CASUAL LEAVE RULES IN PUNJAB EDUCATION : ਨਵ ਨਿਯੁਕਤ ਮੁਲਾਜ਼ਮਾਂ ਨੂੰ ਅਚਨਚੇਤ ਛੁੱਟੀਆਂ ਸਬੰਧੀ ਮੌਜੂਦਾ ਹਦਾਇਤਾਂ

ਨਵ ਨਿਯੁਕਤ ਕਰਮਚਾਰੀ ਕਰਮਚਾਰਨ ਕੈਲੰਡਰ ਸਾਲ ਵਿੱਚ ਕਿੰਨੀਆਂ ਛੁਟੀਆਂ ਲੈ ਸਕਦਾ ਹੈ?

ਦਸੰਬਰ ਮਹੀਨੇ  ਸੇਵਾ ਵਿੱਚ ਆਏ ਮੁਲਾਜ਼ਮ ਨੂੰ ਕਿਨੀਆਂ ਛੂਟੀਆਂ ਮਿਲ ਸਕਦੀਆਂ ਹਨ?

ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ ਤੇ ਨਵੇਂ ਕਰਮਚਾਰੀਆਂ ਦੀ ਭਰਤੀ ਕੀਤੀ ਜਾਂਦੀ ਹੈ। ਇਹਨਾਂ ਕਰਮਚਾਰੀਆਂ ਦੀਆਂ ਛੁਟੀਆਂ ਸਬੰਧੀ ਵਿਭਾਗਾਂ ਵੱਲੋਂ ਪੰਜਾਬ ਸਰਕਾਰ ਤੋਂ ਸਮੇਂ ਸਮੇਂ ਤੇ ਸਪਸ਼ਟੀਕਰਨ ਮੰਗੇਂ ਜਾਂਦੇ ਹਨ।

ਪੰਜਾਬ ਸਰਕਾਰ ਦੇ ਵਿਭਾਗਾਂ ਵੱਲੋਂ 1999 ਵਿੱਚ ਸਰਕਾਰ ਤੋਂ ਸਪਸ਼ਟੀਕਰਨ ਜਾਰੀ ਕਰਨ ਦੀ ਅਪੀਲ ਕੀਤੀ ਕਿ ਇਕ ਕਰਮਚਾਰੀ ਜੋ ਕਿ ਰੈਗੂਲਰ ਤੌਰ ਤੇ  ਕਿਸੇ ਵੀ ਮਹੀਨੇ ਸੇਵਾ ਵਿੱਚ ਹਾਜ਼ਰ ਹੋਇਆ ਹੈ ਉਸ ਕਰਮਚਾਰੀ ਨੂੰ ਉਸ ਕੈਲੰਡਰ ਸਾਲ ਵਿੱਚ ਕਿੰਨੀਆਂ ਛੁਟੀਆਂ ਮਿਲ ਸਕਦੀਆਂ ਹਨ।


ਪੰਜਾਬ ਸਰਕਾਰ ਵੱਲੋਂ ਇਹਨਾਂ ਮੁਲਾਜ਼ਮਾਂ ਦੀਆਂ ਛੁੱਟੀਆਂ ਸਬੰਧੀ 11 ਮਈ 1999 ਨੂੰ ਪੱਤਰ ਨੰਬਰ : 6/26/99-6 ਪੀ.ਪੀ.3/5353 ਜਾਰੀ ਕਰ ਸਪਸ਼ਟੀਕਰਨ ਜਾਰੀ ਕੀਤਾ (READ HERE)।

ALSO READ:

ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨਾਲ ਸਬੰਧਤ ਮਹੱਤਵਪੂਰਨ ਪੱਤਰ ਪੜ੍ਹੋ ਇਥੇ 

ਪੰਜਾਬ ਸਰਕਾਰ ਵੱਲੋਂ ਜਾਰੀ ਸਪਸ਼ਟੀਕਰਨ ਅਨੁਸਾਰ ਕੋਈ ਕਰਮਚਾਰੀ/ ਕਰਮਚਾਰਨ ਰੈਗੂਲਰ ਤੌਰ ਤੇ ਸੇਵਾ ਵਿੱਚ ਕਿਸੇ ਮਹੀਨੇ ਵੀ ਜੁਆਇੰਨ ਕਰਦਾ ਹੈ ਤਾਂ ਉਸ ਨੂੰ ਕੈਲੰਡਰ ਸਾਲ ਵਿੱਚ ਪੂਰੀਆਂ ਇਤਫਾਕਿਆਂ ਛੁੱਟੀਆਂ ਮਿਲ ਸਕਦੀਆਂ ਹਨ। ਪੱਤਰ ਅਨੁਸਾਰ ਕੋਈ ਕਰਮਚਾਰੀ/ਕਰਮਚਾਰਨ ਦਸੰਬਰ ਮਹੀਨੇ ਵਿੱਚ ਵੀ ਜੁਆਇੰਨ ਕਰਦਾ ਹੈ ਤਾਂ ਉਸ ਨੂੰ ਉਸ ਕੈਲੰਡਰ ਸਾਲ ਵਿੱਚ ਪੂਰੀਆਂ ਇਤਫਾਕਿਆਂ ਛੁੱਟੀਆਂ ਮਿਲਣਗੀਆਂ

ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਇਤਫ਼ਾਕੀਆਂ ਛੁੱਟੀਆਂ ਇਸ ਤਰ੍ਹਾਂ ਮਿਲਦੀਆਂ ਹਨ ।

Female employees: 20 days per year

Male employees: (a) 10 days per year upto service of 10 years 

(b) 15 days:  per year upto service of 10-20 yrs

(c) 20 days:  per year after completion of service of 20 yrs

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends