RESPECT OF TEACHERS :ਸਕੂਲਾਂ ਵਿੱਚ ਵਿਜ਼ਿਟ ਦੋਰਾਨ ਅਧਿਆਪਕਾਂ ਨਾਲ ਵਿਵਹਾਰ ਸਬੰਧੀ ਮੌਜੂਦਾ ਹਦਾਇਤਾਂ

RESPECT OF TEACHERS :ਸਕੂਲਾਂ ਵਿੱਚ ਵਿਜ਼ਿਟ ਦੋਰਾਨ ਅਧਿਆਪਕਾਂ ਨਾਲ ਵਿਵਹਾਰ ਸਬੰਧੀ ਮੌਜੂਦਾ ਹਦਾਇਤਾਂ

ਸਕੂਲ  ਵਿਜ਼ਟ ਦਾ ਮੁੱਖ ਮਕਸਦ ਸਿੱਖਿਆ ਦਾ ਸੁਧਾਰ ਅਤੇ ਸੱਚੇ ਦੇ ਸਿੱਖਣ ਪੱਧਰ ਨੂੰ ਵੇਖਣਾ ਹੁੰਦਾ ਹੈ। ਇਸ ਸਬੰਧੀ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਮੀਮੋ ਨੰਬਰ 11/62/17-5/1036771/1-3 ਮਿਤੀ 03-08-2017  ਰਾਹੀਂ ਸਮੂਹ ਸਿੱਖਿਆ ਸੁਧਾਰ ਟੀਮਾਂ ਲਈ ਹਦਾਇਤਾਂ ਜਾਰੀ ਕੀਤੀਆਂ ਹਨ।  



ਜਾਰੀ ਪੱਤਰ ਅਨੁਸਾਰ   ਇਹ ਵੇਖਣ ਵਿਚ ਆਇਆ ਹੈ ਕਿ ਸਕੂਲ  ਦੌਰਾਨ ਅਧਿਕਾਰੀਆਂ ਵੱਲੋਂ ਅਧਿਆਪਕ ਨਾਲ ਉਸ ਤਰੀਕੇ ਦਾ ਵਿਵਹਾਰ ਨਹੀਂ ਕੀਤਾ ਜਾਂਦਾ, ਜੋ ਕਿ ਉਸ ਦੇ ਮਾਣ-ਸਤਿਕਾਰ ਵਿੱਚ ਬੱਚਿਆਂ ਦੇ ਸਾਹਮਣੇ ਹੋਣਾ ਚਾਹੀਦਾ ਹੈ। ਸਕੂਲ ਵਿਜ਼ਟ ਕਰਦੇ ਸਮੇਂ ਅਧਿਕਾਰੀ ਅਕਸਰ ਹੀ ਜਮਾਤ ਅਧਿਆਪਕ ਨਾਲ ਇਸ ਤਰੀਕੇ ਨਾਲ ਸਵਾਲ ਜਵਾਬ ਕਰਦੇ ਹਨ ਕਿ ਕਈ ਵਾਰ ਅਧਿਆਪਕ ਵਿਜ਼ਟਰ ਅਧਿਕਾਰੀਆਂ ਨੂੰ ਵੇਖ ਕੇ ਘਬਰਾਹਟ ਵਿਚ ਸਹੀ ਢੰਗ ਨਾਲ ਸਵਾਲਾਂ ਦੇ ਜਵਾਬ ਨਹੀਂ ਦੇ ਪਾਉਂਦੇ ਜਦ ਕਿ ਅਧਿਆਪਕ ਕੋਲ ਆਪਣੀ ਯੋਗਤਾ, ਗਿਆਨ ਅਤੇ ਤਜਰਬੇ ਕਰਕੇ ਆਪਣੇ ਵਿਸ਼ੇ ਦੀ ਸਮਝ ਹੁੰਦੀ ਹੈ।

ALSO READ:

LEAVE DURING NOVEMBER DECEMBER ਕੀ 2 ਅਚਨਚੇਤ ਛੁੱਟੀਆਂ ਹੀ ਲੈ ਸਕਣਗੇ ਅਧਿਆਪਕ



ਬੱਚਿਆਂ ਦੇ ਸਾਹਮਣੇ ਅਧਿਆਪਕ ਦੇ ਮਾਣ-ਸਤਿਕਾਰ ਨੂੰ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਅਧਿਆਪਕ ਨਾਲ ਬੱਚਿਆਂ ਨੂੰ ਪੜ੍ਹਾਏ ਪਾਠਕ੍ਰਮ, ਬੱਚਿਆਂ ਦੇ ਸਿੱਖਣ ਪੱਧਰ ਦੀ ਜਾਂਚ, ਕਾਪੀਆਂ ਦੀ ਚੈਕਿੰਗ, ਨਤੀਜੇ ਆਦਿ ਬਾਰੇ ਗੱਲਬਾਤ ਕਰਨੀ ਅਤੀ ਜ਼ਰੂਰੀ ਹੈ। ਪਰ ਅਧਿਆਪਕ ਤੋਂ ਜਮਾਤ ਵਿੱਚ ਉਸਦੇ ਵਿਦਿਆਰਥੀ ਸਾਹਮਣੇ ਕੋਈ ਇਸ ਤਰ੍ਹਾਂ ਸਵਾਲ ਨਾ ਕੀਤਾ ਜਾਵੇ, ਜਿਸ ਤੋਂ ਇਹ ਲਗੇ  ਕਿ ਅਧਿਆਪਕ ਦਾ ਟੈਸਟ ਲਿਆ ਜਾ ਰਿਹਾ ਹੈ। ਜੇਕਰ ਅਧਿਕਾਰੀ ਦਾ ਅਧਿਆਪਕ ਸਬੰਧੀ ਕੋਈ ਨਿਰੀਖਣ ਹੋਵੇ ਤਾਂ ਉਹ ਜਮਾਤ ਤੋਂ ਦੇਖ ਕੇ ਸਕੂਲ ਮੁਖੀ ਦੀ ਹਾਜ਼ਰੀ 'ਚ ਕੀਤਾ ਜਾਵੇ।

ALSO READ: ਵਜ਼ੀਫ਼ੇ ਦੀਆਂ ਸਕੀਮਾਂ ਅਤੇ ਹੋਰ ਕੰਮਾਂ ਲਈ ਅਧਿਆਪਕਾਂ ਦੀ ਜ਼ਿਮੇਵਾਰੀ ਜਾਂ ਨਹੀਂ 



ਇਸ ਪੱਤਰ ਅਨੁਸਾਰ  ਸਕੂਲ ਵਿਜ਼ਟ ਦੌਰਾਨ ਸਕੂਲੀ ਸਿੱਖਿਆ ਦੇ ਵਾਤਾਵਰਨ ਵਿਚ ਦਹਿਸਤ ਜਾਂ ਡਰ ਦਾ ਮਾਹੌਲ ਨਹੀਂ ਹੋਣਾ ਚਾਹੀਦਾ ਬਲਕਿ ਅਧਿਆਪਕ ਅਤੇ ਬੱਚਿਆਂ ਨਾਲ ਸੁਖਾਵਾਂ ਮਾਹੌਲ ਬਣਾ ਕੇ ਗੱਲਬਾਤ ਕੀਤੀ ਜਾਵੇ। ਅਧਿਆਪਕ ਅਤੇ ਬੱਚਿਆਂ ਦਾ ਇਸੇ ਸਮੇਂ ਦੌਰਾਨ ਕਿਸੇ ਵੀ ਮਾਨਸਿਕ ਤਣਾਅ ਅਤੇ ਸਹਿਮ ਤੋਂ ਬਿਨਾਂ ਮਨੋਬਲ ਬਣਿਆ ਰਹਿਣਾ ਜਰੂਰੀ ਹੈ।


ਪੱਤਰ ਵਿਚ ਅਧਿਆਪਕ ਦੇ ਮਾਣ ਸਨਮਾਨ ਸਬੰਧੀ ਖਾਸ ਅਹਿਮੀਅਤ ਦਾ ਜ਼ਿਕਰ ਕੀਤਾ ਹੈ , ਅਤੇ ਲਿਖਿਆ ਹੈ ਕਿ ਸਮਾਜ ਵਿੱਚ ਅਧਿਆਪਕ ਦੇ ਰੁਤਬੇ ਦਾ ਮਾਣ ਸਨਮਾਨ ਬਣਾਏ ਰੱਖਣ ਲਈ ਸਕੂਲ ਵਿਜ਼ਟ ਦੌਰਾਨ ਬਹੁਤ ਹੀ ਸਾਵਧਾਨੀ ਵਰਤੇ ਜਾਣ ਦੀ ਜਰੂਰਤ ਹੈ ਤਾਂ ਜੋ ਅਧਿਆਪਕ ਦੇ ਰੁਤਬੇ ਨੂੰ ਕੋਈ ਠੇਸ ਨਾ ਪਹੁੰਚ ਸਕੇ। Read official letter here



Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends