*ਪੁਰਾਣੀ ਪੈਨਸ਼ਨ ਬਹਾਲੀ ਤੋ ਮੁਨਕਰ ਆਪ ਸਰਕਾਰ ਮੀਟਿੰਗ ਤੋ ਵੀ ਭੱਜੀ।*
*30 ਨੂੰ ਜ਼ਿਲਾ ਪੱਧਰੀ ਰੋਸ ਪ੍ਰਦਰਸ਼ਨ ਅਤੇ ਬਜ਼ਟ ਦੀਆਂ ਕਾਪੀਆਂ ਸਾੜਨ ਦਾ ਐਲਾਨ।*
ਚੰਡੀਗੜ( ) ਆਮ ਆਦਮੀ ਪਾਰਟੀ ਦੀ ਸਰਕਾਰ ਦਾ ਅਸਲੀ ਚਿਹਰਾ ਉਸ ਵਕਤ ਸਾਹਮਣੇ ਆਇਆ ਜਦ ਓਸ ਨੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੂੰ ਸੰਗਰੂਰ ਵਿਖੇ 16 ਜੂਨ ਨੂੰ ਝੰਡੇ ਮਾਰਚ ਕਰਦਿਆਂ ਮੁੱਖ ਮੰਤਰੀ ਰਿਹਾਇਸ਼ ਵੱਲ ਵਧਦਿਆਂ ਸਮੇਂ ਸਂਗਰੂਰ ਜ਼ਿਲਾ ਪ੍ਰਸਾਸ਼ਨ ਨੇ ਜਥੇਬੰਦੀ ਅਤੇ ਸਰਕਾਰ ਨਾਲ 28ਜੂਨ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਵਿਖੇ ਉੱਚ ਪੱਧਰੀ ਮੀਟਿੰਗ ਤਹਿ ਕਰਵਾਈ ਸੀ।ਇਸੇ ਤਹਿਤ ਜੋਂ ਵਾਲੀ ਅੱਜ ਦੀ ਮੀਟਿੰਗ ਵਿੱਚ ਸਰਕਾਰ ਨੇ ਸੰਘਰਸ਼ ਕਮੇਟੀ ਆਗੂਆ ਦੇ ਮੱਥੇ ਲੱਗਣ ਤੋ ਵੀ ਟਾਲਾ ਵੱਟੀ ਰੱਖਿਆ । ਸੂਬਾ ਕਨਵੀਨਰ ਸ਼੍ਰੀ ਜਸਵੀਰ ਤਲਵਾੜਾ,ਕੋ ਕਨਵੀਨਰ ਜਸਵਿੰਦਰ ਸਿੰਘ ਜੱਸਾ ਪਿਛੌਰੀਆ ਨੇ ਕਿਹਾ ਕਿ ਸਰਕਾਰ ਨੇ ਸਾਡੇ ਸਮੇਤ ਹੋਰ ਵੀ ਕਈ ਧਿਰਾਂ ਨਾਲ ਅੱਜ ਮੀਟਿੰਗ ਰੱਖੀ ਸੀ। ਸੂਬੇ ਦੇ ਕੋਨੇ ਕੋਨੇ ਤੋਂ ਸਾਡੇ ਨੁਮਾਇੰਦੇ ਸਵੇਰੇ ਈ ਪਹੂੰਚ ਚੁੱਕੇ ਸਨ ਪਰ ਪ੍ਰਸਾਸ਼ਨ ਵੱਲੋਂ ਸ਼ਾਮ ਤੱਕ ਕੋਈ ਨਾ ਕੋਈ ਬਹਾਨਾ ਲਾ ਕੇ ਡੰਗ ਟਪਾਈ ਕਰੀ ਜਾਂਦੀ ਰਹੀ ਅਤੇ ਪਾਰਟੀ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਵਾ ਕੇ ਕੰਮ ਸਾਰਨ ਦੇ ਯਤਨ ਕਰਦਾ ਰਿਹਾ। ਹੋਰਨਾਂ ਜਥੇਬੰਦੀਆ ਵਾਂਗ ਸਾਨੂੰ ਵੀ ਸ਼ਾਮ ਤੱਕ ਧੁੱਪੇ ਸੜਨਾ ਪਿਆ। ਤਲਵਾੜਾ ਨੇ ਕਿਹਾ ਕਿ ਆਪ ਨੇ ਚੋਣ ਪ੍ਰਚਾਰ ਦੌਰਾਨ ਪੁਰਾਣੀ ਪੈਨਸ਼ਨ ਸਕੀਮ ਨੂੰ ਪਹਿਲੇ ਸੈਸ਼ਨ ਚ ਹੀ ਬਹਾਲ ਕਰਨ ਦਾ ਵਾਅਦਾ ਕੀਤਾ ਸੀ ਪਰ ਓਸਨੇ ਵਿਧਾਨ ਸਭਾ ਚ ਪੇਸ਼ ਪੁਰਾਣੀ ਪੈਨਸਨ ਬਹਾਲ ਕਰਨ ਦਾ ਮਤਾ ਰੱਦ ਕਰ ਦਿੱਤਾ।
ਪ੍ਰੈਸ ਸਕੱਤਰ ਪ੍ਰਭਜੀਤ ਸਿੰਘ ਰਸੂਲਪੁਰ ਨੇ ਦੱਸਿਆ ਕਿ ਜਥੇਬੰਦੀ ਦੇ ਆਗੂਆਂ ਨੇ ਸਰਕਾਰ ਦੀ ਇਸ ਹਰਕਤ ਦਾ ਨੋਟਿਸ ਲੈਂਦਿਆਂ 30 ਜੂਨ ਨੂੰ ਜ਼ਿਲਾ ਪੱਧਰ ਤੇ ਸਰਕਾਰ ਵਿਰੋਧੀ ਰੋਸ ਪ੍ਰਦਰਸ਼ਨ ਕਰਕੇ ਬਜ਼ਟ ਦੀਆ ਕਾਪੀਆਂ ਸਾੜਨ ਦਾ ਐਲਾਨ ਕੀਤਾ ਹੈ।
ਇਸ ਸਮੇਂ ਸੂਬਾ ਵਿੱਤ ਸਕੱਤਰ ਵਰਿੰਦਰ ਵਿੱਕੀ, ਜ਼ਿਲਾ ਕਨਵੀਨਰ ਕਪੂਰਥਲਾ ਪਰਮਿੰਦਰ ਪਾਲ ਸਿੰਘ ਵੀ ਹਾਜਰ ਸਨ ।