ਅੰਮ੍ਰਿਤਸਰ 27 ਅਕਤੂਬਰ:-ਸਹਾਇਕ ਪ੍ਰੋਫੈਸਰ ਦੇ ਆਤਮ ਹੱਤਿਆ ਨੋਟ ਮੁਤਾਬਿਕ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਨੁੂੰ ਲੈ ਕੇ ਸਿੱਖਿਆ ਮੰਤਰੀ ਦਾ ਪੁਤਲਾ ਫੂਕਿਆ*

 *ਸਹਾਇਕ ਪ੍ਰੋਫੈਸਰ ਦੇ ਆਤਮ ਹੱਤਿਆ ਨੋਟ ਮੁਤਾਬਿਕ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਨੁੂੰ ਲੈ ਕੇ ਸਿੱਖਿਆ ਮੰਤਰੀ ਦਾ ਪੁਤਲਾ ਫੂਕਿਆ*


ਪੰਜਾਬ ਸਰਕਾਰ ਪੜ੍ਹੇ ਲਿਖੇ ਨੌਜਵਾਨਾਂ ਨਾਲ ਕਰ ਰਹੀ ਧ੍ਰੋਹ-ਡੀ.ਟੀ.ਐੱਫ.

1158 ਸਹਾਇਕ ਪ੍ਰੋਫੈਸਰਾਂ ਅਤੇ ਲਾਇਬਰੇਰੀਅਨਾਂ ਦੀ ਭਰਤੀ ਮੁਕੰਮਲ ਕਰਵਾਉਣ ਲਈ ਪਿਛਲੇ ਲਗਭਗ 50 ਦਿਨਾਂ ਤੋਂ ਹੱਕੀ ਸੰਘਰਸ਼ ਕਰ ਰਹੇ ਬੇਰੁਜ਼ਗਾਰਾਂ ਵਿੱਚੋਂ ਇੱਕ ਅਧਿਆਪਕਾ ਬਲਵਿੰਦਰ ਕੌਰ ਦੀ ਆਤਮ ਹੱਤਿਆ ਦੇ ਦੋਸ਼ੀਆ ਨੂੰ ਸ਼ਜਾ ਦਵਾਊਣ ਅਤੇ ਬਲਵਿੰਦਰ ਕੌਰ ਦੇ ਪਰਿਵਾਰ ਨੂੰ ਇਨਸਾਫ ਦਵਾਉਣ ਲਈ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਵਲੋ ਸਿੱਖਿਆ ਮੰਤਰੀ ਦੀਆਂ ਅਰਥੀਆ ਫੂਕਣ ਦੇ ਦਿੱਤੇ ਸੱਦੇ ਤਹਿਤ ਅੰਮ੍ਰਿਤਸਰ ਇਕਾਈ ਵਲੋਂ ਨਵੇਂ ਪ੍ਰਬੰਧਕੀ ਕੰਪਲੈਕਸ ਨੇੜੇ ਕਚਹਿਰੀ ਚੌਕ ਮੂਹਰੇ ਸਿੱਖਿਆ ਮੰਤਰੀ, ਪੰਜਾਬ ਦੀ ਅਰਥੀ ਫੂਕਣ ਤੋ ਬਾਅਦ ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਰਾਹੀ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ । ਡੀ.ਟੀ.ਐੱਫ., ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦੇ ਜੁਝਾਰੂ ਆਗੂਆਂ ਅਸ਼ਵਨੀ ਅਵਸਥੀ, ਗੁਰਬਿੰਦਰ ਸਿੰਘ ਖਹਿਰਾ, ਜਰਮਨਜੀਤ ਸਿੰਘ, ਹਰਜਾਪ ਸਿੰਘ ਬੱਲ, ਗੁਰਦੇਵ ਸਿੰਘ, ਮਮਤਾ ਸ਼ਰਮਾ, ਪਰਮਜੀਤਕੌਰ ਮਾਨ ਨੇ ਕਿਹਾ ਕਿ ਮਹਿਰੂਮ ਅਧਿਆਪਿਕਾ ਵੱਲੋਂ ਲਿਖੇ ਆਤਮ ਹੱਤਿਆ ਨੋਟ ਮੁਤਾਬਿਕ ਦੋਸ਼ੀਆਂ ਵਿਰੁੱਧ ਫੌਰੀ ਐਫ.ਆਈ.ਆਰ. ਦਰਜ਼ ਕਰਨ ਤੇ ਸਮੁੱਚੀ ਜਾਂਚ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਧਰਨੇ ਪ੍ਰਦਰਸ਼ਨਾਂ ਰਾਹੀਂ ਸੱਤਾ ਪ੍ਰਾਪਤ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦਾ ਹਰੇਕ ਹੱਕੀ ਸੰਘਰਸ਼ ਪ੍ਰਤੀ ਨਾ-ਪੱਖੀ ਅਤੇ ਹੰਕਾਰੀ ਰਵੱਈਆ ਲਗਾਤਾਰ ਉਜਾਗਰ ਹੋ ਰਿਹਾ ਹੈ। ਡੀ.ਟੀ.ਅੇੈੱਫ. ਪੰਜਾਬ ਅੰਮ੍ਰਿਤਸਰ ਦੇ ਆਗੂਆਂ ਰਾਜੇਸ਼ ਕੁਮਾਰ ਪਰਾਸ਼ਰ, ਕੰਵਰਜੀਤ ਸਿੰਘ, ਗੁਰਿੰਦਰਜੀਤ ਸਿੰਘ ਮਾਨਾਂਵਾਲਾ, ਨਰੇਸ਼ ਕੁਮਾਰ, ਸ਼ਮਸ਼ੇਰ ਸਿੰਘ, ਕੁਲਦੀਪ ਸਿੰਘ ਵਰਨਾਲੀ, ਡਾਕਟਰ ਗੁਰਦਿਆਲ ਸਿੰਘ, ਪਰਮਿੰਦਰ ਸਿੰਘ ਰਾਜਾਸਾਂਸੀ, ਬਲਦੇਵ ਮੰਨਣ, ਵਿਕਾਸ ਕੁਮਾਰ, ਗੁਰਪ੍ਰੀਤ ਸਿੰਘ ਨਾਭਾ, ਮੁਨੀਸ਼ ਪੀਟਰ, ਬਲਜਿੰਦਰ ਸਿੰਘ ਨੇ ਕਿਹਾ ਕਿ ਪਿਛਲੇ 50 ਦਿਨਾਂ ਤੋਂ ਉਚੇਰੀ ਅਤੇ ਸਕੂਲ ਸਿੱਖਿਆ ਮੰਤਰੀ ਦੇ ਜੱਦੀ ਪਿੰਡ ਗੰਭੀਰਪੁਰ ਵਿਖੇ ਪੱਕੇ ਧਰਨੇ 'ਤੇ ਬੈਠੇ ਸਹਾਇਕ ਪ੍ਰੋਫੈਸਰਾਂ ਦੇ ਮਾਮਲੇ ਵਿੱਚ ਵੀ ਕੋਈ ਵਾਜਿਬ ਹੱਲ ਕੱਢਣ ਦੀ ਥਾਂ ਉਚੇਰੀ ਸਿੱਖਿਆ ਮੰਤਰੀ ਅਤੇ ਸਰਕਾਰ ਦੇ ਹੋਰ ਨੁਮਾਇੰਦੇ ਗੱਲਬਾਤ ਕਰਨ ਤੋਂ ਵੀ ਇਨਕਾਰੀ ਤੇ ਅਸਫਲ ਰਹੇ ਹਨ। ਇਸ ਕਰਕੇ ਅਜਿਹੇ ਗੈਰ ਜਮਹੂਰੀ ਸਰਕਾਰੀ ਰਵੱਈਏ ਅਤੇ ਬੇਰੁਜ਼ਗਾਰੀ ਦੀ ਸਤਾਈ ਇੱਕ ਅਧਿਆਪਕਾ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਗਿਆ। ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਅੱਤ ਦਰਜ਼ੇ ਦੀ ਸੰਵੇਦਨਹੀਣਤਾ ਤੋਂ ਕੰਮ ਲੈਣ ਵਾਲੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਮੁੱਖ ਮੰਤਰੀ ਦੁਆਰਾ ਅਸਤੀਫਾ ਲੈਣਾ ਚਾਹੀਦਾ ਹੈ ਤਾਂ ਕਿ ਉਹ ਜਾਂਚ ਨੂੰ ਪ੍ਰਭਾਵਿਤ ਨਾ ਕਰ ਸਕਣ। ਖ਼ੁਦਕੁਸ਼ੀ ਕਰਨ ਵਾਲੀ ਅਧਿਆਪਕਾ ਦੇ ਪਰਿਵਾਰ ਲਈ ਬਣਦਾ ਇਨਸਾਫ ਅਤੇ ਸੰਘਰਸ਼ੀ 1158 ਸਹਾਇਕ ਪ੍ਰੋਫੈਸਰਾਂ ਨਾਲ ਗੱਲਬਾਤ ਕਰਕੇ ਮਸਲੇ ਦਾ ਵਾਜਿਬ ਹੱਲ ਕੱਢਣ ਦੀ ਮੰਗ ਵੀ ਕੀਤੀ ਹੈ। ਇਸ ਦੇ ਨਾਲ ਬੇਰੁਜ਼ਗਾਰਾਂ ਨੂੰ ਖ਼ੁਦਕੁਸ਼ੀ ਦੀ ਥਾਂ ਸੰਘਰਸ਼ ਨੂੰ ਵਿਸ਼ਾਲ ਅਤੇ ਤਿੱਖਾ ਕਰਨ ਦਾ ਸੱਦਾ ਦਿੱਤਾ ਹੈ। ਇਸ ਸਮੇਂ ਜਸਪ੍ਰੀਤ ਸਿੰਘ, ਸੰਦੀਪ ਸ਼ਰਮਾ, ਵਿਜੈ ਕੁਮਾਰ, ਜਸਵਿੰਦਰ ਸਿੰਘ, ਨਿਰਮਲ ਸਿੰਘ ਅਮਰਕੋਟ, ਕੰਵਲਜੀਤ ਸਿੰਘ ਫਤਿਹਪੁਰ ਰਾਜਪੂਤਾਂ, ਬਲਦੇਵ ਸਿੰਘ, ਸਤਬੀਰ ਸਿੰਘ, ਮਨਦੀਪ ਸ਼ਰਮਾ, ਅਤੇ ਹਾਜ਼ਰ ਸਨ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends