउचर जीतने का अवसर। आपको देने होंगे सिर्फ 5 सवालों के सही जवाब। सही जवाब देने वाले सभी प्रतियोगियों में से चुने जाएंगे 10 लकी विनर।



LINK FOR DAINIK BHASKAR FAMILY QUIZ TODAY 30th April 2023 

 

1. एपल कंपनी ने भारत में अपना पहला आधिकारिक स्टोर किस शहर में लांच किया है?




Answer:  मुंबई 

2. महाभारत के अनुसार अहिलावती किसकी पत्नी थी?




Answer: घटोत्कच

3. इनमें से किस बॉक्सर का निक नेम ‘किड डायनामाइट’ है?




Answer: माइक टायसन

4. आनंदमठ किसकी रचना है?




Answer: बंकिम चंद्र चटर्जी

5. ब्रह्म समाज की स्थापना का श्रेय इनमें से किन्हें प्राप्त है?




ਸਰਕਾਰੀ ਸਕੂਲ ਤੇ ਬਦਮਾਸ਼ਾਂ ਵੱਲੋਂ ਹਮਲਾ, ਕਲ੍ਹ ( ਐਤਵਾਰ) ਇਸੇ ਸਕੂਲ ਵਿੱਚ ਹੋਵੇਗੀ ਟੈਟ ਪ੍ਰੀਖਿਆ

 ਲੁਧਿਆਣਾ, 29 ਅਪ੍ਰੈਲ 2023 

ਜ਼ਿਲ੍ਹਾ ਲੁਧਿਆਣਾ ਦੇ ਇੱਕ ਸਰਕਾਰੀ ਸਕੂਲ ਵਿੱਚ  ਬਦਮਾਸ਼ਾਂ ਵਲੋਂ ਹਮਲਾ ਕਰਨ ਦੀ ਖਬਰ ਸਾਹਮਣੇ ਆਈ ਹੈ । ਇਸ ਹਮਲੇ ਦੌਰਾਨ ਇੱਕ ਵਿਦਿਆਰਥੀ ਵੀ ਜ਼ਖਮੀ ਹੋਇਆ ਹੈ। 

PIC SOURCE SOCIAL MEDIA 


ਇਹ ਘਟਨਾ ਪ੍ਰੈਕਟੀਕਲ ਪ੍ਰੀਖਿਆ ਲਈ ਸਕੂਲ ਪੁੱਜੇ ਮਾਡਲ ਟਾਊਨ ਦੇ 11ਵੀਂ ਜਮਾਤ ਦੇ ਵਿਦਿਆਰਥੀ ਨਾਲ ਵਾਪਰੀ। ਬਦਮਾਸ਼ਾਂ ਦੇ ਇਕ ਸਮੂਹ ਨੇ ਉਸ 'ਤੇ ਹਮਲਾ ਕਰ ਦਿੱਤਾ। ਬਦਮਾਸ਼ਾਂ ਨੇ ਸਕੂਲ 'ਚ ਦਾਖਲ ਹੋ ਕੇ ਉਸ ਨਾਲ ਕੁੱਟਮਾਰ ਕੀਤੀ। ਇਸ ਤੋਂ ਪਹਿਲਾਂ ਕਿ ਸਕੂਲ ਪ੍ਰਸ਼ਾਸਨ ਕੁਝ ਕਰਦਾ, ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਵਿਦਿਆਰਥੀ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਸ ਦਾ ਇਲਾਜ ਕੀਤਾ ਗਿਆ ਜਿਸ ਤੋਂ ਬਾਅਦ ਸਕੂਲ ਦੇ ਪ੍ਰਿੰਸੀਪਲ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। 

ਕੀ ਕਹਿਣਾ ਹੈ ਪ੍ਰਿੰਸੀਪਲ ਦਾ? 

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਦੀ ਪ੍ਰਿੰਸੀਪਲ  ਨੇ ਦੱਸਿਆ ਕਿ ਉਨ੍ਹਾਂ ਦੇ  ਸਕੂਲ ਵਿੱਚ ਐਤਵਾਰ ਨੂੰ ਟੀਈਟੀ (ਅਧਿਆਪਕ ਯੋਗਤਾ ਪ੍ਰੀਖਿਆ) ਹੋਣ ਵਾਲੀ ਹੈ, ਜਿਸ ਲਈ ਸਵੇਰੇ 1:48 ਵਜੇ ਸਕੂਲ ਵਿੱਚ ਜੈਮਰ ਲਗਾਏ ਜਾ ਰਹੇ ਸਨ। 

PSEB 8TH RESULT 2023 : DIRECT LINK, SUBJECT WISE RESULT, MERIT LIST, DISTT WISE MERIT LIST DOWNLOAD HERE 

ਸਕੂਲ ਦਾ ਗੇਟਮੈਨ  ਜੈਮਰ  ਵਾਲੇ ਟਰੱਕ ਨੂੰ ਸਹੀ ਢੰਗ ਨਾਲ ਖੜ੍ਹਾ ਕਰਨ ਲਈ ਗਿਆ, ਕਿਉਂਕਿ ਸਕੂਲ ਦਾ ਕੈਂਪਸ ਛੋਟਾ ਹੈ।ਇਸ ਸਮੇਂ ਦੌਰਾਨ ਬਦਮਾਸ਼ਾਂ ਨੇ ਸਕੂਲ 'ਚ ਦਾਖਲ ਹੋ ਕੇ ਵਿਦਿਆਰਥੀ ਨਾਲ ਕੁੱਟਮਾਰ ਕੀਤੀ । 

 ਜਦੋਂ ਤੱਕ ਸਕੂਲ 'ਚੋਂ ਰੌਲਾ ਪਿਆ  ਕਿ ਬਦਮਾਸ਼ਾਂ ਨੇ ਪਹਿਲੀ ਮੰਜ਼ਿਲ 'ਤੇ ਵਿਦਿਆਰਥੀ 'ਤੇ ਹਮਲਾ ਕਰ ਦਿੱਤਾ ਹੈ । ਹਮਲਾਵਰ ਤੁਰੰਤ ਮੌਕੇ ਤੋਂ ਫਰਾਰ ਹੋ ਗਏ। ਵਿਦਿਆਰਥੀ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਸ ਦਾ ਇਲਾਜ ਕੀਤਾ ਗਿਆ ਜਿਸ ਤੋਂ ਬਾਅਦ ਸਕੂਲ ਦੇ ਪ੍ਰਿੰਸੀਪਲ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। 

[VIDEO] ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਠਵੀਂ ਜਮਾਤ ਦੀਆਂ ਟਾਪਰ ਵਿਦਿਆਰਥਣਾ ਨੂੰ 51000/- ਰੁਪਏ ਦਾ ਸਨਮਾਨ, ਦੇਖੋ ਵੀਡਿਉ

 ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਠਵੀਂ ਜਮਾਤ ਦੀਆਂ ਟਾਪਰ ਵਿਦਿਆਰਥਣਾ ਨੂੰ 51000/- ਰੁਪਏ ਦਾ ਸਨਮਾਨ, ਦੇਖੋ ਵੀਡਿਉ 

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਠਵੀਂ ਜਮਾਤ ਦੇ ਨਤੀਜਿਆਂ ਵਿੱਚ ਪਹਿਲੇ , ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੀਆਂ ਵਿਦਿਆਰਥਣਾਂ ਨੂੰ 51000 -51000 ਰੁਪਏ ਦੀ ਸਨਮਾਨ ਰਾਸ਼ੀ ਦਿੱਤੀ। ਵੀਡੀਓ ਦੇਖਣ ਲਈ ਇਥੇ ਕਲਿੱਕ ਕਰੋ

ਮਿਡ-ਡੇ-ਮੀਲ ਵਰਕਰਾਂ ਵੱਲੋਂ ਸਿੱਖਿਆ ਮੰਤਰੀ ਦੇ ਹਲਕੇ ਆਨੰਦਪੁਰ ਸਾਹਿਬ ਵਿਖੇ 21 ਮਈ ਨੂੰ ਰੋਸ ਪ੍ਰਦਰਸ਼ਨ ਦੀ ਤਿਆਰੀ

 *ਮਿਡ-ਡੇ-ਮੀਲ ਵਰਕਰਾਂ ਵੱਲੋਂ ਸਿੱਖਿਆ ਮੰਤਰੀ ਦੇ ਹਲਕੇ ਆਨੰਦਪੁਰ ਸਾਹਿਬ ਵਿਖੇ 21 ਮਈ ਨੂੰ ਰੋਸ ਪ੍ਰਦਰਸ਼ਨ ਦੀ ਤਿਆਰੀ*


ਨਵਾਂ ਸ਼ਹਿਰ 29 ਅਪ੍ਰੈਲ ( ) ਮਿਡ-ਡੇ-ਮੀਲ ਵਰਕਰਾਂ ਦੀਆਂ ਮੰਗਾਂ ਦਾ ਨਿਪਟਾਰਾ ਸਾਲਾਂ ਬੱਧੀ ਨਾ ਕਰਨ 'ਤੇ ਮਿਡ -ਡੇ -ਮੀਲ ਵਰਕਰਜ਼ ਯੂਨੀਅਨ ਪੰਜਾਬ ਵੱਲੋਂ 21 ਮਈ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਹਲਕੇ ਅਨੰਦਪੁਰ ਸਾਹਿਬ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਸ ਦੀ ਤਿਆਰੀ ਲਈ ਅੱਜ ਮਿਡ -ਡੇ-ਮੀਲ ਵਰਕਰਾਂ ਦੀ ਭਰਵੀਂ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਿੰਪੀ ਰਾਣੀ ਦੀ ਪ੍ਰਧਾਨਗੀ ਹੇਠ ਹੋਈ।



 ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਪਸਸਫ ਦੇ ਮੁੱਖ ਸਲਾਹਕਾਰ ਕਰਨੈਲ ਸਿੰਘ ਰਾਹੋਂ ਸਾਬਕਾ ਬੀ ਪੀ ਈ ਓ ਨੇ ਸਮੂਹ ਵਰਕਰਾਂ ਨੂੰ ਘੱਟੋ ਘੱਟ ਉਜਰਤ 18000 ਰੁਪਏ ਕਰਵਾਉਣ ਅਤੇ ਆਪਣੇ ਹੱਕਾਂ ਦੀ ਲੜਾਈ ਜਾਰੀ ਰੱਖਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਪਿਛਲੀਆਂ ਸਰਕਾਰਾਂ ਵਾਂਗ ਮਿਡ-ਡੇ-ਮੀਲ ਵਰਕਰਾਂ ਸਮੇਤ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਲਾਰੇ ਲੱਪੇ ਲਾ ਕੇ ਹੀ ਡੰਗ ਸਾਰ ਰਹੀ ਹੈ। ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਭਗਵੰਤ ਮਾਨ ਮੁਲਾਜ਼ਮਾਂ ਨੂੰ ਮੀਟਿੰਗ ਦਾ ਸਮਾਂ ਦੇ ਕੇ ਵੀ ਮੀਟਿੰਗ ਨਹੀਂ ਕਰ ਰਿਹਾ। ਉਨ੍ਹਾਂ ਵਰਕਰਾਂ ਨੂੰ ਪੰਜਾਬ-ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਦੇ ਸੱਦੇ ਤੇ ਜਲੰਧਰ ਦੀ ਜ਼ਿਮਨੀ ਚੋਣ ਮੌਕੇ ਝੰਡਾ ਮਾਰਚਾਂ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਜ਼ਿਲ੍ਹਾ ਪ੍ਰਧਾਨ ਸ੍ਰੀਮਤੀ ਰਿੰਪੀ ਰਾਣੀ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਰਕਾਰ ਨੇ ਸਵਾ ਸਾਲ ਬਾਅਦ ਵੀ ਨਾ ਮਿਡ-ਡੇ-ਮੀਲ ਵਰਕਰਾਂ ਨੂੰ ਪੱਕਾ ਕੀਤਾ ਹੈ ਅਤੇ ਨਾ ਹੀ ਆਪਣੇ ਵਾਅਦੇ ਅਨੁਸਾਰ ਉਨ੍ਹਾਂ ਦੇ ਮਾਣ ਭੱਤਾ ਵਿੱਚ ਸਨਮਾਨਯੋਗ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਪੀੜਤ ਵਰਗ ਦੀਆਂ ਮੰਗਾਂ ਦਾ ਨਿਪਟਾਰਾ ਨਾ ਕਰਨ ਦੇ ਰੋਸ ਵਜੋਂ ਆਨੰਦਪੁਰ ਸਾਹਿਬ ਦੇ ਪ੍ਰਦਰਸ਼ਨ ਵਿੱਚ ਜ਼ਿਲ੍ਹੇ ਵਿੱਚੋਂ ਵੱਡੀ ਗਿਣਤੀ ਵਿੱਚ ਵਰਕਰ ਸ਼ਾਮਲ ਹੋਣਗੇ। ਬਲਾਕ ਨਵਾਂ ਸ਼ਹਿਰ ਦੀ ਪ੍ਰਧਾਨ ਰਾਜ ਰਾਣੀ ਨੇ ਵਰਕਰਾਂ ਨੂੰ ਰੈਗੂਲਰ ਹੋਣ ਤੱਕ ਦ੍ਰਿੜਤਾ ਨਾਲ ਸੰਘਰਸ਼ਾਂ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।

        ਮਿਡ-ਡੇ-ਮੀਲ ਵਰਕਰਾਂ ਨੂੰ ਕੁਲਵਿੰਦਰ ਕੌਰ, ਕਿਰਨਾ ਰਾਣੀ, ਸਰਬਜੀਤ ਕੌਰ, ਸੁਨੀਤਾ ਰਾਣੀ ਨੇ ਵੀ ਸੰਬੋਧਨ ਕਰਦਿਆਂ ਵਰਕਰਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਆਨੰਦਪੁਰ ਸਾਹਿਬ ਦੇ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।

          ਮੀਟਿੰਗ ਵਿੱਚ ਕਸ਼ਮੀਰ ਕੌਰ, ਸ਼ੀਲਾ ਰਾਣੀ, ਪ੍ਰਵੀਨ ਰਾਣੀ, ਕਾਂਤਾ ਰਾਣੀ, ਅੰਜੂ ਬਾਲਾ, ਸੁਖਵਿੰਦਰ ਕੌਰ, ਸੁਨੀਤਾ ਰਾਣੀ, ਕ੍ਰਿਸ਼ਨਾ ਰਾਣੀ, ਪ੍ਰਵੀਨ ਕੌਰ, ਮਨਜੀਤ ਕੌਰ, ਸਰਬਜੀਤ ਕੌਰ, ਰਜਨੀ, ਕਿਰਨਾ ਰਾਣੀ, ਕੁਲਵਿੰਦਰ ਕੌਰ, ਕਿਰਪਾਲ ਕੌਰ, ਜਸਵਿੰਦਰ ਕੌਰ, ਨਿਰਮਲਾ ਦੇਵੀ, ਸਰੋਜ ਰਾਣੀ, ਊਸ਼ਾ ਰਾਣੀ, ਸੀਮਾ ਰਾਣੀ, ਰੇਨੂ, ਕਾਜਲ, ਪਰਮਜੀਤ ਕੌਰ, ਸੀਮਾ, ਕਮਲਜੀਤ ਕੌਰ, ਮਨਜੀਤ ਕੌਰ, ਅਵਤਾਰ ਕੌਰ, ਪ੍ਰੀਤੀ, ਬਲਜੀਤ ਕੌਰ, ਬਲਵਿੰਦਰ ਕੌਰ, ਜੋਤੀ, ਸੰਦੀਪ ਕੌਰ, ਮਮਤਾ ਰਾਣੀ, ਬਲਵੀਰ ਕੌਰ, ਗੁਰਮੀਤ ਕੌਰ, ਊਸ਼ਾ ਰਾਣੀ, ਗੁਰਦੇਵ ਕੌਰ, ਰੂਪਾ ਰਾਣੀ ਆਦਿ ਹਾਜ਼ਰ ਸਨ।

OFFICE TIME CHANGED : ਪੰਜਾਬ ਸਰਕਾਰ ਵੱਲੋਂ ਦਫ਼ਤਰਾਂ ਦੇ ਸਮੇਂ ਵਿੱਚ ਬਦਲਾਅ, ਹੁਕਮ ਜਾਰੀ

 

8TH TOPPER STUDENTS: ਟਾਪਰ ਵਿਦਿਆਰਥਣਾ ਨੂੰ 51000 ਰੁਪਏ ਦਾ ਸਨਮਾਨ - ਮੁੱਖ ਮੰਤਰੀ ਭਗਵੰਤ ਮਾਨ

ਅੱਠਵੀਂ ਦੇ ਨਤੀਜੇ ਵਿਚ ਟਾਪਰ ਵਿਦਿਆਰਥਣਾ  ਨੂੰ 51000 ਰੁਪਏ ਦਾ ਸਨਮਾਨ - ਮੁੱਖ ਮੰਤਰੀ ਭਗਵੰਤ ਮਾਨ 

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ 


" ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅੱਠਵੀਂ ਕਲਾਸ ਦੇ ਨਤੀਜੇ ਆਏ…ਪਹਿਲੇ..ਦੂਜੇ ਅਤੇ ਤੀਜੇ ਨੰਬਰ ਤੇ ਆਉਣ ਵਾਲੀਆਂ ਬੱਚੀਆਂ ਨੂੰ ਪੰਜਾਬ ਸਰਕਾਰ ਵੱਲੋਂ 51000-51000 ਰੁਪਏ ਸਨਮਾਨ ਰਾਸ਼ੀ ਦਿੱਤੀ ਜਾਵੇਗੀ..ਇੰਨਾਂ ਵਿਦਿਆਰਥਣਾਂ ਦੇ ਅਧਿਆਪਕ ਵੀ ਸਨਮਾਨਿਤ ਕੀਤੇ ਜਾਣਗੇ …"



4161 MASTER CADRE ANSWER KEY: : ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਨੁਸਾਰ 4161 ਮਾਸਟਰ ਕੇਡਰ ਪ੍ਰੀਖਿਆ ਦੀ ਰੀਵਾਈਜ਼ਡ ਆੰਸਰ ਕੀਅ ਜਾਰੀ

 ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸਿਵਲ ਰਿਟ ਪਟੀਸ਼ਨ ਨੰਬਰ 24855 ਆਫ਼ 2022 ਬੂਟਾ ਸਿੰਘ ਅਤੇ ਹੋਰ ਬਨਾਮ ਪੰਜਾਬ ਸਰਕਾਰ ਨਾਲ ਨੱਥੀ ਕੇਸਾਂ ਵਿੱਚ ਮਿਤੀ 15.02.2023 ਨੂੰ ਹੋਏ ਹੁਕਮਾਂ ਦੇ ਸਨੱਮੁਖ ਮੈਥ, ਸਾਇੰਸ, ਸੋਸ਼ਲ ਸਾਇੰਸ, ਹਿੰਦੀ ਅਤੇ ਪੰਜਾਬੀ ਵਿਸ਼ਿਆ ਦੀਆਂ ਰੀਵਾਈਜ਼ਡ ਉੱਤਰ ਕੁੰਜੀਆਂ ਜਾਰੀ ਕਰ ਦਿੱਤੀਆਂ ਹਨ। ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ  ਕਰੋ 

Revised Answer Keys :: Hindi || Maths || Punjabi || Science || Social Science 



{LIVE 🔗} PSEB 8TH RESULT OUT: 98.1 ਪ੍ਰਤੀਸ਼ਤ ਰਿਹਾ 8 ਵੀਂ ਜਮਾਤ ਦਾ ਨਤੀਜਾ।। ਪਹਿਲੀਆਂ 2 ਪੁਜੀਸ਼ਨਾਂ ਸਰਕਾਰੀ ਸਕੂਲਾਂ ਦੇ ਨਾਮ ।।

PSEB 8TH CLASS RESULT 2023 OUT  : PSEB 8TH RESULT 2023 DECLARED : PSEB 8TH RESULT LINK FOR STUDENTS

ਮੋਹਾਲੀ, 28  ਅਪ੍ਰੈਲ 2023, ( Pbjobsoftoday)

ਐਸ.ਏ.ਐਸ ਨਗਰ, 28 ਅਪ੍ਰੈਲ 2023:  ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ  ਡਾ: ਸਤਬੀਰ ਬੇਦੀ ਚੇਅਰਪਰਸਨ, ਪੰਜਾਬ ਸਕੂਲ ਸਿੱਖਿਆ ਬੋਰਡ ਦੀ ਯੋਗ ਅਗਵਾਈ ਸਦਕੇ ਮਿਤੀ 28.04.2023 ਨੂੰ ਅਕਾਦਮਿਕ ਸਾਲ 2022-2023 ਅਠਵੀਂ ਸ਼੍ਰੇਣੀ ਦਾ ਨਤੀਜਾ ਡਾ: ਵਰਿੰਦਰ ਭਾਟੀਆ, ਵਾਈਸ ਚੇਅਰਮੈਨ,ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਘੋਸ਼ਿਤ ਕੀਤਾ ਗਿਆ। ਇਸ ਸਾਲ ਅੱਠਵੀਂ ਸ਼੍ਰੇਣੀ ਦੀ ਪ੍ਰੀਖਿਆ ਵਿੱਚ ਕੁੱਲ ,298,127  ( ਦੋ  ਲੱਖ ਅੱਠਨਵੇ  ਹਜ਼ਾਰ ਇੱਕ  ਸੌ ਸਤਾਈ  ) ਪ੍ਰੀਖਿਆਰਥੀ ਪ੍ਰੀਖਿਆ ਵਿੱਚ ਬੈਠੇ ਸਨ ਜਿਨ੍ਹਾਂ ਵਿੱਚੋਂ    2,92,206 ਪਾਸ ਹੋਏ ਅਤੇ ਇਸ ਨਤੀਜੇ ਦੀ ਪਾਸ ਪ੍ਰਤੀਸ਼ਤਤਾ 98.1 ਰਹੀ ਹੈ। ਜੋ ਕਿ ਪਿਛਲੇ ਸਾਲ ਨਾਲੋਂ ਘਟ ਹੈ  More updates pb.jobsoftoday.in



ਮੋਹਰੀ ਰਹੇ ਪ੍ਰੀਖਿਆਰਥੀਆਂ ਵਿੱਚੋਂ  ਲਵਪ੍ਰੀਤ ਕੌਰ  ਪੁਤ੍ਰੀ ਸ਼੍ਰੀ ਕੁਲਵਿੰਦਰ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੁਢਲਾਡਾ ( ਮਾਨਸਾ)  ਨੇ   100 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ  ਅਤੇ  600 ਵਿਚੋਂ  600 ਅੰਕ ਅਤੇ ਗੁਰ ਅੰਕਿਤ ਕੌਰ ਪੁਤ੍ਰੀ ਸ਼੍ਰੀ ਸੁਖਵਿੰਦਰ ਸਿੰਘ  (ਸਰਕਾਰੀ ਕੰਨਿਆ  ਸੀਨੀਅਰ ਸੈਕੰਡਰੀ ਸਕੂਲ ਬੁਢਲਾਡਾ ( ਮਾਨਸਾ) ਨੇ ਵੀ 100 ਪ੍ਰਤੀਸ਼ਤ ਅੰਕ ਪ੍ਰਾਪਤ ਕਰ   ਦੂਜਾ ਸਥਾਨ ਪ੍ਰਾਪਤ ਕੀਤਾ ਹੈ।ਸਮਰਪ੍ਰੀਤ ਕੌਰ ਪੁਤ੍ਰੀ ਸ਼੍ਰੀ ਜਗਦੇਵ ਸਿੰਘ  ਗੁਰੂ ਨਾਨਕ ਪਬਲਿਕ   ਸੀਨੀਅਰ ਸੈਕੰਡਰੀ ਸਕੂਲ ਬੰਸੀਆਂ ਲੁਧਿਆਨਾ  ਨੇ   600 ਵਿਚੋਂ 598   ਅੰਕ ਪ੍ਰਾਪਤ ਕਰਕੇ ਕ੍ਰਮਵਾਰ ਤੀਜਾ ਸਥਾਨ ਪ੍ਰਾਪਤ ਕੀਤਾ।ਵਿਦਿਆਰਥੀਆਂ ਨੂੰ ਦਸ ਦੇਈਏ  ਪੁਜੀਸ਼ਨਾਂ ਦਾ ਵਰਗੀਕਰਨ  ਉਮਰ ਦੇ ਆਧਾਰ 'ਤੇ ਕੀਤਾ ਗਿਆ  ਹੈ। 2 ਉਮੀਦਵਾਰਾਂ ਵਿੱਚੋਂ ਸਭ ਤੋਂ ਛੋਟੀ ਉਮਰ ਦੇ ਉਮੀਦਵਾਰ ਨੂੰ ਟਾਪਰ ਐਲਾਨਿਆ ਗਿਆ ਹੈ। MORE UPDATES     PB.JOBSOFTODAY.IN  


ਅਠਵੀਂ ਸ਼੍ਰੇਣੀ ਫਰਵਰੀ-ਮਾਰਚ 2023 ਪ੍ਰੀਖਿਆਵਾਂ ਦੇ ਪ੍ਰਯੋਗੀ ਵਿਸ਼ਿਆਂ ਦੀ ਆਖਰੀ ਮਿਤੀ: 08 ਅਪ੍ਰੈਲ 2023 ਸੀ ਅਤੇ ਇਹ ਨਤੀਜਾ 20 ਦਿਨਾਂ ਦੇ ਅੰਦਰ ਘੋਸ਼ਿਤ ਕਰਨਾ ਬੋਰਡ ਕਰਮਚਾਰੀਆਂ ਅਤੇ ਮੁਲਾਂਕਣ ਕਰਨ ਵਾਲੇ ਅਮਲੇ ਅਤੇ ਸਬੰਧਤ ਜਿਲ੍ਹਾ ਅਧਿਕਾਰੀਆਂ ਦੀ ਲਗਨ ਨਾਲ ਹੀ ਇਹ ਸੰਭਵ ਹੋਇਆ ਹੈ, ਜੋ ਕਿ ਸ਼ਲਾਘਾਯੋਗ ਹੈ।All Updates pbjobsoftoday

JOIN WHATSAPP GROUP ONLY FOR STUDENTS GET ALL PSEB UPDATE HERE


Pseb 8th result 2023 important links CLICK HERE
PSEB 8th class result link Click here 
PSEB SUBJECT WISE RESULT 2023 DOWNLOAD HERE   
Distt wise MERIT LIST  DOWNLOAD HERE  
PSEB 8TH CLASS TOPPER LIST 2023 DOWNLOAD HERE

ਪ੍ਰੀਖਿਆਰਥੀਆਂ ਦੇ ਪੂਰੇ ਵੇਰਵੇ ਅਤੇ ਨਤੀਜਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ www.pseb.ac.in ਤੇ ਲਿੰਕ ( active soon)  ਉਪਲਬਧ ਹੋਵੇਗਾ| ਨਤੀਜੇ ਸਬੰਧੀ ਦਰਸਾਏ ਅੰਕ ਵਿਦਿਆਰਥੀਆਂ/ਸਕੂਲਾਂ ਲਈ ਕੇਵਲ ਸੂਚਨਾ ਹਿੱਤ ਹੋਣਗੇ। ਨਤੀਜੇ ਦੀ ਘੋਸ਼ਣਾ ਕਰਨ ਸਮੇਂ ਸ਼੍ਰੀ ਅਭਿਕੇਸ਼ ਗੁਪਤਾ,ਪੀ.ਸੀ.ਐਸ,ਸਕੱਤਰ, ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਅਤੇ ਸਬੰਧਤ ਅਧਿਕਾਰੀ ਵੀ ਮੌਜੂਦ ਸਨ। 

LINK FOR PSEB 8TH RESULT 2023  Punjab school education board 8th class result  8ਵੀਂ ਜਮਾਤ ਦਾ ਨਤੀਜਾ ਚੈਕ ਕਰਨ ਲਈ ਲਿੰਕ ਇਥੇ ਕਲਿੱਕ ਕਰੋ 👈 , ਇਸ ਪੇਜ ਨੂੰ ਰਿਫਰੈਸ ਕਰਦੇ ਰਹੋ। ਨਤੀਜਾ ਲਿੰਕ ਜਲਦੀ ਹੀ ਐਕਟਿਵ ਹੋਵੇਗਾ।

ਜਰੂਰੀ ਸੂਚਨਾ : ਨਤੀਜੇ ਸਬੰਧੀ ਲਿੰਕ ਇਥੇ ਸਭ ਤੋਂ ਪਹਿਲਾ ਅਪਡੇਟ ਹੋਵੇਗਾ। ਫੇਕ ਲਿੰਕ ਤੇ ਕਲਿੱਕ  ਨਾ ਕਰੋ.

HOW TO CHECK PSEB 8TH RESULT 2023

ਰੋਲ ਨੰਬਰ ਦੁਆਰਾ PSEB 8ਵੀਂ ਨਤੀਜਾ 2023 ਦੀ ਜਾਂਚ ਕਿਵੇਂ ਕਰੀਏ? 
  • ਨਤੀਜਾ ਚੈਕ ਕਰਨ ਲਈ ਲਿੰਕ ਇਥੇ ਕਲਿੱਕ ਕਰੋ 
  • ਰੋਲ ਨੰਬਰ ਭਰੋ
  • Go ( ਗੋ) ਬਟਨ ਤੇ ਕਲਿਕ ਕਰੋ
  • ਨਤੀਜਾ ਸਕਰੀਨ ਤੇ ਡਿਸਪਲੇਅ ਹੋਵੇਗਾ
  • ਸਕਰੀਨ ਸ਼ਾਟ ਜਾ ਪੀਡੀਐਫ ਆਪਣੇ ਭਵਿੱਖ ਲਈ ਸੰਭਾਲ ਕੇ ਰੱਖੋ 

Weekly weather report: ਚੰਡੀਗੜ੍ਹ ਮੌਸਮ ਵਿਭਾਗ ਵੱਲੋਂ ਸੂਬੇ ਵਿੱਚ 1 ਮਈ ਤੱਕ ਦੀ ਭਵਿੱਖਬਾਣੀ ਜਾਰੀ

 

Weekly weather report: ਚੰਡੀਗੜ੍ਹ ਮੌਸਮ ਵਿਭਾਗ ਵੱਲੋਂ ਸੂਬੇ ਵਿੱਚ 1 ਮਈ ਤੱਕ ਦੀ ਭਵਿੱਖਬਾਣੀ ਜਾਰੀ 

ਚੰਡੀਗੜ੍ਹ, 27 ਅਪ੍ਰੈਲ 

ਚੰਡੀਗੜ੍ਹ ਮੌਸਮ ਵਿਭਾਗ ਵੱਲੋਂ ਅਗਲੇ ਹਫਤੇ ਲਈ ਮੌਸਮ ਦੀ ਭਵਿੱਖਬਾਣੀ ਕੀਤੀ ਹੈ। ਜਾਰੀ ਪ੍ਰੈਸ ਨੋਟ ਅਨੁਸਾਰ 

• A western disturbance likely to affect Northwestern India from might of 27th April 2023. Under its influence Light to moderate rainfall/thundershowers likely at isolated places over Punjab, Haryana and Chandigarh on 27 April and will increase thereafter.


Light to Moderate Rain Thundershower at few places to many places very likely over Punjab, Haryana and Chandigarh during 28 April-01" May 2023. •

 Said spell is likely to be accompanied with Thunderstorm Lightning with gusty wind (speed 30-40 lampla ) at isolated places over Punjab, Haryana including Chandigarh on of 27 & 28th April and Thunderstorm/ Lighting with gusty wind (speed 40-50 kanph) at isolated places over Punjab, Haryana including Chandigarh during 29 April to 01 May 2023. Hail storm also likely at isolated places over Punjab and Haryana chwing 294 30th April 2023.



• ਪੱਛਮੀ ਗੜਬੜੀ ਦੇ 27 ਅਪ੍ਰੈਲ 2023 ਤੋਂ ਉੱਤਰ-ਪੱਛਮੀ ਭਾਰਤ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ। ਇਸ ਦੇ ਪ੍ਰਭਾਵ ਅਧੀਨ 27 ਅਪ੍ਰੈਲ ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਵੱਖ-ਵੱਖ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼/ਗਰਜ-ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ ਅਤੇ ਇਸ ਤੋਂ ਬਾਅਦ ਵਧੇਗੀ।


28 ਅਪ੍ਰੈਲ-01" ਮਈ 2023 ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ ਤੋਂ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। •


  27 ਅਤੇ 28 ਅਪ੍ਰੈਲ ਨੂੰ ਚੰਡੀਗੜ੍ਹ ਸਮੇਤ ਪੰਜਾਬ, ਹਰਿਆਣਾ ਦੇ ਵੱਖ-ਵੱਖ ਸਥਾਨਾਂ 'ਤੇ ਤੇਜ਼ ਹਵਾਵਾਂ (30-40 ਦੀ ਰਫਤਾਰ) ਨਾਲ ਗਰਜ-ਤੂਫਾਨ ਅਤੇ ਤੂਫਾਨ/ਚੋਟੀ 'ਤੇ ਤੇਜ਼ ਹਵਾਵਾਂ (40-50 ਕਾਂਫ ਦੀ ਰਫਤਾਰ) ਦੇ ਨਾਲ ਗਰਜ-ਤੂਫਾਨ ਨਾਲ ਚਮਕਣ ਦੀ ਸੰਭਾਵਨਾ ਹੈ। 29 ਅਪ੍ਰੈਲ ਤੋਂ 01 ਮਈ 2023 ਦੌਰਾਨ ਚੰਡੀਗੜ੍ਹ ਸਮੇਤ ਪੰਜਾਬ, ਹਰਿਆਣਾ ਵਿੱਚ ਅਲੱਗ-ਥਲੱਗ ਥਾਵਾਂ।


29 - 30 ਅਪ੍ਰੈਲ 2023 ਨੂੰ ਪੰਜਾਬ ਅਤੇ ਹਰਿਆਣਾ ਵਿੱਚ ਵੱਖ-ਵੱਖ ਥਾਵਾਂ 'ਤੇ ਗੜ੍ਹੇਮਾਰੀ ਦੀ ਵੀ ਸੰਭਾਵਨਾ ਹੈ।


•Further Updates in this regard will follow 

ਸਕੂਲ ਆਫ ਐਮੀਂਨੈਂਸ਼' ਬਜਾਏ ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਇੱਕ ਸਾਰ ਮਿਆਰੀ ਅਤੇ ਬੁਨਿਆਦੀ ਸਿੱਖਿਆ ਦੇਣ ਤੇ ਜ਼ੋਰ ਦਿੱਤਾ ਜਾਵੇ

 ਸਕੂਲ ਆਫ ਐਮੀਂਨੈਂਸ਼' ਬਜਾਏ ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਇੱਕ ਸਾਰ ਮਿਆਰੀ ਅਤੇ ਬੁਨਿਆਦੀ ਸਿੱਖਿਆ ਦੇਣ ਤੇ ਜ਼ੋਰ ਦਿੱਤਾ ਜਾਵੇ-


ਕੋਠਾਰੀ ਸਿੱਖਿਆ ਕਮਿਸ਼ਨ (1964-66) ਅਤੇ 1968 ਦੀ ਸਿੱਖਿਆ ਨੀਤੀ ਦੀਆਂ ਤਜਵੀਜ਼ਾਂ ਵਿੱਚ ਬਣਦੀਆਂ ਸਾਰਥਿਕ ਸੋਧਾਂ ਕਰਕੇ ਸਹੀ ਢੰਗ ਨਾਲ ਲਾਗੂ ਕੀਤੀ ਜਾਵੇ-





ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ, ਸਰਪ੍ਰਸਤ ਚਰਨ ਸਿੰਘ ਸਰਾਭਾ, ਜਰਨਲ ਸਕੱਤਰ ਗੁਰਪ੍ਰੀਤ ਮਾੜੀਮੇਘਾ, ਪ੍ਰਵੀਨ ਕੁਮਾਰ ਲੁਧਿਆਣਾ, ਨਵੀਨ ਸਚਦੇਵਾ, ਸੰਜੀਵ ਸ਼ਰਮਾ ਲੁਧਿਆਣਾ, ਸੁਖਜਿੰਦਰ ਸਿੰਘ ਕਾਨਪੁਰ, ਕਾਰਜ ਸਿੰਘ ਕੈਰੋਂ, ਅਮਨਦੀਪ ਸਿੰਘ, ਟਹਿਲ ਸਿੰਘ ਸਰਾਭਾ ਆਗੂਆਂ ਵੱਲੋਂ ਸਾਂਝਾ ਪ੍ਰੈਸ ਨੋਟ ਜਾਰੀ ਕਰਕੇ ਪੰਜਾਬ ਸਰਕਾਰ ਵੱਲੋਂ ਸਕੂਲ ਆਫ ਐਮੀਂਨੈਂਸ਼' ਲਈ ਛੇਵੀਂ ਜਮਾਤ ਤੋਂ ਦਾਖਲੇ ਸ਼ੁਰੂ ਕਰਨ ਦੇ ਲਏ ਫੈਸਲੇ ਨੂੰ ਸਹੀ ਕਦਮ ਕਰਾਰ ਦਿੱਤਾ ਗਿਆ। ਜਿਸ ਦਾ ਜਥੇਬੰਦੀ ਪਿਛਲੇ ਸਮੇਂ ਤੋਂ ਪੰਜਾਬ ਸਰਕਾਰ ਨੂੰ ਉਕਤ ਸਮੱਸਿਆਵਾਂ ਦਾ ਵਾਜਬ ਹੱਲ ਕੱਢਣ ਲਈ ਮੰਗ ਕਰਦੀ ਆ ਰਹੀ ਹੈ। ਇਸ ਤੋਂ ਇਲਾਵਾ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ 'ਸਕੂਲ ਆਫ ਐਮੀਂਨੈਂਸ਼' ਬਜਾਏ ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਇੱਕ ਸਾਰ ਮਿਆਰੀ ਅਤੇ ਬੁਨਿਆਦੀ ਸਿੱਖਿਆ ਦੇਣ ਤੇ ਜ਼ੋਰ ਦਿੱਤਾ ਜਾਵੇ ਅਤੇ ਕੋਠਾਰੀ ਸਿੱਖਿਆ ਕਮਿਸ਼ਨ (1964-66) ਅਤੇ 1968 ਦੀ ਸਿੱਖਿਆ ਨੀਤੀ ਦੀਆਂ ਤਜਵੀਜ਼ਾਂ ਵਿੱਚ ਬਣਦੀਆਂ ਸਾਰਥਿਕ ਸੋਧਾਂ ਕਰਕੇ ਸਹੀ ਢੰਗ ਨਾਲ ਲਾਗੂ ਕੀਤੀ ਜਾਵੇ ਤਾਂ ਜੋ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਨਾ ਹੋ ਸਕੇ। ਜਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਕਿ ਨਵੀਂ ਸਿੱਖਿਆ ਨੀਤੀ 2020 ਸਮੇਤ 'ਸਕੂਲ ਆਫ ਐਮੀਂਨੈਂਸ਼' ਰੱਦ ਕਰਨ ਅਤੇ ਸਿੱਖਿਆ ਨੂੰ ਨਿੱਜੀਕਰਨ ਵਪਾਰੀਕਰਨ ਤੋਂ ਬਚਾਉਣ ਲਈ ਜਥੇਬੰਦੀ ਵੱਲੋਂ 28 ਮਈ ਨੂੰ ਲੁਧਿਆਣਾ ਵਿਖੇ ਸੂਬਾ ਪੱਧਰੀ ਵਿਸ਼ਾਲ ਇਕੱਤਰਤਾ ਕੀਤੀ ਜਾਵੇ। ਜਥੇਬੰਦੀ ਮੰਗ ਕਰਦੀ ਹੈ ਕਿ ਪਿਛਲੇ ਸਮੇਂ ਵਿੱਚ ਅਕਾਲੀ-ਭਾਜਪਾ ਗਠਜੋੜ ਸਰਕਾਰ ਅਤੇ ਕੈਪਟਨ ਸਰਕਾਰ ਸਮੇਂ ਖੁੱਲ੍ਹੇ ਆਦਰਸ਼ ,ਮਾਡਲ ,ਮੈਰੀਟੋਰੀਅਸ ਸਕੂਲਾਂ ਨੂੰ ਸਮੁੱਚੇ ਸਟਾਫ ਸਮੇਤ ਸਿੱਖਿਆ ਵਿਭਾਗ ਵਿੱਚ ਮਰਜ਼ ਕੀਤਾ ਜਾਵੇ। 

 ਏਸ ਤੋਂ ਇਲਾਵਾ ਭਗਵੰਤ ਮਾਨ ਸਰਕਾਰ ਵੀ ਕੇਂਦਰ ਦੀ ਮੋਦੀ ਸਰਕਾਰ ਦੀ ਜਨਤਕ ਸਿੱਖਿਆ ਵਿਰੋਧੀ "ਨਵੀਂ ਸਿੱਖਿਆ ਨੀਤੀ 2020"ਨੂੰ ਲਾਗੂ ਕਰਨ ਸਿੱਖਿਆ ਦਾ ਨਿੱਜੀਕਰਨ , ਵਪਾਰੀਕਰਨ ਕਰਨ ਦੇ ਅਪਣੇ ਲੁਕਵੇਂ ਇਜੰਡੇ ਨੂੰ ਲਾਗੂ ਕਰਨ ਲਈ ਅਤੇ ਪੰਜਾਬ ਦੇ ਕੋਮਨ ਸਕੂਲ਼ ਸਿਸਟਮ ਨੂੰ ਹੋਰ ਸੱਟ ਮਾਰਨ ਲਈ "ਸਕੂਲ ਆਫ ਐਮੀਂਨੈਂਸ਼"ਨਾ ਦੀ ਸਕੀਮ ਤੇਜ਼ੀ ਨਾਲ ਲਾਗੂ ਕਰਨ ਜਾ ਰਹੀ ਹੈ । "ਸਕੂਲ ਆਫ ਐਮੀਂਨੈਂਸ਼ "ਸਕੀਮ ਲਾਗੂ ਹੋਣ ਨਾਲ 6 ਵੀਂ ਤੋਂ 12ਵੀਂ ਕਲਾਸ ਤੱਕ ਚਲਦੇ ਸਿਕੰਡਰੀ ਸਕੂਲਾਂ ਵਿੱਚੋਂ 6 ਵੀਂ ਤੋਂ 8 ਵੀਂ ਕਲਾਸ ਤੱਕ ਬੱਚੇ ਸਰਕਾਰੀ ਸਕੂਲਾਂ ਵਿੱਚੋਂ ਬਾਹਰ ਹੋ ਜਾਣ ਦਾ ਖ਼ਤਰਾ ਬਣ ਗਿਆ ਸੀ ਜਿਸ ਦਾ ਹੁਣ ਪੰਜਾਬ ਸਰਕਾਰ ਵੱਲੋਂ ਸੁਧਾਰ ਕੀਤਾ ਗਿਆ ਹੈ। ਆਗੂਆਂ ਵੱਲੋਂ ਖਦਸ਼ਾ ਪ੍ਰਗਟ ਕੀਤਾ ਕਿ ਸਕੂਲ ਆਫ ਐਮੀਂਨੈਂਸ਼ ਦੇ ਖੁੱਲਣ ਨਾਲ ਨੇੜੇ ਤੇੜੇ ਦੇ ਅਨੇਕਾਂ ਸਰਕਾਰੀ ਸਕੂਲ ਵੀ ਬੰਦ ਹੋਣਗੇ। ਜਿਸ ਨਾਲ ਪੇਂਡੂ ਖੇਤਰ ਖ਼ਾਸ ਕਰਕੇ ਲੜਕੀਆਂ ਦੀ ਸਿੱਖਿਆ ਨੂੰ ਭਾਰੀ ਸੱਟ ਵੱਜੇਗੀ। ਇਸ ਤੋਂ ਇਲਾਵਾ ਜੇਕਰ ਪੰਜਾਬ ਸਰਕਾਰ ਅਸਲ ਵਿਚ ਹੀ ਸਕੂਲਾਂ ਵਿੱਚ ਸੁਧਾਰ ਕਰਨਾ ਚਾਹੁੰਦੀ ਹੈ ਤਾਂ ਹਰ ਪ੍ਰਾਈਮਰੀ ਸਕੂਲ ਲਈ ਜਮਾਤ ਅਨੁਸਾਰ ਪ੍ਰੀ ਪ੍ਰਾਇਮਰੀ ਤੋਂ ਪੰਜਵੀਂ ਜਮਾਤ ਤੱਕ ਜਮਾਤਾਂ ਅਨੁਸਾਰ ਸੱਤ ਰੈਗੂਲਰ ਅਧਿਆਪਕ ਨਿਯੁਕਤ ਕਰੇ, ਠੇਕਾ ਆਧਾਰ ਤੇ ਕੰਮ ਕਰ ਰਹੇ ਸਮੂਹ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿਚ ਪੂਰੀਆਂ ਤਨਖ਼ਾਹਾਂ ਸਮੇਤ ਰੈਗੂਲਰ ਕਰੇ, ਪ੍ਰਾਇਮਰੀ ਤੋਂ ਲੈ ਕੇ ਸੈਕੰਡਰੀ ਸਕੂਲਾਂ ਵਿਚ ਖਾਲੀ ਪਈਆਂ ਹਜ਼ਾਰਾਂ ਅਸਾਮੀਆਂ ਰੈਗੂਲਰ ਭਰਤੀ ਰਾਹੀਂ ਭਰੀਆਂ ਜਾਣ, ਅਧਿਆਪਕਾਂ ਤੋਂ ਵੱਖ ਵੱਖ ਤਰ੍ਹਾਂ ਦੇ ਗੈਰ ਵਿਦਿਅਕ ਕੰਮ ਸਕੂਲਾਂ ਦੇ ਵਿੱਚ ਅਤੇ ਸਕੂਲਾਂ ਤੋਂ ਬਾਹਰ ਲੈਣੇ ਬੰਦ ਕੀਤੇ ਜਾਣ।

41 PRINCIPAL DEBAR : ਪੰਜਾਬ ਸਰਕਾਰ ਵੱਲੋਂ 41 ਪ੍ਰਿੰਸੀਪਲਾਂ ਨੂੰ 2 ਸਾਲਾਂ ਲਈ ਕੀਤਾ ਡੀਬਾਰ

 

ਜਲ ਸਰੋਤ ਮੁਲਾਜ਼ਮਾਂ ਵੱਲੋਂ ਕ੍ਰਿਸ਼ਨ ਕੁਮਾਰ ਨੂੰ ਵਿਭਾਗ ਵਿੱਚੋਂ ਚਲਦਾ ਕਰਨ ਦੀ ਮੰਗ

 *ਜਲ ਸਰੋਤ ਮੁਲਾਜ਼ਮਾਂ ਵੱਲੋਂ ਕ੍ਰਿਸ਼ਨ ਕੁਮਾਰ ਨੂੰ ਵਿਭਾਗ ਵਿੱਚੋਂ ਚਲਦਾ ਕਰਨ ਦੀ ਮੰਗ*


*ਖ਼ਤਮ ਕੀਤੀਆਂ ਹਜ਼ਾਰਾਂ ਅਸਾਮੀਆਂ ਬਹਾਲ ਕੀਤੀਆਂ ਜਾਣ - ਸੁਰਿੰਦਰ ਪਾਲ*


*ਜਲੰਧਰ ਦੀ ਜ਼ਿਮਨੀ ਚੋਣ ਸਮੇਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਝੰਡਾ ਮਾਰਚਾਂ ਵਿੱਚ ਭਰਵੀਂ ਸ਼ਮੂਲੀਅਤ ਦਾ ਫ਼ੈਸਲਾ*


ਨਵਾਂ ਸ਼ਹਿਰ 28 ਅਪ੍ਰੈਲ (Pbjobsoftoday) ਪੀ. ਡਬਲਯੂ. ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ਤੇ ਉਪ ਮੰਡਲ ਅਤੇ ਮੰਡਲ ਪੱਧਰ ਤੇ ਰੋਸ ਰੈਲੀਆਂ ਕਰਕੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਣ ਦੇ ਸੱਦੇ 'ਤੇ ਅੱਜ ਪੀ. ਡਬਲਯੂ. ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਨਵਾਂਸ਼ਹਿਰ ਉਪ ਮੰਡਲ ਦਫ਼ਤਰ ਵਿਖੇ ਰੋਸ ਰੈਲੀ ਕਰਕੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਚਲਦਾ ਕਰਨ ਦੀ ਮੰਗ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਪਾਲ ਮੱਲਪੁਰ ਨੇ ਕਿਹਾ ਕਿ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਆਪਣੇ ਨਾਦਰਸ਼ਾਹੀ ਫੁਰਮਾਨਾਂ ਨਾਲ ਵਿਭਾਗ ਵਿਚ ਕੰਮ ਕਰਦੇ ਹਜ਼ਾਰਾਂ ਮੁਲਾਜ਼ਮਾਂ ਦੀਆਂ ਅਸਾਮੀਆਂ ਖ਼ਤਮ ਕੀਤੀਆਂ ਗਈਆਂ ਹਨ, ਜਿਸ ਕਾਰਨ ਮੌਜੂਦਾ ਹਜ਼ਾਰਾਂ ਮੁਲਾਜ਼ਮ ਸਰਪਲਸ ਹੋ ਗਏ ਹਨ। ਮੁਲਾਜ਼ਮ ਹੋਏ ਹਨ ਅਤੇ ਉਨ੍ਹਾਂ ਤੇ ਛਾਂਟੀ ਦੀ ਤਲਵਾਰ ਲਟਕ ਰਹੀ ਹੈ। ਕੀਤੀਆਂ ਜਾ ਰਹੀਆਂ ਹਨ ਜਾ ਰਹੀ ਹੈ। 



ਇਸ ਅਧਿਕਾਰੀ ਵੱਲੋਂ ਥੋਕ ਦੇ ਭਾਅ ਵਿੱਚ ਜਬਰੀ ਬਦਲੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਨਾਲ ਪੂਰੇ ਵਿਭਾਗ ਅੰਦਰ ਡਰ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਹਜ਼ਾਰਾਂ ਅਸਾਮੀਆਂ ਖਤਮ ਕਰਕੇ ਵਿਭਾਗ ਦਾ ਨਿਜੀਕਰਨ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਜਿੱਥੇ ਇਸ ਵਿਭਾਗ ਦਾ ਹਰੀ ਕ੍ਰਾਂਤੀ ਲਿਆਉਣ ਲਈ ਵਡਮੁੱਲਾ ਯੋਗਦਾਨ ਰਿਹਾ ਹੈ, ਉਥੇ ਅੱਜ ਇਸ ਵਿਭਾਗ ਦੇ ਕੁਦਰਤੀ ਸਰੋਤਾਂ ਨੂੰ ਨਿੱਜੀ ਕੰਪਨੀਆਂ ਨੂੰ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਅਧਿਕਾਰੀ ਦੇ ਹੈਂਕੜਬਾਜ ਨਾਦਰਸ਼ਾਹੀ ਫ਼ੁਰਮਾਨਾਂ ਦੀ ਨਿੰਦਾ ਕਰਦਿਆਂ ਆਗੂਆਂ ਨੇ ਇਸ ਅਧਿਕਾਰੀ ਨੂੰ ਵਿਭਾਗ ਵਿੱਚੋਂ ਚਲਦਾ ਕਰਨ ਦੀ ਮੰਗ ਕੀਤੀ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਦੌੜਕਾ ਸਾਬਕਾ ਜਨਰਲ ਸਕੱਤਰ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਨੇ ਸਰਕਾਰ ਦੇ ਮੁਲਾਜ਼ਮ ਵਿਰੋਧੀ ਰਵੱਈਏ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਇਕ ਪਾਸੇ ਸਰਕਾਰ ਨੇ ਚੋਣ ਮੈਨੀਫੈਸਟੋ ਵਿੱਚ ਲੋਕਾਂ ਨੂੰ ਰੁਜਗਾਰ ਦੇਣ ਦਾ ਵਾਅਦਾ ਕੀਤਾ ਸੀ, ਪਰ ਇਸ ਦੇ ਉਲਟ ਦੂਜੇ ਪਾਸੇ ਜਲ ਸਰੋਤ ਵਿਭਾਗ ਦੀਆਂ ਹਜ਼ਾਰਾਂ ਅਸਾਮੀਆਂ ਖਤਮ ਕਰਕੇ ਲੋਕਾਂ ਨੂੰ ਰੁਜ਼ਗਾਰ ਤੋਂ ਵਾਂਝੇ ਕੀਤਾ ਜਾ ਰਿਹਾ ਹੈ। ਉਹਨਾਂ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਵਿਭਾਗ ਵਿੱਚੋਂ ਚਲਦਾ ਨਾ ਕੀਤਾ ਅਤੇ ਖ਼ਤਮ ਕੀਤੀਆਂ ਅਸਾਮੀਆਂ ਬਹਾਲ ਨਾ ਕੀਤੀਆਂ ਤਾਂ ਪੰਜਾਬ ਸਰਕਾਰ ਖ਼ਿਲਾਫ ਮੁਲਾਜ਼ਮਾਂ ਦਾ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਮੁੱਖ ਸਲਾਹਕਾਰ ਕਰਨੈਲ ਸਿੰਘ ਰਾਹੋਂ ਸਾਬਕਾ ਬੀ. ਪੀ. ਈ. ਓ. ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਇਨ੍ਹਾਂ ਮੰਗਾਂ ਦਾ ਹਮਦਰਦੀ ਨਾਲ ਹੱਲ ਨਾ ਕੀਤਾ ਤਾਂ ਜਲੰਧਰ ਦੀ ਜ਼ਿਮਨੀ ਚੋਣ ਸਮੇਂ 30 ਅਪ੍ਰੈਲ ਨੂੰ ਨਕੋਦਰ ਅਤੇ 7 ਮਈ ਨੂੰ ਜਲੰਧਰ ਵਿਖੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਝੰਡਾ ਮਾਰਚ ਵਿੱਚ ਭਰਵੀਂ ਸਮੂਲੀਅਤ ਕੀਤੀ ਜਾਵੇਗੀ। ਅੱਜ ਦੀ ਰੈਲੀ ਨੂੰ ਸੁੱਖ ਰਾਮ ਬੰਗਾ, ਸੁਰਿੰਦਰ ਕੁਮਾਰ ਬਲਾਚੌਰ, ਅਮਰੀਕ ਲੋਦੀਪੁਰ, ਬਲਾਕ ਪ੍ਰਧਾਨ ਪਰਦੀਪ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

PSEB 8TH SUBJECT WISE RESULT 2023: ਵਿਸ਼ਾ ਵਾਇਜ਼ ਪਾਸ ਪ੍ਰਤੀਸ਼ਤਤਾ ਜਾਰੀ

 



PSEB 8TH RESULT DISTT WISE: ਪਠਾਨਕੋਟ ਜ਼ਿਲ੍ਹੇ ਨੇ ਮਾਰੀ ਬਾਜ਼ੀ, ਦੇਖੋ ਜ਼ਿਲ੍ਹਾ ਵਾਇਜ਼ ਵੇਰਵਾ

PSEB 8TH RESULT DISTT WISE: ਪਠਾਨਕੋਟ ਜ਼ਿਲ੍ਹੇ ਨੇ ਮਾਰੀ ਬਾਜ਼ੀ, ਦੇਖੋ ਜ਼ਿਲ੍ਹਾ ਵਾਇਜ਼ ਵੇਰਵਾ  \

PSEB ALL ABOUT 8TH RESULT 2023 CLICK HERE

PSEB 8TH MERIT LIST 2023: 356 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਨਾਮ ਦਰਜ ਕੀਤਾ

 PSEB 8TH MERIT LIST 2023: 356 ਵਿਦਿਆਰਥੀ ਨੇ ਮੈਰਿਟ ਸੂਚੀ ਵਿਚ ਨਾਮ ਦਰਜ ਕੀਤਾ 



ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8ਵੀਂ ਜਮਾਤ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਹੈ, ਦੇਖੋ ਮੈਰਿਟ ਸੂਚੀ ਵਿਚ ਆਏ ਵਿਦਿਆਰਥੀਆਂ ਦੀ ਸੂਚੀ

ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ 



PES TRANSFER 2023: ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਪ੍ਰਿੰਸੀਪਲਾਂ ਦੇ ਤਬਾਦਲੇ

 

TEACHER TRANSFER 2023: ਬਦਲੀਆਂ ਲਈ ਅਰਜ਼ੀਆਂ ਦੀ ਮੰਗ

 

PSEB 8TH TOPPER LIST 2023 DOWNLOAD HERE

NOTIFICATION HOLIDAY ON 1ST MAY 2023

 

1 MAY HOLIDAY DECLARED: NOTIFICATION DOWNLOAD

 1 MAY HOLIDAY DECLARED: ਸਰਕਾਰ  1 ਮਈ ਦੀ ਛੁੱਟੀ ਦਾ ਕਰੇਗੀ ਐਲਾਨ 

ਚੰਡੀਗੜ੍ਹ, 28 ਅਪ੍ਰੈਲ 2023 (PBJOBSOFTODAY)

ਪੰਜਾਬ ਸਰਕਾਰ ਵੱਲੋਂ 1 ਮਈ ਦੀ ਛੁੱਟੀ ਦਾ ਐਲਾਨ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਇਹ ਛੁੱਟੀ ਲੇਬਰ ਡੇਅ ( ਮਜ਼ਦੂਰ ਦਿਵਸ) ਤੇ ਕੀਤੀ  ਜਾ ਰਹੀ ਹੈ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। 



NOTIFICATION HOLIDAY ON 1ST MAY 2023 

ਪੰਜਾਬ ਸਰਕਾਰ ਵੱਲੋਂ ਲੇਬਰ ਡੇਅ ਤੇ 1 ਮਈ ਦੀ ਛੁੱਟੀ ਸਬੰਧੀ ਅਧਿਸੂਚਨਾ ਜਾਰੀ ਕਰ ਦਿੱਤੀ ਗਈ ਹੈ ‌। ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ 👈।

Punjab cabinet meeting Decision: ਪੰਜਾਬ ਮੰਤਰੀ ਮੰਡਲ ਦੇ ਫੈਸਲੇ, ਲਾਈਵ

 

ਚੰਡੀਗੜ੍ਹ, 28 ਅਪ੍ਰੈਲ 2023 - ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਭਗਵੰਤ ਮਾਨ ਦੀ ਅਗਵਾਈ ਹੇਠ   28 ਅਪ੍ਰੈਲ 2023 ਨੂੰ  ਹੋਈ। ਪੰਜਾਬ ਕੈਬਨਿਟ ਦੀ ਮੀਟਿੰਗ ਹਰੇਕ ਵਾਰ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਹੁੰਦੀ ਸੀ ਲੇਕਿਨ ਇਸ ਵਾਰ  ਉਹ ਮੀਟਿੰਗ ਹੁਣ ਚੰਡੀਗੜ੍ਹ ਵਿਚ ਨਹੀਂ ਹੋਈ।



  28 ਅਪ੍ਰੈਲ ਨੂੰ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਸਰਕਟ ਹਾਊਸ ਲੁਧਿਆਣਾ ਵਿਖੇ ਸਵੇਰੇ 11 ਵਜੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਲਏ ਗਏ ਫੈਸਲਿਆਂ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿਤੀ ਜਾ ਰਹੀ ਹੈ। ਦੇਖੋ ਲਾਈਵ 

LINK NVS ADMIT CARD 2023: ਨਵੋਦਿਆ ਵਿਦਿਆਲਿਆ ਵੱਲੋਂ 6ਵੀਂ ਜਮਾਤ ਵਿੱਚ ਦਾਖ਼ਲਾ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ

NVS ADMIT CARD 2023: ਨਵੋਦਿਆ ਵਿਦਿਆਲਿਆ ਵੱਲੋਂ 6ਵੀਂ ਜਮਾਤ ਵਿੱਚ ਦਾਖ਼ਲਾ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ 



ਨਵੋਦਿਆ ਵਿਦਿਆਲਿਆ ਸੰਗਠਨ ਵੱਲੋਂ 6ਵੀਂ ਜਮਾਤ ਦੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਹਨ। ਜਿਨ੍ਹਾਂ ਵਿਦਿਆਰਥੀਆਂ ਨੇ 6ਵੀਂ ਜਮਾਤ ਵਿੱਚ ਦਾਖਲੇ ਲਈ ਅਪਲਾਈ ਕੀਤਾ ਹੈ ਉਹ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰ ਆਪਣੇ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ।

 https://cbseitms.rcil.gov.in/nvs/AdminCard/AdminCard 

How to download NVS Admit card

  • 1. Click on the link 🔗 above
  • 2. Fill your registration number and date of birth.
  • 3. Click on submit.
  • 4. Your roll number will be downloaded.

How to find registration number for Nvs admit card? I FORGOT NVS REGISTRATION NUMBER



1. CLICK ON THE LINK 🖇️ 
2. Fill students name , father name , and Mother name.
3. Fill date of birth
4. Fill captcha
5. Click on submit



BIG BREAKING: ਪੰਜਾਬ ਸਰਕਾਰ ਵੱਲੋਂ 27 ਅਪ੍ਰੈਲ ਦੀ ਛੁੱਟੀ ਦੀ ਘੋਸ਼ਣਾ

BIG BREAKING: ਪੰਜਾਬ ਸਰਕਾਰ ਵੱਲੋਂ 27 ਅਪ੍ਰੈਲ ਦੀ ਛੁੱਟੀ ਦੀ ਘੋਸ਼ਣਾ


ਚੰਡੀਗੜ੍ਹ, 26 ਅਪ੍ਰੈਲ 2023

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਤੇ ਪੰਜਾਬ ਸਰਕਾਰ ਵੱਲੋਂ 26 ਅਪ੍ਰੈਲ ਨਹੀਂ ਬਲਕਿ 27 ਅਪ੍ਰੈਲ ਦੀ ਛੁੱਟੀ ਦਾ ਐਲਾਨ ਕੀਤਾ ਹੈ।

ਇਸ ਤੋਂ ਪਹਿਲਾਂ ਵੱਡੇ ਮੀਡੀਆ ਹਾਊਸਾਂ ਰਾਹੀਂ ਇਹ ਖ਼ਬਰਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਕਿ ਪੰਜਾਬ ਸਰਕਾਰ ਵੱਲੋਂ 26 ਅਪ੍ਰੈਲ ਦੀ ਛੁੱਟੀ ਕੀਤੀ ਗਈ ਹੈ।



ਪੰਜਾਬ ਸਰਕਾਰ ਵੱਲੋਂ 2 ਦਿਨਾਂ ਦੇ ਸ਼ੋਕ ਸਬੰਧੀ ਅਧਿਸੂਚਨਾ ਜਾਰੀ ਕੀਤੀ ਗਈ ਸੀ ਪ੍ਰੰਤੂ ਛੁੱਟੀ ਸਬੰਧੀ ਕੋਈ ਅਧਿਸੂਚਨਾ ਨਹੀਂ ਕੀਤੀ ਗਈ ਸੀ। 

ਹੁਣ ਪੰਜਾਬ ਸਰਕਾਰ ਵੱਲੋਂ 27 ਅਪ੍ਰੈਲ ਦੀ ਛੁੱਟੀ ਸਬੰਧੀ ਅਧਿਸੂਚਨਾ ਜਾਰੀ ਕਰ ਦਿੱਤੀ ਗਈ ਹੈ। 27 ਅਪ੍ਰੈਲ ਦੀ ਛੁੱਟੀ ਇਸ ਕਾਰਨ ਕੀਤੀ ਗਈ ਕਿਉਂਕਿ 27 ਅਪ੍ਰੈਲ ਨੂੰ ਹੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। Official notification holiday on 27th April 2023

ਮੁੱਖ ਮੰਤਰੀ ਨੇ ਜੰਮੂ-ਕਸ਼ਮੀਰ ਵਿਖੇ ਸ਼ਹੀਦ ਹੋਏ ਚਾਰ ਸੈਨਿਕਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਵਜੋਂ ਇਕ-ਇਕ ਕਰੋੜ ਰੁਪਏ ਦੇ ਚੈੱਕ ਸੌਂਪੇ


*ਮੁੱਖ ਮੰਤਰੀ ਨੇ ਜੰਮੂ-ਕਸ਼ਮੀਰ ਵਿਖੇ ਸ਼ਹੀਦ ਹੋਏ ਚਾਰ ਸੈਨਿਕਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਵਜੋਂ ਇਕ-ਇਕ ਕਰੋੜ ਰੁਪਏ ਦੇ ਚੈੱਕ ਸੌਂਪੇ*


*ਦੇਸ਼ ਇਨ੍ਹਾਂ ਨਾਇਕਾਂ ਦੀ ਮਹਾਨ ਕੁਰਬਾਨੀ ਦਾ ਸਦਾ ਰਿਣੀ ਰਹੇਗਾ-ਮੁੱਖ ਮੰਤਰੀ*


*ਸ਼ਹੀਦਾਂ ਜਵਾਨਾਂ ਦੇ ਜੱਦੀ ਪਿੰਡਾਂ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਦਾ ਐਲਾਨ*


*ਚੰਡੀਗੜ੍/ਲੁਧਿਆਣਾ, 26 ਅਪ੍ਰੈਲ*

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੰਮੂ-ਕਸ਼ਮੀਰ ਵਿਖੇ ਦੇਸ਼ ਦੀ ਸੇਵਾ ਦੌਰਾਨ 20 ਅਪ੍ਰੈਲ ਨੂੰ ਸ਼ਹੀਦੀ ਪ੍ਰਾਪਤ ਕਰਨ ਵਾਲੇ ਚਾਰ ਬਹਾਦਰ ਸੈਨਿਕਾਂ ਦੇ ਅੱਜ ਘਰ ਜਾ ਕੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਵਜੋਂ ਇਕ-ਇਕ ਕਰੋੜ ਰੁਪਏ ਦੇ ਚੈੱਕ ਸੌਂਪੇ।



ਮੁੱਖ ਮੰਤਰੀ ਨੇ ਇਨ੍ਹਾਂ ਸ਼ਹੀਦਾਂ ਦੇ ਜੱਦੀ ਘਰਾਂ ਦਾ ਦੌਰਾ ਕੀਤਾ ਜਿਨ੍ਹਾਂ ਵਿੱਚ ਹਵਲਦਾਰ ਮਨਦੀਪ ਸਿੰਘ ਪਿੰਡ ਚਣਕੋਈਆਂ ਕਾਕਨ ਜ਼ਿਲ੍ਹਾ ਲੁਧਿਆਣਾ, ਲਾਂਸ ਨਾਇਕ ਕੁਲਵੰਤ ਸਿੰਘ ਪਿੰਡ ਚੜਿੱਕ ਜ਼ਿਲ੍ਹਾ ਮੋਗਾ, ਸਿਪਾਹੀ ਹਰਕ੍ਰਿਸ਼ਨ ਸਿੰਘ ਪਿੰਡ ਤਲਵੰਡੀ ਭਰਥ ਜ਼ਿਲ੍ਹਾ ਗੁਰਦਾਸਪੁਰ ਅਤੇ ਸਿਪਾਹੀ ਸੇਵਕ ਸਿੰਘ ਪਿੰਡ ਬਾਘਾ ਜ਼ਿਲ੍ਹਾ ਬਠਿੰਡਾ ਸ਼ਾਮਲ ਹਨ। 

ਆਪਣੀ ਇਸ ਫੇਰੀ ਦੌਰਾਨ ਭਗਵੰਤ ਮਾਨ ਨੇ ਇਨ੍ਹਾਂ ਪਰਿਵਾਰਾਂ ਦੇ ਮੈਂਬਰਾਂ ਨਾਲ ਦਿਲੀ ਹਮਦਰਦੀ ਪ੍ਰਗਟ ਕੀਤੀ ਅਤੇ ਵਿਛੜੀ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ। ਦੇਸ਼ ਲਈ ਇਨ੍ਹਾਂ ਨਾਇਕਾਂ ਵੱਲੋਂ ਦਿੱਤੀਆਂ ਮਹਾਨ ਕੁਰਬਾਨੀਆਂ ਦੇ ਸਤਿਕਾਰ ਵਜੋਂ ਪਰਿਵਾਰਾਂ ਨੂੰ ਇਕ-ਇਕ ਕਰੋੜ ਰੁਪਏ ਦੇ ਚੈੱਕ ਸੌਂਪਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੂਰਾ ਦੇਸ਼ ਅਤੇ ਲੋਕ ਇਨ੍ਹਾਂ ਸ਼ਹੀਦਾਂ ਦੇ ਰਿਣੀ ਹਨ, ਜਿਨ੍ਹਾਂ ਨੇ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।  

ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਦੀ ਰਾਖੀ ਲਈ ਧਰਤੀ ਮਾਂ ਦੇ ਇਨ੍ਹਾਂ ਸਪੂਤਾਂ ਦੇ ਮਹਾਨ ਯੋਗਦਾਨ ਦੇ ਸਤਿਕਾਰ ਵਜੋਂ ਇਹ ਸੂਬਾ ਸਰਕਾਰ ਦੀ ਇਕ ਨਿਮਾਣੀ ਜਿਹੀ ਸ਼ਰਧਾਂਜਲੀ ਹੈ। ਮੁਲਕ ਦੀ ਰਾਖੀ ਕਰਦਿਆਂ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਫੌਜੀਆਂ ਦੇ ਪਰਿਵਾਰਾਂ ਦੀ ਮਦਦ ਲਈ ਸੂਬਾ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਸੈਨਿਕਾਂ ਦੇ ਪਰਿਵਾਰਾਂ ਦੀ ਭਲਾਈ ਯਕੀਨੀ ਬਣਾਏ। ਭਗਵੰਤ ਮਾਨ ਨੇ ਕਿਹਾ ਕਿ ਫੌਜੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਸੂਬਾ ਸਰਕਾਰ ਦੀ ਏਸੇ ਵਚਨਬੱਧਤਾ ਤਹਿਤ ਸ਼ਹੀਦਾਂ ਨੂੰ ਮਾਲੀ ਮਦਦ ਦਿੱਤੀ ਗਈ ਹੈ। 

ਮੁੱਖ ਮੰਤਰੀ ਨੇ ਕਿਹਾ ਕਿ ਆਸ਼ਰਿਤਾਂ ਨੂੰ ਨੌਕਰੀ ਦੇਣ ਦੀ ਨੀਤੀ ਦੇ ਆਧਾਰ ਉਤੇ ਫੌਜ ਨਾਲ ਵਿਚਾਰ-ਵਟਾਂਦਰੇ ਮਗਰੋਂ ਸ਼ਹੀਦ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇਗੀ। ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਸੂਬੇ ਦਾ ਇਹ ਉਪਰਾਲਾ ਜਿੱਥੇ ਪਰਿਵਾਰ ਲਈ ਮਦਦਗਾਰ ਹੋਵੇਗਾ, ਉਥੇ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਵਿੱਚ ਸਹਾਈ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਨੌਜਵਾਨਾਂ ਨੂੰ ਆਪਣੀ ਮਾਤ ਭੂਮੀ ਦੀ ਸੇਵਾ ਕਰਨ ਲਈ ਹਥਿਆਰਬੰਦ ਸੈਨਾਵਾਂ ਵਿੱਚ ਭਰਤੀ ਹੋਣ ਲਈ ਵੀ ਉਤਸ਼ਾਹਿਤ ਕਰੇਗਾ। 

ਭਗਵੰਤ ਮਾਨ ਨੇ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਬਹਾਦਰ ਸੈਨਿਕ ਨੇ ਦੇਸ਼ ਦੀ ਏਕਤਾ ਦੀ ਰਾਖੀ ਲਈ ਪੂਰੀ ਸਮਰਪਣ ਭਾਵਨਾ ਦਿਖਾਈ ਅਤੇ ਉਨ੍ਹਾਂ ਦੀ ਇਹ ਮਹਾਨ ਕੁਰਬਾਨੀ ਉਨ੍ਹਾਂ ਦੇ ਸਾਥੀ ਸੈਨਿਕਾਂ ਨੂੰ ਹੋਰ ਵੀ ਤਨਦੇਹੀ ਅਤੇ ਲਗਨ ਨਾਲ ਆਪਣੀ ਡਿਊਟੀ ਨਿਭਾਉਣ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਦੇਸ਼ ਨੂੰ ਵਿਦੇਸ਼ੀ ਸਾਮਰਾਜਵਾਦ ਦੇ ਚੁੰਗਲ ਤੋਂ ਮੁਕਤ ਕਰਵਾਉਣ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਹੁਣ ਸਰਹੱਦਾਂ ਦੀ ਰਾਖੀ ਕਰਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਵਿੱਚ ਵੀ ਪੰਜਾਬੀ ਵੱਡੀ ਭੂਮਿਕਾ ਨਿਭਾਅ ਰਹੇ ਹਨ।

  ਇਸ ਦੌਰਾਨ ਮੁੱਖ ਮੰਤਰੀ ਨੇ ਗੁਰਦਾਸਪੁਰ ਦੇ ਪਿੰਡ ਤਲਵੰਡੀ ਭਰਥ ਵਿਖੇ ਪਿੰਡ ਦੇ ਇੱਕ ਸਰਕਾਰੀ ਸਕੂਲ ਦਾ ਨਾਂ ਸ਼ਹੀਦ ਸਿਪਾਹੀ ਹਰਕ੍ਰਿਸ਼ਨ ਸਿੰਘ ਦੇ ਨਾਂ ’ਤੇ ਰੱਖਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਪਿੰਡ ਵਿੱਚ ਸਟੇਡੀਅਮ ਦੀ ਉਸਾਰੀ ਅਤੇ ਧਰਮਸ਼ਾਲਾ ਦੇ ਨਵੀਨੀਕਰਨ ’ਤੇ 73.50 ਲੱਖ ਰੁਪਏ ਖਰਚ ਕਰਨ ਦਾ ਵੀ ਐਲਾਨ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਕੰਮਾਂ ਦੇ ਅਨੁਮਾਨ ਤਿਆਰ ਹਨ ਅਤੇ ਛੇਤੀ ਹੀ ਇਨ੍ਹਾਂ 'ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।

ਇਸੇ ਤਰ੍ਹਾਂ ਮੋਗਾ ਦੇ ਪਿੰਡ ਚੜਿੱਕ ਵਿਖੇ ਮੁੱਖ ਮੰਤਰੀ ਨੇ ਪਿੰਡ ਦੇ ਸਰਕਾਰੀ ਸਕੂਲ ਦਾ ਨਾਂ ਸ਼ਹੀਦ ਲਾਂਸ ਨਾਇਕ ਕੁਲਵੰਤ ਸਿੰਘ ਦੇ ਨਾਂ ’ਤੇ ਅਪਗ੍ਰੇਡ ਕਰਨ ਤੋਂ ਇਲਾਵਾ ਸ਼ਹੀਦ ਦੇ ਜੱਦੀ ਪਿੰਡ ਵਿੱਚ ਖੇਡ ਮੈਦਾਨ ਬਣਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਲਾਂਸ ਨਾਇਕ ਕੁਲਵੰਤ ਸਿੰਘ ਆਪਣੇ ਪਰਿਵਾਰ ਵਿੱਚੋਂ ਦੂਜੀ ਪੀੜ੍ਹੀ ਦਾ ਸ਼ਹੀਦ ਹੈ ਕਿਉਂਕਿ ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਹਵਲਦਾਰ ਬਲਦੇਵ ਸਿੰਘ ਨੇ ਵੀ ਦੇਸ਼ ਦੀ ਰਾਖੀ ਕਰਦਿਆਂ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਭਗਵੰਤ ਮਾਨ ਨੇ ਦੱਸਿਆ ਕਿ ਅਪਗ੍ਰੇਡ ਕੀਤੇ ਗਏ ਸਕੂਲ ਦੇ ਕੈਂਪਸ ਵਿੱਚ ਦੋਵਾਂ ਸ਼ਹੀਦਾਂ ਦੇ ਬੁੱਤ ਲਗਾਏ ਜਾਣਗੇ, ਜਿਸ ਦਾ ਨਾਂ ਲਾਂਸ ਨਾਇਕ ਕੁਲਵੰਤ ਸਿੰਘ ਦੇ ਨਾਂ ’ਤੇ ਰੱਖਿਆ ਜਾਵੇਗਾ।

ਜ਼ਿਲ੍ਹਾ ਬਠਿੰਡਾ ਵਿਚ ਪਿੰਡ ਬਾਘਾ ਵਿਖੇ ਮੁੱਖ ਮੰਤਰੀ ਨੇ ਸਿਪਾਹੀ ਸੇਵਕ ਸਿੰਘ ਦੇ ਨਾਂ ’ਤੇ ਸਰਕਾਰੀ ਸਕੂਲ ਦਾ ਨਿਰਮਾਣ ਕਰਨ ਦਾ ਐਲਾਨ ਕੀਤਾ। ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਪਿੰਡ ਦੇ ਮੌਜੂਦਾ ਸਟੇਡੀਅਮ ਨੂੰ ਵੀ ਅਪਗ੍ਰੇਡ ਕੀਤਾ ਜਾਵੇਗਾ ਅਤੇ ਇਸ ਵਿੱਚ ਸ਼ਹੀਦ ਦਾ ਬੁੱਤ ਵੀ ਲਾਇਆ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਸ਼ਹੀਦ ਦੇ ਪਿੰਡ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੀ ਲੋੜੀਂਦੇ ਕਦਮ ਚੁੱਕੇਗੀ।

ਜ਼ਿਲ੍ਹਾ ਲੁਧਿਆਣਾ ਦੇ ਪਿੰਡ ਚਣਕੋਈਆਂ ਕਾਕਨ ਵਿਖੇ ਮੁੱਖ ਮੰਤਰੀ ਨੇ ਪਿੰਡ ਦੇ ਸਕੂਲ ਦਾ ਨਾਂ ਸ਼ਹੀਦ ਹਵਲਦਾਰ ਮਨਦੀਪ ਸਿੰਘ ਦੇ ਨਾਂ ਉਤੇ ਰੱਖਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਦੋਰਾਹਾ ਤੋਂ ਇਸ ਪਿੰਡ ਨੂੰ ਜਾਣ ਵਾਲੀ ਸੜਕ ਨੂੰ ਮਜ਼ਬੂਤ ਕਰਕੇ ਇਹ ਸੜਕ ਸ਼ਹੀਦ ਦੇ ਨਾਂ ਉਤੇ ਰੱਖੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਸਟੇਡੀਅਮ ਦਾ ਨਾਂ ਵੀ ਸ਼ਹੀਦ ਦੇ ਨਾਂ ਉਤੇ ਰੱਖਣ ਲਈ ਸੰਭਾਵਨਾ ਤਲਾਸ਼ੇਗੀ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਤਰੁਣਪ੍ਰੀਤ ਸਿੰਘ ਸੌਂਧ ਵੀ ਹਾਜ਼ਰ ਸਨ।

----

PRACTICAL EXAM POSTPONED: 27 ਅਪ੍ਰੈਲ ਨੂੰ ਹੋਣ ਵਾਲੀ ਪ੍ਰੈਕਟੀਕਲ ਪ੍ਰੀਖਿਆ ਮੁਲਤਵੀ

 ਪੰਜਾਬ ਦੇ ਸਾਬਕਾ ਮੁੱਖ ਮੰਤਰੀ, ਸ. ਪ੍ਰਕਾਸ਼ ਸਿੰਘ ਬਾਦਲ ਦਾ ਦਿਹਾਂਤ ਹੋ ਜਾਣ ਕਾਰਨ ਸ਼ੋਂਕ ਵਜੋਂ ਮਿਤੀ 27-04-2023 (ਵੀਰਵਾਰ) ਨੂੰ (ਪੰਜਾਬ ਸਰਕਾਰ ਦੇ ਪੱਤਰ ਨੰ:GAD-POLODHD/5/2023-3 POL-1/SPL 9 Govt Punjab, General Administration (Political Branch-1 ਰਾਹੀਂ) ਛੁੱਟੀ ਹੋਣ ਕਾਰਨ . ਮਿਤੀ 27-04-2023 ਨੂੰ ਹੋਣ ਵਾਲੀ ਪ੍ਰਯੋਗੀ ਪਰੀਖਿਆ ਹੁਣ ਮਿਤੀ 02-05-2023 ਨੂੰ ਉਸੇ ਸਮੇਂ ਅਤੇ ਸਥਾਨ ਤੇ ਪੂਰੇ ਵਿਧੀ ਵਿਧਾਨ ਅਨੁਸਾਰ ਕਰਵਾਈ ਜਾਵੇਗੀ।


 ਇਸ ਸਬੰਧੀ ਸਬੰਧਤ ਸਕੂਲ ਅਮਲਾ ਆਪ ਵੀ ਅਮਲ ਕਰਨ ਅਤੇ ਹਰੇਕ ਪਰੀਖਿਆਰਥੀ ਨੂੰ ਸੂਚਿਤ ਕਰਨਾ ਯਕੀਨੀ ਬਣਾਉਣ ਤਾਂ ਜੋ ਕੋਈ ਪਰੀਖਿਆਰਥੀ ਪ੍ਰੀਖਿਆ ਦੇਣ ਤੋਂ ਵਾਂਝਾ ਨਾ ਰਹਿ ਜਾਵੇ। 




TRANSFER PROCESS CANCELLED: ਬਦਲੀਆਂ ਦੀ ਪ੍ਰਕਿਰਿਆ ਰੱਦ, ਨਵੇਂ ਸਿਰੇ ਤੋਂ ਹੋਵੇਗਾ ਅਪਲਾਈ ਪੜ੍ਹੋ ਪੱਤਰ

 TEACHER TRANSFER CANCELLED: ਬਦਲੀਆਂ ਦੀ ਪ੍ਰਕਿਰਿਆ ਰੱਦ, ਨਵੇਂ ਸਿਰੇ ਤੋਂ ਹੋਵੇਗਾ ਅਪਲਾਈ 


ਚੰਡੀਗੜ੍ਹ, 26 ਅਪ੍ਰੈਲ 2023 ( PBJOBSOFTODAY) 

ਇਸ ਵੈਬਸਾਈਟ ਵੱਲੋਂ ਪਹਿਲਾਂ ਪ੍ਰਕਾਸ਼ਿਤ ਨਿਊਜ਼ ਤੇ ਅੱਜ ਮੋਹਰ ਲਗ ਗਈ ਹੈ। 

ਸਿੱਖਿਆ ਵਿਭਾਗ ਵਲੋਂ ਸਾਲ 2023-24 ਦੌਰਾਨ ਜੋ ਬਦਲੀਆਂ ਦਾ ਕੰਮ ਸੁਰੂ ਕੀਤਾ ਗਿਆ ਸੀ ਉਸ ਨੂੰ ਰੱਦ ਕਰਦੇ ਹੋਏ ਬਦਲੀਆਂ ਦਾ ਕੰਮ ਨਵੇਂ ਸਿਰੇ ਤੋਂ ਸੁਰੂ ਕੀਤਾ ਜਾ ਰਿਹਾ ਹੈ। 



ਸਮੂਹ ਸਕੂਲ ਮੁੱਖੀਆਂ/ਡੀ.ਡੀ.ਓਜ ਨੂੰ ਆਖਰੀ ਮੌਕਾ ਦਿੰਦੇ ਹੋਏ ਲਿਖਿਆ ਗਿਆ ਹੈ ਕਿ ਆਪ ਅਧੀਨ ਆਉਂਦੇ ਸਮੂਹ ਅਧਿਆਪਕਾਂ/ਕਰਮਚਾਰੀਆਂ ਦਾ ਡਾਟਾ ਈ ਪੰਜਾਬ ਪੋਰਟਲ ਤੇ ਮਿਤੀ 30.04.2023 ਤੱਕ ਅਪਡੇਟ ਕਰਨਾ ਯਕੀਨੀ ਬਣਾਇਆ ਜਾਵੇ ਤਾਂ ਜੋ ਵਿਭਾਗ ਵਲੋਂ ਬਦਲੀਆਂ ਕਰਨ ਸਮੇਂ ਅਸਲ/ਸਹੀ ਖਾਲੀ ਅਸਾਮੀਆਂ ਦਰਸਾਈਆਂ ਜਾ ਸਕਣ।

PSEB 8TH RESULT 2023: ਜਲਦ ਜਾਰੀ ਹੋਵੇਗਾ 8 ਵੀਂ ਜਮਾਤ ਦਾ ਨਤੀਜਾ, ਪਾਓ ਸਾਰੀ ਅਪਡੇਟ 

D.EL.ED ADMISSION 2023: ਈਟੀਟੀ ਦਾਖਲਿਆਂ ਸਬੰਧੀ ਵੱਡੀ ਅਪਡੇਟ, ਪੜ੍ਹੋ ਇਥੇ 



 ਜੇਕਰ ਡਾਟਾ ਅਪਡੇਟ ਨਾ ਹੋਣ ਦੇ ਕਾਰਨ ਵਿਭਾਗ ਨੂੰ ਕਿਸੇ ਅਣਸੁਖਾਵੀਂ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਸ ਦੀ ਨਿਰੋਲ ਜਿੰਮੇਵਾਰੀ ਸਬੰਧਤ ਸਕੂਲ ਮੁੱਖੀ/ਡੀ.ਡੀ.ਓ ਅਤੇ ਸਬੰਧਤ ਜਿਲ੍ਹਾ ਸਿੱਖਿਆ ਅਫਸਰ ਦੀ ਹੋਵੇਗੀ। ਜਿਲ੍ਹਾ ਸਿੱਖਿਆ ਅਸਫਰ (ਸੈ.ਸਿ/ਐ.ਸਿ) ਆਪਣੇ ਅਧੀਨ ਆਉਂਦੇ ਸਕੂਲ ਮੁੱਖੀ/ਡੀ.ਡੀ.ਓਜ ਤੋਂ ਸਮੂਹ ਅਧਿਆਪਕਾਂ/ਕਰਮਚਾਰੀਆਂ ਦਾ ਡਾਟਾ ਈ ਪੰਜਾਬ ਪੋਰਟਲ ਤੇ ਅਪਡੇਟ ਕਰਵਾਉਣਾ ਯਕੀਨੀ ਬਣਾਉਣਗੇ। Read official letter here  


TRANSFER APPLICATION CANCELLED: ਬਦਲੀਆਂ ਸਬੰਧੀ ਵੱਡੀ ਖੱਬਰ, ਅਰਜ਼ੀਆਂ ਰੱਦ, ਨਵੀਆਂ ਮਿਤੀਆਂ ਜਾਰੀ

TRANSFER APPLICATION CANCELLED: ਬਦਲੀਆਂ ਸਬੰਧੀ ਵੱਡੀ ਖੱਬਰ, ਅਰਜ਼ੀਆਂ ਰੱਦ, ਨਵੀਆਂ ਮਿਤੀਆਂ ਜਾਰੀ 

ਚੰਡੀਗੜ੍ਹ, 26 ਅਪ੍ਰੈਲ 2023( Pbjobsoftoday)


ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ ਸਬੰਧੀ ਵੱਡੀ ਖੱਬਰ ਸਾਹਮਣੇ ਆਈ ਹੈ। ਜਾਰੀ ਪੱਤਰ ਅਨੁਸਾਰ ਜਿਨ੍ਹਾਂ ਅਧਿਆਪਕਾਂ ਨੇ ਪਹਿਲਾਂ ਬਦਲੀਆਂ ਲਈ ਅਰਜ਼ੀਆਂ ਦਿੱਤੀਆਂ ਸਨ , ਉਹ ਸਾਰੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਹਨ। 




ਬਦਲੀਆਂ ਦੀਆਂ ਅਰਜ਼ੀਆਂ ਰੱਦ ਹੋਣ ਦਾ ਕਾਰਣ: 

ਪੱਤਰ ਅਨੁਸਾਰ ਬਦਲੀਆਂ ਦੀਆਂ ਅਰਜ਼ੀਆਂ ਰੱਦ ਹੋਣ ਦਾ ਕਾਰਣ ਡਾਟਾ ਮਿਸਮੈਚ ਹੈ । ਸਿੱਖਿਆ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਬਦਲੀਆਂ ਲਈ ਅਪਲਾਈ ਕਰਨ ਵਾਲੇ ਬਹੁਤੇ ਅਧਿਆਪਕਾਂ ਦਾ ਡਾਟਾ ਮਿਸਮੈਚ ਹੋਣ ਕਾਰਨ ਇਹ ਫੈਸਲਾ ਲਿਆ ਹੈ। 

PSEB 8TH RESULT 2023: ਜਲਦ ਜਾਰੀ ਹੋਵੇਗਾ 8 ਵੀਂ ਜਮਾਤ ਦਾ ਨਤੀਜਾ, ਪਾਓ ਸਾਰੀ ਅਪਡੇਟ 

D.EL.ED ADMISSION 2023: ਈਟੀਟੀ ਦਾਖਲਿਆਂ ਸਬੰਧੀ ਵੱਡੀ ਅਪਡੇਟ, ਪੜ੍ਹੋ ਇਥੇ 


ਬਦਲੀਆਂ ਲਈ ਅਪਲਾਈ ਕਰਨ ਦੀ ਨਵੀਂ ਡੇਟ ਜਾਰੀ

ਸਿਖਿਆ ਵਿਭਾਗ ਵੱਲੋਂ ਹੁਣ ਨਵੇਂ ਸਿਰੇ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਵੇਗੀ । ਅਧਿਆਪਕ 30  ਅਪ੍ਰੈਲ ਤੋਂ ਬਾਅਦ ਨਵੇਂ ਸਿਰੇ ਤੋਂ ਬਦਲੀਆਂ ਲਈ ਅਪਲਾਈ ਕਰ ਸਕਦੇ ਹਨ। ਇਸ ਸਬੰਧੀ ਪੱਤਰ  ਡਾਉਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ



D.El.Ed EXAM POSTPONED: 27 ਅਪ੍ਰੈਲ ਨੂੰ ਛੁੱਟੀ ਹੋਣ ਕਾਰਨ ਡੀਐੱਲਐੱਡ ਪ੍ਰੀਖਿਆ ਲਈ ਨਵੀਂ ਮਿਤੀ ਜਾਰੀ

YELLOW ALERT: ਸੂਬੇ ਵਿੱਚ 4 ਦਿਨਾਂ ਲਈ ਯੈਲੋ ਅਲਰਟ ਜਾਰੀ


WEATHER PUNJAB: 
ਸੂਬੇ ਵਿੱਚ ਇੱਕ ਵਾਰ ਫਿਰ ਤੋਂ ਮੀਂਹ ਪੈਣ ਦੀ ਸੰਭਾਵਨਾ ਹੈ। ਚੰਡੀਗੜ੍ਹ ਮੌਸਮ ਵਿਭਾਗ ਵੱਲੋਂ ਜਾਰੀ ਪ੍ਰੈਸ ਰਿਲੀਜ਼ ਅਨੁਸਾਰ 27 ਅਪ੍ਰੈਲ ਤੋਂ 30 ਅਪ੍ਰੈਲ ਤੱਕ ਮਾਝਾ ਦੋਆਬਾ ਅਤੇ ਮਾਲਵਾ ਖੇਤਰਾਂ ਯੈਲੋ ਅਲਰਟ ਜਾਰੀ ਰਹੇਗਾ। ਇਸ ਦੌਰਾਨ ਸੂਬੇ ਵਿੱਚ  ਗਰਜ਼/ ਚਮਕ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ। 


OFFICIAL NOTIFICATION HOLIDAY ON 27TH APRIL 2023

 

NO HOLIDAY TODAY: ਅੱਜ ਦੀ ਸਰਕਾਰੀ ਛੁੱਟੀ ਨਹੀਂ, ਕੋਈ ਅਧਿਸੂਚਨਾ ਜਾਰੀ ਨਹੀਂ

NO HOLIDAY TODAY: ਅੱਜ ਦੀ ਸਰਕਾਰੀ ਛੁੱਟੀ ਨਹੀਂ, ਕੋਈ ਅਧਿਸੂਚਨਾ ਜਾਰੀ ਨਹੀਂ

 ਚੰਡੀਗੜ੍ਹ, 26 ਅਪ੍ਰੈਲ 2023

ਪੰਜਾਬ ਸਰਕਾਰ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਤੇ ਸੂਬੇ ਵਿੱਚ 2 ਦਿਨਾਂ ਦੇ ਰਾਜਸੀ ਸ਼ੋਕ ਸਬੰਧੀ ਅਧਿਸੂਚਨਾ ਜਾਰੀ ਕੀਤੀ ਗਈ ਹੈ ਪ੍ਰੰਤੂ ਅੱਜ ਦੀ ਛੁੱਟੀ ਸਬੰਧੀ ਅਧਿਸੂਚਨਾ ਜਾਰੀ ਨਹੀਂ ਕੀਤੀ ਗਈ ਹੈ।

ਪੀਟੀਸੀ ਨਿਊਜ਼ ਚੈਨਲ ਵੱਲੋਂ ਇਹ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਹੈ। 

ਇਸ ਤੋਂ ਪਹਿਲਾਂ ਵੱਡੇ ਮੀਡੀਆ ਹਾਊਸਾਂ ਨਿਊਜ਼ 18 ਪੰਜਾਬ, ਅਜੀਤ ਸਮਾਚਾਰ, ਰੋਜ਼ਾਨਾ ਸਪੋਕਸਮੈਨ ਵਲੋਂ ਅੱਜ ਦੀ ਛੁੱਟੀ ਸਬੰਧੀ ਖ਼ਬਰਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। 


ਕੁਝ ਮੀਡੀਆ ਰਿਪੋਰਟਾਂ ਅਨੁਸਾਰ ਛੁੱਟੀ ਸਬੰਧੀ ਫਾਈਲ ਤੇ ਹਾਲੇ ਤੱਕ ਕੋਈ ਵੀ ਫੈਸਲਾ ਨਹੀਂ ਕੀਤਾ ਗਿਆ ਹੈ, ਕੁਝ ਮੀਡੀਆ ਰਿਪੋਰਟਾਂ 27 ਅਪ੍ਰੈਲ ਦੀ ਛੁੱਟੀ ਸਬੰਧੀ ਖ਼ਬਰਾਂ ਪ੍ਰਕਾਸ਼ਿਤ ਕਰ ਰਹੀਆਂ ਹਨ। 

ਪ੍ਰੰਤੂ ਪੰਜਾਬ ਸਰਕਾਰ ਵੱਲੋਂ ਹਾਲੇ ਤੱਕ ( 8:35 ਸਵੇਰੇ,) ਛੁੱਟੀ ਸਬੰਧੀ ਅਧਿਸੂਚਨਾ ਜਾਰੀ ਨਹੀਂ ਕੀਤੀ ਗਈ ਹੈ।

LIVE UPDATES HOLIDAY 26TH APRIL : ਪੰਜਾਬ ਸਰਕਾਰ ਵੱਲੋਂ 26 ਅਪ੍ਰੈਲ ਦੀ ਛੁੱਟੀ ਦਾ ਐਲਾਨ

HOLIDAY ALERT: ਪੰਜਾਬ ਸਰਕਾਰ ਵੱਲੋਂ 26 ਅਪ੍ਰੈਲ ਦੀ ਛੁੱਟੀ ਦਾ ਐਲਾਨ 


ਚੰਡੀਗੜ੍ਹ, 25 ਅਪ੍ਰੈਲ 2023 ( Pbjobsoftoday)

ਪੰਜਾਬ ਸਰਕਾਰ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ  ਦਿਹਾਂਤ ਤੇ ਸੋਗ ਵਜੋਂ 26 ਅਪ੍ਰੈਲ ਦੀ ਛੁੱਟੀ ਦਾ ਐਲਾਨ ਕੀਤਾ ਹੈ। ਇਹ ਖ਼ਬਰ News 18 Punjab ਦੇ ਹਵਾਲੇ ਤੋਂ ਦਿਤੀ ਗਈ ਹੈ। ਹੋਰ ਜਾਣਕਾਰੀ ਲਈ ਇਥੇ ਕਲਿੱਕ ਕਰੋ  


BIG BREAKING: ਪੰਜਾਬ ਸਰਕਾਰ ਵੱਲੋਂ 27 ਅਪ੍ਰੈਲ ਦੀ ਛੁੱਟੀ ਦੀ ਘੋਸ਼ਣਾ

HOLIDAY ON 26TH APRIL BY PUNJAB GOVT 

ਖ਼ਬਰ ਮੁਤਾਬਕ ਸ: ਪ੍ਰਕਾਸ਼ ਸਿੰਘ ਬਾਦਲ ਦੀ ਮੌਤ 'ਤੇ ਕੱਲ੍ਹ ਪੰਜਾਬ 'ਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ ਇਹ ਐਲਾਨ ਪੰਜਾਬ ਸਰਕਾਰ ਨੇ ਕੀਤਾ ਹੈ। 

ਰੋਜ਼ਾਨਾ ਸਪੋਕਸਮੈਨ ਵਲੋਂ ਵੀ 26 ਅਪ੍ਰੈਲ ਦੀ ਛੁੱਟੀ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਪੜ੍ਹੋ ਇਥੇ 

UPDATES: 26 ਅਪ੍ਰੈਲ ਨਹੀਂ, 27 ਅਪ੍ਰੈਲ ਨੂੰ ਹੋਵੇਗੀ ਛੁੱਟੀ 


BREAKING NEWS: ਪ੍ਰੈਕਟੀਕਲ ਪ੍ਰੀਖਿਆਵਾਂ ਅੱਜ ਹੀ ਲਈਆਂ ਜਾਣ, ਪ੍ਰੀਖਿਆਵਾਂ ਦੇ ਸ਼ਡਿਊਲ ਵਿਚ ਤਬਦੀਲੀ ਨਹੀਂ - ਕੰਟ੍ਰੋਲਰ ਪ੍ਰੀਖਿਆਵਾਂ 


ਅੱਜ ਦੀ ਛੁੱਟੀ ਸਬੰਧੀ ਤੁਰੰਤ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਜਾਵੇ - ਜ਼ਿਲ੍ਹਾ ਸਿੱਖਿਆ ਅਫ਼ਸਰ 


NO HOLIDAY TODAY: ਅੱਜ ਦੀ ਸਰਕਾਰੀ ਛੁੱਟੀ ਨਹੀਂ, ਕੋਈ ਅਧਿਸੂਚਨਾ ਜਾਰੀ ਨਹੀਂ PTC NEWS 

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PUNJAB RATION DEPOT BHRTI 2024 District wise vacancies;ਪੇਂਡੂ ਅਤੇ ਸ਼ਹਿਰੀ ਸਸਤੇ ਰਾਸ਼ਨ ਦੇ ਡਿਪੂਆਂ ਦੀਆਂ ਅਸਾਮੀਆਂ ਤੇ ਭਰਤੀ, ਕਰੋ ਅਪਲਾਈ

PUNJAB PENDU RATION DEPOT BHARTI 2 024 : VILLAGE WISE VACANCY DETAILS 2024 ਪੇਂਡੂ ਅਤੇ ਸ਼ਹਿਰੀ ਸਸਤੇ ਰਾਸ਼ਨ ਦੇ ਡਿਪੂਆਂ ਦੀਆਂ ਅਸਾਮੀਆਂ ਤੇ ਭਰਤੀ, ਇਸ਼ਤਿ...

RECENT UPDATES

Trends