ਛੁੱਟੀਆਂ ਦੌਰਾਨ ਸੈਮੀਨਾਰ ਜਾਂ ਹੋਰ ਡਿਊਟੀ ਦੇਣ ਤੇ ਅਧਿਆਪਕਾਂ ਨੂੰ ਮਿਲਦੀ ਹੈ ਛੁੱਟੀ, ਪੜ੍ਹੋ ਡੀਪੀਆਈ ਵੱਲੋਂ ਜਾਰੀ ਹਦਾਇਤਾਂ

ਛੁਟੀਆਂ ਦੌਰਾਨ ਸੈਮੀਨਾਰ ਜਾਂ ਹੋਰ ਡਿਊਟੀ ਦੇਣ ਤੇ ਅਧਿਆਪਕਾਂ ਨੂੰ ਮਿਲਦੀ ਹੈ ਛੁੱਟੀ, ਪੜ੍ਹੋ ਡੀਪੀਆਈ ਵੱਲੋਂ ਜਾਰੀ ਹਦਾਇਤਾਂ 


ਗਰਮੀ ਦੀਆਂ ਛੁੱਟੀਆਂ ਜਾਂ ਕਿਸੇ ਹੋਰ ਕਿਸਮ ਦੀਆਂ ਛੁੱਟੀਆਂ ਦੌਰਾਨ ਅਧਿਆਪਕਾਂ ਦੇ ਸਰਕਾਰੀ ਕੰਮ ਕਾਜ, ਸੈਮੀਨਾਰ ਦਫ਼ਤਰੀ ਡਿਊਟੀ ਲਈ ਬੁਲਾਇਆ ਜਾਂਦਾ ਹੈ ਤਾਂ ਜਿਹੜਾ ਅਧਿਆਪਕ ਛੁੱਟੀਆਂ ਦੌਰਾਨ ਕੰਮ ਕਰਦਾ ਹੈ ਉਹ ਨਿਯਮਾਂ ਅਧੀਨ ਛੁੱਟੀ ਵਾਲੇ ਦਿਨ ਕੀਤੇ ਕੰਮ ਦੇ ਈਵਜ ਵਿੱਚ ਬਣਦੀ ਛੁੱਟੀ ਦਾ ਹਕਦਾਰ ਹੁੰਦਾ ਹੈ ।



ਇਸ ਸਬੰਧੀ ਡਾਇਰੈਕਟਰ ਸਿਖਿਆ ਵਿਭਾਗ ਵੱਲੋਂ ਸਮੂਹ  ਸਕੂਲ ਮੁਖੀਆਂ ਨੂੰ ਪੱਤਰ ਨੰਬਰ H-15/143-06  ਅ II (4)  ਮਿਤੀ ਚੰਡੀਗੜ੍ਹ 26-6-2006 ਜਾਰੀ ਕਰ ਹਦਾਇਤ ਕੀਤੀ ਗਈ ਹੈ  ਜਿਨ੍ਹਾਂ ਵੀ ਅਧਿਆਪਕਾਂ ਨੇ ਛੁੱਟੀਆਂ ਦੌਰਾਨ ਕੋਈ ਸੈਮੀਨਾਰ ਲਗਾਏ ਹਨ ਜਾਂ ਕੋਈ ਡਿਊਟੀ ਦਿੱਤੀ ਹੈ ਉਨ੍ਹਾਂ ਦੀ ਇਵਜ਼ ਵਿੱਚ ਨਿਯਮਾਂ ਅਧੀਨ ਛੁੱਟੀ ਜੋ ਵੀ ਡਿਊ ਬਣਦੀ ਹੈ ਦੇ ਦਿੱਤੀ ਜਾਵੇ ਅਤੇ ਇਸ ਸਬੰਧੀ ਪੰਜਾਬ ਸੀ.ਐਸ.ਆਰ. ਦੇ ਨਿਯਮਾਂ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇ। 

ਪੜ੍ਹੋ ਪੱਤਰ 


ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ (ਸੈ ਸਿ ) ਪੰਜਾਬ, ਚੰਡੀਗੜ੍ਹ


ਵੱਲ

ਰਾਜ ਦੇ ਸਮੂਹ ਮੰਡਲ ਜਿਲ੍ਹਾ ਸਿੱਖਿਆ ਅਫ਼ਸਰ (ਸੈ ਸਿ )/(ਐ.ਸਿ) ਮੀਮੋ ਨੰਬਰ H-15/143-06  ਅ II (4)  ਮਿਤੀ ਚੰਡੀਗੜ੍ਹ 26-6-2006

ਛੁੱਟੀਆਂ ਦੌਰਾਨ ਕੰਮ ਕਰਦੇ ਅਧਿਆਪਕਾਂ ਨੂੰ ਈਵਜ਼ ਵਿੱਚ ਬਣਦੀ ਛੁੱਟੀ ਦੇਣ ਬਾਰੇ।

"ਕੁੱਝ ਜੱਥੇਬੰਦੀਆਂ ਵੱਲੋਂ ਮੇਰੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਗਰਮੀ ਦੀਆਂ ਛੁੱਟੀਆਂ ਜਾਂ ਕਿਸੇ ਹੋਰ ਕਿਸਮ ਦੀਆਂ ਛੁੱਟੀਆਂ ਦੌਰਾਨ ਅਧਿਆਪਕਾਂ ਦੇ ਸਰਕਾਰੀ ਕੰਮ ਕਾਜ, ਸੈਮੀਨਾਰ ਦਫ਼ਤਰੀ ਡਿਊਟੀ ਲਈ ਬੁਲਾਇਆ ਜਾਂਦਾ ਹੈ ਤਾਂ ਜਿਹੜਾ ਅਧਿਆਪਕ ਛੁੱਟੀਆਂ ਦੌਰਾਨ ਕੰਮ ਕਰਦਾ ਹੈ ਉਹ ਨਿਯਮਾਂ ਅਧੀਨ ਛੁੱਟੀ ਵਾਲੇ ਦਿਨ ਕੀਤੇ ਕੰਮ ਦੇ ਈਵਜ ਵਿੱਚ ਬਣਦੀ ਛੁੱਟੀ ਦਾ ਹਕਦਾਰ ਹੁੰਦਾ ਹੈ।‌‌‌‌‌‌‌‌‌PB.JOBSOFTODAY.IN

 ਇਸ ਸਬੰਧ ਵਿੱਚ ਆਪ ਦੇ ਅਧੀਨ ਆਉਂਦੇ ਸਮੂਹ ਅਮਲੇ ਸਕੂਲ ਮੁਖੀਆਂ ਦੇ ਧਿਆਨ ਵਿੱਚ ਇਹ ਗੱਲ ਲਿਆ ਦਿੱਤੀ ਜਾਵੇ ਕਿ ਜਿਨ੍ਹਾਂ ਵੀ ਅਧਿਆਪਕਾਂ ਨੇ ਛੁੱਟੀਆਂ ਦੌਰਾਨ ਕੋਈ ਸੈਮੀਨਾਰ ਲਗਾਏ ਹਨ ਜਾਂ ਕੋਈ ਡਿਊਟੀ ਦਿੱਤੀ ਹੈ ਉਨ੍ਹਾਂ ਦੀ ਇਵਜ਼ ਵਿੱਚ ਨਿਯਮਾਂ ਅਧੀਨ ਛੁੱਟੀ ਜੋ ਵੀ ਡਿਊ ਬਣਦੀ ਹੈ ਦੇ ਦਿੱਤੀ ਜਾਵੇ ਅਤੇ ਇਸ ਸਬੰਧੀ ਪੰਜਾਬ ਸੀ.ਐਸ.ਆਰ. ਦੇ ਨਿਯਮਾਂ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇ। ਇਹ ਵੀ ਲਿਖਿਆਂ ਜਾਂਦਾ ਹੈ ਕਿ ਅਜਿਹੀਆਂ ਕਲੋਹੀਫਿਕੇਸ਼ਨਾਂ ਲਈ ਵਿਭਾਗ ਨਾਲ ਕਿਸ ਕਿਸਮ ਦੀ ਲਿਖਾ ਪੜ੍ਹੀ ਨਾ ਕੀਤੀ ਜਾਵੇ ਸਗੋਂ ਸਮੂਹ ਸਕੂਲ ਮੁਖੀਆਂ ਨੂੰ ਆਪਣੇ ਸਕੂਲਾਂ ਦੀਆ ਲਾਇਬਰੇਰੀਆਂ ਵਿੱਚ ਸੀ.ਐਸ.ਆਰ./ਐਜੂਕੇਸ਼ਨ ਕੰਡ/ਵਿਤੀ ਰੂਲ, ਪੰਜਾਬ ਪਨੀਸ਼ਮੈਂਟ ਅਤੇ ਅਪੀਲ ਰੂਲਜ਼ ਆਦਿ ਸਮੂਹ ਦਸਤਾਵੇਜ਼ ਰੱਖਣ ਲਈ ਹਦਾਇਤ ਕਰ ਦਿੱਤੀ ਜਾਵੇ ਤਾ ਜੋ ਉਹ ਇਨ੍ਹਾਂ ਨੂੰ ਪੜ੍ਹ ਕੇ ਪੂਰੀ ਪੂਰੀ ਜਾਣਕਾਰੀ ਹਾਸਲ ਕਰ ਸਕਣ ਅਤੇ ਸਰਕਾਰ/ਵਿਭਾਗ ਦੀਆਂ ਹਦਾਇਤਾਂ ਨੂੰ ਲਾਗੂ ਕਰ ਸਕਣ।

ਡਾਇਰੈਕਟਰ ਸਿੱਖਿਆ ਵਿਭਾਗ (ਸੈ. ਸਿ) ਪੰਜਾਬ, ਚੰਡੀਗੜ੍ਹ।

LETTER REGARDING SPECIAL LEAVE FOR TEACHERS WHO WORK DURING HOLIDAYS READ HERE 

Featured post

PSEB 8TH RESULT 2025 LINK : ਅੱਠਵੀਂ ਜਮਾਤ ਦਾ ਨਤੀਜਾ ਘੋਸ਼ਿਤ, ਇਸ ਲਿੰਕ ਰਾਹੀਂ ਕਰੋ ਚੈੱਕ

PSEB 8TH RESULT 2025 LINK DECLARED: ਅੱਠਵੀਂ ਜਮਾਤ ਦਾ ਨਤੀਜਾ ਘੋਸ਼ਿਤ, ਇਸ ਲਿੰਕ ਰਾਹੀਂ ਕਰੋ ਚੈੱਕ  Chandigarh,4 April 2025 ( ਜਾਬਸ ਆਫ ਟੁਡੇ) ਪੰਜਾਬ ਸਕੂਲ...

RECENT UPDATES

Trends