ਆਂਗਣਵਾੜੀ ਵਰਕਰਾਂ/ਹੈਲਪਰਾਂ ਨੂੰ ਦਿਤੀਆਂ ਜਾਂਦੀਆਂ ਛੁੱਟੀਆਂ ਸਬੰਧੀ ਜਾਣਕਾਰੀ

 ਆਂਗਣਵਾੜੀ ਵਰਕਰਾਂ/ਹੈਲਪਰਾਂ ਨੂੰ ਦਿਤੀਆਂ ਜਾਂਦੀਆਂ ਛੁੱਟੀਆਂ ਸਬੰਧੀ ਜਾਣਕਾਰੀ 


ਵਿਦੇਸ਼ ਜਾਣ ਦੀ ਛੁੱਟੀ: ਤਿੰਨ ਸਾਲ ਦੀ ਸਰਵਿਸ ਪੂਰੀ ਕਰ ਚੁੱਕੀਆਂ ਆਂਗਣਵਾੜੀ ਵਰਕਰਾਂ/ਹੈਲਪਰਾਂ ਨੂੰ ਵਿਦੇਸ਼ ਜਾਣ ਲਈ ਇੱਕ ਮਹੀਨੇ ਦੀ ਛੁੱਟੀ ਦੇਣ ਦਾ ਉਪਬੰਧ ਹੈ। ਇਸ ਸਬੰਧੀ ਵਿਦੇਸ਼ ਜਾਣ ਤੋਂ ਇਕ ਮਹੀਨਾ ਪਹਿਲਾਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਤੋਂ ਛੁੱਟੀ ਬਿਨਾਂ ਮਾਣਭੱਤਾ ਪ੍ਰਵਾਨ ਕਰਵਾਉਈ ਜ਼ਰੂਰੀ ਹੈ। ਵਿਦੇਸ਼ ਛੁੱਟੀ ਦੇ ਸਮੇਂ ਦਾ ਤਜਰਬਾ ਵੀ ਮੰਨਣ ਯੋਗ ਨਹੀਂ ਹੋਵੇਗਾ। ਅਗਰ ਕੋਈ ਆਂਗਣਵਾੜੀ ਵਰਕਰ/ਹੈਲਪਰ ਛੁੱਟੀ ਬਿਨ੍ਹਾਂ ਪ੍ਰਵਾਨ ਕਰਵਾਏ ਵਿਦੇਸ਼ ਜਾਂਦੀ ਹੈ ਜਾਂ ਛੁੱਟੀ ਖਤਮ ਹੋਣ ਉਪਰੰਤ ਸਮੇਂ ਸਿਰ ਆਪਣੀ ਲਿਖਤੀ ਹਾਜ਼ਰੀ ਰਿਪੋਰਟ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਨੂੰ ਪੇਸ਼ ਨਹੀਂ ਕਰਦੀ, ਤਾਂ ਬਾਲ ਵਿਕਾਸ ਪ੍ਰੋਜੈਕਟ ਅਫਸਰ ਅਫਸਰ ਉਸਦੀ ਗੈਰ ਹਾਜ਼ਰੀ ਸਬੰਧੀ ਰਿਪੋਰਟ 15 ਦਿਨ ਦੇ ਅੰਦਰ-ਅੰਦਰ ਜਿਲ੍ਹਾ ਪ੍ਰੋਗਰਾਮ ਅਫਸਰ ਨੂੰ ਭੇਜਣਾ ਯਕੀਨੀ ਬਣਾਏਗਾ।

 ਮੈਡੀਕਲ ਛੁੱਟੀਆਂ: ਗਣਵਾੜੀ ਵਰਕਰਾਂ/ਹੈਲਪਰਾਂ ਨੂੰ ਇੱਕ ਕੈਲੰਡਰ ਸਾਲ ਵਿੱਚ ਵੱਧ ਤੋਂ ਵੱਧ ਇੱਕ ਮਹੀਨੇ (31 ਦਿਨ) ਦੀ ਇਕੱਠੀ ਜਾਂ ਟੁੱਟਵੀਂ ਮੈਡੀਕਲ ਛੁੱਟੀ ਸਮੇਤ ਮਾਣਭੱਤਾ ਦੇਣ ਦਾ ਉਪਬੰਧ ਹੈ। ਮੈਡੀਕਲ ਛੁੱਟੀ ਦੇ ਸਮੇਂ ਦਾ ਤਜ਼ਰਬਾ ਮੰਨਣਯੋਗ ਹੋਵੇਗਾ। ਇੱਥੇ ਇਹ ਵੀ ਸਪੱਸ਼ਟ ਕੀਤਾ ਜਾਂਦਾ ਹੈ, ਕਿ ਮੈਡੀਕਲ ਛੁੱਟੀ ਦੌਰਾਨ ਆਂਗਣਵਾੜੀ ਵਰਕਰ/ਹੈਲਪਰ ਦਾ ਕੰਮ ਆਰਜ਼ੀ ਤੌਰ ਤੇ ਨੇੜੇ ਲੱਗਦੇ ਆਂਗਣਵਾੜੀ ਸੈਂਟਰ ਦੀ ਆਂਗਣਵਾੜੀ ਵਰਕਰ/ਹੈਲਪਰ ਨੂੰ ਸੌਂਪਿਆ ਜਾਵੇਗਾ। ਜੇਕਰ ਮੈਡੀਕਲ ਛੁੱਟੀ ਇੱਕ ਮਹੀਨੇ ਜਾਂ ਉਸ ਤੋਂ ਵੱਧ ਸਮੇਂ ਲਈ ਲੋੜੀਂਦੀ ਹੋਵੇ ਤਾਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਵੱਲੋਂ ਮੰਨਜ਼ੂਰ ਕੀਤੀ ਜਾਵੇਗੀ।


 ਅਚਨਚੇਤ ਛੁੱਟੀ: ਆਂਗਨਵਾੜੀ ਵਰਕਰ ਅਤੇ ਹੈਲਪਰ ਵਲੋਂ ਕਿਸੇ ਵੀ ਪ੍ਰਕਾਰ ਦੀ ਅਚਨਚੇਤ ਛੁੱਟੀ ਦੀ ਮੰਨਜੂਰੀ ਲੈਣੀ ਲਾਜ਼ਮੀ ਹੋਵੇਗੀ, ਜੋ ਕਿ ਦੋ ਦਿਨ ਤੱਕ ਸਰਕਲ ਸੁਪਰਵਾਈਜ਼ਰ ਵੱਲੋਂ ਅਤੇ ਇਸ ਤੋਂ ਜ਼ਿਆਦਾ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਵੱਲੋਂ ਮਨਜ਼ੂਰ ਕੀਤੀ ਜਾਵੇਗੀ। ਅਚਨਚੇਤ ਛੁੱਟੀ ਸਬੰਧੀ ਰਿਕਾਰਡ ਸਬੰਧਤ ਸਰਕਲ ਸੁਪਰਵਾਈਜ਼ਰ ਦੁਆਰਾ ਮੇਨਟੇਨ ਕੀਤਾ ਜਾਵੇਗਾ। ਸਮਰੱਥ ਅਧਿਕਾਰੀ ਤੋਂ ਬਿਨਾਂ ਛੁੱਟੀ ਮੰਨਜ਼ੂਰ ਕਰਵਾਏ ਅਤੇ ਬਿਨਾਂ ਸੂਚਿਤ ਕੀਤੇ (ਬਾਲ ਵਿਕਾਸ ਪ੍ਰੋਜੈਕਟ ਅਫਸਰ/ਸਰਕਲ ਸੁਪਰਵਾਈਜਰ) ਡਿਊਟੀ ਤੋਂ ਗੈਰਹਾਜ਼ਰ ਮੰਨਿਆ ਜਾਵੇਗਾ। ਸਰਕਲ ਸੁਪਰਵਾਈਜ਼ਰ ਆਂਗਣਵਾੜੀ ਵਰਕਰ/ਹੈਲਪੁਰ ਵੱਲੋਂ ਦਿੱਤੀ ਗਈ ਛੁੱਟੀ ਦੀ ਅਰਜ਼ੀ ਨੂੰ ਰਿਕਾਰਡ ਹਿੱਤ ਡਾਇਰੀ ਕਰਨਾ ਯਕੀਨੀ ਬਣਾਵੇਗੀ।


ਪ੍ਰਸੂਤਾ ਛੁੱਟੀ : ਘੱਟੋ-ਘੱਟ ਇੱਕ ਸਾਲ ਦੀ ਸੇਵਾ ਨਿਭਾ ਚੁੱਕੀਆਂ ਆਂਗਣਵਾੜੀ ਵਰਕਰਾਂ/ਹੈਲਪਰਾਂ ਨੂੰ ਪਹਿਲੇ 2 ਬੱਚਿਆਂ ਦੇ ਜਨਮ ਲਈ 6 ਮਹੀਨੇ ਦੀ ਪ੍ਰਸੂਤਾ ਛੁੱਟੀ ਦਿੱਤੀ ਜਾਵੇਗੀ। 3 ਮਹੀਨੇ ਜਾਂ ਉਸ ਤੋਂ ਘੱਟ ਉਮਰ ਦਾ ਬੱਚਾ ਗੋਦ ਲੈਣ ਦੀ ਮਿਤੀ ਤੋਂ 12 ਹਫਤੇ ਦੀ ਛੁੱਟੀ ਦਾ ਉਪਬੰਧ ਹੋਵੇਗਾ। ਗਰਭਪਾਤ ਵੇਲੇ 42 ਦਿਨਾਂ ਦੀ ਛੁੱਟੀ ਮਿਲੇਗੀ। ਪ੍ਰਸੂਤਾ ਛੁੱਟੀ ਦੇ ਸਮੇਂ ਦੌਰਾਨ ਮਾਣਭੱਤਾ ਮਿਲਣਯੋਗ ਹੋਵੇਗਾ। ਇਹ ਛੁੱਟੀ ਜ਼ਿਲ੍ਹਾ ਪ੍ਰੋਗਰਾਮ ਅਫਸਰ ਵੱਲੋਂ ਮੰਨਜ਼ੂਰ ਕੀਤੀ ਜਾਵੇਗੀ।


 ਛੁੱਟੀ ਉਪਰੰਤ ਜੁਆਇਨਿੰਗ : ਅਗਰ ਕੋਈ ਆਂਗਣਵਾੜੀ ਵਰਕਰ/ਹੈਲਪਰ ਵੱਲੋਂ ਛੁੱਟੀ ਕੱਟਣ ਉਪਰੰਤ ਡਿਊਟੀ ਤੇ ਸਮੇਂ ਸਿਰ ਜੁਆਇੰਨ ਨਹੀਂ ਕੀਤਾ ਜਾਂਦਾ, ਤਾਂ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਉਸਦੀ ਗੈਰ ਹਾਜ਼ਰੀ ਸਬੰਧੀ ਰਿਪੋਰਟ 15 ਦਿਨ ਦੇ ਅੰਦਰ-ਅੰਦਰ ਜਿ਼ਲ੍ਹਾ ਪ੍ਰੋਗਰਾਮ ਅਫਸਰ ਨੂੰ ਭੇਜਣਾ ਯਕੀਨੀ ਬਣਾਏਗਾ।


ਵਿਦਿਅਕ ਯੋਗਤਾ ਵਿੱਚ ਵਾਧਾ ਕਰਨ ਸਬੰਧੀ ਹਦਾਇਤਾਂ 

ਆਂਗਣਵਾੜੀ ਵਰਕਰਾਂ/ਹੈਲਪਰਾਂ ਨੂੰ ਆਪਣੀ ਵਿਦਿਅਕ ਯੋਗਤਾ ਵਿੱਚ ਵਾਧਾ ਕਰਨ ਸਬੰਧੀ ਫੀਸ ਜਮ੍ਹਾਂ ਕਰਵਾਉਣ/ਦਾਖਲਾ ਲੈਣ ਤੋਂ ਪਹਿਲਾਂ ਇਸ ਸਬੰਧੀ ਮੰਨਜੂਰੀ ਲੈਣੀ ਜ਼ਰੂਰੀ ਹੋਵੇਗੀ, ਜੋ ਕਿ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਦੀ ਸਿਫਾਰਸ਼ ਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਵੱਲੋਂ ਦਿੱਤੀ ਜਾਵੇਗੀ। ਪ੍ਰੀਖਿਆ ਦੇਣ ਸਮੇਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਵੱਲੋਂ ਦਿੱਤੀ ਗਈ ਮੰਨਜ਼ੂਰੀ ਦੇ ਆਧਾਰ ਤੇ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਬਿਨਾਂ ਤਨਖਾਹ ਛੁੱਟੀ ਮੰਨਜ਼ੂਰ ਕਰੇਗਾ। ਪ੍ਰੰਤੂ ਜੇਕਰ ਛੁੱਟੀ ਇੱਕ ਮਹੀਨੇ ਜਾਂ ਉਸ ਤੋਂ ਵੱਧ ਸਮੇਂ ਲਈ ਲੋੜੀਂਦੀ ਹੋਵੇ, ਤਾਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਵੱਲੋਂ ਮੰਨਜ਼ੂਰ ਕੀਤੀ ਜਾਵੇਗੀ। ਇੱਥੇ ਇਹ ਵੀ ਸਪੱਸ਼ਟ ਕੀਤਾ ਜਾਂਦਾ ਹੈ, ਕਿ ਵਿਦਿਅਕ ਯੋਗਤਾ ਵਿੱਚ ਵਾਧਾ ਕਰਨ ਸਬੰਧੀ ਲਈ ਗਈ ਛੁੱਟੀ ਨੂੰ ਤਜਰਬੇ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ।

ਸੇਵਾ ਮੁਕਤੀ 





Featured post

TEACHER RECRUITMENT 2024 NOTIFICATION OUT: ਸਕੂਲਾਂ ਵਿੱਚ ਟੀਚਿੰਗ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ

  DESGPC Recruitment 2025 - Comprehensive Guide DESGPC Recruitment 2025: Comprehensive Guid...

RECENT UPDATES

Trends