PAU ADMISSION 2024: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਵੱਖ-ਵੱਖ ਕੋਰਸਾਂ ਲਈ ਦਾਖਲਾ ਪ੍ਰੀਖਿਆਵਾਂ ਦਾ ਐਲਾਨ

 PAU ADMISSION 2024 : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਵੱਖ-ਵੱਖ ਕੋਰਸਾਂ ਲਈ ਦਾਖਲਾ ਪ੍ਰੀਖਿਆਵਾਂ ਦਾ ਐਲਾਨ 

ਲੁਧਿਆਣਾ, 25 ਅਪ੍ਰੈਲ(ਟੀ. ਕੇ.) 

ਪੀ.ਏ.ਯੂ. ਵੱਲੋਂ ਜਾਰੀ ਇਕ ਦਾਖਲਾ ਨੋਟਿਸ ਵਿਚ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਖੇਤੀਬਾੜੀ ਕਾਲਜ, ਖੇਤੀ ਇੰਜਨੀਅਰਿੰਗ ਕਾਲਜ, ਕਮਿਊਨਟੀ ਸਾਇੰਸ ਕਾਲਜ, ਬਾਗਬਾਨੀ ਅਤੇ ਜੰਗਲਾਤ ਕਾਲਜ ਅਤੇ ਬੇਸਿਕ ਸਾਇੰਸਜ਼ ਕਾਲਜ ਤੋਂ ਇਲਾਵਾ ਬੱਲੋਵਾਲ ਸੌਂਖੜੀ ਦੇ ਖੇਤੀਬਾੜੀ ਕਾਲਜ ਅਤੇ ਬਠਿੰਡਾ ਅਤੇ ਗੁਰਦਾਸਪੁਰ ਦੇ ਖੇਤੀ ਸੰਸਥਾਨਾਂ ਵਿਚ ਦਾਖਲਿਆਂ ਲਈ ਵਿਦਿਆਰਥੀਆਂ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ| ਇਸਦੇ ਨਾਲ ਹੀ ਪੀ.ਏ.ਯੂ. ਨੇ ਦਾਖਲਾ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ ਵੀ ਕੀਤਾ ਹੈ। ਸੀ. ਈ. ਟੀ. ਪ੍ਰੀਖਿਆ ਦੀ ਤਰੀਕ 16 ਜੂਨ 2024 ਨਿਰਧਾਰਿਤ ਕੀਤੀ ਗਈ ਹੈ| 



ਇਸ ਪ੍ਰੀਖਿਆ ਰਾਹੀਂ ਬੀ. ਐੱਸ. ਸੀ. (ਆਨਰਜ਼) ਐਗਰੀਕਲਚਰ (4 ਸਾਲ), ਬੀ. ਟੈੱਕ. ਬਾਇਓਤਕਨਾਲੋਜੀ (4 ਸਾਲ), ਬੀ. ਟੈੱਕ. ਫੂਡ ਤਕਨਾਲੋਜੀ (4 ਸਾਲ), ਬੀ. ਐੱਸ. ਸੀ. (ਆਨਰਜ਼) ਹਾਰਟੀਕਲਚਰ (4 ਸਾਲ), ਬੀ. ਟੈੱਕ. ਖੇਤੀ ਇੰਜਨੀਅਰਿੰਗ (4 ਸਾਲ), ਐੱਮ. ਐੱਸ. ਸੀ. (ਆਨਰਜ਼) ਇੰਟੈਗ੍ਰੇਟਿਡ (5 ਸਾਲ ਬਾਇਓਕਮਿਸਟਰੀ, ਬੋਟਨੀ, ਕਮਿਸਟਰੀ, ਮਾਈਕੋ੍ਰਬਾਇਆਲੋਜੀ, ਫਿਜ਼ਿਕਸ, ਜੁਆਲੋਜੀ) ਬੀ. ਐੱਸ. ਸੀ. (ਆਨਰਜ਼) ਐਗਰੀ ਬਿਜ਼ਨਸ (4 ਸਾਲ) ਵਿਚ ਦਾਖਲੇ ਹੋਣਗੇ| ਸੀ. ਈ. ਟੀ. ਵਿਚ ਬੈਠਣ ਲਈ ਵਿਦਿਅਕ ਯੋਗਤਾ 10+2 ਜਾਂ ਬਰਾਬਰ ਦੀ ਯੋਗਤਾ (ਫਿਜ਼ਿਕਸ, ਕਮਿਸਟਰੀ, ਗਣਿਤ, ਬਾਇਓਲੋਜੀ, ਖੇਤੀਬਾੜੀ ਵਿਸ਼ਿਆਂ ਸਮੇਤ ਜਾਂ ਖੇਤੀਬਾੜੀ ਵਿਚ 2 ਸਾਲਾਂ ਡਿਪਲੋਮਾ ਘੱਟੋ ਘੱਟ 50 ਫੀਸਦੀ  ਕੁੱਲ ਅੰਕਾਂ ਨਾਲ ਕੀਤਾ ਹੋਣਾ ਲਾਜ਼ਮੀ ਹੈ| 

ਬੀ ਟੈੱਕ ਖੇਤੀ ਇੰਜਨੀਅਰਿੰਗ ਚਾਰ ਸਾਲ ਲਈ ਵਿਦਿਅਕ ਯੋਗਤਾ 10+2 (ਨਾਨ ਮੈਡੀਕਲ) ਜਾਂ ਇਸਦੇ ਬਰਾਬਰ ਦੀ ਪ੍ਰੀਖਿਆ ਘੱਟੋ ਘੱਟ 50 ਫੀਸਦੀ ਕੁੱਲ ਅੰਕਾਂ ਨਾਲ ਪਾਸ ਕੀਤੀ ਹੋਣੀ ਲਾਜ਼ਮੀ ਹੈ| ਯੂਨੀਵਰਸਿਟੀ ਦੇ ਬੁਲਾਰੇ ਮੁਤਾਬਿਕ ਏ. ਏ. ਟੀ. ਪ੍ਰਵੇਸ਼ ਪ੍ਰੀਖਿਆ 23 ਜੂਨ 2024 ਨੂੰ ਹੋਵੇਗੀ| ਇਸ ਰਾਹੀਂ ਬਠਿੰਡਾ ਅਤੇ ਗੁਰਦਾਸਪੁਰ ਦੇ ਖੇਤੀ ਸੰਸਥਾਨਾਂ ਵਿਚ ਬੀ. ਐੱਸ. (ਆਨਰਜ਼) ਐਗਰੀਕਲਚਰ (2+4 ਸਾਲ) ਵਿਚ ਦਾਖਲਿਆਂ ਦੇ ਚਾਹਵਾਨ ਵਿਦਿਆਰਥੀਆਂ ਦੀ ਪਰਖ ਹੋਵੇਗੀ| ਏ. ਏ. ਟੀ. ਦੀ ਯੋਗਤਾ ਦਸਵੀਂ ਜਾਂ ਇਸਦੇ ਬਰਾਬਰ ਦੀ ਪ੍ਰੀਖਿਆ ਘੱਟੋ ਘੱਟ 65ਫੀਸਦੀ ਕੁੱਲ ਅੰਕਾਂ ਨਾਲ ਕੀਤੀ ਹੋਣੀ ਲਾਜ਼ਮੀ ਹੈ| ਇਸ ਲਈ ਪਹਿਲੇ ਦੋ ਸਾਲ ਬਠਿੰਡਾ ਅਤੇ ਗੁਰਦਾਸਪੁਰ ਦੇ ਖੇਤਰੀ ਅਦਾਰਿਆਂ ਵਿਚ 10+2 ਮੈਡੀਕਲ ਦੇ ਬਰਾਬਰ ਦੀ ਯੋਗਤਾ ਵਾਲੇ ਮੰਨੇ ਜਾਣਗੇ| ਅਗਲੇ ਚਾਰ ਸਾਲ ਲਈ ਵਿਦਿਆਰਥੀ ਪੀ.ਏ.ਯੂ. ਲੁਧਿਆਣਾ ਵਿਚ ਬੀ. ਐੱਸ. ਸੀ. (ਆਨਰਜ਼) ਦੀ ਪੜ੍ਹਾਈ ਲਈ ਆ ਜਾਣਗੇ।  

GNDU ADMISSION 2024-25: APPLY NOW

ਬੁਲਾਰੇ ਅਨੁਸਾਰ ਇਸ ਤੋਂ ਇਲਾਵਾ ਬੱਲੋਵਾਲ ਸੌਂਖੜੀ ਦੇ ਖੇਤੀਬਾੜੀ ਕਾਲਜ ਵਿਚ ਬੀ. ਐੱਸ. ਸੀ,. (ਆਨਰਜ਼) ਐਗਰੀਕਲਚਰ (4 ਸਾਲ) ਵਿਚ ਦਾਖਲੇ ਲਈ ਪ੍ਰਵੇਸ਼ ਪ੍ਰੀਖਿਆ 7 ਜੂਨ 2024 ਨੂੰ ਕਰਵਾਈ ਜਾ ਰਹੀ ਹੈ| ਇਸ ਪ੍ਰੀਖਿਆ ਵਿਚ ਬੈਠਣ ਲਈ ਵਿਦਿਆਰਥੀ ਦੀ ਯੋਗਤਾ 10+2 (ਫਿਜ਼ਿਕਸ, ਕੈਮਸਿਟਰੀ, ਗਣਿਤ, ਬਾਇਓਲੋਜੀ, ਖੇਤੀਬਾੜੀ ਵਿਸ਼ਿਆਂ) ਜਾਂ ਬਰਾਬਰ ਦੀ ਪ੍ਰੀਖਿਆ, ਜਾਂ ਖੇਤੀਬਾੜੀ ਵਿਚ 2 ਸਾਲਾਂ ਡਿਪਲੋਮਾ ਘੱਟੋ ਘੱਟ 50 ਫੀਸਦੀ ਕੁੱਲ ਅੰਕਾਂ ਨਾਲ ਪਾਸ ਕੀਤਾ ਹੋਣਾ ਲਾਜ਼ਮੀ ਹੈ। 

ਇਹਨਾਂ ਦਾਖਲਾ ਪ੍ਰੀਖਿਆਵਾਂ ਲਈ ਬਿਨਾਂ ਲੇਟ ਫੀਸ ਤੋਂ ਅਰਜ਼ੀ ਭੇਜਣ ਦੀ ਆਖਰੀ ਤਰੀਕ 17 ਮਈ 2024 ਹੈ। ਲੇਟ ਫੀਸ ਨਾਲ ਬਿਨੈ ਪੱਤਰ 24 ਮਈ 2024 ਤੱਕ ਭੇਜੇ ਜਾ ਸਕਦੇ ਹਨ| ਯਾਦ ਰਹੇ ਕਿ ਬੱਲੋਵਾਲ ਸੌਂਖੜੀ ਦਾਖਲਾ ਪ੍ਰੀਖਿਆ 7 ਜੂਨ 2024 ਨੂੰ ਸੀ. ਈ. ਟੀ. 16 ਜੂਨ 2024 ਨੂੰ ਅਤੇ ਏ. ਏ. ਟੀ. 23 ਜੂਨ 2024 ਨੂੰ ਕਰਵਾਏ ਜਾਣਗੇ|  ਇਸ ਤੋਂ ਇਲਾਵਾ ਦਸਵੀਂ ਪਾਸ ਵਿਦਿਆਰਥੀ ਪੀ.ਏ.ਯੂ. ਦੇ ਖੇਤੀਬਾੜੀ ਕਾਲਜ ਵਿਚ ਡਿਪਲੋਮਾ ਇਨ ਐਗਰੀਕਲਚਰ ਵਿਚ ਦਾਖਲਾ ਲੈ ਸਕਦੇ ਹਨ| ਕਮਿਊਨਟੀ ਸਾਇੰਸ ਕਾਲਜ ਵਿਚ 10+2 (ਨਾਨ ਮੈਡੀਕਲ ਜਾਂ ਬਰਾਬਰ ਦੀ ਯੋਗਤਾ) 50 ਫੀਸਦੀ  ਅੰਕਾਂ ਨਾਲ ਪਾਸ ਕਰਨ ਵਾਲੇ ਵਿਦਿਆਰਥੀ ਇਕ ਸਾਲ ਦੇ ਸਰਟੀਫਿਕੇਟ ਕੋਰਸ ਇਨ ਅਰਲੀ ਚਾਇਲਡਹੁੱਡ ਕੇਅਰ ਐਂਡ ਐਜੂਕੇਸ਼ਨ ਅਤੇ ਇਕ ਸਾਲ ਦੇ ਸਰਟੀਫਿਕੇਟ ਕੋਰਸ ਇਨ ਇੰਟੀਰੀਅਰ ਡਿਜ਼ਾਇਨ ਐਂਡ ਡੈਕੋਰੇਸ਼ਨ ਵਿਚ ਭਾਗ ਲੈ ਸਕਦੇ ਹਨ|

ਇਸ ਸੰਬੰਧੀ ਕਿਸੇ ਹੋਰ ਜਾਣਕਾਰੀ ਲਈ ਰਜਿਸਟਰਾਰ ਦਫਤਰ, ਅਕਾਦਮਿਕ ਸ਼ਾਖਾ ਨਾਲ 0161-2401960 ਐਕਸ. (286) ਉੱਪਰ ਸੰਪਰਕ ਕੀਤਾ ਜਾ ਸਕਦਾ ਹੈ| ਈਮੇਲ ਰਾਹੀਂ admissions@pau.edu ਤੇ ਸੰਪਰਕ ਬਨਾਉਣ ਤੋਂ ਇਲਾਵਾ ਪੀ.ਏ.ਯੂ. ਦੀ ਵੈੱਬਸਾਈਟ www.pau.edu ਉੱਪਰ ਲੌਗਇਨ ਕੀਤਾ ਜਾ ਸਕਦਾ ਹੈ।

Featured post

PSEB CLASS 8 RESULT 2024 DIRECT LINK ACTIVE: ਵਿਦਿਆਰਥੀਆਂ ਲਈ ਨਤੀਜਾ ਦੇਖਣ ਲਈ ਲਿੰਕ ਐਕਟਿਵ

PSEB 8th Result 2024 : DIRECT LINK Punjab Board Class 8th result 2024 :  💥RESULT LINK PSEB 8TH CLASS 2024💥  Link for result active on 1 m...

BOOK YOUR SPACE ( ਐਡ ਲਈ ਸੰਪਰਕ ਕਰੋ )

BOOK YOUR SPACE ( ਐਡ ਲਈ ਸੰਪਰਕ ਕਰੋ )
Make this space yours

RECENT UPDATES

Trends