LEAVES DURING PROBATION PERIOD: ਪਰਖ਼ ਕਾਲ ਸਮੇਂ ਦੌਰਾਨ ਮੁਲਾਜ਼ਮਾਂ ( ਅਧਿਆਪਕਾਂ) ਨੂੰ ਮਿਲਦੀਆਂ ਛੁੱਟੀਆਂ ਸਬੰਧੀ ਮੌਜੂਦਾ ਹਦਾਇਤਾਂ

LEAVES DURING PROBATION PERIOD: ਪਰਖ਼ ਕਾਲ ਸਮੇਂ ਦੌਰਾਨ ਮੁਲਾਜ਼ਮਾਂ ( ਅਧਿਆਪਕਾਂ) ਨੂੰ ਮਿਲਦੀਆਂ ਛੁੱਟੀਆਂ ਸਬੰਧੀ ਮੌਜੂਦਾ ਹਦਾਇਤਾਂ 


ਪੰਜਾਬ ਸਿਵਲ ਸੇਵਾਵਾਂ ਜਿਲਦ-1, ਭਾਗ-1 ਦੇ ਨਿਯਮ 8.131 ਅਨੁਸਾਰ ਪਰਖ ਕਾਲ ਸਮੇਂ (Probation Period) ਦੌਰਾਨ ਕੋਈ ਵੀ ਸਰਕਾਰੀ ਕਰਮਚਾਰੀ ਹੇਠ ਲਿਖੇ ਅਨੁਸਾਰ ਛੁੱਟੀ ਦਾ ਹੱਕਦਾਰ ਹੈ:


"(1) If appointed under contract, to such leave as is prescribed in his contract; or

(2) (i) if there be no such prescription in the contract or

(ii) if appointed otherwise, to such leave as would be admissible to him under the leave rules which would be applicable to him if he held his post substantively otherwise than on probation. If for any reason it is proposed to terminate the services of a probationer, any leave which may be granted to him should not extend beyond the date on which the probationary period as already sanctioned or extended expires, or any earlier date on which his services are terminated by the order of an authority competent to appoint him."


3.ਉਪਰੋਕਤ ਨਿਯਮਾਂ ਤੋਂ ਸਪਸ਼ਟ ਹੈ ਕਿ ਪੁਰਖ ਕਾਲ ਸਮੇਂ (Probation Period) ਦੌਰਾਨ ਅਸਥਾਈ ਜਾਂ ਪੱਕੇ ਤੌਰ ਤੇ ਨਿਯੁਕਤ ਕਰਮਚਾਰੀ ਨੂੰ ਉਹ ਸਾਰੀਆਂ ਛੁੱਟੀਆਂ ਮਿਲਣਯੋਗ ਹਨ, ਜੋ ਕਿ ਇੱਕ ਪੱਕੇ ਕਰਮਚਾਰੀ ਨੂੰ ਮਿਲਣਯੋਗ ਹੁੰਦੀਆਂ ਹਨ।

4.ਇਹ ਉਪਬੰਧ ਹੈ ਕਿ:ਇਸ ਤੋਂ ਇਲਾਵਾ ਪੰਜਾਬ ਸਿਵਲ ਸੇਵਾਵਾਂ ਜਿਲਦ-1, ਭਾਗ-1 ਦੇ ਨਿਯਮ 8.133 ਅਧੀਨ


"The provisions of rules 8.116 to 8.119 apply also to a Government employee not in permanent employ, provided that (a) no half pay leave shall be granted unless the authority competent to sanction leave has reason to believe that the officer will return to duty on its expiry,"


5. ਇਸ ਤਰ੍ਹਾਂ ਅਸਥਾਈ ਤੌਰ ' ਤੇ ਨਿਯੁਕਤ/ ਪੱਕੇ ਕਰਮਚਾਰੀਆਂ ਭਾਵੇਂ ਉਹ ਪ੍ਰੋਬੇਸ਼ਨ ਅਧੀਨ ਹੋਣ ਜਾਂ ਕਮਾਈ ਛੁੱਟੀ, ਅੱਧੀ ਤਨਖਾਹ ਛੁੱਟੀ, ਨਾ ਬਣਦੀ ਛੁੱਟੀ (Leave not due) ਅਤੇ ਪਰਿਵਰਤਿਤ ਛੁੱਟੀ (Commuted Leave) ਵੀ ਉਸੇ ਤਰ੍ਹਾਂ ਮਿਲਣਯੋਗ ਹਨ, ਜੋ ਕਿ ਇੱਕ ਪੱਕੇ ਕਰਮਚਾਰੀ ਨੂੰ ਮਿਲਣਯੋਗ ਹੁੰਦੀਆਂ ਹਨ।


6. ਪੰਜਾਬ ਸਿਵਲ ਸੇਵਾਵਾਂ ਜਿਲਦ-1, ਭਾਗ-1 ਦੇ ਨਿਯਮ 8.119 (ਏ) ਅਧੀਨ ਕਿਸੇ ਪੱਕੇ ਕਰਮਚਾਰੀ ਨੂੰ ਹਰ ਇੱਕ ਸਾਲ ਦੀ ਸੇਵਾ ਮੁੰਕਮਲ ਕਰਨ ਤੇ 20 ਅੱਧੀ ਤਨਖਾਹ ਛੁੱਟੀਆਂ ਮਿਲਣਯੋਗ ਹਨ। ਇਸ ਤਰ੍ਹਾਂ ਪ੍ਰੋਬੇਸ਼ਨ ਅਧੀਨ ਕਰਮਚਾਰੀਆਂ ਨੂੰ ਵੀ ਹਰ ਇੱਕ ਸਾਲ ਦੀ ਸੇਵਾ ਮੁਕੰਮਲ ਕਰਨ ਤੇ 20 ਅੱਧੀ ਤਨਖਾਹ ਛੁੱਟੀਆਂ ਮਿਲਣਯੋਗ ਹਨ, ਪਰੰਤੂ ਅਧਿਆਪਨ ਅਮਲੇ ਨੂੰ ਛੱਡ ਕੇ ਕਿਸੇ ਦੂਸਰੇ ਸਰਕਾਰੀ ਕਰਮਚਾਰੀ ਨੂੰ ਮੈਡੀਕਲ ਆਧਾਰ ਤੇ ਪਰਿਵਰਤਿਤ ਛੁੱਟੀ (Commuted leave) ਤਾਂ ਹੀ ਮਿਲਣਯੋਗ ਹੈ, ਜੇਕਰ ਅਜਿਹੀ ਛੁੱਟੀ ਘੱਟੋ ਘੱਟ ਇੱਕੋ ਸਮੇਂ15 ਦਿਨਾਂ ਲਈ ਅਪਲਾਈ ਕੀਤੀ ਗਈ ਹੋਵੇ। ਪਰੰਤੂ ਅਧਿਆਪਨ ਅਮਲੇ ਨੂੰ ਅਜਿਹੀ ਛੁੱਟੀ ਮੈਡੀਕਲ ਆਧਾਰ ਤੇ 15 ਦਿਨਾਂ ਦੇ ਸਮੇਂ ਨਾਲੋਂ ਘੱਟ ਵੀ ਦਿੱਤੀ ਜਾ ਸਕਦੀ ਹੈ, ਜਿਸਦਾ ਵੱਖਰੇ ਤੌਰ ਤੇ ਵਿਭਾਗ ਨੇ ਉਪਬੰਧ ਕਰਵਾਇਆ ਹੋਇਆ ਹੈ।


7. ਵਿਭਾਗ ਦੇ ਇਹ ਧਿਆਨ ਵਿੱਚ ਆਇਆ ਹੈ ਕਿ ਕੁੱਝ ਅਜਿਹੇ ਵੀ ਪ੍ਰੋਬੇਸਨਰ ਹਨ, ਜਿਨ੍ਹਾਂ ਦੀ ਸੇਵਾ ਇੱਕ ਸਾਲ ਤੋਂ ਘੱਟ ਹੈ ਅਤੇ ਨਤੀਜੇ ਵਜੋਂ ਉਨ੍ਹਾਂ ਦੇ ਖਾਤੇ ਵਿੱਚ ਉਕਤ ਨਿਯਮ ਮੁਤਾਬਕ ਕੋਈ ਵੀ ਅੱਧੀ ਤਨਖਾਹ ਛੁੱਟੀ ਜਮ੍ਹਾਂ ਹੋਣ ਦੀ ਗੁੰਜਾਇਸ਼ ਨਹੀਂ, ਨੂੰ ਮੈਡੀਕਲ ਆਧਾਰ ਤੇ ਅੱਧੀ ਤਨਖਾਹ ਛੁੱਟੀ ਜਾਂ ਅੱਧੀ ਤਨਖਾਹ ਛੁੱਟੀ ਨੂੰ ਪਰਿਵਰਤਿਤ ਛੁੱਟੀ ਵੱਜੋਂ ਪ੍ਰਾਪਤ ਕਰਨ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਪੰਜਾਬ ਸਿਵਲ ਸੇਵਾਵਾਂ ਜਿਲਦ-1, ਭਾਗ-1 ਦੇ ਨਿਯਮ 8.119 (ਡੀ) ਅਧੀਨ ਉਪਬੰਧ ਵੱਲ ਧਿਆਨ ਦਵਾਇਆ ਜਾਂਦਾ ਹੈ :


"(d) Save in the case of leave preparatory to retirement. "leave not due" may be granted to a Government employee in permanent employ for a period not exceeding 360 days during his entire service, out of which not more than 90 days at a time and 180 days in all, may be otherwise than on medical certificate. Such leave will be debited against the half pay leave the Government employee may earn subsequently." 

8.


(ੳ) ਪ੍ਰੋਬੇਸਨ ਅਧੀਨ ਕਰਮਚਾਰੀ ਨੂੰ ਪੱਕੇ ਕਰਮਚਾਰੀਆਂ ਵਾਂਗ ਸਾਰੀਆਂ ਛੁੱਟੀਆਂ ਮਿਲਣਯੋਗ ਹਨ।


ਉਪਰੋਕਤ ਉਪਬੰਧ ਨੂੰ ਪੰਜਾਬ ਸਿਵਲ ਸੇਵਾਵਾਂ ਜਿਲਦ-1, ਭਾਗ-1 ਦੇ ਨਿਯਮ 8.131 ਨਾਲ ਪੜ੍ਹਦੇ ਹੋਏ, ਕਿਸੇ ਅਜਿਹੇ ਸਰਕਾਰੀ ਕਰਮਚਾਰੀ, ਜਿਸ ਦੀ ਸੇਵਾ ਇੱਕ ਸਾਲ ਤੋਂ ਘੱਟ ਹੋਵੇ, ਨੂੰ ਮੈਡੀਕਲ ਆਧਾਰ ਤੇ ਅੱਧੀ ਤਨਖਾਹ ਛੁੱਟੀ ਇਸ ਸ਼ਰਤ ਅਧੀਨ ਮੰਜੂਰ ਕੀਤੀ ਜਾ ਸਕਦੀ ਹੈ ਕਿ ਜਦੋਂ ਅਜਿਹਾ ਕਰਮਚਾਰੀ ਅੱਧੀ ਤਨਖਾਹ ਛੁੱਟੀ ਆਉਣ ਵਾਲੇ ਸਮੇਂ ਵਿਚ earn ਕਰੇਗਾ ਤਾਂ ਉਸਦੀ ਅਜਿਹੀ ਛੁੱਟੀ ਉਸਦੇ ਖਾਤੇ ਵਿਚੋਂ ਕੱਟ ਲਈ ਜਾਵੇਗੀ। ਅਜਿਹੀ ਛੁੱਟੀ ਨੂੰ Leave not due ਮੰਨਿਆ ਜਾਵੇਗਾ, ਪ੍ਰੰਤੂ ਨਿਯਮਾਂ ਅਨੁਸਾਰ ਅਜਿਹੀ ਛੁੱਟੀ ਮੰਜੂਰ ਕਰਨ ਲਈ ਸ਼ਰਤ ਇਹ ਹੈ ਕਿ ਛੁੱਟੀ ਮੰਜੂਰ ਕਰਨ ਵਾਲੇ ਸਮਰੱਥ ਅਧਿਕਾਰੀ ਦੀ ਤਸੱਲੀ ਹੋ ਜਾਵੇ ਕਿ ਛੁੱਟੀ ਦੇ ਅੰਤ ਤੇ ਸਰਕਾਰੀ ਕਰਮਚਾਰੀ ਦੇ ਡਿਊਟੀ ਤੇ ਵਾਪਸ ਆਉਣ ਦੀ ਉਚਿਤ ਸੰਭਾਵਨਾ ਹੈ ਅਤੇ ਛੁੱਟੀ ਉਸ ਦੁਆਰਾ ਬਾਅਦ ਵਿੱਚ ਕਮਾਈ ਜਾਣੀ ਸੰਭਾਵੀ ਅੱਧੀ ਤਨਖਾਹ ਦੀ ਛੁੱਟੀ ਤੱਕ ਸੀਮਿਤ ਰੱਖੀ ਜਾਵੇ। ਪਰੰਤੂ ਅਜਿਹੀ ਨਾ ਬਣਦੀ ਛੁੱਟੀ (Leave not due) ਨੂੰ ਪਰਿਵਰਤਿਤ ਛੁੱਟੀ ਵਿੱਚ ਨਹੀਂ ਬਦਲਿਆ ਜਾ ਸਕਦਾ। ਉਪਰੋਕਤ ਅੰਕਤ ਕੀਤੇ ਗਏ ਨਿਯਮਾਂ ਵਿੱਚ ਉਪਬੰਧਾਂ ਦਾ ਸਾਰ ਹੈ ਕਿ:


(ਅ) ਅਧਿਆਪਨ ਅਮਲੇ ਨੂੰ ਛੱਡ ਕੇ ਕਿਸੇ ਦੂਸਰੇ ਸਰਕਾਰੀ ਕਰਮਚਾਰੀ ਨੂੰ ਮੈਡੀਕਲ ਆਧਾਰ ਤੇ ਪਰਿਵਰਤਿਤ ਛੁੱਟੀ (Commuted leave) ਤਾਂ ਹੀ ਮਿਲਣਯੋਗ ਹੈ, ਜੇਕਰ ਅਜਿਹੀ ਛੁੱਟੀ ਘੱਟੋ ਘੱਟ ਇੱਕੋ ਸਮੇਂ 15 ਦਿਨਾਂ ਲਈ ਅਪਲਾਈ ਕੀਤੀ ਗਈ ਹੋਵੇ, ਪਰੰਤੂ ਅਧਿਆਪਨ ਅਮਲੇ ਨੂੰ ਅਜਿਹੀ ਛੁੱਟੀ ਮੈਡੀਕਲ ਆਧਾਰ ਤੇ 15 ਦਿਨਾਂ ਦੇ ਸਮੇਂ ਨਾਲੋਂ ਘੱਟ ਵੀ ਦਿੱਤੀ ਜਾ ਸਕਦੀ ਹੈ।


(ੲ)


ਪ੍ਰੋਬੇਸਨ ਅਧੀਨ ਸਰਕਾਰੀ ਕਰਮਚਾਰੀ, ਜਿਸਦੀ ਸੇਵਾ ਇੱਕ ਸਾਲ ਨਾਲੋਂ ਘੱਟ ਹੋਵੇ, ਨੂੰ ਛੁੱਟੀ ਮੰਨਜੂਰ ਕਰਨ ਵਾਲੇ ਅਧਿਕਾਰੀ ਦੀ ਤਸੱਲੀ ਹੋਣ ਤੇ 'ਨਾ ਬਣਦੀ ਛੁੱਟੀ' (Leave not due) ਐਡਵਾਂਸ ਵਿੱਚ ਕੇਵਲ ਅੱਧੀ ਤਨਖਾਹ ਛੁੱਟੀ ਇਸ ਸਰਤ ਅਧੀਨ ਮੰਨਜੂਰ ਕੀਤੀ ਜਾ ਸਕਦੀ ਹੈ ਕਿ ਜਦੋਂ ਅਜਿਹਾ ਕਰਮਚਾਰੀ ਅੱਧੀ ਤਨਖਾਹ ਛੁੱਟੀ ਆਉਣ ਵਾਲੇ ਸਮੇਂ ਵਿਚ earn ਕਰੇਗਾ ਤਾਂ ਉਸਦੀ ਅਜਿਹੀ ਛੁੱਟੀ ਉਸਦੇ ਖਾਤੇ ਵਿਚੋਂ ਕੱਟ ਲਈ ਜਾਵੇਗੀ। ਪਰੰਤੂ ਅਜਿਹੀ ਛੁੱਟੀ ਨੂੰ ਪਰਿਵਰਤਿਤ ਛੁੱਟੀ (Commuted leave) ਵਿੱਚ ਨਹੀਂ ਬਦਲਿਆ ਜਾ ਸਕਦਾ।

ਮੁਲਾਜ਼ਮਾਂ ਨੂੰ ਮਿਲਦੀਆਂ ਛੁੱਟੀਆਂ ਸਬੰਧੀ ਸਰਕਾਰੀ ਪੱਤਰ, ਸਿੱਖਿਆ ਸਕੱਤਰ / ਡੀਪੀਆਈ ਵੱਲੋਂ ਜਾਰੀ ਪੱਤਰ ਡਾਊਨਲੋਡ ਕਰੋ ਇਥੇ 






Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends