ਪ੍ਰਿੰਸੀਪਲ ਸਕੱਤਰ ਵੱਲੋਂ ਪੈਨਲ ਮੀਟਿੰਗ ਦਾ ਸਮਾਂ ਦੇਕੇ ਮੀਟਿੰਗ ਨਾ ਕਰਨ ਵਿਰੁੱਧ ਕੰਪਿਊਟਰ ਅਧਿਆਪਕਾਂ ਵਿੱਚ ਰੋਸ ਅਤੇ 1 ਅਗਸਤ ਦੀ ਮਹਾਂ ਰੈਲੀ ਦਾ ਐਲਾਨ।
ਕੰਪਿਊਟਰ ਅਧਿਆਪਕ ਯੂiੁਨਅਨ ਦੇ ਜਿਲਾ੍ਹ ਪ੍ਰਧਾਨ ਹਰਜਿੰਦਰ ਸਿੰਘ ਨੇ ਪੈ੍ਰਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਬੀਤੀ 4 ਜੁਲਾਈ ਨੂੰ ਪਟਿਆਲਾ ਰੈਲੀ ਉਪਰੰਤ ਪਟਿਆਲਾ ਪ੍ਰਸ਼ਾਸ਼ਨ ਵੱਲੋਂ ਮੁਖ ਮੰਤਰੀ ਦੇ ਚੀਫ ਪ੍ਰਿੰਸੀਪਲ ਸਕੱਤਰ ਸ਼੍ਰੀ ਸੁਰੇਸ਼ ਕੁਮਾਰ ਨਾਲ ਫੁੱਲ ਪੈਨਲ ਮੀਟਿੰਗ 12 ਜੁਲਾਈ ਦੀ ਤਹਿ ਕਰਵਾਈ ਸੀ ਪ੍ਰੰਤੂ ਇਹ ਮੀਟਿੰਗ ਨਹੀਂ ਕੀਤੀ ਗਈ ਸਗੋਂ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨਾਲ ਸਰਕਟ ਹਾਊਸ ਪਟਿਆਲਾ ਵਿੱਚ ਮੀਟੰਗ ਕਰਨ ਲਈ ਬੁਲਾਇਆ ਗਿਆ ਪਰੰਤੂ ਇਸ ਮੀਟਿੰਗ ਦਾ ਨਤੀਜਾ ਪਹਿਲਾਂ ਦੀ ਤਰਾਂ੍ਹ ਹੀ ਨਾ ਪੱਖੀ ਰਿਹਾ। ਜਿਸ ਕਾਰਨ ਕੰਪਿਊਟਰ ਅਧਿਆਪਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨਾਲ ਲੱਗਭਗ 8-10 ਮੀਟਿੰਗਾਂ ਹੋ ਚੁੱਕੀਆਂ ਹਨ ਜਿਸ ਵਿੱਚ ਮੰਗਾਂ ਨੂੰ ਜਾਇਜ਼ ਦੱਸਿਆ ਜਾਂਦਾ ਹੈ ਪਰੰਤੂ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਜਾਂਦੀ। ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੋਵੇਗਾ ਜਦੋਂ ਕਿਸੇ ਕਰਮਚਾਰੀ ਨੂੰ ਮਾਨਯੋਗ ਰਾਜਪਾਲ ਦੀ ਮਨਜੂਰੀ ਉਪਰੰਤ ਜਾਰੀ ਨੋਟਫਿਕੇਸ਼ਨ ਅਤੇ ਰੈਗੂਲਰ ਵਾਲੇ ਪੱਤਰ ਜਾਰੀ ਕਰਨ ਦੇ 10 ਸਾਲ ਬੀਤਣ ਦੇ ਬਾਵਜੂਦ ਰੈਗੂਲਰ ਵਾਲੇ ਲਾਭ ਨਾ ਦਿੱਤੇ ਗਏ ਹੋਣ। ਪੰਜਾਬ ਦੇ ਸਮੂਹ 7000 ਦੇ ਕਰੀਬ ਕੰਪਿਊਟਰ ਅਧਿਆਪਕ ਮੰਗ ਕਰਦੇ ਹਨ ਕਿ ਸਰਕਾਰ ਉਹਨਾਂ ਨੂੰ ਜਾਰੀ ਨਿਯੁਕਤੀ ਪੱਤਰ ਨੂੰ ਇੰਨਬਿੰਨ ਲਾਗੂ ਕਰਦਿਆਂ ਬਿਨਾਂ ਸ਼ਰਤ ਸਿੱਖਿਆ ਵਿਭਾਗ ਵਿੱਚ ਮਰਜ ਕਰੇ। ਜੇਕਰ ਸਰਕਾਰ ਨੇ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਸੰਬੰਧੀ ਟਾਲਮਟੋਲ ਨੀਤੀ ਸੰਬੰਧੀ ਸਮੂਹ ਕੰਪਿਊਟਰ ਅਧਿਆਪਕ 1 ਅਗਸਤ ਨੂੰ ਪਟਿਆਲਾ ਵਿਖੇ ਵਿਸ਼ਾਲ ਰੈਲੀ ਕਰਨਗੇ ਜਿਸ ਵਿੱਚ ਸਰਕਾਰ ਨੂੰ ਜਗਾਉਣ ਲਈ ਇੱਕ ਸਖਤ ਐਕਸ਼ਨ ਕੀਤਾ ਜਾਵੇਗਾ ਜਿਸਦੀ ਨਿਰੋਲ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਜਿਲ੍ਹਾ ਪ੍ਰਧਾਨ ਦੇ ਨਾਲ ਰਾਜਵਿੰਦਰ ਲਾਖਾ, ਸੁਰਿੰਦਰ ਸਹਿਜਲ, ਯੁਨੁਸ ਖੋਖਰ, ਲਖਵਿੰਦਰ ਕੁਮਾਰ, ਹਰਵਿੰਦਰ ਸਿੰਘ,ਗੁਰਜੀਤ ਸਿੰਘ, ਰਮਨ ਕੁਮਾਰ, ਭੁਪਿੰਦਰ ਸਿੰਘ ਨਛੱਤਰ ਰਾਮ, ਹਰਜਿੰਦਰਜੀਤ ਕੌਰ, ਸ਼ਬੀਨਾ, ਨੀਰੂ ਜੱਸਲ, ਸ਼ਮਾ, ਜੋਤੀ, ਸੁਖਵਿੰਦਰ ਸੁੱਖੀ, ਹੋਰ ਸਾਥੀ ਮੌਜੂਦ ਸਨ।