PSEB RESULT FORMULA 2023-24: ਪਾਸ ਹੋਣ ਲਈ ਲਿਖ਼ਤੀ ਪ੍ਰੀਖਿਆ ਵਿੱਚ 25% ਅੰਕ ਜ਼ਰੂਰੀ।। ਪ੍ਰਯੋਗੀ ਪ੍ਰੀਖਿਆ, ਲਿਖ਼ਤੀ ਪ੍ਰੀਖਿਆ ਅਤੇ ਇੰਟਰਨਲ ਅਸੈਸਮੈਂਟ ਵਿੱਚ ਕੁਲ ਮਿਲਾਕੇ 33% ਪ੍ਰਤੀਸ਼ਤ ਅੰਕ ਜ਼ਰੂਰੀ

PSEB RESULT FORMULA 2023-24: ਪਾਸ ਹੋਣ ਲਈ ਲਿਖ਼ਤੀ ਪ੍ਰੀਖਿਆ ਵਿੱਚ 25% ਅੰਕ ਜ਼ਰੂਰੀ।। 

ਪ੍ਰਯੋਗੀ ਪ੍ਰੀਖਿਆ, ਲਿਖ਼ਤੀ ਪ੍ਰੀਖਿਆ ਅਤੇ ਇੰਟਰਨਲ ਅਸੈਸਮੈਂਟ ਵਿੱਚ ਕੁਲ ਮਿਲਾਕੇ 33% ਪ੍ਰਤੀਸ਼ਤ ਅੰਕ ਜ਼ਰੂਰੀ 

PSEB RESULT 6TH TO 10TH 2024ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਲ 2023-24 ਦੀਆਂ ਪ੍ਰੀਖਿਆਵਾਂ ਦੌਰਾਨ ਪ੍ਰੀਖਿਆਰਥੀਆਂ ਦੇ ਪਾਸ ਹੋਣ ਲਈ ਸਕੀਮ ਆਫ ਸਟਡੀ ਅਨੁਸਾਰ ਪਾਸ ਹੋਣ ਲਈ ਲਿਖ਼ਤੀ ਪ੍ਰੀਖਿਆ ਵਿੱਚ 25% ਅੰਕ ਜ਼ਰੂਰੀ ਹੋਣਗੇ।

 6 ਵੀਂ ਤੋਂ  10 ਵੀਂ ਜਮਾਤ ਤੱਕ ਪ੍ਰੀਖਿਆਰਥੀ ਨੂੰ ਪਾਸ ਹੋਣ ਲਈ ਪ੍ਰਯੋਗੀ ਪ੍ਰੀਖਿਆ, ਲਿਖ਼ਤੀ ਪ੍ਰੀਖਿਆ ਅਤੇ ਇੰਟਰਨਲ ਅਸੈਸਮੈਂਟ ਵਿੱਚ ਕੁਲ ਮਿਲਾਕੇ 33% ਪ੍ਰਤੀਸ਼ਤ ਅੰਕ ਜ਼ਰੂਰੀ  ਕਰਨੇ ਹਨ । ਵੈਲਕਮ ਲਾਈਫ ਵਿਸੇ਼ ਦੀ ਪ੍ਰੀਖਿਆ ਨਹੀਂ ਲਈ ਜਾਵੇਗੀ।

i) Each candidate shall have to appear in total eight subjects out of which, it is compulsory to pass in all the subjects from Group-A 


 ਇਸ ਪਰੀਖਿਆ ਲਈ ਕੁੱਲ 650 ਅੰਕ ਨਿਰਧਾਰਿਤ ਕੀਤੇ ਗਏ ਹਨ। ਹਰੇਕ ਪ੍ਰੀਖਿਆਰਥੀ ਵੱਲੋਂ ਕੁੱਲ ਅੱਠ (08) ਵਿਸ਼ਿਆਂ ਦੀ ਪਰੀਖਿਆ ਦਿੱਤੀ ਜਾਵੇਗੀ ਜਿਨ੍ਹਾਂ ਵਿੱਚੋਂ Group -A ਦੇ 6 ਵਿਸ਼ਿਆਂ ਵਿੱਚੋਂ ਪਾਸ ਹੋਣਾ ਅਤੇ Group-B ਦੇ ਦੋ ਵਿਸ਼ਿਆਂ ਵਿੱਚ ਅਪੀਅਰ ਹੋਣਾ ਲਾਜ਼ਮੀ ਹੈ।

 (Total 650 marks have been allocated for this Examination. Each Candidate shall have to appear in total eight subjects. It is mandatory to pass in 06 subjects of Group-A and compulsory to appear in two subjects of Group-B).

ii) ਪ੍ਰੀਖਿਆਰਥੀਆਂ ਵੱਲੋਂ ਲਿਖਤੀ ਪਰੀਖਿਆ, ਪ੍ਰਯੋਗੀ ਪਰੀਖਿਆ (ਜਿਸ ਵਿਸ਼ੇ ਵਿੱਚ ਵੀ ਹੋਵੇ) ਅਤੇ INA ਵਿੱਚ ਕੁੱਲ ਮਿਲਾਕੇ 33% ਅੰਕ ਪ੍ਰਾਪਤ ਕਰਨਾ ਲਾਜ਼ਮੀ ਹੋਵੇਗਾ ਬਸ਼ਰਤੇ ਪ੍ਰੀਖਿਆਰਥੀ ਨੇ ਲਿਖਤੀ ਪਰੀਖਿਆ ਵਿੱਚ ਘੰਟੋ ਘੱਟ 25% ਅੰਕ ਪ੍ਰਾਪਤ ਕੀਤੇ ਹੋਣ। (It is compulsory to get minimum 33% marks in total of theory, Practical (wherever applicable) and INA provide the candidate has obtained minimum 25% marks in theory of each subject).


iii) ਗਰੁੱਪ-B ਦੇ ਵਿਸ਼ਿਆਂ ਵਿੱਚ ਅਪੀਅਰ ਹੋਣਾ ਲਾਜ਼ਮੀ ਹੈ ਅਤੇ ਇਹਨਾਂ ਵਿਸ਼ਿਆਂ ਵਿੱਚ ਪ੍ਰਾਪਤ ਕੀਤੇ ਅੰਕ ਤੇ ਗਰੇਡ ਸਰਟੀਫਿਕੇਟ ਵਿੱਚ ਦਰਸਾਏ ਜਾਣਗੇ। (A candidate has to appear in subjects of Group-B and the marks and grade so obtained will be as such reflected on the certificate.)


iv. ਗਰੁੱਪ-A ਅਤੇ ਗਰੁੱਪ-B ਅਧੀਨ ਵਿਸ਼ਿਆਂ ਦੇ ਪ੍ਰਸ਼ਨ ਪੱਤਰ ਬੋਰਡ ਵੱਲੋਂ ਮੁਹੱਈਆ ਕਰਵਾਏ ਜਾਣਗੇ। (Question papers for all compulsory subjects of Group-A and Group-B shall be provided by the Punjab School Education Board).


V. ਗਰੁੱਪ-A ਦੇ ਜ਼ਰੂਰੀ ਵਿਸ਼ਿਆਂ ਅਤੇ ਗਰੁੱਪ-B ਅਧੀਨ ਕੰਪਿਊਟਰ ਸਾਇੰਸ ਵਿਸ਼ੇ ਦਾ ਮੁਲਾਂਕਣ ਬੋਰਡ ਪੱਧਰ ਤੇ ਕੀਤਾ ਜਾਵੇਗਾ। ਜਦ ਕਿ ਸਿਹਤ ਅਤੇ ਸਰੀਰਿਕ ਸਿੱਖਿਆ ਅਤੇ ਚੋਣਵੇਂ/ਪ੍ਰੀ-ਵੋਕੇਸ਼ਨਲ ਜਾਂ NSQF ਵਿਸ਼ਿਆਂ ਦਾ ਮੁਲਾਂਕਣ ਸਕੂਲ ਪੱਧਰ ਤੇ ਕੀਤਾ ਜਾਵੇਗਾ। (Evaluation of compulsory subjects in Group-A and Computer Science of Group-B will be done at Board's level, whereas, evaluation of Health and Physical Education and Elective Subject/Pre-Vocational or NSQF will be done at school level).


vi, ਵਿਲੱਖਣ ਸਮਰਥਾ ਵਾਲੇ ਵਿਦਿਆਰਥੀ ਜੇਕਰ Group-A ਵਿੱਚੋਂ ਪੰਜਾਬੀ ਜਾਂ ਪੰਜਾਬ ਦਾ ਇਤਿਹਾਸ ਅਤੇ ਸਭਿਆਚਾਰ ਵਿਸ਼ਿਆਂ ਤੋਂ ਇਲਾਵਾ ਬਾਕੀ ਪੰਜ ਵਿਸ਼ੇ Group-B ਵਿੱਚੋਂ compulsory ਵਿਸ਼ਿਆਂ ਦੇ ਤੌਰ ਤੇ ਲੈਂਦਾ ਹੈ ਤਾਂ ਇਹਨਾਂ ਵਿਸ਼ਿਆਂ ਦਾ ਮੁਲਾਂਕਣ ਬੋਰਡ ਪੱਧਰ ਤੇ ਹੋਵੇਗਾ। ਜੇਕਰ ਵਿਦਿਆਰਥੀ ਤਿੰਨ ਹੋਰ ਗਰੇਡਿੰਗ ਵਾਲੇ ਵਿਸ਼ੇ Group-B ਵਿੱਚੋਂ ਚੋਣਵੇਂ ਵਿਸ਼ੇ ਦੇ ਤੌਰ ਤੇ ਲੈਂਦਾ ਹੈ ਤਾਂ ਇਹਨਾਂ ਵਿਸ਼ਿਆਂ ਦਾ ਮੁਲਾਂਕਣ ਸਕੂਲ ਪੱਧਰ ਤੇ ਹੋਵੇਗਾ।


(Apart from Punjabi or Punjab History and Culture from Group-A, if Differently Able students opt other five subjects from Group-B as a compulsory subjects, then the evaluation of these subjects will be done at Board level. If they opt three subjects from Group-B as elective subject, then the evaluation of these subjects will be done at school level.)


vii. ਵਿਲੱਖਣ ਸਮੱਰਥਾ ਵਾਲੇ ਵਿਦਿਆਰਥੀਆਂ ਦੀ ਪਰੀਖਿਆ ਅਤੇ ਮੁਲਾਂਕਣ ਬੋਰਡ ਪੱਧਰ ਤੇ ਕੀਤਾ ਜਾਵੇਗਾ। (Examination and Evaluation for Differently Able students will be done at Board level.).


viii. ਸਵਾਗਤ ਜ਼ਿੰਦਗੀ ਵਿਸ਼ਾ ਕਿਰਿਆ ਅਧਾਰਿਤ ਵਿਸ਼ਾ ਹੈ। ਜਿਸ ਦੇ ਅੰਕ INA ਅਧੀਨ ਦਿੱਤੇ ਜਾਣਗੇ। (Welcome Life is an activity based subject for which marks are given under INA).


ix.  ਪ੍ਰਯੋਗੀ ਪਰੀਖਿਆ ਲਈ ਬੋਰਡ ਵੱਲੋਂ ਕੋਈ ਪ੍ਰਸ਼ਨ ਪੱਤਰ ਮੁਹੱਇਆ ਨਹੀਂ ਕਰਵਾਏ ਜਾਣਗੇ ਅਤੇ ਇਹ ਪਰੀਖਿਆ ਸਕੂਲ  ਪੱਧਰ ਤੇ ਲਈ ਜਾਵੇਗੀ। (No question papers will be provided by the Punjab School Education Board for practical exams and its examination will be taken at school level).



X. ਜਿਸ ਪਰੀਖਿਆਰਥੀ ਨੇ ਪੰਜਾਬੀ/ਹਿੰਦੀ/ਉਰਦੂ ਵਿਸ਼ਾ ਪਹਿਲੀ ਭਾਸ਼ਾ ਵੱਜੋਂ ਚੋਣ ਕੀਤੀ ਹੈ, ਉਹ ਉਹੀ ਵਿਸ਼ਾ ਦੂਜੀ ਭਾਸ਼ਾ ਵਜੋਂ ਨਹੀਂ ਚੁਣ ਸਕਦਾ। (A candidate, who opts Punjabi/Hindi/Urdu subject as first language cannot opt same as a second language).


xi. ਚੋਣਵੇਂ, Pre-Vocational ਅਤੇ NSQF ਵਿਸ਼ਿਆਂ ਦਾ ਮੁਲਾਂਕਣ ਸਕੂਲ ਪੱਧਰ ਤੇ ਕੀਤਾ ਜਾਵੇਗਾ ਜਦੋਂ ਕਿ ਇਹਨਾਂ ਵਿਸ਼ਿਆਂ ਦੇ ਪ੍ਰਸ਼ਨ ਪੱਤਰ ਬੋਰਡ ਵੱਲੋਂ ਤਿਆਰ ਕੀਤੇ ਜਾਣਗੇ। (Evaluation of Elective, Pre-Vocational and NSQF subjects will be done at school level. Question paper of these subjects will be sent by Board.)








Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends