PSTET 1 QUESTION PAPER 2026 ANSWER KEY

PSTET Paper I - Child Development and Pedagogy (Part 1) Answer Key


1. How can classroom interventions like peer tutoring and cooperative learning help students?
(A) By only improving physical fitness
(B) By increasing academic skills and social support, thus promoting self-concept
(C) By reducing the need for teachers
(D) By focussing only on individual competition

ਕਲਾਸਰੂਮ ਦਖ਼ਲ ਜਿਵੇਂ ਸਾਥੀ ਸਿਖਲਾਈ ਅਤੇ ਸਹਿਕਾਰੀ ਅਧਿਐਨ ਵਿਦਿਆਰਥੀ ਦੀ ਕਿਵੇਂ ਮਦਦ ਕਰਦੇ ਹਨ ?
(A) ਕੇਵਲ ਸਰੀਰਕ ਤੰਦਰੁਸਤੀ ਸੁਧਾਰ ਕੇ
(B) ਅਕਾਦਮਿਕ ਕੌਸ਼ਲ ਅਤੇ ਸਮਾਜਿਕ ਸਮਰਥਨ ਵਧਾ ਕੇ, ਸਵੈ-ਸੰਕਲਪ ਨੂੰ ਮਜ਼ਬੂਤ ਕਰਕੇ
(C) ਅਧਿਆਪਕਾਂ ਦੀ ਲੋੜ ਘਟਾ ਕੇ
(D) ਕੇਵਲ ਵਿਅਕਤੀਗਤ ਮੁਕਾਬਲੇ 'ਤੇ ਕੇਂਦ੍ਰਿਤ ਕਰਕੇ

Correct Answer: (B)


2. Autism Spectrum Disorder (ASD) is:
(A) A physical illness
(B) A developmental disorder affecting the brain
(C) A temporary behaviour problem
(D) A learning style

ਆਟਿਜ਼ਮ ਸਪੈਕਟ੍ਰਮ (Autism Spectrum Disorder) ਹੈ ?
(A) ਇੱਕ ਸਰੀਰਕ ਬਿਮਾਰੀ
(B) ਦਿਮਾਗ ਨੂੰ ਪ੍ਰਭਾਵਿਤ ਕਰਨ ਵਾਲਾ ਵਿਕਾਸੀ ਵਿਗਾੜ
(C) ਅਸਥਾਈ ਵਿਹਾਰ ਸਮੱਸਿਆ
(D) ਸਿੱਖਣ ਦਾ ਇੱਕ ਢੰਗ

Correct Answer: (B)


3. Why should teachers design diverse sensory activities that integrate visual, auditory, tactile and other sensory experiences with scientific concepts ?
(A) To reduce the need for textbooks in science education
(B) To focus only on visual learning
(C) To make science classes more competitive
(D) To help children develop a sensory-based understanding of scientific phenomena

ਅਧਿਆਪਕਾਂ ਨੂੰ ਵੱਖ-ਵੱਖ ਇੰਦਰਿਆਵੀ ਗਤੀਵਿਧੀਆਂ ਕਿਉਂ ਤਿਆਰ ਕਰਨੀਆਂ ਚਾਹੀਦੀਆਂ ਹਨ ਜੋ ਵੇਖਣ, ਸੁਣਨ, ਸਪਰਸ਼ ਆਦਿ ਇੰਦਰਿਆਵੀ ਅਨੁਭਵਾਂ ਨੂੰ ਵਿਗਿਆਨਕ ਧਾਰਨਾਵਾਂ ਨਾਲ ਜੋੜਨ ?
(A) ਵਿਗਿਆਨ ਦੀ ਸਿੱਖਿਆ ਵਿਚ ਪਾਠ ਪੁਸਤਕਾਂ ਦੀ ਲੋੜ ਘਟਾਉਣ ਲਈ
(B) ਕੇਵਲ ਦ੍ਰਿਸ਼ਟੀ-ਅਧਾਰਿਤ ਸਿਖਲਾਈ ਲਈ
(C) ਵਿਗਿਆਨ ਦੀਆਂ ਕਲਾਸਾਂ ਨੂੰ ਜ਼ਿਆਦਾ ਮੁਕਾਬਲੇ ਵਾਲਾ ਬਣਾਉਣ ਲਈ
(D) ਬੱਚਿਆਂ ਵਿੱਚ ਵਿਗਿਆਨਕ ਵਰਤਾਰੇ ਦੀ ਇੰਦਰੀ-ਅਧਾਰਿਤ ਸਮਝ ਵਿਕਸਿਤ ਕਰਨ ਲਈ

Correct Answer: (D)


4. Which of the following best describes a delinquent child?
(A) A child who commits serious crimes punishable by law
(B) A young offender whose actions are minor and not considered serious crimes, such as bullying, lying, or truancy
(C) A child who never breaks school rules
(D) A child who only studies and avoids social interactions

ਇਹਨਾਂ ਵਿੱਚੋਂ ਕਿਹੜਾ ਇੱਕ ਅਪਰਾਧੀ ਬੱਚੇ ਦਾ ਸਭ ਤੋਂ ਵਧੀਆ ਵਰਣਨ ਕਰਦਾ ਹੈ ?
(A) ਉਹ ਬੱਚਾ ਜੋ ਕਾਨੂੰਨ ਦੁਆਰਾ ਸਜ਼ਾ ਯੋਗ ਗੰਭੀਰ ਅਪਰਾਧ ਕਰਦਾ ਹੈ
(B) ਇੱਕ ਨੌਜਵਾਨ ਅਪਰਾਧੀ ਜਿਸ ਦੇ ਕੰਮ ਮਾਮੂਲੀ ਹਨ ਅਤੇ ਗੰਭੀਰ ਅਪਰਾਧ ਨਹੀਂ ਮੰਨੇ ਜਾਂਦੇ, ਜਿਵੇਂ ਕਿ ਧੱਕੇਸ਼ਾਹੀ, ਝੂਠ ਬੋਲਣਾ ਜਾਂ ਬਿਨਾ ਇਜਾਜ਼ਤ ਸਕੂਲ ਤੋਂ ਭੱਜਣਾ
(C) ਇਕ ਬੱਚਾ ਜੋ ਕਦੇ ਸਕੂਲ ਦੇ ਨਿਯਮ ਨਹੀਂ ਤੋੜਦਾ
(D) ਇਕ ਬੱਚਾ ਜੋ ਸਿਰਫ਼ ਪੜ੍ਹਦਾ ਹੈ ਅਤੇ ਸਮਾਜਿਕ ਮੇਲ-ਜੋਲ ਤੋਂ ਬਚਦਾ ਹੈ

Correct Answer: (B)


5. Which of the following best describes the progression of an infant's verbal development ?
(A) Infants progress from crying to cooing and babbling, with babbling eventually reflecting sounds from the language they hear.
(B) Infants start by speaking full words, then progress to cooing and crying.
(C) Infants immediately imitate adult speech without any intermediate sounds.
(D) Babbling continues to include all human language sounds throughout infancy.

ਹੇਠ ਲਿਖਿਆਂ ਵਿਚੋਂ ਕਿਹੜਾ ਬੱਚੇ ਦੀ ਮੌਖਿਕ ਵਿਕਾਸ ਦੀ ਪ੍ਰਗਤੀ ਨੂੰ ਸਭ ਤੋਂ ਚੰਗੀ ਤਰ੍ਹਾਂ ਵਰਣਨ ਕਰਦਾ ਹੈ ?
(A) ਨਵਜੰਮੇ ਬੱਚੇ ਦੇ ਰੋਣ ਤੋਂ ਕੂਕਣ ਅਤੇ ਤੁਤਲਾਉਣ ਤਕ ਵਿਕਾਸ, ਬੜਬੜਾਉਣ ਨਾਲ ਅੰਤ ਵਿਚ ਉਸ ਦੁਆਰਾ ਸੁਣੀ ਜਾਣ ਵਾਲੀ ਭਾਸ਼ਾ ਧੁਨੀਆਂ ਵਿਚ ਪ੍ਰਤੀਬਿੰਬਤ ਹੁੰਦੀ ਹੈ ।
(B) ਨਵਜੰਮਿਆ ਬੱਚਾ ਸ਼ਬਦ ਬੋਲਣ ਨਾਲ ਸ਼ੁਰੂ ਕਰਦਾ ਹੈ, ਫਿਰ ਕੂਕਣ ਤੋਂ ਰੋਣ ਤੱਕ ਵਧਦਾ ਹੈ ।
(C) ਨਵਜੰਮਿਆ ਬੱਚਾ ਬਿਨਾਂ ਕਿਸੇ ਵਿਚਕਾਰਲੀ ਆਵਾਜ਼ ਦੇ ਤੁਰੰਤ ਬਾਲਗ ਦੀ ਬੋਲੀ ਦੀ ਨਕਲ ਕਰਦਾ ਹੈ ।
(D) ਬਚਪਨ ਵਿਚ ਤੁਤਲਾਉਣ ਦੌਰਾਨ ਮਨੁੱਖੀ ਭਾਸ਼ਾ ਦੀਆਂ ਸਾਰੀਆਂ ਧੁਨੀਆਂ ਸ਼ਾਮਲ ਹੁੰਦੀਆਂ ਰਹਿੰਦੀਆਂ ਹਨ ।

Correct Answer: (A)


6. What term best describes phonetically diversified sounds produced by manipulating the tongue, lips, throat, and voice, often forming consonant-vowel combinations like "ba, ba, ba"?
(A) Cooing
(B) Echolalia
(C) Babbling
(D) Telegraphic speech

ਕਿਹੜਾ ਸ਼ਬਦ ਜੀਭ, ਬੁੱਲ੍ਹਾਂ, ਰਾਹੀਂ ਆਵਾਜ਼ ਦਾ ਜੋੜ-ਤੋੜ ਕਰਕੇ ਪੈਦਾ ਹੋਣ ਵਾਲੀਆਂ ਵਿਵਿਧਤਾਪੂਰਨ ਧੁਨੀਆਂ ਨੂੰ ਸਭ ਤੋਂ ਵਧੀਆ ਢੰਗ ਨਾਲ ਦਰਸਾਉਂਦਾ ਹੈ, ਜੋ ਅਕਸਰ "ਬਾ, ਬਾ, ਬਾ" ਵਰਗੇ ਵਿਅੰਜਨ-ਸਵਰ ਸੰਜੋਗ ਬਣਾਉਂਦੇ ਹਨ ?
(A) ਕੂਕਣਾ
(B) ਸ਼ਬਦ-ਅਨੁਕਰਨ
(C) ਤੁਤਲਾਉਣਾ
(D) ਟੈਲੀਗਰਾਫ਼ਿਕ ਬੋਲੀ

Correct Answer: (C)


7. Which defense mechanism involves redirecting emotions into healthy or socially acceptable channels?
(A) Repression
(B) Sublimation
(C) Denial
(D) Projection

ਕਿਹੜੀ ਰੱਖਿਆ ਵਿਧੀ ਭਾਵਨਾਵਾਂ ਨੂੰ ਸਿਹਤਮੰਦ ਜਾਂ ਸਮਾਜਿਕ ਤੌਰ 'ਤੇ ਸਵੀਕਾਰਯੋਗ ਚੈਨਲਾਂ ਵੱਲ ਮੁੜ ਨਿਰਦੇਸ਼ਤ ਕਰਦੀ ਹੈ ?
(A) ਦਮਨ
(B) ਉੱਤਮਤਾ
(C) ਇਨਕਾਰ
(D) ਪ੍ਰਖੇਪਣ

Correct Answer: (B)


8. What is the main focus of the Montessori Method?
(A) Rote memorization and strict discipline
(B) Child-centered, self-directed learning
(C) Teacher-led lectures
(D) Only physical development

ਮੋਂਟੇਸੋਰੀ ਵਿਧੀ ਦਾ ਮੁੱਖ ਕੇਂਦਰ ਕੀ ਹੈ ?
(A) ਰੱਟਾ ਲਗਾ ਕੇ ਯਾਦ ਕਰਨਾ ਅਤੇ ਸਖ਼ਤ ਅਨੁਸ਼ਾਸਨ
(B) ਬਾਲ -ਕੇਂਦ੍ਰਿਤ, ਸਵੈ-ਨਿਰਦੇਸ਼ਤ ਸਿਖਲਾਈ
(C) ਅਧਿਆਪਕ- ਅਗਵਾਈ ਭਾਸ਼ਣ
(D) ਕੇਵਲ ਸਰੀਰਕ ਵਿਕਾਸ

Correct Answer: (B)


9. Dysgraphia is a learning disability that primarily affects:
(A) Reading comprehension
(B) Verbal communication
(C) Mathematical calculations
(D) Writing skills, including handwriting, spelling, and composition

ਡਿਸਗ੍ਰਾਫੀਆ ਇੱਕ ਸਿੱਖਣ ਦੀ ਅਸਮਰਥਾ ਹੈ ਜੋ ਮੁੱਖ ਤੌਰ ਤੇ ਪ੍ਰਭਾਵਿਤ ਕਰਦੀ ਹੈ:
(A) ਪੜ੍ਹਨ ਦੀ ਸਮਝ
(B) ਮੌਖਿਕ ਸੰਚਾਰ
(C) ਗਣਿਤ/ਸੰਖਿਅਕ ਗਿਣਤੀ
(D) ਲਿਖਣ ਦੇ ਹੁਨਰ (ਹੱਥ-ਲਿਖਾਈ, ਸ਼ਬਦ-ਜੋੜ, ਰਚਨਾ)

Correct Answer: (D)


10. According to Jean Piaget, during which age period does more than half of a child's speech tend to be egocentric?
(A) 0-2 years
(B) 2-3 years
(C) 3-5 years
(D) 7-11 years

ਜੀਨ ਪਿਆਜੇ ਦੇ ਅਨੁਸਾਰ, ਬੱਚੇ ਦੇ ਬੋਲਚਾਲ ਦਾ ਅੱਧੇ ਤੋਂ ਵੱਧ ਹਿੱਸਾ ਕਿਸ ਉਮਰ ਦੌਰਾਨ ਹਉਮੈ-ਕੇਂਦਰਿਤ ਹੁੰਦਾ ਹੈ ?
(A) 0-2 ਸਾਲ
(B) 2-3 ਸਾਲ
(C) 3-5 ਸਾਲ
(D) 7-11 ਸਾਲ

Correct Answer: (C)


11. Which developmental period is known as the newborn stage and extends from birth to approximately 10-14 days?
(A) Prenatal period
(B) Neonatal period
(C) Infancy
(D) Early childhood

ਕਿਸ ਵਿਕਾਸੀ ਦੌਰ ਨੂੰ ਨਵਜਾਤ ਅਵਸਥਾ ਕਿਹਾ ਜਾਂਦਾ ਹੈ ਅਤੇ ਜਨਮ ਤੋਂ ਲਗਭਗ 10-14 ਦਿਨ ਤੱਕ ਹੁੰਦਾ ਹੈ ?
(A) ਗਰਭ ਅਵਸਥਾ
(B) ਨਵਜਾਤ ਅਵਧੀ
(C) ਸ਼ਿਸ਼ੂ ਅਵਸਥਾ
(D) ਸ਼ੁਰੂਆਤੀ ਬਚਪਨ

Correct Answer: (B)


12. Who proposed the Theory of Moral Development consisting of three levels and six stages ?
(A) Jean Piaget
(B) Lawrence Kohlberg
(C) Lev Vygotsky
(D) Sigmund Freud

ਤਿੰਨ ਪੱਧਰਾਂ ਅਤੇ ਛੇ ਪੜਾਵਾਂ ਵਾਲੇ ਨੈਤਿਕ ਵਿਕਾਸ ਦਾ ਸਿਧਾਂਤ ਕਿਸਨੇ ਦਿੱਤਾ ?
(A) ਜੀਨ ਪਿਆਜੇ
(B) ਲਾਰੇਂਸ ਕੋਹਲਬਰਗ
(C) ਲੇਵ ਵਿਗੋਤਸਕੀ
(D) ਸਿਗਮੰਡ ਫਰਾਇਡ

Correct Answer: (B)


13. What did B.F. Skinner study using the Skinner's box ?
(A) Classical conditioning
(B) Operant conditioning
(C) Observational learning
(D) Cognitive development

ਬੀ.ਐੱਫ. ਸਕਿਨਰ ਨੇ ਸਕਿਨਰ ਬਾਕਸ ਦੀ ਵਰਤੋਂ ਕਰਕੇ ਕੀ ਅਧਿਐਨ ਕੀਤਾ ?
(A) ਸ਼ਾਸਤਰੀ ਅਨੁਕੂਲਨ
(B) ਕਿਰਿਆਸ਼ੀਲ ਅਨੁਕੂਲਨ
(C) ਨਿਰੀਖਣ ਸਿਖਲਾਈ
(D) ਬੋਧਾਤਮਕ ਵਿਕਾਸ

Correct Answer: (B)


14. Who first studied the connection between stimulus and response ?
(A) B.F. Skinner
(B) Ivan Pavlov
(C) Sigmund Freud
(D) Jean Piaget

ਉਤੇਜਨਾ ਅਤੇ ਪ੍ਰਤੀਕਿਰਿਆ ਦੇ ਸੰਬੰਧ ਦਾ ਪਹਿਲਾਂ ਅਧਿਐਨ ਕਿਸਨੇ ਕੀਤਾ ?
(A) ਬੀ.ਐੱਫ. ਸਕਿਨਰ
(B) ਇਵਾਨ ਪੇਵਲੋਵ
(C) ਸਿਗਮੰਡ ਫਰਾਇਡ
(D) ਜੀਨ ਪਿਆਜੇ

Correct Answer: (B)


15. The Structure of Intellect model which describes intelligence as a combination of operations, contents and products, was proposed by:
(A) Howard Gardner
(B) Jean Piaget
(C) J.P. Guilford
(D) B.F. Skinner

ਬੁੱਧੀ ਦੀ ਬਣਤਰ (Structure of Intellect) ਮਾਡਲ, ਜਿਸ ਵਿੱਚ ਬੁੱਧੀ ਨੂੰ ਕਿਰਿਆਵਾਂ, ਸਮੱਗਰੀ ਅਤੇ ਉਤਪਾਦਾਂ ਦੇ ਸੰਯੋਗ ਵਜੋਂ ਦਰਸਾਇਆ ਗਿਆ ਹੈ, ਕਿਸਨੇ ਦਿੱਤਾ ?
(A) ਹਾਵਰਡ ਗਾਰਡਨਰ
(B) ਜੀਨ ਪਿਆਜੇ
(C) ਜੇ.ਪੀ. ਗਿਲਫ਼ਰਡ
(D) ਬੀ.ਐੱਫ. ਸਕਿਨਰ

Correct Answer: (C)


16. Who proposed the Factor Theory of Heredity?
(A) Gregor Mendel
(B) L.L. Thurston
(C) Charles Darwin
(D) James Watson & Francis Crick

विਰਾਸਤ ਦਾ ਕਾਰਕ ਸਿਧਾਂਤ ਕਿਸਨੇ ਪ੍ਰਸਤਾਵਿਤ ਕੀਤਾ ?
(A) ਗ੍ਰੈਗਰ ਮੈਂਡਲ
(B) ਐੱਲ ਐੱਲ ਥਰਸਟਨ
(C) ਚਾਰਲਸ ਡਾਰਵਿਨ
(D) ਜੇਮਸ ਵਾਟਸਨ ਅਤੇ ਫਰਾਂਸਿਸ ਕ੍ਰਿਕ

Correct Answer: (A)


17. What does Gestalt refer to in psychology?
(A) A single part
(B) A whole or pattern
(C) Forgetting
(D) Memorizing

ਮਨੋਵਿਗਿਆਨ ਵਿੱਚ "ਗੇਸਟਾਂਲਟ" ਦਾ ਕੀ ਅਰਥ ਹੈ ?
(A) ਇਕੱਲਾ ਹਿੱਸਾ
(B) ਇੱਕ ਸਮੁੱਚ ਜਾਂ ਪੈਟਰਨ
(C) ਭੁੱਲ ਜਾਣਾ
(D) ਯਾਦ ਕਰਨਾ

Correct Answer: (B)


18. According to Edward Thorndike's multifactor theory, intelligence is:
(A) A single ability
(B) A multitude of separate factors
(C) Only memory
(D) Same for everyone

ਐਡਵਰਡ ਥੋਰਨਡਾਇਕ ਦੇ ਬਹੁ-ਕਾਰਕ ਸਿਧਾਂਤ ਅਨੁਸਾਰ ਬੁੱਧੀ ਕੀ ਹੈ ?
(A) ਇੱਕ ਹੀ ਯੋਗਤਾ
(B) ਕਈ ਵੱਖ-ਵੱਖ ਕਾਰਕਾਂ ਦਾ ਸਮੂਹ
(C) ਕੇਵਲ ਯਾਦ ਸ਼ਕਤੀ
(D) ਸਭ ਲਈ ਇਕ ਸਮਾਨ

Correct Answer: (B)


19. Who defined intelligence as the global capacity to act purposefully, think rationally and deal effectively with the environment?
(A) B.F. Skinner
(B) Jean Piaget
(C) Edward Thorndike
(D) David Wechsler

ਬੁੱਧੀ ਨੂੰ ਉਦੇਸ਼ਪੂਰਨ ਕਿਰਿਆ ਕਰਨ, ਤਰਕਸੰਗਤ ਸੋਚਣ ਅਤੇ ਵਾਤਾਵਰਣ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਿਭਣ ਦੀ ਵਿਸ਼ਵ-ਵਿਆਪੀ ਸਮਰੱਥਾ ਵਜੋਂ ਕਿਸਨੇ ਪਰਿਭਾਸ਼ਿਤ ਕੀਤਾ ?
(A) ਬੀ.ਐੱਫ. ਸਕਿਨਰ
(B) ਜੀਨ ਪਿਆਜੇ
(C) ਐਡਵਰਡ ਥੋਰਨਡਾਇਕ
(D) ਡੇਵਿਡ ਵੈਸ਼ਲਰ

Correct Answer: (D)


20. What is a motive?
(A) A thought or feeling that drives action
(B) A physical object
(C) A learned skill
(D) A memory

ਪ੍ਰੇਰਣਾ ਕੀ ਹੈ ?
(A) ਇੱਕ ਵਿਚਾਰ ਜਾਂ ਭਾਵਨਾ ਜੋ ਕਿਰਿਆ ਲਈ ਪ੍ਰੇਰਿਤ ਕਰੇ
(B) ਇੱਕ ਭੌਤਿਕ ਵਸਤੂ
(C) ਸਿੱਖਿਆ ਹੋਇਆ ਹੁਨਰ
(D) ਇੱਕ ਯਾਦ

Correct Answer: (A)


21. Who proposed the Hierarchy of Needs ?
(A) Sigmund Freud
(B) B.F. Skinner
(C) Abraham Maslow
(D) Ivan Pavlov

ਲੋੜਾਂ ਦੀ ਲੜੀਦਾਰ ਸ਼੍ਰੇਣੀਬੱਧਤਾ ਕਿਸਨੇ ਪ੍ਰਸਤਾਵਿਤ ਕੀਤੀ ?
(A) ਸਿਗਮੰਡ ਫਰਾਇਡ
(B) ਬੀ.ਐੱਫ. ਸਕਿਨਰ
(C) ਅਬ੍ਰਾਹਮ ਮਾਸਲੋਵ
(D) ਇਵਾਨ ਪੇਵਲੋਵ

Correct Answer: (C)


22. Self-actualization needs include:
(A) Food and water
(B) Safety and security
(C) Achieving one's potential, creativity, and curiosity
(D) Friendship and love

ਸਵੈ- ਵਾਸਤਵਿਕੀਕਰਨ ਦੀਆਂ ਲੋੜਾਂ ਵਿੱਚ ਸ਼ਾਮਲ ਹਨ:
(A) ਭੋਜਨ ਅਤੇ ਪਾਣੀ
(B) ਬਚਾਉ ਅਤੇ ਸੁਰੱਖਿਆ
(C) ਆਪਣੀ ਸੰਭਾਵਨਾ, ਸਿਰਜਣਾਤਮਕਤਾ ਅਤੇ ਜਿਗਿਆਸਾ ਦੀ ਪ੍ਰਾਪਤੀ
(D) ਦੋਸਤੀ ਅਤੇ ਪਿਆਰ

Correct Answer: (C)


23. How is a child's heredity determined ?
(A) Only by immediate parents
(B) Mostly by grandparents
(C) Partly by parents, grandparents, great-grandparents
(D) Only by environment

ਬੱਚੇ ਦੀ ਵਿਰਾਸਤ ਕਿਵੇਂ ਨਿਰਧਾਰਤ ਹੁੰਦੀ ਹੈ ?
(A) ਕੇਵਲ ਮਾਪਿਆਂ ਤੋਂ
(B) ਜ਼ਿਆਦਾਤਰ ਦਾਦੇ-ਦਾਦੀ ਤੋਂ
(C) ਮਾਪੇ, ਦਾਦੇ-ਦਾਦੀ, ਪੜਦਾਦੇ- ਪੜਦਾਦੀ ਤੋਂ ਹਿੱਸੇਵਾਰ
(D) ਕੇਵਲ ਵਾਤਾਵਰਣ ਤੋਂ

Correct Answer: (C)


24. Which of the following is characteristic of individual differences ?
(A) Traits and abilities are completely independent
(B) Variations in one trait or ability can affect others
(C) Everyone has the same abilities
(D) Individual differences do not influence behaviour

ਹੇਠ ਲਿਖਿਆਂ ਵਿਚੋਂ ਕਿਹੜਾ ਵਿਅਕਤੀਗਤ ਅੰਤਰਾਂ ਦੀ ਵਿਸ਼ੇਸ਼ਤਾ ਹੈ ?
(A) ਗੁਣ ਅਤੇ ਯੋਗਤਾਵਾਂ ਪੂਰੀ ਤਰ੍ਹਾਂ ਅਲੱਗ ਹਨ
(B) ਇੱਕ ਗੁਣ ਜਾਂ ਯੋਗਤਾਂ ਵਿਚ ਭਿੰਨਤਾਵਾਂ ਦੂਜੇ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ
(C) ਸਭ ਵਿੱਚ ਇੱਕੋ ਜਿਹੀਆਂ ਯੋਗਤਾਵਾਂ ਹੁੰਦੀਆਂ ਹਨ
(D) ਵਿਅਕਤੀਗਤ ਅੰਤਰ ਵਿਹਾਰ ਨੂੰ ਪ੍ਰਭਾਵਿਤ ਨਹੀਂ ਕਰਦੇ

Correct Answer: (B)


25. What is behaviour?
(A) A person's thoughts only
(B) A person's response to a situation
(C) A person's appearance
(D) A person's memory

ਵਿਹਾਰ ਕੀ ਹੈ ?
(A) ਇਕ ਵਿਅਕਤੀ ਦੇ ਕੇਵਲ ਵਿਚਾਰ
(B) ਸਥਿਤੀ ਪ੍ਰਤੀ ਇਕ ਵਿਅਕਤੀ ਦੀ ਪ੍ਰਤੀਕਿਰਿਆ
(C) ਇਕ ਵਿਅਕਤੀ ਦੀ ਦਿੱਖ
(D) ਇਕ ਵਿਅਕਤੀ ਦੀ ਯਾਦਸ਼ਕਤੀ

Correct Answer: (B)


26. What does introspection mean?
(A) Looking inward and examining one's own mind
(B) Observing others' behaviour
(C) Writing notes about the environment
(D) Memorizing facts

ਆਤਮ-ਨਿਰੀਖਣ ਦਾ ਕੀ ਅਰਥ ਹੈ ?
(A) ਅੰਤਰ-ਝਾਤ ਅਤੇ ਆਪਣੇ ਮਨ ਦੀ ਅੰਦਰੂਨੀ ਜਾਂਚ
(B) ਹੋਰਾਂ ਦੇ ਵਿਹਾਰ ਦਾ ਨਿਰੀਖਣ
(C) ਵਾਤਾਵਰਣ ਬਾਰੇ ਨੋਟ ਲਿਖਣਾ
(D) ਤੱਥ ਯਾਦ ਕਰਨਾ

Correct Answer: (A)


27. What does short-term planning involve ?
(A) Planning for several years ahead
(B) Planning without any objectives
(C) Planning only for a single day
(D) Making a monthly or weekly plan with daily objectives and activities

ਅਲਪਕਾਲੀਨ ਯੋਜਨਾ ਵਿੱਚ ਕੀ ਸ਼ਾਮਲ ਹੁੰਦਾ ਹੈ ?
(A) ਆਉਣ ਵਾਲੇ ਕਈ ਸਾਲਾਂ ਲਈ ਯੋਜਨਾ
(B) ਬਿਨਾਂ ਉਦੇਸ਼ਾਂ ਦੇ ਯੋਜਨਾ
(C) ਕੇਵਲ ਇੱਕ ਦਿਨ ਲਈ ਯੋਜਨਾ
(D) ਰੋਜ਼ਾਨਾ ਦੇ ਉਦੇਸ਼ ਅਤੇ ਗਤੀਵਿਧੀਆਂ ਸਹਿਤ ਮਹੀਨਾਵਾਰ ਜਾਂ ਹਫ਼ਤਾਵਾਰ ਯੋਜਨਾ ਬਣਾਉਣਾ

Correct Answer: (D)


28. What is attention?
(A) Forgetting things easily
(B) Focussing consciousness on a stimulus or pattern
(C) Random thinking
(D) Only memory of past events

ਧਿਆਨ ਕੀ ਹੈ ?
(A) ਚੀਜ਼ਾਂ ਨੂੰ ਆਸਾਨੀ ਨਾਲ ਭੁੱਲ ਜਾਣਾ
(B) ਚੇਤਨਾ ਨੂੰ ਕਿਸੇ ਉਤੇਜਨਾ ਜਾਂ ਪੈਟਰਨ 'ਤੇ ਕੇਂਦ੍ਰਿਤ ਕਰਨਾ
(C) ਬੇਤਰਤੀਬ ਸੋਚ
(D) ਕੇਵਲ ਬੀਤੀਆਂ ਘਟਨਾਵਾਂ ਦੀ ਯਾਦ

Correct Answer: (B)


29. According to NEP 2020, education should be :
(A) Only focussed on science and mathematics
(B) Experiential, holistic, learner-centered, and include arts, sports, and values
(C) Rote-based and exam-oriented
(D) Limited to classroom lectures

ਰਾਸ਼ਟਰੀ ਸਿੱਖਿਆ ਨੀਤੀ-2020 ਅਨੁਸਾਰ ਸਿੱਖਿਆ ਹੋਣੀ ਚਾਹੀਦੀ ਹੈ:
(A) ਕੇਵਲ ਵਿਗਿਆਨ ਅਤੇ ਗਣਿਤ 'ਤੇ ਕੇਂਦ੍ਰਿਤ
(B) ਅਨੁਭਵਾਤਮਕ, ਸਮੂਹਿਕ, ਸਿੱਖਿਆਰਥੀ -ਕੇਂਦ੍ਰਿਤ ਅਤੇ ਕਲਾ, ਖੇਡ ਅਤੇ ਮੁੱਲਾਂ ਸਮੇਤ
(C) ਰੱਟਾ-ਅਧਾਰਿਤ ਅਤੇ ਪ੍ਰੀਖਿਆ ਕੇਂਦ੍ਰਿਤ
(D) ਕੇਵਲ ਕਲਾਸਰੂਮ ਭਾਸ਼ਣਾ ਤੱਕ ਸੀਮਿਤ

Correct Answer: (B)


30. Who promoted education based on "learning by doing"?
(A) Jean Piaget
(B) John Dewey
(C) B.F. Skinner
(D) Abraham Maslow

“ਕਰ ਕੇ ਸਿੱਖਣਾ" ਅਧਾਰਿਤ ਸਿੱਖਿਆ ਦਾ ਪ੍ਰਚਾਰ ਕਿਸਨੇ ਕੀਤਾ ?
(A) ਜੀਨ ਪਿਆਜੇ
(B) ਜੌਹਨ ਡੀਵੀ
(C) ਬੀ.ਐੱਫ. ਸਕਿਨਰ
(D) ਅਬ੍ਰਹਮ ਮਾਸਲੋਵ

Correct Answer: (B)

PSTET Paper I - Language I: Punjabi (Part 2) Answer Key


31. ਇੱਕ ਅਧਿਆਪਕ ਜਮਾਤ ਵਿੱਚ ਪੜ੍ਹਾਉਣ ਤੋਂ ਪਹਿਲਾਂ ਇੱਕ ਉਦਾਹਰਨ ਦਿੰਦਾ ਹੈ ਅਤੇ ਫਿਰ ਵਿਸ਼ਲੇਸ਼ਣ ਨਾਲ ਨਿਯਮ ਕਢਵਾਉਂਦਾ ਹੈ । ਉਸ ਦੀ ਇਹ ਸਿਖਲਾਈ ਵਿਧੀ ਕਿਹੜੀ ਹੈ ?
(A) ਆਗਮਨ ਵਿਧੀ
(B) ਨਿਗਮਨ ਵਿਧੀ
(C) ਪ੍ਰਦਰਸ਼ਨ ਵਿਧੀ
(D) ਸੂਤਰ ਵਿਧੀ

Correct Answer: (A)
Brief Description: ਆਗਮਨ ਵਿਧੀ (Inductive Method) ਵਿੱਚ ਪਹਿਲਾਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਹਨ ਅਤੇ ਫਿਰ ਉਹਨਾਂ ਦੇ ਆਧਾਰ 'ਤੇ ਨਿਯਮ ਬਣਾਏ ਜਾਂਦੇ ਹਨ।


32. ਭਾਸ਼ਾਈ ਕੌਸ਼ਲਾਂ ਦਾ ਸੁਭਾਵਿਕ ਕ੍ਰਮ ਹੈ :
(A) ਵਾਚਨ, ਮੌਖਿਕ, ਸੁਣਨਾ, ਲਿਖਣਾ
(B) ਮੌਖਿਕ, ਲਿਖਣਾ, ਸੁਣਨਾ, ਵਾਚਨ
(C) ਸੁਣਨਾ, ਮੌਖਿਕ, ਵਾਚਨ, ਲਿਖਣਾ
(D) ਮੌਖਿਕ, ਵਾਚਨ, ਸੁਣਨਾ, ਲਿਖਣਾ

Correct Answer: (C)
Brief Description: ਭਾਸ਼ਾ ਸਿੱਖਣ ਦਾ ਕੁਦਰਤੀ ਕ੍ਰਮ ਸੁਣਨਾ (Listening), ਬੋਲਣਾ (Speaking), ਪੜ੍ਹਨਾ (Reading) ਅਤੇ ਲਿਖਣਾ (Writing) ਹੈ।


33. ਬੱਚਾ ਘਰ ਦੇ ਵਾਤਾਵਰਨ ਵਿੱਚੋਂ ਕਿਹੜੇ ਭਾਸ਼ਾ ਕੌਸ਼ਲ ਸਿੱਖਦਾ ਹੈ ?
(A) ਸੁਣਨ-ਬੋਲਣ
(B) ਸੁਣਨ-ਪੜ੍ਹਨ
(C) ਪੜ੍ਹਨ-ਲਿਖਣ
(D) ਬੋਲਣ -ਲਿਖਣ

Correct Answer: (A)


34. ਪਾਠ-ਪੁਸਤਕਾਂ ਵਿੱਚ ਚਿੱਤਰ ਕਿਉਂ ਹੋਣੇ ਚਾਹੀਦੇ ਹਨ ?
(A) ਪਾਠ-ਪੁਸਤਕਾਂ ਵਿੱਚ ਚਿੱਤਰ ਦੇਣ ਦੀ ਪਰੰਪਰਾ ਹੈ ।
(B) ਚਿੱਤਰ ਪਾਠ ਦੀ ਸ਼ੋਭਾ ਵਧਾ ਦਿੰਦੇ ਹਨ ।
(C) ਬੱਚਿਆਂ ਨੂੰ ਚਿੱਤਰ ਚੰਗੇ ਲੱਗਦੇ ਹਨ ।
(D) ਚਿੱਤਰ ਅਮੂਰਤ ਭਾਵਾਂ ਨੂੰ ਮੂਰਤੀਮਾਨ ਕਰਦੇ ਹਨ ।

Correct Answer: (D)
Brief Description: ਚਿੱਤਰ ਉਹਨਾਂ ਵਿਚਾਰਾਂ ਨੂੰ ਸਮਝਣ ਵਿੱਚ ਮਦਦ ਕਰਦੇ ਹਨ ਜੋ ਸ਼ਬਦਾਂ ਰਾਹੀਂ ਆਸਾਨੀ ਨਾਲ ਸਪੱਸ਼ਟ ਨਹੀਂ ਹੁੰਦੇ।


35. ਅਧਿਆਪਕ ਲਈ, ਭਾਸ਼ਾ ਦੀ ਜਮਾਤ ਵਿੱਚ ਵਿਦਿਆਰਥੀਆਂ ਦੀ ਦਿਲਚਸਪੀ ਬਣਾਈ ਰੱਖਣ ਵਾਸਤੇ ਸਭ ਤੋਂ ਕਾਰਗਰ ਰਣਨੀਤੀ ਹੋਣੀ ਚਾਹੀਦੀ ਹੈ :
(A) ਬਲੈਕ ਬੋਰਡ ਦੀ ਬਹੁਤ ਜ਼ਿਆਦਾ ਵਰਤੋਂ ਕਰਨਾ
(B) ਜਦ ਵੀ ਸੰਭਵ ਹੋਵੇ ਵਿਚਾਰ ਵਟਾਂਦਰਾ ਕਰਨਾ
(C) ਵਿਸ਼ੇ ਨੂੰ ਉਨ੍ਹਾਂ ਦੀਆਂ ਜੀਵਨ ਸਥਿਤੀਆਂ ਨਾਲ ਸੰਬੰਧਿਤ ਕਰਨਾ
(D) ਬਹੁਤ ਸਾਰੇ ਸਵਾਲ ਪੁੱਛਣਾ

Correct Answer: (C)


36. ਸਹੀ ਵਿਕਲਪ ਚੁਣ ਕੇ ਅਖਾਣ ਪੂਰਾ ਕਰੋ : ਅੰਦਰ ਹੋਵੇ ਸੱਚ...
(A) ਤਾਂ ਕਿਸੇ ਨੂੰ ਨਾ ਦੱਸ
(B) ਤਾਂ ਸਾਰਿਆਂ ਨੂੰ ਦੱਸ
(C) ਤਾਂ ਝੂਠ ਬੋਲਣ ਤੋਂ ਬੱਚ
(D) ਤਾਂ ਕੋਠੇ ਚੜ੍ਹ ਕੇ ਨੱਚ

Correct Answer: (D)


37. ‘ਹੋੜਾ` ਲਗ ਕਿਹੜੇ ਸਵਰ ਨਾਲ ਲੱਗਦੀ ਹੈ ?
(A) ਅ
(B) ੲ
(C) ੳ
(D) ਇਹਨਾਂ ਵਿੱਚੋਂ ਕਿਸੇ ਨਾਲ ਨਹੀਂ

Correct Answer: (C)
Brief Description: 'ੳ' ਨਾਲ ਹੋੜਾ ਲਗਾਉਣ ਵੇਲੇ ਇਸਦਾ ਮੂੰਹ ਖੁੱਲ੍ਹਾ ਰੱਖਿਆ ਜਾਂਦਾ ਹੈ।


38. ਜਿਨ੍ਹਾਂ ਵਾਕਾਂ ਵਿੱਚ ‘ਹੈ`, ‘ਸੀ`, ‘ਸਨ` ਆਦਿ ਇੱਕਲਾ ਸ਼ਬਦ ਹੀ ਕਿਰਿਆ ਦਾ ਰੂਪ ਹੋਵੇ, ਉਸ ਨੂੰ ਕੀ ਕਹਿੰਦੇ ਹਨ ?
(A) ਅਕਰਮਕ ਕਿਰਿਆ
(B) ਸਕਰਮਕ ਕਿਰਿਆ
(C) ਸਹਾਇਕ ਕਿਰਿਆ
(D) ਸੰਸਰਗੀ ਕਿਰਿਆ

Correct Answer: (D)
Brief Description: ਜਦੋਂ 'ਹੈ' ਜਾਂ 'ਸੀ' ਮੁੱਖ ਕਿਰਿਆ ਵਜੋਂ ਕੰਮ ਕਰਨ, ਤਾਂ ਇਹ ਸੰਸਰਗੀ ਕਿਰਿਆ ਹੁੰਦੀ ਹੈ।


39. ਮਾਂ ਆਪਣੀ ‘ਬੋਲੀ` ਵਿੱਚ ਧੀ ਨੂੰ ‘ਬੋਲੀ' ਕਿ ਲੱਗਦੀ ਵਾਹ ਸਾਨੂੰ ਕਿਸੇ ਨੂੰ ‘ਬੋਲੀ ਨਹੀਂ ਮਾਰਨੀ` ਚਾਹੀਦੀ । ਇਸ ਵਾਕ ਵਿੱਚ ‘ਬੋਲੀ ਮਾਰਨ' ਤੋਂ ਕੀ ਭਾਵ ਹੈ ?
(A) ਆਪਣੀ ਗੱਲ ਕਹਿਣਾ
(B) ਮਾਂ-ਬੋਲੀ
(C) ਤਾਹਨੇ ਮਾਰਨੇ
(D) ਬੋਲਣਾ

Correct Answer: (C)


40. ਕਿਹੜਾ ਸ਼ਬਦ ‘ਡੰਡੀ` ਸ਼ਬਦ ਦੇ ਬਹੁਅਰਥਕ ਵਜੋਂ ਨਹੀਂ ਵਰਤਿਆ ਜਾਂਦਾ ?
(A) ਪੂਰਨ ਵਿਰਾਮ
(B) ਟਹਿਣੀ
(C) ਛੋਟਾ ਰਸਤਾ
(D) ਤੰਗ

Correct Answer: (D)


41. 'ਜੋ ਕਰੇਗਾ, ਸੋ ਭਰੇਗਾ' ਵਾਕ ਵਿੱਚ 'ਜੋ` ਕਿਹੜਾ ਪੜਨਾਂਵ ਹੈ ।
(A) ਸੰਬੰਧਵਾਚਕ ਪੜਨਾਂਵ
(B) ਪ੍ਰਸ਼ਨਵਾਚਕ ਪੜਨਾਂਵ
(C) ਨਿੱਜਵਾਚਕ ਪੜਨਾਂਵ
(D) ਨਿਸ਼ਚੇਵਾਚਕ ਪੜਨਾਂਵ

Correct Answer: (A)
Brief Description: ਜੋ ਪੜਨਾਂਵ ਦੋ ਵਾਕਾਂ ਨੂੰ ਆਪਸ ਵਿੱਚ ਜੋੜਨ, ਉਹਨਾਂ ਨੂੰ ਸੰਬੰਧਵਾਚਕ ਪੜਨਾਂਵ ਕਿਹਾ ਜਾਂਦਾ ਹੈ।


42. ਕਿਰਿਆ ਦੇ ਕੰਮ ਹੋਣ ਦਾ ਸਮਾਂ ਦੱਸਣ ਵਾਲੇ ਕਿਰਿਆ-ਵਿਸ਼ੇਸ਼ਣ ਨੂੰ ਕਿਹੜਾ ਕਿਰਿਆ-ਵਿਸ਼ੇਸ਼ਣ ਕਿਹਾ ਜਾਵੇਗਾ ।
(A) ਸਥਾਨ ਵਾਚਕ ਕਿਰਿਆ-ਵਿਸ਼ੇਸ਼ਣ
(B) ਕਾਲ ਵਾਚਕ ਕਿਰਿਆ-ਵਿਸ਼ੇਸ਼ਣ
(C) ਵਿਧੀ ਵਾਚਕ ਕਿਰਿਆ-ਵਿਸ਼ੇਸ਼ਣ
(D) ਸੰਖਿਆ ਵਾਚਕ ਕਿਰਿਆ-ਵਿਸ਼ੇਸ਼ਣ

Correct Answer: (B)


43. ਸਫ਼ਲ ਉਪਚਾਰਾਤਮਿਕ ਸਿਖਲਾਈ ਲਈ ਜ਼ਰੂਰੀ ਹੈ ?
(A) ਉਪਚਾਰਕ ਸਿੱਖਣ ਸਮੱਗਰੀ
(B) ਭਾਸ਼ਾਈ ਨਿਯਮਾਂ ਦੀ ਜਾਣਕਾਰੀ
(C) ਬੱਚਿਆਂ ਦੇ ਮਾਂ-ਪਿਉ ਦਾ ਸਹਿਯੋਗ
(D) ਸਮੱਸਿਆ ਦੇ ਕਾਰਨਾਂ ਦੀ ਸਹੀ ਪਛਾਣ

Correct Answer: (D)
Brief Description: ਕਿਸੇ ਵੀ ਕਮੀ ਨੂੰ ਦੂਰ ਕਰਨ (ਉਪਚਾਰ) ਲਈ ਸਭ ਤੋਂ ਪਹਿਲਾਂ ਉਸਦੇ ਕਾਰਨ ਦੀ ਪਛਾਣ (ਨਿਦਾਨ) ਜ਼ਰੂਰੀ ਹੈ।


44. ਹੇਠਾਂ ਦਿੱਤੀਆਂ ਵਿਧੀਆਂ ਵਿੱਚੋਂ ਕਿਹੜੀ ਵਿਧੀ ਕਵਿਤਾ ਪੜ੍ਹਾਉਣ ਲਈ ਨਹੀਂ ਵਰਤੀ ਜਾਂਦੀ ?
(A) ਗੀਤ-ਨਾਟ ਵਿਧੀ
(B) ਨਿਗਮਨ ਵਿਧੀ
(C) ਸਮੀਖਿਆ ਵਿਧੀ
(D) ਵਿਆਖਿਆ ਵਿਧੀ

Correct Answer: (B)
Brief Description: ਨਿਗਮਨ ਵਿਧੀ (Deductive Method) ਵਿਆਕਰਨ ਪੜ੍ਹਾਉਣ ਲਈ ਵਰਤੀ ਜਾਂਦੀ ਹੈ, ਕਵਿਤਾ ਲਈ ਨਹੀਂ।


45. ਭਾਸ਼ਾ ਦਾ ਅਧਿਆਪਕ ਆਪਣੀ ਜਮਾਤ ਵਿੱਚ ਦ੍ਰਿਸ਼ਟੀ-ਸਰੋਤ ਸਹਾਇਕ ਸਾਧਨਾਂ ਦੀ ਵਰਤੋਂ ਕਰਦਾ ਹੈ :
(A) ਬੱਚਿਆਂ ਵਿੱਚ ਪੜ੍ਹਨ ਰੁਚੀਆਂ ਨੂੰ ਵਿਕਸਤ ਕਰਨ ਲਈ
(B) ਸੰਕਲਪ ਸਪੱਸ਼ਟ ਕਰਨ ਲਈ
(C) ਪ੍ਰਾਪਤ ਗਿਆਨ ਨੂੰ ਚਿਰ-ਸਥਾਈ ਬਣਾਉਣ ਲਈ
(D) ਉਪਰੋਕਤ ਸਾਰਿਆਂ ਲਈ

Correct Answer: (D)


ਕਵਿਤਾ ਆਧਾਰਿਤ ਪ੍ਰਸ਼ਨ (46-52)

46. ਕਵਿਤਾ ਵਿੱਚ ਵਣਜਾਰੇ ਦਾ ਗੀਤ ਕਿਸ ਸਮਾਜਿਕ ਆਦਰਸ਼ ਨੂੰ ਪੇਸ਼ ਕਰਦਾ ਹੈ ?
(A) ਵਿਅਕਤੀਵਾਦੀ ਸੋਚ ਅਤੇ ਨਿੱਜੀ ਵਿਕਾਸ
(B) ਸਮਾਨਤਾ, ਏਕਤਾ ਅਤੇ ਭਾਈਚਾਰਾ
(C) ਸੰਸਕ੍ਰਿਤਿਕ ਅਲਗਾਵ
(D) ਆਰਥਿਕ ਵਿਕਾਸ

Correct Answer: (B)


47. ਕਵਿਤਾ ਵਿੱਚ ਵੰਡ ਦਾ ਹੱਲ ਕਿਵੇਂ ਸੁਝਾਇਆ ਗਿਆ ਹੈ ?
(A) ਕਾਨੂੰਨੀ ਸਜ਼ਾ ਰਾਹੀਂ
(B) ਏਕਤਾ ਅਤੇ ਭਾਈਚਾਰੇ ਰਾਹੀਂ
(C) ਆਰਥਿਕ ਸੁਧਾਰ ਰਾਹੀਂ
(D) ਉਪਰੋਕਤ ਵਿੱਚੋਂ ਕੋਈ ਵੀ ਨਹੀਂ

Correct Answer: (B)


48. “ਬਸਤੀ-ਬਸਤੀ, ਜੰਗਲ-ਜੰਗਲ, ਗਾਉਂਦਾ ਹੈ ਵਣਜਾਰਾ" ਵਿੱਚ 'ਵਣਜਾਰਾ' ਹੈ-
(A) ਵਿਸ਼ੇਸ਼ਣ
(B) ਕਿਰਿਆ-ਵਿਸ਼ੇਸ਼ਣ
(C) ਪੜਨਾਂਵ
(D) ਨਾਂਵ

Correct Answer: (D)


49. ਕਵੀ ਕਿਸ ਉਪਰ ਰੱਬ ਦਾ ਦੁਆਰਾ ਲਿਖਣ ਲਈ ਕਹਿ ਰਿਹਾ ਹੈ ?
(A) ਮੰਦਰ
(B) ਮਸਜਦ
(C) ਗਿਰਜਾ
(D) ਉਪਰੋਕਤ ਸਾਰਿਆਂ ਉੱਤੇ

Correct Answer: (D)


50. ਹੇਠਾਂ ਦਿੱਤੇ ਕਥਨਾਂ ਨੂੰ ਪੜ੍ਹੋ ਅਤੇ ਸਹੀ ਵਿਕਲਪ ਚੁਣੋ : (1) ਕਵਿਤਾ ਧਾਰਮਿਕ ਵੰਡ ਨੂੰ ਪ੍ਰੋਤਸਾਹਿਤ ਕਰਦੀ ਹੈ। (2) ਕਵਿਤਾ ਏਕਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦੀ ਹੈ। (3) ਕਵਿਤਾ ਵਿੱਚ ਸਮਾਨਤਾ ਦਾ ਸਿਧਾਂਤ ਦਰਸਾਇਆ ਗਿਆ ਹੈ।
(A) ਕੇਵਲ 1 ਸਹੀ ਹੈ
(B) ਕੇਵਲ 2 ਅਤੇ 3 ਸਹੀ ਹਨ
(C) ਕੇਵਲ 1 ਅਤੇ 2 ਸਹੀ ਹਨ
(D) ਸਾਰੇ ਸਹੀ ਹਨ

Correct Answer: (B)


51. ਕਵਿਤਾ ਦਾ ਸੁਰ ਕਿਹੜਾ ਹੈ ?
(A) ਵਿਅੰਗਾਤਮਕ
(B) ਨਿਰਾਸ਼ਾਵਾਦੀ
(C) ਉਪਦੇਸ਼ਾਤਮਕ
(D) ਵਿਰੋਧੀ

Correct Answer: (C)


52. ਅਧਿਆਪਕ ਦਾ ਕਵਿਤਾ ਸੁਣਾਉਣ ਦਾ ਉਦੇਸ਼ ਹੈ :
(A) ਸਦਭਾਵਨਾ ਪੈਦਾ ਕਰਨਾ
(B) ਏਕਤਾ ਦੀ ਭਾਵਨਾ ਜਗਾਉਣਾ
(C) ਸਾਂਝ ਪੈਦਾ ਕਰਨਾ
(D) ਉਪਰੋਕਤ ਸਾਰੇ

Correct Answer: (D)


ਵਾਰਤਕ (ਪੈਰਾ) ਆਧਾਰਿਤ ਪ੍ਰਸ਼ਨ (53-60)

53. ਲੋਕ-ਕਿੱਤਿਆਂ ਦੀ ਸ਼ੁਰੂਆਤ ਦਾ ਮੁੱਖ ਕਾਰਨ ਕੀ ਸੀ ?
(A) ਮਨੋਰੰਜਨ
(B) ਕਮਾਈ
(C) ਮਨੁੱਖੀ ਲੋੜਾਂ ਦੀ ਪੂਰਤੀ
(D) ਰਾਜਸੀ ਹੁਕਮ

Correct Answer: (C)


54. ਕਾਰੀਗਰੀ ਨੂੰ ਸ਼ਿਲਪਕਾਰੀ ਕਦੋਂ ਕਿਹਾ ਜਾਂਦਾ ਹੈ ?
(A) ਜਦੋਂ ਕੰਮ ਨਾਲੋਂ ਪੈਸਾ ਵੱਧ ਮਿਲੇ
(B) ਜਦੋਂ ਕੰਮ ਤੇਜ਼ੀ ਨਾਲ ਹੋਵੇ
(C) ਜਦੋਂ ਕੰਮ ਵਿੱਚ ਕਲਾ ਦਾ ਸੁਹਜ ਹੋਵੇ
(D) ਜਦੋਂ ਕੰਮ ਵਿਰਾਸਤੀ ਨਾ ਹੋਵੇ

Correct Answer: (C)


55. ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਅਸਥੂਲ ਕਿਰਤ ਦੀ ਉਦਾਹਰਨ ਹੈ ?
(A) ਤਰਖਾਣ ਦੁਆਰਾ ਬਣਾਇਆ ਦਰਵਾਜ਼ਾ
(B) ਬਾਜ਼ੀਗਰ ਦਾ ਕਰਤੱਬ
(C) ਲੁਹਾਰ ਦੁਆਰਾ ਬਣਾਇਆ ਔਜ਼ਾਰ
(D) ਸੁਨਿਆਰ ਦੁਆਰਾ ਬਣਾਇਆ ਗਹਿਣਾ

Correct Answer: (B)
Brief Description: ਅਸਥੂਲ ਕਿਰਤ ਉਹ ਹੁੰਦੀ ਹੈ ਜਿਸ ਨੂੰ ਸਿਰਫ ਮਹਿਸੂਸ ਕੀਤਾ ਜਾ ਸਕੇ, ਛੂਹਿਆ ਨਾ ਜਾ ਸਕੇ।


56. ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਤੱਤ ‘ਸ਼ਿਲਪਕਾਰੀ' ਨੂੰ ਆਮ ਕਾਰੀਗਰੀ ਤੋਂ ਵੱਖ ਕਰਦਾ ਹੈ ?
(A) ਸਮੇਂ ਦੀ ਲੰਬਾਈ
(B) ਪੀੜ੍ਹੀਗਤ ਸਿੱਖਿਆ
(C) ਸੁੰਦਰਤਾ ਦਾ ਅੰਗ
(D) ਮਜ਼ਦੂਰੀ ਦੀ ਮਾਤਰਾ

Correct Answer: (C)


57. ‘ਕਿੱਤਾ' ਅਤੇ ‘ਧੰਦਾ' ਲਗਭਗ ਸਮਾਨ ਅਰਥਾਂ ਵਾਲੇ ਸ਼ਬਦ ਹਨ ਇਹਨਾਂ ਵਿੱਚ ਨਾਜ਼ੁਕ ਫ਼ਰਕ ਕਿਹੜੇ ਤੱਤ ਦੇ ਆਧਾਰ 'ਤੇ ਨਿਰਧਾਰਤ ਹੁੰਦਾ ਹੈ ?
(A) ਵਿਰਾਸਤ
(B) ਕਲਾ-ਸੁਹਜ
(C) ਮਜ਼ਦੂਰੀ
(D) ਕਿਰਤ ਦਾ ਨਿਰਮਾਣ

Correct Answer: (D)
Brief Description: ਕਿੱਤੇ ਵਿੱਚ ਕਿਸੇ ਨਵੀਂ ਕਿਰਤ (ਵਸਤੂ) ਦਾ ਨਿਰਮਾਣ ਹੁੰਦਾ ਹੈ, ਜਦੋਂ ਕਿ ਧੰਦੇ ਵਿੱਚ ਸਿਰਫ਼ ਧਨ ਕਮਾਉਣਾ ਮੁੱਖ ਹੁੰਦਾ ਹੈ।


58. ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਵਿਕਲਪ ‘ਅਸਥੂਲ ਕਿਰਤ` ਦੀ ਆਧੁਨਿਕ ਉਦਾਹਰਨ ਹੋ ਸਕਦਾ ਹੈ ?
(A) ਮਸ਼ੀਨ ਤਿਆਰ ਕਰਨਾ
(B) ਮਕਾਨ ਬਣਾਉਣਾ
(C) ਰੰਗਮੰਚੀ ਪ੍ਰਦਰਸ਼ਨ
(D) ਖੇਤੀ ਕਰਨਾ

Correct Answer: (C)


59. ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਵਿਕਲਪ ਲੋਕ-ਕਿੱਤੇ ਦੀ ਸੰਪੂਰਨ ਪਰਿਭਾਸ਼ਾ ਨੂੰ ਦਰਸਾਉਂਦਾ ਹੈ ?
(A) ਸਿਰਫ਼ ਧਨ ਕਮਾਉਣ ਵਾਲਾ ਕੰਮ
(B) ਪੀੜ੍ਹੀ ਦਰ ਪੀੜ੍ਹੀ ਚੱਲਣ ਵਾਲਾ ਕਿਰਤ-ਕੇਂਦਰਤ ਹੁਨਰ
(C) ਕੇਵਲ ਮਨੋਰੰਜਕ ਕਿਰਿਆ
(D) ਸਰਕਾਰੀ ਨੌਕਰੀ

Correct Answer: (B)


60. ‘ਗੋਰਖ-ਧੰਦਾ` ਦਾ ਅਰਥ ਹੈ-
(A) ਸੌਖਾ ਕੰਮ
(B) ਪੇਚੀਦਾ ਕੰਮ
(C) ਵਿਰਾਸਤੀ ਕੰਮ
(D) ਸਤਿਕਾਰਯੋਗ ਕੰਮ

Correct Answer: (B)

Also Read 

PSTET 1 ENGLISH QUESTION PAPER ANSWER KEY DOWNLOAD HERE



PSTET 2026 ANSWER KEY : PSTET 1 SCIENCE QUESTION PAPER ANSWER KEY DOWNLOAD HERE

💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends