SOE / MERITORIOUS ANSWER KEY (PUNJABI) CLASS 11 : DOWNLOAD HERE
ਸੱਭਿਅਤਾ ਦੇ ਜਨਮ ਤੋਂ ਹੀ ਇਹ ਮਹਿਸੂਸ ਕੀਤਾ ਜਾਂਦਾ ਹੈ ਕਿ ਵਿੱਦਿਆ ਦਾ ਉਦੇਸ਼ ਪਰਉਪਕਾਰ ਕਰਨਾ ਹੈ । ਕਿ ਦਾ ਮੰਤਵ ਗਿਆਨ ਦੇਣਾ ਹੈ , ਕਿਤਾਬੀ - ਕੀਤਾ ਬਣਾਉਣਾ ਨਹੀਂ , ਅਗਿਆਨ ਦਾ ਹਨੇਰਾ ਦੂਰ ਕਰਨਾ ਹੈ , ਨਿਰੀ- ਕਾਗਜ਼ੀ ਡਿਗਰੀਆਂ ਵੰਡਣਾ ਨਹੀਂ , ਦੂਸਰੇ ਸ਼ਬਦਾਂ ਵਿੱਚ ਮਨੁੱਖ ਨੂੰ ਵਾਸਤਵਿਕ ਸਮਾਜਿਕ ਜੀਵ ਬਣਾਉਣਾ ਹੈ ਰੁਜ਼ਗਾਰ ਪ੍ਰਾਪਤੀ ਉਸ ਦਾ ਦੂਜਾ ਪਹਿਲੂ ਹੈ । ਗਿਆਨ ਸਮਾਜਿਕ , ਰਾਜਨੀਤਿਕ , ਆਰਥਿਕ , ਭੂਗੋਲਿਕ , ਇਤਿਹਾਸਿਕ ਸਾਹਿਤਕ ਤੇ ਵਿਗਿਆਨਿਕ ਆਦਿ ਹੋ ਸਕਦਾ ਹੈ । ਇਹ ਗਿਆਨ , ਨਿਰਸੰਦੇਹ , ਕਿਤਾਬਾਂ ਰਾਹੀਂ ਗ੍ਰਹਿਣ ਕੀਤਾ ਜਾ ਸਕਦਾ ਹੈ , ਭਾਵੇਂ ਅੱਜ - ਕੁੱਲ੍ਹ ਰੇਡੀਓ , ਟੈਲੀਵਿਜ਼ਨ ਤੇ ਸਿਨੇਮਾ ਆਦਿ ਨਵੀਆਂ ਵਿਧੀਆਂ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ । ਪੜ੍ਹੇ - ਲਿਖੇ ਨੌਜਵਾਨ ਵਿਸ਼ਾਦ ( ਨਿਰਾਸ਼ਾ ) ਦੇ ਡੂੰਘੇ ਸਾਗਰ ਵਿੱਚ ਡੁੱਬੇ ਹੋਏ ਹਨ । ਵਾਸਤਵ ਵਿੱਚ ਅੰਗਰੇਜ਼ਾਂ ਦੇ ਆਪਣੀ ਕਲਰਕ - ਲੋੜ - ਪੂਰਤੀ ਲਈ ' ਕਲਰਕ ਬਣਾਓ ' ਵਿੱਦਿਅਕ ਪ੍ਰਨਾਲੀ ਪ੍ਰਚਲਿਤ ਕੀਤੀ ਸੀ , ਪਰ ਦੁੱਖ ਦੀ ਗੱਲ ਨੂੰ ਕਿ ਅੱਜ ਪੰਜ ਦਹਾਕਿਆਂ ਤੋਂ ਬਾਅਦ ਵੀ ਇਹੀ ਪ੍ਰਨਾਲੀ ਪ੍ਰਚਲਨ ਵਿੱਚ ਹੈ । ਜੋ ਅਸਲ ਵਿੱਦਿਆ ਹੈ , ਉਸ ਦਾ ਚਾਨਣ ਮਨੁੱਖੀ ਆਚਰਨ ਨੂੰ ਉੱਚਾ ਤੇ ਸੁੱਚਾ ਵੀ ਬਣਾਉਂਦਾ ਹੈ । ਉਸ ਦੇ ਦਿਲ ਵਿੱਚ ਦੁਖੀਆਂ ਲਈ ਦਰਦ , ਜ਼ਾਲ- ਵਿਰੁੱਧ ਵਿਦਰੋਹ ਤੇ ਝੂਠਿਆਂ ਪ੍ਰਤੀ ਘਿਰਨਾ ਪੈਦਾ ਹੁੰਦੀ ਹੈ । ਜੇ ਕੋਈ ਪੜ੍ਹ - ਲਿਖ ਕੇ ਵੀ ਪੰਜੇ ਐਬਾਂ ਵਿੱਚ ਗਲਤਾ ਰਹਿੰਦਾ ਹੈ , ਦੋਖੀਆਂ ਨੂੰ ਸਜ਼ਾ ਨਹੀਂ ਦਿੰਦਾ , ਸੱਚ - ਝੂਠ ਦਾ ਨਿਤਾਰਾ ਨਹੀਂ ਕਰਦਾ , ਅਨਿਆਂ ਵਿਰੁੱਧ ਕੁੰਡਾ ਨਾਂ ਖੜਕਾਉਂਦਾ , ਜਨਤਾ ਦਾ ਕੁਝ ਸਵਾਰਦਾ ਨਹੀਂ ਤਾਂ ਉਹਦੀ ਵਿੱਦਿਆ ਜਿਹੀ ਹੋਈ ਤਿਹੀ ਨਾ ਹੋਈ ' । ਵਿੱਦਿਆ ਦੇ ਸਰਬ - ਪੱਖੀ ਵਿਕਾਸ ਦੇ ਮਨੋਰਥ ਨੂੰ ਮੁੱਖ ਰੱਖਦਿਆਂ ਹੋਇਆਂ ਵਿਦਿਆਲਿਆਂ ਵਿੱਚ ਪੜ੍ਹਾਈ ਤੋਂ ਛੁੱਟ ਖੇਡਾਂ , ਮਨੋਰੰਜ ਕਾਰਜਾਂ ਤੇ ਧਾਰਮਿਕ ਸਿੱਖਿਆ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ । ਵਿਦਿਆਰਥੀਆਂ ਨੂੰ ਨਿਸ਼ਚਿਤ ਪਾਠ - ਕ ' ਤੇ ਅਧਾਰਿਤ ਪੁਸਤਕਾਂ ਪੜ੍ਹਾਈਆਂ ਜਾਂਦੀਆ ਹਨ ਤਾਂ ਜੋ ਉਹ ਮਾਨਸਿਕ ਤੇ ਬੌਧਿਕ ਵਿਕਾਸ ਦੇ ਨਾਲ - ਨਾ ਯੂਨੀਵਰਸਿਟੀ ਦਾ ਇਮਤਿਹਾਨ ਵੀ ਪਾਸ ਕਰ ਸਕਣ । ਉਹਨਾਂ ਨੂੰ ਵਿਭਿੰਨ ਖੇਡਾਂ ਖਿਡਾਈਆਂ ਜਾਂਦੀਆਂ ਹਨ ਤਾਂ : ਉਹ ਸਿਹਤਮੰਦ ਰਹਿ ਸਕਣ । ਉਹਨਾਂ ਨੂੰ ਭਾਸ਼ਨ , ਸੰਗੀਤ , ਨਾਟਕ ਤੇ ਲਲਿਤ ਕਲਾ ਆਦਿ ਦਾ ਗਿਆਨ ਕ ਜਾਂਦਾ ਹੈ ਤਾਂ ਜੋ ਉਹ ਆਪਣੇ ਵਿਅਕਤੀਤਵ ਦਾ ਬਹੁ - ਪੱਖੀ ਵਿਕਾਸ ਕਰ ਸਕਣ । ਉਹਨਾਂ ਨੂੰ ਧਾਰਮਿਕ ਸਿੱਖਿਆ ਦਿੱਤੀ ਜਾਂਦੀ ਹੈ ਤਾਂ ਜੋ ਉਹ ਅਦਿੱਖ , ਅਪਾਰ ਤੇ ਬੇਅੰਤ ਸ਼ਕਤੀ ਤੋਂ ਡਰ ਕੇ ਰਹਿਣ , ਨਿਰੀ ' ਹਉਂਮੈਂ ' ਦੇ ਝਗੜਿਆ ਵਿੱਚ ਆਪਣਾ ਸਮਾਂ ਅਜਾਈਂ ਨਾ ਗੁਆਉਣ । ਉਹਨਾਂ ਨੂੰ ਧਾਰਮਿਕ ਗ੍ਰੰਥਾਂ ਵਿੱਚ ਦਿੱਤੀਆਂ ਹੋਈਆਂ ਸਿੱਖਿਆਵਾਂ : ਅਮਲ ਅਤੇ ਅਵਤਾਰਾਂ , ਪੀਰਾਂ - ਪੈਗੰਬਰਾਂ ਦਿਆਂ ਪੂਰਨਿਆਂ ' ਤੇ ਚਲਣ ਲਈ ਪ੍ਰੇਰਿਆ ਜਾਂਦਾ ਹੈ ।
121. ਪੈਰੇ ਅਨੁਸਾਰ ਸਿੱਖਿਆ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਕਿਤਾਬੀ - ਕੀੜਾ ਬਣਾਉਣਾ ਕਿਉਂ ਨਹੀਂ ਹੈ ?
(1) ਕਿਉਂਕਿ ਅਜਿਹਾ ਹੋਣ ਨਾਲ ਵੱਧ ਹੁਸ਼ਿਆਰ ਵਿਦਿਆਰਥੀ ਪੈਦਾ ਹੋਣਗੇ
(2) ਕਿਉਂਕਿ ਅਜਿਹਾ ਹੋਣ ਨਾਲ ਵਿਦਿਆਰਥੀ ਕਿਤਾਬਾਂ ਨਾਲ ਨਹੀਂ ਜੁੜ ਸਕਦੇ
(3) ਤਾਂਕਿ ਰੁਜ਼ਗਾਰ - ਪ੍ਰਾਪਤੀ ਦੇ ਮੌਕੇ ਬਣੇ ਰਹਿਣ
(4) ਤਾਂਕਿ ਵਿਦਿਆਰਥੀ ਸਮਾਜਿਕ ਜੀਵ ਬਣ ਸਕਣ
Correct Answer: (4)122. ਰੁਜ਼ਗਾਰ ਪ੍ਰਾਪਤੀ ਵਿਦਿਆਰਥੀਆਂ ਦਾ ਦੂਜਾ ਪਹਿਲੂ ਕਿਉਂ ਹੈ ?
(1) ਕਿਉਂਕਿ ਉਹਨਾਂ ਦੇ ਮਾਪਿਆਂ ਕੋਲ ਬਹੁਤ ਧਨ ਹੋ ਸਕਦਾ ਹੈ
(2) ਕਿਉਂਕਿ ਵਿਦਿਆਰਥੀ ਦਾ ਸਮਾਜਿਕ ਤੌਰ ' ਤੇ ਵਿਚਰਨਾ ਜ਼ਰੂਰੀ ਨਹੀਂ ਹੈ
(3) ਕਿਉਂਕਿ ਰੁਜ਼ਗਾਰ ਤੋਂ ਪਹਿਲਾਂ ਪਰਉਪਕਾਰ ਕਰਨਾ ਜ਼ਰੂਰੀ ਹੈ
(4) ਉਪਰੋਕਤ ਸਾਰੇ
Correct Answer: (3)123. ਪੜੇ - ਲਿਖੋ ਨੌਜਵਾਨ ਵਿਸ਼ਾਦ ਦੇ ਡੂੰਘੇ ਸਾਗਰ ਵਿੱਚ ਕਿਉਂ ਡੱਬੇ ਹੋਏ ਹਨ ?
(1) ਕਿਉਂਕਿ ਉਹ ਵੱਧ ਡਿਗਰਿਆਂ ਪ੍ਰਾਪਤ ਕਰ ਰਹੇ ਹਨ
(2) ਕਿਉਂਕਿ ' ਕਲਰਕ ਬਣਾਓ ' ਵਿੱਦਿਅਕ ਪ੍ਰਨਾਲੀ ਸਿੱਖਿਆ ਦੇ ਅਸਲ ਉਦੇਸ਼ ਨੂੰ ਢਾਹ ਲਾਉਂਦੀ
(3) ਕਿਉਂਕਿ ਚੰਗੀ ਪੜ੍ਹਾਈ ਤੋਂ ਬਾਅਦ ਵੀ ਰੁਜ਼ਗਾਰ ਨਹੀਂ ਮਿਲ ਰਿਹਾ
(4) ਰਾਜਨੀਤੀ ਬਾਰੇ ਸੂਝ ਨਾ ਹੋਣ ਕਾਰਨ
Correct Answer: (2)124. ਵਿਦਿਆਰਥੀਆਂ ਨੂੰ ਧਾਰਮਿਕ ਸਿੱਖਿਆ ਕਿਉਂ ਦਿੱਤੀ ਜਾਂਦੀ ਹੈ ?
(1) ਉਹਨਾਂ ਵਿੱਚ ਕੱਟੜਤਾ ਪੈਦਾ ਕਰਨ ਲਈ
(2) ਪੀਰਾਂ - ਪੈਗੰਬਰਾਂ ਅੱਗੇ ਝੁਕਾਉਣ ਲਈ
(3) ' ਹਾਉਂਮੈਂ ' ਦਾ ਨਾਸ਼ ਕਰਨ ਲਈ
(4) ਚਮਤਕਾਰਾਂ ਵਿੱਚ ਵਿਸ਼ਵਾਸ ਪੈਦਾ ਕਰਨ ਲਈ
Correct Answer: (3)125. ਪੈਰੇ ਅਨੁਸਾਰ ਮਨੁੱਖ ਪੰਜੇ ਐਬਾਂ ਵਿੱਚ ਗ਼ਲਤਾਨ ਹੋਣ ਤੋਂ ਕਿਵੇਂ ਬਚ ਸਕਦਾ ਹੈ ?
(1) ਪੀਰਾਂ - ਪੈਗੰਬਰਾਂ ਦਾ ਸਤਿਕਾਰ ਕਰਕੇ
(2) ਖੇਡਾਂ ਵਿੱਚ ਬਰਾਬਰ ਹਿੱਸਾ ਲੈ ਕੇ
(3) ਮਨੋਰੰਜਨ ਦੇ ਸਾਧਨਾਂ ਦੀ ਵਰਤੋਂ ਨਾਲ
(4) ਅਸਲ ਸਿੱਖਿਆ ਪ੍ਰਾਪਤ ਕਰਕੇ
Correct Answer: (4)126. ਹੇਠ ਲਿਖੇ ਵਾਕਾਂ ਵਿੱਚੋਂ ਸਮਾਨ - ਯੋਜਕ ਵਾਲਾ ਵਾਕ ਚੁਣੋ :
(1) ਉਹ ਕਮਜ਼ੋਰ ਹੈ ਪਰ ਡਰਾਕਲ ਨਹੀਂ
(2) ਇਹ ਠੀਕ ਹੈ ਕਿ ਮੈਂ ਉਸ ਨੂੰ ਜਾਣਦਾ ਹਾਂ
(3) ਰਾਜਪਾਲ ਸੈਰ ਕਰਦਾ ਹੈ ਤਾਂਜੋ ਉਹ ਸਿਹਤਮੰਦ ਰਹੇ
(4) ਜੇਕਰ ਤੁਸੀਂ ਸਫਲ ਹੋਣਾ ਹੈ ਤਾਂ ਦਿਲ ਲਾ ਕੇ ਮਿਹਨਤ ਕਰੋ
Correct Answer: (1)127. ‘ ਤੁਹਾਡੇ ਕੱਪੜੇ ਚੰਗੇ ਸਿਉਂਤੇ ਹੋਏ ਹਨ । ' ਵਾਕ ਵਿੱਚ ਲਕੀਰਿਆ ਸ਼ਬਦ ਕਿਹੜਾ ਵਿਸ਼ੇਸ਼ਣ ਹੈ ?
(1) ਗੁਣਵਾਚਕ ਵਿਸ਼ੇਸ਼ਣ
(2) ਨਿਸ਼ਚੇਵਾਚਕ ਵਿਸ਼ੇਸ਼ਣ
(3) ਪੜਨਾਂਵੀਂ ਵਿਸ਼ੇਸ਼ਣ
(4) ਪਰਿਮਾਣਵਾਚਕ ਵਿਸ਼ੇਸ਼ਣ
Correct Answer: (1)128. ' ਜੀ ਹਾਂ , ਮੈਂ ਖੇਡਾਂਗਾ । ' ਵਾਕ ਵਿੱਚ ਕਿਰਿਆ - ਵਿਸ਼ੇਸ਼ਣ ਦੀ ਕਿਹੜੀ ਕਿਸਮ ਦੀ ਵਰਤੋਂ ਹੋਈ ਹੈ ?
(1) ਨਿਸ਼ਚੇਵਾਚਕ ਕਿਰਿਆ - ਵਿਸ਼ੇਸ਼ਣ
(2) ਪ੍ਰਕਾਰਵਾਚਕ ਕਿਰਿਆ - ਵਿਸ਼ੇਸ਼ਣ
(3) ਕਾਲਵਾਚਕ ਕਿਰਿਆ - ਵਿਸ਼ੇਸ਼ਣ
(4) ਪਰਿਮਾਣਵਾਚਕ ਕਿਰਿਆ - ਵਿਸ਼ੇਸ਼ਣ
Correct Answer: (1)129. ਜਦੋਂ ਕੋਈ ਵਿਅਕਤੀ ਮੁਕਾਬਲੇ ਲਈ ਤਿਆਰ - ਬਰ - ਤਿਆਰ ਹੋਵੇ ਤਾਂ ਕਿਹੜੇ ਮੁਹਾਵਰੇ ਦੀ ਵਰਤੋਂ ਕੀਤੀ ਜਾਂਦੀ ਹੈ ?
(1) ਇੱਟ ਕੁੱਤੇ ਦਾ ਵੈਰ ਹੋਣਾ
(2) ਈਨ ਮੰਨਣਾ
(3) ਇੱਟ ਨਾਲ ਇੱਟ ਖੜਕਾਉਣਾ
(4) ਇੱਟ ਚੁੱਕਦੇ ਨੂੰ ਪੱਥਰ ਤਿਆਰ
Correct Answer: (4)130. ਸਮਾਨਾਰਥਕ ਸ਼ਬਦ ਹੁੰਦੇ ਹਨ :
(1) ਜਦੋਂ ਸ਼ਬਦ ਦੇ ਕਈ ਅਰਥ ਹੋਣ
(2) ਜਦੋਂ ਵੱਖਰੇ - ਵੱਖਰੇ ਸ਼ਬਦਾਂ ਦੇ ਅਰਥ ਸਮਾਨ ਹੋਣ
(3) ਜਦੋਂ ਸ਼ਬਦ ਇੱਕ - ਦੂਜੇ ਦੇ ਪਰਸਪਰ ਵਿਰੋਧੀ ਹੋਣ
(4) ਜਦੋਂ ਅਨੇਕਾਂ ਸ਼ਬਦਾਂ ਲਈ ਇੱਕ ਸ਼ਬਦ ਵਰਤਿਆ ਜਾਵੇ
Correct Answer: (2)