INCREMENT AFTER PROMOTION: ਸਾਲ 2018 ਤੋਂ ਬਾਅਦ ਲੈਕਚਰਾਰਾਂ ਦੀਆਂ ਇੰਕਰੀਮੈਂਟ ਲਈ ਅੰਡਰਟੇਕਿੰਗ ਜ਼ਰੂਰੀ
ਚੰਡੀਗੜ੍ਹ, 19 ਦਸੰਬਰ 2024 ( ਜਾਬਸ ਆਫ ਟੁਡੇ) ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ (ਸੈਕੰਡਰੀ), ਪੰਜਾਬ ਨੇ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.), ਰੂਪਨਗਰ ਨੂੰ ਪੱਤਰ ਲਿਖ ਕੇ ਹਦਾਇਤ ਕੀਤੀ ਹੈ ਕਿ ਜਿਨ੍ਹਾਂ ਲੈਕਚਰਾਰਾਂ ਦੀਆਂ ਤਰੱਕੀਆਂ ਸਾਲ 2018 ਦੇ ਨਿਯਮਾਂ ਦੇ ਨੋਟੀਫਾਈ ਹੋਣ ਤੋਂ ਬਾਅਦ ਹੋਈਆਂ ਹਨ, ਉਨ੍ਹਾਂ ਤੋਂ ਅੰਡਰਟੇਕਿੰਗ ਲੈਣੀ ਜ਼ਰੂਰੀ ਹੈ।
ਇਸ ਸਬੰਧੀ ਵਿਭਾਗ ਵੱਲੋਂ ਇੱਕ ਪ੍ਰੋਫਾਰਮਾ ਵੀ ਜਾਰੀ ਕੀਤਾ ਗਿਆ ਹੈ। ਲੈਕਚਰਾਰਾਂ ਨੂੰ ਇਹ ਅੰਡਰਟੇਕਿੰਗ (2 ਕਾਪੀਆਂ ਵਿੱਚ) ਦੇਣੀ ਪਵੇਗੀ। ਇਸ ਤੋਂ ਬਾਅਦ ਹੀ ਉਨ੍ਹਾਂ ਦੀਆਂ ਸਲਾਨਾਂ ਤਰੱਕੀਆਂ ( Increment ) ਲਗਾਈਆਂ ਜਾਣਗੀਆਂ।
ਕੀ ਹੈ ਅੰਡਰਟੇਕਿੰਗ ਵਿੱਚ ?
ਸਿੱਖਿਆ ਵਿਭਾਗ ਵੱਲੋਂ ਹੁਕਮਾਂ ਜਾਰੀ ਹੁਕਮਾਂ ਵਿੱਚ ਲਿਖਿਆ ਗਿਆ ਹੈ ਕਿ 2018 ਤੋਂ ਬਾਅਦ ਪਦ ਉਨਤ ਲੈਕਚਰਾਰਾਂ ਨੂੰ ਹੇਠ ਲਿਖੇ ਅਨੁਸਾਰ ਅੰਡਰਟੇਕਿੰਗ ਦੇਣੀ ਹੈ," ਮੈਂ ਸਿੱਖਿਆ ਵਿਭਾਗ ਦੇ ਸਾਲ 2018 ਦੀ ਨਿਯਮ 7 ਵਿੱਚ ਦਰਜ ਵਿਭਾਗੀ ਪ੍ਰੀਖਿਆਂ ਦੇ ਉਪਬੰਧ ਅਨੁਸਾਰ ਵਿਭਾਗੀ ਪ੍ਰੀਖਿਆ ਪਾਸ ਕੀਤੇ ਬਿਨ੍ਹਾਂ ਲੱਗਣ ਵਾਲੀਆਂ ਸਲਾਨਾ ਤਰੱਕੀਆਂ ਉਪਰੰਤ ਵਧੀ ਹੋਈ ਤਨਖਾਹ ਕਢਵਾਉਣ ਲਈ ਬਿਆਨ ਕਰਦਾ/ ਕਰਦੀ ਹਾਂ ਕਿ ਜੇਕਰ ਭਵਿੱਖ ਵਿੱਚ ਸਿੱਖਿਆ ਵਿਭਾਗ ਦੇ ਸਾਲ 2018 ਦੇ ਨਿਯਮ 7 ਅਧੀਨ ਵਿਭਾਗੀ ਪ੍ਰੀਖਿਆ ਪਾਸ ਨਾ ਕਰਨ ਵਾਲੇ ਅਧਿਕਾਰੀਆਂ/ਕਰਮਚਾਰੀਆਂ ਬਾਰੇ ਸਲਾਨਾ ਤਰੱਕੀਆਂ ਸਬੰਧੀ ਸਰਕਾਰ/ਵਿਭਾਗ ਵੱਲੋਂ ਕੋਈ ਫੈਸਲਾ ਲਿਆ ਜਾਂਦਾ ਹੈ ਤਾਂ ਅਜਿਹੇ ਫੈਸਲੇ ਨੂੰ ਮੰਨਣ ਲਈ ਪਾਬੰਦ ਹੋਵਾਂਗਾ/ਹੋਵਾਂਗੀ। ਸਰਕਾਰ/ਵਿਭਾਗ ਵੱਲੋਂ ਲਏ ਫੈਸਲੇ ਵਿਰੁੱਧ ਮੈਂ ਇਸ ਮੁੱਦੇ ਤੇ ਕਿਸੇ ਵੀ ਅਦਾਲਤ ਵਿੱਚ ਨਹੀਂ ਜਵਾਂਗਾ/ਜਾਵਾਂਗੀ।