Also Read
## ਪੰਜਾਬ ਸਿੱਖਿਆ ਵਿਭਾਗ ਵੱਲੋਂ ਮਾਸਟਰ ਕਾਡਰ ਦੀਆਂ 3704 ਅਸਾਮੀਆਂ ਲਈ ਮੁੜ-ਗਠਿਤ ਚੋਣ ਸੂਚੀ ਜਾਰੀ
**ਚੰਡੀਗੜ੍ਹ, 4 ਅਪ੍ਰੈਲ ( ਜਾਬਸ ਆਫ ਟੁਡੇ) ਪੰਜਾਬ ਦੇ ਸਿੱਖਿਆ ਵਿਭਾਗ ਨੇ ਮਾਸਟਰ ਕਾਡਰ ਦੀਆਂ ਵੱਖ-ਵੱਖ ਵਿਸ਼ਿਆਂ ਦੀਆਂ 3704 ਅਸਾਮੀਆਂ ਨੂੰ ਭਰਨ ਲਈ ਮੁੜ-ਗਠਿਤ ਚੋਣ ਸੂਚੀ ਜਾਰੀ ਕਰ ਦਿੱਤੀ ਹੈ। ਇਹਨਾਂ ਅਸਾਮੀਆਂ ਲਈ ਪਹਿਲਾਂ 28.02.2020 ਅਤੇ 25.10.2020 ਨੂੰ ਇਸ਼ਤਿਹਾਰ ਦਿੱਤਾ ਗਿਆ ਸੀ।
ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ (ਸੈਕੰਡਰੀ) ਪੰਜਾਬ ਵੱਲੋਂ ਜਾਰੀ ਇੱਕ ਜਨਤਕ ਨੋਟਿਸ ਅਨੁਸਾਰ, ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸਿਕੰਦਰ ਸਿੰਘ ਅਤੇ ਹੋਰ ਬਨਾਮ ਪੰਜਾਬ ਸਰਕਾਰ ਕੇਸ ਵਿੱਚ ਦਿੱਤੇ ਗਏ ਫੈਸਲੇ ਦੀ ਪਾਲਣਾ ਕਰਦਿਆਂ ਇਹ ਮੁੜ-ਗਠਿਤ ਸੂਚੀਆਂ ਤਿਆਰ ਕੀਤੀਆਂ ਗਈਆਂ ਹਨ।
ਨਵੀਂ ਸੂਚੀ ਵਿੱਚ ਸ਼ਾਮਲ ਹੋਏ ਯੋਗ ਉਮੀਦਵਾਰਾਂ ਨੂੰ 5 ਅਪ੍ਰੈਲ, 2025 ਨੂੰ ਦੁਪਹਿਰ 12:00 ਵਜੇ ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ (ਸੈਕੰਡਰੀ) ਪੰਜਾਬ, ਫੇਜ਼-8, ਐਸ.ਏ.ਐਸ ਨਗਰ ਵਿਖੇ ਨਿਯੁਕਤੀ ਪੱਤਰ ਲੈਣ ਲਈ ਬੁਲਾਇਆ ਗਿਆ ਹੈ। ਇਹ ਨਿਯੁਕਤੀ ਪੱਤਰ ਵਿਸ਼ਾ ਗਣਿਤ, ਸਾਇੰਸ, ਅੰਗਰੇਜ਼ੀ ਅਤੇ ਹਿੰਦੀ ਲਈ ਯੋਗ ਪਾਏ ਗਏ ਨਵੇਂ ਉਮੀਦਵਾਰਾਂ ਨੂੰ ਦਿੱਤੇ ਜਾਣਗੇ।
ਨੋਟਿਸ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਜਿਹੜੇ ਉਮੀਦਵਾਰ ਪੁਰਾਣੀ ਸੂਚੀ ਅਨੁਸਾਰ ਪਹਿਲਾਂ ਹੀ ਸਕੂਲਾਂ ਵਿੱਚ ਜੁਆਇਨ ਕਰ ਚੁੱਕੇ ਹਨ ਅਤੇ ਮੁੜ-ਗਠਿਤ ਸੂਚੀ ਵਿੱਚ ਵੀ ਯੋਗ ਪਾਏ ਗਏ ਹਨ, ਉਹਨਾਂ ਨੂੰ ਛੱਡ ਕੇ ਬਾਕੀ ਨਵੇਂ ਸ਼ਾਮਿਲ ਹੋਏ ਉਮੀਦਵਾਰਾਂ ਨੂੰ ਹੀ ਨਿਯੁਕਤੀ ਪੱਤਰ ਦਿੱਤੇ ਜਾਣਗੇ।
ਵਿਭਾਗ ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਉਮੀਦਵਾਰ 5 ਅਪ੍ਰੈਲ, 2025 ਨੂੰ ਦੁਪਹਿਰ 12:00 ਵਜੇ ਤੱਕ ਨਿਯੁਕਤੀ ਪੱਤਰ ਪ੍ਰਾਪਤ ਨਹੀਂ ਕਰਦਾ ਹੈ, ਤਾਂ ਉਸਦੀ ਨਿਯੁਕਤੀ ਲਈ ਦਾਅਵੇਦਾਰੀ ਰੱਦ ਕਰ ਦਿੱਤੀ ਜਾਵੇਗੀ।
ਮੁੜ-ਗਠਿਤ ਸੂਚੀ ਅਨੁਸਾਰ ਚੁਣੇ ਗਏ ਯੋਗ ਉਮੀਦਵਾਰਾਂ ਨੂੰ ਹੇਠ ਲਿਖੇ ਦਸਤਾਵੇਜ਼ ਨਾਲ ਲੈ ਕੇ ਆਉਣ ਲਈ ਕਿਹਾ ਗਿਆ ਹੈ:
* ਅਪਲਾਈ ਕਰਨ ਦਾ ਸਬੂਤ
* ਪਹਿਚਾਣ ਸਬੰਧੀ ਸਬੂਤ (ਆਧਾਰ ਕਾਰਡ/ਵੋਟਰ ਕਾਰਡ)
* ਸਵੈ-ਘੋਸ਼ਣਾ (ਨੱਥੀ ਪ੍ਰੋਫਾਰਮੇ ਅਨੁਸਾਰ)