ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ 8 ਮਈ ਤੋ 15 ਮਈ ਤੱਕ ਅਧਿਆਪਕ ਵਰਗ ਦੀਆ ਵਿੱਤੀ ਅਤੇ ਵਿਭਾਗੀ ਮਸਲਿਆਂ ਨੂੰ ਲੈਕੇ ਮੰਗ ਪੱਤਰ/ਰੋਸ ਪੱਤਰ ਮੁੱਖ ਮੰਤਰੀ ,ਵਿੱਤ ਮੰਤਰੀ ਅਤੇ ਸਿਖਿਆ ਮੰਤਰੀ ਪੰਜਾਬ ਨੂੰ ਪੰਜਾਬ ਭਰ ਦੇ ਡਿਪਟੀ ਕਮਿਸ਼ਨਰਾਂ/ਐਸ ਡੀ ਐਮਜ ਰਾਹੀ ਭੇਜੇ ਜਾਣਗੇ - ਪਨੂੰ , ਲਹੌਰੀਆ

 ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ 8 ਮਈ ਤੋ 15 ਮਈ ਤੱਕ ਅਧਿਆਪਕ ਵਰਗ ਦੀਆ ਵਿੱਤੀ ਅਤੇ ਵਿਭਾਗੀ ਮਸਲਿਆਂ ਨੂੰ ਲੈਕੇ ਮੰਗ ਪੱਤਰ/ਰੋਸ ਪੱਤਰ ਮੁੱਖ ਮੰਤਰੀ ,ਵਿੱਤ ਮੰਤਰੀ ਅਤੇ ਸਿਖਿਆ ਮੰਤਰੀ ਪੰਜਾਬ ਨੂੰ ਪੰਜਾਬ ਭਰ ਦੇ ਡਿਪਟੀ ਕਮਿਸ਼ਨਰਾਂ/ਐਸ ਡੀ ਐਮਜ ਰਾਹੀ ਭੇਜੇ ਜਾਣਗੇ - ਪਨੂੰ , ਲਹੌਰੀਆ


ਸੂਬਾ ਪੱਧਰੀ ਕਮੇਟੀ ਦੀ ਚੋਣ 8 ਅਗੱਸਤ ਨੂੰ ਜਲੰਧਰ ਦੇਸ਼ ਭਗਤ ਹਾਲ ਵਿਖੇ ਹੋਵੇਗੀ 

ਇਸਤੋ ਪਹਿਲਾਂ ਮਈ ਚ ਬਲਾਕ ਕਮੇਟੀਆਂ ਅਤੇ ਜੁਲਾਈ ਚ ਜਿਲਾ ਕਮੇਟੀਆਂ ਦੀ ਚੋਣ ਹੋਵੇਗੀ ਮੁਕੰਮਲ । ਅਧਿਆਪਕਾਂ ਦੇ ਵਿੱਤੀ ਨੁਕਸਾਨ ਦੀ ਭਰਪਾਈ ਕਰਨ ਅਤੇ ਮਾਨਸਿਕ ਪ੍ਰਸ਼ਾਨੀ ਤੋ ਨਿਜਾਤ ਦਿਵਾਉਣ ਲਈ ਹੋਵੇਗਾ ਸੰਘਰਸ਼ । ਅੱਜ ਜਲੰਧਰ ਵਿਖੇ ਗੁਰੂ ਨਾਨਕ ਲਾਇਬਰੇਰੀ ਨਜਦੀਕ ਦੇਸ਼ ਭਗਤ ਹਾਲ ਜਲੰਧਰ ਵਿਖੇ ਪਰਾਇਮਰੀ ਐਲੀਮੈਟਰੀ ਅਧਿਆਪਕ ਵਰਗ ਦੀਆ ਅਹਿਮ ਮੰਗਾਂ ਤੇ ਯੂਨੀਅਨ ਦੀਆ ਚੋਣਾਂ ਨੂੰ ਲੈਕੇ ਹੋਈ ਜਿਸ ਵਿੱਚ ਪੰਜਾਬ ਭਰ ਦੇ ਵੱਖ ਵੱਖ ਜਿਲਿਆਂ ਚੋ ਸਟੇਟ ਆਗੂ , ਜਿਲਾ ਪ੍ਰਧਾਨ ਅਤੇ ਜਨਰਲ ਸਕੱਤਰ ਸ਼ਾਮਿਲ ਹੋਏ । ਈ ਟੀ ਯੂ (ਰਜਿ) ਸੂਬਾ ਕਮੇਟੀ ਨੇ ਪੰਜਾਬ ਸਰਕਾਰ ਵੱਲੋ ਪੇ ਕਮਿਸ਼ਨ ਰਿਪੋਰਟ ਦੀਆਂ ਤਰੁਟੀਆਂ ਦੂਰ ਨਾ ਕਰਨਾ, ਬਕਾਇਆ ਨਾ ਦੇਣਾਂ ,ਪੁਰਾਣੀ ਪੈਨਸ਼ਨ ਸਕੀਮ ਨਾ ਦੇਣ ,ਬੰਦ ਕੀਤੇ ਭੱਤੇ ਪੇਂਡੂ ,ਬਾਰਡਰ ,ਹੈਡੀਕੈਪਡ ਤੇ ਹੋਰ ਭੱਤੇ ਲਾਗੂ ਨਾ ਕਰਨਾਂ ਤੇ ਹੋਰ ਵਿਭਾਗੀ ਮਸਲਿਆਂ ਚ ਬੀ ਪੀ ਈਓਜ ਪਰਮੋਸ਼ਨਾਂ ਹੈਡ ਟੀਚਰਜ/ਸੈਟਰ ਹੈਡ ਟੀਚਰਜ /ਮਾਸਟਰ ਕੇਡਰ ਪਰਮੋਸ਼ਨਾਂ ਅਤੇ ਕੱਚੇ ਅਧਿਆਪਕ ਪੱਕੇ ਨਾ ਕਰਨ ,ਤੇ ਰਹਿੰਦੀਆਂ ਪਰੀ ਪਰਾਇਮਰੀ /ਪਰਾਇਮਰੀ ਈ ਟੀ ਟੀ ਭਰਤੀਆਂ ਨਾ ਕਰਨ ,ਦੇ ਰੋਸ ਵਜੋ ਸੂਬਾ ਕਮੇਟੀ ਵੱਲੋ ਫੈਸਲਾ ਹੋਇਆ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਸੰਘਰਸ਼ ਦੇ ਪਹਿਲੇ ਪੜਾਅ ਤਹਿਤ 8 ਮਈ ਤੋ 15 ਮਈ ਤੱਕ ਅਧੀਆਪਕ ਵਰਗ ਦੀਆ ਵਿੱਤੀ ਅਤੇ ਵਿਭਾਗੀ ਮਸਲਿਆਂ ਨੂੰ ਲੈਕੇ ਮੰਗ ਪੱਤਰ /ਰੋਸ ਪੱਤਰ ਮੁੱਖ ਮੰਤਰੀ ,ਵਿੱਤ ਮੰਤਰੀ ਅਤੇ ਸਿਖਿਆ ਮੰਤਰੀ ਪੰਜਾਬ ਨੂੰ ਪੰਜਾਬ ਭਰ ਦੇ ਡਿਪਟੀ ਕਮਿਸ਼ਨਰਾਂ/ਐਸ ਡੀ ਐਮਜ ਰਾਹੀ ਭੇਜੇ ਜਾਣ ਦਾ ਫੈਸਲਾ ਹੋਇਆ। ਇਸਤੋ ਇਲਾਵਾ ਇਹ ਵੀ ਫੈਸਲਾ ਹੋਇਆ ਕਿ ਯੂਨੀਅਨ ਨੂੰ ਮਜਬੂਤ ਕਰਨ ਲਈ ਚੋਣ ਪਰੋਗਰਾਮ ਤਹਿਤ ਨਵੀਆਂ ਕਮੇਟੀਆਂ ਦੀ ਚੋਣਾਂ ਮੁਕੰਮਲ ਕਰਨ ਦਾ ਫੈਸਲਾ ਹੋਇਆ ।ਸੂਬਾ ਪੱਧਰੀ ਕਮੇਟੀ ਦੀ ਚੋਣ 8 ਅਗੱਸਤ ਦੂਸਰਾ ਸ਼ਨੀਵਾਰ ਨੂੰ ਜਲੰਧਰ ਦੇਸ਼ ਭਗਤ ਹਾਲ ਵਿਖੇ ਹੋਵੇਗੀ ।

ਇਸਤੋ ਪਹਿਲਾਂ ਮਈ ਚ ਬਲਾਕ ਕਮੇਟੀਆਂ ਅਤੇ ਜੁਲਾਈ ਚ ਜਿਲਾ ਕਮੇਟੀਆਂ ਦੀ ਚੋਣ ਮੁਕੰਮਲ ਕੀਤੀ ਜਾਵੇਗੀ ।ਯੂਨੀਅਨ ਦੀ ਮੈਬਰਸ਼ਿਪ ਦਾ ਪਰੋਗਰਾਮ ਵੀ ਉਲੀਕਿਆ ਗਿਆ* 

ਅੱਜ ਦੀ ਮੀਟਿੰਗ ਚ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋ ਦਾਖਲਿਆਂ ਸਬੰਧੀ ਅਧਿਆਪਕਾਂ ਉਪਰ ਬੇਲੋੜਾ ਪ੍ਰੈਸ਼ਰ ਪਾਉਣ ਦੀ ਨਿੰਦਾ ਕਰਦਿਆਂ ਕਿਹਾ ਕਿ ਬੇਲੋੜਾ ਪ੍ਰੈਸ਼ਰ ਪਾਉਣ ਦੀ ਜਗਾ ਸਰਕਾਰ ਦਾਖਲਾ ਵਧਾਉਣ ਲਈ ਜਮਾਤਵਾਰ ਅਧਿਆਪਕ ਦੇਵੇ ਤੇ ਅਧਿਆਪਕ ਵਿਦਿਆਰਥੀ ਅਨੁਪਾਤ ਘਟਾਵੇ ਤੇ ਅਧਿਆਪਕਾਂ ਕੋਲੋ ਬੇਲੋੜੇ ਗੈਰਵਿਦਿਅਕ, ਆਨਲਾਈਨ ਕੰਮਾਂ ਦੀ ਜਗਾ ਡਾਟਾ ਐਟਰੀ ਅਪਰੇਟਰਜ ਵੀ ਦੇਵੇ ਅਤੇ ਸਫਾਈ ਸੇਵਿਕਾ ਤੇ ਹੋਰ ਲੋੜਾ ਦਾ ਪ੍ਰਬੰਧ ਤੁਰੰਤ ਕਰੇ |ਸੂਬਾ ਕਮੇਟੀ ਵੱਲੋ ਕਿਹਾ ਕਿ ਜੇਕਰ ਤੁਰੰਤ ਸਰਕਾਰ ਨੇ ਸਾਡੀਆ ਮੰਗਾਂ ਨਾ ਮੰਨੀਅਆਂ ਤਾ ਸਂਘਰਸ਼ ਹੋਵੇਗਾ । ਅੱਜ ਦੀ ਮੀਟਿੰਗ ਚ ਸੂਬਾਈ ਆਗੂ ਹਰਜਿੰਦਰ ਪਾਲ ਸਿੰਘ ਪੰਨੂੰ ,ਨਰੇਸ਼ ਪਨਿਆੜ , ਹਰਕ੍ਰਿਸ਼ਨ ਮੋਹਾਲੀ , ਦਲਜੀਤ ਸਿੰਘ ਲਹੌਰੀਆ , ਗੁਰਿੰਦਰ ਸਿੰਘ ਘੁਕੇਵਾਲੀ, ਬੀ ਕੇ ਮਹਿਮੀ ਸਰਬਜੀਤ ਸਿੰਘ ਖਡੂਰ ਸਾਹਿਬ, ਸੋਹਣ ਸਿੰਘ ਮੋਗਾ,ਰਵੀ ਵਾਹੀ,ਤਰਸੇਮ ਲਾਲ ਜਲੰਧਰ ,ਅਸ਼ੋਕ ਸਰਾਰੀ , ਸੁਖਦੇਵ ਸਿੰਘ ਬੈਨੀਪਾਲ , ਰਿਸ਼ੀ ਕੁਮਾਰ ਜਲੰਧਰ ,ਹਰਪ੍ਰੀਤ ਪਰਮਾਰ,ਦਿਲਬਾਗ ਸਿੰਘ ਬੌਡੇ, , ਜਗਨਂਦਨ ਸਿਂਘ ਫਾਜਿਲਕਾ, ਲਖਵਿੰਦਰ ਸਿੰਘ ਕੈਰੇ ਹੁਸ਼ਿਆਰਪੁਰ,ਜਸਵੰਤ ਸਿੰਘ ਸ਼ੇਖੜਾ ਸੁਰਿਂਦਰ ਕੁਮਾਰ ਮੋਗਾ ਅਸ਼ਵਨੀ ਫੱਜੂਪੁਰ,,ਜਨਕ ਰਾਜ ਮੋਹਾਲੀ ਸੁਰਜੀਤ ਸਮਰਾਟ, ਪਰਮਿੰਦਰ ਚੋਹਾਨ ਸਤੀਸ਼ ਕੁਮਾਰ ਫਾਜਿਲਕਾ , ਸੁਖਦੇਵ ਸਿੰਘ ਵੇਰਕਾ ,ਨਰਿੰਦਰ ਕਾਲੜਾ,ਸੰਜੀਵ ਭਾਰਦਵਾਜ ,ਰਵਿੰਦਰ ਕੁਮਾਰ ਜਲੰਧਰ ਜਸਵੰਤ ਸਿੰਘ ,ਸ਼ੇਖਰ ਚੰਦ ਦਿਲਬਾਗ ਸਿੰਘ ਜਲੰਧਰ ,ਰਿਆਜ ਮੁਹੰਮਦ ਮੋਗਾ, ਤੇ ਹੋਰ ਕਈ ਆਗੂ ਸ਼ਾਮਿਲ ਸਨ ।

💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends