Monday, 27 June 2022

ਜਨਤਕ ਸਿੱਖਿਆ ਅਤੇ ਮੁਲਾਜ਼ਮ ਹਿੱਤਾਂ ਅਨੁਸਾਰ 'ਆਪ' ਸਰਕਾਰ ਦਾ ਪਲੇਠਾ ਬਜ਼ਟ ਨਿਰਾਸ਼ਾਜਨਕ: ਡੀ.ਟੀ.ਐਫ.

 ਜਨਤਕ ਸਿੱਖਿਆ ਅਤੇ ਮੁਲਾਜ਼ਮ ਹਿੱਤਾਂ ਅਨੁਸਾਰ 'ਆਪ' ਸਰਕਾਰ ਦਾ ਪਲੇਠਾ ਬਜ਼ਟ ਨਿਰਾਸ਼ਾਜਨਕ: ਡੀ.ਟੀ.ਐਫ.


ਖਾਲੀ ਅਸਾਮੀਆਂ ਭਰਨ ਅਤੇ ਸਿੱਖਿਆ ਦੇ ਬੁਨਿਆਦੀ ਢਾਂਚੇ ਲਈ ਰਾਖਵਾਂ ਬਜ਼ਟ ਨਾਕਾਫ਼ੀ: ਡੀ.ਟੀ.ਐਫ.


ਮੁਫਤ ਤੇ ਮਿਆਰੀ ਸਿੱਖਿਆ ਦੇਣ ਦੀ ਥਾਂ 'ਆਪ' ਨੇ ਬਜ਼ਟ ਰਾਹੀਂ ਦਿੱਤਾ ਨਿੱਜੀਕਰਨ ਵਧਾਉਣ ਦਾ ਸੰਕੇਤ: ਡੀ.ਟੀ.ਐਫ.


ਪੁਰਾਣੀ ਪੈਨਸ਼ਨ ਅਤੇ ਮੁਲਾਜ਼ਮਾਂ ਦੇ ਕੱਟੇ ਹੋਏ ਭੱਤੇ ਬਹਾਲ ਕਰਨ ਸਬੰਧੀ 'ਆਪ' ਸਰਕਾਰ ਨੇ ਬਜ਼ਟ ਵਿੱਚ ਧਾਰੀ ਚੁੱਪੀ
27 ਜੂਨ ( ): ਚੰਡੀਗੜ੍ਹ

   'ਆਪ' ਸਰਕਾਰ ਵਲੋਂ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੇ ਪਲੇਠੇ ਬਜਟ ਨੂੰ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਪੰਜਾਬ ਨੇ ਜਨਤਕ ਸਿੱਖਿਆ ਅਤੇ ਸਰਕਾਰੀ ਮੁਲਾਜ਼ਮਾਂ ਦੇ ਹਿੱਤਾਂ ਅਨੁਸਾਰ ਨਿਰਾਸ਼ਾਜਨਕ ਬਜ਼ਟ ਕਰਾਰ ਦਿੱਤਾ ਹੈ। ਇਸ ਤੋਂ ਇਲਾਵਾ ਸਕੂਲਾਂ ਵਿੱਚ 40 ਹਜ਼ਾਰ ਤੋਂ ਵਧੇਰੇ ਖਾਲੀ ਅਸਾਮੀਆਂ ਨੂੰ ਫੌਰੀ ਭਰਨ ਤੇ ਨਵੀਆਂ ਪੋਸਟਾਂ ਨਿਰਮਿਤ ਕਰਨ ਅਤੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਪੱਖੋਂ ਸਿੱਖਿਆ ਲਈ ਬਜ਼ਟ ਵਿੱਚ 16.27 ਫੀਸਦੀ ਅਨੁਮਾਨਿਤ ਵਾਧੇ ਨੂੰ ਪੂਰੀ ਤਰ੍ਹਾਂ ਨਾਕਾਫੀ ਦੱਸਿਆ ਹੈ। ਪੁਰਾਣੀ ਪੈਨਸ਼ਨ ਦੀ ਬਹਾਲੀ, ਮੁਲਾਜ਼ਮਾਂ ਦੇ ਕੱਟੇ ਹੋਏ ਭੱਤੇ ਬਹਾਲ ਕਰਨ ਅਤੇ ਕੰਪਿਊਟਰ ਅਧਿਆਪਕਾਂ ਦੀ ਵਿਭਾਗੀ ਸ਼ਿਫਟਿੰਗ ਸਬੰਧੀ ਬਜ਼ਟ ਵਿੱਚ ਧਾਰੀ ਚੁੱਪੀ ਦੀ ਨਿਖੇਧੀ ਵੀ ਕੀਤੀ ਹੈ।


ਇਸ ਸੰਬੰਧੀ ਵਧੇਰੇ ਗੱਲਬਾਤ ਕਰਦਿਆਂ ਡੀ.ਟੀ.ਐਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਨੇ ਦੱਸਿਆ ਕਿ 'ਆਪ' ਸਰਕਾਰ ਵੱਲੋਂ ਬਜ਼ਟ ਵਿੱਚ ਮੁਫ਼ਤ ਅਤੇ ਮਿਆਰੀ ਸਿੱਖਿਆ ਦੇਣ ਵੱਲ ਕਦਮ ਪੁੱਟਣ ਦੀ ਥਾਂ 'ਕਫਾਇਤੀ ਸਿੱਖਿਆ' ਦੀ ਅ‍ਾੜ ਵਿਚ ਸਿੱਖਿਆ ਦੇ ਨਿੱਜੀਕਰਨ ਅਤੇ ਕਾਰਪੋਰੇਟੀਕਰਨ ਨੂੰ ਵਧਾਉਣ ਦੇ ਸੰਕੇਤ ਦਿੱਤੇ ਹਨ। ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਸਿਖਲਾਈ ਦੇਣ ਵਾਲੀਆਂ ਮੌਜੂਦਾ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾਵਾਂ ਨੂੰ ਮਜਬੂਤ ਕਰਨ ਅਤੇ ਪਿਛਲੇ ਸਮੇਂ ਬੰਦ ਕੀਤੇ ਇਨ ਸਰਵਿਸ ਟ੍ਰੇਨਿੰਗ ਸੈਂਟਰਾਂ ਨੂੰ ਮੁੜ ਚਾਲੂ ਕਰਨ ਦਾ ਫ਼ੈਸਲਾ ਕਰਨ ਦੀ ਥਾਂ, ਸੂਬੇ ਤੋਂ ਬਾਹਰਲੀਆਂ ਏਜੰਸੀਆਂ ਨੂੰ ਅਧਿਆਪਕਾਂ ਦੀ ਸਿਖਲਾਈ ਦਾ ਕੰਮ ਸੌਂਪਣ ਦਾ ਜਿਕਰ ਕਰਨਾ ਨਿਖੇਧੀਯੋਗ ਹੈ। ਸਕੂਲ ਆਫ ਐਮੀਨੈਂਸ ਸਕੀਮ ਦੇ ਨਾਂ ਹੇਠ ਪੰਜਾਬ ਦੇ 19 ਹਜ਼ਾਰ ਦੇ ਕਰੀਬ ਸਕੂਲਾਂ ਵਿੱਚੋਂ 100 ਸਕੂਲਾਂ (ਮਹਿਜ 0.5 ਫੀਸਦੀ) ਦੀ ਚੋਣ ਕਰਦਿਆਂ ਹਰ ਪ੍ਰਕਾਰ ਦੀ ਸਹੂਲਤ ਦੇਣ ਦਾ ਦਾਅਵਾ, ਸਮੁੱਚੇ ਸਕੂਲਾਂ ਦੇ ਸਿੱਖਿਆ ਪ੍ਰਬੰਧ ਨੂੰ ਮਜਬੂਤ ਅਤੇ ਮਿਆਰੀ ਕਰਨ ਦੇ ਚੌਣਾਵੀ ਐਲਾਨਾਂ ਤੋਂ ਧੁਰ ਉਲਟ ਹੈ। ਇਸ ਸਕੀਮ ਰਾਹੀਂ ਮੋਦੀ ਸਰਕਾਰ ਦੀ ਨਿੱਜੀਕਰਨ ਪੱਖੀ ਨਵੀਂ ਸਿੱਖਿਆ ਨੀਤੀ-2020 ਅਨੁਸਾਰ ਕੰਪਲੈਕਸ ਸਕੂਲ ਏਜੰਡੇ ਲਾਗੂ ਕਰਨ ਅਤੇ ਪ੍ਰਾਇਮਰੀ ਤੇ ਸੈਕੰਡਰੀ ਡਾਇਰੈਕਟੋਰੇਟਾਂ ਦੀ ਵੱਖਰੀ ਹੋਂਦ ਨੂੰ ਖਤਮ ਕਰਨ ਦੀ ਮਨਸ਼ਾ ਜਾਹਰ ਹੁੰਦੀ ਹੈ। ਇਸ ਤੋਂ ਇਲਾਵਾ 500 ਸਕੂਲਾਂ ਵਿੱਚ ਵਰਚੁਅਲ ਕਲਾਸਰੂਮ ਬਨਾਉਣ ਦੀ ਸਕੀਮ, ਡਿਜੀਟਲ ਉਪਕਰਨਾਂ ਨੂੰ ਸਹਾਇਕ ਸਿੱਖਿਆ ਸਮੱਗਰੀ ਵਜੋਂ ਵਰਤਣ ਦੀ ਥਾਂ, ਪੱਖਪਾਤੀ ਤੇ ਨਿੱਜੀਕਰਨ ਪੱਖੀ ਆਨਲਾਈਨ ਸਿੱਖਿਆ ਨੂੰ ਜਮਾਤ ਸਿੱਖਿਆ ਦਾ ਬਦਲ ਬਨਾਉਣ ਦੀ ਕਾਰਪੋਰੇਟ ਪੱਖੀ ਨੀਤੀ ਦਾ ਹੀ ਹਿੱਸਾ ਹੈ।  


ਡੀ.ਟੀ.ਐਫ. ਦੇ ਸੂਬਾ ਜਨਰਲ ਸਕੱਤਰ ਮੁਕੇਸ਼ ਕੁਮਾਰ ਨੇ ਦੱਸਿਆ ਕਿ 1 ਜਨਵਰੀ 2004 ਤੋਂ ਬਾਅਦ ਭਰਤੀ ਹੋਏ ਪੰਜਾਬ ਦੇ ਲੱਖਾਂ ਮੁਲਾਜ਼ਮਾਂ 'ਤੇ ਬਾਜ਼ਾਰੂ ਜੋਖਮਾਂ ਨਾਲ ਜੁੜੀ ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਜੀ.ਪੀ.ਐੱਫ. ਆਧਾਰਿਤ ਪੁਰਾਣੀ ਪੈਨਸ਼ਨ ਬਹਾਲ ਕਰਨ, ਇੱਕ ਲੱਖ ਤੋਂ ਵਧੇਰੇ ਗਿਣਤੀ ਦੇ ਸਮੂਹ ਕੱਚੇ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਪੱਕੇ ਕਰਨ, ਪੇਂਡੂ ਭੱਤਾ, ਬਾਰਡਰ ਏਰੀਆ ਭੱਤਾ ਤੇ ਹੈਂਡੀਕੈਪਡ ਸਫਰੀ ਭੱਤੇ ਸਮੇਤ ਮੁਲਾਜ਼ਮਾਂ ਦੇ ਕੱਟੇ ਗਏ ਸਾਰੇ ਭੱਤੇ ਬਹਾਲ ਕਰਨ, ਮੁੱਢਲੀ ਤਨਖ਼ਾਹ ਦੀ ਥਾਂ ਪੰਜਾਬ ਦੇ ਪੂਰੇ ਤਨਖਾਹ ਸਕੇਲਾਂ ਅਨੁਸਾਰ ਨਵੀਂਆਂ ਭਰਤੀਆਂ ਕਰਨ ਅਤੇ ਛੇਵੇਂ ਪੰਜਾਬ ਤਨਖ਼ਾਹ ਕਮਿਸ਼ਨ ਨੂੰ ਸੋਧ ਕੇ ਲਾਗੂ ਕਰਨ ਸਬੰਧੀ ਬਜ਼ਟ ਵਿੱਚ ਕੋਈ ਜਿਕਰ ਤੱਕ ਨਾ ਹੋਣ ਕਾਰਨ ਮੁਲਾਜ਼ਮ ਵਰਗ ਵਿੱਚ 'ਆਪ' ਸਰਕਾਰ ਖ਼ਿਲਾਫ਼ ਸਖ਼ਤ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿੱਤ ਮੰਤਰੀ ਵਲੋਂ ਬਜ਼ਟ ਵਿੱਚ ਸਕੂਲਾਂ ਨੂੰ ਬੱਚਿਆਂ ਲਈ ਸੁਰੱਖਿਅਤ ਬਣਾਉਣ ਅਤੇ ਚੋਰੀਆਂ ਰੋਕਣ ਦੇ ਕੀਤੇ ਜਿਕਰ ਦੌਰਾਨ, 80 ਫੀਸਦੀ ਸਰਕਾਰੀ ਸਕੂਲਾਂ ਵਿੱਚ ਚੌਕੀਦਾਰ, ਸੇਵਾਦਾਰ ਆਦਿ ਮੌਜੂਦ ਨਾ ਹੋਣ ਅਤੇ ਸਰਕਾਰੀ ਸਕੂਲਾਂ ਵਿੱਚ ਇਨ੍ਹਾਂ ਅਸਾਮੀਆਂ ਲਈ ਲਾਜ਼ਮੀ ਭਰਤੀ ਕਰਨ ਵੱਲ ਕੋਈ ਚਿੰਤਾ ਨਹੀਂ ਜਾਹਿਰ ਕੀਤੀ ਗਈ। ਪ੍ਰੀ ਪ੍ਰਾਇਮਰੀ ਤੋਂ ਅੱਠਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਨੂੰ ਬਿਨਾਂ ਭੇਦਭਾਵ ਮੁਫ਼ਤ ਵਰਦੀ ਸਕੀਮ ਦੇ ਦਾਇਰੇ ਵਿੱਚ ਲੈਣਾ ਜ਼ਰੂਰ ਚੰਗਾ ਕਦਮ ਹੈ, ਪ੍ਰੰਤੂ ਪ੍ਰਤੀ ਵਿਦਿਆਰਥੀ 600 ਰੁਪਏ ਦੀ ਨਿਗੂਣੀ ਰਾਸ਼ੀ ਵਿੱਚ ਲੋੜੀਂਦਾ ਵਾਧਾ ਨਾ ਕਰਨਾ ਗ਼ੈਰਵਾਜਬ ਹੈ। ਇਸ ਤੋਂ ਇਲਾਵਾ ਮਿਡ ਡੇਅ ਮੀਲ ਸਕੀਮ ਤਹਿਤ ਪ੍ਰੀ ਪ੍ਰਾਇਮਰੀ ਦੇ ਵਿਦਿਆਰਥੀਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਅਤੇ ਨਾ ਹੀ ਮਿਡ ਡੇ ਮੀਲ ਕੁੱਕ ਵਰਕਰਾਂ ਉੱਪਰ ਘੱਟੋ ਘੱਟ ਉਜਰਤਾਂ ਕਾਨੂੰਨ ਤਹਿਤ ਤਨਖਾਹ ਵਾਧਾ ਕਰਨ ਦੀ ਕੋਈ ਸਿਫ਼ਾਰਸ਼ ਕੀਤੀ ਗਈ ਹੈ।


OLD PENSION SCHEME: ਆਪ ਸਰਕਾਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਨਾਲ ਨਾਲ ਕੀਤੇ ਹੋਏ ਵਾਅਦੇ ਤੋਂ ਭੱਜੀ

 

*ਵਿਧਾਨ ਸਭਾ ਵਿਚ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਆਪ ਸਰਕਾਰ ਨੇ ਕੀਤਾ ਪ੍ਰਸਤਾਵ ਰੱਦ*

*ਆਪ ਸਰਕਾਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਨਾਲ  ਨਾਲ ਕੀਤੇ ਹੋਏ ਵਾਅਦੇ ਤੋਂ ਭੱਜੀ*

*ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਵਿੱਚ ਵੀ ਪਿਛਲੀ ਸਰਕਾਰ ਵੱਲੋਂ ਬੰਦ ਕੀਤੇ ਭੱਤਿਆਂ ਦੀ ਵੀ ਸਰਕਾਰ ਨੇ ਕੋਈ ਸਾਰ ਨਹੀਂ ਲਈ*
ਪਟਿਆਲਾ /ਦੇਵੀਗੜ੍ਹ 27 ਜੂਨ  (     ) 

 ਵਿਧਾਨ ਸਭਾ ਵਿਚ ਪੁਰਾਣੀ ਪੈਨਸ਼ਨ ਬਹਾਲੀ ਸਬੰਧੀ ਪ੍ਰਸਤਾਵ ਨੂੰ ਰੱਦ ਕਰਨ ਨਾਲ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਬਹੁਤ ਦੁੱਖ ਪਹੁੰਚਿਆ ਹੈ ਇਹ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਕਨਵੀਨਰ ਹਿੰਮਤ ਸਿੰਘ ,ਜਨਰਲ ਸਕੱਤਰ ਹਰਪ੍ਰੀਤ ਉੱਪਲ ,ਸਰਪ੍ਰਸਤ ਪਰਮਜੀਤ ਸਿੰਘ ਪਟਿਆਲਾ, ਜਸਵਿੰਦਰ ਸਮਾਣਾ , ਸ਼ਿਵਪ੍ਰੀਤ ਸਿੰਘ ਪਟਿਆਲਾ ਨੇ ਦੱਸਿਆ ਕਿ ਸਰਕਾਰ ਦੀ ਵਾਅਦਾਖ਼ਿਲਾਫੀ ਵਿਰੁੱਧ ਨਿੰਦਾ ਮਤਾ ਪਾਸ ਕੀਤਾ ਗਿਆ । ਮੀਟਿੰਗ ਦੌਰਾਨ ਹਾਕਮ ਸਿੰਘ ਖਨੌਡ਼ਾ, ਨਿਰਭੈ ਸਿੰਘ ਘਨੌਰ ,ਹਰਦੀਪ ਸਿੰਘ ਮੰਜਾਲ ਕਲਾਂ, ਕਰਮਜੀਤ ਸਿੰਘ ਦੇਵੀਨਗਰ ਭੀਮ ਸਿੰਘ ਸਮਾਣਾ, ਜੁੱਗ ਪਰਗਟ ਸਿੰਘ ਸਮਾਣਾ ਨੇ ਦੁੱਖ ਪ੍ਰਗਟ ਕੀਤਾ ਕਿ 92 ਮੰਤਰੀਆਂ , ਮੁੱਖ ਮੰਤਰੀ ਆਦਿ ਸਭ ਨੂੰ ਵਿਸ਼ੇਸ਼ ਮੰਗ ਪੱਤਰ ਦਿੱਤੇ ਗਏ ਸਨ ਸੱਤਾ ਚ ਆਉਣ ਸਮੇਂ ਮੁੱਖ ਮੰਤਰੀ ਨੇ ਪੁਰਾਣੀ ਪੈਨਸ਼ਨ ਬਹਾਲੀ ਸਬੰਧੀ ਪੱਕਾ ਭਰੋਸਾ ਦਿੱਤਾ ਸੀ ਕਿ ਸਰਕਾਰ ਬਣਦੇ ਸਾਰ ਹੀ ਤੁਹਾਡੀ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਜਾਵੇਗੀ ਪਰ ਸੱਤਾ ਚ ਆਉਣ ਤੋਂ ਬਾਅਦ ਸਰਕਾਰ ਦੀ ਅੰਦਰਲੀ ਮਨਸ਼ਾ ਅੱਜ ਸਾਹਮਣੇ ਆ ਗਈ ਹੈ । ਸਰਕਾਰ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਤੋਂ ਭੱਜਦੀ ਨਜ਼ਰ ਆ ਰਹੀ ਹੈ ਪੁਰਾਣੀ ਪੈਨਸ਼ਨ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੀ ਕਾਂਗਰਸ ਸਰਕਾਰ ਵੱਲੋਂ ਬੰਦ ਕੀਤੇ ਗਏ ਭੱਤਿਆਂ ਨੂੰ ਬਹਾਲ ਕਰਨ ਦਾ ਪੂਰਾ ਭਰੋਸਾ ਦਿੱਤਾ ਸੀ ਜਿਸ ਵਿੱਚ ਮਹਿੰਗਾਈ ਭੱਤਾ , ਪੇਂਡੂ ਭੱਤਾ , 4-9-14 ਏਸੀਪੀ ਹੋਰ ਬੰਦ ਕੀਤੇ   ਭੱਤਿਆਂ ਨੂੰ ਬਹਾਲ ਕਰਨ ਦੇ ਵੱਡੇ ਵਾਅਦੇ ਕੀਤੇ ਸੀ ਪਰ ਵਿਧਾਨ ਸਭਾ ਦੀ ਕਾਰਵਾਈ ਤੋਂ ਪਤਾ ਲੱਗ ਰਿਹਾ ਹੈ ਕਿ ਸਰਕਾਰ ਮੁਲਾਜ਼ਮਾਂ ਨਾਲ ਕੀਤੇ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕਰ ਰਹੀ । ਹਾਜ਼ਰ ਸਾਥੀਆਂ ਨੇ ਜਿਨ੍ਹਾਂ ਵਿੱਚ ਸੰਜੇ ਕੁਮਾਰ ਪਟਿਆਲਾ    ਹਰਵਿੰਦਰ ਸੰਧੂ ,ਗੁਰਪ੍ਰੀਤ ਪਟਿਆਲਾ, ਜਸਵੀਰ ਪਟਿਆਲਾ , ਗੁਰਪ੍ਰੀਤ ਸਿੱਧੂ , ਡਾ ਬਲਜਿੰਦਰ ਸਿੰਘ ਰਾਜਪੁਰਾ ,ਤਲਵਿੰਦਰ ਖਰੌੜ , ਪਰਮਿੰਦਰ ਸਿੰਘ ਰਾਠੀਆਂ , ਸਤੀਸ਼ ਵਿਦਰੋਹੀ , ਅਮਰੀਕ ਸਿੰਘ ਖੇੜੀ ਰਾਜਾ , ਸੰਜੀਵ ਕੁਮਾਰ ਬਾਂਗਡ਼ਾਂ ਹਰਜੀਤ ਸਿੰਘ ਪਟਿਆਲਾ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਪੰਜਾਬ ਸਰਕਾਰ ਦੇ ਖ਼ਿਲਾਫ਼ ਛੇਤੀ ਹੀ ਸੂਬਾ ਪੱਧਰੀ ਐਕਸ਼ਨ ਕਰ ਕੇ ਸਰਕਾਰ ਨਾਲ ਆਰ ਪਾਰ ਦੀ ਲੜਾਈ ਲੜੇਗੀ।

ONLINE TEACHER TRANSFER: ਸਿੱਖਿਆ ਵਿਭਾਗ ਨੇ ਬਦਲੀਆਂ ਲਈ ਡਾਟਾ ਕੀਤਾ ਅਨਲਾਕ, ਅਧਿਆਪਕਾਂ ਨੂੰ ਡਾਟੇ ਵਿੱਚ ਸੋਧ ਲਈ ਦਿੱਤਾ ਮੌਕਾ

 

ONLINE TEACHER TRANSFER: ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ ਲਈ ਡਾਟੇ ਵਿੱਚ ਸੋਧ ਲਈ ਡਾਟਾ ਅਨਲਾਕ ਕਰ ਦਿੱਤਾ ਹੈ। 

ਗੌਰਤਲਬ ਹੈ, ਡਾਟਾ ਮਿਸ ਮੈਚ ਹੋਣ ਕਾਰਨ ਬਹੁਤੇ ਅਧਿਆਪਕ ਬਦਲੀਆਂ ਅਯੋਗ ਕਰਾਰ ਦਿੱਤੇ ਗਏ ਸਨ। ਅਧਿਆਪਕ ਯੂਨੀਅਨਾਂ  ਵੱਲੋਂ ਇਸ ਸਬੰਧੀ ਮੰਗ ਕੀਤੀ ਗਈ ਸੀ, ਕਿ ਅਧਿਆਪਕਾਂ ਦੇ ਡਾਟਾ ਨੂੰ ਅਨਲਾਕ ਕੀਤਾ ਜਾਵੇ ਤਾਂ ਜੋ ਅਧਿਆਪਕ ਡਾਟੇ ਵਿੱਚ ਤਰੁਟੀਆਂ ਨੂੰ ਸਹੀ ਕਰ ਸਕਣ। ਅਧਿਆਪਕ ਆਪਣੀ ਈਪੰਜਾਬ ਲਾਗ ਇਨ ਆਈਡੀ ਤੇ ਡਾਟੇ ਵਿੱਚ ਸੋਧ ਕਰ ਸਕਦੇ ਹਨ। 


ਅਧਿਆਪਕ ਯੂਨੀਅਨ ਡੀਟੀਐਫ  ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਨੇ ਕਿਹਾ ਕਿ ਅਸੀਂ ਸਰਕਾਰ ਤੋਂ ਅਧਿਆਪਕਾਂ ਦੇ ਡਾਟੇ ਦੇ ਕੁਰੈਕਸਨ  ਸਬੰਧੀ ਮੰਗ ਕੀਤੀ ਸੀ, ਜਿਸ ਨੂੰ ਅੱਜ ਸਰਕਾਰ ਨੇ ਮਨ ਲਿਆ, ਅਤੇ ਅਧਿਆਪਕ ਹੁਣ ਆਪਣੇ ਡਾਟੇ ਵਿੱਚ ਸੋਧ ਕਰ ਸਕਣਗੇ।


PSEB. 12TH BOARD RESULT: ਸਿੱਖਿਆ ਬੋਰਡ ਨੇ ਨਤੀਜੇ ਸਬੰਧੀ ਪ੍ਰੈਸ ਨੋਟ ਜਾਰੀ

BIG BREAKING: 12ਵੀਂ ਜਮਾਤ ਦਾ ਨਤੀਜਾ ਉਡੀਕ ਰਹੇ ਵਿਦਿਆਰਥੀਆਂ ਨੂੰ ਫਿਰ ਮਾਯੂਸੀ, ਬੋਰਡ ਨੇ ਨਤੀਜਾ ਕੀਤਾ ਮੁਲਤਵੀ

   ਚੰਡੀਗੜ੍ਹ 27 ਜੂਨ ; 12ਵੀਂ ਜਮਾਤ ਦਾ ਨਤੀਜਾ ਉਡੀਕ ਰਹੇ ਵਿਦਿਆਰਥੀਆਂ ਨੂੰ ਫਿਰ ਮਾਯੂਸੀ, ਬੋਰਡ ਨੇ ਨਤੀਜਾ ਕੀਤਾ ਮੁਲਤਵੀ 


ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਸ਼੍ਰੇਣੀ ਦਾ ਅੱਜ 27 ਜੂਨ ਨੂੰ 3 ਵਜੇ ਘੋਸ਼ਿਤ ਹੋਣ ਵਾਲਾ ਨਤੀਜਾ  ਪ੍ਰਬੰਧਕੀ ਕਾਰਨਾਂ ਕਰਕੇ ਅੱਜ ਫਿਰ ਮੁਲਤਵੀ ਕਰ ਦਿਤਾ ਗਿਆ ਹੈ ।  ਵਿਦਿਆਰਥੀਆਂ  ਨੂੰ ਅੱਜ ਵੀ ਮਾਯੂਸੀ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਸਿੱਖਿਆ ਬੋਰਡ ਨੇ 24 ਜੂਨ ਨੂੰ ਬੋਰਡ ਦਾ ਨਤੀਜਾ ਐਲਾਨ ਕਰਨ ਦੀ ਘੋਸ਼ਣਾ ਕੀਤੀ ਸੀ। ਅੱਜ ਫਿਰ ਸਿੱਖਿਆ ਬੋਰਡ ਵੱਲੋਂ ਨਤੀਜੇ ਨੂੰ ਮੁਲਤਵੀ ਕਰਨ ਤੇ ਵਿਦਿਆਰਥੀਆਂ ਨੂੰ ਮਾਯੂਸੀ ਹਥ ਲੱਗੀ ਹੈ।


ਕਦੋਂ ਘੋਸ਼ਿਤ ਕੀਤਾ ਜਾਵੇਗਾ ਨਤੀਜਾ? 

12 ਵੀਂ ਦੇ ਨਤੀਜੇ ਸਬੰਧੀ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਇਹ ਨਤੀਜਾ ਜਲਦ ਜਾਰੀ ਹੋਵੇਗਾ। ਨਤੀਜੇ ਸਬੰਧੀ ਜਾਣਕਾਰੀ ਲਈ ਜੁਆਇੰਨ ਕਰੋ ਟੈਲੀਗਰਾਮ ਚੈਨਲ ਤੇ ਪਾਓ ਹਰੇਕ ਅਪਡੇਟ ਸਭ ਤੋਂ ਪਹਿਲਾਂ 👈

PTI RECRUITMENT PUNJAB:ਸਿੱਖਿਆ ਮੰਤਰੀ ਦਾ ਵੱਡਾ ਬਿਆਨ; ਜਲਦ ਭਰਤੀ ਕੀਤੇ ਜਾਣਗੇ 2000 ਪੀਟੀਆਈ ਅਧਿਆਪਕ

 ਚੰਡੀਗੜ੍ਹ 27 ਜੂਨ 

ਸਿੱਖਿਆ ਮੰਤਰੀ  ਦਾ ਵੱਡਾ ਬਿਆਨ; ਜਲਦ ਭਰਤੀ ਕੀਤੇ ਜਾਣਗੇ 2000 ਪੀਟੀਆਈ ਅਧਿਆਪਕ 
 - ਪੰਜਾਬ ਵਿਧਾਨ ਸਭਾ  ਵਿੱਚ ਅੱਜ ਸੈਸ਼ਨ ਦੇ ਤੀਜੇ ਦਿਨ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ, ਪੰਜਾਬ ਦੇ ਅੰਦਰ ਜਲਦ ਹੀ 2000 ਪੀਟੀਆਈ ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ।

 ਉਨ੍ਹਾਂ ਕਿਹਾ ਕਿ, ਸਾਡੀ ਸਰਕਾਰ ਪਹਿਲਾਂ ਹੀ ਅਧਿਆਪਕਾਂ ਦੀ ਭਰਤੀ ਕਰਨ ਦੇ ਲਈ ਬਚਨਬੱਧ ਹੈ ਅਤੇ ਛੇਤੀ ਹੀ ਨੋਟੀਫਿਕੇਸ਼ਨ ਜਾਰੀ ਕਰਕੇ 2000 ਪੀਟੀਆਈ ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ।

PUNJAB EDUCATION BUDGET 2022: ਆਧੁਨਿਕ ਡਿਜੀਟਲ ਕਲਾਸਰੂਮਾਂ ਦੀ ਸਥਾਪਨਾ,ਰੂਫ ਟਾਪ ਸੋਲਰ ਪੈਨਲ ਸਿਸਟਮ ਲਗਾਉਣਾ

 

ਸਰਕਾਰੀ ਸਕੂਲਾਂ ਵਿੱਚ ਆਧੁਨਿਕ ਡਿਜੀਟਲ ਕਲਾਸਰੂਮਾਂ ਦੀ ਸਥਾਪਨਾ: ਅਧਿਆਪਕਾਂ ਅਤੇ ਸਲਾਹਕਾਰਾਂ ਨੂੰ ਦੂਰ-ਦੁਰਾਡੇ ਦੇ ਸਥਾਨਾਂ 'ਤੇ ਰਹਿਣ ਵਾਲੇ ਵਿਦਿਆਰਥੀਆਂ ਨਾਲ ਜੁੜਨ ਅਤੇ ਵੱਖ-ਵੱਖ 13 ਵਰਚੁਅਲ ਸਿਖਲਾਈ ਸਾਧਨਾਂ ਦੀ ਵਰਤੋਂ ਕਰਨ ਵਿੱਚ ਮਦਦ ਕਰਨ ਲਈ, ਸਰਕਾਰ ਪਿੰਡਾਂ ਵਿੱਚ ਮਿਆਰੀ ਸਿੱਖਿਆ ਲਿਆਉਣ ਅਤੇ ਸਿਖਲਾਈ ਨੂੰ ਆਪਣੇ ਆਪ ਵਿੱਚ ਇੱਕ ਵਰਚੂਅਲ ਇੰਟਰਐਕਟਿਵ ਅਨੁਭਵ ਬਣਾਉਣ ਲਈ ਆੱਨਲਾਈਨ ਪਲੇਟਫਾਰਮਾਂ ਨਾਲ ਡਿਜੀਟਲ ਤੌਰ 'ਤੇ ਜੁੜੇ ਕਲਾਸਰੂਮ ਸਥਾਪਤ ਕਰਨ ਦੀ ਤਜਵੀਜ਼ ਰੱਖੀ ਹੈ। ਸਰਕਾਰ ਪੜਾਅ-1 ਵਿੱਚ 500 ਸਰਕਾਰੀ ਸਕੂਲਾਂ ਵਿੱਚ ਆਧੁਨਿਕ ਡਿਜੀਟਲ ਕਲਾਸਰੂਮ ਸਥਾਪਤ ਕਰਨ ਦੀ ਤਜਵੀਜ਼ ਰੱਖਦੀ ਹੈ। ਇਸ ਵਿੱਤੀ ਸਾਲ ਦੌਰਾਨ ਇਸ ਲਈ 40 ਕਰੋੜ ਰੁਪਏ ਦਾ ਬਜਟ ਰਾਖਵਾਂ ਕੀਤਾ ਗਿਆ ਹੈ। 

 ਸਰਕਾਰੀ ਸਕੂਲਾਂ ਵਿੱਚ ਰੂਫ ਟਾਪ ਸੋਲਰ ਪੈਨਲ ਸਿਸਟਮ ਲਗਾਉਣਾ: ਸੂਰਜੀ ਊਰਜਾ ਦਾ ਲਾਭ ਉਠਾਉਣ ਨਾਲ ਸਕੂਲਾਂ ਨੂੰ 25% ਤੱਕ ਕਾਰਬਨ ਫੁੱਟਪ੍ਰਿੰਟ ਘਟਾਉਣ ਅਤੇ ਉਨ੍ਹਾਂ ਦੀ ਊਰਜਾ ਮੰਗ ਦੇ 70% ਨੂੰ ਪੂਰਾ ਕਰਨ ਵਿੱਚ ਮਦਦ ਮਿਲ ਸਕਦੀ ਹੈ। 
PUNJAB EDUCATION BUDGET 2022: PPPP ਮੁੜ ਬਣਿਆ ਬਜਟ ਸਪੀਚ

 

ਵੱਖ-ਵੱਖ ਸਕੀਮਾਂ ਪ੍ਰੋਗਰਾਮਾਂ ਦੇ ਖੋਜ ਅਧਿਐਨਪ੍ਰੋਗਰਾਮ ਮੁਲਾਂਕਣ/ਪ੍ਰਭਾਵ ਵਿਸ਼ਲੇਸ਼ਣ ਕਰਨ ਲਈ ਵਿਸ਼ੇਸ਼ ਏਜੰਸੀਆਂ: 

ਸਰਕਾਰ ਨੇ ਸਿੱਖਿਆ ਖੇਤਰ ਵਿੱਚ ਵਰਤਮਾਨ ਵਿੱਚ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਜਿਵੇਂ ਕਿ ਤਬਾਦਲਾ ਨੀਤੀ; ਸਮਾਰਟ ਸਕੂਲ ਨੀਤੀ; ਪੜੋ ਪੰਜਾਬ ਪੜਾਓ ਪੰਜਾਬ, ਇੰਗਲਿਸ ਬਸਟਰ ਕਲੱਬ ਆਦਿ ਦੇ ਅਸਰ ਅਤੇ ਨਤੀਜਿਆਂ ਦੇ ਵਿਸ਼ਲੇਸ਼ਣ ਲਈ ਸੀ.ਆਰ.ਆਰ.ਆਈ.ਡੀ. ਆਈ.ਡੀ.ਸੀ. ਪੰਜਾਬ ਯੂਨੀਵਰਸਿਟੀ/ ਐਨ.ਸੀ.ਈ.ਆਰ.ਟੀ. ਐਨ.ਆਈ.ਈ.ਪੀ.ਏ. ਆਦਿ ਵਰਗੀਆਂ ਵਿਸ਼ੇਸ਼ ਏਜੰਸੀਆਂ/ਖੋਜ ਸੰਸਥਾਵਾਂ ਦੀਆਂ ਸੇਵਾਵਾਂ ਲੈਣ ਦਾ ਪ੍ਰਸਤਾਵ  ਹੈ। ਇਹ ਇਹਨਾਂ ਪ੍ਰੋਗਰਾਮਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਇੱਕ ਫੀਡਬੈਕ ਲਪ ਪ੍ਰਦਾਨ ਕਰੇਗਾ। 


 36 ਸਕੂਲਜ਼ ਆਫ਼ ਐਮੀਨੈਂਸ: ਸਾਡੀ ਸਰਕਾਰ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ, ਤਾਂ ਜੋ ਉਨ੍ਹਾਂ ਨੂੰ ਇਸ ਪ੍ਰਤੀਯੋਗਿਤਾ ਵਾਲੀ ਦੁਨੀਆਂ ਵਿੱਚ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕੀਤਾ ਜਾ ਸਕੇ। ਅਸੀਂ 100 ਮੌਜੂਦਾ ਸਕੂਲਾਂ ਦੀ ਸ਼ਨਾਖਤ ਕੀਤੀ ਹੈ ਜਿਨ੍ਹਾਂ ਨੂੰ "ਸਕੂਲਜ ਆਫ ਐਮੀਨੈਂਸ" ਵਜੋਂ ਅਪਗ੍ਰੇਡ ਕਰਨ ਦੀ ਤਜਵੀਜ ਹੈ। ਇਹ ਸਕੂਲ ਪ੍ਰੀ-ਪ੍ਰਾਇਮਰੀ ਤੋਂ 12ਵੀਂ ਤੱਕ ਦੇ ਸੰਯੁਕਤ ਸਕੂਲ ਹੋਣਗੇ ਅਤੇ ਉੱਤਮ ਬੁਨਿਆਦੀ ਢਾਂਚੇ ਜਿਵੇਂ ਕਿ ਡਿਜੀਟਲ ਕਲਾਸ ਰੂਮ, ਪੂਰੀ ਤਰ੍ਹਾਂ ਉਪਕਰਣਯੁਕਤ ਲੇਬਜ਼, ਵੋਕੇਸ਼ਨਲ ਸਿਖਲਾਈ ਸਹੂਲਤਾਂ ਅਤੇ ਸਿਖਲਾਈ ਪ੍ਰਾਪਤ ਸਟਾਫ਼ ਵਾਲੇ ਹੋਣਗੇ। ਵਿੱਤੀ ਸਾਲ 2022-23 ਲਈ ਇਸ ਮੰਤਵ ਲਈ 200 ਕਰੋੜ ਰੁਪਏ ਦਾ ਬਜਟ ਰਾਖਵਾਂ ਕੀਤਾ ਗਿਆ ਹੈ।


PUNJAB EDUCATION BUDGET 2022: ਅਧਿਆਪਕਾਂ/ਸਕੂਲ ਮੁਖੀਆ/ਵਿਦਿਅਕ ਪ੍ਰਬੰਧਕਾਂ ਲਈ ਸਕਿੱਲ ਅੱਪ-ਗਰੇਡੇਸ਼ਨ ਪ੍ਰੋਗਰਾਮ

 

ਅਧਿਆਪਕਾਂ/ਸਕੂਲ ਮੁਖੀਆ/ਵਿਦਿਅਕ ਪ੍ਰਬੰਧਕਾਂ ਲਈ ਸਕਿੱਲ ਅੱਪ-ਗਰੇਡੇਸ਼ਨ ਪ੍ਰੋਗਰਾਮ: 

"ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ, ਸਾਡੀ ਸਰਕਾਰ ਅਧਿਆਪਨ ਦੋ ਗੁਣਾਤਮਕ ਪਹਿਲੂਆਂ ਅਤੇ ਬਿਹਤਰ ਬਾਲ ਕੇਂਦਰਿਤ ਸਿਖਲਾਈ ਲੀਹਾਂ ਨੂੰ ਪ੍ਰਫੁੱਲਿਤ ਕਰਨ ਲਈ ਅਧਿਆਪਕਾਂ/ਮੁਖੀਆਂ/ਪ੍ਰਿੰਸੀਪਲਾਂ ਨੂੰ ਸਿਖਲਾਈ ਦੇਣ ਅਤੇ ਸਮਰੱਥਾ ਉਸਾਰੀ ਕਰਨ ਦਾ ਪ੍ਰਸਤਾਵ ਰੱਖਿਆ ਹੈ।  ਵਿੱਤੀ ਸਾਲ 2022-23 ਲਈ ਭਾਰਤ ਅਤੇ ਵਿਦੇਸ਼ਾਂ ਦੀਆਂ ਨਾਮਵਰ ਏਜੰਸੀਆਂ/ਸੰਸਥਾਵਾਂ ਦੁਆਰਾ ਸ਼ਾਰਟ-ਟਰਮ ਅਤੇ ਮੀਡੀਅਮ-ਗਰਮ ਦੀ ਸਿਖਲਾਈ ਦੇਣ ਲਈ 30 ਕਰੋੜ ਰੁਪਏ ਰਾਖਵੇਂ ਕੀਤੇ ਜਾਣ ਦੀ ਤਜਵੀਜ਼। ਰੱਖੀਂ ਹੈ। "   

ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਵਿੱਤੀ ਸੰਕਟ ਵਿੱਚੋਂ ਕੱਢਣ ਲਈ 200 ਕਰੋੜ ਦਾ ਬਜਟ ਰੱਖਿਆ ਗਿਆ ਹੈ।

ਫਿਰੋਜ਼ਪੁਰ ਅਤੇ ਮਲੋਟ ਯੂਨੀਵਰਸਿਟੀ ਲਈ ਇਹ ਗ੍ਰਾਂਟ ਦੁੱਗਣੀ ਹੋਵੇਗੀ।
ਪੰਜਾਬ ਦੇ 9 ਸਰਕਾਰੀ ਕਾਲਜਾਂ ਵਿੱਚ ਨਵੀਆਂ ਲਾਇਬ੍ਰੇਰੀਆਂ ਲਈ 30 ਕਰੋੜ ਰੁਪਏ ਰੱਖੇ ਗਏ ਹਨ।
ਜਨਰਲ ਕੈਟਾਗਰੀ ਦੇ ਬੱਚਿਆਂ ਲਈ ਸੀਐਮ ਸਕਾਲਰਸ਼ਿਪ ਸ਼ੁਰੂ ਕੀਤੀ ਗਈ ਹੈ। ਇਸ ਲਈ 30 ਕਰੋੜ ਰੁਪਏ ਰੱਖੇ ਗਏ ਹਨ। ਇਹ ਰਕਮ ਪ੍ਰਾਪਤ ਅੰਕਾਂ ਦੇ ਆਧਾਰ 'ਤੇ ਦਿੱਤੀ ਜਾਵੇਗੀ।
ਮਿਡ ਡੇ ਮੀਲ ਸਕੀਮ ਲਈ 473 ਕਰੋੜ ਰੁਪਏ ਦਿੱਤੇ ਗਏ ਹਨ। ਜੋ ਕਿ ਪਿਛਲੇ ਸਾਲ ਨਾਲੋਂ 35% ਵੱਧ ਹੈ।


ਸਮਗਰ ਸਿੱਖਿਆ ਅਭਿਆਨ ਲਈ 1232 ਕਰੋੜ ਦੇ ਮੁਕਾਬਲੇ 1351 ਕਰੋੜ ਰੁਪਏ ਰੱਖੇ ਗਏ ਹਨ।

ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ 67 ਕਰੋੜ ਰੁਪਏ ਰੱਖੇ ਗਏ ਹਨ। ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਲਈ 79 ਕਰੋੜ ਰੁਪਏ
ਰੱਖੇ ਜਾਂਦੇ ਹਨ।ਸਿੱਖਿਆ ਲਈ, 2022-23 ਵਿੱਚ, ਸਕੂਲ ਅਤੇ ਉੱਚ ਸਿੱਖਿਆ ਲਈ ਪਿਛਲੇ ਸਾਲ ਨਾਲੋਂ 16% ਵੱਧ ਬਜਟ ਰੱਖਿਆ ਗਿਆ ਹੈ।


ਤਕਨੀਕੀ ਸਿੱਖਿਆ ਨੂੰ 45% ਵਧਾ ਦਿੱਤਾ ਗਿਆ ਹੈ।

ਮੈਡੀਕਲ ਸਿੱਖਿਆ ਵਿੱਚ 57% ਦਾ ਵਾਧਾ ਕੀਤਾ ਗਿਆ ਹੈ।

ਸਕੂਲਾਂ ਵਿੱਚ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਸਟੇਟ ਮੈਨੇਜਰ ਦੀ ਤਾਇਨਾਤੀ ਕੀਤੀ ਜਾਵੇਗੀ।  ਇਸ ਲਈ 123 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ।


ਅਧਿਆਪਕਾਂ, ਸਕੂਲ ਮੁਖੀਆਂ, ਵਿਦਿਅਕ ਪ੍ਰਸ਼ਾਸਕਾਂ ਲਈ ਸਿਖਲਾਈ ਪ੍ਰੋਗਰਾਮਾਂ ਅਤੇ ਸਮਰੱਥਾ ਨਿਰਮਾਣ ਲਈ ਦੇਸ਼ ਅਤੇ ਵਿਦੇਸ਼ ਵਿੱਚ ਛੋਟੀ ਅਤੇ ਦਰਮਿਆਨੀ ਮਿਆਦ ਦੇ ਕੋਰਸ ਕਰਵਾਏ ਜਾਣਗੇ। 
ਇਸ ਲਈ 30 ਕਰੋੜ ਰੁਪਏ ਰੱਖੇ ਗਏ ਹਨ।


ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਦੇਣ ਲਈ 100 ਸਕੂਲਾਂ ਦੀ ਪਛਾਣ ਕੀਤੀ ਗਈ ਹੈ। ਜਿੱਥੇ ਪ੍ਰੀ ਪ੍ਰਾਇਮਰੀ ਤੋਂ 12ਵੀਂ ਤੱਕ ਡਿਜੀਟਲ ਕਲਾਸਰੂਮ, ਲੈਬ, ਟ੍ਰੈਂਡ ਸਟਾਫ਼ ਹੋਵੇਗਾ।
ਸਕੂਲ ਆਫ ਐਮੀਨੈਂਸ ਲਈ 200 ਕਰੋੜ ਰੁਪਏ ਦਾ ਉਪਬੰਧ ਕੀਤਾ ਗਿਆ ਹੈ।

WHITE PAPER BY PUNJAB GOVT: ਪੰਜਾਬ ਸਰਕਾਰ ਨੇ ਰਾਜ ਦੇ ਵਿੱਤ ਬਾਰੇ, ਵਾਈਟ ਪੇਪਰ ਕੀਤਾ ਪੇਸ਼ , ਪੜ੍ਹੋ

 

ਪੰਜਾਬ ਸਰਕਾਰ ਨੇ ਰਾਜ ਦੇ ਵਿੱਤ ਬਾਰੇ,  ਵਾਈਟ ਪੇਪਰ ਪੇਸ਼ ਕੀਤਾ ਹੈ। ਇਸ ਵਿੱਚ ਲਿਖਿਆ ਹੈ :-"ਰਾਜ ਦੇ ਵਿੱਤ ਬਾਰੇ, ਇਹ ਵਾਈਟ ਪੇਪਰ ਪੰਜਾਬ ਸਰਕਾਰ ਨੂੰ ਵਿੱਤ ਦੇ ਖੇਤਰ ਵਿੱਚ ਪੇਸ਼ ਆ ਰਹੇ ਗੁੰਝਲਦਾਰ ਮੁੱਦਿਆਂ/ਸਮੱਸਿਆਵਾਂ ਨੂੰ ਸੁਖਾਲਾ ਬਣਾਉਣ ਦਾ ਇੱਕ ਯਤਨ ਹੈ, ਜੋ ਕਿ ਪਿਛਲੀਆਂ ਸਰਕਾਰਾਂ ਦੀ ਅਣਗਹਿਲੀ ਕਾਰਨ ਸਮੇਂ ਦੇ ਨਾਲ ਹੋਰ ਗੰਭੀਰ ਹੋ ਗਿਆ ਹੈ।  ਪਿਛਲੀਆਂ ਸਰਕਾਰਾਂ, ਲੋੜੀਂਦੇ ਸੁਧਾਰਾਂ ਨੂੰ ਲਾਗੂ ਕਰਨ ਦੀ ਬਜਾਏ, ਵਿੱਤੀ ਦੁਰਵਰਤੋਂ ਵੱਲ ਲਗਾਤਾਰ ਖਿਸਕਦੀਆਂ ਰਹੀਆਂ, ਜਿਵੇਂ ਕਿ ਗੈਰ-ਉਤਪਾਦਕ ਮਾਲੀ ਖਰਚਿਆਂ, ਮੁਫਤ ਅਤੇ ਅਣ-ਉਚਿਤ ਸਬਸਿਡੀਆਂ, ਭਵਿੱਖ ਦੇ ਵਿਕਾਸ ਲਈ ਜ਼ਰੂਰੀ ਪੂੰਜੀ ਅਤੇ ਸਮਾਜਿਕ ਖੇਤਰ ਦੇ ਨਿਵੇਸ਼ਾਂ ਵਿੱਚ ਵਰਚੁਅਲ ਗਿਰਾਵਟ ਅਤੇ ਕਰ ਅਤੇ ਗੈਰ-ਕਰ ਮਾਲੀਏ ਦੀ ਸਮਰੱਥਾ ਦੀ ਵਸੂਲੀ ਨਾ ਹੋਣ ਤੋਂ ਸਾਬਤ ਹੁੰਦਾ ਹੈ। 3. ਪੰਜਾਬ ਦਾ ਮੌਜੂਦਾ ਪ੍ਰਭਾਵੀ ਬਕਾਇਆ ਕਰਜ਼ਾ 2.63 ਲੱਖ ਕਰੋੜ ਰੁਪਏ (2021-22 ਸੋਧੇ ਅਨੁਮਾਨ) ਹੈ, ਜੋ ਕਿ ਜੀ ਐਸ ਡੀ ਪੀ ਦਾ 45.88% ਹੈ। "


ਮੌਸਮ ਅਪਡੇਟ: 4 ਦਿਨਾਂ ਦੀ ਗਰਮੀ ਤੋਂ ਬਾਅਦ, ਸੂਬੇ ਦੇ ਲੋਕਾਂ ਨੂੰ ਮਿਲੇਗੀ ਰਾਹਤ

 

ਪੰਜਾਬ ਵਿਚ ਚਾਰ ਦਿਨਾਂ ਤੋਂ  ਲੋਕਾਂ ਨੂੰ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਲੋਕਾਂ ਨੂੰ ਹੁਣ ਇਸ ਤੋਂ ਰਾਹਤ ਮਿਲਣ ਵਾਲੀ ਹੈ। ਲੋਕਾਂ ਨੂੰ 27 ਜੂਨ  ਦੁਪਹਿਰ ਤਕ ਗਰਮੀ ਝੱਲਣੀ ਪਵੇਗੀ , ਇਸ ਤੋਂ ਬਾਅਦ ਮੌਸਮ  ਬਦਲੇਗਾ ਅਤੇ ਸ਼ਾਮ ਨੂੰ ਬੱਦਲ  ਦਸਤਕ ਦੇਣਗੇ ।


 28 ਜੂੂਨ ਤੋਂ ਪੰਜਾਬ ਵਿਚ ਪ੍ਰੀ-ਮੌਨਸੂਨ ਨਾਲ   ਪੰਜਾਬ ਵਿਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ, ਗਰਜ. ਨਾਲ ਛਿੱਟਾਂ ਪੈਣ, ਬੂੰਦਾਬਾਂਦੀ ਅਤੇ ਮੀਂਹ ਦੀ ਸੰਭਾਵਨਾ ਹੈ। ਬੁੱਧਵਾਰ ਨੂੰ ਵੀ ਮੌਸਮ ਅਜਿਹਾ ਹੀ ਰਹੇਗਾ, ਜਿਸ ਨਾਲ ਲੋਕਾਂ ਨੂੰ ਦਿਨ ਵਿਚ ਗਰਮੀ ਤੇ ਤੇਜ਼ ਧੁੱਪ ਤੋਂ ਰਾਹਤ ਮਿਲੇਗੀ। 

 ਮੌਸਮ ਵਿਭਾਗ ਅਨੁਸਾਰ  ਜੁਲਾਈ ਦੇ ਪਹਿਲੇ ਹਫ਼ਤੇ ਪੰਜਾਬ ਵਿਚ ਮੌਨਸੂਨ ਆ ਸਕਦਾ ਹੈ। ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ 2 ਜੁਲਾਈ ਨੂੰ ਮੌਨਸੂਨ ਆ ਸਕਦਾ ਹੈ। 

RECENT UPDATES

Today's Highlight