PSEB CLASS 10 PUNJABI A SAHIT MALA QUESTION AND ANSWER PART 1

ਵਸਤੁਨਿਸ਼ਠ ਪ੍ਰਸ਼ਨ-ਉੱਤਰ (Objective Questions)

ਦਸਵੀਂ ਜਮਾਤ - ਸਾਹਿਤ-ਮਾਲਾ (ਪੰਜਾਬੀ)

1. ਸ੍ਰੀ ਗੁਰੂ ਨਾਨਕ ਦੇਵ ਜੀ
ਪਵਣੁ ਗੁਰੂ ਪਾਣੀ ਪਿਤਾ
ਗੁਰੂ ਜੀ ਨੇ ਪਵਣੁ ਨੂੰ ਕਿਸ ਦਾ ਰੂਪ ਦੱਸਿਆ ਹੈ?
ਗੁਰੂ ਦਾ।
ਗੁਰੂ ਜੀ ਅਨੁਸਾਰ ਸਭ ਜੀਵਾਂ ਦਾ ਪਿਤਾ ਕੌਣ ਹੈ?
ਪਾਣੀ।
ਸਭ ਜੀਵਾਂ ਦੀ ਵੱਡੀ ਮਾਤਾ ਕੌਣ ਹੈ?
ਧਰਤੀ।
ਗੁਰੂ ਜੀ ਅਨੁਸਾਰ ਦਿਨ ਤੇ ਰਾਤ ਕੀ ਹਨ?
ਖਿਡਾਵਾ ਤੇ ਖਿਡਾਵੀ।
ਮਨੁੱਖ ਦੇ ਚੰਗੇ ਤੇ ਮਾੜੇ ਕੰਮਾਂ ਦੀ ਪੜਤਾਲ ਕੌਣ ਕਰਦਾ ਹੈ?
ਧਰਮਰਾਜ।
ਕਿਸ ਦੇ ਅਧਾਰ 'ਤੇ ਜੀਵ ਅਕਾਲ ਪੁਰਖ ਦੇ ਨੇੜੇ ਅਤੇ ਦੂਰ ਹੁੰਦੇ ਹਨ?
ਆਪਣੇ ਕਰਮਾਂ ਦੇ ਅਧਾਰ 'ਤੇ।
ਕਿਹੜੇ ਜੀਵ ਆਪਣੀ ਮਿਹਨਤ ਸਫ਼ਲ ਕਰ ਗਏ ਹਨ?
ਨਾਮ ਸਿਮਰਨ ਕਰਨ ਵਾਲ਼ੇ।
ਸੋ ਕਿਉ ਮੰਦਾ ਆਖੀਐ
'ਸੋ ਕਿਉ ਮੰਦਾ ਆਖੀਐ' ਬਾਣੀ ਕਿਸ ਗੁਰੂ ਦੀ ਰਚਨਾ ਹੈ?
ਗੁਰੂ ਨਾਨਕ ਦੇਵ ਜੀ ਦੀ।
ਸਲੋਕ ਵਿੱਚ ਇਸਤਰੀ ਤੋਂ ਬਾਹਰ ਕਿਸ ਦੀ ਹੋਂਦ ਸਵੀਕਾਰ ਕੀਤੀ ਗਈ ਹੈ?
ਪਰਮਾਤਮਾ ਦੀ।
ਰਾਜੇ ਕਿਸ ਤੋਂ ਜਨਮ ਲੈਂਦੇ ਹਨ?
इसਤਰੀ ਤੋਂ।
‘ਭੰਡ' ਸ਼ਬਦ ਦਾ ਕੀ ਅਰਥ ਹੈ?
ਇਸਤਰੀ।
ਪਰਮਾਤਮਾ ਦੇ ਦਰਬਾਰ ਵਿੱਚ ਕੌਣ ਉਜਲੇ ਮੁੱਖ ਵਾਲ਼ੇ ਹਨ?
ਪਰਮਾਤਮਾ ਦੇ ਗੁਣ ਗਾਉਣ ਵਾਲ਼ੇ।
ਗਗਨ ਮੈ ਥਾਲੁ
ਭਵਖੰਡਨਾ ਦੀ ਆਰਤੀ ਵਿੱਚ ਗਗਨ ਕੀ ਹੈ?
ਥਾਲ।
ਭਵਖੰਡਨਾ ਦੀ ਆਰਤੀ ਵਿੱਚ ਸੂਰਜ ਤੇ ਚੰਦ ਕੀ ਹਨ?
ਦੀਵੇ।
ਭਵਖੰਡਨਾ ਦੀ ਆਰਤੀ ਵਿੱਚ ਤਾਰਿਕਾ ਮੰਡਲ ਕੀ ਹੈ?
ਮੋਤੀ।
ਭਵਖੰਡਨਾ ਦੀ ਆਰਤੀ ਵਿੱਚ ਪੌਣ ਕੀ ਕਰ ਰਹੀ ਹੈ?
ਚਵਰ।
ਪ੍ਰਮਾਤਮਾ ਦੀ ਸਰਵ-ਵਿਆਪਕ ਜੋਤ ਦਾ ਗਿਆਨ ਕਿਸ ਤਰ੍ਹਾਂ ਪ੍ਰਾਪਤ ਹੁੰਦਾ ਹੈ?
ਗੁਰੂ ਦੀ ਸਿੱਖਿਆ ਨਾਲ।
2. ਸ੍ਰੀ ਗੁਰੂ ਅਮਰਦਾਸ ਜੀ
ਅਨੰਦ ਭਇਆ ਮੇਰੀ ਮਾਏ
ਅਨੰਦ ਕਿਸ ਤਰ੍ਹਾਂ ਪ੍ਰਾਪਤ ਹੁੰਦਾ ਹੈ?
ਸਤਿਗੁਰੂ ਦੀ ਪ੍ਰਾਪਤੀ ਨਾਲ਼।
ਅਨੰਦ ਦਾ ਕੀ ਅਰਥ ਹੈ?
ਪੂਰਨ ਖੜਾਓ।
ਪਰਮਾਤਮਾ ਨਾਲ਼ ਸਦਾ ਚਿੱਤ ਲਾਈ ਰੱਖਣ ਦਾ ਕੀ ਲਾਭ ਹੈ?
ਦੁੱਖ ਦੂਰ ਹੁੰਦੇ ਹਨ।
ਗੁਰੂ ਅਮਰਦਾਸ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਸਨ?
ਤੀਜੇ ਗੁਰੂ।
ਏ ਸਰੀਰਾ ਮੇਰਿਆ
ਸਰੀਰ ਸੰਸਾਰ ਵਿੱਚ ਆ ਕੇ ਕੀ ਕਰਦਾ ਹੈ?
ਫ਼ਜੂਲ ਕੰਮ।
ਸਰੀਰ ਦਾ ਰਚਨ ਕਿਸ ਨੇ ਰਚਿਆ ਹੈ?
ਪਰਮਾਤਮਾ ਨੇ।
ਕਿਸ ਨਾਲ਼ ਚਿੱਤ ਲਾਉਣ ਵਾਲ਼ਾ ਸਰੀਰ ਪਰਵਾਨ ਹੁੰਦਾ ਹੈ?
ਸਤਿਗੁਰੂ ਨਾਲ਼।
ਕਿਰਪਾ ਕਰਿ ਕੈ ਬਖਸਿ ਲੈਹੁ
ਪ੍ਰਭੂ ਅੱਗੇ ਕਾਹਦੀ ਅਰਦਾਸ ਕੀਤੀ ਗਈ ਹੈ?
ਗੁਨਾਹ ਬਖ਼ਸ਼ਣ ਲਈ।
ਸਾਰੇ ਜੀਵ ਕਿਹੋ ਜਿਹੇ ਹਨ?
ਪਾਪੀ ਤੇ ਗੁਨਾਹਗਾਰ।
'ਕਿਲਵਿਖ' ਤੋਂ ਕੀ ਭਾਵ ਹੈ?
ਪਾਪ।
3. ਸ੍ਰੀ ਗੁਰੂ ਅਰਜਨ ਦੇਵ ਜੀ
ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ
ਜੀਵ-ਜੰਤੂ ਕਿਸ ਨੇ ਪੈਦਾ ਕੀਤੇ ਹਨ?
ਪਰਮਾਤਮਾ ਨੇ।
ਕਿਸ ਦਾ ਨਾਮ ਧਿਆਉਣ ਨਾਲ ਮਹਾਂ-ਸੁਖ ਪ੍ਰਾਪਤ ਹੁੰਦਾ ਹੈ?
ਪਰਮਾਤਮਾ ਦਾ।
'ਸੁਖਮਨੀ ਸਾਹਿਬ' ਕਿਸ ਗੁਰੂ ਦੀ ਬਾਣੀ ਹੈ?
ਗੁਰੂ ਅਰਜਨ ਦੇਵ ਜੀ ਦੀ।
ਮਿਠ ਬੋਲੜਾ ਜੀ ਹਰਿ ਸਜਣੁ
ਗੁਰੂ ਜੀ ਅਨੁਸਾਰ ਪਰਮਾਤਮਾ ਦਾ ਸੁਭਾਅ ਕਿਹੋ ਜਿਹਾ ਹੈ?
ਮਿੱਠਾ (ਕਦੇ ਕੌੜਾ ਨਹੀਂ ਬੋਲਦਾ)।
ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਕਿਸ ਗੁਰੂ ਨੇ ਕਰਵਾਈ?
ਸ੍ਰੀ ਗੁਰੂ ਅਰਜਨ ਦੇਵ ਜੀ ਨੇ।
ਮੇਰਾ ਮਨੁ ਲੋਚੈ ਗੁਰ ਦਰਸਨ ਤਾਈ
ਗੁਰੂ ਜੀ ਦਾ ਮਨ ਗੁਰੂ-ਪਿਤਾ ਦੇ ਮਿਲਾਪ ਲਈ ਕਿਸ ਤਰ੍ਹਾਂ ਵਿਲਕ ਰਿਹਾ ਹੈ?
ਪਪੀਹੇ ਵਾਂਗ।
ਗੁਰੂ ਜੀ ਲਈ ਪਰਮਾਤਮਾ ਦੇ ਵਿਛੋੜੇ ਵਿੱਚ ਸਮਾਂ ਬਿਤਾਉਣਾ ਕਿਵੇਂ ਲੱਗਦਾ ਹੈ?
ਕਲਯੁਗ ਵਾਂਗ।
ਗੁਰੂ ਮਿਲਾਪ ਪ੍ਰਾਪਤ ਕਰ ਕੇ ਗੁਰੂ ਜੀ ਕੀ ਕਰਨਾ ਚਾਹੁੰਦੇ ਹਨ?
ਗੁਰੂ ਦੀ ਸੇਵਾ।
4. ਭਾਈ ਗੁਰਦਾਸ ਜੀ
ਸਤਿਗੁਰ ਨਾਨਕ ਪ੍ਰਗਟਿਆ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਨਾਲ਼ ਕੀ ਮਿਟ ਗਿਆ?
ਅਗਿਆਨਤਾ ਦਾ ਹਨੇਰਾ।
ਸ਼ੇਰ ਦੇ ਬੁੱਕਣ ਨਾਲ਼ ਕਿਸ ਦਾ ਧੀਰਜ ਟੁੱਟ ਜਾਂਦਾ ਹੈ?
ਹਿਰਨਾਂ ਦਾ।
ਗੁਰਬਾਣੀ ਦੀ ਕੁੰਜੀ ਕਿਸ ਦੀਆਂ ਵਾਰਾਂ ਨੂੰ ਕਿਹਾ ਜਾਂਦਾ ਹੈ?
ਭਾਈ ਗੁਰਦਾਸ ਜੀ ਦੀਆਂ।
ਦੇਖਿ ਪਰਾਈਆ ਚੰਗੀਆ
ਗੁਰਸਿੱਖ ਨੂੰ ਪਰਾਈਆਂ ਇਸਤਰੀਆਂ ਨੂੰ ਕੀ ਸਮਝਣਾ ਚਾਹੀਦਾ ਹੈ?
ਮਾਂਵਾਂ, ਧੀਆਂ ਅਤੇ ਭੈਣਾਂ।
ਹਿੰਦੂ ਲਈ ਪਰਾਇਆ ਧਨ ਖਾਣਾ ਕਿਸ ਦੇ ਬਰਾਬਰ ਹੈ?
ਗਊ ਦਾ ਮਾਸ ਖਾਣ ਦੇ ਬਰਾਬਰ।
ਮੁਸਲਮਾਨ ਲਈ ਪਰਾਇਆ ਧਨ ਖਾਣਾ ਕਿਸ ਦੇ ਬਰਾਬਰ ਹੈ?
ਸੂਰ ਦਾ ਮਾਸ ਖਾਣ ਦੇ ਬਰਾਬਰ।
ਗੁਰਮੁਖ ਕਿਸ ਤੋਂ ਕੁਰਬਾਨ ਜਾਂਦਾ ਹੈ?
ਸਾਧ-ਸੰਗਤ ਤੋਂ।
ਆਪਿ ਭਲਾ ਸਭੁ ਜਗੁ ਭਲਾ
ਜਿਹੜਾ ਆਪ ਭਲਾ ਹੁੰਦਾ ਹੈ, ਉਸ ਨੂੰ ਸਾਰਾ ਸੰਸਾਰ ਕਿਹੋ ਜਿਹਾ ਲੱਗਦਾ ਹੈ?
ਭਲਾ।
ਸਾਰਾ ਸੰਸਾਰ ਕਿਸ ਨੂੰ ਬੁਰਾ ਦਿਸਦਾ ਹੈ?
ਬੁਰੇ ਨੂੰ।
ਲੋਟੇ ਦੀ ਟੂਟੀ ਵਿੱਚੋਂ ਕੀ ਬਾਹਰ ਨਿਕਲਦਾ ਹੈ?
ਜੋ ਲੋਟੇ ਦੇ ਅੰਦਰ ਹੁੰਦਾ ਹੈ।
ਅਕਿਰਤਘਣ
ਧਰਤੀ ਨੂੰ ਕਿਸ ਦਾ ਭਾਰ ਲੱਗਦਾ ਹੈ?
ਅਕ੍ਰਿਤਘਣਾਂ ਦਾ।
ਅਕਿਰਤਘਣ ਕੌਣ ਹੁੰਦੇ ਹਨ?
ਜੋ ਕਿਸੇ ਦੀ ਕੀਤੀ ਨੇਕੀ ਨਾ ਜਾਣੇ।
ਮੰਦਿਆਂ ਤੋਂ ਵੀ ਮੰਦੇ ਕੌਣ ਹੁੰਦੇ ਹਨ?
ਅਕ੍ਰਿਤਘਣ।

💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends