PSEB CLASS 10 PUNJABI SAHIT MALA ( PRASANG ) SOLVED PART 1

1. ਸ੍ਰੀ ਗੁਰੂ ਨਾਨਕ ਦੇਵ ਜੀ

1. ਪਵਣੁ ਗੁਰੂ ਪਾਣੀ ਪਿਤਾ

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।
ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ।।
ਪ੍ਰਸੰਗ (Click to Read)
ਇਹ ਕਾਵਿ-ਟੋਟਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉੱਤਮ ਬਾਣੀ 'ਜਪੁਜੀ ਸਾਹਿਬ' ਦੇ ਅੰਤ ਵਿੱਚ ਆਉਂਦੇ ਸਲੋਕ ਦਾ ਅੰਸ਼ ਹੈ। ਇਹ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ 'ਸਾਹਿਤ-ਮਾਲਾ' ਵਿੱਚ 'ਪਵਣੁ ਗੁਰੂ ਪਾਣੀ ਪਿਤਾ' ਸਿਰਲੇਖ ਅਧੀਨ ਦਰਜ ਹੈ। ਇਸ ਸਲੋਕ ਵਿੱਚ ਗੁਰੂ ਜੀ ਨੇ ਸੰਸਾਰਿਕ ਰੰਗ-ਭੂਮੀ ਉੱਤੇ ਮਨੁੱਖ ਨੂੰ ਨੇਕ ਕੰਮ ਕਰਨ ਅਤੇ ਨਾਮ ਸਿਮਰਨ ਦੇ ਮਹੱਤਵ ਬਾਰੇ ਸਮਝਾਇਆ ਹੈ।
ਵਿਆਖਿਆ (Click to Read)
ਗੁਰੂ ਜੀ ਫ਼ਰਮਾਉਂਦੇ ਹਨ ਕਿ ਹਵਾ ਸਭ ਜੀਵਾਂ ਲਈ ਇਸ ਤਰ੍ਹਾਂ ਹੈ ਜਿਵੇਂ ਆਤਮਾ ਲਈ ਗੁਰੂ ਹੈ, ਪਾਣੀ ਪਿਤਾ ਅਤੇ ਧਰਤੀ ਸਭ ਤੋਂ ਵੱਡੀ ਮਾਂ ਹੈ। ਦਿਨ ਅਤੇ ਰਾਤ ਖਿਡਾਵਾ ਤੇ ਖਿਡਾਵੀ ਹਨ। ਸਾਰਾ ਸੰਸਾਰ ਇਨ੍ਹਾਂ ਦੀ ਗੋਦ ਵਿਚ ਖੇਡ ਰਿਹਾ ਹੈ। ਭਾਵ ਸਾਰੇ ਜੀਵ ਰਾਤ ਨੂੰ ਸੌਂਣ ਵਿੱਚ ਅਤੇ ਦਿਨ ਕੰਮਾਂਕਾਰਾਂ ਵਿੱਚ ਲਾ ਕੇ ਲੰਘਾ ਰਹੇ ਹਨ।

2. ਸੋ ਕਿਉ ਮੰਦਾ ਆਖੀਐ

ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹ ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ ॥
ਪ੍ਰਸੰਗ
ਇਹ ਕਾਵਿ-ਟੋਟਾ ਸ੍ਰੀ ਗੁਰੂ ਨਾਨਕ ਦੇਵ ਦੀ ਬਾਣੀ 'ਆਸਾ ਦੀ ਵਾਰ' ਵਿੱਚੋਂ ਲਿਆ ਗਿਆ ਇਕ ਸਲੋਕ ਹੈ ਜੋ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ 'ਸਾਹਿਤ-ਮਾਲਾ' ਵਿੱਚ 'ਸੋ ਕਿਉ ਮੰਦਾ ਆਖੀਐ' ਸਿਰਲੇਖ ਅਧੀਨ ਦਰਜ ਹੈ। ਇਸ ਵਿੱਚ ਗੁਰੂ ਜੀ ਇਸਤਰੀ ਦੀ ਮਹਾਨਤਾ ਬਾਰੇ ਸਮਝਾਉਂਦੇ ਹੋਏ ਲਿਖਦੇ ਹਨ ਕਿ ਜਨਮ ਤੋਂ ਲੈ ਕੇ ਸਾਰਾ ਜੀਵਨ ਮਨੁੱਖ ਦਾ ਨਾਤਾ ਇਸਤਰੀ ਨਾਲ਼ ਜੁੜਿਆ ਹੈ।
ਵਿਆਖਿਆ
ਗੁਰੂ ਜੀ ਫ਼ਰਮਾਉਂਦੇ ਹਨ ਕਿ ਮਨੁੱਖੀ ਜੀਵ ਇਸਤਰੀ ਤੋਂ ਹੈ ਅਤੇ ਇਸਤਰੀ ਦੇ ਪੇਟ ਵਿੱਚ ਹੀ ਉਸ ਦੇ ਸਰੀਰ ਨਿਰਮਾਣ ਹੁੰਦਾ ਹੈ। ਇਸਤਰੀ ਨਾਲ਼ ਹੀ ਉਸ ਦੀ ਕੁੜਮਾਈ ਅਤੇ ਵਿਆਹ ਹੁੰਦਾ ਹੈ। ਉਸ ਇਸਤਰੀ ਨੂੰ ਬੁਰਾ ਕਹਿਣਾ ਸਹੀ ਨਹੀਂ, ਜਿਸ ਦੇ ਪੇਟੋਂ ਰਾਜੇ ਵੀ ਜਨਮ ਲੈਂਦੇ ਹਨ।

3. ਗਗਨ ਮੈ ਥਾਲੁ

ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਰਿਕਾ ਮੰਡਲ ਜਨਕ ਮੋਤੀ ॥
ਧੂਪੁ ਮਲਆਨਲੋ ਪਵਣੁ ਚਵਰੋ ਕਰੈ ਸਗਲ ਬਨਰਾਇ ਫੂਲੰਤ ਜੋਤੀ ॥
ਪ੍ਰਸੰਗ
ਇਹ ਕਾਵਿ-ਟੋਟਾ ‘ਸਾਹਿਤ-ਮਾਲਾ' ਪੁਸਤਕ ਵਿੱਚ ਦਰਜ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ‘ਗਗਨ ਮੈਂ ਥਾਲੁ' ਵਿੱਚੋਂ ਲਿਆ ਗਿਆ ਹੈ। ਇਸ ਬਾਣੀ ਵਿੱਚ ਗੁਰੂ ਜੀ ਨੇ ਦੱਸਿਆ ਹੈ ਕਿ ਸਾਰੀ ਕੁਦਰਤ ਹਰ ਸਮੇਂ ਪਰਮਾਤਮਾ ਦੀ ਆਰਤੀ ਉਤਾਰਨ ਦੇ ਆਹਰ ਵਿੱਚ ਲੱਗੀ ਹੋਈ ਹੈ।
ਵਿਆਖਿਆ
ਗੁਰੂ ਜੀ ਫ਼ਰਮਾਉਂਦੇ ਹਨ ਕਿ ਅਕਾਸ਼ ਇੱਕ ਥਾਲ ਵਾਂਗ ਹੈ, ਜਿਸ ਵਿੱਚ ਸੂਰਜ ਅਤੇ ਚੰਦ ਦੀਪਕ ਵਾਂਗ ਜਗ ਰਹੇ ਹਨ। ਚੰਦਨ ਦੇ ਰੁੱਖਾਂ ਦੀ ਖੁਸ਼ਬੂਦਾਰ ਪੌਣ ਧੂਫ਼ ਦੇ ਰਹੀ ਹੈ ਅਤੇ ਬਨਸਪਤੀ ਫੁੱਲ ਭੇਟ ਕਰ ਰਹੀ ਹੈ। ਇਹ ਕੁਦਰਤੀ ਆਰਤੀ ਅਦਭੁੱਤ ਹੈ।

2. ਸ੍ਰੀ ਗੁਰੂ ਅਮਰਦਾਸ ਜੀ

1. ਅਨੰਦ ਭਇਆ ਮੇਰੀ ਮਾਏ

ਅਨੰਦ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ ॥
ਸਤਿਗੁਰੂ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ ॥
ਪ੍ਰਸੰਗ
ਇਹ ਕਾਵਿ-ਟੋਟਾ ਗੁਰੂ ਅਮਰਦਾਸ ਜੀ ਦੀ ਬਾਣੀ ‘ਅਨੰਦ ਸਾਹਿਬ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਗੁਰੂ ਸਾਹਿਬ ਦੱਸਦੇ ਹਨ ਕਿ ਜਿਸ ਉੱਤੇ ਪਰਮਾਤਮਾ ਮਿਹਰ ਕਰਦਾ ਹੈ, ਉਸ ਨੂੰ ਗੁਰੂ ਉਪਦੇਸ਼ ਦੀ ਪ੍ਰਾਪਤੀ ਹੁੰਦੀ ਹੈ ਅਤੇ ਮਨ ਵਿੱਚ ਅਨੰਦ ਬਣਿਆ ਰਹਿੰਦਾ ਹੈ।
ਵਿਆਖਿਆ
ਗੁਰੂ ਜੀ ਫ਼ਰਮਾਉਂਦੇ ਹਨ ਕਿ ਹੇ ਮੇਰੀ ਮਾਂ! ਮੇਰੇ ਅੰਦਰ ਪੂਰਨ ਖਿੜਾਓ ਪੈਦਾ ਹੋ ਗਿਆ ਹੈ ਕਿਉਂਕਿ ਮੈਨੂੰ ਸਤਿਗੁਰੂ ਮਿਲ ਗਿਆ ਹੈ। ਮੇਰੇ ਮਨ ਵਿੱਚ ਖ਼ੁਸ਼ੀਆਂ ਦੇ ਵਾਜੇ ਵੱਜ ਪਏ ਹਨ ਅਤੇ ਮੇਰਾ ਮਨ ਡੋਲਣ ਤੋਂ ਹਟ ਗਿਆ ਹੈ।

2. ਏ ਸਰੀਰਾ ਮੇਰਿਆ

ਏ ਸਰੀਰਾ ਮੇਰਿਆ ਇਸ ਜਗ ਮਹਿ ਆਇ ਕੈ ਕਿਆ ਤੁਧੁ ਕਰਮ ਕਮਾਇਆ ॥
ਜਿਨਿ ਹਰਿ ਤੇਰਾ ਰਚਨੁ ਰਚਿਆ ਸੋ ਹਰਿ ਮਨਿ ਨ ਵਸਾਇਆ ॥
ਪ੍ਰਸੰਗ
ਇਹ ਕਾਵਿ-ਟੋਟਾ ਗੁਰੂ ਅਮਰਦਾਸ ਜੀ ਦੀ ਬਾਣੀ ‘ਅਨੰਦ ਸਾਹਿਬ' ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਗੁਰੂ ਸਾਹਿਬ ਲਿਖਦੇ ਹਨ ਕਿ ਮਨੁੱਖ ਜਨਮ ਲੈਂਦਿਆਂ ਹੀ ਮੋਹ ਮਾਇਆ ਵਿੱਚ ਫਸ ਕੇ ਪਰਮਾਤਮਾ ਨੂੰ ਭੁੱਲ ਜਾਂਦਾ ਹੈ।
ਵਿਆਖਿਆ
ਗੁਰੂ ਜੀ ਫ਼ਰਮਾਉਂਦੇ ਹਨ ਕਿ ਹੇ ਮੇਰੇ ਸਰੀਰ! ਤੂੰ ਇਸ ਸੰਸਾਰ ਵਿੱਚ ਆ ਕੇ ਕਿਹੜੇ ਫ਼ਜੂਲ ਕੰਮਾਂ ਵਿੱਚ ਲੱਗ ਗਿਆ ਹੈਂ? ਤੇਰਾ ਉੱਤਮ ਕੰਮ ਉਸ ਪ੍ਰਭੂ ਨੂੰ ਯਾਦ ਕਰਨਾ ਸੀ ਜਿਸ ਨੇ ਤੈਨੂੰ ਬਣਾਇਆ ਹੈ।

3. ਸ੍ਰੀ ਗੁਰੂ ਅਰਜਨ ਦੇਵ ਜੀ

1. ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ

ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ॥ ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥
ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥
ਪ੍ਰਸੰਗ
ਇਹ ਸ਼ਬਦ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਦਾ ਅੰਸ਼ ਹੈ। ਇਸ ਵਿੱਚ ਗੁਰੂ ਜੀ ਪਰਮਾਤਮਾ ਨੂੰ ਆਪਣਾ ਸਭ ਕੁਝ (ਮਾਤਾ, ਪਿਤਾ, ਭਰਾ) ਮੰਨਦੇ ਹੋਏ ਉਸ ਦੇ ਆਸਰੇ ਦੀ ਗੱਲ ਕਰਦੇ ਹਨ।
ਵਿਆਖਿਆ
ਗੁਰੂ ਜੀ ਕਹਿੰਦੇ ਹਨ ਕਿ ਹੇ ਪ੍ਰਭੂ! ਤੂੰ ਹੀ ਮੇਰਾ ਮਾਤਾ-ਪਿਤਾ ਅਤੇ ਰਿਸ਼ਤੇਦਾਰ ਹੈਂ। ਜਦੋਂ ਤੂੰ ਹਰ ਥਾਂ ਮੇਰੀ ਰੱਖਿਆ ਕਰਦਾ ਹੈਂ ਤਾਂ ਮੈਨੂੰ ਕਿਸੇ ਕਿਸਮ ਦਾ ਕੋਈ ਡਰ ਜਾਂ ਚਿੰਤਾ ਨਹੀਂ ਰਹਿ ਜਾਂਦੀ।

2. ਮਿਠ ਬੋਲੜਾ ਜੀ ਹਰਿ ਸਜਣੁ

ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ ॥
ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ ॥
ਪ੍ਰਸੰਗ
ਇਹ ਸ਼ਬਦ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਹੈ। ਇਸ ਵਿੱਚ ਪ੍ਰਭੂ ਦੇ ਮਿੱਠੇ ਸੁਭਾਅ ਅਤੇ ਉਸ ਦੀ ਸਰਵ-ਵਿਆਪਕਤਾ ਦੀ ਵਡਿਆਈ ਕੀਤੀ ਗਈ ਹੈ।
ਵਿਆਖਿਆ
ਗੁਰੂ ਜੀ ਫ਼ਰਮਾਉਂਦੇ ਹਨ ਕਿ ਮੇਰਾ ਪ੍ਰਭੂ ਬਹੁਤ ਹੀ ਮਿੱਠਾ ਬੋਲਣ ਵਾਲ਼ਾ ਹੈ। ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਉਸ ਦਾ ਕੋਈ ਕੌੜਾ ਬੋਲ ਚੇਤੇ ਆ ਜਾਵੇ, ਪਰ ਉਹ ਕਦੇ ਕੌੜਾ ਬੋਲਦਾ ਹੀ ਨਹੀਂ ਕਿਉਂਕਿ ਉਹ ਸਾਡੇ ਔਗੁਣ ਚੇਤੇ ਨਹੀਂ ਰੱਖਦਾ।

4. ਭਾਈ ਗੁਰਦਾਸ ਜੀ

1. ਸਤਿਗੁਰ ਨਾਨਕ ਪ੍ਰਗਟਿਆ

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣੁ ਹੋਆ।
ਜਿਉ ਕਰ ਸੂਰਜੁ ਨਿਕਲਿਆ ਤਾਰੇ ਛਪੇ ਅੰਧੇਰੁ ਪਲੋਆ।
ਪ੍ਰਸੰਗ
ਇਹ ਕਾਵਿ-ਟੋਟਾ 'ਵਾਰਾਂ ਭਾਈ ਗੁਰਦਾਸ' ਵਿੱਚੋਂ ਹੈ। ਇਸ ਵਿੱਚ ਗੁਰੂ ਨਾਨਕ ਦੇਵ ਜੀ ਦੇ ਜਨਮ ਨਾਲ ਸੰਸਾਰ ਵਿੱਚੋਂ ਅਗਿਆਨਤਾ ਦਾ ਹਨੇਰਾ ਦੂਰ ਹੋਣ ਦਾ ਵਰਣਨ ਹੈ।
ਵਿਆਖਿਆ
ਭਾਈ ਸਾਹਿਬ ਕਹਿੰਦੇ ਹਨ ਕਿ ਜਦੋਂ ਗੁਰੂ ਨਾਨਕ ਜੀ ਦਾ ਜਨਮ ਹੋਇਆ ਤਾਂ ਅਗਿਆਨਤਾ ਦੀ ਧੁੰਦ ਮਿਟ ਗਈ। ਜਿਵੇਂ ਸੂਰਜ ਚੜ੍ਹਨ ਨਾਲ ਤਾਰੇ ਲੁਕ ਜਾਂਦੇ ਹਨ, ਤਿਵੇਂ ਗੁਰੂ ਜੀ ਦੇ ਗਿਆਨ ਨਾਲ ਪਾਪ ਅਤੇ ਹਨੇਰਾ ਖ਼ਤਮ ਹੋ ਗਿਆ।

2. ਅਕਿਰਤਘਣ

ਭਾਰੇ ਭੁਈ ਅਕਿਰਤਘਣ ਮੰਦੀ ਹੂ ਮੰਦੇ।
ਪ੍ਰਸੰਗ
ਇਹ ਰਚਨਾ ਭਾਈ ਗੁਰਦਾਸ ਜੀ ਦੀ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਧਰਤੀ ਨੂੰ ਪਹਾੜਾਂ ਜਾਂ ਸਮੁੰਦਰਾਂ ਦਾ ਭਾਰ ਨਹੀਂ ਲੱਗਦਾ, ਸਗੋਂ ਅਕਿਰਤਘਣ (ਨੇਕੀ ਭੁਲਾਉਣ ਵਾਲੇ) ਮਨੁੱਖ ਦਾ ਭਾਰ ਲੱਗਦਾ ਹੈ।
ਵਿਆਖਿਆ
ਧਰਤੀ ਨੂੰ ਉੱਚੇ ਪਹਾੜ, ਕਿਲ੍ਹੇ, ਸਮੁੰਦਰ ਅਤੇ ਅਣਗਿਣਤ ਜੀਵ ਭਾਰੇ ਨਹੀਂ ਲੱਗਦੇ। ਧਰਤੀ ਨੂੰ ਸਭ ਤੋਂ ਵੱਧ ਭਾਰ ਉਸ ਬੰਦੇ ਦਾ ਲੱਗਦਾ ਹੈ ਜੋ ਕਿਸੇ ਦੀ ਕੀਤੀ ਨੇਕੀ ਨੂੰ ਭੁੱਲ ਜਾਂਦਾ ਹੈ। ਅਜਿਹੇ ਬੰਦੇ ਮੰਦਿਆਂ ਤੋਂ ਵੀ ਮੰਦੇ ਹਨ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends