EVS MARKS ONLINE: ਵਾਤਾਵਰਨ ਸਿੱਖਿਆ ਦੇ ਅੰਕਾਂ ਨੂੰ ਆਨਲਾਈਨ ਕਰਨ ਲਈ ਸ਼ਡਿਊਲ ਜਾਰੀ

 EVS MARKS ONLINE: ਵਾਤਾਵਰਨ ਸਿੱਖਿਆ ਦੇ ਅੰਕਾਂ ਨੂੰ ਆਨਲਾਈਨ ਕਰਨ ਲਈ ਸ਼ਡਿਊਲ ਜਾਰੀ 

ਚੰਡੀਗੜ੍ਹ, 27 ਜਨਵਰੀ 2024 


ਬਾਰ੍ਹਵੀਂ ਪ੍ਰੀਖਿਆ ਮਾਰਚ 2024 ਵਾਤਾਵਰਣ ਸਿੱਖਿਆ ਵਿਸ਼ੇ ਦੇ ਅੰਕ ਆਨ-ਲਾਈਨ upload ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। 
ਬਾਰ੍ਹਵੀਂ ਪ੍ਰੀਖਿਆ ਲਈ ਵਾਤਾਵਰਣ ਸਿੱਖਿਆ ਵਿਸ਼ੇ ਦੇ ਅੰਕ ਆਨ-ਲਾਈਨ upload ਕਰਨ ਲਈ ਸਕੂਲਾਂ ਨੂੰ ਮਿਤੀ 25-01-2024 ਤੋਂ 06-02-2024 ਤੱਕ ਦਾ ਸਮਾਂ ਦਿੱਤਾ ਗਿਆ ਹੈ। ਇਸ ਤੋਂ ਬਾਅਦ ਆਨ-ਲਾਈਨ ਡਾਟਾ ਲਾਕ ਕਰ ਦਿੱਤਾ ਜਾਵੇਗਾ। ਜੇਕਰ ਪ੍ਰੀਖਿਆਰਥੀ ਗੈਰ-ਹਾਜ਼ਰ ਹੈ ਤਾਂ ਦਿੱਤੇ ਗਏ ਕਾਲਮ ਵਿੱਚ ਅੰਕਾਂ ਦੀ ਥਾਂ ਲਿਸਟ ਵਿੱਚ (ABS) ਲਿਖਿਆ ਜਾਵੇਗਾ।  ਜੇਕਰ ਪ੍ਰੀਖਿਆਰਥੀ ਦੀ ਯੋਗਤਾ ਰੱਦ ਹੈ, ਤਾਂ ਅਵਾਰਡ ਲਿਸਟ ਵਿੱਚ C (CANCEL) ਲਿਖਿਆ ਜਾਵੇ। 


ਫਾਈਨਲ ਸਬਮਿਟ ਕਰਨ ਤੋਂ ਪਹਿਲਾਂ ਰਫ ਪ੍ਰਿੰਟ ਆਊਟ ਲੈ ਕੇ ਪ੍ਰੀਖਿਆਰਥੀਆਂ ਦੇ ਭਰੇ ਗਏ ਅੰਕ ਚੈੱਕ ਕਰ ਲਏ ਜਾਣ, ਜੇਕਰ ਕੋਈ ਤਰੁੱਟੀ ਹੈ ਤਾਂ ਆਨ-ਲਾਈਨ ਸੋਧ ਕਰ ਲਈ ਜਾਵੇ।‌ ਫਾਈਨਲ ਸਬਮਿਟ ਕਰਨ ਉਪਰੰਤ ਆਨ-ਲਾਈਨ ਡਾਟਾ ਲਾਕ ਹੋ ਜਾਵੇਗਾ ਅਤੇ ਕਿਸੇ ਵੀ ਪ੍ਰਕਾਰ ਦੀ ਸੋਧ ਨਹੀਂ ਕੀਤੀ ਜਾ ਸਕੇਗੀ।  

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends