Thursday, July 01, 2021

ਮੰਨਜੂਰ ਹੋਈਆਂ ਛੁੱਟੀਆਂ ਨੂੰ ਰੱਦ ਕਰਵਾ ਸਕਣਗੇ ਅਧਿਆਪਕ, ਗਾਈਡਲਾਈਨਜ਼ ਜਾਰੀ

 

ਮੰਨਜੂਰ ਹੋਈਆਂ ਛੁੱਟੀਆਂ ਨੂੰ ਰੱਦ ਕਰਵਾ ਸਕਣਗੇ ਅਧਿਆਪਕ, ਗਾਈਡਲਾਈਨਜ਼ ਜਾਰੀ 

ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਕਿਹਾ ਗਿਆ ਹੈ ਕਿ ਸਕੂਲ ਅਧਿਆਪਕਾਂ/ਕਰਮਚਾਰੀਆਂ ਵੱਲੋਂ ਛੁੱਟੀਆਂ ਰੱਦ ਕਰਵਾਉਣ ਲਈ ਅਰਜੀਆਂ ਸਕੂਲ ਮੁਖੀਆਂ, ਜਿਲ੍ਹਾ ਸਿੱਖਿਆ ਅਫਸਰ ਅਤੇ ਮੁੱਖ ਦਫਤਰ ਵਿਖੇ ਦਿੱਤੀਆਂ ਜਾ ਰਹੀਆਂ ਹਨ। ਇਸ ਪ੍ਰੀਕ੍ਰਿਆਂ ਵਿੱਚ ਸਕੂਲ ਅਧਿਆਪਕਾਂ ਕਰਮਚਾਰੀਆਂ ਦਾ ਕਾਫੀ ਸਮਾਂ ਬਰਬਾਦ ਹੁੰਦਾ ਹੈ ਅਤੇ ਕਾਗਜ਼ੀ ਕਾਰਵਾਈ ਵਿੱਚ ਕਾਫੀ ਸਮਾਂ ਲੱਗ ਜਾਂਦਾ ਹੈ। ਅਧਿਆਪਕਾਂ /ਕਰਮਚਾਰੀਆਂ ਦੀਆਂ ਅਜਿਹੀਆਂ ਸਮੱਸਿਆਵਾਂ ਨੂੰ ਮੁੱਖ ਰੱਖਦੇ ਹੋਏ ਸਿੱਖਿਆ ਵਿਭਾਗ, ਪੰਜਾਬ ਵੱਲੋਂ ਈਪੰਜਾਬਸਕੂਲ ਪੋਰਟਲ ਉੱਤੇ ਮਨਜੂਰ ਹੋਈਆਂ ਛੁੱਟੀਆਂ ਨੂੰ ਰੱਦ ਕਰਵਾਉਣ ਲਈ ਆਨਲਾਈਨ ਅਪਲਾਈ ਕਰਨ ਲਈ ਨਵਾਂ ਸਾਫਟਵੇਅਰ ਤਿਆਰ ਕੀਤਾ ਗਿਆ ਹੈ। ਇਸ ਦੀ ਮਦਦ ਨਾਲ ਹੁਣ ਅਧਿਆਪਕ ਕਰਮਚਾਰੀ Ex-India Leave, Without Pay leave, Half Pay leave, Child Care leave and Maternity leave etc. ਮੰਨਜੂਰ ਹੋਈ ਛੁੱਟੀ ਨੂੰ ਰੱਦ ਕਰਵਾਉਣ ਲਈ ਆਨਲਾਈਨ ਈਪੰਜਾਬਸਕੂਲ ਪੋਰਟਲ ਉਤੇ ਆਪਣੇ ਨਿਜੀ ਅਕਾਉਂਟ ਵਿੱਚੋਂ ਅਪਲਾਈ ਕਰ ਸਕਣਗੇ।JOIN TELEGRAM FOR LATEST UPDATES CLICK HERE
 ਉਪਰੋਕਤ ਛੁੱਟੀ ਰੱਦ ਕਰਵਾਉਣ ਲਈ ਆਨਲਾਈਨ ਅਪਲਾਈ ਕਰਨ ਵਿੱਚ ਜੇਕਰ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਅਧਿਆਪਕਕਰਮਚਾਰੀ ਆਪਣੇ ਜਿਲ੍ਹੇ ਦੇ ਸਬੰਧਤ ਜਿਲ੍ਹਾ ਐਮ.ਆਈ.ਐਸ. ਕੋਆਰਡੀਨੇਟਰ ਨਾਲ ਸੰਪਰਕ ਕਰ ਸਕਦੇ ਹਨ, ਜਿਨ੍ਹਾਂ ਦੇ ਮੋਬਾਇਲ ਨੰਬਰ ਈਪੰਜਾਬਸਕੂਲ ਪੋਰਟਲ ਉੱਤੇ ਉਪਲੱਬਧ ਹਨ।
JOIN US ON TELEGRAM

JOIN US ON TELEGRAM
PUNJAB NEWS ONLINE

Today's Highlight