ਸਿੱਖਿਆ ਵਿਭਾਗ, ਪੰਜਾਬ ਵਿੱਚ ਈ ਟੀ ਟੀ ਕਾਡਰ ਦੀਆਂ 5994 ਆਸਾਮੀਆਂ ਭਰਨ ਲਈ ਮਿਤੀ 12-10-2022 ਨੂੰ ਵਿਗਿਆਪਨ ਦਿੱਤਾ ਗਿਆ ਸੀ। ਲਿਸਟ ਅਨੁਸਾਰ 157 ਯੋਗ ਉਮੀਦਵਾਰਾਂ ਨੂੰ ਮਿਤੀ 25.12.2025 ਨੂੰ ਆਨਲਾਈਨ ਸਟੇਸ਼ਨ ਚੋਣ ਕਰਵਾਈ ਜਾਣੀ ਹੈ।
ਉਕਤ ਪ੍ਰਾਪਤ ਪ੍ਰੋਵੀਜਨਲ ਚੋਣ ਸੂਚੀ ਵਿਚਲੇ ਯੋਗ ਉਮੀਦਵਾਰਾਂ ਨੂੰ ਨਾਨ- ਬਾਰਡਰ ਏਰੀਆ ਦੇ 17 ਜਿਲਿਆਂ ਵਿੱਚ ਮੌਜੂਦ ਸਬੰਧਤ ਕੈਟਾਗਰੀ ਦੀਆਂ ਖਾਲੀ ਅਸਾਮੀਆਂ ਵਿਰੁੱਧ ਸਟੇਟ ਐਮ.ਆਈ.ਐਸ ਸਾਖਾ ਵਲੋਂ ਆਨਲਾਈਨ ਪ੍ਰਕਿਰਿਆ ਰਾਹੀਂ ਸਟੇਸ਼ਨ ਚੋਣ ਕਰਵਾਈ ਜਾਣੀ ਹੈ। ਹਦਾਇਤ ਕੀਤੀ ਜਾਂਦੀ ਹੈ ਕਿ ਹਰੇਕ ਉਮੀਦਵਾਰ ਉਕਤ ਸਡਿਊਲ ਅਨੁਸਾਰ ਆਪਣੀ ਚੁਆਇਸ ਦੇ ਸਟੇਸਨ ਚੋਣ ਕਰਨਾ ਯਕੀਨੀ ਬਣਾਵੇ। ਹਰੇਕ ਉਮੀਦਵਾਰ ਆਪਣੀ ਆਈ.ਡੀ ਵਿੱਚ ਦਿਖਾਈ ਗਈ ਵੈਕੰਸੀ ਲਿਸਟ ਵਿੱਚੋਂ ਆਪਣੀ ਚੁਆਇਸ ਦੇ ਸਟੇਸਨਾਂ ਦੀ ਆਪਸ਼ਨ ਆਪਣੀ ਆਈ ਡੀ ਵਿੱਚ ਚੁਣ ਸਕਦੇ ਹਨ। ਹਰ ਉਮੀਦਵਾਰ ਆਪਣੀ ਪਸੰਦ ਦੇ ਕਿਤਨੇ ਵੀ ਸਟੇਸ਼ਨ ਚੁਆਇਸ ਕਰ ਸਕਦਾ ਹੈ।
ਇਹ ਪ੍ਰਕਿਰਿਆ ਸਮੁੱਚੇ ਰੂਪ ਵਿੱਚ ਆਨਲਾਈਨ ਹੀ ਹੋਵੇਗੀ। ਜੋ ਯੋਗ ਉਮੀਦਵਾਰ ਸਟੇਸ਼ਨ ਚੋਣ ਨਹੀਂ ਕਰਨਗੇ ਉਹਨਾਂ ਨੂੰ ਵੈਕੰਸੀ ਲਿਸਟ ਵਿੱਚ ਖਾਲੀ ਰਹਿੰਦੇ ਸਟੇਸ਼ਨਾਂ ਵਿੱਚੋਂ ਕੋਈ ਇੱਕ ਸਟੇਸ਼ਨ ਆਨਲਾਈਨ ਪ੍ਰਕਿਰਿਆ ਤਹਿਤ ਐਮ.ਆਈ.ਐਸ ਸ਼ਾਖਾ ਵਲੋਂ ਆਪਣੇ ਪੱਧਰ ਤੇ ਅਲਾਟ ਕਰ ਦਿੱਤਾ ਜਾਵੇਗਾ ਜਿਸ ਨੂੰ ਮੁੜ ਬਦਲਿਆ ਨਹੀਂ ਜਾਵੇਗਾ।
3. ਇਥੇ ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਜੋ ਉਮੀਦਵਾਰ ਇਸ ਕਾਡਰ ਵਿੱਚ ਕਿਸੇ ਹੋਰ ਭਰਤੀ ਅਧੀਨ ਪਹਿਲਾਂ ਹੀ ਨਿਯੁਕਤ ਹਨ, ਉਹ ਉਮਦੀਵਾਰ ਵੀ ਇਸ ਭਰਤੀ ਵਿੱਚ ਨਿਯੁਕਤੀ ਪੱਤਰ ਲੈਣ ਦੇ ਹੱਕਦਾਰ ਹੋਣਗੇ। ਪ੍ਰੰਤੂ ਇਹ ਨਿਯੁਕਤੀ 5994 ਈ ਟੀ ਟੀ ਦੀ ਭਰਤੀ ਮੁਤਾਬਿਕ ਨਵੀਂ ਨਿਯੁਕਤੀ ਮੰਨੀ ਜਾਵੇਗੀ ਅਤੇ ਇਸਦੇ ਅਧਾਰ ਤੇ ਹੀ ਉਹਨਾਂ ਦੀ ਸੀਨੀਆਰਤਾ ਫਿਕਸ ਕੀਤੀ ਜਾਵੇਗੀ।




