PSEB CLASS 10 SOCIAL SCIENCE GUESS PAPER MARCH 2026 SET 2

PSEB 10th Social Science Guess Paper 2025-26

ਗੈੱਸ ਪੇਪਰ (Guess Paper) 2025-26

ਜਮਾਤ: ਦਸਵੀਂ (Class 10th)

ਵਿਸ਼ਾ: ਸਮਾਜਿਕ ਵਿਗਿਆਨ (Social Science)

ਕੁੱਲ ਅੰਕ: 80 | ਸਮਾਂ: 3 ਘੰਟੇ

ਜਰੂਰੀ ਹਦਾਇਤਾਂ (Instructions):

  • ਪ੍ਰਸ਼ਨ-ਪੱਤਰ 6 ਭਾਗਾਂ (ੳ, ਅ, ੲ, ਸ, ਹ, ਕ) ਵਿੱਚ ਵੰਡਿਆ ਗਿਆ ਹੈ।
  • ਭਾਗ-ੳ ਵਿੱਚ 10 ਬਹੁ-ਵਿਕਲਪੀ ਪ੍ਰਸ਼ਨ ਹਨ, ਹਰੇਕ ਪ੍ਰਸ਼ਨ 1 ਅੰਕ ਦਾ ਹੈ।
  • ਭਾਗ-ਅ ਵਿੱਚ 10 ਵਸਤੂਨਿਸ਼ਠ ਪ੍ਰਸ਼ਨ (ਖਾਲੀ ਥਾਵਾਂ, ਇੱਕ ਸ਼ਬਦ ਵਾਲੇ) ਹਨ, ਹਰੇਕ ਪ੍ਰਸ਼ਨ 1 ਅੰਕ ਦਾ ਹੈ।
  • ਭਾਗ-ੲ ਵਿੱਚ 8 ਪ੍ਰਸ਼ਨ ਹਨ, ਹਰੇਕ ਦਾ ਉੱਤਰ 30-50 ਸ਼ਬਦਾਂ ਵਿੱਚ ਦੇਣਾ ਹੈ (3 ਅੰਕ ਹਰੇਕ)।
  • ਭਾਗ-ਸ ਵਿੱਚ 4 ਲੰਬੇ ਉੱਤਰਾਂ ਵਾਲੇ ਪ੍ਰਸ਼ਨ ਹਨ ਜਿਨ੍ਹਾਂ ਵਿੱਚ ਅੰਦਰੂਨੀ ਛੋਟ ਹੈ (5 ਅੰਕ ਹਰੇਕ)।
  • ਭਾਗ-ਹ ਸਰੋਤ ਅਧਾਰਿਤ ਪ੍ਰਸ਼ਨਾਂ ਲਈ ਹੈ (4+4=8 ਅੰਕ)।
  • ਭਾਗ-ਕ ਨਕਸ਼ੇ ਨਾਲ ਸੰਬੰਧਿਤ ਹੈ (4+4=8 ਅੰਕ)।
ਭਾਗ - ੳ (ਬਹੁ-ਵਿਕਲਪੀ ਪ੍ਰਸ਼ਨ)

ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਦੀ ਚੋਣ ਕਰੋ: (10 x 1 = 10 ਅੰਕ)

1. ਕੱਚਾ ਲੋਹਾ ਹੇਠ ਲਿਖਿਆਂ ਵਿੱਚੋਂ ਕਿਸ ਪ੍ਰਕਾਰ ਦਾ ਸੋਮਾ ਹੈ?

(ੳ) ਨਵਿਆਉਣ ਯੋਗ (ਅ) ਲਗਾਤਾਰ ਰਹਿਣ ਵਾਲਾ (ੲ) ਜੈਵਿਕ ਸੋਮਾ (ਸ) ਨਾ-ਨਵਿਆਉਣਯੋਗ

2. ਪੰਜਾਬ ਵਿਚ ਜ਼ਮੀਨ ਦੇ ਬੰਜਰ ਹੋਣ ਦਾ ਮੁੱਖ ਕਾਰਨ ਕੀ ਹੈ?

(ੳ) ਸੰਘਣੀ ਖੇਤੀ (ਅ) ਜ਼ਰੂਰਤ ਤੋਂ ਜ਼ਿਆਦਾ ਸਿੰਚਾਈ (ੲ) ਜੰਗਲਾਂ ਦੀ ਕਟਾਈ (ਸ) ਪਸ਼ੂਆਂ ਦੇ ਚਰਨ ਕਾਰਨ

3. ਹੇਠ ਲਿਖਿਆਂ ਵਿੱਚੋਂ ਕਿਹੜੀ ਸਨਅਤ ਚੂਨਾ ਪੱਥਰ ਨੂੰ ਕੱਚੇ ਮਾਲ ਵਜੋਂ ਵਰਤਦੀ ਹੈ?

(ੳ) ਐਲੂਮੀਨੀਅਮ (ਅ) ਸੀਮਿੰਟ (ੲ) ਪਲਾਸਟਿਕ (ਸ) ਆਟੋ ਮੋਬਾਇਲ

4. ਅਰਥ ਸ਼ਾਸਤਰ ਦੀ 'ਧਨ ਸੰਬੰਧੀ' ਪਰਿਭਾਸ਼ਾ ਕਿਸਨੇ ਦਿੱਤੀ?

(ੳ) ਐਲਫ੍ਰੈਂਡ ਮਾਰਸ਼ਲ (ਅ) ਐਡਮ ਸਮਿਥ (ੲ) ਏ.ਸੀ.ਪੀਗੂ (ਸ) ਸੈਮੂਅਲਸਨ

5. 2011 ਦੀ ਜਨਗਣਨਾ ਮੁਤਾਬਕ ਭਾਰਤ ਦੀ ਕਿੰਨ੍ਹੇ ਪ੍ਰਤੀਸ਼ਤ ਜਨਸੰਖਿਆ ਗ਼ਰੀਬੀ ਰੇਖਾ ਤੋਂ ਹੇਠਾਂ ਰਹਿੰਦੀ ਸੀ?

(ੳ) 20.9% (ਅ) 21.9% (ੲ) 22.9% (ਸ) 23.9%

6. ਹੇਠ ਲਿਖਿਆਂ ਵਿੱਚੋਂ ਕਿਹੜਾ ਨਾਂ ਪੰਜਾਬ ਨੂੰ ਕਦੇ ਨਹੀਂ ਦਿੱਤਾ ਗਿਆ?

(ੳ) ਪੈਂਟਾਪੋਟਾਮੀਆ (ਅ) ਟੱਕੀ (ੲ) ਸੇਕੀਆ (ਸ) ਹੋਡੂ

7. ਰਮਾਇਣ ਅਤੇ ਮਹਾਂਭਾਰਤ ਸਮੇਂ ਪੰਜਾਬ ਦਾ ਕੀ ਨਾਮ ਸੀ?

(ੳ) ਟੱਕੀ (ਅ) ਸਪਤ ਸਿੰਧੂ (ੲ) ਬ੍ਰਹਮਵਰਤ (ਸ) ਪੰਚਨਦ

8. ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਨੂੰ ਕਿਹੜੀ ਲੜਾਈ ਵਿੱਚ ਮਾਰਿਆ?

(ੳ) ਸਮਾਣੇ ਦੀ ਲੜਾਈ (ਅ) ਚੱਪੜ-ਚਿੜੀ ਦੀ ਲੜਾਈ (ੲ) ਸਢੌਰਾ ਦੀ ਲੜਾਈ (ਸ) ਗੁਰਦਾਸ ਨੰਗਲ ਦੀ ਲੜਾਈ

9. ਭਾਰਤ ਦੇ ਮੂਲ ਸੰਵਿਧਾਨ ਵਿੱਚ ਕਿੰਨ੍ਹੇ ਅਨੁਛੇਦ (Articles) ਹਨ?

(ੳ) 395 (ਅ) 296 (ੲ) 550 (ਸ) 250

10. ਲੋਕਤੰਤਰ ਲੋਕਾਂ ਦਾ, ਲੋਕਾਂ ਲਈ ਅਤੇ ਲੋਕਾਂ ਦੁਆਰਾ ਸ਼ਾਸ਼ਨ ਹੁੰਦਾ ਹੈ, ਇਹ ਕਥਨ ਕਿਸ ਦਾ ਹੈ?

(ੳ) ਲੈਨਿਨ (ਅ) ਇਬਰਾਹੀਮ ਲਿੰਕਨ (ੲ) ਅਰਸਤੂ (ਸ) ਮਹਾਤਮਾ ਗਾਂਧੀ
ਭਾਗ - ਅ (ਵਸਤੂਨਿਸ਼ਠ ਪ੍ਰਸ਼ਨ)

ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ ਸ਼ਬਦ ਜਾਂ ਇੱਕ ਵਾਕ ਵਿੱਚ ਦਿਓ: (10 x 1 = 10 ਅੰਕ)

(i) 'ਆਪ੍ਰੇਸ਼ਨ ਫਲੱਡ' (Operation Flood) __________ ਨਾਲ ਸੰਬੰਧਿਤ ਹੈ।

(ii) ਰੂਹਰ ਘਾਟੀ __________ ਦੇਸ਼ ਵਿੱਚ ਪੈਂਦੀ ਹੈ।

(iii) ਮਲਕੀਅਤ ਦੇ ਆਧਾਰ 'ਤੇ ਅਰਥਵਿਵਸਥਾ __________ ਤਰ੍ਹਾਂ ਦੀ ਹੁੰਦੀ ਹੈ।

(iv) ਬਾਬਰ ਨੇ ਇਬਰਾਹੀਮ ਲੋਧੀ ਨੂੰ __________ ਦੀ ਲੜਾਈ ਵਿੱਚ ਹਰਾਇਆ।

(v) ਲੋਕਤੰਤਰ ਵਿੱਚ ਸਰਕਾਰ __________ ਵੱਲੋਂ ਚੁਣੀ ਜਾਂਦੀ ਹੈ।

(vi) ਪੰਜਾਬ ਦੇ ਉੱਤਰ ਦੇ ਮੈਦਾਨ ਕਿਸ ਕਿਸਮ ਦੀ ਮਿੱਟੀ ਦੇ ਬਣੇ ਹਨ?

(vii) SENSEX ਦਾ ਪੂਰਾ ਨਾਂ ਲਿਖੋ।

(viii) ਸ੍ਰੀ ਮੁਕਤਸਰ ਸਾਹਿਬ ਜੀ ਦਾ ਪਹਿਲਾ ਨਾਂ ਕੀ ਸੀ?

(ix) ਮਹਿਤਾਬ ਕੌਰ ਕੌਣ ਸੀ?

(x) ਅੰਤਰਰਾਸ਼ਟਰੀ ਨਿਆਂਇਕ ਅਦਾਲਤ ਕਿੱਥੇ ਸਥਿਤ ਹੈ?

ਭਾਗ - ੲ (ਛੋਟੇ ਉੱਤਰਾਂ ਵਾਲੇ ਪ੍ਰਸ਼ਨ)

ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 30-50 ਸ਼ਬਦਾਂ ਵਿੱਚ ਦਿਓ: (8 x 3 = 24 ਅੰਕ)

1. ਜੈਵਿਕ ਭੂਗੋਲ ਕੀ ਹੈ? ਪਰਿਭਾਸ਼ਾ ਦਿਓ।

2. ਡੈਮ (Dam) ਕੀ ਹੁੰਦਾ ਹੈ?

3. ਈ-ਬੈਂਕਿੰਗ (E-Banking) ਤੋਂ ਤੁਹਾਡਾ ਕੀ ਭਾਵ ਹੈ?

4. ਵੱਖ-ਵੱਖ ਉਤਪਾਦਾਂ ਦੇ ਮਾਨਕੀਕਰਣ ਲਈ ਮਹੱਤਵਪੂਰਨ ਲੋਗੋ (Logos) ਕਿਹੜੇ-ਕਿਹੜੇ ਹਨ?

5. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਨਿਰਧਾਰਿਤ ਖਾਲਸਾ ਦੇ ਨਿਯਮਾਂ ਦਾ ਵਰਨਣ ਕਰੋ।

6. ਮਹਾਰਾਜਾ ਰਣਜੀਤ ਸਿੰਘ ਦੇ ਬਚਪਨ ਅਤੇ ਸਿੱਖਿਆ ਬਾਰੇ ਨੋਟ ਲਿਖੋ।

7. ਮਹਾਰਾਜਾ ਦਲੀਪ ਸਿੰਘ ਬਾਰੇ ਤੁਸੀਂ ਕੀ ਜਾਣਦੇ ਹੋ?

8. ਲੋਕਤੰਤਰੀ ਪ੍ਰਣਾਲੀ ਵਿੱਚ ਜਨ-ਸਹਿਭਾਗਤਾ ਦੇ ਕੋਈ ਤਿੰਨ ਕਦਮ ਕਿਹੜੇ ਹੋ ਸਕਦੇ ਹਨ?

PSEB Class 10 Social Science Important Study Material

These important MCQs, 3 marks and 4 marks questions are very useful for students preparing for the PSEB Class 10 Social Science Board Exam 2026. Practice these questions regularly to score better marks in the examination.

ਭਾਗ - ਸ (ਲੰਬੇ ਉੱਤਰਾਂ ਵਾਲੇ ਪ੍ਰਸ਼ਨ)

ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 80-100 ਸ਼ਬਦਾਂ ਵਿੱਚ ਦਿਓ: (4 x 5 = 20 ਅੰਕ)

1. ਭਾਰਤੀ ਖੇਤੀਬਾੜੀ ਦੇ ਵਿਕਾਸ ਵਿੱਚ ਖੇਤੀਬਾੜੀ ਯੂਨੀਵਰਸਿਟੀਆਂ ਦੀ ਕੀ ਭੂਮਿਕਾ ਹੈ?
ਜਾਂ
ਭਾਰਤੀ ਸਨਅਤਾਂ (Industries) ਦੇ ਵਰਗੀਕਰਨ ਦਾ ਫਲੋ-ਚਾਰਟ ਬਣਾਓ।

2. ਅਰਥਸ਼ਾਸਤਰ ਦੀ 'ਧਨ ਸੰਬੰਧੀ' ਪਰਿਭਾਸ਼ਾ ਦੀ ਵਿਆਖਿਆ ਕਰੋ।
ਜਾਂ
ਬੁਨਿਆਦੀ ਢਾਂਚੇ ਦੀ ਕਮੀ ਭਾਰਤ ਵਿੱਚ ਸੇਵਾ ਖੇਤਰ ਦੇ ਵਿਕਾਸ ਵਿੱਚ ਇੱਕ ਰੁਕਾਵਟ ਕਿਵੇਂ ਹੈ?

3. ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਢਲੇ ਜੀਵਨ ਦਾ ਵਰਨਣ ਕਰੋ।
ਜਾਂ
ਸ੍ਰੀ ਗੁਰੂ ਹਰਗੋਬਿੰਦ ਜੀ ਦੀ 'ਮੀਰੀ ਅਤੇ ਪੀਰੀ' ਦੀ ਨਵੀਂ ਨੀਤੀ ਦਾ ਵਰਨਣ ਕਰੋ।

4. ਭਾਰਤੀ ਲੋਕਤੰਤਰ ਨੂੰ ਦਰਪੇਸ਼ ਪ੍ਰਮੁੱਖ ਵੰਗਾਰਾਂ (Challenges) ਦੀ ਵਿਆਖਿਆ ਕਰੋ।
ਜਾਂ
ਮਰਦ ਪ੍ਰਧਾਨ ਸਮਾਜ ਜਾਂ ਇਸਤਰੀਵਾਦ ਵੱਲ ਬਹੁਤਾ ਝੁਕਾਅ ਦੋਵੇਂ ਹੀ ਲੋਕਤੰਤਰ ਲਈ ਖਤਰਾ ਹਨ, ਕਿਵੇਂ?

ਭਾਗ - ਹ (ਸਰੋਤ ਅਧਾਰਿਤ ਪ੍ਰਸ਼ਨ)

ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ: (2 x 4 = 8 ਅੰਕ)

ਭਾਰਤ ਦੀ ਵਿਦੇਸ਼ ਨੀਤੀ ਦੇ ਨਿਰਮਾਤਾ ਪੰਡਿਤ ਨਹਿਰੂ ਨੇ ਇਹ ਮਹਿਸੂਸ ਕੀਤਾ ਕਿ ਰਾਸ਼ਟਰ ਦਾ ਨਿਰਮਾਣ ਕਰਨ ਲਈ ਭਾਰਤ ਨੂੰ ਸ਼ਕਤੀ ਗੁੱਟਾਂ ਦੇ ਸੰਘਰਸ਼ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਲਈ ਪੰਡਿਤ ਨਹਿਰੂ ਨੇ ਗੁੱਟ-ਨਿਰਲੇਪਤਾ ਦੀ ਨੀਤੀ ਨੂੰ ਅਪਨਾਇਆ। ਗੁੱਟ-ਨਿਰਲੇਪਤਾ ਦਾ ਅਰਥ ਹੈ ਕਿ ਪ੍ਰਤੀਯੋਗੀ ਸ਼ਕਤੀ ਗੁੱਟਾਂ ਤੋਂ ਜਾਣ ਬੁਝ ਕੇ ਦੂਰ ਰਹਿਣਾ, ਕਿਸੇ ਦੇਸ਼ ਪ੍ਰਤੀ ਵੈਰ-ਵਿਰੋਧ ਦੀ ਭਾਵਨਾ ਨਾ ਰੱਖਣਾ ਅਤੇ ਅੰਤਰਰਾਸ਼ਟਰੀ ਸਮੱਸਿਆਵਾਂ ਨੂੰ ਗੁਣ ਦੇ ਅਧਾਰ 'ਤੇ ਨਿਰਣਾ ਕਰਨ ਅਤੇ ਸੁਤੰਤਰ ਨੀਤੀ ਨੂੰ ਅਪਨਾਉਣਾ।

i. ਭਾਰਤ ਦੀ ਵਿਦੇਸ਼ ਨੀਤੀ ਦਾ ਮੁੱਖ ਸਿਧਾਂਤ ਦੱਸੋ। (1)

ii. ਗੁੱਟ-ਨਿਰਲੇਪਤਾ ਦਾ ਕੀ ਅਰਥ ਹੈ? (1)

iii. ਗੁੱਟ-ਨਿਰਲੇਪਤਾ ਅੰਦੋਲਨ 'ਤੇ ਨੋਟ ਲਿਖੋ। (2)

ਭਾਗ - ਕ (ਨਕਸ਼ਾ)

ਦਿੱਤੇ ਗਏ ਭਾਰਤ ਅਤੇ ਪੁਰਾਣੇ ਪੰਜਾਬ ਦੇ ਨਕਸ਼ੇ ਵਿੱਚ ਸਥਾਨ ਭਰੋ: (4 + 4 = 8 ਅੰਕ)

1. ਭਾਰਤ ਦੇ ਨਕਸ਼ੇ ਵਿੱਚ ਕੋਈ 4 ਸਥਾਨ: ਸਭ ਤੋਂ ਵੱਧ ਜੰਗਲ ਵਾਲਾ ਰਾਜ, ਰੇਤਲੀ ਮਿੱਟੀ ਦਾ ਖੇਤਰ, ਭਾਖੜਾ ਡੈਮ, ਨੈਨੀਤਾਲ ਝੀਲ, ਕੋਲਾ ਉਤਪਾਦਕ ਖੇਤਰ। (4)

2. ਪੁਰਾਣੇ ਪੰਜਾਬ (1947 ਤੋਂ ਪਹਿਲਾਂ) ਦੇ ਨਕਸ਼ੇ ਵਿੱਚ ਕੋਈ 4 ਸਥਾਨ: ਆਨੰਦਪੁਰ ਸਾਹਿਬ, ਭੰਗਾਣੀ, ਸਰਹਿੰਦ, ਸਢੌਰਾ, ਚੱਪੜ-ਚਿੜੀ। (4)

💐🌿Follow us for latest updates 👇👇👇

Featured post

Punjab School Summer Holidays Soon : ਪੰਜਾਬ ਦੇ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਜਲਦ

Punjab School Summer Vacations 2026: ਪੰਜਾਬ ਦੇ ਸਕੂਲਾਂ ਵਿੱਚ ਜਲਦ ਹੋ ਸਕਦੀਆਂ ਨੇ ਗਰਮੀ ਦੀਆਂ ਛੁੱਟੀਆਂ ਪੰਜਾਬ ਸਕੂਲ ਸਿੱਖ...

RECENT UPDATES

Trends