Showing posts with label LEAVES FOR TEACHERS ( QUARANTINE LEAVE ETC). Show all posts
Showing posts with label LEAVES FOR TEACHERS ( QUARANTINE LEAVE ETC). Show all posts

LTC RULES PUNJAB GOVT EMPLOYEES: LTC RULES PDF DOWNLOAD HERE

lTC  rules for punjab government employees 2022



  •  How many days leave required for LTC?
  • Can a Government servant on LTC undertake a journey by road?
  • Who all are eligible for LTC?
  • What is the maximum amount of LTC advance granted
  • to the Government servants?
  • What is grace period in LTC?
  • Can I take 2 LTC a year?
  • How many times LTC can be claimed in a year?
  • How many times LTC can be availed in a year?
  • How is LTC calculated?
  • Can we do break journey in LTC?

 ਪੰਜਾਬ ਸਰਕਾਰ ਦੇ ਪੱਤਰ ਨੰ: 6/51/2009-6ਪੀ.ਪੀ.3/1617, ਮਿਤੀ 03,12.2010   ਪੰਜਾਬ ਸਰਕਾਰ ਨੇ ਆਪਣੇ ਕਰਮਚਾਰੀਆਂ ਨੂੰ ਉਨ੍ਹਾਂ ਦੀ ਗ੍ਰੇਡ ਪੇ ਅਨੁਸਾਰ 5 ਕੈਟੇਗਰੀਆਂ ਵਿੱਚ ਹੇਠ ਅਨੁਸਾਰ ਵੰਡਦੇ ਹੋਏ ਐਲ.ਟੀ.ਸੀ. ਦੀਆਂ ਸਹੂਲਤਾਂ ਨੂੰ ਸੋਧਣ ਦਾ ਫੈਸਲਾ ਕੀਤਾ ਹੈ : 
LTC rules for Punjab Government employees pdf
LTC rules for Punjab Government pensioners
Punjab Govt LTC block year
Punjab Civil Services Rules, Volume 1

 ਕੈਟਾਗਰੀ 
I ਰੁ. 10,000/- ਅਤੇ ਇਸ ਤੋਂ ਵੱਧ 
II 7600/- ਤੋਂ ਰੁ: 9999/- ਤੱਕ 
III ਰੁ: 5400/- ਤੋਂ ਰੁ: 7599/- ਤੱਕ
IV  ਰੁ: 3800/- ਤੋਂ ਰੁ: 5399/- ਤੱਕ
V  ਰੁ:3800/- ਤੋਂ ਘੱਟ  



Ltc Rules Punjab government rules 2022 pdf download here

EX INDIA LEAVE : PROFORMA : ALL LETTERS: ਮੁਲਾਜ਼ਮਾਂ ਨੂੰ ਵਿਦੇਸ਼ ਛੁੱਟੀ ਸਬੰਧੀ ਪੱਤਰ

EX INDIA LEAVE EDUCATION DEPARTMENT LETTERS


ਡਾਇਰੈਕਟਰ ਸਿੱਖਿਆ ਵਿਭਾਗ ਦੇ ਪੱਤਰ ਨੰਬਰ 15/36-2016 ਕੋ. ਸੈਲ (1)/172  ਮਿਤੀ 11-4-2018 ਅਨੁਸਾਰ ਐਕਸ ਇੰਡੀਆ ਲੀਵ ਮਨਜ਼ੂਰ ਕਰਨ ਦੇ ਅਧਿਕਾਰ ਦਿੱਤੇ ਗਏ ਹਨ । 


ਇਹਨਾਂ ਅਧਿਕਾਰਾਂ  ਅਨੁਸਾਰ  15 ਦਿਨਾਂ ਤੱਕ ਡੀ.ਡੀ.ਓ, 30 ਦਿਨਾਂ ਤੱਕ ਜਿਲ੍ਹਾ ਸਿੱਖਿਆ ਅਫਸਰ, 45 ਦਿਨਾਂ ਤੱਕ ਡੀ.ਪੀ.ਆਈ 60 ਦਿਨਾਂ ਤੱਕ ਸਕੱਤਰ ਸਕੂਲ ਸਿੱਖਿਆ, 90 ਦਿਨਾਂ ਤੱਕ ਸਿੱਖਿਆ ਮੰਤਰੀ, ਤਿੰਨ ਮਹੀਨੇ ਤੋਂ ਵੱਧ ਮੁੱਖ ਮੰਤਰੀ ਕੋਲ ਵਿਦੇਸ਼ੀ ਛੁੱਟੀ ਮਨਜੂਰ ਕਰਨ ਦੇ ਅਧਿਕਾਰ ਹਨ।

Important letter regarding EX INDIA LEAVE 


Letter regarding authority to aprove ex India leave and how to apply for it.


 PROFORMA FOR APPLYING EX INDIA LEAVE

Cancellation of ex India leave,if employee not go abroad.




23/09/2022: EX INDIA LEAVE: ਸਿੱਖਿਆ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਵਿਦੇਸ਼ੀ ਛੁੱਟੀ ਸਬੰਧੀ ਨਵੀਆਂ ਹਦਾਇਤਾਂ/ ਛੁੱਟੀ ਵਿੱਚ ਵਾਧੇ ਸਬੰਧੀ ਜਾਣਕਾਰੀ 


MEDICAL LEAVE/ EARNED LEAVE/ CCL/ ABORTION LEAVE/EX-INDIA LEAVE ਦੇ ਕੇਸ ਭੇਜਣ ਲਈ ਲੋੜੀਂਦੇ ਦਸਤਾਵੇਜ ਅਤੇ ਜ਼ਰੂਰੀ ਹਦਾਇਤਾਂ ਜਾਰੀ 




 

LEAVE TRAVEL CONCESSION ( LTC) : ਪੰਜਾਬ ਸਰਕਾਰ ਵੱਲੋਂ ਐਲਟੀਸੀ ਦੀ ਸਹੁਲਤ ਸਬੰਧੀ ਸਪਸ਼ਟੀਕਰਨ ਜਾਰੀ( PROFORMA FOR LTC)

LEAVE TRAVEL CONCESSION ( LTC) : ਪੰਜਾਬ ਸਰਕਾਰ ਵੱਲੋਂ ਐਲਟੀਸੀ ਦੀ ਸਹੁਲਤ ਸਬੰਧੀ ਸਪਸ਼ਟੀਕਰਨ ਜਾਰੀ( PROFORMA FOR LTC)

ਕਰਮਚਾਰੀ ਨੇ ਐਲ.ਟੀ.ਸੀ ਲੈ ਕੇ ਜਾਣਾ ਹੋਵੇ ਤਾਂ ਕਿੰਨੀਆਂ ਕਮਾਈ ਛੁੱਟੀਆਂ ਮਿਲਣਯੋਗ ਹਨ ਤੇ ਸਾਰੀ  ਸਰਵਿਸ ਦੌਰਾਨ ਕਿੰਨੀਆਂ ਛੁੱਟੀਆਂ ਮਿਲ ਸਕਦੀਆਂ ਹਨ? 

ਕਰਮਚਾਰੀ ਨੂੰ ਐਲ ਟੀ ਸੀ ਲੈ ਕੇ ਜਾਣ ਲਈ ਦਸ ਕਮਾਈ ਛੁੱਟੀਆਂ ਇਨਕੈਸ਼ ਮਿਲਣਯੋਗ ਹੁੰਦੀਆਂ ਹਨ ਤੇ ਸਾਰੀ ਸਰਵਿਸ ਦੌਰਾਨ 60 ਛੁੱਟੀਆਂ ਤੋਂ ਵੱਧ ਮਿਲਣਯੋਗ ਨਹੀਂ ਹੁੰਦੀਆਂ ਤੇ ਦੋਹਾਂ ਪਤੀ/ਪਤਨੀ ਦੇ ਸਰਕਾਰੀ ਕਰਮਚਾਰੀ ਹੋਣ ਤੇ ਦੋਹਾਂ ਨੂੰ ਹੀ 60- 60 ਕਮਾਈ ਛੁੱਟੀਆਂ ਇਨਕੈਸ਼ ਮਿਲਣਯੋਗ ਹੁੰਦੀਆਂ ਹਨ। ਸੀ ਐਸ ਆਰ ਵਾਲਿਅਮ-। ਪਾਰਟੀ ਦੋ ਚੈਪਟਰ 8 ਦੇ ਰੂਲ 8.22 ਅਨੁਸਾਰ ਇਹ ਲਾਭ ਮਿਲਣਯੋਗ ਹੈ।



EARNED LEAVE FOR STAFF ON DUTY : ਸਕੂਲਾਂ ਵਿੱਚ ਛੁੱਟੀਆਂ ਦੌਰਾਨ ਹਾਜ਼ਰ ਸਟਾਫ ਨੂੰ ਕਮਾਈ ਛੁੱਟੀ ਸਬੰਧੀ ਪੱਤਰ

ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ ਨਾਨ-ਟੀਚਿੰਗ ਸਟਾਫ਼ ਨੂੰ ਕਮਾਈ ਛੁੱਟੀਆਂ  ਦਿਤੀਆਂ ਜਾਂਦੀਆਂ ਹਨ, ਪੜ੍ਹੋ ਪੱਤਰ 

DIRECTOR OF PUBLIC INSTRUCTION (SECONDARY EDUCATION), PUNJAB


(Block-E, 4th Floor, Complex Punjab School Education Board, Phase - 8, SAS Nagar, Mohali - 160062.) (Secondary Education Branch)

To

All District Education Officers (SE/EE).Punjab.

Memo No. DPISEDUOHDAY/1/2020-SECONDARY EDUCATION-DPISE/2021180912 Dated: 04-06-202)

Subject:


Grant of vacation to the non-teaching staff working in government run schools.


Kindly refer to the subject cited above.


References are being received with regard to regular attendance of non-teaching staff like Clerks, SLAs, Peons etc in summer vacation of governmentschools.


2.0 In this regard, it is clarified that the non-teaching staff like Clerks, SLAS, Peons etc. are entitled to the benefit of full earned leave as per their entitlement, hence such personnel cannot be treated to have worked in the vacation Department. Whereas, as per provisions contained in Rule 8.117 of the Punjab CSR Volume-1, Part-1, the teaching staff working in government schools in entitled to only eight days earned leave for each completed year of service. Therefore, all Non-teaching staff working in schools is supposed to attend duty in routine as well in vacation.


3.0 However, in case any member of non-teaching staff insists upon not attending his/her duties in summer vacation, he/she may avail such vacation but subject to the condition that in the next one year such staff members shall not be entitled to any earned leave and entry to this effect shall be made in his service book.


Director of Public Instructions (S.E)Punjab



ਛੁੱਟੀਆਂ ਦੌਰਾਨ ਸੈਮੀਨਾਰ ਜਾਂ ਹੋਰ ਡਿਊਟੀ ਦੇਣ ਤੇ ਅਧਿਆਪਕਾਂ ਨੂੰ ਮਿਲਦੀ ਹੈ ਛੁੱਟੀ, ਪੜ੍ਹੋ ਡੀਪੀਆਈ ਵੱਲੋਂ ਜਾਰੀ ਹਦਾਇਤਾਂ

ਛੁਟੀਆਂ ਦੌਰਾਨ ਸੈਮੀਨਾਰ ਜਾਂ ਹੋਰ ਡਿਊਟੀ ਦੇਣ ਤੇ ਅਧਿਆਪਕਾਂ ਨੂੰ ਮਿਲਦੀ ਹੈ ਛੁੱਟੀ, ਪੜ੍ਹੋ ਡੀਪੀਆਈ ਵੱਲੋਂ ਜਾਰੀ ਹਦਾਇਤਾਂ 


ਗਰਮੀ ਦੀਆਂ ਛੁੱਟੀਆਂ ਜਾਂ ਕਿਸੇ ਹੋਰ ਕਿਸਮ ਦੀਆਂ ਛੁੱਟੀਆਂ ਦੌਰਾਨ ਅਧਿਆਪਕਾਂ ਦੇ ਸਰਕਾਰੀ ਕੰਮ ਕਾਜ, ਸੈਮੀਨਾਰ ਦਫ਼ਤਰੀ ਡਿਊਟੀ ਲਈ ਬੁਲਾਇਆ ਜਾਂਦਾ ਹੈ ਤਾਂ ਜਿਹੜਾ ਅਧਿਆਪਕ ਛੁੱਟੀਆਂ ਦੌਰਾਨ ਕੰਮ ਕਰਦਾ ਹੈ ਉਹ ਨਿਯਮਾਂ ਅਧੀਨ ਛੁੱਟੀ ਵਾਲੇ ਦਿਨ ਕੀਤੇ ਕੰਮ ਦੇ ਈਵਜ ਵਿੱਚ ਬਣਦੀ ਛੁੱਟੀ ਦਾ ਹਕਦਾਰ ਹੁੰਦਾ ਹੈ ।



ਇਸ ਸਬੰਧੀ ਡਾਇਰੈਕਟਰ ਸਿਖਿਆ ਵਿਭਾਗ ਵੱਲੋਂ ਸਮੂਹ  ਸਕੂਲ ਮੁਖੀਆਂ ਨੂੰ ਪੱਤਰ ਨੰਬਰ H-15/143-06  ਅ II (4)  ਮਿਤੀ ਚੰਡੀਗੜ੍ਹ 26-6-2006 ਜਾਰੀ ਕਰ ਹਦਾਇਤ ਕੀਤੀ ਗਈ ਹੈ  ਜਿਨ੍ਹਾਂ ਵੀ ਅਧਿਆਪਕਾਂ ਨੇ ਛੁੱਟੀਆਂ ਦੌਰਾਨ ਕੋਈ ਸੈਮੀਨਾਰ ਲਗਾਏ ਹਨ ਜਾਂ ਕੋਈ ਡਿਊਟੀ ਦਿੱਤੀ ਹੈ ਉਨ੍ਹਾਂ ਦੀ ਇਵਜ਼ ਵਿੱਚ ਨਿਯਮਾਂ ਅਧੀਨ ਛੁੱਟੀ ਜੋ ਵੀ ਡਿਊ ਬਣਦੀ ਹੈ ਦੇ ਦਿੱਤੀ ਜਾਵੇ ਅਤੇ ਇਸ ਸਬੰਧੀ ਪੰਜਾਬ ਸੀ.ਐਸ.ਆਰ. ਦੇ ਨਿਯਮਾਂ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇ। 

ਪੜ੍ਹੋ ਪੱਤਰ 


ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ (ਸੈ ਸਿ ) ਪੰਜਾਬ, ਚੰਡੀਗੜ੍ਹ


ਵੱਲ

ਰਾਜ ਦੇ ਸਮੂਹ ਮੰਡਲ ਜਿਲ੍ਹਾ ਸਿੱਖਿਆ ਅਫ਼ਸਰ (ਸੈ ਸਿ )/(ਐ.ਸਿ) ਮੀਮੋ ਨੰਬਰ H-15/143-06  ਅ II (4)  ਮਿਤੀ ਚੰਡੀਗੜ੍ਹ 26-6-2006

ਛੁੱਟੀਆਂ ਦੌਰਾਨ ਕੰਮ ਕਰਦੇ ਅਧਿਆਪਕਾਂ ਨੂੰ ਈਵਜ਼ ਵਿੱਚ ਬਣਦੀ ਛੁੱਟੀ ਦੇਣ ਬਾਰੇ।

"ਕੁੱਝ ਜੱਥੇਬੰਦੀਆਂ ਵੱਲੋਂ ਮੇਰੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਗਰਮੀ ਦੀਆਂ ਛੁੱਟੀਆਂ ਜਾਂ ਕਿਸੇ ਹੋਰ ਕਿਸਮ ਦੀਆਂ ਛੁੱਟੀਆਂ ਦੌਰਾਨ ਅਧਿਆਪਕਾਂ ਦੇ ਸਰਕਾਰੀ ਕੰਮ ਕਾਜ, ਸੈਮੀਨਾਰ ਦਫ਼ਤਰੀ ਡਿਊਟੀ ਲਈ ਬੁਲਾਇਆ ਜਾਂਦਾ ਹੈ ਤਾਂ ਜਿਹੜਾ ਅਧਿਆਪਕ ਛੁੱਟੀਆਂ ਦੌਰਾਨ ਕੰਮ ਕਰਦਾ ਹੈ ਉਹ ਨਿਯਮਾਂ ਅਧੀਨ ਛੁੱਟੀ ਵਾਲੇ ਦਿਨ ਕੀਤੇ ਕੰਮ ਦੇ ਈਵਜ ਵਿੱਚ ਬਣਦੀ ਛੁੱਟੀ ਦਾ ਹਕਦਾਰ ਹੁੰਦਾ ਹੈ।‌‌‌‌‌‌‌‌‌PB.JOBSOFTODAY.IN

 ਇਸ ਸਬੰਧ ਵਿੱਚ ਆਪ ਦੇ ਅਧੀਨ ਆਉਂਦੇ ਸਮੂਹ ਅਮਲੇ ਸਕੂਲ ਮੁਖੀਆਂ ਦੇ ਧਿਆਨ ਵਿੱਚ ਇਹ ਗੱਲ ਲਿਆ ਦਿੱਤੀ ਜਾਵੇ ਕਿ ਜਿਨ੍ਹਾਂ ਵੀ ਅਧਿਆਪਕਾਂ ਨੇ ਛੁੱਟੀਆਂ ਦੌਰਾਨ ਕੋਈ ਸੈਮੀਨਾਰ ਲਗਾਏ ਹਨ ਜਾਂ ਕੋਈ ਡਿਊਟੀ ਦਿੱਤੀ ਹੈ ਉਨ੍ਹਾਂ ਦੀ ਇਵਜ਼ ਵਿੱਚ ਨਿਯਮਾਂ ਅਧੀਨ ਛੁੱਟੀ ਜੋ ਵੀ ਡਿਊ ਬਣਦੀ ਹੈ ਦੇ ਦਿੱਤੀ ਜਾਵੇ ਅਤੇ ਇਸ ਸਬੰਧੀ ਪੰਜਾਬ ਸੀ.ਐਸ.ਆਰ. ਦੇ ਨਿਯਮਾਂ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇ। ਇਹ ਵੀ ਲਿਖਿਆਂ ਜਾਂਦਾ ਹੈ ਕਿ ਅਜਿਹੀਆਂ ਕਲੋਹੀਫਿਕੇਸ਼ਨਾਂ ਲਈ ਵਿਭਾਗ ਨਾਲ ਕਿਸ ਕਿਸਮ ਦੀ ਲਿਖਾ ਪੜ੍ਹੀ ਨਾ ਕੀਤੀ ਜਾਵੇ ਸਗੋਂ ਸਮੂਹ ਸਕੂਲ ਮੁਖੀਆਂ ਨੂੰ ਆਪਣੇ ਸਕੂਲਾਂ ਦੀਆ ਲਾਇਬਰੇਰੀਆਂ ਵਿੱਚ ਸੀ.ਐਸ.ਆਰ./ਐਜੂਕੇਸ਼ਨ ਕੰਡ/ਵਿਤੀ ਰੂਲ, ਪੰਜਾਬ ਪਨੀਸ਼ਮੈਂਟ ਅਤੇ ਅਪੀਲ ਰੂਲਜ਼ ਆਦਿ ਸਮੂਹ ਦਸਤਾਵੇਜ਼ ਰੱਖਣ ਲਈ ਹਦਾਇਤ ਕਰ ਦਿੱਤੀ ਜਾਵੇ ਤਾ ਜੋ ਉਹ ਇਨ੍ਹਾਂ ਨੂੰ ਪੜ੍ਹ ਕੇ ਪੂਰੀ ਪੂਰੀ ਜਾਣਕਾਰੀ ਹਾਸਲ ਕਰ ਸਕਣ ਅਤੇ ਸਰਕਾਰ/ਵਿਭਾਗ ਦੀਆਂ ਹਦਾਇਤਾਂ ਨੂੰ ਲਾਗੂ ਕਰ ਸਕਣ।

ਡਾਇਰੈਕਟਰ ਸਿੱਖਿਆ ਵਿਭਾਗ (ਸੈ. ਸਿ) ਪੰਜਾਬ, ਚੰਡੀਗੜ੍ਹ।

LETTER REGARDING SPECIAL LEAVE FOR TEACHERS WHO WORK DURING HOLIDAYS READ HERE 

NO CHILD CARE LEAVE DURING DECEMBER TO FEBRUARY: ਪੰਜਾਬ ਦੀਆਂ ਇਸਤਰੀ ਕਰਮਚਾਰਨਾਂ/ਅਧਿਆਪਕਾਵਾਂ ਲਈ ਚਾਈਲਡ ਕੇਅਰ ਲੀਵ ਸਬੰਧੀ ਕੁਝ ਵਿਸ਼ੇਸ਼ ਹਦਾਇਤਾਂ

ਸਕੂਲ ਸਿੱਖਿਆ ਵਿਭਾਗ, ਪੰਜਾਬ ਦੀਆਂ ਇਸਤਰੀ ਕਰਮਚਾਰਨਾਂ/ਅਧਿਆਪਕਾਵਾਂ ਲਈ ਚਾਈਲਡ ਕੇਅਰ ਲੀਵ ਸਬੰਧੀ ਕੁਝ ਵਿਸ਼ੇਸ਼ ਹਦਾਇਤਾਂ।

ਮੀਮੋ ਨੰ: 15/51-12 ਕੋ ਸੈਲ (1)/492 ਮਿਤੀ: - 26-11-2015 




LEAVE DURING NOVEMBER - DECEMBER: ਅਧਿਆਪਕ ਨਵੰਬਰ- ਦਸੰਬਰ ਮਹੀਨੇ 2‌ ਤੋਂ ਜ਼ਿਆਦਾ ਅਚਨਚੇਤ ਛੁੱਟੀਆਂ ਨਾਂ ਲੈਣ - ਸਿੱਖਿਆ ਵਿਭਾਗ

LEAVE DURING NOVEMBER - DECEMBER: ਅਧਿਆਪਕ ਨਵੰਬਰ- ਦਸੰਬਰ ਮਹੀਨੇ 2‌ ਤੋਂ ਜ਼ਿਆਦਾ ਅਚਨਚੇਤ ਛੁੱਟੀਆਂ ਨਾਂ ਲੈਣ - ਸਿੱਖਿਆ ਵਿਭਾਗ  


ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ  ਸਮੂਹ ਜਿਲ੍ਹਾ ਸਿੱਖਿਆ ਅਫਸਰਾਂ (ਸੈ.ਸਿ./ਐ.ਸਿ.), ਨੂੰ  ਮੀਮੋ ਨੰਬਰ  AD(co)/SSE/2018/10921037 ਮਿਤੀ: 21-11-18 ਅਤੇ ਪੱਤਰ ਨੰਬਰ DPI SE - CORDOCIRC/63/ 2020265523 ਮਿਤੀ 23/10/2020 ਰਾਹੀਂ ਸਕੂਲ ਸਟਾਫ ਵੱਲੋਂ ਨਵੰਬਰ ਅਤੇ ਦਸੰਬਰ ਮਹੀਨੇ ਵਿੱਚ ਲਈਆਂ ਜਾਣ ਵਾਲੀਆਂ ਇੱਤਫਾਕੀਆ ਛੁੱਟੀਆਂ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। 


ਸਕੂਲ ਸਟਾਫ ਵੱਲੋਂ ਨਵੰਬਰ ਅਤੇ ਦਸੰਬਰ ਮਹੀਨੇ ਵਿੱਚ ਲਈਆਂ ਜਾਣ ਵਾਲੀਆਂ ਇੱਤਫਾਕੀਆ ਛੁੱਟੀਆਂ ਸੰਬੰਧੀ ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ  ਬਹੁਤ ਸਾਰੇ ਸਟਾਫ ਵੱਲੋਂ ਸਾਲ ਦੀਆਂ ਇੱਤਫਾਕੀਆ ਛੁੱਟੀਆਂ ਖਤਮ ਕਰਨ ਦੇ ਮੰਤਵ ਨਾਲ, ਸਾਲ ਦੇ ਅੰਤ ਵਿੱਚ ਭਾਵ ਨਵੰਬਰ ਅਤੇ ਦਸੰਬਰ ਮਹੀਨੇ ਵਿੱਚ ਅਕਸਰ ਜ਼ਿਆਦਾ ਛੁੱਟੀਆਂ ਲਈਆਂ ਜਾਂਦੀਆਂ ਹਨ ਜਦਕਿ ਇਨ੍ਹਾਂ ਮਹੀਨਿਆਂ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਦਾ ਜ਼ੋਰ ਹੁੰਦਾ ਹੈ।

ALSO READ:

LEAVE DURING NOVEMBER DECEMBER ਕੀ 2 ਅਚਨਚੇਤ ਛੁੱਟੀਆਂ ਹੀ ਲੈ ਸਕਣਗੇ ਅਧਿਆਪਕ


CASUAL LEAVE FOR TEACHERS: ਇੱਕ ਦਿਨ ਕਿਨੇਂ ਅਧਿਆਪਕਾਂ ਨੂੰ ਮਿਲ ਸਕੇਗੀ ਛੁੱਟੀ, ਪੜ੍ਹੋ ਇਥੇ 

 ਸਕੂਲ ਸਟਾਫ ਦੁਆਰਾ ਉਕਤ ਮਹੀਨਿਆਂ ਵਿੱਚ ਜ਼ਿਆਦਾ ਇੱਤਫਾਕੀਆ ਛੁੱਟੀਆਂ ਲੈਣ ਕਾਰਨ ਜਿੱਥੇ ਸਕੂਲ ਦਾ ਪ੍ਰਬੰਧ ਚਲਾਉਣ 'ਚ ਦਿੱਕਤ ਪੇਸ਼ ਆਉਂਦੀ ਹੈ, ਉੱਥੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੀ ਨੁਕਸਾਨ ਹੁੰਦਾ ਹੈ।


ਵਿਦਿਆਰਥੀਆਂ ਦੀ ਪੜ੍ਹਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ  ਲਿਖਿਆ ਗਿਆ ਹੈ ਕਿ ਉਨ੍ਹਾਂ ਅਧੀਨ ਪੈਂਦੇ ਸਕੂਲਾਂ ਵਿੱਚ ਕੰਮ ਕਰਦੇ ਸਮੂਹ ਸਕੂਲ ਅਮਲੇ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਨਵੰਬਰ ਅਤੇ ਦਸੰਬਰ ਮਹੀਨੇ ਵਿੱਚ 2 ਤੋਂ ਵੱਧ ਇੱਤਫਾਕੀਆ ਛੁੱਟੀਆਂ (ਪ੍ਰਤੀ ਮਹੀਨਾ 2 ਇੱਤਫਾਕੀਆ ਛੁੱਟੀਆਂ) ਲੈਣ ਤੋਂ ਗੁਰੇਜ਼ ਕਰਨ।

LETTER REGARDING LEAVE FOR TEACHER DURING NOVEMBER AND DECEMBER MONTH 
READ OFFICIAL LETTER HERE 




CASUAL LEAVE INSTRUCTION: ਅਚਨਚੇਤ ਛੁੱਟੀਆਂ ਦੌਰਾਨ ਸਟਾਫ ਦੀ ਹਾਜਰੀ ਅਤੇ ਛੁੱਟੀ ਦਾ ਇੰਦਰਾਜ ਕਰਨ ਸਬੰਧੀ ਮੌਜੂਦਾ ਹਦਾਇਤਾਂ

ਚੰਡੀਗੜ੍ਹ, 

 ਸਕੂਲਾਂ ਵਿੱਚ ਅਧਿਆਪਕਾਂ ਵੱਲੋਂ ਲਈ ਜਾਂਦੀ ਇੱਤਫਾਕੀਆ ਇੱਕ ਤਿਹਾਈ ਛੁੱਟੀ/ਅੱਧੀ ਛੁੱਟੀ ਸੰਬੰਧੀ ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ  ਹਦਾਇਤਾਂ ਜਾਰੀ ਕੀਤੀਆਂ ਗਈਆਂ।ਸਕੱਤਰ ਸਕੂਲ ਸਿੱਖਿਆ ਵੱਲੋਂ ਅਧਿਆਪਕਾਂ  ਵੱਲੋਂ ਇੱਤਫਾਕੀਆ ਇੱਕ ਤਿਹਾਈ ਛੁੱਟੀ/ਅੱਧੀ ਛੁੱਟੀ ਸਬੰਧੀ  ਮੀਮੋ ਨੰਬਰ AD (CO )/SSE/2018/4011118 ਮਿਤੀ 11.07.2018 ਜਾਰੀ ਕੀਤਾ ਗਿਆ ਹੈ।



ਸਿੱਖਿਆ ਸਕੱਤਰ ਵੱਲੋਂ  ਜਾਰੀ ਪੱਤਰ ਅਨੁਸਾਰ ਕਿਸੇ ਅਧਿਆਪਕ ਨੇ ਇੱਕ ਤਿਹਾਈ ਇੱਤਫਾਕੀਆ ਛੁੱਟੀ/ਅੱਧੀ ਇੱਤਫਾਕੀਆ ਛੁੱਟੀ (ਦੁਪਹਿਰ ਤੋਂ ਬਾਅਦ) ਲੈਣੀ ਹੁੰਦੀ ਹੈ, ਤਾਂ ਉਹ ਪੀਰੀਅਡ ਦੇ ਵਿਚਕਾਰ ਹੀ ਕਲਾਸ ਛੱਡ ਕੇ ਚਲੇ ਜਾਂਦੇ ਹਨ, ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ਹੈ। 

ਪੀਰੀਅਡ ਦੇ ਵਿਚਕਾਰ ਕਲਾਸ ਛੱਡ ਕੇ ਛੁੱਟੀ ਨਹੀਂ ਦਿਤੀ ਜਾਵੇਗੀ:  

ਇਸਦੇ ਸਨਮੁੱਖ ਸਮੂਹ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਗਈ  ਹੈ "ਕਿ ਅਧਿਆਪਕਾਂ ਵੱਲੋਂ ਲਈ ਜਾਂਦੀ ਇੱਕ ਤਿਹਾਈ ਇੱਤਫਾਕੀਆ ਛੁੱਟੀ/ਅੱਧੀ ਇੱਤਫਾਕੀਆ ਛੁੱਟੀ (ਦੁਪਹਿਰ ਤੋਂ ਬਾਅਦ) ਮਨਜੂਰ ਕਰਨ ਸਮੇਂ ਇਹ ਧਿਆਨ ਰੱਖਿਆ ਜਾਵੇ ਕਿ ਅਧਿਆਪਕ ਪੀਰੀਅਡ ਦੇ ਵਿਚਕਾਰ ਕਲਾਸ ਛੱਡ ਕੇ ਛੁੱਟੀ 'ਤੇ ਨਾ ਜਾਣ "

ALL ABOUT LEAVES: ਸਿੱਖਿਆ ਵਿਭਾਗ ਵੱਲੋਂ ਪੈਟਰਨਿਟੀ ਲੀਵ, ਮੈਟਰਨਿਟੀ ਲੀਵ, ਚਾਈਲਡ ਕੇਅਰ ਲੀਵ, ਐਕਸ ਇੰਡੀਆ ਲੀਵ ਸਬੰਧੀ ਹਦਾਇਤਾਂ, ਪੜ੍ਹੋ ਇਥੇ 

50 percent staff leave ssa punjab  (50% SCHOOL STAFF LEAVE SSA PUNJAB)                

50% ਸਟਾਫ ਤੋਂ ਜ਼ਿਆਦਾ ਸਟਾਫ ਦੀ ਛੁੱਟੀ ਮਨਜੂਰ ਨਹੀਂ:  

ਜਾਰੀ ਪੱਤਰ ਅਨੁਸਾਰ ਸਕੂਲ ਵਿੱਚ 50% ਸਟਾਫ ਤੋਂ ਜ਼ਿਆਦਾ ਸਟਾਫ ਦੀ ਛੁੱਟੀ ਮਨਜੂਰ ਨਹੀਂ ਕੀਤੀ ਜਾ ਸਕਦੀ । ਅਧਿਆਪਕ ਦੀ ਛੁੱਟੀ ਮਨਜ਼ੂਰ ਕਰਨ ਸਮੇਂ ਉਸ ਅਧਿਆਪਕ ਦੇ ਪੀਰੀਅਡਾਂ ਦੀ ਐਡਜੈਸਟਮੈਂਟ ਤੁਰੰਤ ਕੀਤੀ ਜਾਵੇ।

ਹਾਜ਼ਰੀ ਰਜਿਸਟਰ ਵਿੱਚ ਛੁੱਟੀ ਦਾ ਇੰਦਰਾਜ ਕਰਨ ਸਬੰਧੀ ਹਦਾਇਤਾਂ:  

ਸਿੱਖਿਆ ਸਕੱਤਰ ਵੱਲੋਂ  ਜਾਰੀ ਪੱਤਰ ਅਨੁਸਾਰ  ਇਹ ਵੀ ਹਦਾਇਤ ਹੈ  ਕਿ ਹਾਜ਼ਰੀ ਰਜਿਸਟਰ ਵਿੱਚ ਛੁੱਟੀ ਦਾ ਇੰਦਰਾਜ ਕਰਦੇ ਸਮੇਂ ' ਇੱਕ ਤਿਹਾਈ ' ਇੱਤਫਾਕੀਆ ਛੁੱਟੀ/ਅੱਧੀ ਇੱਤਫਾਕੀਆ ਛੁੱਟੀ/ਪੂਰੀ ਇੱਤਫਾਕੀਆ ਛੁੱਟੀ ਲਿਖਿਆ ਜਾਵੇ। READ OFFICIAL LETTER HERE 


ALSO READ: 

LEAVE DURING NOVEMBER - DECEMBER: ਅਧਿਆਪਕ ਨਵੰਬਰ- ਦਸੰਬਰ ਮਹੀਨੇ 2‌ ਤੋਂ ਜ਼ਿਆਦਾ ਅਚਨਚੇਤ ਛੁੱਟੀਆਂ ਨਾਂ ਲੈਣ - ਸਿੱਖਿਆ ਵਿਭਾਗ  






EX INDIA LEAVE: ਸਿੱਖਿਆ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਵਿਦੇਸ਼ ਜਾ ਕੇ ਛੁੱਟੀ ਨਹੀਂ ਵਧਾ ਸਕਣਗੇ

EX INDIA LEAVE NEW INSTRUCTIONS BY PUNJAB GOVT 

EX INDIA LEAVE: ਸਿੱਖਿਆ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਵਿਦੇਸ਼ ਜਾ ਕੇ ਛੁੱਟੀ ਨਹੀਂ ਵਧਾ ਸਕਣਗੇ


ਚੰਡੀਗੜ੍ਹ, 26 ਸਤੰਬਰ : ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਆਪਣੇ ਸਮੂਹ ਮੁਲਾਜ਼ਮਾਂ ਲਈ  ਨੂੰ ਵਿਦੇਸ਼ ਜਾਣ ਲਈ ਛੁੱਟੀ ਦੇਣ ਲਈ ਵਿਸ਼ੇਸ਼ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। 

ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਦੇਸ਼ ਵਿੱਚ ਛੁੱਟੀ(EX INDIA LEAVE ) ਲਈ ਅਪਲਾਈ ਕਰਨ ਵਾਲਾ ਅਧਿਕਾਰੀ ਜਾਂ ਕਰਮਚਾਰੀ ਵਿਦੇਸ਼ ਜਾ ਕੇ ਛੁੱਟੀ ਨੂੰ ਵਧਾਉਣ ਮੰਗ ਨਹੀਂ ਕਰ ਸਕੇਗਾ।


ਛੁੱਟੀ ਵਾਧੇ 'ਤੇ ਵਿਚਾਰ ਸਿਰਫ ਵਿਸ਼ੇਸ਼ ਸਥਿਤੀਆਂ ਜਿਵੇਂ ਕਿ ਕਿਸੇ ਵੀ ਨਾ ਟਾਲਣ ਯੋਗ ਸਥਿਤੀ ਦੇ ਠੋਸ ਸਬੂਤ ਪੇਸ਼ ਕਰਨਾ ਜਿਸ ਨਾਲ ਕਰਮਚਾਰੀ ਦੇ ਆਪਣੇ ਇਲਾਜ ਜਾਂ ਉਸਦੇ ਖੂਨ ਦੇ ਰਿਸ਼ਤੇਦਾਰ ਦੇ ਕਿਸੇ ਮੈਂਬਰ ਦਾ ਇਲਾਜ ਕਰਨ ਲਈ  ਕੀਤਾ ਜਾ ਸਕਦਾ ਹੈ।


ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਵਿਦੇਸ਼ ਜਾਣ ਲਈ ਛੁੱਟੀ ਲੈਣ ਸਮੇਂ ਸਬੰਧਤ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਲੋੜੀਂਦੇ ਦਸਤਾਵੇਜ਼ ਪੇਸ਼ ਨਹੀਂ ਕੀਤੇ ਜਾਂਦੇ, ਜਿਸ ਕਾਰਨ ਅਜਿਹੇ ਕੇਸਾਂ ਦੇ ਨਿਪਟਾਰੇ ਵਿੱਚ ਮੁਸ਼ਕਲ ਆਉਂਦੀ ਹੈ ਅਤੇ ਕਾਰਵਾਈ ਵਿੱਚ ਦੇਰੀ ਹੁੰਦੀ ਹੈ।


ਇਸ ਕਾਰਨ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜਿਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵਿਦੇਸ਼ ਜਾਕੇ , ਛੁੱਟੀ ਵਧਾਉਣ ਲਈ ਅਪਲਾਈ ਕੀਤਾ ਹੈ, ਉਨ੍ਹਾਂ ਨੂੰ ਆਪਣੀ ਅਰਜ਼ੀ ਦੇ ਨਾਲ ਵਿਭਾਗ ਵੱਲੋਂ ਜਾਰੀ ਪ੍ਰੋਫਾਰਮਾ ( download here) ਪੂਰੀ ਤਰ੍ਹਾਂ ਭਰਕੇ  ਜਮ੍ਹਾ ਕਰਨਾ ਹੋਵੇਗਾ। ( READ OFFICIAL LETTER REGARDING EX INDIA LEAVE INSTRUCTIONS (HERE)





MEDICAL LEAVE: LETTER REGARDING MEDICAL LEAVE TO EDUCATION DEPARTMENT EMPLOYEES

MEDICAL LEAVE: LETTER REGARDING MEDICAL LEAVE TO EDUCATION DEPARTMENT EMPLOYEES 


ਸਿੱਖਿਆ ਵਿਭਾਗ ਵਿਚ ਕੰਮ ਕਰ ਰਹੀ  ਹਾਂ , ਮੈਂ ਇਕ ਦਿਨ ਦੀ ਮੈਡੀਕਲ ਛੁੱਟੀ ਲਈ ਹੈ। ਕੀ ਮੈਨੂੰ ਮੈਡੀਕਲ ਸਰਟੀਫਿਕੇਟ ਦੇਣਾ ਪਵੇਗਾ ਜਾਂ ਨਹੀਂ ? 


 ਉਤਰ: ਪੰਜਾਬ ਸਰਕਾਰ, ਸਿੱਖਿਆ ਵਿਭਾਗ ਦੇ ਪੱਤਰ ਨੰਬਰ 15 /86/2015-ਕੋ. (1) ਮਿਤੀ 30.1.19 ਅਨੁਸਾਰ ਤਿੰਨ ਦਿਨ ਤੋਂ ਘੱਟ ਦੀ ਮੈਡੀਕਲ ਛੁੱਟੀ ਵਾਸਤੇ ਵੀ ਮੈਡੀਕਲ ਸਰਟੀਫਿਕੇਟ ਪੇਸ਼ ਕਰਨ ਬਾਰੇ ਲਿਖਿਆ ਗਿਆ ਹੈ। ਮੈਡੀਕਲ ਸਰਟੀਫਿਕੇਟ ਨਾ ਹੋਣ 'ਤੇ ਇਹ ਛੁੱਟੀ ਤੁਹਾਡੀ ਕਿਸੇ ਹੋਰ ਬਣਦੀ ਛੁੱਟੀ ਵਿਚੋਂ ਕੱਟ ਲਈ ਜਾਵੇਗੀਇਸ ਲਈ ਇਕ ਦਿਨ ਦੀ ਛੁੱਟੀ ਲਈ ਵੀ ਮੈਡੀਕਲ ਸਰਟੀਫਿਕੇਟ ਦੇਣਾ ਬਣਦਾ ਹੈ।

 

HIGHER EDUCATION AND EX-INDIA LEAVE DURING PROBATION: ਸਿੱਖਿਆ ਵਿਭਾਗ ਦੇ ਕਰਮਚਾਰੀਆਂ ਨੂੰ ਪਰਖ ਸਮੇਂ ਦੌਰਾਨ ਉੱਚ ਯੋਗਤਾ ਅਤੇ ਵਿਦੇਸ਼ੀ ਛੁੱਟੀ ਸਬੰਧੀ ਸਪਸ਼ਟੀਕਰਨ

PUNJAB GOVT RULES REGARDING HIGHER EDUCATION AND EX-INDIA LEAVE FOR EDUCATION DEPARTMENT EMPLOYEES  
ਉੱਚ ਯੋਗਤਾ ਪ੍ਰਾਪਤ ਕਰਨ ਅਤੇ ਵਿਦੇਸ਼ ਜਾਣ ਲਈ ਲੰਬੀ ਛੁੱਟੀ ਸਬੰਧੀ ਸਪੱਸਟੀਕਰਨ 


ਪਰਖ ਸਮੇਂ ਦੌਰਾਨ ਕਰਮਚਾਰੀਆਂ ਵੱਲੋਂ  ਉੱਚੇਰੀ  ਸਿੱਖਿਆ, ਅਤੇ ਵਿਦੇਸ਼ ਛੁੱਟੀ ਲਈ    ਪੁੱਛੇ ਗਏ ਸਵਾਲਾਂ  ਸਬੰਧੀ ਪੰਜਾਬ ਸਰਕਾਰ ਸਕੂਲ ਵਿਭਾਗ ਵਲੋਂ  ਮਿਤੀ 08.08.2017 ਨੂੰ ਪੱਤਰ ਨੰਬਰ 15/33-2017 ਕੋ (1)/472 ਰਾਹੀਂ ਸਪਸ਼ਟੀਕਰਨ ਜਾਰੀ ਕੀਤਾ ਹੈ.

CLARIFICATION REGARDING HIGHER  EDUCATION PERMISSION FOR EDUCATION DEPARTMENT EMPLOYEES 

ਸਵਾਲ:  ਜੇਕਰ ਕਿਸੇ ਕਰਮਚਾਰੀ ਵੱਲੋਂ ਉੱਚ ਯੋਗਤਾ ਦਾ ਇੱਕ ਭਾਗ ਸੇਵਾ ਵਿੱਚ ਆਉਣ ਤੋਂ ਪਹਿਲਾਂ ਪਾਸ ਕਰ ਲਿਆ ਹੋਵੇ ਅਤੇ ਪਰਖ ਸਮੇਂ ਦੌਰਾਨ ਕੀ ਉਸ ਨੂੰ ਦੂਸਰੇ ਭਾਗ ਦੀ ਪੜ੍ਹਾਈ ਜਾਰੀ ਰੱਖਣ ਲਈ ਆਗਿਆ ਦਿੱਤੀ ਜਾ ਸਕਦੀ ਹੈ?

ਜਵਾਬ: ਹਾਂ 

ਸਿੱਖਿਆ ਵਿਭਾਗ ਦਾ ਸਪਸ਼ਟੀਕਰਨ : ਜੇਕਰ ਕੋਈ ਕਰਮਚਾਰੀ ਤਰੱਕੀ ਲੈਣ ਉਪਰੰਤ ਪਰਖ ਸਮੇਂ ਤੇ ਹੈ ਤਾਂ ਕੀ ਉਸ ਨੂੰ ਉੱਚ ਯੋਗਤਾ ਲਈ ਆਗਿਆ ਦਿੱਤੀ ਜਾ ਸਕਦੀ ਹੈ.


ਸਵਾਲ : ਜੇਕਰ ਕਿਸੇ ਕਰਮਚਾਰੀ ਨੇ ਨੌਕਰੀ ਵਿੱਚ ਆਉਣ ਤੋਂ  ਪਹਿਲਾਂ ਯੋਗਤਾ ਦਾ ਇੱਕ ਭਾਗ ਪਾਸ ਕਰ ਲਿਆ ਹੋਵੇ ਤਾਂ ਦੂਜੇ ਭਾਗ ਲਈ ਪਰਖ ਸਮੇਂ ਦੌਰਾਨ ਵੀ ਪੜ੍ਹਾਈ ਜਾਰੀ ਰੱਖਣ ਲਈ ਆਗਿਆ ਦਿੱਤੀ ਜਾ ਸਕਦੀ ਹੈ।

ਜਵਾਬ: ਹਾਂ। 

ਸਿੱਖਿਆ ਵਿਭਾਗ ਦਾ ਸਪਸ਼ਟੀਕਰਨ : ਕਿਉਂ ਜੋ ਕਰਮਚਾਰੀ ਪਹਿਲਾਂ ਹੀ ਵਿਭਾਗ ਵਿੱਚ ਕੰਮ ਕਰ | ਰਿਹਾ ਹੈ, ਇਸ ਲਈ ਉਸ ਨੂੰ ਪਦ-ਉੱਨਤ ਹੋਣ ਤੋਂ ਪਰਖ ਸਮੇਂ ਦੌਰਾਨ ਵੀ ਉੱਚ ਯੋਗਤਾ ਲਈ ਆਗਿਆ ਦਿੱਤੀ ਜਾ ਸਕਦੀ ਹੈ, ਬਸ਼ਰਤੇ ਕਿ ਉਸ ਦੀ ਪੜ੍ਹਾਈ ਸਰਕਾਰੀ ਕੰਮ ਨੂੰ ਪ੍ਰਭਾਵਿਤ ਨਾ ਕਰੋ।

ALSO READ :

PATERNITY LEAVE FOR PUNJAB GOVT EMPLOYEES: ਪੈਟਰਨਿਟੀ ਲੀਵ - ਨੋਟੀਫਿਕੇਸ਼ਨ/ ਪੱਤਰ- ALL ABOUT PATERNITY LEAVE  

 

ਮੰਨਜੂਰ ਹੋਈਆਂ ਛੁੱਟੀਆਂ ਨੂੰ ਰੱਦ ਕਰਵਾ ਸਕਣਗੇ ਅਧਿਆਪਕ, ਗਾਈਡਲਾਈਨਜ਼ ਜਾਰੀ 

ਸਵਾਲ : ਜੇਕਰ ਉਚ  ਯੋਗਤਾ ਕਈ ਸਮੈਸਟਰਜ਼ / ਭਾਗਾਂ  ਵਿੱਚ ਹਾਸਲ ਕਰਨੀ ਹੈ ਤਾਂ ਕੀ ਉਸ ਨੂੰ ਇੱਕ ਵਾਰ ਹੀ ਸਾਰੇ ਸਮੈਸਟਰਜ / ਭਾਗਾਂ ਦੀ ਪੜ੍ਹਾਈ ਦੀ ਆਗਿਆ ਦਿੱਤੀ ਜਾ ਸਕਦੀ ਹੈ?

ਜਵਾਬ: ਹਾਂ। 

ਸਿੱਖਿਆ ਵਿਭਾਗ ਦਾ ਸਪਸ਼ਟੀਕਰਨ : ਸਾਰੇ ਸਮੈਸਟਰਜ਼ / ਭਾਗਾਂ ਦੀ ਉਚ ਯੋਗਤਾ ਹਾਸਲ ਕਰਨ ਲਈ ਇੱਕੋ ਵਾਰ ਆਗਿਆ ਦੇਣੀ ਉਚਿਤ ਹੋਵੇਗੀ।

ਵਿਦੇਸ਼ ਛੁੱਟੀ ਸਬੰਧੀ ਸਵਾਲ ( EX-INDIA LEAVE ) FOR MORE INFORMATION REGARDING EX-INDIA LEAVE READ HERE 

ਸਵਾਲ : ਕੀ 3 ਜਾਂ 4 ਸਾਲ ਲਈ ਵਿਦੇਸ਼ ਛੁੱਟੀ ਦਿੱਤੀ ਜਾ ਸਕਦੀ ਹੈ?

ਜਵਾਬ: ਨਹੀਂ ।  

ਸਿੱਖਿਆ ਵਿਭਾਗ ਦਾ ਸਪਸ਼ਟੀਕਰਨ : ਪ੍ਰਸੋਨਲ  ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਮਰੱਥ ਅਥਾਰਟੀ ਵੱਲੋਂ 3 ਮਹੀਨੇ ਤੱਕ ਦੀ ਵਿਦੇਸ਼ ਛੁੱਟੀ ਦਿੱਤੀ ਜਾ ਸਕਦੀ ਹੈ। ਇਸ ਤੋਂ ਵੱਧ ਸਮੇਂ ਲਈ ਜੇਕਰ ਕੋਈ ਲੋੜੀਂਦੀ ਹੋਵੇ ਤਾਂ ਵਿਸ਼ੇਸ਼ ਹਾਲਾਤਾਂ ਵਿੱਚ ਪ੍ਰਸੋਨਲ ਵਿਭਾਗ ਦੀ ਪ੍ਰਵਾਨਗੀ ਨਾਲ ਹੀ ਦੇਣ ਦਾ ਉਪਬੰਧ ਹੈ। 

LETTER REGARDING CLARIFICATION OF EX-INDIA LEAVE AND HIGHER EDUCATION DOWNLOAD HERE 

 

IMPORTANT LETTER REGARDING EX INDIA LEAVE EDUCATION DEPARTMENT


EX INDIA LEAVE : ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਐਕਸ ਇੰਡੀਆ ਲੀਵ ਸਿਰਫ ਗਰਮੀ/ਸਰਦੀ ਦੀਆਂ ਛੁੱਟੀਆਂ ਵਿੱਚ   

Letter regarding authority to aprove ex India leave and how to apply for it.

PROFORMA FOR APPLYING EX INDIA LEAVE

Cancellation of ex India leave,if employee not go abroad.


PATERNITY LEAVE FOR PUNJAB GOVT EMPLOYEES: ਪੈਟਰਨਿਟੀ ਲੀਵ - ਨੋਟੀਫਿਕੇਸ਼ਨ/ ਪੱਤਰ- ALL ABOUT PATERNITY LEAVE

PATERNITY LEAVE PUNJAB GOVT EMPLOYEES 

WHAT IS PATERNITY LEAVE FOR PUNJAB GOVT EMPLOYEES? 

HOW MANY DAYS PATERNITY LEAVE CAN BE TAKEN? 

WHO CAN TAKE PATERNITY LEAVE IN PUNJAB?

Paternity Leave for Punjab Govt employees: A male government - employee having less than two surviving children, may be granted Paternity leave up to maximum of 15 days (after commuting 30 days of half pay leave).



Punjab Govt letter Regarding PATERNITY LEAVE

Punjab Govt has issued a notification (Letter)  Number 1/10/90-3PP.2/ 3187 on dated 9/4/2002 regarding paternity leave for male government employees 


According to the notification," a male Government Emplyee (with less than two surviving children), on his request, may be granted paternity leave for maximum fifteen days (after commuting his 30 days half pay leave), during the confinement of his wife. This leave should normally be not refused

2. This order takes effect from the date of issue of this letter.

3. Suitable amendment in the Punjab Civil Service Rules will be made in due course. 

You can download PATERNITY LEAVE notification/ from link given below.

 

SOME IMPORTANT QUESTIONS FOR PATERNITY LEAVE. 

WHAT IS PATERNITY LEAVE FOR PUNJAB GOVT EMPLOYEES?  ਪੰਜਾਬ ਦੇ ਸਰਕਾਰੀ ਕਰਮਚਾਰੀਆਂ ਲਈ ਪੈਟਰਨਿਟੀ ਲੀਵ ਕੀ ਹੈ?


ANSWER-: PATERNITY LEAVE is a special leave for A male government - employee.

What is the condition for PATERNITY LEAVE in Punjab? ਪੰਜਾਬ ਵਿੱਚ ਪੈਟਰਨਿਟੀ ਲੀਵ ਲਈ ਕੀ ਸ਼ਰਤ ਹੈ ?

Answer: Male government - employee having less than two surviving children. This leave is not available if male government employee having more than two children.

HOW MANY DAYS PATERNITY LEAVE CAN BE AVAILED/ TAKEN BY GOVT EMPLOYEES?   ਸਰਕਾਰੀ ਕਰਮਚਾਰੀਆਂ ਦੁਆਰਾ ਕਿੰਨੇ ਦਿਨਾਂ ਦੀ ਪੈਟਰਨਿਟੀ ਲੀਵ ਪ੍ਰਾਪਤ ਕੀਤੀ ਜਾ ਸਕਦੀ ਹੈ/ਲਈ ਜਾ ਸਕਦੀ ਹੈ

Answer: 15 days 


WHO CAN TAKE PATERNITY LEAVE IN PUNJAB? ਪੈਟਰਨਿਟੀ ਲੀਵ  ਕੌਣ ਲੈ ਸਕਦਾ ਹੈ ?

Answer: Only Male government employees.



What is CSR RULE FOR Paternity Leave, and who can take PATERNITY LEAVE? At what time PATERNITY LEAVE can be availed?


 As per rule 8.128 of the ibid, PATERNITY leave shall be admissible during the confinement of Male government employee's  wife for childbirth upto 15 days before or upto 15 days after the date of delivery of the child.


Can PATERNITY LEAVE will be debited to leave account?

Yes, A male government employee who will avail paternity leave will have to deduct 30 half pay leaves from his leave account by commuting those 15 days.

ਇੱਕ ਮਰਦ ਸਰਕਾਰੀ ਕਰਮਚਾਰੀ ਜੋ ਪੈਟਰਨਿਟੀ ਲੀਵ ਦਾ ਲਾਭ ਲਵੇਗਾ,  ਉਨ੍ਹਾਂ ਨੂੰ ਆਪਣੇ ਛੁੱਟੀ ਖਾਤੇ ਵਿੱਚੋਂ 30 ਅੱਧੀ ਤਨਖਾਹ ਛੁੱਟੀ 15 ਦਿਨਾਂ ਵਿੱਚ ਕਮਿਊਟ ਕਰਕੇ  ਕੱਟਣੀ ਪਵੇਗੀ।

LINK FOR DOWNLOADING PATERNITY LEAVE NOTIFICATION/ LETTER NUMBER 1/10/90-3PP.2/ 3187 CLICK HERE 







ਆਂਗਣਵਾੜੀ ਵਰਕਰਾਂ/ਹੈਲਪਰਾਂ ਨੂੰ ਦਿਤੀਆਂ ਜਾਂਦੀਆਂ ਛੁੱਟੀਆਂ ਸਬੰਧੀ ਜਾਣਕਾਰੀ

 ਆਂਗਣਵਾੜੀ ਵਰਕਰਾਂ/ਹੈਲਪਰਾਂ ਨੂੰ ਦਿਤੀਆਂ ਜਾਂਦੀਆਂ ਛੁੱਟੀਆਂ ਸਬੰਧੀ ਜਾਣਕਾਰੀ 


ਵਿਦੇਸ਼ ਜਾਣ ਦੀ ਛੁੱਟੀ: ਤਿੰਨ ਸਾਲ ਦੀ ਸਰਵਿਸ ਪੂਰੀ ਕਰ ਚੁੱਕੀਆਂ ਆਂਗਣਵਾੜੀ ਵਰਕਰਾਂ/ਹੈਲਪਰਾਂ ਨੂੰ ਵਿਦੇਸ਼ ਜਾਣ ਲਈ ਇੱਕ ਮਹੀਨੇ ਦੀ ਛੁੱਟੀ ਦੇਣ ਦਾ ਉਪਬੰਧ ਹੈ। ਇਸ ਸਬੰਧੀ ਵਿਦੇਸ਼ ਜਾਣ ਤੋਂ ਇਕ ਮਹੀਨਾ ਪਹਿਲਾਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਤੋਂ ਛੁੱਟੀ ਬਿਨਾਂ ਮਾਣਭੱਤਾ ਪ੍ਰਵਾਨ ਕਰਵਾਉਈ ਜ਼ਰੂਰੀ ਹੈ। ਵਿਦੇਸ਼ ਛੁੱਟੀ ਦੇ ਸਮੇਂ ਦਾ ਤਜਰਬਾ ਵੀ ਮੰਨਣ ਯੋਗ ਨਹੀਂ ਹੋਵੇਗਾ। ਅਗਰ ਕੋਈ ਆਂਗਣਵਾੜੀ ਵਰਕਰ/ਹੈਲਪਰ ਛੁੱਟੀ ਬਿਨ੍ਹਾਂ ਪ੍ਰਵਾਨ ਕਰਵਾਏ ਵਿਦੇਸ਼ ਜਾਂਦੀ ਹੈ ਜਾਂ ਛੁੱਟੀ ਖਤਮ ਹੋਣ ਉਪਰੰਤ ਸਮੇਂ ਸਿਰ ਆਪਣੀ ਲਿਖਤੀ ਹਾਜ਼ਰੀ ਰਿਪੋਰਟ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਨੂੰ ਪੇਸ਼ ਨਹੀਂ ਕਰਦੀ, ਤਾਂ ਬਾਲ ਵਿਕਾਸ ਪ੍ਰੋਜੈਕਟ ਅਫਸਰ ਅਫਸਰ ਉਸਦੀ ਗੈਰ ਹਾਜ਼ਰੀ ਸਬੰਧੀ ਰਿਪੋਰਟ 15 ਦਿਨ ਦੇ ਅੰਦਰ-ਅੰਦਰ ਜਿਲ੍ਹਾ ਪ੍ਰੋਗਰਾਮ ਅਫਸਰ ਨੂੰ ਭੇਜਣਾ ਯਕੀਨੀ ਬਣਾਏਗਾ।

 ਮੈਡੀਕਲ ਛੁੱਟੀਆਂ: ਗਣਵਾੜੀ ਵਰਕਰਾਂ/ਹੈਲਪਰਾਂ ਨੂੰ ਇੱਕ ਕੈਲੰਡਰ ਸਾਲ ਵਿੱਚ ਵੱਧ ਤੋਂ ਵੱਧ ਇੱਕ ਮਹੀਨੇ (31 ਦਿਨ) ਦੀ ਇਕੱਠੀ ਜਾਂ ਟੁੱਟਵੀਂ ਮੈਡੀਕਲ ਛੁੱਟੀ ਸਮੇਤ ਮਾਣਭੱਤਾ ਦੇਣ ਦਾ ਉਪਬੰਧ ਹੈ। ਮੈਡੀਕਲ ਛੁੱਟੀ ਦੇ ਸਮੇਂ ਦਾ ਤਜ਼ਰਬਾ ਮੰਨਣਯੋਗ ਹੋਵੇਗਾ। ਇੱਥੇ ਇਹ ਵੀ ਸਪੱਸ਼ਟ ਕੀਤਾ ਜਾਂਦਾ ਹੈ, ਕਿ ਮੈਡੀਕਲ ਛੁੱਟੀ ਦੌਰਾਨ ਆਂਗਣਵਾੜੀ ਵਰਕਰ/ਹੈਲਪਰ ਦਾ ਕੰਮ ਆਰਜ਼ੀ ਤੌਰ ਤੇ ਨੇੜੇ ਲੱਗਦੇ ਆਂਗਣਵਾੜੀ ਸੈਂਟਰ ਦੀ ਆਂਗਣਵਾੜੀ ਵਰਕਰ/ਹੈਲਪਰ ਨੂੰ ਸੌਂਪਿਆ ਜਾਵੇਗਾ। ਜੇਕਰ ਮੈਡੀਕਲ ਛੁੱਟੀ ਇੱਕ ਮਹੀਨੇ ਜਾਂ ਉਸ ਤੋਂ ਵੱਧ ਸਮੇਂ ਲਈ ਲੋੜੀਂਦੀ ਹੋਵੇ ਤਾਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਵੱਲੋਂ ਮੰਨਜ਼ੂਰ ਕੀਤੀ ਜਾਵੇਗੀ।


 ਅਚਨਚੇਤ ਛੁੱਟੀ: ਆਂਗਨਵਾੜੀ ਵਰਕਰ ਅਤੇ ਹੈਲਪਰ ਵਲੋਂ ਕਿਸੇ ਵੀ ਪ੍ਰਕਾਰ ਦੀ ਅਚਨਚੇਤ ਛੁੱਟੀ ਦੀ ਮੰਨਜੂਰੀ ਲੈਣੀ ਲਾਜ਼ਮੀ ਹੋਵੇਗੀ, ਜੋ ਕਿ ਦੋ ਦਿਨ ਤੱਕ ਸਰਕਲ ਸੁਪਰਵਾਈਜ਼ਰ ਵੱਲੋਂ ਅਤੇ ਇਸ ਤੋਂ ਜ਼ਿਆਦਾ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਵੱਲੋਂ ਮਨਜ਼ੂਰ ਕੀਤੀ ਜਾਵੇਗੀ। ਅਚਨਚੇਤ ਛੁੱਟੀ ਸਬੰਧੀ ਰਿਕਾਰਡ ਸਬੰਧਤ ਸਰਕਲ ਸੁਪਰਵਾਈਜ਼ਰ ਦੁਆਰਾ ਮੇਨਟੇਨ ਕੀਤਾ ਜਾਵੇਗਾ। ਸਮਰੱਥ ਅਧਿਕਾਰੀ ਤੋਂ ਬਿਨਾਂ ਛੁੱਟੀ ਮੰਨਜ਼ੂਰ ਕਰਵਾਏ ਅਤੇ ਬਿਨਾਂ ਸੂਚਿਤ ਕੀਤੇ (ਬਾਲ ਵਿਕਾਸ ਪ੍ਰੋਜੈਕਟ ਅਫਸਰ/ਸਰਕਲ ਸੁਪਰਵਾਈਜਰ) ਡਿਊਟੀ ਤੋਂ ਗੈਰਹਾਜ਼ਰ ਮੰਨਿਆ ਜਾਵੇਗਾ। ਸਰਕਲ ਸੁਪਰਵਾਈਜ਼ਰ ਆਂਗਣਵਾੜੀ ਵਰਕਰ/ਹੈਲਪੁਰ ਵੱਲੋਂ ਦਿੱਤੀ ਗਈ ਛੁੱਟੀ ਦੀ ਅਰਜ਼ੀ ਨੂੰ ਰਿਕਾਰਡ ਹਿੱਤ ਡਾਇਰੀ ਕਰਨਾ ਯਕੀਨੀ ਬਣਾਵੇਗੀ।


ਪ੍ਰਸੂਤਾ ਛੁੱਟੀ : ਘੱਟੋ-ਘੱਟ ਇੱਕ ਸਾਲ ਦੀ ਸੇਵਾ ਨਿਭਾ ਚੁੱਕੀਆਂ ਆਂਗਣਵਾੜੀ ਵਰਕਰਾਂ/ਹੈਲਪਰਾਂ ਨੂੰ ਪਹਿਲੇ 2 ਬੱਚਿਆਂ ਦੇ ਜਨਮ ਲਈ 6 ਮਹੀਨੇ ਦੀ ਪ੍ਰਸੂਤਾ ਛੁੱਟੀ ਦਿੱਤੀ ਜਾਵੇਗੀ। 3 ਮਹੀਨੇ ਜਾਂ ਉਸ ਤੋਂ ਘੱਟ ਉਮਰ ਦਾ ਬੱਚਾ ਗੋਦ ਲੈਣ ਦੀ ਮਿਤੀ ਤੋਂ 12 ਹਫਤੇ ਦੀ ਛੁੱਟੀ ਦਾ ਉਪਬੰਧ ਹੋਵੇਗਾ। ਗਰਭਪਾਤ ਵੇਲੇ 42 ਦਿਨਾਂ ਦੀ ਛੁੱਟੀ ਮਿਲੇਗੀ। ਪ੍ਰਸੂਤਾ ਛੁੱਟੀ ਦੇ ਸਮੇਂ ਦੌਰਾਨ ਮਾਣਭੱਤਾ ਮਿਲਣਯੋਗ ਹੋਵੇਗਾ। ਇਹ ਛੁੱਟੀ ਜ਼ਿਲ੍ਹਾ ਪ੍ਰੋਗਰਾਮ ਅਫਸਰ ਵੱਲੋਂ ਮੰਨਜ਼ੂਰ ਕੀਤੀ ਜਾਵੇਗੀ।


 ਛੁੱਟੀ ਉਪਰੰਤ ਜੁਆਇਨਿੰਗ : ਅਗਰ ਕੋਈ ਆਂਗਣਵਾੜੀ ਵਰਕਰ/ਹੈਲਪਰ ਵੱਲੋਂ ਛੁੱਟੀ ਕੱਟਣ ਉਪਰੰਤ ਡਿਊਟੀ ਤੇ ਸਮੇਂ ਸਿਰ ਜੁਆਇੰਨ ਨਹੀਂ ਕੀਤਾ ਜਾਂਦਾ, ਤਾਂ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਉਸਦੀ ਗੈਰ ਹਾਜ਼ਰੀ ਸਬੰਧੀ ਰਿਪੋਰਟ 15 ਦਿਨ ਦੇ ਅੰਦਰ-ਅੰਦਰ ਜਿ਼ਲ੍ਹਾ ਪ੍ਰੋਗਰਾਮ ਅਫਸਰ ਨੂੰ ਭੇਜਣਾ ਯਕੀਨੀ ਬਣਾਏਗਾ।


ਵਿਦਿਅਕ ਯੋਗਤਾ ਵਿੱਚ ਵਾਧਾ ਕਰਨ ਸਬੰਧੀ ਹਦਾਇਤਾਂ 

ਆਂਗਣਵਾੜੀ ਵਰਕਰਾਂ/ਹੈਲਪਰਾਂ ਨੂੰ ਆਪਣੀ ਵਿਦਿਅਕ ਯੋਗਤਾ ਵਿੱਚ ਵਾਧਾ ਕਰਨ ਸਬੰਧੀ ਫੀਸ ਜਮ੍ਹਾਂ ਕਰਵਾਉਣ/ਦਾਖਲਾ ਲੈਣ ਤੋਂ ਪਹਿਲਾਂ ਇਸ ਸਬੰਧੀ ਮੰਨਜੂਰੀ ਲੈਣੀ ਜ਼ਰੂਰੀ ਹੋਵੇਗੀ, ਜੋ ਕਿ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਦੀ ਸਿਫਾਰਸ਼ ਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਵੱਲੋਂ ਦਿੱਤੀ ਜਾਵੇਗੀ। ਪ੍ਰੀਖਿਆ ਦੇਣ ਸਮੇਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਵੱਲੋਂ ਦਿੱਤੀ ਗਈ ਮੰਨਜ਼ੂਰੀ ਦੇ ਆਧਾਰ ਤੇ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਬਿਨਾਂ ਤਨਖਾਹ ਛੁੱਟੀ ਮੰਨਜ਼ੂਰ ਕਰੇਗਾ। ਪ੍ਰੰਤੂ ਜੇਕਰ ਛੁੱਟੀ ਇੱਕ ਮਹੀਨੇ ਜਾਂ ਉਸ ਤੋਂ ਵੱਧ ਸਮੇਂ ਲਈ ਲੋੜੀਂਦੀ ਹੋਵੇ, ਤਾਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਵੱਲੋਂ ਮੰਨਜ਼ੂਰ ਕੀਤੀ ਜਾਵੇਗੀ। ਇੱਥੇ ਇਹ ਵੀ ਸਪੱਸ਼ਟ ਕੀਤਾ ਜਾਂਦਾ ਹੈ, ਕਿ ਵਿਦਿਅਕ ਯੋਗਤਾ ਵਿੱਚ ਵਾਧਾ ਕਰਨ ਸਬੰਧੀ ਲਈ ਗਈ ਛੁੱਟੀ ਨੂੰ ਤਜਰਬੇ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ।

ਸੇਵਾ ਮੁਕਤੀ 





CASUAL LEAVE RULES IN PUNJAB EDUCATION : ਨਵ ਨਿਯੁਕਤ ਮੁਲਾਜ਼ਮਾਂ ਨੂੰ ਅਚਨਚੇਤ ਛੁੱਟੀਆਂ ਸਬੰਧੀ ਮੌਜੂਦਾ ਹਦਾਇਤਾਂ

ਨਵ ਨਿਯੁਕਤ ਕਰਮਚਾਰੀ ਕਰਮਚਾਰਨ ਕੈਲੰਡਰ ਸਾਲ ਵਿੱਚ ਕਿੰਨੀਆਂ ਛੁਟੀਆਂ ਲੈ ਸਕਦਾ ਹੈ?

ਦਸੰਬਰ ਮਹੀਨੇ  ਸੇਵਾ ਵਿੱਚ ਆਏ ਮੁਲਾਜ਼ਮ ਨੂੰ ਕਿਨੀਆਂ ਛੂਟੀਆਂ ਮਿਲ ਸਕਦੀਆਂ ਹਨ?

ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ ਤੇ ਨਵੇਂ ਕਰਮਚਾਰੀਆਂ ਦੀ ਭਰਤੀ ਕੀਤੀ ਜਾਂਦੀ ਹੈ। ਇਹਨਾਂ ਕਰਮਚਾਰੀਆਂ ਦੀਆਂ ਛੁਟੀਆਂ ਸਬੰਧੀ ਵਿਭਾਗਾਂ ਵੱਲੋਂ ਪੰਜਾਬ ਸਰਕਾਰ ਤੋਂ ਸਮੇਂ ਸਮੇਂ ਤੇ ਸਪਸ਼ਟੀਕਰਨ ਮੰਗੇਂ ਜਾਂਦੇ ਹਨ।

ਪੰਜਾਬ ਸਰਕਾਰ ਦੇ ਵਿਭਾਗਾਂ ਵੱਲੋਂ 1999 ਵਿੱਚ ਸਰਕਾਰ ਤੋਂ ਸਪਸ਼ਟੀਕਰਨ ਜਾਰੀ ਕਰਨ ਦੀ ਅਪੀਲ ਕੀਤੀ ਕਿ ਇਕ ਕਰਮਚਾਰੀ ਜੋ ਕਿ ਰੈਗੂਲਰ ਤੌਰ ਤੇ  ਕਿਸੇ ਵੀ ਮਹੀਨੇ ਸੇਵਾ ਵਿੱਚ ਹਾਜ਼ਰ ਹੋਇਆ ਹੈ ਉਸ ਕਰਮਚਾਰੀ ਨੂੰ ਉਸ ਕੈਲੰਡਰ ਸਾਲ ਵਿੱਚ ਕਿੰਨੀਆਂ ਛੁਟੀਆਂ ਮਿਲ ਸਕਦੀਆਂ ਹਨ।


ਪੰਜਾਬ ਸਰਕਾਰ ਵੱਲੋਂ ਇਹਨਾਂ ਮੁਲਾਜ਼ਮਾਂ ਦੀਆਂ ਛੁੱਟੀਆਂ ਸਬੰਧੀ 11 ਮਈ 1999 ਨੂੰ ਪੱਤਰ ਨੰਬਰ : 6/26/99-6 ਪੀ.ਪੀ.3/5353 ਜਾਰੀ ਕਰ ਸਪਸ਼ਟੀਕਰਨ ਜਾਰੀ ਕੀਤਾ (READ HERE)।

ALSO READ:

ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨਾਲ ਸਬੰਧਤ ਮਹੱਤਵਪੂਰਨ ਪੱਤਰ ਪੜ੍ਹੋ ਇਥੇ 

ਪੰਜਾਬ ਸਰਕਾਰ ਵੱਲੋਂ ਜਾਰੀ ਸਪਸ਼ਟੀਕਰਨ ਅਨੁਸਾਰ ਕੋਈ ਕਰਮਚਾਰੀ/ ਕਰਮਚਾਰਨ ਰੈਗੂਲਰ ਤੌਰ ਤੇ ਸੇਵਾ ਵਿੱਚ ਕਿਸੇ ਮਹੀਨੇ ਵੀ ਜੁਆਇੰਨ ਕਰਦਾ ਹੈ ਤਾਂ ਉਸ ਨੂੰ ਕੈਲੰਡਰ ਸਾਲ ਵਿੱਚ ਪੂਰੀਆਂ ਇਤਫਾਕਿਆਂ ਛੁੱਟੀਆਂ ਮਿਲ ਸਕਦੀਆਂ ਹਨ। ਪੱਤਰ ਅਨੁਸਾਰ ਕੋਈ ਕਰਮਚਾਰੀ/ਕਰਮਚਾਰਨ ਦਸੰਬਰ ਮਹੀਨੇ ਵਿੱਚ ਵੀ ਜੁਆਇੰਨ ਕਰਦਾ ਹੈ ਤਾਂ ਉਸ ਨੂੰ ਉਸ ਕੈਲੰਡਰ ਸਾਲ ਵਿੱਚ ਪੂਰੀਆਂ ਇਤਫਾਕਿਆਂ ਛੁੱਟੀਆਂ ਮਿਲਣਗੀਆਂ

ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਇਤਫ਼ਾਕੀਆਂ ਛੁੱਟੀਆਂ ਇਸ ਤਰ੍ਹਾਂ ਮਿਲਦੀਆਂ ਹਨ ।

Female employees: 20 days per year

Male employees: (a) 10 days per year upto service of 10 years 

(b) 15 days:  per year upto service of 10-20 yrs

(c) 20 days:  per year after completion of service of 20 yrs

LEAVES DURING PROBATION PERIOD: ਪਰਖ਼ ਕਾਲ ਸਮੇਂ ਦੌਰਾਨ ਮੁਲਾਜ਼ਮਾਂ ( ਅਧਿਆਪਕਾਂ) ਨੂੰ ਮਿਲਦੀਆਂ ਛੁੱਟੀਆਂ ਸਬੰਧੀ ਮੌਜੂਦਾ ਹਦਾਇਤਾਂ

LEAVES DURING PROBATION PERIOD: ਪਰਖ਼ ਕਾਲ ਸਮੇਂ ਦੌਰਾਨ ਮੁਲਾਜ਼ਮਾਂ ( ਅਧਿਆਪਕਾਂ) ਨੂੰ ਮਿਲਦੀਆਂ ਛੁੱਟੀਆਂ ਸਬੰਧੀ ਮੌਜੂਦਾ ਹਦਾਇਤਾਂ 


ਪੰਜਾਬ ਸਿਵਲ ਸੇਵਾਵਾਂ ਜਿਲਦ-1, ਭਾਗ-1 ਦੇ ਨਿਯਮ 8.131 ਅਨੁਸਾਰ ਪਰਖ ਕਾਲ ਸਮੇਂ (Probation Period) ਦੌਰਾਨ ਕੋਈ ਵੀ ਸਰਕਾਰੀ ਕਰਮਚਾਰੀ ਹੇਠ ਲਿਖੇ ਅਨੁਸਾਰ ਛੁੱਟੀ ਦਾ ਹੱਕਦਾਰ ਹੈ:


"(1) If appointed under contract, to such leave as is prescribed in his contract; or

(2) (i) if there be no such prescription in the contract or

(ii) if appointed otherwise, to such leave as would be admissible to him under the leave rules which would be applicable to him if he held his post substantively otherwise than on probation. If for any reason it is proposed to terminate the services of a probationer, any leave which may be granted to him should not extend beyond the date on which the probationary period as already sanctioned or extended expires, or any earlier date on which his services are terminated by the order of an authority competent to appoint him."


3.ਉਪਰੋਕਤ ਨਿਯਮਾਂ ਤੋਂ ਸਪਸ਼ਟ ਹੈ ਕਿ ਪੁਰਖ ਕਾਲ ਸਮੇਂ (Probation Period) ਦੌਰਾਨ ਅਸਥਾਈ ਜਾਂ ਪੱਕੇ ਤੌਰ ਤੇ ਨਿਯੁਕਤ ਕਰਮਚਾਰੀ ਨੂੰ ਉਹ ਸਾਰੀਆਂ ਛੁੱਟੀਆਂ ਮਿਲਣਯੋਗ ਹਨ, ਜੋ ਕਿ ਇੱਕ ਪੱਕੇ ਕਰਮਚਾਰੀ ਨੂੰ ਮਿਲਣਯੋਗ ਹੁੰਦੀਆਂ ਹਨ।

4.ਇਹ ਉਪਬੰਧ ਹੈ ਕਿ:ਇਸ ਤੋਂ ਇਲਾਵਾ ਪੰਜਾਬ ਸਿਵਲ ਸੇਵਾਵਾਂ ਜਿਲਦ-1, ਭਾਗ-1 ਦੇ ਨਿਯਮ 8.133 ਅਧੀਨ


"The provisions of rules 8.116 to 8.119 apply also to a Government employee not in permanent employ, provided that (a) no half pay leave shall be granted unless the authority competent to sanction leave has reason to believe that the officer will return to duty on its expiry,"


5. ਇਸ ਤਰ੍ਹਾਂ ਅਸਥਾਈ ਤੌਰ ' ਤੇ ਨਿਯੁਕਤ/ ਪੱਕੇ ਕਰਮਚਾਰੀਆਂ ਭਾਵੇਂ ਉਹ ਪ੍ਰੋਬੇਸ਼ਨ ਅਧੀਨ ਹੋਣ ਜਾਂ ਕਮਾਈ ਛੁੱਟੀ, ਅੱਧੀ ਤਨਖਾਹ ਛੁੱਟੀ, ਨਾ ਬਣਦੀ ਛੁੱਟੀ (Leave not due) ਅਤੇ ਪਰਿਵਰਤਿਤ ਛੁੱਟੀ (Commuted Leave) ਵੀ ਉਸੇ ਤਰ੍ਹਾਂ ਮਿਲਣਯੋਗ ਹਨ, ਜੋ ਕਿ ਇੱਕ ਪੱਕੇ ਕਰਮਚਾਰੀ ਨੂੰ ਮਿਲਣਯੋਗ ਹੁੰਦੀਆਂ ਹਨ।


6. ਪੰਜਾਬ ਸਿਵਲ ਸੇਵਾਵਾਂ ਜਿਲਦ-1, ਭਾਗ-1 ਦੇ ਨਿਯਮ 8.119 (ਏ) ਅਧੀਨ ਕਿਸੇ ਪੱਕੇ ਕਰਮਚਾਰੀ ਨੂੰ ਹਰ ਇੱਕ ਸਾਲ ਦੀ ਸੇਵਾ ਮੁੰਕਮਲ ਕਰਨ ਤੇ 20 ਅੱਧੀ ਤਨਖਾਹ ਛੁੱਟੀਆਂ ਮਿਲਣਯੋਗ ਹਨ। ਇਸ ਤਰ੍ਹਾਂ ਪ੍ਰੋਬੇਸ਼ਨ ਅਧੀਨ ਕਰਮਚਾਰੀਆਂ ਨੂੰ ਵੀ ਹਰ ਇੱਕ ਸਾਲ ਦੀ ਸੇਵਾ ਮੁਕੰਮਲ ਕਰਨ ਤੇ 20 ਅੱਧੀ ਤਨਖਾਹ ਛੁੱਟੀਆਂ ਮਿਲਣਯੋਗ ਹਨ, ਪਰੰਤੂ ਅਧਿਆਪਨ ਅਮਲੇ ਨੂੰ ਛੱਡ ਕੇ ਕਿਸੇ ਦੂਸਰੇ ਸਰਕਾਰੀ ਕਰਮਚਾਰੀ ਨੂੰ ਮੈਡੀਕਲ ਆਧਾਰ ਤੇ ਪਰਿਵਰਤਿਤ ਛੁੱਟੀ (Commuted leave) ਤਾਂ ਹੀ ਮਿਲਣਯੋਗ ਹੈ, ਜੇਕਰ ਅਜਿਹੀ ਛੁੱਟੀ ਘੱਟੋ ਘੱਟ ਇੱਕੋ ਸਮੇਂ15 ਦਿਨਾਂ ਲਈ ਅਪਲਾਈ ਕੀਤੀ ਗਈ ਹੋਵੇ। ਪਰੰਤੂ ਅਧਿਆਪਨ ਅਮਲੇ ਨੂੰ ਅਜਿਹੀ ਛੁੱਟੀ ਮੈਡੀਕਲ ਆਧਾਰ ਤੇ 15 ਦਿਨਾਂ ਦੇ ਸਮੇਂ ਨਾਲੋਂ ਘੱਟ ਵੀ ਦਿੱਤੀ ਜਾ ਸਕਦੀ ਹੈ, ਜਿਸਦਾ ਵੱਖਰੇ ਤੌਰ ਤੇ ਵਿਭਾਗ ਨੇ ਉਪਬੰਧ ਕਰਵਾਇਆ ਹੋਇਆ ਹੈ।


7. ਵਿਭਾਗ ਦੇ ਇਹ ਧਿਆਨ ਵਿੱਚ ਆਇਆ ਹੈ ਕਿ ਕੁੱਝ ਅਜਿਹੇ ਵੀ ਪ੍ਰੋਬੇਸਨਰ ਹਨ, ਜਿਨ੍ਹਾਂ ਦੀ ਸੇਵਾ ਇੱਕ ਸਾਲ ਤੋਂ ਘੱਟ ਹੈ ਅਤੇ ਨਤੀਜੇ ਵਜੋਂ ਉਨ੍ਹਾਂ ਦੇ ਖਾਤੇ ਵਿੱਚ ਉਕਤ ਨਿਯਮ ਮੁਤਾਬਕ ਕੋਈ ਵੀ ਅੱਧੀ ਤਨਖਾਹ ਛੁੱਟੀ ਜਮ੍ਹਾਂ ਹੋਣ ਦੀ ਗੁੰਜਾਇਸ਼ ਨਹੀਂ, ਨੂੰ ਮੈਡੀਕਲ ਆਧਾਰ ਤੇ ਅੱਧੀ ਤਨਖਾਹ ਛੁੱਟੀ ਜਾਂ ਅੱਧੀ ਤਨਖਾਹ ਛੁੱਟੀ ਨੂੰ ਪਰਿਵਰਤਿਤ ਛੁੱਟੀ ਵੱਜੋਂ ਪ੍ਰਾਪਤ ਕਰਨ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਪੰਜਾਬ ਸਿਵਲ ਸੇਵਾਵਾਂ ਜਿਲਦ-1, ਭਾਗ-1 ਦੇ ਨਿਯਮ 8.119 (ਡੀ) ਅਧੀਨ ਉਪਬੰਧ ਵੱਲ ਧਿਆਨ ਦਵਾਇਆ ਜਾਂਦਾ ਹੈ :


"(d) Save in the case of leave preparatory to retirement. "leave not due" may be granted to a Government employee in permanent employ for a period not exceeding 360 days during his entire service, out of which not more than 90 days at a time and 180 days in all, may be otherwise than on medical certificate. Such leave will be debited against the half pay leave the Government employee may earn subsequently." 

8.


(ੳ) ਪ੍ਰੋਬੇਸਨ ਅਧੀਨ ਕਰਮਚਾਰੀ ਨੂੰ ਪੱਕੇ ਕਰਮਚਾਰੀਆਂ ਵਾਂਗ ਸਾਰੀਆਂ ਛੁੱਟੀਆਂ ਮਿਲਣਯੋਗ ਹਨ।


ਉਪਰੋਕਤ ਉਪਬੰਧ ਨੂੰ ਪੰਜਾਬ ਸਿਵਲ ਸੇਵਾਵਾਂ ਜਿਲਦ-1, ਭਾਗ-1 ਦੇ ਨਿਯਮ 8.131 ਨਾਲ ਪੜ੍ਹਦੇ ਹੋਏ, ਕਿਸੇ ਅਜਿਹੇ ਸਰਕਾਰੀ ਕਰਮਚਾਰੀ, ਜਿਸ ਦੀ ਸੇਵਾ ਇੱਕ ਸਾਲ ਤੋਂ ਘੱਟ ਹੋਵੇ, ਨੂੰ ਮੈਡੀਕਲ ਆਧਾਰ ਤੇ ਅੱਧੀ ਤਨਖਾਹ ਛੁੱਟੀ ਇਸ ਸ਼ਰਤ ਅਧੀਨ ਮੰਜੂਰ ਕੀਤੀ ਜਾ ਸਕਦੀ ਹੈ ਕਿ ਜਦੋਂ ਅਜਿਹਾ ਕਰਮਚਾਰੀ ਅੱਧੀ ਤਨਖਾਹ ਛੁੱਟੀ ਆਉਣ ਵਾਲੇ ਸਮੇਂ ਵਿਚ earn ਕਰੇਗਾ ਤਾਂ ਉਸਦੀ ਅਜਿਹੀ ਛੁੱਟੀ ਉਸਦੇ ਖਾਤੇ ਵਿਚੋਂ ਕੱਟ ਲਈ ਜਾਵੇਗੀ। ਅਜਿਹੀ ਛੁੱਟੀ ਨੂੰ Leave not due ਮੰਨਿਆ ਜਾਵੇਗਾ, ਪ੍ਰੰਤੂ ਨਿਯਮਾਂ ਅਨੁਸਾਰ ਅਜਿਹੀ ਛੁੱਟੀ ਮੰਜੂਰ ਕਰਨ ਲਈ ਸ਼ਰਤ ਇਹ ਹੈ ਕਿ ਛੁੱਟੀ ਮੰਜੂਰ ਕਰਨ ਵਾਲੇ ਸਮਰੱਥ ਅਧਿਕਾਰੀ ਦੀ ਤਸੱਲੀ ਹੋ ਜਾਵੇ ਕਿ ਛੁੱਟੀ ਦੇ ਅੰਤ ਤੇ ਸਰਕਾਰੀ ਕਰਮਚਾਰੀ ਦੇ ਡਿਊਟੀ ਤੇ ਵਾਪਸ ਆਉਣ ਦੀ ਉਚਿਤ ਸੰਭਾਵਨਾ ਹੈ ਅਤੇ ਛੁੱਟੀ ਉਸ ਦੁਆਰਾ ਬਾਅਦ ਵਿੱਚ ਕਮਾਈ ਜਾਣੀ ਸੰਭਾਵੀ ਅੱਧੀ ਤਨਖਾਹ ਦੀ ਛੁੱਟੀ ਤੱਕ ਸੀਮਿਤ ਰੱਖੀ ਜਾਵੇ। ਪਰੰਤੂ ਅਜਿਹੀ ਨਾ ਬਣਦੀ ਛੁੱਟੀ (Leave not due) ਨੂੰ ਪਰਿਵਰਤਿਤ ਛੁੱਟੀ ਵਿੱਚ ਨਹੀਂ ਬਦਲਿਆ ਜਾ ਸਕਦਾ। ਉਪਰੋਕਤ ਅੰਕਤ ਕੀਤੇ ਗਏ ਨਿਯਮਾਂ ਵਿੱਚ ਉਪਬੰਧਾਂ ਦਾ ਸਾਰ ਹੈ ਕਿ:


(ਅ) ਅਧਿਆਪਨ ਅਮਲੇ ਨੂੰ ਛੱਡ ਕੇ ਕਿਸੇ ਦੂਸਰੇ ਸਰਕਾਰੀ ਕਰਮਚਾਰੀ ਨੂੰ ਮੈਡੀਕਲ ਆਧਾਰ ਤੇ ਪਰਿਵਰਤਿਤ ਛੁੱਟੀ (Commuted leave) ਤਾਂ ਹੀ ਮਿਲਣਯੋਗ ਹੈ, ਜੇਕਰ ਅਜਿਹੀ ਛੁੱਟੀ ਘੱਟੋ ਘੱਟ ਇੱਕੋ ਸਮੇਂ 15 ਦਿਨਾਂ ਲਈ ਅਪਲਾਈ ਕੀਤੀ ਗਈ ਹੋਵੇ, ਪਰੰਤੂ ਅਧਿਆਪਨ ਅਮਲੇ ਨੂੰ ਅਜਿਹੀ ਛੁੱਟੀ ਮੈਡੀਕਲ ਆਧਾਰ ਤੇ 15 ਦਿਨਾਂ ਦੇ ਸਮੇਂ ਨਾਲੋਂ ਘੱਟ ਵੀ ਦਿੱਤੀ ਜਾ ਸਕਦੀ ਹੈ।


(ੲ)


ਪ੍ਰੋਬੇਸਨ ਅਧੀਨ ਸਰਕਾਰੀ ਕਰਮਚਾਰੀ, ਜਿਸਦੀ ਸੇਵਾ ਇੱਕ ਸਾਲ ਨਾਲੋਂ ਘੱਟ ਹੋਵੇ, ਨੂੰ ਛੁੱਟੀ ਮੰਨਜੂਰ ਕਰਨ ਵਾਲੇ ਅਧਿਕਾਰੀ ਦੀ ਤਸੱਲੀ ਹੋਣ ਤੇ 'ਨਾ ਬਣਦੀ ਛੁੱਟੀ' (Leave not due) ਐਡਵਾਂਸ ਵਿੱਚ ਕੇਵਲ ਅੱਧੀ ਤਨਖਾਹ ਛੁੱਟੀ ਇਸ ਸਰਤ ਅਧੀਨ ਮੰਨਜੂਰ ਕੀਤੀ ਜਾ ਸਕਦੀ ਹੈ ਕਿ ਜਦੋਂ ਅਜਿਹਾ ਕਰਮਚਾਰੀ ਅੱਧੀ ਤਨਖਾਹ ਛੁੱਟੀ ਆਉਣ ਵਾਲੇ ਸਮੇਂ ਵਿਚ earn ਕਰੇਗਾ ਤਾਂ ਉਸਦੀ ਅਜਿਹੀ ਛੁੱਟੀ ਉਸਦੇ ਖਾਤੇ ਵਿਚੋਂ ਕੱਟ ਲਈ ਜਾਵੇਗੀ। ਪਰੰਤੂ ਅਜਿਹੀ ਛੁੱਟੀ ਨੂੰ ਪਰਿਵਰਤਿਤ ਛੁੱਟੀ (Commuted leave) ਵਿੱਚ ਨਹੀਂ ਬਦਲਿਆ ਜਾ ਸਕਦਾ।

ਮੁਲਾਜ਼ਮਾਂ ਨੂੰ ਮਿਲਦੀਆਂ ਛੁੱਟੀਆਂ ਸਬੰਧੀ ਸਰਕਾਰੀ ਪੱਤਰ, ਸਿੱਖਿਆ ਸਕੱਤਰ / ਡੀਪੀਆਈ ਵੱਲੋਂ ਜਾਰੀ ਪੱਤਰ ਡਾਊਨਲੋਡ ਕਰੋ ਇਥੇ 






💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends