PSEB CLASS 10 PUNJABI A GUESS PAPER MARCH 2026 SET 4

PSEB Class 10 Punjabi A Guess Paper 2026 - Set 4

ਗੈਸ ਪ੍ਰਸ਼ਨ-ਪੱਤਰ (Guess Paper) - ਸੈੱਟ 2

PSEB ਮਾਰਚ 2026 | ਪੰਜਾਬੀ (ਪੇਪਰ-ਏ)

ਸ਼੍ਰੇਣੀ: ਦਸਵੀਂ ਸਮਾਂ: 3 ਘੰਟੇ ਕੁੱਲ ਅੰਕ: 65
ਜ਼ਰੂਰੀ ਨੋਟ: ਪ੍ਰਸ਼ਨ-ਪੱਤਰ ਦੇ ਕੁੱਲ 10 ਪ੍ਰਸ਼ਨ ਹੋਣਗੇ। ਸਾਰੇ ਪ੍ਰਸ਼ਨ ਹੱਲ ਕਰਨੇ ਲਾਜ਼ਮੀ ਹਨ।

ਪ੍ਰਸ਼ਨ-1: ਵਸਤੂਨਿਸ਼ਠ ਕਿਸਮ ਦੇ ਪ੍ਰਸ਼ਨ

10×2 = 20
(ੳ) ‘ਸੋ ਕਿਉ ਮੰਦਾ ਆਖੀਐ’ ਸ਼ਬਦ ਵਿੱਚ ਕਿਸ ਦੀ ਮਹਾਨਤਾ ਦੱਸੀ ਗਈ ਹੈ?
(ਅ) ਸ਼ਾਹ ਹੁਸੈਨ ਨੇ ਤਾਣਾ ਤੇ ਬਾਣਾ ਕਿਸ ਨੂੰ ਕਿਹਾ ਹੈ?
(ੲ) ‘ਪ੍ਰਾਰਥਨਾ’ ਲੇਖ ਕਿਸ ਲੇਖਕ ਦੀ ਰਚਨਾ ਹੈ?
(ਸ) ‘ਬੋਲੀ’ ਲੇਖ ਅਨੁਸਾਰ ਆਮ ਤੌਰ ’ਤੇ ਕੌਣ ਸਿਆਣੇ ਤੇ ਦਿਲਚਸਪ ਹੁੰਦੇ ਹਨ?
(ਹ) ਰਸ਼ੀਦ ਦਾ ਪੁੱਤਰ ਅਸਲਮ ਪੜ੍ਹਾਈ ਕਰਨ ਲਈ ਕਿਹੜੇ ਦੇਸ ਗਿਆ ਸੀ?
(ਕ) ਬੰਮ ਨੂੰ ਕਿਸ ਨਾਲ ਈਰਖਾ ਸੀ?
(ਖ) ‘ਬੰਬ ਕੇਸ’ ਇਕਾਂਗੀ ਦੇ ਇਕਾਂਗੀਕਾਰ ਦਾ ਨਾਂ ਲਿਖੋ।
(ਗ) ਨਿਹਾਲ ਕੌਰ ਮਨਜੀਤ ਦੀ ਕੀ ਲੱਗਦੀ ਹੈ?
(ਘ) ‘ਇੱਕ ਹੋਰ ਨਵਾਂ ਸਾਲ’ ਨਾਵਲ ਦੀਆਂ ਘਟਨਾਵਾਂ ਕਿਸ ਦਿਨ ਵਾਪਰਦੀਆਂ ਹਨ?
(ਙ) ‘ਇੱਕ ਹੋਰ ਨਵਾਂ ਸਾਲ’ ਨਾਵਲ ਕਿਸ ਨਾਵਲਕਾਰ ਦੀ ਰਚਨਾ ਹੈ?

ਪ੍ਰਸ਼ਨ-2: ਕਾਵਿ-ਬੰਦ ਦੀ ਪ੍ਰਸੰਗ ਸਹਿਤ ਵਿਆਖਿਆ (ਲਗ-ਪਗ 150 ਸ਼ਬਦ)

2+3 = 5
(ੳ) ਫਰੀਦਾ ਜਿਨੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ ॥ ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ ॥
ਜਾਂ (OR)
(ਅ) ਧੌਂਸਾ ਵੱਜਿਆ ਕੂਚ ਦਾ ਹੁਕਮ ਹੋਇਆ, ਚੜ੍ਹੇ ਸੂਰਮੇ ਸਿੰਘ ਦਲੇਰ ਮੀਆਂ । ਚੜ੍ਹੇ ਪੁਤ੍ਰ ਸਰਦਾਰਾਂ ਦੇ ਛੈਲ ਬਾਂਕੇ, ਜੈਸੇ ਬੇਲਿਓਂ ਨਿਕਲਦੇ ਸ਼ੇਰ ਮੀਆਂ ।

ਪ੍ਰਸ਼ਨ-3: ਕਵਿਤਾ ਦਾ ਕੇਂਦਰੀ ਭਾਵ (ਲਗ-ਪਗ 40 ਸ਼ਬਦ)

4
(ੳ) ਤੇਰਾ ਨਾਮ ਧਿਆਈਦਾ ਸਾਈਂ (ਬੁੱਲ੍ਹੇ ਸ਼ਾਹ)
(ਅ) ਚੰਡੀ ਦੀ ਵਾਰ (ਗੁਰੂ ਗੋਬਿੰਦ ਸਿੰਘ ਜੀ)

ਪ੍ਰਸ਼ਨ-4: ਵਾਰਤਕ ਲੇਖ ਦਾ ਸਾਰ (ਲਗ-ਪਗ 150 ਸ਼ਬਦ)

6
(ੳ) ਬੋਲੀ (ਸ. ਗੁਰਬਖਸ਼ ਸਿੰਘ)
(ਅ) ਘਰ ਦਾ ਪਿਆਰ (ਪ੍ਰਿੰ. ਤੇਜਾ ਸਿੰਘ)

ਪ੍ਰਸ਼ਨ-5: ਵਾਰਤਕ ਅਭਿਆਸੀ ਪ੍ਰਸ਼ਨ (ਕੋਈ ਦੋ)

2+2 = 4
(ੳ) ‘ਬੋਲੀ ਮਨੁੱਖ ਦੀ ਆਤਮਾ ਦਾ ਚਿੱਤਰ ਹੈ।’ ਇਸ ਕਥਨ ਤੋਂ ਲੇਖਕ ਦਾ ਕੀ ਭਾਵ ਹੈ?
(ਅ) ਬਾਬਾ ਰਾਮ ਸਿੰਘ ਜੀ ਨੂੰ ‘ਬਾਬਾ’ ਕਿਉਂ ਕਿਹਾ ਜਾਂਦਾ ਹੈ?
(ੲ) ਸਿੱਖ ਧਰਮ ਵਿੱਚ ਅਰਦਾਸ ਦੀ ਕੀ ਮਹੱਤਤਾ ਹੈ?
(ਸ) ‘ਅਮੀਰ ਘਰਾਂ ਵਿੱਚ ਜੇ ਕਿਸੇ ਦੀ ਸਿਹਤ ਠੀਕ ਹੁੰਦੀ ਹੈ ਤਾਂ ਨੌਕਰਾਂ ਦੀ ਹੀ ਹੁੰਦੀ ਹੈ।’ ਇਸ ਕਥਨ ਦੀ ਵਿਆਖਿਆ ਕਰੋ।

ਪ੍ਰਸ਼ਨ-6: ਕਹਾਣੀ ਦਾ ਸਾਰ (ਲਗ-ਪਗ 150 ਸ਼ਬਦ)

6
(ੳ) ਮੜ੍ਹੀਆਂ ਤੋਂ ਦੂਰ (ਰਘੁਬੀਰ ਢੰਡ)
(ਅ) ਇੱਕ ਪੈਰ ਘੱਟ ਤੁਰਨਾ (ਅਜੀਤ ਕੌਰ)

ਪ੍ਰਸ਼ਨ-7: ਕਹਾਣੀ ਅਭਿਆਸੀ ਪ੍ਰਸ਼ਨ (ਕੋਈ ਦੋ)

2+2 = 4
(ੳ) ਬਚਪਨ ਵਿੱਚ ਅਮਰੀਕ ਕਿਹੋ-ਜਿਹੇ ਬਾਪ ਦੀ ਕਲਪਨਾ ਕਰਦਾ ਹੈ ਅਤੇ ਕਿਉਂ?
(ਅ) ਵੀਰਾਂ ਵਾਲੀ ਦੀ ਮੌਤ ਦਾ ਕੀ ਕਾਰਨ ਸੀ?
(ੲ) ਮਹਾਰਾਣੀ ਦੇ ਸੰਪਰਕ ਵਿੱਚ ਆਉਣ ਨਾਲ ਬੰਮ ਦੇ ਵਤੀਰੇ ਵਿੱਚ ਕੀ ਤਬਦੀਲੀ ਆਈ?
(ਸ) ਡਾਕਟਰ, ਰਸ਼ੀਦ ਨੂੰ ਉਸ ਦੇ ਅਮਰੀਕਾ ਗਏ ਪੁੱਤਰ ਨੂੰ ਬੁਲਾਉਣ ਲਈ ਕਿਉਂ ਕਹਿੰਦਾ ਹੈ?

ਪ੍ਰਸ਼ਨ-8: ਪਾਤਰ-ਚਿਤਰਨ (ਲਗ-ਪਗ 125 ਸ਼ਬਦ)

5
(ੳ) ਪਿਤਾ (ਇਕਾਂਗੀ: ਨਾਇਕ)
(ਅ) ਵਜ਼ੀਰਾ (ਇਕਾਂਗੀ: ਬੰਬ ਕੇਸ)

ਪ੍ਰਸ਼ਨ-9: ਵਾਰਤਾਲਾਪ ਅਧਾਰਿਤ ਪ੍ਰਸ਼ਨ

3×2 = 6
(ੳ) “ਓ ਗਾਡ। ਹਮਾਰਾ ਸਾਥ ਕੈਸਾ ਸ਼ੇਮਫੁਲ ਧੋਕਾ ਹੂਆ। ਆਪ ਪੰਜਾਬੀ ਲੋਕ ਕਾ ਬਰਾਦਰੀ ਯਿਹ ਹੋਟਾ। ਆਪ ਔਰਟ ਕੋ ਘਰ ਮੇਂ ਭੀ ਐਸਾ ਡੀਸੀਵ ਕਰਟਾ ਔਰ ਦੂਸਰਾ ਮੁਲਕ ਮੈਂ ਜਾ ਕਰ ਭੀ ਡੀਸੀਵ ਕਰਟਾ? ਸ਼ਰਮ ਕਾ ਬਾਟ, ਸ਼ੇਮ! ਸ਼ੇਮ!"
1) ਇਹ ਸ਼ਬਦ ਕਿਸ ਨੇ, ਕਿਸ ਨੂੰ ਕਹੇ?
2) ਮਰਸੀ ਆਪਣੇ ਨਾਲ ਹੋਏ ਕਿਸ ਧੋਖੇ ਦੀ ਗੱਲ ਕਰਦੀ ਹੈ?
3) ਮਰਸੀ ‘ਸ਼ਰਮ ਕਾ ਬਾਟ, ਸ਼ੇਮ! ਸ਼ੇਮ!’ ਕਿਉਂ ਕਹਿੰਦੀ ਹੈ?
ਜਾਂ (OR)
(ਅ) “ਬੇਸ਼ੱਕ ਮੈਂ ਉਸ ਦੇ ਬਾਪ ਤੇਗ਼ ਬਹਾਦਰ ਦੇ ਕਤਲ ਦਾ ਹੁਕਮ ਦਿੱਤਾ ਸੀ ਮਗਰ ਉਹ ਮੁਲਕੀ ਮਾਮਲਾ ਸੀ ਪਰ ਵਜ਼ੀਰ ਖ਼ਾਨ ਨੇ ਮੇਰਾ ਨਾਂ ਬਦਨਾਮ ਕੀਤਾ ਹੈ ਔਰ ਇਸਲਾਮ ਦੀ ਤੌਹੀਨ ਕੀਤੀ ਹੈ। ਦੱਸ, ਉਸ ਨੂੰ ਕਿਆ ਸਜ਼ਾ ਦਿੱਤੀ ਜਾਵੇ?”
1) ਇਹ ਸ਼ਬਦ ਕੌਣ, ਕਿਸ ਨੂੰ ਕਹਿੰਦਾ ਹੈ?
2) ਉਪਰੋਕਤ ਵਾਰਤਾਲਾਪ ਵਿਚਲੇ ਸ਼ਬਦ ‘ਉਸ ਦੇ ਬਾਪ’ ਕਿਸ ਸ਼ਖ਼ਸੀਅਤ ਵੱਲ ਇਸ਼ਾਰਾ ਕਰਦੇ ਹਨ?
3) ਵਜ਼ੀਰ ਖ਼ਾਨ ਨੇ ਔਰੰਗਜ਼ੇਬ ਦਾ ਨਾਂ ਕਿਵੇਂ ਬਦਨਾਮ ਕੀਤਾ?

ਪ੍ਰਸ਼ਨ-10: ਨਾਵਲ ‘ਇੱਕ ਹੋਰ ਨਵਾਂ ਸਾਲ’ (ਪਾਤਰ-ਚਿਤਰਨ)

5
(ੳ) ਫੁੰਮਣ
(ਅ) ਦਿਆਲਾ

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends