ਉਕਤ ਮੁਕੱਦਮੇ 'ਚ ਨਾਮਜ਼ਦ ਕੀਤੇ ਗਏ ਵਿਅਕਤੀ ਸੁਨੀਲ ਸੂਦ
ਨੇ ਪ੍ਰਸ਼ਾਸ਼ਨਿਕ ਅਧਿਕਾਰੀਆਂ,ਸਿੱਖਿਆ ਵਿਭਾਗ ਅਤੇ ਪੁਲਿਸ
ਅਧਿਕਾਰੀਆਂ ਨੂੰ ਭੇਜੀਆਂ ਗਈਆਂ ਸ਼ਿਕਾਇਤਾਂ ਦੀਆਂ ਕਾਪੀਆਂ
ਦਿਖਾਉਂਦਿਆਂ ਦੱਸਿਆ ਕਿ ਉਸਦੇ ਦੋ ਬੱਚੇ ਜੀਸਸ ਕਰਾਈਸਟ ਸਕੂਲ ਸਮਸ਼ੇਰ ਨਗਰ ਸਰਹਿੰਦ ਵਿਖੇ
ਪੜ੍ਹਦੇ ਸਨ ਤੇ ਲਾਕਡਾਊਨ ਦੌਰਾਨ ਉਸਦੀ ਨੌਕਰੀ ਚਲੇ ਜਾਣ
ਕਾਰਨ ਉਸ ਵੱਲੋਂ ਉਕਤ ਸਕੂਲ ਦੇ ਪ੍ਰਬੰਧਕਾਂ ਨੂੰ ਜਾ ਕੇ ਬੇਨਤੀ
ਕੀਤੀ ਗਈ ਕਿ ਉਹ ਆਪਣੇ ਬੱਚਿਆਂ ਦੀ ਸਾਰੀ ਫੀਸ ਇਕੱਠੀ
ਨਹੀਂ ਭਰ ਸਕਦਾ ਤੇ ਫੀਸ ਸਬੰਧੀ ਮਾਮਲਾ ਹਾਲੇ ਉੱਚ ਅਦਾਲਤ
‘ਚ ਵੀ ਪੈਡਿੰਗ ਹੈ ਤੇ ਉਹ ਅਦਾਲਤ ਅਤੇ ਸਰਕਾਰ ਦੇ ਇਸ
ਸਬੰਧੀ ਆਉਣ ਵਾਲੇ ਹੁਕਮਾਂ ਅਨੁਸਾਰ ਬਕਾਇਆ ਫੀਸ ਭਰ
ਦੇਣਗੇ ।
ਸੁਨੀਲ ਸੂਦ ਅਨੁਸਾਰ ਉਸ ਵੱਲੋਂ ਇਹ ਗੱਲ ਕਹਿਣ
‘ਤੇ ਤੈਸ਼ 'ਚ ਆਏ ਸਕੂਲ ਦੇ ਕਥਿਤ ਚੇਅਰਮੈਨ ਜੁਆਏ ਕੁੱਟੀ
ਉਰਫ ਯੂਹਾਨਨ ਮੈਥੀਊ ਅਤੇ ਉਸਦੇ ਸਟਾਫ ਵੱਲੋਂ ਉਸ ਨਾਲ
ਬਦਸਲੂਕੀ ਕਰਦਿਆਂ ਉਸਦੇ ਬੱਚਿਆਂ ਦਾ ਨਾਮ ਸਕੂਲ ਵਿੱਚੋਂ
ਕੱਟ ਦਿੱਤਾ ਗਿਆ ਤੇ ਸਕੂਲ ਵੱਲੋਂ ਬਣਾਏ ਗਏ ਵੱਟਸਐਪ
ਗਰੁੱਪ ‘ਚੋਂ ਵੀ ਉਨਾਂ ਨੂੰ ਰਿਮੂਵ ਕਰ ਦਿੱਤਾ ਗਿਆ ਜਿਸ ‘ਤੇ
ਉਨਾਂ ਵੱਲੋਂ ਸਕੂਲ ਪ੍ਰਬੰਧਕਾਂ ਦੀ ਇਸ ਵਧੀਕੀ ਵਿਰੁੱਧ ਆਵਾਜ਼
ਉਠਾਉਂਦਿਆਂ ਪ੍ਰਸ਼ਾਸ਼ਨ ਅਤੇ ਸਿੱਖਿਆ ਵਿਭਾਗ ਨੂੰ ਮਾਮਲੇ ਦੀ
ਸ਼ਿਕਾਇਤ ਕੀਤੀ ਗਈ ਜਿਸ ਤੋਂ ਖਿੱਝ ਕੇ ਸਕੂਲ ਦੇ ਚੇਅਰਮੈਨ
ਵੱਲੋਂ ਉਸ ਦੇ ਵਿਰੁੱਧ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਕਿ
ਸੁਨੀਲ ਸੂਦ ਨੇ ਸਕੂਲ ਵੱਲੋਂ ਬਣਾਏ ਵੱਟਸਐਪ ਗਰੁੱਪ 'ਚੋਂ ਹੋਰ
ਵਿਦਿਆਰਥੀਆਂਦੇ ਮਾਪਿਆਂ ਦੇ ਨੰਬਰ ਕੱਢ ਕੇ ਜੀਸਸ ਪੇਰੈਂਟਸ
ਐਸੋਸੀਏਸ਼ਨ ਨਾਮ ਦਾ ਇੱਕ ਵੱਖਰਾ ਗਰੁੱਪ ਬਣਾਇਆ ਹੈ ਜੋ
ਕਿ ਗਲਤ ਹੈ।
ਸੁਨੀਲ ਸੂਦ ਨੇ ਦੋਸ਼ ਲਗਾਏ ਕਿ ਸਕੂਲ ਪ੍ਰਬੰਧਕਾਂ ਵੱਲੋਂ ਮਾਪਿਆਂ
ਦੀ ਸਹਿਮਤੀ ਤੋਂ ਬਿਨਾਂ ਇੱਕ ਵੱਟਸਐਪ ਗਰੁੱਪ ਬਣਾ ਕੇ ਸਭ
ਨੂੰ ਐਡ ਕਰ ਲਿਆ ਜਾਂਦਾ ਹੈ ਤਾਂ ਉਹ ਸਹੀ ਹੈ ਜਦੋਂ ਕਿ ਜੇਕਰ
ਮਾਪਿਆਂ ਵੱਲੋਂ ਕੋਈ ਵੱਟਸਐਪ ਗਰੁੱਪ ਬਣਾ ਲਿਆ ਜਾਂਦਾ
ਹੈ ਤਾਂ ਉਸਨੂੰ ਗੈਰਕਾਨੂੰਨੀ ਦੱਸਿਆ ਜਾ ਰਿਹਾ ਹੈ ਉਨਾਂ ਕਿਹਾ
ਕਿ ਉਨਾਂ ਵੱਲੋਂ ਸਬੂਤਾਂ ਸਮੇਤ ਦਿੱਤੀਆਂ ਗਈਆਂ ਸ਼ਿਕਾਇਤਾਂ
‘ਤੇ ਤਾਂ ਹਾਲੇ ਤੱਕ ਸਕੂਲ ਪ੍ਰਬੰਧਕਾਂ ਵਿਰੁੱਧ ਕੋਈ ਕਾਰਵਾਈ
ਨਹੀਂ ਕੀਤੀ ਗਈ ਜਦੋਂ ਕਿ ਉੱਚੀ ਪਹੁੰਚ ਰੱਖਣ ਵਾਲੇ ਸਕੂਲ
ਚੇਅਰਮੈਨ ਦੀ ਸ਼ਿਕਾਇਤ 'ਤੇ ਉਸ ਵਿਰੁੱਧ ਮੁਕੱਦਮਾ ਦਰਜ
ਕਰ ਲਿਆ ਗਿਆ।