PSEB 8TH DATESHEET MARCH 2024: 8 ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 7 ਮਾਰਚ ਤੋਂ, ਡੇਟ ਸੀਟ ਜਾਰੀ
ਪੰਜਾਬ ਸਕੂਲ ਸਿੱਖਿਆ ਬੋਰਡ
ਅੱਠਵੀਂ ਸ਼੍ਰੇਣੀ ਪਰੀਖਿਆ ਮਾਰਚ 2024 ਡੇਟ-ਸ਼ੀਟ (ਲਿਖਤੀ) :
- ਅੱਠਵੀਂ ਸ੍ਰੇਣੀ ਮਾਰਚ 2024 ਦੀ ਸਲਾਨਾ ਪਰੀਖਿਆ ਸਵੇਰ ਦੇ ਸੈਸ਼ਨ ਵਿੱਚ ਹੋਵੇਗੀ। • ਪਰੀਖਿਆ ਸਵੇਰੇ 11:00 ਵਜੇ ਤੋਂ ਸ਼ੁਰੂ ਹੋਵੇਗੀ। ਪਰੀਖਿਆ ਲਈ ਸਮਾਂ 3 ਘੰਟੇ ਦਾ ਹੋਵੇਗਾ ਪਰੀਖਿਆਰਥੀਆਂ ਨੂੰ ਪ੍ਰਸ਼ਨ-ਪੱਤਰ ਪੜ੍ਹਨ ਲਈ 15 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਂਦਾ ਹੈ।
- ਵਿਲੱਖਣ ਸਮਰੱਥਾ ਵਾਲ਼ੇ ਪਰੀਖਿਆਰਥੀਆਂ ਦੀ ਪਰੀਖਿਆ ਸਕੂਲ-ਪੱਧਰ,ਤੇ ਲਈ ਜਾਵੇਗੀ।
- ਕਟਾਈ ਅਤੇ ਸਲਾਈ (814) ਨੀਡਲ ਵਰਕ (820) ਵਿਸ਼ੇ ਕੇਵਲ ਪ੍ਰਯੋਗੀ ਵਿਸ਼ੇ ਹਨ, ਇਹਨਾਂ ਵਿਸ਼ਿਆਂ ਦੀ ਲਿਖਤੀ ਪਰੀਖਿਆ ਨਹੀਂ ਹੋਵੇਗੀ।
- ਪਰੀਖਿਆ ਕੇਂਦਰ ਦੀ ਹੱਦ ਵਿੱਚ ਮੋਬਾਈਲ ਫ਼ੋਨ ਕੋਲ਼ ਰੱਖਣ ਅਤੇ ਵਰਤੋਂ ਕਰਨ ਦੀ ਮਨਾਹੀ ਹੈ
ਵਿਦਿਆਰਥੀ ਦੀ ਸਹੁਲਤ ਲਈ ਵਾਟਸ ਅਪ ਗਰੁੱਪ ਸ਼ੁਰੂ ਕੀਤਾ ਹੈ, ਪਾਓ ਹਰੇਕ ਅਪਡੇਟ ਮੋਬਾਈਲ ਫੋਨ ਤੇ, ਜੁਆਇੰਨ ਕਰਨ ਲਈ ਲਿੰਕ ਇਥੇ ਕਲਿੱਕ ਕਰੋ
ਮਿਤੀ / ਦਿਨ | ਸਮਾਂ | ਵਿਸ਼ਾ ਕੋਡ | ਵਿਸ਼ੇ ਦਾ ਨਾਮ |
---|---|---|---|
07-03-2024 ਵੀਰਵਾਰ | 11:00 ਤੋਂ 2:15 ਤੱਕ | 810 | ਸਮਾਜਿਕ ਵਿਗਿਆਨ |
11-03-2024 ਸੋਮਵਾਰ | 11:00 ਤੋਂ 2:15 ਤੱਕ | 808 | ਗਣਿਤ |
12-03-2024 ਮੰਗਲਵਾਰ | 11:00 ਤੋਂ 2:15 ਤੱਕ | 801,803,805 | ਪੰਜਾਬੀ ( ਪਹਿਲੀ ਭਾਸ਼ਾ ) ਹਿੰਦੀ ( ਪਹਿਲੀ ਭਾਸ਼ਾ ) ਉਰਦੂ ( ਪਹਿਲੀ ਭਾਸ਼ਾ ) |
16-03-2024 ਸ਼ਨਿਚਰਵਾਰ | 11:00 ਤੋਂ 2:15 ਤੱਕ | 807 ( PBJOBSOFTODAY) | ਅੰਗਰੇਜ਼ੀ |
18-03-2024 ਸੋਮਵਾਰ | 11:00 ਤੋਂ 2:15 ਤੱਕ | 802,804,806 | ਪੰਜਾਬੀ (ਦੂਜੀ ਭਾਸ਼ਾ ) ਹਿੰਦੀ (ਦੂਜੀ ਭਾਸ਼ਾ ) ਉਰਦੂ ( ਦੂਜੀ ਭਾਸ਼ਾ ) |
20-03-2024 ਵੁੱਧਵਾਰ | 11:00 ਤੋਂ 2:15 ਤੱਕ | 811 | ਕੰਪਿਊਟਰ ਸਾਇੰਸ |
21-03-2024 ਵੀਰਵਾਰ | 11:00 ਤੋਂ 2:15 ਤੱਕ | 812 | ਸਿਹਤ ਅਤੇ ਸਰੀਰਕ ਸਿੱਖਿਆ |
27-03-2024 ਵੁੱਧਵਾਰ | 11:00 ਤੋਂ 2:15 ਤੱਕ | 813, 815-819, 821-824, | ਚੋਣਵੇ ਵਿਸ਼ੇ |
PSEB 8TH PRACTICAL DATESHEET 2024 ਪ੍ਰਯੋਗੀ ਪਰੀਖਿਆ ਸੰਬੰਧੀ ਹਦਾਇਤਾਂ-
- ਪ੍ਰਯੋਗੀ ਪਰੀਖਿਆ ਮਿਤੀ 28-03-2024 (ਵੀਰਵਾਰ) ਤੋਂ 03-04-2024 (ਬੁੱਧਵਾਰ) ਤੱਕ ਸਕੂਲ-ਪੱਧਰ,ਤੇ ਪਰੀਖਿਆਰਥੀਆਂ ਦੀ ਸੁਵਿਧਾ ਅਨੁਸਾਰ ਕਰਵਾਈ ਜਾਵੇਗੀ।
- ਪ੍ਰਯੋਗੀ ਪਰੀਖਿਆ ਦੇ ਰਹੇ ਪਰੀਖਿਆਰਥੀਆਂ ਦੀ ਵੰਡ ਇਸ ਤਰ੍ਹਾਂ ਕੀਤੀ ਜਾਵੇ ਕਿ ਕਿਸੇ ਵੀ ਪਰੀਖਿਆਰਥੀ ਦੇ ਪ੍ਰਯੋਗੀ ਵਿਸ਼ੇ ਆਪਸ ਵਿੱਚ ਕਲੇਸ਼ (Clash) ਨਾ ਹੋਵੇ ।
- ਕੇਂਦਰ ਸੁਪਰਡੰਟ ਵੱਲੋਂ ਪ੍ਰਯੋਗੀ ਪਰੀਖਿਆ ਦੇਣ ਲਈ ਸਾਰੇ ਪਰੀਖਿਆਰਥੀਆਂ ਨੂੰ ਪ੍ਰਯੋਗੀ ਪਰੀਖਿਆ ਦੀਆਂ ਮਿਤੀਆਂ ਨੋਟ ਕਰਵਾ ਦਿੱਤੀਆਂ ਜਾਣ।
- ਬੋਰਡ ਦਫ਼ਤਰ ਵੱਲੋਂ ਕਿਸੇ ਵੀ ਪ੍ਰਯੋਗੀ ਵਿਸ਼ੇ ਦੇ ਪ੍ਰਸ਼ਨ-ਪੱਤਰ ਨਹੀਂ ਭੇਜੇ ਜਾ ਰਹੇ। ਪ੍ਰਯੋਗੀ ਪਰੀਖਿਆ ਸੰਬੰਧਿਤ ਸਕੂਲ-ਪੱਧਰ ਤੇ ਸੰਬੰਧਿਤ ਵਿਸ਼ੇ ਦੇ ਅਧਿਆਪਕ ਵੱਲੋਂ ਪ੍ਰਯੋਗੀ ਪ੍ਰਸ਼ਨ-ਪੱਤਰ ਸੈੱਟ ਕਰਕੇ ਕਰਵਾਈ ਜਾਵੇਗੀ।
- ਪ੍ਰਯੋਗੀ ਵਿਸ਼ਿਆਂ ਦੀਆਂ ਉੱਤਰ-ਪੱਤਰੀਆਂ ਸਕੂਲ ਮੁੱਖੀ ਆਪਣੇ ਅਧਿਕਾਰ ਖੇਤਰ ਅਧੀਨ ਰੱਖਣਗੇ, ਤਾਂ ਜੋ ਲੋੜ ਪੈਣ ਤੇ ਪਰੀਖਿਆਰਥੀਆਂ ਨੂੰ ਦਿੱਤੇ ਗਏ ਅੰਕਾਂ ਦੀ ਕਿਸੇ ਸਮੇਂ ਪੜਤਾਲ ਕੀਤੀ ਜਾ ਸਕੇ।
- ਪ੍ਰਯੋਗੀ ਪਰੀਖਿਆਵਾਂ ਸ਼ੁਰੂ ਹੋਣ ਦੀ ਮਿਤੀ ਤੋਂ ਤਿੰਨ ਦਿਨਾਂ ਦੇ ਅੰਦਰ-ਅੰਦਰ ਪ੍ਰਯੋਗੀ ਵਿਸ਼ੇ ਦੀ ਪਰੀਖਿਆ ਦੇ ਅੰਕ ਐਪ(app) ਰਾਹੀਂ ਬੋਰਡ ਦਫ਼ਤਰ ਨੂੰ ਭੇਜੇ ਜਾਣਗੇ।