ਚੰਡੀਗੜ੍ਹ,
ਸਕੂਲਾਂ ਵਿੱਚ ਅਧਿਆਪਕਾਂ ਵੱਲੋਂ ਲਈ ਜਾਂਦੀ ਇੱਤਫਾਕੀਆ ਇੱਕ ਤਿਹਾਈ ਛੁੱਟੀ/ਅੱਧੀ ਛੁੱਟੀ ਸੰਬੰਧੀ ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ।ਸਕੱਤਰ ਸਕੂਲ ਸਿੱਖਿਆ ਵੱਲੋਂ ਅਧਿਆਪਕਾਂ ਵੱਲੋਂ ਇੱਤਫਾਕੀਆ ਇੱਕ ਤਿਹਾਈ ਛੁੱਟੀ/ਅੱਧੀ ਛੁੱਟੀ ਸਬੰਧੀ ਮੀਮੋ ਨੰਬਰ AD (CO )/SSE/2018/4011118 ਮਿਤੀ 11.07.2018 ਜਾਰੀ ਕੀਤਾ ਗਿਆ ਹੈ।
ਸਿੱਖਿਆ ਸਕੱਤਰ ਵੱਲੋਂ ਜਾਰੀ ਪੱਤਰ ਅਨੁਸਾਰ ਕਿਸੇ ਅਧਿਆਪਕ ਨੇ ਇੱਕ ਤਿਹਾਈ ਇੱਤਫਾਕੀਆ ਛੁੱਟੀ/ਅੱਧੀ ਇੱਤਫਾਕੀਆ ਛੁੱਟੀ (ਦੁਪਹਿਰ ਤੋਂ ਬਾਅਦ) ਲੈਣੀ ਹੁੰਦੀ ਹੈ, ਤਾਂ ਉਹ ਪੀਰੀਅਡ ਦੇ ਵਿਚਕਾਰ ਹੀ ਕਲਾਸ ਛੱਡ ਕੇ ਚਲੇ ਜਾਂਦੇ ਹਨ, ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ਹੈ।
ਪੀਰੀਅਡ ਦੇ ਵਿਚਕਾਰ ਕਲਾਸ ਛੱਡ ਕੇ ਛੁੱਟੀ ਨਹੀਂ ਦਿਤੀ ਜਾਵੇਗੀ:
ਇਸਦੇ ਸਨਮੁੱਖ ਸਮੂਹ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ "ਕਿ ਅਧਿਆਪਕਾਂ ਵੱਲੋਂ ਲਈ ਜਾਂਦੀ ਇੱਕ ਤਿਹਾਈ ਇੱਤਫਾਕੀਆ ਛੁੱਟੀ/ਅੱਧੀ ਇੱਤਫਾਕੀਆ ਛੁੱਟੀ (ਦੁਪਹਿਰ ਤੋਂ ਬਾਅਦ) ਮਨਜੂਰ ਕਰਨ ਸਮੇਂ ਇਹ ਧਿਆਨ ਰੱਖਿਆ ਜਾਵੇ ਕਿ ਅਧਿਆਪਕ ਪੀਰੀਅਡ ਦੇ ਵਿਚਕਾਰ ਕਲਾਸ ਛੱਡ ਕੇ ਛੁੱਟੀ 'ਤੇ ਨਾ ਜਾਣ "।
ALL ABOUT LEAVES: ਸਿੱਖਿਆ ਵਿਭਾਗ ਵੱਲੋਂ ਪੈਟਰਨਿਟੀ ਲੀਵ, ਮੈਟਰਨਿਟੀ ਲੀਵ, ਚਾਈਲਡ ਕੇਅਰ ਲੀਵ, ਐਕਸ ਇੰਡੀਆ ਲੀਵ ਸਬੰਧੀ ਹਦਾਇਤਾਂ, ਪੜ੍ਹੋ ਇਥੇ
50 percent staff leave ssa punjab (50% SCHOOL STAFF LEAVE SSA PUNJAB)
50% ਸਟਾਫ ਤੋਂ ਜ਼ਿਆਦਾ ਸਟਾਫ ਦੀ ਛੁੱਟੀ ਮਨਜੂਰ ਨਹੀਂ:
ਜਾਰੀ ਪੱਤਰ ਅਨੁਸਾਰ ਸਕੂਲ ਵਿੱਚ 50% ਸਟਾਫ ਤੋਂ ਜ਼ਿਆਦਾ ਸਟਾਫ ਦੀ ਛੁੱਟੀ ਮਨਜੂਰ ਨਹੀਂ ਕੀਤੀ ਜਾ ਸਕਦੀ । ਅਧਿਆਪਕ ਦੀ ਛੁੱਟੀ ਮਨਜ਼ੂਰ ਕਰਨ ਸਮੇਂ ਉਸ ਅਧਿਆਪਕ ਦੇ ਪੀਰੀਅਡਾਂ ਦੀ ਐਡਜੈਸਟਮੈਂਟ ਤੁਰੰਤ ਕੀਤੀ ਜਾਵੇ।
ਹਾਜ਼ਰੀ ਰਜਿਸਟਰ ਵਿੱਚ ਛੁੱਟੀ ਦਾ ਇੰਦਰਾਜ ਕਰਨ ਸਬੰਧੀ ਹਦਾਇਤਾਂ:
ਸਿੱਖਿਆ ਸਕੱਤਰ ਵੱਲੋਂ ਜਾਰੀ ਪੱਤਰ ਅਨੁਸਾਰ ਇਹ ਵੀ ਹਦਾਇਤ ਹੈ ਕਿ ਹਾਜ਼ਰੀ ਰਜਿਸਟਰ ਵਿੱਚ ਛੁੱਟੀ ਦਾ ਇੰਦਰਾਜ ਕਰਦੇ ਸਮੇਂ ' ਇੱਕ ਤਿਹਾਈ ' ਇੱਤਫਾਕੀਆ ਛੁੱਟੀ/ਅੱਧੀ ਇੱਤਫਾਕੀਆ ਛੁੱਟੀ/ਪੂਰੀ ਇੱਤਫਾਕੀਆ ਛੁੱਟੀ ਲਿਖਿਆ ਜਾਵੇ। READ OFFICIAL LETTER HERE
ALSO READ: