ਈ ਟੀ ਟੀ ਅਧਿਆਪਕਾਂ ਦੀ ਭਰਤੀ: ਇਹਨਾਂ ਉਮੀਦਵਾਰਾਂ ਨੂੰ ਦਿੱਤੀ ਟੈਟ ਤੋਂ ਛੋਟ

 

ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ ਵਲੋ ਮਿੱਤੀ 28-2-2020 ਨੂੰ 329 ਮਾਸਟਰ / ਮਿਸਟ੍ਰੈਸ ਅਤੇ 6-3-2020 ਨੂੰ 2364 ਈ ਟੀ ਟੀ ਅਧਿਆਪਕਾਂ ਦੀਆਂ ਪੋਸਟਾਂ ਭਰਨ ਸਬੰਧੀ ਵਿਗਿਆਪਨ ਦਿੱਤਾ ਗਿਆ ਸੀ , ਜਿਸ ਵਿਚ ਅੰਸਿਕ ਸੋਧ ਕਰਦੇ ਹੋਏ ਲਿਖਿਆ ਜਾਂਦਾ ਹੈ ਕਿ ਪੰਜਾਬ ਸਿੱਖਿਆ ਵਿਭਾਗ (ਸਿੱਖਿਆ -7 ਸਾਖਾ ) ਦੇ ਨੋਟੀਫੀਕੇਸਨ ਨੰ: 1/88812/2020(4) ਮਿਤੀ 12-10-2020 ( ਕਾਪੀ ਅਨੁਲੱਗ ਉ ਤੇ ਉਪਲਬੱਧ ਹੈ ) ਰਾਹੀ ਜਾਰੀ ਕੀਤੀ ਨੋਟੀਫੀਕੇਸ਼ਨ ਅਨੁਸਾਰ ਮਿਤੀ 23-8-2010 ਤੋਂ ਪਹਿਲਾਂ ਨਿਯੁਕਤ ਸਿੱਖਿਆ ਪ੍ਰੋਵਾਈਡਰ / ਵਲੰਟੀਅਰ ਜਿਨ੍ਹਾਂ ਦੀਆਂ ਯੋਗਤਾਵਾਂ ਭਾਵ ਬੀ ਐਡ/ਈ ਟੀ ਟੀ ਮਿਤੀ 23-8-2010 ਤੋਂ ਪਹਿਲਾਂ ਦੀ ਹੈ ਉਨ੍ਹਾਂ ਨੂੰ TET (ਪੰਜਾਬ ਸਟੇਟ ਅਲੀਜੀਬਿਲਟੀ ਟੈਸਟ) ਤੋਂ ਛੋਟ ਦਿੱਤੀ ਜਾਂਦੀ ਹੈ । 


ਇਸ ਲਈ ਆਨ-ਲਾਈਨ ਅਪਲਾਈ ਕਰਨ ਦੀ ਮਿੱਤੀ ਵਿਚ ਵਾਧਾ ਕਰਦੇ ਹੋਏ ਆਖਰੀ ਮਿਤੀ 29-10-2020 ਅਤੇ ਫੀਸ ਜਮਾ ਕਰਵਾਉਣ ਦੀ ਆਖਰੀ ਮਿਤੀ 30-10-2020 ਕੀਤੀ ਜਾਂਦੀ ਹੈ। ਉਮੀਦਵਾਰ ਵਿਭਾਗ ਦੀ ਵੈਬਸਾਈਟ www.educationrecruitmentboard.com ਤੇ ਅਪਲਾਈ ਕਰ ਸਕਦੇ ਹਨ ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends