RESTRICTED AND HALF DAY HOLIDAYS IN SCHOOLS 2025: ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿੱਚ ਰਾਖਵੀਆਂ ਅਤੇ ਅੱਧੇ ਦਿਨ ਦੀਆਂ ਛੁੱਟੀਆਂ ਸਬੰਧੀ ਹਦਾਇਤਾਂ
ਚੰਡੀਗੜ੍ਹ (ਜਾਬਸ ਆਫ ਟੁਡੇ): ਪੰਜਾਬ ਸਰਕਾਰੀ ਸਕੂਲਾਂ ਵਿੱਚ 2025 ਲਈ ਰਾਖਵੀਆਂ ਛੁੱਟੀਆਂ ਅਤੇ ਅੱਧੇ ਦਿਨ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸਿੱਖਿਆ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ, ਸਾਰੇ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਸਕੂਲਾਂ ਲਈ 2 ਰਾਖਵੀਆਂ ਛੁੱਟੀਆਂ, 4 ਅੱਧੇ ਦਿਨ ਦੀਆਂ ਛੁੱਟੀਆਂ, ਅਤੇ ਸਲਾਨਾ ਫੰਕਸ਼ਨ ਦੀ ਮਿਤੀ 01.01.2025 ਤੋਂ 15.01.2025 ਦੇ ਵਿਚਕਾਰ ਆਨਲਾਈਨ ਪੋਰਟਲ 'ਤੇ ਅਪਡੇਟ ਕਰਨ।
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇੱਕ ਵਾਰ ਸਬਮਿਟ ਕੀਤੀ ਗਈ ਛੁੱਟੀ ਜਾਂ ਸਲਾਨਾ ਫੰਕਸ਼ਨ ਦੀ ਮਿਤੀ ਕਿਸੇ ਵੀ ਹਾਲਤ ਵਿੱਚ ਬਦਲੀ ਜਾਂ ਰੱਦ ਨਹੀਂ ਕੀਤੀ ਜਾ ਸਕੇਗੀ।
ਸਰਕਾਰੀ ਛੁੱਟੀਆਂ ਦੀ ਲਿਸਟ:
ਸਰਕਾਰੀ ਛੁੱਟੀਆਂ ਦੀ ਲਿਸਟ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀ ਜਾਵੇਗੀ। ਸਕੂਲ ਮੁਖੀਆਂ ਨੂੰ ਇਹ ਸਲਾਹ ਦਿੱਤੀ ਗਈ ਹੈ ਕਿ ਉਹ ਸਰਕਾਰੀ ਲਿਸਟ ਵਿੱਚੋਂ ਹੀ ਛੁੱਟੀਆਂ ਚੁਣ ਕੇ ਪ੍ਰਵਾਨ ਕਰਵਾਉਣ। Download here
ਮੁੱਖ ਸਕੂਲਾਂ ਅਤੇ ਕੰਪਲੈਕਸ ਮਿਡਲ ਸਕੂਲਾਂ ਲਈ ਹਦਾਇਤਾਂ:
ਕੰਪਲੈਕਸ ਮਿਡਲ ਸਕੂਲਾਂ ਨੂੰ ਉਹੀ ਛੁੱਟੀਆਂ ਕਰਨ ਦੀ ਹਦਾਇਤ ਕੀਤੀ ਗਈ ਹੈ ਜੋ ਉਨ੍ਹਾਂ ਦੇ ਮੁੱਖ ਸਕੂਲਾਂ ਵੱਲੋਂ ਕੀਤੀਆਂ ਗਈਆਂ ਹਨ