EX INDIA LEAVE: ਸਿੱਖਿਆ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਵਿਦੇਸ਼ ਜਾ ਕੇ ਛੁੱਟੀ ਨਹੀਂ ਵਧਾ ਸਕਣਗੇ

EX INDIA LEAVE NEW INSTRUCTIONS BY PUNJAB GOVT 

EX INDIA LEAVE: ਸਿੱਖਿਆ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਵਿਦੇਸ਼ ਜਾ ਕੇ ਛੁੱਟੀ ਨਹੀਂ ਵਧਾ ਸਕਣਗੇ


ਚੰਡੀਗੜ੍ਹ, 26 ਸਤੰਬਰ : ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਆਪਣੇ ਸਮੂਹ ਮੁਲਾਜ਼ਮਾਂ ਲਈ  ਨੂੰ ਵਿਦੇਸ਼ ਜਾਣ ਲਈ ਛੁੱਟੀ ਦੇਣ ਲਈ ਵਿਸ਼ੇਸ਼ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। 

ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਦੇਸ਼ ਵਿੱਚ ਛੁੱਟੀ(EX INDIA LEAVE ) ਲਈ ਅਪਲਾਈ ਕਰਨ ਵਾਲਾ ਅਧਿਕਾਰੀ ਜਾਂ ਕਰਮਚਾਰੀ ਵਿਦੇਸ਼ ਜਾ ਕੇ ਛੁੱਟੀ ਨੂੰ ਵਧਾਉਣ ਮੰਗ ਨਹੀਂ ਕਰ ਸਕੇਗਾ।


ਛੁੱਟੀ ਵਾਧੇ 'ਤੇ ਵਿਚਾਰ ਸਿਰਫ ਵਿਸ਼ੇਸ਼ ਸਥਿਤੀਆਂ ਜਿਵੇਂ ਕਿ ਕਿਸੇ ਵੀ ਨਾ ਟਾਲਣ ਯੋਗ ਸਥਿਤੀ ਦੇ ਠੋਸ ਸਬੂਤ ਪੇਸ਼ ਕਰਨਾ ਜਿਸ ਨਾਲ ਕਰਮਚਾਰੀ ਦੇ ਆਪਣੇ ਇਲਾਜ ਜਾਂ ਉਸਦੇ ਖੂਨ ਦੇ ਰਿਸ਼ਤੇਦਾਰ ਦੇ ਕਿਸੇ ਮੈਂਬਰ ਦਾ ਇਲਾਜ ਕਰਨ ਲਈ  ਕੀਤਾ ਜਾ ਸਕਦਾ ਹੈ।


ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਵਿਦੇਸ਼ ਜਾਣ ਲਈ ਛੁੱਟੀ ਲੈਣ ਸਮੇਂ ਸਬੰਧਤ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਲੋੜੀਂਦੇ ਦਸਤਾਵੇਜ਼ ਪੇਸ਼ ਨਹੀਂ ਕੀਤੇ ਜਾਂਦੇ, ਜਿਸ ਕਾਰਨ ਅਜਿਹੇ ਕੇਸਾਂ ਦੇ ਨਿਪਟਾਰੇ ਵਿੱਚ ਮੁਸ਼ਕਲ ਆਉਂਦੀ ਹੈ ਅਤੇ ਕਾਰਵਾਈ ਵਿੱਚ ਦੇਰੀ ਹੁੰਦੀ ਹੈ।


ਇਸ ਕਾਰਨ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜਿਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵਿਦੇਸ਼ ਜਾਕੇ , ਛੁੱਟੀ ਵਧਾਉਣ ਲਈ ਅਪਲਾਈ ਕੀਤਾ ਹੈ, ਉਨ੍ਹਾਂ ਨੂੰ ਆਪਣੀ ਅਰਜ਼ੀ ਦੇ ਨਾਲ ਵਿਭਾਗ ਵੱਲੋਂ ਜਾਰੀ ਪ੍ਰੋਫਾਰਮਾ ( download here) ਪੂਰੀ ਤਰ੍ਹਾਂ ਭਰਕੇ  ਜਮ੍ਹਾ ਕਰਨਾ ਹੋਵੇਗਾ। ( READ OFFICIAL LETTER REGARDING EX INDIA LEAVE INSTRUCTIONS (HERE)





💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends