ਅੱਜ ਦੀ ਛੁੱਟੀ ਸਬੰਧੀ ਸਪਸ਼ਟੀਕਰਨ, ਪੜ੍ਹੋ

CLARIFICATION REGARDING HOLIDAY ON 21 DECEMBER: ਮੁੱਖ ਸਕੱਤਰ ਵੱਲੋਂ 21 ਦਸੰਬਰ ਦੀ ਛੁੱਟੀ ਸਬੰਧੀ ਅਧਿਸੂਚਨਾ ਜਾਰੀ, 

ਚੰਡੀਗੜ੍ਹ, 20 ਦਸੰਬਰ 2024 ( ਜਾਬਸ ਆਫ ਟੁਡੇ) 21 ਦਸੰਬਰ 2024 ਨੂੰ ਸੂਬੇ ਵਿੱਚ ਨਗਰ ਪੰਚਾਇਤਾਂ ਅਤੇ ਨਗਰ ਨਿਗਮ ਦੀਆਂ ਚੋਣਾਂ ਸੂਬਾ ਚੋਣ ਕਮਿਸ਼ਨ ਵੱਲੋਂ ਕਰਾਈਆਂ ਜਾ ਰਹੀਆਂ ਹਨ । ਸੂਬਾ ਚੋਣ ਕਮਿਸ਼ਨ ਵੱਲੋਂ 19 ਦਸੰਬਰ ਨੂੰ ਜਾਰੀ ਪ੍ਰੈਸ ਰਿਲੀਜ਼ ਰਾਹੀਂ ਸੂਬੇ ਦੇ ਸਾਰੇ ਹੀ ਸਰਕਾਰੀ ਦਫਤਰਾਂ ਵਿੱਚ 21 ਦਸੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸੂਬਾ ਚੋਣ ਕਮਿਸ਼ਨ ਵੱਲੋਂ ਜਾਰੀ ਪੱਤਰ ਦੀ ਕਾਪੀ ਪੜਨ ਲਈ ਤੁਸੀਂ ਇੱਥੇ ਕਲਿੱਕ ਕਰੋ। 

ਇਸ ਉਪਰੰਤ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ ਵੱਲੋਂ ਹੁਕਮ ਜਾਰੀ ਕੀਤੇ ਹਨ ਕਿ ਸੂਬੇ ਦੇ ਸਕੂਲਾਂ ਵਿੱਚ 21 ਦਸੰਬਰ ਨੂੰ ਛੁੱਟੀ ਕੀਤੀ ਜਾਵੇਗੀ। ਪ੍ਰੰਤੂ ਉਹਨਾਂ ਨੇ ਇਹਨਾਂ ਹੁਕਮਾਂ ਵਿੱਚ ਸਪਸ਼ਟ ਕੀਤਾ ਕਿ ਇਹ ਛੁੱਟੀ ਉਹਨਾਂ ਸਕੂਲਾਂ ਵਿੱਚ ਹੀ ਕੀਤੀ ਜਾਵੇਗੀ ਜਿੱਥੇ ਕਿ ਇਲੈਕਸ਼ਨ ਹੋ ਰਹੇ ( Read here) ਹਨ ਭਾਵ ਜਿਵੇਂ ਕਿ ਸ਼ਹਿਰਾਂ ਸਕੂਲਾਂ ਸ਼ਹਿਰਾਂ ਦੇ ਵਿੱਚ ਇਲੈਕਸ਼ਨ ਹੋ ਰਹੇ ਹਨ ਤਾਂ ਸ਼ਹਿਰਾਂ ਦੇ ਸਕੂਲਾਂ ਦੇ ਵਿੱਚ ਛੁੱਟੀ ਹੋਵੇਗੀ ਜਦੋਂ ਕਿ ਪਿੰਡਾਂ ਦੇ ਵਿੱਚ ਮਿਊਨਸੀਪਲ ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਨਹੀਂ ਹੋ ਰਹੀਆਂ ਹਨ ਤਾਂ ਉਹਨਾਂ ਸਕੂਲਾਂ ਵਿੱਚ ਛੁੱਟੀ ਨਹੀਂ ਹੋਵੇਗੀ। 


ਅੱਜ ਯਾਨੀ 20 ਦਸੰਬਰ ਨੂੰ ਮੁੱਖ ਸਕੱਤਰ ਕੇਏਪੀ ਸਿਨਹਾ ਵੱਲੋਂ ਛੁੱਟੀ ਸਬੰਧੀ ਅਧਿਸੂਚਨਾ ਜਾਰੀ ਕੀਤੀ ਗਈ ਹੈ ਅਧਿਸੂਚਨਾ ਵਿੱਚ ਲਿਖਿਆ ਗਿਆ ਹੈ ਕਿ ਉਹਨਾਂ ਅਦਾਰਿਆਂ (Municipal Bodies) ਵਿੱਚ ਜਿੱਥੇ ਕਿ ਵੋਟਾਂ ਪੈਅ ਰਹੀਆਂ ਹਨ ਉੱਥੇ ਹੀ 21 ਦਸੰਬਰ ਨੂੰ ਜਨਤਕ ਛੁੱਟੀ ਛੁੱਟੀ ਕੀਤੀ ਗਈ ਹੈ। ਇਸ ਦੇ ਨਾਲ ਹੀ ਅਧਿਸੂਚਨਾ ਵਿੱਚ ਲਿਖਿਆ ਗਿਆ ਹੈ ਕਿ ਜਿਨਾਂ ਕਰਮਚਾਰੀਆਂ ਦੀਆਂ ਵੋਟਾਂ ਪੈਣੀਆਂ ਹਨ ਉਹਨਾਂ ਲਈ ਵੀ 21 ਦਸੰਬਰ ਨੂੰ ਛੁੱਟੀ ਹੋਵੇਗੀ। ਇਹ ਕਰਮਚਾਰੀ ਸਮਰੱਥ ਅਧਿਕਾਰੀ ਨੂੰ ਆਪਣਾ ਵੋਟਰ ਕਾਰਡ ਦਿਖਾ ਕੇ ਵੋਟ ਪਾ ਸਕਦੇ ਹਨ ।READ HERE 



 ਕਈ ਜਿਲਾ ਸਿੱਖਿਆ ਅਫਸਰਾਂ ਵੱਲੋਂ ਵੀ ਆਪਣੇ ਪੱਧਰ ਤੇ ਸਕੂਲ ਮੁਖੀਆਂ ਨੂੰ 21 ਦਸੰਬਰ ਦੀ ਛੁੱਟੀ ਸਬੰਧੀ ਸੁਚਿਤ ਕੀਤਾ ਗਿਆ ਹੈ ਜਿਲਾ ਸਿੱਖਿਆ ਅਫਸਰਾਂ ਨੇ ਕਿਹਾ ਹੈ ਕਿ ਜਿਨਾਂ ਬਲਾਕਾਂ ਵਿੱਚ ਜਾਂ ਜਿਹਨਾਂ ਸ਼ਹਿਰਾਂ ਵਿੱਚ ਕੋਈ ਚੋਣ ਨਹੀਂ ਹੋ ਰਹੀ ਹੈ ਉਥੇ ਕੱਲ ਦੀ ਛੁੱਟੀ ਨਹੀਂ ਹੋਵੇਗੀ। ਸਮੂਹ ਸਰਕਾਰੀ ਸਕੂਲ ਆਮ ਦਿਨਾਂ ਵਾਂਗ ਲੱਗਣਗੇ। 

ਜਿਲ੍ਹਾ ਸਿੱਖਿਆ ਅਧਿਕਾਰੀ ਮੁਕਤਸਰ ਜਸਪਾਲ ਮੋਂਗਾ ਨੇ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਸਿੱਖਿਆ ਵਿਭਾਗ ਵਲੋ ਸਿਰਫ ਉਨ੍ਹਾਂ ਸ਼ਹਿਰਾਂ ਦੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ, ਜਿਨ੍ਹਾਂ ਵਿਚ ਚੋਣਾਂ ਹਨ, ਅਤੇ ਜਿਲ੍ਹਾ ਮੁਕਤਸਰ ਵਿਚ ਸਿਰਫ ਮੰਡੀ ਬਰੀਵਾਲਾ ਵਿਚ ਚੋਣਾਂ ਹਨ ਬਾਕੀ ਜਗ੍ਹਾ ਸਕੂਲ ਖੁੱਲ੍ਹੇ ਰਹਿਣਗੇ।

Also Read:- 

Paid Holiday Declared in Amritsar on December 21, 2024, for General Elections

Holiday Declared for Voting in Ferozepur



💐🌿Follow us for latest updates 👇👇👇

Featured post

Pay Anomaly: ਸਿੱਖਿਆ ਵਿਭਾਗ ਅਧਿਆਪਕਾਂ ਦੇ ਪੇਅ ਅਨਾਮਲੀ ਦੇ ਕੇਸਾਂ ਨੂੰ ਹੱਲ ਕਰਨ ਸਬੰਧੀ ਗਾਈਡਲਾਈਨਜ਼ ਜਾਰੀ

News Report: Punjab Education Department Order Punjab Education Department Directs DEOs to Immediately Resolve ETT Pay Anomaly ...

RECENT UPDATES

Trends