PSEB CLASS 10 SOCIAL SCIENCE GUESS PAPER MARCH 2026 SET 3

PSEB 10th Social Science Guess Paper Set 3

ਗੈੱਸ ਪੇਪਰ (Guess Paper) - ਸੈੱਟ 3

ਜਮਾਤ: ਦਸਵੀਂ (Class 10th) | ਵਿਸ਼ਾ: ਸਮਾਜਿਕ ਵਿਗਿਆਨ

ਕੁੱਲ ਅੰਕ: 80 | ਸਮਾਂ: 3 ਘੰਟੇ

ਪ੍ਰੀਖਿਆਰਥੀਆਂ ਲਈ ਹਦਾਇਤਾਂ:

  • ਭਾਗ-ੳ ਵਿੱਚ 1-1 ਅੰਕ ਦੇ 10 ਬਹੁ-ਵਿਕਲਪੀ ਪ੍ਰਸ਼ਨ ਹਨ।
  • ਭਾਗ-ਅ ਵਿੱਚ 1-1 ਅੰਕ ਦੇ 10 ਵਸਤੂਨਿਸ਼ਠ ਪ੍ਰਸ਼ਨ (ਖਾਲੀ ਥਾਵਾਂ ਅਤੇ ਇੱਕ ਸ਼ਬਦ ਵਾਲੇ) ਹਨ।
  • ਭਾਗ-ੲ ਵਿੱਚ 3-3 ਅੰਕਾਂ ਦੇ 8 ਪ੍ਰਸ਼ਨ ਹਨ।
  • ਭਾਗ-ਸ ਵਿੱਚ 5-5 ਅੰਕਾਂ ਦੇ 4 ਪ੍ਰਸ਼ਨ ਹਨ (ਅੰਦਰੂਨੀ ਛੋਟ ਸਹਿਤ)।
  • ਭਾਗ-ਹ ਅਤੇ ਕ ਕ੍ਰਮਵਾਰ ਪੈਰਾ ਅਧਾਰਿਤ ਅਤੇ ਨਕਸ਼ੇ ਦੇ ਪ੍ਰਸ਼ਨ ਹਨ।
ਭਾਗ - ੳ (ਬਹੁ-ਵਿਕਲਪੀ ਪ੍ਰਸ਼ਨ)

ਸਹੀ ਵਿਕਲਪ ਦੀ ਚੋਣ ਕਰੋ: (10 x 1 = 10 ਅੰਕ)

1. ਜਵਾਰੀ ਊਰਜਾ ਨੂੰ ਕਿਹੜੇ ਸੋਮੇ ਦੀ ਕਿਸਮ ਮੰਨਿਆ ਜਾਵੇਗਾ?

(ੳ) ਮੁੜ-ਨਵਿਆਉਣਯੋਗ (ਅ) ਅਜੈਵਿਕ (ੲ) ਮਾਨਵ ਨਿਰਮਿਤ (ਸ) ਨਾ-ਨਵਿਆਉਣਯੋਗ

2. ਹੇਠ ਲਿਖਿਆਂ ਵਿੱਚੋਂ ਕਿਹੜੇ ਰਾਜ ਵਿੱਚ ਪੌੜੀਨੁਮਾ ਖੇਤੀ ਕੀਤੀ ਜਾਂਦੀ ਹੈ?

(ੳ) ਪੰਜਾਬ (ਅ) ਹਰਿਆਣਾ (ੲ) ਉੱਤਰ ਪ੍ਰਦੇਸ਼ ਦੇ ਮੈਦਾਨ (ਸ) ਉੱਤਰਾਖੰਡ

3. ਭਾਰਤ ਵਿੱਚ ਕਿੰਨ੍ਹੇ ਜੈਵ-ਵਿਭਿੰਨਤਾ ਤੀਖਣ ਬਿੰਦੂ (Hot-Spots) ਹਨ?

(ੳ) ਚਾਰ (4) (ਅ) ਪੰਜ (5) (ੲ) ਛੇ (6) (ਸ) ਸੱਤ (7)

4. 'ਆਰਥਿਕ ਵਾਧੇ' ਤੋਂ ਕੀ ਭਾਵ ਹੈ?

(ੳ) ਗੁਣਾਤਮਕ ਬਦਲਾਅ (ਅ) ਮਾਤਰਾਤਮਕ ਬਦਲਾਅ (ੲ) ਸਮਾਜਿਕ ਬਦਲਾਅ (ਸ) ਨੈਤਿਕ ਬਦਲਾਅ

5. ਭਾਰਤ ਵਿਸ਼ਵ ਵਪਾਰ ਸੰਗਠਨ (WTO) ਦਾ ਮੈਂਬਰ ਕਦੋਂ ਬਣਿਆ?

(ੳ) 1 ਜਨਵਰੀ, 1994 (ਅ) 1 ਜਨਵਰੀ, 1995 (ੲ) 1 ਜਨਵਰੀ, 1996 (ਸ) 1 ਜਨਵਰੀ, 1997

6. ਚੀਨੀ ਸੈਲਾਨੀ ਹਿਊਨਸਾਂਗ ਨੇ ਪੰਜਾਬ ਨੂੰ ਕੀ ਨਾਮ ਦਿੱਤਾ ਸੀ?

(ੳ) ਟੱਕੀ (ਅ) ਸੇਕੀਆ (ੲ) ਪੰਚਨਦ (ਸ) ਸਪਤ ਸਿੰਧੂ

7. ਲੋਧੀ ਵੰਸ਼ ਦੀ ਨੀਂਹ ਕਿਸਨੇ ਰੱਖੀ ਸੀ?

(ੳ) ਬਹਿਲੋਲ ਖਾਂ ਲੋਧੀ (ਅ) ਸਿਕੰਦਰ ਲੋਧੀ (ੲ) ਇਬਰਾਹੀਮ ਲੋਧੀ (ਸ) ਦੌਲਤ ਖਾਂ ਲੋਧੀ

8. ਸ੍ਰੀ ਅਨੰਦਪੁਰ ਸਾਹਿਬ ਦਾ ਪੁਰਾਣਾ ਨਾਮ ਕੀ ਸੀ?

(ੳ) ਨਿਰਮੋਹ (ਅ) ਬਿਲਾਸਪੁਰ (ੲ) ਚੱਕ ਨਾਨਕੀ (ਸ) ਨਾਦੌਣ

9. ਰਾਜਪਾਲ (Governor) ਦੀ ਨਿਯੁਕਤੀ ਕੌਣ ਕਰਦਾ ਹੈ?

(ੳ) ਮੁੱਖ ਮੰਤਰੀ (ਅ) ਪ੍ਰਧਾਨ ਮੰਤਰੀ (ੲ) ਰਾਸ਼ਟਰਪਤੀ (ਸ) ਉਪ-ਰਾਸ਼ਟਰਪਤੀ

10. ਭਾਰਤੀ ਸੰਵਿਧਾਨ ਅਨੁਸਾਰ ਵੋਟਰ ਬਣਨ ਲਈ ਘੱਟੋ-ਘੱਟ ਉਮਰ ਕਿੰਨੀ ਚਾਹੀਦੀ ਹੈ?

(ੳ) 21 ਸਾਲ (ਅ) 18 ਸਾਲ (ੲ) 25 ਸਾਲ (ਸ) 19 ਸਾਲ
ਭਾਗ - ਅ (ਵਸਤੂਨਿਸ਼ਠ ਪ੍ਰਸ਼ਨ)

ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਨਿਰਦੇਸ਼ ਅਨੁਸਾਰ ਦਿਓ: (10 x 1 = 10 ਅੰਕ)

(i) ਭਾਰਤ ਦੇ ਉੱਤਰ ਦੇ ਮੈਦਾਨ __________ ਮਿੱਟੀ ਦੇ ਬਣੇ ਹਨ।

(ii) ਰੂਹਰ ਘਾਟੀ (Ruhr Valley) __________ ਦੇਸ਼ ਵਿੱਚ ਸਥਿਤ ਹੈ।

(iii) ਸਰਕਾਰ ਦੀ ਮੌਦਰਿਕ ਨੀਤੀ ਦਾ ਸੰਬੰਧ __________ ਦੀ ਮੰਗ ਅਤੇ ਪੂਰਤੀ ਨਾਲ ਹੈ।

(iv) ਸ਼ੁਕਰਚੱਕੀਆ ਮਿਸਲ ਦਾ ਮੋਢੀ __________ ਸੀ।

(v) ਸੰਵਿਧਾਨ ਦੇ __________ ਅਨੁਛੇਦ ਅਨੁਸਾਰ ਭਾਰਤੀ ਨਾਗਰਿਕਾਂ ਨੂੰ 6 ਸੁਤੰਤਰਤਾਵਾਂ ਪ੍ਰਾਪਤ ਹਨ।

(vi) ਭਾਰਤ ਦੀ ਸਭ ਤੋਂ ਵੱਡੀ ਬੰਦਰਗਾਹ (Port) ਕਿਹੜੀ ਹੈ?

(vii) HDI ਦਾ ਪੂਰਾ ਨਾਂ ਲਿਖੋ।

(viii) ਚਰਨੋਬੇਲ ਪ੍ਰਮਾਣੂ ਕਾਂਡ ਕਿੱਥੇ ਵਾਪਰਿਆ ਸੀ?

(ix) 'ਆਪ੍ਰੇਸ਼ਨ ਫਲੱਡ' ਦਾ ਸੰਬੰਧ ਕਿਸ ਵਸਤੂ ਦੇ ਉਤਪਾਦਨ ਨਾਲ ਹੈ?

(x) ਪੰਚਸ਼ੀਲ ਦਾ ਸਮਝੌਤਾ ਕਿਹੜੇ ਦੋ ਦੇਸ਼ਾਂ ਵਿਚਕਾਰ ਹੋਇਆ ਸੀ?

ਭਾਗ - ੲ (ਛੋਟੇ ਉੱਤਰਾਂ ਵਾਲੇ ਪ੍ਰਸ਼ਨ)

ਹਰੇਕ ਪ੍ਰਸ਼ਨ ਦਾ ਉੱਤਰ 30-50 ਸ਼ਬਦਾਂ ਵਿੱਚ ਦਿਓ: (8 x 3 = 24 ਅੰਕ)

1. ਜੈਵਿਕ ਅਤੇ ਅਜੈਵਿਕ ਸੋਮੇ ਕੀ ਹੁੰਦੇ ਹਨ? ਉਦਾਹਰਨਾਂ ਦਿਉ।

2. ਸੜਕ ਮਾਰਗਾਂ (Roadways) ਦੇ ਕੋਈ ਤਿੰਨ ਗੁਣ ਲਿਖੋ।

3. ਟਿਕਾਊ ਵਿਕਾਸ (Sustainable Development) ਤੋਂ ਕੀ ਭਾਵ ਹੈ?

4. ਸੰਗਠਿਤ ਅਤੇ ਅਸੰਗਠਿਤ ਖੇਤਰ ਵਿੱਚ ਕੀ ਅੰਤਰ ਹੈ?

5. ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਮੁੱਖ ਕਾਰਨ ਕੀ ਸਨ?

6. ਮੰਜੀ ਪ੍ਰਥਾ ਦੀ ਸਥਾਪਨਾ ਕਿਸ ਗੁਰੂ ਸਾਹਿਬ ਨੇ ਕੀਤੀ ਅਤੇ ਇਸ ਦਾ ਕੀ ਉਦੇਸ਼ ਸੀ?

7. ਲਾਹੌਰ ਦੀ ਸੰਧੀ (1846 ਈ.) ਦੀਆਂ ਕੋਈ ਤਿੰਨ ਮੁੱਖ ਸ਼ਰਤਾਂ ਲਿਖੋ।

8. ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਅਤੇ ਮੌਲਿਕ ਅਧਿਕਾਰਾਂ ਵਿੱਚ ਮੂਲ ਭੇਦ ਕੀ ਹੈ?

ਭਾਗ - ਸ (ਲੰਬੇ ਉੱਤਰਾਂ ਵਾਲੇ ਪ੍ਰਸ਼ਨ)

ਹਰੇਕ ਪ੍ਰਸ਼ਨ ਦਾ ਉੱਤਰ 80-100 ਸ਼ਬਦਾਂ ਵਿੱਚ ਦਿਓ: (4 x 5 = 20 ਅੰਕ)

1. ਪੰਜਾਬ ਵਿੱਚ ਜਲ ਸਾਧਨਾਂ ਦੀ ਵੱਧ ਵਰਤੋਂ ਕਾਰਨ ਪੈਦਾ ਹੋਈਆਂ ਸਮੱਸਿਆਵਾਂ ਦਾ ਵਰਨਣ ਕਰੋ।
ਜਾਂ
ਭਾਰਤ ਵਿੱਚ ਸੂਤੀ ਕੱਪੜਾ ਉਦਯੋਗ ਦੇ ਵਿਕਾਸ ਅਤੇ ਵੰਡ ਬਾਰੇ ਜਾਣਕਾਰੀ ਦਿਓ।

2. ਭਾਰਤ ਵਿੱਚ 1991 ਵਿੱਚ ਨਵੀਂ ਆਰਥਿਕ ਨੀਤੀ ਕਿਉਂ ਅਪਣਾਈ ਗਈ? ਮੁੱਖ ਕਾਰਨ ਲਿਖੋ।
ਜਾਂ
ਉਪਭੋਗਤਾ ਦੇ ਸੋਸ਼ਣ ਦੇ ਮੁੱਖ ਕਾਰਨ ਅਤੇ ਬਚਾਅ ਦੇ ਤਰੀਕੇ ਦੱਸੋ।

3. ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਸਿੱਖ ਧਰਮ ਦੇ ਪ੍ਰਚਾਰ ਵਿੱਚ ਕੀ ਯੋਗਦਾਨ ਰਿਹਾ?
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਉੱਤੇ ਕਬਜ਼ੇ ਦਾ ਹਾਲ ਵਿਸਥਾਰ ਵਿੱਚ ਲਿਖੋ।

4. ਭਾਰਤੀ ਸੰਵਿਧਾਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਨਣ ਕਰੋ।
ਜਾਂ
ਸੰਯੁਕਤ ਰਾਸ਼ਟਰ (UN) ਦੇ ਮੁੱਖ ਅੰਗਾਂ ਅਤੇ ਉਦੇਸ਼ਾਂ ਦੀ ਵਿਆਖਿਆ ਕਰੋ।

PSEB Class 10 Social Science Important Study Material

These important MCQs, 3 marks and 4 marks questions are very useful for students preparing for the PSEB Class 10 Social Science Board Exam 2026. Practice these questions regularly to score better marks in the examination.

ਭਾਗ - ਹ (ਸਰੋਤ ਅਧਾਰਿਤ ਪ੍ਰਸ਼ਨ)

ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ: (4 + 4 = 8 ਅੰਕ)

ਗਰੀਬੀ ਰੇਖਾ ਤੋਂ ਭਾਵ ਕਿਸੇ ਦੇਸ਼ ਦੀ ਜਨਸੰਖਿਆ ਦੇ ਉਸ ਭਾਗ ਤੋਂ ਹੁੰਦਾ ਹੈ, ਜੋ ਆਪਣੀਆਂ ਮੂਲਭੂਤ ਜ਼ਰੂਰਤਾਂ ਨੂੰ ਪੂਰਾ ਨਹੀਂ ਕਰ ਸਕਦੇ। ਭਾਰਤ ਵਿੱਚ ਗਰੀਬੀ ਰੇਖਾ ਦਾ ਨਿਰਧਾਰਣ ਪ੍ਰਤੀ ਮਹੀਨਾ ਕੀਤੇ ਜਾਣ ਵਾਲੇ ਉਪਭੋਗ ਖਰਚ ਦੇ ਰੂਪ ਵਿੱਚ ਲਗਾਇਆ ਜਾਂਦਾ ਹੈ। 2011 ਦੀ ਜਨਗਣਨਾ ਅਨੁਸਾਰ ਭਾਰਤ ਦੀ 21.9% ਜਨਸੰਖਿਆ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੀ ਹੈ। ਰਾਜਾਂ ਦੇ ਮੁਕਾਬਲੇ ਕੇਰਲ ਦਾ ਪ੍ਰਦਰਸ਼ਨ ਗਰੀਬੀ ਘਟਾਉਣ ਵਿੱਚ ਸਭ ਤੋਂ ਵਧੀਆ ਰਿਹਾ ਹੈ।

(i) ਗਰੀਬੀ ਰੇਖਾ ਤੋਂ ਕੀ ਭਾਵ ਹੈ? (1)

(ii) ਭਾਰਤ ਵਿੱਚ ਗਰੀਬੀ ਰੇਖਾ ਦਾ ਨਿਰਧਾਰਣ ਕਿਸ ਆਧਾਰ 'ਤੇ ਹੁੰਦਾ ਹੈ? (1)

(iii) 2011 ਅਨੁਸਾਰ ਭਾਰਤ ਵਿੱਚ ਕਿੰਨੇ ਫੀਸਦੀ ਲੋਕ ਗਰੀਬ ਹਨ? (1)

(iv) ਕਿਹੜੇ ਰਾਜ ਦਾ ਪ੍ਰਦਰਸ਼ਨ ਗਰੀਬੀ ਦੇ ਮਾਮਲੇ ਵਿੱਚ ਸਭ ਤੋਂ ਵਧੀਆ ਹੈ? (1)

ਭਾਗ - ਕ (ਨਕਸ਼ਾ ਅਭਿਆਸ)

ਦਿੱਤੇ ਗਏ ਨਕਸ਼ਿਆਂ ਵਿੱਚ ਸਥਾਨ ਅੰਕਿਤ ਕਰੋ: (4 + 4 = 8 ਅੰਕ)

1. ਭਾਰਤ ਦੇ ਨਕਸ਼ੇ ਵਿੱਚ ਕੋਈ 4 ਸਥਾਨ: ਕਾਲੀ ਮਿੱਟੀ ਦਾ ਖੇਤਰ, ਹੀਰਾਕੁੰਡ ਡੈਮ, ਚਾਹ ਉਤਪਾਦਕ ਖੇਤਰ, ਮੁੰਬਈ ਬੰਦਰਗਾਹ, ਸੁੰਦਰਬਨ ਡੈਲਟਾ। (4)

2. ਪੁਰਾਣੇ ਪੰਜਾਬ ਦੇ ਨਕਸ਼ੇ ਵਿੱਚ ਕੋਈ 4 ਸਥਾਨ: ਗੋਇੰਦਵਾਲ ਸਾਹਿਬ, ਅੰਮ੍ਰਿਤਸਰ, ਚੱਪੜ-ਚਿੜੀ, ਮੁਦਕੀ, ਸਭਰਾਉਂ। (4)

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends