PSEB CLASS 8 SOCIAL SCIENCE GUESS PAPER 2026

ਸਮਾਜਿਕ ਵਿਗਿਆਨ ਸੰਪੂਰਨ ਪ੍ਰੀ-ਬੋਰਡ ਪ੍ਰੀਖਿਆ 2026

ਪ੍ਰੀ-ਬੋਰਡ ਪ੍ਰੀਖਿਆ ਜਨਵਰੀ - 2026

ਸ਼੍ਰੇਣੀ: ਅੱਠਵੀਂ | ਵਿਸ਼ਾ: ਸਮਾਜਿਕ ਵਿਗਿਆਨ

ਸਮਾਂ: 3 ਘੰਟੇ ਕੁੱਲ ਅੰਕ: 80

ਨੋਟ: (1) ਸਾਰੇ ਪ੍ਰਸ਼ਨ ਲਾਜ਼ਮੀ ਹਨ। (2) ਪ੍ਰਸ਼ਨ ਪੱਤਰ ਦੇ 6 ਭਾਗ ਹਨ (ੳ ਤੋਂ ਕ)।

ਭਾਗ - ੳ (ਬਹੁ ਵਿਕਲਪੀ ਪ੍ਰਸ਼ਨ) | 10 x 1 = 10 ਅੰਕ
1. ਹੇਠ ਲਿਖਿਆਂ ਵਿੱਚੋਂ ਕਿਹੜਾ ਪ੍ਰਮਾਣੂ ਖਣਿਜ ਨਹੀਂ ਹੈ?
  • (ੳ) ਚੂਨਾ ਪੱਥਰ
  • (ਅ) ਯੂਰੇਨੀਅਮ
  • (ੲ) ਥੋਰੀਅਮ
  • (ਸ) ਬੈਰੀਲੀਅਮ
2. ਪ੍ਰਿਥਵੀ ਦੇ ਅੰਦਰ ਜਿੱਥੇ ਭੂਚਾਲ ਤਰੰਗਾਂ ਉੱਠਦੀਆਂ ਹਨ, ਉਸ ਨੂੰ ਕੀ ਕਿਹਾ ਜਾਂਦਾ ਹੈ?
  • (ੳ) ਉਦਗਮ ਕੇਂਦਰ
  • (ਅ) ਅਧਿਕੇਂਦਰ
  • (ੲ) ਸਿਜਮੋਗ੍ਰਾਫ
  • (ਸ) ਕੋਈ ਨਹੀਂ
3. ਹੇਠ ਲਿਖਿਆਂ ਵਿੱਚੋਂ ਕਿਹੜੀ ਫ਼ਸਲ ਰੇਸ਼ੇਦਾਰ ਹੈ?
  • (ੳ) ਚਾਹ
  • (ਅ) ਪਟਸਨ
  • (ੲ) ਮੱਕੀ
  • (ਸ) ਬਾਜਰਾ
4. ਸਾਈਮਨ ਕਮਿਸ਼ਨ ਕਦੋਂ ਭਾਰਤ ਆਇਆ?
  • (ੳ) 1918 ਈ:
  • (ਅ) 1919 ਈ:
  • (ੲ) 1928 ਈ:
  • (ਸ) 1920 ਈ:
5. ਬਾਲ-ਵਿਆਹ ਪ੍ਰਥਾ ਨੂੰ ਕਿਸ ਸਾਲ ਗੈਰ-ਕਾਨੂੰਨੀ ਘੋਸ਼ਿਤ ਕੀਤਾ ਗਿਆ?
  • (ੳ) 1891 ਈ:
  • (ਅ) 1856 ਈ:
  • (ੲ) 1829 ਈ:
  • (ਸ) 1872 ਈ:
6. ਮਸੌਦਾ ਕਮੇਟੀ (Drafting Committee) ਵਿੱਚ ਕਿੰਨੇ ਮੈਂਬਰ ਸਨ?
  • (ੳ) 6
  • (ਅ) 7
  • (ੲ) 8
  • (ਸ) 9
7. ਫਰਾਂਸੀਸੀਆਂ ਨੇ ਭਾਰਤ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜੀ ਬਸਤੀ ਸਥਾਪਿਤ ਨਹੀਂ ਕੀਤੀ ਸੀ?
  • (ੳ) ਪਾਂਡੀਚਰੀ
  • (ਅ) ਚੰਦਰਨਗਰ
  • (ੲ) ਬਾਸੀਨ
  • (ਸ) ਕਾਰੀਕਲ
8. ਮੁਫ਼ਤ ਅਤੇ ਜ਼ਰੂਰੀ ਸਿੱਖਿਆ ਦਾ ਅਧਿਕਾਰ ਕਿਹੜੀ ਕਲਾਸ ਤੱਕ ਲਾਗੂ ਹੈ?
  • (ੳ) ਪੰਜਵੀਂ
  • (ਅ) ਅੱਠਵੀਂ
  • (ੲ) ਦਸਵੀਂ
  • (ਸ) ਬਾਰ੍ਹਵੀਂ
9. ਸੰਵਿਧਾਨ ਦੀ ਰੱਖਿਅਕ ਅਤੇ ਲੋਕਤੰਤਰ ਦੀ ਪਹਿਰੇਦਾਰ ਕਿਸ ਨੂੰ ਮੰਨਿਆ ਗਿਆ ਹੈ?
  • (ੳ) ਵਿਧਾਨਪਾਲਿਕਾ
  • (ਅ) ਕਾਰਜਪਾਲਿਕਾ
  • (ੲ) ਨਿਆਂਪਾਲਿਕਾ
  • (ਸ) ਸੰਸਦ
10. ਹੇਠ ਲਿਖਿਆਂ ਵਿੱਚੋਂ ਭਾਰਤ ਵਿੱਚ ਕੌਣ ਸਰਵਉੱਚ ਹੈ?
  • (ੳ) ਪ੍ਰਧਾਨ ਮੰਤਰੀ
  • (ਅ) ਰਾਸ਼ਟਰਪਤੀ
  • (ੲ) ਨਿਆਂਪਾਲਿਕਾ
  • (ਸ) ਸੰਵਿਧਾਨ
ਭਾਗ - ਅ (ਵਸਤੁਨਿਸ਼ਠ ਪ੍ਰਸ਼ਨ) | 10 x 1 = 10 ਅੰਕ
i. ______ ਖਾਤਾ ਇੱਕ ਵਾਰ ਕੁੱਝ ਜਮ੍ਹਾਂ ਕਰਵਾ ਕੇ ਨਿਸ਼ਚਿਤ ਸਮੇਂ ਲਈ ਖੋਲ੍ਹਿਆ ਜਾਂਦਾ ਹੈ।
ii. ਸੰਵਿਧਾਨ ਦੀ 42ਵੀਂ ਸੋਧ ਰਾਹੀਂ ਪ੍ਰਸਤਾਵਨਾ ਵਿੱਚ ______ ਅਤੇ ______ ਸ਼ਬਦ ਦਰਜ ਕੀਤੇ ਗਏ।
iii. 18ਵੀਂ ਸਦੀ ਵਿੱਚ ਸਮਾਜ ਚਾਰ ਵਰਗਾਂ ਵਿੱਚ ਵੰਡਿਆ ਹੋਇਆ ਸੀ: ਬ੍ਰਾਹਮਣ, ਕਸ਼ੱਤਰੀ, ______ ਅਤੇ ਸ਼ੁਦਰ।
iv. FIR (ਐਫ.ਆਈ.ਆਰ.) ਦਾ ਪੂਰਾ ਨਾਮ ______ ਹੈ।
v. ATM ਦਾ ਪੂਰਾ ਨਾਮ ਕੀ ਹੈ? ______
vi. ਸਹੀ/ਗਲਤ: ਭਾਰਤ ਵਿੱਚ ਦੋਹਰੀ ਨਿਆਂਇਕ ਪ੍ਰਣਾਲੀ ਲਾਗੂ ਹੈ। ( )
vii. ਸਹੀ/ਗਲਤ: ਸਾਧਨਾਂ ਦੀ ਸਾਂਭ ਸੰਭਾਲ ਲਈ ਨਿਯਮ ਬਣਾਉਣੇ ਚਾਹੀਦੇ ਹਨ। ( )
viii. ਬਸਤੀਵਾਦ ਤੋਂ ਕੀ ਭਾਵ ਹੈ? ______
ix. ਭਾਸ਼ਾਵਾਦ ਤੋਂ ਕੀ ਭਾਵ ਹੈ? ______
x. ਆਫ਼ਤ (Disaster) ਕਿਸ ਨੂੰ ਕਿਹਾ ਜਾਂਦਾ ਹੈ? ______
ਭਾਗ - ੲ (ਛੋਟੇ ਉੱਤਰਾਂ ਵਾਲੇ ਪ੍ਰਸ਼ਨ) | 6 x 3 = 18 ਅੰਕ
1. ਪਾਣੀ ਦੀ ਸਾਂਭ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ?
2. ਚਾਵਲ ਪੈਦਾ ਕਰਨ ਵਾਲੇ ਭਾਰਤ ਦੇ ਮੁੱਖ ਖੇਤਰ ਕਿਹੜੇ-ਕਿਹੜੇ ਹਨ?
3. ਪੱਛਮੀ ਸਿੱਖਿਆ ਪ੍ਰਣਾਲੀ ਦੇ ਭਾਰਤ 'ਤੇ ਪਏ ਕੋਈ ਤਿੰਨ ਪ੍ਰਭਾਵ ਲਿਖੋ।
4. 19ਵੀਂ ਸਦੀ ਵਿੱਚ ਇਸਤਰੀਆਂ ਦੀ ਤਰਸਯੋਗ ਹਾਲਤ ਦਾ ਵਰਨਣ ਕਰੋ।
5. ਰਾਸ਼ਟਰੀ ਏਕਤਾ ਅਤੇ ਅਖੰਡਤਾ ਤੋਂ ਤੁਹਾਡਾ ਕੀ ਭਾਵ ਹੈ?
6. ਸੰਸਦ ਵਿੱਚ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਬਾਰੇ ਸੰਖੇਪ ਵਿੱਚ ਦੱਸੋ।
ਭਾਗ - ਸ (ਵੱਡੇ ਉੱਤਰਾਂ ਵਾਲੇ ਪ੍ਰਸ਼ਨ) | 4 x 5 = 20 ਅੰਕ
1. ਮਿੱਟੀ ਦੀ ਸਾਂਭ-ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ? ਵਿਸਥਾਰ ਵਿੱਚ ਦੱਸੋ।
ਜਾਂ
ਜਵਾਲਾਮੁਖੀ ਅਤੇ ਸੁਨਾਮੀ ਵਰਗੀਆਂ ਕੁਦਰਤੀ ਆਫ਼ਤਾਂ ਤੋਂ ਬਚਾਅ ਲਈ ਕੀ-ਕੀ ਪ੍ਰਬੰਧ ਕਰਨੇ ਚਾਹੀਦੇ ਹਨ?
2. ਆਧੁਨਿਕ ਸਿੱਖਿਆ ਪ੍ਰਣਾਲੀ ਦੇ ਵਿਕਾਸ ਵਿੱਚ ਰਾਜਾ ਰਾਮ ਮੋਹਨ ਰਾਏ ਦੇ ਯੋਗਦਾਨ ਬਾਰੇ ਲਿਖੋ।
ਜਾਂ
ਕ੍ਰਿਸ਼ੀ ਦੇ ਵਣਜੀਕਰਨ (Commercialization of Agriculture) ਦੀਆਂ ਮੁੱਖ ਹਾਨੀਆਂ ਕੀ ਸਨ?
3. ਮਹਾਤਮਾ ਗਾਂਧੀ ਜੀ ਦੁਆਰਾ ਨੀਵੀਂ ਜਾਤੀ ਦੇ ਲੋਕਾਂ ਦੀ ਹਾਲਤ ਸੁਧਾਰਨ ਲਈ ਕੀਤੇ ਗਏ ਕਾਰਜਾਂ ਦਾ ਵਰਣਨ ਕਰੋ।
ਜਾਂ
ਭਾਰਤ ਦੀ ਵਿਦੇਸ਼ ਨੀਤੀ ਦੇ ਮੁੱਖ ਸਿਧਾਂਤਾਂ ਬਾਰੇ ਜਾਣਕਾਰੀ ਦਿਓ।
4. ਭਾਰਤੀ ਸੰਵਿਧਾਨ ਵਿੱਚ ਦਰਜ ਮੌਲਿਕ ਅਧਿਕਾਰਾਂ ਦਾ ਸੰਖੇਪ ਵਰਣਨ ਕਰੋ।
ਜਾਂ
ਭਾਰਤੀ ਸੰਸਦ ਦੀ ਬਣਤਰ (ਰਾਸ਼ਟਰਪਤੀ, ਲੋਕ ਸਭਾ ਅਤੇ ਰਾਜ ਸਭਾ) ਬਾਰੇ ਲਿਖੋ।
ਭਾਗ - ਹ (ਸਰੋਤ ਅਧਾਰਿਤ ਪ੍ਰਸ਼ਨ) | 2 x 6 = 12 ਅੰਕ
(ੳ) ਪੈਰ੍ਹੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ:
19ਵੀਂ ਸਦੀ ਦੇ ਸ਼ੁਰੂ ਵਿੱਚ ਭਾਰਤੀ ਸਮਾਜ ਵਿੱਚ ਔਰਤਾਂ ਦੀ ਸਥਿਤੀ ਤਰਸਯੋਗ ਸੀ। ਸਤੀ ਪ੍ਰਥਾ ਇੱਕ ਭਿਆਨਕ ਰਿਵਾਜ ਸੀ ਜਿੱਥੇ ਵਿਧਵਾਵਾਂ ਨੂੰ ਪਤੀ ਦੀ ਚਿਤਾ ਵਿੱਚ ਜਲਣ ਲਈ ਮਜਬੂਰ ਕੀਤਾ ਜਾਂਦਾ ਸੀ। ਰਾਜਾ ਰਾਮ ਮੋਹਨ ਰਾਏ ਨੇ ਇਸ ਅਨਿਆਂ ਵਿਰੁੱਧ ਆਵਾਜ਼ ਉਠਾਈ ਅਤੇ ਅੰਗਰੇਜ਼ ਸਰਕਾਰ ਦੀ ਮਦਦ ਨਾਲ 1829 ਵਿੱਚ ਇਸ ਨੂੰ ਗੈਰ-ਕਾਨੂੰਨੀ ਘੋਸ਼ਿਤ ਕਰਵਾਇਆ।

1. ਸਤੀ ਪ੍ਰਥਾ ਤੋਂ ਕੀ ਭਾਵ ਹੈ? (2)
2. ਰਾਜਾ ਰਾਮ ਮੋਹਨ ਰਾਏ ਨੇ ਕਿਸ ਸਾਲ ਇਸ ਪ੍ਰਥਾ ਨੂੰ ਬੰਦ ਕਰਵਾਇਆ? (2)
3. ਇਸ ਸੁਧਾਰ ਦਾ ਔਰਤਾਂ ਦੇ ਜੀਵਨ 'ਤੇ ਕੀ ਪ੍ਰਭਾਵ ਪਿਆ? (2)
(ਅ) ਪੈਰ੍ਹੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ:
ਭਾਰਤ ਇੱਕ ਧਰਮ-ਨਿਰਪੇਖ ਦੇਸ਼ ਹੈ। ਇਸ ਦਾ ਅਰਥ ਹੈ ਕਿ ਰਾਜ ਦਾ ਆਪਣਾ ਕੋਈ ਧਰਮ ਨਹੀਂ ਹੈ ਅਤੇ ਉਹ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਦਾ ਹੈ। ਰਾਜ ਕਿਸੇ ਵੀ ਧਰਮ ਦੇ ਪੱਖ ਜਾਂ ਵਿਰੁੱਧ ਨਹੀਂ ਹੋਵੇਗਾ। ਇਸ ਸਿਧਾਂਤ ਨੇ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਕੀਤਾ ਹੈ।

1. ਧਰਮ-ਨਿਰਪੇਖਤਾ ਤੋਂ ਕੀ ਭਾਵ ਹੈ? (2)
2. ਕੀ ਭਾਰਤੀ ਰਾਜ ਦਾ ਆਪਣਾ ਕੋਈ ਵਿਸ਼ੇਸ਼ ਧਰਮ ਹੈ? (2)
3. ਧਰਮ-ਨਿਰਪੇਖਤਾ ਦੇ ਸਿਧਾਂਤ ਦਾ ਮੁੱਖ ਉਦੇਸ਼ ਕੀ ਹੈ? (2)
ਭਾਗ - ਕ (ਨਕਸ਼ਾ ਕਾਰਜ) | 10 ਅੰਕ
(ੳ) ਭਾਰਤ ਦੇ ਨਕਸ਼ੇ ਵਿੱਚ ਕੋਈ 7 ਸਥਾਨ ਦਰਸਾਓ:
ਮਾਰੂਥਲੀ ਮਿੱਟੀ ਦਾ ਖੇਤਰ, ਬ੍ਰਹਮਪੁੱਤਰ ਦਰਿਆ, ਕਪਾਹ ਪੈਦਾ ਕਰਨ ਵਾਲਾ ਰਾਜ, ਅਬਰਕ ਉਤਪਾਦਕ ਰਾਜ, ਜੰਗਲੀ ਮਿੱਟੀ ਦਾ ਖੇਤਰ, ਚਾਹ ਪੈਦਾ ਕਰਨ ਵਾਲਾ ਰਾਜ (ਅਸਾਮ), ਕੋਲਾ ਉਤਪਾਦਕ ਰਾਜ, ਗੰਗਾ ਦਰਿਆ। (7)
(ਅ) ਇਤਿਹਾਸਕ ਨਕਸ਼ੇ ਵਿੱਚ ਕੋਈ 3 ਸਥਾਨ ਦਰਸਾਓ:
ਕਾਨਪੁਰ, ਮੇਰਠ, ਦਿੱਲੀ, ਲਾਹੌਰ, ਝਾਂਸੀ। (3)

📘 PSEB Model Test Papers & Question Paper Structure 2025–26

Punjab School Education Board (PSEB) ke students ke liye Class 8th, 10th aur 12th ke Model Test Papers aur Question Paper Structure ke direct official links neeche diye gaye hain.


🔵 Class 12 (Senior Secondary)

🔵 Class 10 (Matric)

🔵 Class 8 (Middle)


👉 In links par click karke aap direct apni class ke Question Paper Pattern aur Sample Papers dekh aur download kar sakte ho.

💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends