LEAVE DURING NOVEMBER - DECEMBER: ਅਧਿਆਪਕ ਨਵੰਬਰ- ਦਸੰਬਰ ਮਹੀਨੇ 2 ਤੋਂ ਜ਼ਿਆਦਾ ਅਚਨਚੇਤ ਛੁੱਟੀਆਂ ਨਾਂ ਲੈਣ - ਸਿੱਖਿਆ ਵਿਭਾਗ
ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਸਮੂਹ ਜਿਲ੍ਹਾ ਸਿੱਖਿਆ ਅਫਸਰਾਂ (ਸੈ.ਸਿ./ਐ.ਸਿ.), ਨੂੰ ਮੀਮੋ ਨੰਬਰ AD(co)/SSE/2018/10921037 ਮਿਤੀ: 21-11-18 ਅਤੇ ਪੱਤਰ ਨੰਬਰ DPI SE - CORDOCIRC/63/ 2020265523 ਮਿਤੀ 23/10/2020 ਰਾਹੀਂ ਸਕੂਲ ਸਟਾਫ ਵੱਲੋਂ ਨਵੰਬਰ ਅਤੇ ਦਸੰਬਰ ਮਹੀਨੇ ਵਿੱਚ ਲਈਆਂ ਜਾਣ ਵਾਲੀਆਂ ਇੱਤਫਾਕੀਆ ਛੁੱਟੀਆਂ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਸਕੂਲ ਸਟਾਫ ਵੱਲੋਂ ਨਵੰਬਰ ਅਤੇ ਦਸੰਬਰ ਮਹੀਨੇ ਵਿੱਚ ਲਈਆਂ ਜਾਣ ਵਾਲੀਆਂ ਇੱਤਫਾਕੀਆ ਛੁੱਟੀਆਂ ਸੰਬੰਧੀ ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਬਹੁਤ ਸਾਰੇ ਸਟਾਫ ਵੱਲੋਂ ਸਾਲ ਦੀਆਂ ਇੱਤਫਾਕੀਆ ਛੁੱਟੀਆਂ ਖਤਮ ਕਰਨ ਦੇ ਮੰਤਵ ਨਾਲ, ਸਾਲ ਦੇ ਅੰਤ ਵਿੱਚ ਭਾਵ ਨਵੰਬਰ ਅਤੇ ਦਸੰਬਰ ਮਹੀਨੇ ਵਿੱਚ ਅਕਸਰ ਜ਼ਿਆਦਾ ਛੁੱਟੀਆਂ ਲਈਆਂ ਜਾਂਦੀਆਂ ਹਨ ਜਦਕਿ ਇਨ੍ਹਾਂ ਮਹੀਨਿਆਂ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਦਾ ਜ਼ੋਰ ਹੁੰਦਾ ਹੈ।
ALSO READ:
LEAVE DURING NOVEMBER DECEMBER ਕੀ 2 ਅਚਨਚੇਤ ਛੁੱਟੀਆਂ ਹੀ ਲੈ ਸਕਣਗੇ ਅਧਿਆਪਕ!
CASUAL LEAVE FOR TEACHERS: ਇੱਕ ਦਿਨ ਕਿਨੇਂ ਅਧਿਆਪਕਾਂ ਨੂੰ ਮਿਲ ਸਕੇਗੀ ਛੁੱਟੀ, ਪੜ੍ਹੋ ਇਥੇ
ਸਕੂਲ ਸਟਾਫ ਦੁਆਰਾ ਉਕਤ ਮਹੀਨਿਆਂ ਵਿੱਚ ਜ਼ਿਆਦਾ ਇੱਤਫਾਕੀਆ ਛੁੱਟੀਆਂ ਲੈਣ ਕਾਰਨ ਜਿੱਥੇ ਸਕੂਲ ਦਾ ਪ੍ਰਬੰਧ ਚਲਾਉਣ 'ਚ ਦਿੱਕਤ ਪੇਸ਼ ਆਉਂਦੀ ਹੈ, ਉੱਥੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੀ ਨੁਕਸਾਨ ਹੁੰਦਾ ਹੈ।
ਵਿਦਿਆਰਥੀਆਂ ਦੀ ਪੜ੍ਹਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਲਿਖਿਆ ਗਿਆ ਹੈ ਕਿ ਉਨ੍ਹਾਂ ਅਧੀਨ ਪੈਂਦੇ ਸਕੂਲਾਂ ਵਿੱਚ ਕੰਮ ਕਰਦੇ ਸਮੂਹ ਸਕੂਲ ਅਮਲੇ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਨਵੰਬਰ ਅਤੇ ਦਸੰਬਰ ਮਹੀਨੇ ਵਿੱਚ 2 ਤੋਂ ਵੱਧ ਇੱਤਫਾਕੀਆ ਛੁੱਟੀਆਂ (ਪ੍ਰਤੀ ਮਹੀਨਾ 2 ਇੱਤਫਾਕੀਆ ਛੁੱਟੀਆਂ) ਲੈਣ ਤੋਂ ਗੁਰੇਜ਼ ਕਰਨ।