ਭਗਵੰਤ ਮਾਨ ਸਰਕਾਰ ਦੀਆਂ ਵਾਹਦੇ ਖਿਲਾਫੀਆਂ ਵਿਰੁੱਧ 29 ਜਨਵਰੀ ਨੂੰ ਸੰਗਰੂਰ ਸੂਬਾਈ ਰੈਲੀ ਚ ਹਜਾਰਾਂ ਦੀ ਗਿਣਤੀ ਚ ਪੁੱਜਣਗੇ ਮੁਲਾਜ਼ਮ-ਪੈਨਸ਼ਨਰ, ਠੇਕਾ ਅਤੇ ਸਕੀਮ ਵਰਕਰ
21 ਜਨਵਰੀ ਨੂੰ ਜਿਲਾ ਪੱਧਰੀ ਸਾਂਝੀਆਂ ਮੀਟਿੰਗਾਂ
26 ਜਨਵਰੀ ਨੂੰ ਗਣਤੰਤਰ ਦਿਵਸ ਤੇ ਝੰਡਾ ਲਹਿਰਾਉਣ ਆਏ ਮੰਤਰੀਆਂ ਨੂੰ ਦਿੱਤੇ ਜਾਣਗੇ ਰੋਸ ਪੱਤਰ
ਲੁਧਿਆਣਾ :- 15 ਜਨਵਰੀ( )ਅੱਜ ਇੱਥੇ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਭਗਵੰਤ ਸਰਕਾਰ ਦੀਆਂ ਮੁਲਾਜ਼ਮ ਮੰਗਾਂ ਪ੍ਰਤੀ ਵਾਹਦੇ ਖਿਲਾਫੀਆਂ ਵਿਰੁੱਧ 29 ਜਨਵਰੀ ਸੰਗਰੂਰ ਵਿਖੇ
ਪੰਜਾਬ ਸੁਬਾਰਡੀਨੇਟ ਸਰਵਸਿਜ਼ ਫੈਡਰੇਸ਼ਨ 1680 ਸੈਕਟਰ 22ਬੀ, ਚੰਡੀਗੜ੍ਹ ਵੱਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਰੋਸ ਰੈਲੀ ਅਤੇ ਮੁਜਾਹਰੇ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਲਈ ਸੁਬਾਈ ਮੀਟਿੰਗ ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ ਦੀ ਪ੍ਰਧਾਨਗੀ ਹੇਠ ਹੋਈ ।
ਮੀਟਿੰਗ ਨੂੰ ਵਰਕਿੰਗ ਚੇਅਰਮੈਨ ਦਰਸ਼ਨ ਸਿੰਘ ਲੁਬਾਣਾ, ਸਰਪ੍ਰਸਤ ਚਰਨ ਸਿੰਘ ਸਰਾਭਾ, ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ ਤੇ ਸੂਬਾ ਜਨਰਲ ਸਕੱਤਰ ਸੁਰਿੰਦਰ ਕੁਮਾਰ ਪੁਆਰੀ,ਮੁੱਖ ਜਥੇਬੰਦਕ ਸਕੱਤਰ ਜਗਦੀਸ਼ ਸਿੰਘ ਚਾਹਲ,ਸੀਨੀ:ਮੀਤ ਪ੍ਰਧਾਨ ਗੁਰਮੇਲ ਸਿੰਘ ਮੈਲਡੇ ,ਮੀਤ ਪ੍ਰਧਾਨ ਪ੍ਰਵੀਨ ਸੱਚਦੇਵਾ,ਹਰਵਿੰਦਰ ਸਿੰਘ ਰੌਣੀ,ਜਸਵਿੰਦਰ ਪਾਲ ਉੱਘੀ,ਜਗਮੋਹਣ ਨੌਂਲੱਖਾ(ਜੰਗਲਾਤ)ਰਣਦੀਪ ਸਿੰਘ(ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ )ਵਿੱਤ ਸਕੱਤਰ ਮਨਜੀਤ ਸਿੰਘ ਗਿੱਲ,ਅਮਰੀਕ ਸਿੰਘ ਮਸੀਤਾਂ(ਪਾਵਰਕੌਮ ਤੇ ਟ੍ਰਾਂਸਕੋ ਪੈਨਸ਼ਨਰ ਯੂਨੀਅਨ) ਅਵਤਾਰ ਸਿੰਘ ਗੱਗੜਾ(ਪੰਜਾਬ ਪੈਨਸ਼ਨਰ ਯੂਨੀਅਨ)ਜਸਕਰਨ ਸਿੰਘ ਗਹਿਰੀ ਬੁੱਟਰ(ਨਹਿਰੀ ਪਟਵਾਰ ਯੂਨੀਅਨ)ਕ੍ਰਿਸ਼ਨ ਗੋਪਾਲ ਐਕਸਾਈਜ਼)ਨਛੱਤਰ ਭਾਣਾ ਫਰੀਦਕੋਟ,ਅਮਰਜੀਤ ਸਿੰਘ ਚੋਪੜਾ,ਜੋਰਾ ਸਿੰਘ ਮਨਸੂਰਾਂ,ਮਹਿੰਦਰ ਸਿੰਘ ਮੱਤੇਵਾੜਾ,ਜਸਵਿੰਦਰ ਸਿੰਘ ਫਤਿਹਗੜ੍ਹ ਸਾਹਿਬ ,ਰਛਪਾਲ ਸਿੰਘ (ਬਿਜਲੀ ਫੈਡਰੇਸ਼ਨ ਏਟਕ)ਅਤੇ ਸੁਰਿੰਦਰ ਸਿੰਘ ਬੈਂਸ(ਲੁਧਿਆਣਾ)ਨੇ ਸੰਬੋਧਨ ਕਰਦਿਆਂ ਦੱਸਿਆ ਕਿ ਭਗਵੰਤ ਮਾਨ ਸਰਕਾਰ ਪੰਜਾਬ ਦੇ ਲੋਕਾਂ ਅਤੇ 7 ਲੱਖ ਮੁਲਾਜ਼ਮਾਂ-ਪੈਨਸ਼ਨਰਾਂ ਅਤੇ ਠੇਕਾ,ਆਊਟ ਸੋਰਸ਼,ਸਕੀਮ ਵਰਕਰਾਂ ਨਾਲ ਕੀਤੇ ਵਾਅਦਿਆਂ ਤੋਂ ਪੂਰੀ ਤਰ੍ਹਾਂ ਮੁੱਕਰ ਗਈ ਹੈ,ਫੋਕੀ ਇਸ਼ਤਿਹਾਰ ਬਾਜੀ ਨਾਲ ਡੰਗ ਟਪਾਈ ਕੀਤੀ ਜਾ ਰਹੀ ਹੈ,ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਕੋਈ ਨੀਤੀ ਜਾਰੀ ਨਹੀਂ ਕੀਤੀ ਜਾ ਰਹੀ,ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਨੋਟੀਫਿਕੇਸ਼ਨ ਵੀ ਅਧੂਰਾ ਹੈ,ਇਸ ਲਈ ਫੈਸ਼ਲਾ ਕੀਤਾ ਕਿ 29 ਜਨਵਰੀ ਨੂੰ ਸੰਗਰੂਰ ਵਿਖੇ ਹੋਣ ਵਾਲੀ ਸੂਬਾ ਪੱਧਰੀ ਰੋਸ ਰੈਲੀ ਅਤੇ ਮੁਜਾਹਰੇ ਦੀਆਂ ਤਿਆਰੀਆਂ ਨੂੰ ਅੰਤਿਮ ਸੂਹਾਂ ਦਿੰਦਿਆਂ ਹਜਾਰਾਂ ਦੀ ਗਿਣਤੀ ਵਿੱਚ ਸੰਗਰੂਰ ਪੁੱਜਣ ਦੇ ਜਥੇਬੰਦੀਆਂ ਨੂੰ ਫੰਡ ਅਤੇ ਸਾਥੀਆਂ ਦੇ ਕੋਟੇ ਲਾਏ ਗਏ,ਇੱਕ ਵੱਡਾ ਇਸਤਿਹਾਰ ਵੀ ਜਾਰੀ ਕੀਤਾ ਗਿਆ।
ਆਗੂਆਂ ਨੇ ਅੱਗੇ ਦੱਸਿਆ ਕਿ ਸ:ਭਗਵੰਤ ਸਿੰਘ ਮਾਨ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸਨਰਾਂ ਦੀਆਂ ਹੱਕੀ ਮੰਗਾਂ ਪ੍ਰਤੀ ਕੀਤੇ ਵਾਅਦਿਆਂ ਤੋਂ ਪੂਰੀ ਤਰ੍ਹਾਂ ਟਾਲਾ ਵੱਟਣ ਤੇ ਹਰ ਪਾਸੇ ਗੁੱਸੇ ਦੀ ਲਹਿਰ ਤੇਜ਼ ਹੋ ਰਹੀ ਹੈ ਜਿਸ ਦ ਖਮਿਆਜ਼ਾ ਮਾਨ ਸਰਕਾਰ ਨੂੰ ਭਵਿੱਖ ਚ ਭੁਗਤਣਾ ਪਵੇਗਾ,ਮੰਗਾਂ ਜਿਵੇਂ ਹਰ ਤਰ੍ਹਾਂ ਦੇ ਕੱਚੇ,ਠੇਕਾ ਅਤੇ ਆਊਟ ਸੋਰਸ਼ ਮੁਲਾਜ਼ਮਾਂ ਨੂੰ ਪੱਕਾ ਕਰਨ,ਪੁਰਾਣੀ ਪੈਨਸ਼ਨ ਸਕੀਮ ਬਿਨਾਂ ਦੇਰੀ ਲਾਗੂ ਕਰਨ,ਸਕੀਮ ਵਰਕਰਾਂ,ਆਂਗਨਵਾੜੀ,ਆਸਾ,ਮਿੱਡ ਡੇਅ ਮੀਲ,ਵਰਕਰਾਂ ਨੂੰ ਮੁਲਾਜ਼ਮ ਮੰਨਕੇ ਘੱਟੋ-ਘੱਟ ਉਜਰਤ 26000 ਰੁਪੈ ਲਾਗੂ ਕਰਨ,ਤਨਖਾਹ ਸਕੇਲਾਂ ਦੀਆਂ ਤਰੁੱਟੀਆਂ ਦੂਰ ਕਰਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 3.8 ਦਾ ਗੁਣਾਂਕ ਦੇਣਾ,4%ਡੀ ਏ ਦੀ ਕਿਸਤ ਅਤੇ ਸਾਰਾ ਬਕਾਇਆ ਦੇਣਾ,ਜੁਲਾਈ 2015 ਤੋਂ 119%ਡੀਏ ਦੇਣ ਬਾਰੇ ਮਾਨਯੋਗ ਹਾਈਕੋਰਟ ਦਾ ਫ਼ੈਸਲਾ ਤੁਰੰਤ ਲਾਗੂ ਕਰਨ,ਖਤਮ ਕੀਤੀਆਂ ਅਸਾਮੀਆਂ ਮੁੜ ਸੁਰਜੀਤ ਕਰਕੇ ਰੈਗੂਲਰ ਭਰਤੀ ਕਰਨਾ,ਵਿਭਾਗਾਂ ਦਾ ਨਿੱਜੀ ਕਰਨ ਬੰਦ ਕਰਨ,ਪਰਖ ਕਾਲ ਦੌਰਾਨ ਬੇਸਿਕ ਤਨਖਾਹ ਦੇਣ ਦਾ ਮਿਤੀ 15 ਜਨਵਰੀ 2015 ਦਾ ਪੱਤਰ ਅਤੇ ਕੇਂਦਰੀ ਤਨਖਾਹ ਸਕੇਲਾਂ ਚ ਭਰਤੀ ਕਰਨ ਦਾ ਮਿਤੀ17ਜਲਾਈ 2020 ਦਾ ਪੱਤਰ ਵਾਪਸ ਲੈਣਾ ਆਦਿ ਮੰਗਾਂ ਦੀ ਪ੍ਰਾਪਤੀ ਲਈ ਰਾਜ ਪੱਧਰੀ ਸੂਬਾਈ ਰੋਸ ਰੈਲੀ ਅਤੇ ਮੁਜ਼ਾਹਰੇ ਦੀਆਂ ਤਿਆਰੀਆਂ ਨੂੰ ਅੰਤਮ ਰੂਪ ਦਿੱਤਾ ਗਿਆ ਫੈਸ਼ਲਾ ਕੀਤਾ 21 ਜਨਵਰੀ ਨੂੰ ਜਿਲਾ ਪੱਧਰੀ ਸਾਂਝੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ,26 ਜਨਵਰੀ ਨੂੰ ਗਣਤੰਤਰ ਦਿਵਸ ਤੇ ਝੰਡਾ ਲਹਿਰਾਉਣ ਆਏ ਮੰਤਰੀਆਂ ਨੂੰ ਮੰਗਾਂ ਦੇ ਯਾਦ ਪੱਤਰ ਭੇਜੇ ਜਾਣਗੇ,,।