SCHEDULE OF PSEB BI-MONTHLY TERM EXAMS 2022-23: ਸਿੱਖਿਆ ਬੋਰਡ ਵੱਲੋਂ ਜਾਰੀ ਮਹੀਨਾਵਾਰ ਅਤੇ ਟਰਮ ਪ੍ਰੀਖਿਆਵਾਂ ਦਾ ਸ਼ਡਿਊਲ


ਅਕਾਦਮਿਕ ਸਾਲ 2021-22 ਤੋਂ ਬੋਰਡ ਨਾਲ ਸਰਕਾਰੀ, ਅਰਧ ਸਰਕਾਰੀ,ਏਡਿਡ,ਐਫੀਲਿਏਟਿਡ,ਐਸੋਸੀਏਟਿਡ ਸਕੂਲਾਂ ਵੱਲੋਂ ਸਕੂਲ ਪੱਧਰ ਤੇ ਲਏ ਜਾਂਦੇ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੇ Bimonthly Tests ਅਤੇ Term ਪ੍ਰੀਖਿਆ , ਪੀ-ਬੋਰਡ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਨੂੰ ਬੋਰਡ ਪ੍ਰੀਖਿਆਵਾਂ ਵਿੱਚ Weightage ਦੇਣ ਸਬੰਧੀ ਸਿੱਖਿਆ ਬੋਰਡ ਵੱਲੋਂ  ਜਾਣਕਾਰੀ ਦਿੱਤੀ ਗਈ ਹੈ:-

ਜਾਰੀ ਹਦਾਇਤਾਂ ਅਨੁਸਾਰ  

  • ਹਰੇਕ ਸਕੂਲ ਵੱਲੋਂ ਪੂਰੇ ਅਕਾਦਮਿਕ ਸੈਸ਼ਨ ਦੌਰਾਨ ਘੱਟੋ ਘੱਟ ਤਿੰਨ Bimonthly Class Tests(ਆਨਲਾਈਨ/ਆਫ ਲਾਈਨ) ਲਏ ਜਾਣਗੇ।
  • ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਲਈ ਪ੍ਰੀ-ਬੋਰਡ ਪ੍ਰੀਖਿਆਵਾਂ ਸਕੂਲਾਂ ਵੱਲੋਂ ਹਰੇਕ ਸਾਲ 15 ਫਰਵਰੀ ਤੱਕ ਆਪਣੀ ਸੁਵਿਧਾ ਅਨੁਸਾਰ ਸੰਚਾਲਿਤ ਕੀਤੀਆਂ ਜਾਣ ਅਤੇ ਇਨ੍ਹਾਂ ਪ੍ਰੀਖਿਆਵਾਂ ਵਿੱਚ ਵਿਦਿਆਰਥੀਆਂ ਵੱਲੋਂ ਵਿਸ਼ਾਵਾਰ ਪ੍ਰਾਪਤ ਅੰਕਾਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਪੋਰਟਲ ਤੇ 25ਫਰਵਰੀ ਤੱਕ ਸਕੂਲਾਂ ਵੱਲੋਂ ਅਪਲੋਡ ਕੀਤਾ ਜਾਵੇਗਾ।
  • Bimonthly Class Tests ਅਤੇ ਪ੍ਰੀ-ਬੋਰਡ ਪ੍ਰੀਖਿਆ ਦੇ ਨਾਲ ਨਾਲ ਸਤੰਬਰ ਮਹੀਨੇ ਵਿੱਚ ਇੱਕ ਟਰਮ ਪ੍ਰੀਖਿਆ ਵੀ ਸਕੂਲਾਂ ਵੱਲੋਂ ਲਈ ਜਾਵੇਗੀ।

2. ਉਪਰੋਕਤ  ਅਨੁਸਾਰ ਲਏ ਗਏ ਫੈਸਲੇ ਦੀ ਲੋਅ ਵਿੱਚ Bimonthly Tests, Term ਪ੍ਰੀਖਿਆ ਅਤੇ ਪ੍ਰੀ-ਬੋਰਡ ਪ੍ਰੀਖਿਆ ਲੈਣ ਦਾ ਸਮਾਂ (ਸ਼ਡਿਊਲ) ਹੇਠ ਦਰਜ ਅਨੁਸਾਰ ਹੈ:-

Bimonthly Tests :-

  • a) ਪਹਿਲਾ ਮਹੀਨਾਵਾਰ  ਟੈਸਟ 1-20 ਮਈ ਤੋਂ 30 ਮਈ ਤੱਕ
  • b)  ਦੂਜਾ ਮਹੀਨਾਵਾਰ  ਟੈਸਟ   ਟੈਸਟ 2-20 ਅਗਸਤ ਤੋਂ 30 ਅਗਸਤ ਤੱਕ
  • c)  ਤੀਜਾ ਮਹੀਨਾਵਾਰ  ਟੈਸਟ  3-20 ਨਵੰਬਰ ਤੋਂ 30 ਨਵੰਬਰ ਤੱਕ

 ਟਰਮ ਪ੍ਰੀਖਿਆਵਾਂ

ਪਹਿਲੀ ਟਰਮ ਪ੍ਰੀਖਿਆ :  25 ਸਤੰਬਰ ਤੋਂ 10 ਅਕਤੂਬਰ ਤੱਕ 

ਪੀ-ਬੋਰਡ ਪ੍ਰੀਖਿਆਵਾਂ  : 01 ਫਰਵਰੀ ਤੋਂ 15 ਫਰਵਰੀ ਤੱਕ


ਸਕੂਲਾਂ ਲਈ ਹਦਾਇਤਾਂ : 

  • ਸਕੂਲਾਂ ਵੱਲੋਂ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੇ ਤਿੰਨੋ Bimonthly Tests ਦੇ ਅੰਕ ਅਤੇ ਟਰਮ ਪ੍ਰੀਖਿਆ ਦੇ  ਅੰਕ, ਬੋਰਡ ਨੂੰ ਹਰ ਹਾਲਤ ਵਿੱਚ ਹਰੇਕ ਸਾਲ 15 ਦਸੰਬਰ ਤੱਕ ਭੇਜੇ ਜਾਣ।
  • ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਲਈ ਪ੍ਰੀ-ਬੋਰਡ ਪ੍ਰੀਖਿਆਵਾਂ ਦੇ ਵਿਸ਼ਾਵਾਰ ਅੰਕ ਸਕੂਲਾਂ ਵੱਲੋਂ ਹਰੇਕ ਸਾਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਪੋਰਟਲ ਤੇ 25 ਫਰਵਰੀ ਤੱਕ ਅਪਲੋਡ ਕੀਤੇ ਜਾਣ।
  • ਵੱਖ-ਵੱਖ ਵਿਸ਼ਿਆਂ ਲਈ ਪ੍ਰੀ-ਬੋਰਡ ਪ੍ਰੀਖਿਆਵਾਂ, ਬੋਰਡ ਵੱਲੋਂ ਨਿਰਧਾਰਿਤ ਪ੍ਰਸ਼ਨ ਪੱਤਰਾਂ ਦੀ ਰੂਪ ਰੇਖਾ ਅਤੇ ਅੰਕ ਵੰਡ ਅਨੁਸਾਰ ਹੀ ਲਈਆਂ ਜਾਣ।
  • ਸਕੂਲਾਂ ਵੱਲੋਂ ਲਏ ਗਏ ਤਿੰਨ Bimonthly Tests, ਟਰਮ ਪ੍ਰੀਖਿਆਵਾਂ ਅਤੇ ਪ੍ਰੀ-ਬੋਰਡ ਦੇ ਵਿਸ਼ਾਵਾਰ ਅੰਕਾਂ ਦਾ ਰਿਕਾਰਡ ਨਤੀਜਾ ਘੋਸ਼ਿਤ ਹੋਣ ਤੋਂ ਬਾਅਦ ਤਿੰਨ ਸਾਲ ਤੱਕ ਰੱਖਣਾ ਜਰੂਰੀ ਹੋਵੇਗਾ। ਇਸ ਰਿਕਾਰਡ ਨੂੰ ਬੋਰਡ ਵੱਲੋਂ ਕਿਸੇ ਸਮੇਂ ਵੀ ਵੈਰੀਫਾਈ ਕੀਤਾ ਜਾ ਸਕਦਾ ਹੈ।
ਇੰਸਟ੍ਰਕਸ਼ਨਸ ਫਾਰ ਓਪਨ ਸਕੂਲ 

 ਓਪਨ ਸਕੂਲ ਪ੍ਰਣਾਲੀ ਅਧੀਨ ਦਾਖਲ ਹੋਏ ਵਿਦਿਆਰਥੀਆਂ ਲਈ ਪ੍ਰੀ-ਬੋਰਡ ਪ੍ਰੀਖਿਆ ਦੇਣੀ ਲਾਜ਼ਮੀ ਹੋਵੇਗੀ ਜੋ ਕਿ ਅਧਿਐਨ ਕੇਂਦਰ ਵੱਲੋਂ ਦੂਜੇ ਵਿਅਕਤੀਗਤ ਪ੍ਰੋਗਰਾਮ ਦੌਰਾਨ (ਪੀ.ਸੀ.ਪੀ) ਲਈ ਜਾਵੇਗੀ।ਵਿਦਿਆਰਥੀਆਂ ਵੱਲੋਂ ਪ੍ਰਾਪਤ ਅੰਕ ਬੋਰਡ ਨੂੰ ਭੇਜੇ ਜਾਣ।


ਅਧਿਐਨ ਕੇਂਦਰ ਵੱਲੋਂ ਸੰਚਾਲਿਤ ਕੀਤੇ ਜਾਂਦੇ ਦੋ ਪੀ.ਸੀ.ਪੀ ਦੌਰਾਨ ਵਿਦਿਆਰਥੀਆਂ ਦੇ ਦੋ ਮੁਲਾਂਕਣ ਟੈਸਟ ਵੀ ਕੰਡਕਟ ਕੀਤੇ ਜਾਣਗੇ ਅਤੇ ਵਿਦਿਆਰਥੀਆਂ ਵੱਲੋਂ ਪ੍ਰਾਪਤ ਅੰਕ ਬੋਰਡ ਨੂੰ ਭੇਜੇ ਜਾਣਗੇ।ਸਕੂਲਾਂ ਵੱਲੋਂ ਲਏ ਗਏ Bimonthly Tests, ਟਰਮ ਪ੍ਰੀਖਿਆ ਅਤੇ ਪ੍ਰੀ-ਬੋਰਡ ਪ੍ਰੀਖਿਆਵਾਂ ਵਿੱਚ ਪ੍ਰਾਪਤ ਅੰਕਾਂ ਨੂੰ ਵਿਦਿਆਰਥੀਆਂ ਦੇ ਬੋਰਡ ਦੀ ਪ੍ਰੀਖਿਆ ਦੇ ਨਤੀਜੇ ਵਿੱਚ ਅਹਿਮੀਅਤ ਦੇਣ ਲਈ ਇਨ੍ਹਾਂ ਅੰਕਾਂ ਨੂੰ ਅਕਾਦਮਿਕ ਸਾਲ 2021-22 ਤੋਂ ਪੰਜਵੀਂ ਅਤੇ ਅੱਠਵੀਂ ਸ਼੍ਰੇਣੀਆਂ ਲਈ ਹਰੇਕ ਵਿਸ਼ੇ ਲਈ ਨਿਰਧਾਰਿਤ CCE ਅਤੇ ਦਸਵੀਂ ਅਤੇ ਬਾਰਵੀਂ ਸ਼੍ਰੇਣੀਆਂ ਲਈ ਹਰੇਕ ਵਿਸ਼ੇ ਲਈ ਨਿਰਧਾਰਿਤ INA ਦੇ ਅੰਕਾਂ ਅਧੀਨ ਸ਼ਾਮਿਲ ਕਰਦੇ ਹੋਏ ਮੁਕੰਮਲ CCE/INA ਦਾ ਮਡਿਊਲ ਖੇਤਰ ਵਿੱਚ ਪ੍ਰੀ-ਬੋਰਡ ਪ੍ਰੀਖਿਆ ਲੈਣ ਲਈ ਸਬੰਧੀ ਜਾਰੀ ਸੂਦਾ ਪੱਤਰ ਦੇ ਨਾਲ ਹੀ ਭੇਜਿਆ ਜਾਵੇਗਾ।

ਨੋਟ:-

ਟਰਮ-ਪ੍ਰੀਖਿਆ ਸਬੰਧੀ ਦੱਸਿਆ ਗਿਆ ਹੈ ਕਿ ਅਕਾਦਮਿਕ ਸਾਲ 2021-22 ਤੋਂ ਹਰੇਕ ਸਾਲ ਲਈ ਇਹ ਨੀਤੀ ਨਿਰਧਾਰਿਤ ਹੋਵੇਗੀ।

Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends