PSEB CLASS 10 PUNJABI B GUESS QUESTION PAPER MARCH 2026 SET 1

ਗੈਸ ਪ੍ਰਸ਼ਨ-ਪੱਤਰ (Guess Paper) - ਮਾਰਚ 2026

ਪੰਜਾਬ ਸਕੂਲ ਸਿੱਖਿਆ ਬੋਰਡ (PSEB)

ਸ਼੍ਰੇਣੀ: ਦਸਵੀਂ
ਵਿਸ਼ਾ: ਪੰਜਾਬੀ (ਪੇਪਰ-ਬੀ)
ਸਮਾਂ: 3 ਘੰਟੇ
ਕੁੱਲ ਅੰਕ: 65


ਜ਼ਰੂਰੀ ਨੋਟ:

ਪ੍ਰਸ਼ਨ-ਪੱਤਰ ਦੇ ਕੁੱਲ 12 ਪ੍ਰਸ਼ਨ ਹੋਣਗੇ। ਸਾਰੇ ਪ੍ਰਸ਼ਨ ਹੱਲ ਕਰਨੇ ਲਾਜ਼ਮੀ ਹਨ।


ਪ੍ਰਸ਼ਨ-1: ਹੇਠ ਲਿਖੇ ਸਾਰੇ ਪ੍ਰਸ਼ਨ ਵਸਤੂਨਿਸ਼ਠ ਕਿਸਮ ਦੇ ਹਨ:

(10×1 = 10)

(ੳ) ਵਿਆਕਰਨ ਦਾ ਕਿਹੜਾ ਅੰਗ ਅਰਥਾਂ ਦੇ ਅਧਿਐਨ ਨਾਲ਼ ਸੰਬੰਧਿਤ ਹੈ?
(ਅ) ਹੇਠ ਲਿਖੇ ਵਾਕ ਨੂੰ ਲੋੜੀਂਦੇ ਵਿਸਰਾਮ-ਚਿੰਨ੍ਹ ਲਗਾਓ : ਪਾਪਾ ਵੀਰ ਆ ਗਿਆ ਏ
(ੲ) ਭਾਸ਼ਾ ਕਿਸ ਨੂੰ ਕਹਿੰਦੇ ਹਨ?
(ਸ) ਪੰਜਾਬੀ ਵਿੱਚ ਸਵਰ-ਧੁਨੀਆਂ ਕਿਹੜੀਆਂ-ਕਿਹੜੀਆਂ ਹਨ?
(ਹ) ‘ਮੇਲਣ’ ਸ਼ਬਦ ਦਾ ਪੁਲਿੰਗ ਰੂਪ ਦੱਸੋ।
(ਕ) ਪੰਜਾਬੀ ਭਾਸ਼ਾ ਵਿੱਚ ‘ਮੋਰਨੀ’ ਕਿਹੜਾ ਵਚਨ ਹੈ?
(ਖ) ‘ਅਸੀਂ ਪੜ੍ਹਦੇ ਸਾਂ।’ ਵਾਕ ਵਿੱਚ ਕਿਹੜਾ ਕਾਲ-ਰੂਪ ਹੈ?
(ਗ) ‘ਗੁਆਚਣਾ’ ਸ਼ਬਦ ਦਾ ਵਿਰੋਧਾਰਥਕ ਸ਼ਬਦ ਲਿਖੋ।
(ਘ) ‘ਕਿਸੇ ਲੇਖਕ ਦੀ ਸਭ ਤੋਂ ਉੱਤਮ ਰਚਨਾ’- ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਲਿਖੋ।
(ਙ) ‘ਨਿਰਮਲ’ ਦਾ ਸਮਾਨਾਰਥਕ ਸ਼ਬਦ ਲਿਖੋ।





ਪ੍ਰਸ਼ਨ-2: ਹੇਠ ਲਿਖੇ ਵਿਸ਼ਿਆਂ ਵਿੱਚੋਂ ਕਿਸੇ ਇੱਕ ਉੱਤੇ ਲਗ-ਪਗ 400 ਸ਼ਬਦਾਂ ਦਾ ਲੇਖ ਲਿਖੋ:

(10)

(ੳ) ਨਾਨਕ ਸਿੰਘ ਨਾਵਲਕਾਰ
(ਅ) ਬੇਰੁਜ਼ਗਾਰੀ ਦੀ ਸਮੱਸਿਆ
(ੲ) ਅੱਖੀਂ ਡਿੱਠਾ ਮੇਲਾ
(ਸ) ਮੋਬਾਈਲ ਫ਼ੋਨ ਦਾ ਵਧਦਾ ਰੁਝਾਨ
(ਹ) ਲਾਇਬ੍ਰੇਰੀ


ਪ੍ਰਸ਼ਨ-3: ਪੱਤਰ/ਅਰਜ਼ੀ ਰਚਨਾ:

(2+3+1 = 6)

ਆਪਣੇ ਮਿੱਤਰ ਨੂੰ ਨੀਟ (NEET) ਵਿੱਚ ਮੋਹਰੀ ਦਰਜਾ ਪ੍ਰਾਪਤ ਕਰਨ 'ਤੇ ਵਧਾਈ ਦੀ ਚਿੱਠੀ ਲਿਖੋ।

ਜਾਂ (OR)

ਕਿਸੇ ਪੰਜਾਬੀ ਅਖ਼ਬਾਰ ਦੇ ਸੰਪਾਦਕ ਨੂੰ ਸੜਕਾਂ ਪਰ ਹੋ ਰਹੀਆਂ ਦੁਰਘਟਨਾਵਾਂ ਕਰਕੇ ਹੋ ਰਹੇ ਜਾਨੀ ਨੁਕਸਾਨ ਬਾਰੇ ਪੱਤਰ ਲਿਖੋ।


ਪ੍ਰਸ਼ਨ-4: ਹੇਠ ਲਿਖੇ ਪੈਰੇ ਦੀ ਸੰਖੇਪ ਰਚਨਾ ਲਗ-ਪਗ ਇੱਕ-ਤਿਹਾਈ ਸ਼ਬਦਾਂ ਵਿੱਚ ਲਿਖੋ ਅਤੇ ਢੁਕਵਾਂ ਸਿਰਲੇਖ ਵੀ ਦਿਓ:

(5+1 = 6)

ਗੁਰੂ ਨਾਨਕ ਦਾ ਉਪਦੇਸ਼ ਸਰਬ-ਸੰਸਾਰ ਲਈ ਸਾਂਝਾ ਤੇ ਪ੍ਰਾਣੀ ਮਾਤਰ ਲਈ ਕਲਿਆਣਕਾਰੀ ਹੈ। ਉਹਨਾਂ ਦਾ ਸੁਨੇਹਾ ਹਰ ਇਨਸਾਨ ਅਤੇ ਸਮੁੱਚੇ ਤੌਰ 'ਤੇ ਇਨਸਾਨੀ ਸਮਾਜ ਲਈ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਪਹਿਲਾ ਉਪਦੇਸ਼ ਇਨਸਾਨ ਨੂੰ ਆਪਣੀ ਆਤਮਾ ਨੂੰ ਉੱਨਤ ਕਰਨ ਦਾ ਹੈ ਅਤੇ ਨਾਮ-ਦਾਨ ਤੇ ਇਸ਼ਨਾਨ ਇਸ ਦਾ ਸਾਧਨ ਦੱਸਿਆ ਹੈ। ਈਸ਼ਵਰ-ਭਗਤੀ, ਈਸ਼ਵਰ-ਸਿਮਰਨ ਨਾਲ਼ ਮਨ ਦੀ ਮੈਲ਼ ਕਟਦੀ ਹੈ ਤੇ ਆਤਮਾ ਆਪਣੇ ਸ਼ੁੱਧ ਰੂਪ ਵਿੱਚ ਵਿਦਮਾਨ ਹੁੰਦੀ ਹੈ। ਦੂਸਰਾ ਉਪਦੇਸ਼ ਗੁਰੂ ਨਾਨਕ ਦਾ ਇਹ ਹੈ ਕਿ ਸੰਸਾਰ ਅਤੇ ਸਮਾਜ ਤੋਂ ਕੱਟ ਹੋ ਕੇ, ਵੱਖਰੇ ਹੋ ਕੇ, ਕਿਸੇ ਵਿਅਕਤੀਗਤ ਆਤਮਾ ਦਾ ਵਿਕਾਸ, ਉੱਨਤੀ ਅਤੇ ਹੋਂਦ ਅਸੰਭਵ ਹੈ। ਗੁਰੂ ਨਾਨਕ ਦਾ ਇਹ ਉਪਦੇਸ਼ ਹੈ ਕਿ ਇਨਸਾਨ ਖ਼ੁਦਗ਼ਰਜ਼ੀ ਤੇ ਹਉਮੈ ਦੀ ਜਿੱਲ੍ਹਣ ਵਿੱਚੋਂ ਨਿਕਲ਼ ਕੇ ਪ੍ਰੇਮ ਤੇ ਸੇਵਾ ਦੇ ਸਾਧਨ ਦੁਆਰਾ ਸਾਂਝੀਵਾਲਤਾ ਦੀ ਟੀਸੀ ਤੇ ਪੁੱਜੇ ਤਾਂ ਜੋ ਵਿਸ਼ਵ ਅਥਵਾ ਸਾਰੀ ਇਨਸਾਨੀਅਤ ਦਾ ਕਲਿਆਣ ਹੋਵੇ।


ਪ੍ਰਸ਼ਨ-5: ਹੇਠ ਲਿਖੇ ਮੁਹਾਵਰਿਆਂ ਵਿੱਚੋਂ ਕਿਸੇ ਤਿੰਨ ਨੂੰ ਵਾਕਾਂ ਵਿੱਚ ਇਸ ਤਰ੍ਹਾਂ ਵਰਤੋ ਕਿ ਅਰਥ ਸਪਸ਼ਟ ਹੋ ਜਾਣ:

(2×3 = 6)

(ੳ) ਅੱਡੀ ਨਾ ਲੱਗਣਾ
(ਅ) ਸਿੱਕਾ ਜੰਮਣਾ
(ੲ) ਸ਼ੇਰ ਦੀ ਮੁੱਛ ਫੜਨਾ
(ਸ) ਕਾਂਜੀ ਘੋਲਣਾ
(ਹ) ਖ਼ਾਨਿਓਂ ਜਾਣਾ
(ਕ) ਪੈਰ ਜੰਮਣਾ


ਪ੍ਰਸ਼ਨ-6: ਵਿਸਰਾਮ-ਚਿੰਨ੍ਹ ਲਾ ਕੇ ਹੇਠਲਾ ਵਾਕ ਦੁਬਾਰਾ ਲਿਖੋ:

(6×½ = 3)

ਰੋਟੀ ਟੁੱਕ ਤਿਆਰ ਕਰਨ ਚ ਹੋਰ ਕਿੰਨਾ ਸਮਾਂ ਲੱਗੇਗਾ


ਪ੍ਰਸ਼ਨ-7: ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਓ:

(2+2+2 = 6)

(ੳ)

  1. ਉਪਭਾਸ਼ਾ ਕਿਸ ਨੂੰ ਕਹਿੰਦੇ ਹਨ?

  2. ਟਕਸਾਲੀ ਜਾਂ ਮਿਆਰੀ ਪੰਜਾਬੀ ਭਾਸ਼ਾ ਕਿਸ ਨੂੰ ਕਹਿੰਦੇ ਹਨ?

(ਅ) ਪੰਜਾਬੀ ਵਿੱਚ ਸਵਰ-ਧੁਨੀਆਂ ਅਤੇ ਵਿਅੰਜਨ ਧੁਨੀਆਂ ਬਾਰੇ ਸੰਖੇਪ ਵਿੱਚ ਦੱਸੋ।


ਪ੍ਰਸ਼ਨ-8: ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਓ:

(1+1 = 2)

(ੳ) ‘ੳ’ (ਊੜਾ) ਅੱਖਰ ਨਾਲ਼ ਕਿਹੜੇ ਨਾਸਿਕੀ ਚਿੰਨ੍ਹ ਦੀ ਵਰਤੋਂ ਹੁੰਦੀ ਹੈ?
(ਅ) ਅਧਕ ਕਿਹੜੀ-ਕਿਹੜੀ ਲਗ ਨਾਲ਼ ਲਗਦਾ ਹੈ?


ਪ੍ਰਸ਼ਨ-9: ਵਿਆਕਰਨ (ਸ਼ਬਦ-ਬੋਧ):

(2+2 = 4)

(ੳ) ਯੋਜਕ ਜਾਂ ਵਿਸ਼ੇਸ਼ਣ ਕਿਸ ਨੂੰ ਆਖਦੇ ਹਨ ? ਉਦਾਹਰਨਾਂ ਸਹਿਤ ਦੱਸੋ।
(ਅ) ਸੰਜੁਗਤ ਕਿਰਿਆ, ਇਕਹਿਰੀ ਕਿਰਿਆ ਨਾਲ਼ੋਂ ਕਿਵੇਂ ਵੱਖਰੀ ਹੈ ? ਉਦਾਹਰਨਾਂ ਸਹਿਤ ਦੱਸੋ।


ਪ੍ਰਸ਼ਨ-10: ਹੇਠ ਲਿਖੇ ਵਾਕ ਨੂੰ ਵਚਨ ਤੇ ਲਿੰਗ ਬਦਲਣ ਉਪਰੰਤ ਦੋ ਵੱਖੋ-ਵੱਖਰੇ ਵਾਕਾਂ ਵਿੱਚ ਲਿਖੋ:

(2)

ਛੋਟੀਆਂ ਲੜਕੀਆਂ ਖੇਡਦੀਆਂ ਹਨ ।


ਪ੍ਰਸ਼ਨ-11: ਹੇਠ ਲਿਖੇ ਵਾਕ ਨੂੰ ਭੂਤ-ਕਾਲ ਅਤੇ ਭਵਿੱਖ-ਕਾਲ ਵਿੱਚ ਬਦਲਣ ਉਪਰੰਤ ਦੋ ਵੱਖੋ-ਵੱਖਰੇ ਵਾਕਾਂ ਵਿੱਚ ਲਿਖੋ:

(4)

ਉਹ ਖੇਡਦਾ ਹੈ ।


ਪ੍ਰਸ਼ਨ-12: ਸ਼ਬਦਾਵਲੀ:

(2+2+2 = 6)

(ੳ) ‘ਦੌਰਾ’ ਸ਼ਬਦ ਦੇ ਦੋ ਵੱਖ-ਵੱਖ ਅਰਥ ਦਰਸਾਉਂਦੇ ਵਾਕ ਬਣਾਓ।
(ਅ) ‘ਓੜਕ’ ਸ਼ਬਦ ਦਾ ਸਮਾਨਾਰਥਕ ਸ਼ਬਦ ਲਿਖੋ।
(ੲ) ਬਹੁਤੇ ਸ਼ਬਦਾਂ ਲਈ ਇੱਕ ਢੁਕਵਾਂ ਸ਼ਬਦ ਲਿਖੋ :
ਉਹ ਲੜਾਈ ਜਿਸ ਵਿੱਚ ਬਹੁਤ ਸਾਰੇ ਵਿਅਕਤੀ ਮਾਰੇ ਜਾਣ।



💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends