📘 COVER PAGE
PSEB CLASS 10 – PUNJABI A
GUESS QUESTION PAPER – MARCH 2026
Subject: Punjabi A
Class: 10th
Time: 3 Hours
Maximum Marks: 65
❓ ਪ੍ਰਸ਼ਨ – 1
ਵਸਤੂਨਿਸ਼ਠ ਪ੍ਰਸ਼ਨ (2×10 = 20)
ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਲਿਖੋ (ਕਿਸੇ ਦਸ ਦੇ):
'ਸਤਿਗੁਰ ਨਾਨਕ ਪ੍ਰਗਟਿਆ' ਕਿਸ ਦੀ ਰਚਨਾ ਹੈ?
‘ਚੰਡੀ ਦੀ ਵਾਰ’ ਦੀ ਰਚਨਾ ਕਿਸ ਨੇ ਕੀਤੀ?
‘ਰਬਾਬ ਮੰਗਾਉਣ ਦਾ ਵਿਰਤਾਂਤ’ ਲੇਖ ਦਾ ਲੇਖਕ ਕੌਣ ਹੈ?
‘ਗੁਰੂ ਜੀ ਦਾ ਸਾਥੀ ਕੋਣ ਸੀ?
‘ਬੰਤਾ ਪੜ੍ਹਨ ਤੋਂ ਕਿਉਂ ਹੱਟ ਗਿਆ ਸੀ?
ਬਲਵੰਤ ਗਾਰਗੀ ਦੀ ਇਕਾਂਗੀ ‘ਵੰਨਗੀ’ ਕਿਸ ਵਿਧਾ ਨਾਲ ਸੰਬੰਧਿਤ ਹੈ?
‘ਸਮੁੰਦਰੋਂ ਪਾਰ’ ਇਕਾਂਗੀ ਅਨੁਸਾਰ ਹਰਦੇਵ ਦਾ ਬਲਵੰਤ ਢਿੱਲੋਂ ਨਾਲ ਕੀ ਰਿਸ਼ਤਾ ਸੀ?
“ਪ੍ਰਿੰ: ਸੁਜਾਨ ਸਿੰਘ ਦੀ ਕਹਾਣੀ ਦਾ ਨਾਂ ਲਿਖੋ।
‘ਇੱਕ ਹੋਰ ਨਵਾਂ ਸਾਲ’ ਦੇ ਕਾਂਡ ਤਿੰਨ ਦਾ ਨਾਮ ਕੀ ਹੈ?
ਅਮਰੀਕ ਕਿਸ ਕਿਸਮ ਦਾ ਮਲਾਜਮ ਸੀ?
❓ ਪ੍ਰਸ਼ਨ – 2
ਕਾਵਿ-ਬੰਦ ਦੀ ਪ੍ਰਸੰਗ ਸਹਿਤ ਵਿਆਖਿਆ
(ਕਿਸੇ ਇੱਕ ਦੀ ਵਿਆਖਿਆ ਕਰੋ – ਲਗਭਗ 150 ਸ਼ਬਦ) (5 ਅੰਕ)
(ੳ)
ਭਾਗੁ ਹੋਆ ਗੁਰਿ ਸੰਤੁ ਮਿਲਾਇਆ ॥
ਪ੍ਰਭੁ ਅਬਿਨਾਸੀ ਘਰ ਮਹਿ ਪਾਇਆ ॥
ਸੇਵ ਕਰੀ ਪਲੁ ਚਸਾ ਨ ਵਿਛੁੜਾ
ਜਨ ਨਾਨਕ ਦਾਸ ਤੁਮਾਰੇ ਜੀਉ ॥
ਜਾਂ
(ਅ)
ਪਵਣੁ ਗੁਰੂ ਪਾਣੀ ਪਿਤਾ,
ਮਾਤਾ ਧਰਤਿ ਮਹਤੁ
ਦਿਵਸ ਰਾਤਿ ਦੁਇ ਦਾਈ ਦਾਇਆ
ਖੇਲੈ ਸਗਲ ਜਗਤੁ ॥
❓ ਪ੍ਰਸ਼ਨ – 3
ਕਵਿਤਾ ਦਾ ਕੇਂਦਰੀ ਭਾਵ
(ਕਿਸੇ ਇੱਕ ਦਾ – ਲਗਭਗ 40 ਸ਼ਬਦ) (4 ਅੰਕ)
ਸੋ ਕਿਉਂ ਮੰਦਾ ਆਖੀਐ (ਸ੍ਰੀ ਗੁਰੂ ਨਾਨਕ ਦੇਵ ਜੀ)
ਇੱਕ ਦੀ ਨਵੀਂ ਨਵੀਂ ਬਹਾਰ – ਬੁੱਲ੍ਹੇ ਸ਼ਾਹ ਜੀ
❓ ਪ੍ਰਸ਼ਨ – 4
ਲੇਖ ਦਾ ਸਾਰ
(ਕਿਸੇ ਇੱਕ ਦਾ – ਲਗਭਗ 150 ਸ਼ਬਦ) (6 ਅੰਕ)
1) ਘਰ ਦਾ ਪਿਆਰ (ਪ੍ਰਿੰ: ਤੇਜਾ ਸਿੰਘ)
ਮਹਾਕਵੀ ਕਾਲੀਦਾਸ – ਪ੍ਰੋ. ਪਿਆਰਾ ਸਿੰਘ ਪਦਮ
❓ ਪ੍ਰਸ਼ਨ – 5
ਅਭਿਆਸੀ ਪ੍ਰਸ਼ਨ
(ਕਿਸੇ ਦੋ ਦੇ ਉੱਤਰ ਦਿਓ) (2+2 = 4)
ਅਰਦਾਸ ਕਦੋਂ ਅਤੇ ਕਿਉਂ ਕੀਤੀ ਜਾਂਦੀ ਹੈ?
ਬਚਪਨ ਵਿੱਚ ਬਲੋਰੀ ਦਾ ਖ਼ਜ਼ਾਨਾ ਮਨੁੱਖ ਨੂੰ ਕਿਵੇਂ ਅਮੀਰ ਬਣਾਉਂਦਾ ਹੈ?
ਘਰ ਮਨੁੱਖ ਦੇ ਨਿੱਜੀ ਵਲਵਲਿਆਂ ਤੇ ਸ਼ਖ਼ਸੀ ਰਹਿਣੀ ਦਾ ਕੇਂਦਰ ਕਿਵੇਂ ਹੁੰਦਾ ਹੈ?
ਬਾਬਾ ਰਾਮ ਸਿੰਘ ਜੀ ਨੂੰ 'ਬਾਬਾ' ਕਿਉਂ ਕਿਹਾ ਜਾਂਦਾ ਹੈ?
❓ ਪ੍ਰਸ਼ਨ – 6
ਹੇਠ ਲਿਖੀਆਂ ਕਹਾਣੀਆਂ ਵਿੱਚੋਂ ਕਿਸੇ ਇੱਕ ਦਾ ਸਾਰ ਲਗਭਗ 150 ਸ਼ਬਦਾਂ ਵਿੱਚ ਲਿਖੋ :
(6 ਅੰਕ)
(ੳ) ਮੜ੍ਹੀਆਂ ਤੋਂ ਦੂਰ – ਰਘੁਬੀਰ ਢੰਡ
(ਅ) ਇੱਕ ਪੈਰ ਘੱਟ ਤੁਰਨਾ – ਅਜੀਤ ਕੌਰ
❓ ਪ੍ਰਸ਼ਨ – 7
ਕਹਾਣੀਆਂ ਦੇ ਆਧਾਰ ’ਤੇ ਪੁੱਛੇ ਗਏ ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕਿਸੇ ਦੋ ਦੇ ਉੱਤਰ ਲਿਖੋ :
(2+2 = 4 ਅੰਕ)
(ੳ) ਕੁਲਫੀ ਵਾਲੇ ਦਾ ਹੋਕਾ ਸੁਣ ਕੇ ਲੇਖਕ ਕੀ ਸੋਚਣ ਲੱਗਾ ?
(ਅ) ਅਮਰੀਕ ਸਿੰਘ ਨੂੰ ਆਪਣੇ ਘਰਦਿਆਂ ਨਾਲ ਕਿਸ ਗੱਲ ਦਾ ਇਤਰਾਜ਼ ਸੀ ?
(ੲ) ਕਰਤਾਰ ਸਿੰਘ ਦੇ ਛੋਟੀ ਉਮਰ ਵਿੱਚ ਹੀ ਦੁਨੀਆ ਤੋਂ ਤੁਰ ਜਾਣ ਦੇ ਕੀ ਕਾਰਨ ਸਨ ?
(ਸ) ਬੰਮ ਨੂੰ ਮਾਤਾ ਦੀਨ ਨਾਲ ਕਿਸ ਗੱਲ ਦੀ ਈਰਖਾ ਸੀ ?
❓ ਪ੍ਰਸ਼ਨ – 8
ਹੇਠ ਲਿਖੇ ਪਾਤਰਾਂ ਵਿੱਚੋਂ ਕਿਸੇ ਇੱਕ ਪਾਤਰ ਦਾ ਪਾਤਰ-ਚਿਤਰਨ ਲਗਭਗ 125 ਸ਼ਬਦਾਂ ਵਿੱਚ ਲਿਖੋ :
(5 ਅੰਕ)
(ੳ) ਕੁਲਫੀ (ਪ੍ਰਿੰ: ਸੁਜਾਨ ਸਿੰਘ)
(ਅ) ਮਰਸੀ (ਇਕਾਂਗੀ : ਸਮੁੰਦਰੋਂ ਪਾਰ)
❓ ਪ੍ਰਸ਼ਨ – 9
ਹੇਠ ਲਿਖੇ ਵਾਰਤਾਲਾਪਾਂ ਵਿੱਚੋਂ ਕਿਸੇ ਇੱਕ ਵਾਰਤਾਲਾਪ ਦੇ ਪ੍ਰਸ਼ਨਾਂ ਦੇ ਉੱਤਰ ਦਿਓ :
(2+2+2 = 6 ਅੰਕ)
(ੳ)
“ਨਹੀਂ ਤੂੰ ਭੁਲੇਖੇ ਵਿੱਚ ਰਹਿਆ ਹੈਂ। ਅਸ਼ੋਕ ਤੇ ਅਕਬਰ ਵਾਂਗ ਲੋਕਾਂ ਦੇ ਦਿਲਾਂ ਨੂੰ ਜਿੱਤਣ ਨਾਲ ਰਾਜ ਦੀਆਂ ਨੀਹਾਂ ਪੱਕੀਆਂ ਹੁੰਦੀਆਂ ਹਨ। ਸਿੱਖ, ਮਰਾਠੇ, ਰਾਜਪੂਤ, ਸੰਤ, ਸਾਧੂ, ਸ਼ੀਆ, ਸੂਫੀ, ਕੁੱਲ ਹਿੰਦੂ ਜਾਤੀ ਤੇਰੀ ਹਕੂਮਤ ਤੋਂ ਦੁਖੀ ਹੈ।”
ਪ੍ਰਸ਼ਨ :
(i) ਇਹ ਸ਼ਬਦ ਕਿਸ ਨੇ, ਕਿਸ ਨੂੰ ਅਤੇ ਕਦੋਂ ਕਹੇ?
(ii) ਅਸ਼ੋਕ ਤੇ ਅਕਬਰ ਨੇ ਆਪਣੇ ਰਾਜ ਦੀਆਂ ਨੀਹਾਂ ਕਿਵੇਂ ਪੱਕੀਆਂ ਕੀਤੀਆਂ ਸਨ?
(iii) ਔਰੰਗਜ਼ੇਬ ਦੀ ਹਕੂਮਤ ਤੋਂ ਦੁਖੀ ਕਿਹੜੇ ਲੋਕਾਂ ਦਾ ਜ਼ਿਕਰ ਕੀਤਾ ਗਿਆ ਹੈ?
ਜਾਂ
(ਅ)
“ਮੈਨੂੰ ਪਹਿਲਾਂ ਹੀ ਸ਼ੱਕ ਸੀ। ਉਹ ਮੇਰੇ ਨਾਲ ਅੱਖਾਂ ਨਹੀਂ ਮਿਲਾ ਸਕਣਗੇ। ਉਹਨਾਂ ਦੀ ਸ਼ਰਾਫ਼ਤ ਦਾ ਝੰਗੂਲਮਾਟਾ ਪਾਟ ਜੁਜਾਣਾ ਹੋਇਆ ਤੇ ਫਿਰ ਮੈਂ ਵੀ ਪਾਣੀ ਰਿੜਕ ਕੇ ਕੀ ਲੈਣਾ? ਨੀਟੂ ਬਾਰੇ ਤੁਸੀਂ ਪੁੱਛ ਲੈਣਾ, ਉਹ ਝੋਲੀ ਪਾਂਦੇ ਨੇ ਜਾਂ ਨਹੀਂ।”
ਪ੍ਰਸ਼ਨ :
(i) ਇਹ ਸ਼ਬਦ ਕਿਸ ਨੇ, ਕਿਸ ਨੂੰ ਅਤੇ ਕਦੋਂ ਕਹੇ?
(ii) ਸਰਨਜੀਤ ਨੂੰ ਬਾਜਵੇ ’ਤੇ ਕੀ ਸ਼ੱਕ ਸੀ?
(iii) ਇਹ ਸ਼ਬਦ ਕਿਸ ਇਕਾਂਗੀ ਵਿੱਚੋਂ ਲਏ ਗਏ ਹਨ?
❓ ਪ੍ਰਸ਼ਨ – 10
ਨਾਵਲ “ਇੱਕ ਹੋਰ ਨਵਾਂ ਸਾਲ” ਦੇ ਆਧਾਰ ’ਤੇ ਹੇਠ ਲਿਖੇ ਪਾਤਰਾਂ ਵਿੱਚੋਂ ਕਿਸੇ ਇੱਕ ਦਾ ਪਾਤਰ-ਚਿਤਰਨ ਲਗਭਗ 150 ਸ਼ਬਦਾਂ ਵਿੱਚ ਲਿਖੋ :
(5 ਅੰਕ)
(ੳ) ਤਾਰੋ
(ਅ) ਫੁੰਮਣ
ਇ) ਬੰਤਾ
