Wednesday, 22 June 2022

ਬਦਲੀਆਂ ਸਬੰਧੀ ਮੁੱਖ ਅਧਿਆਪਕ ਜਥੇਬੰਦੀ ਦਾ ਵਫਦ ਡਿਪਟੀ ਡਾਇਰੈਕਟਰ ਮਹਿੰਦਰ ਸਿੰਘ ਨੂੰ ਮਿਲਿਆ:ਅਮਨਦੀਪ ਸਰਮਾ ਸੂਬਾ ਪ੍ਰਧਾਨ ਪੰਜਾਬ।

 ਬਦਲੀਆਂ ਸਬੰਧੀ ਮੁੱਖ ਅਧਿਆਪਕ ਜਥੇਬੰਦੀ ਦਾ ਵਫਦ ਡਿਪਟੀ ਡਾਇਰੈਕਟਰ ਮਹਿੰਦਰ ਸਿੰਘ ਨੂੰ ਮਿਲਿਆ:ਅਮਨਦੀਪ ਸਰਮਾ ਸੂਬਾ ਪ੍ਰਧਾਨ ਪੰਜਾਬ।

ਹਰੇਕ ਅਧਿਆਪਕ ਨੂੰ ਮਿਲੇ ਬਦਲੀ ਦਾ ਹੱਕ:ਰ‍ਕੇਸ ਗੋਇਲ ਬਰੇਟਾ।

27 ਜੂਨ ਨੂੰ ਸਿੱਧੀ ਭਰਤੀ ਅਤੇ ਪ੍ਰਮੋਟ ਅਧਿਆਪਕਾ ਵੱਲੋਂ ਸੰਗਰੂਰ ਵਿਖੇ ਧਰਨਾ ਦੇਣ ਦਾ ਪ੍ਰੋਗਰਾਮ ਉਲੀਕਿਆ:ਬੱਛੋਆਣਾ।
      ਪ੍ਰਾਇਮਰੀ ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਮੁੱਖ ਅਧਿਆਪਕ ਜਥੇਬੰਦੀ ਦਾ ਵਫਦ ਡਿਪਟੀ ਡਾਇਰੈਕਟਰ ਮਹਿੰਦਰ ਸਿੰਘ ਨੂੰ ਮਿਲਿਆ। ਅੱਜ ਜਥੇਬੰਦੀ ਵੱਲੋਂ ਪ੍ਰਮੋਟ ਹੋਏ ਹੈੱਡ ਟੀਚਰ, ਸੈਂਟਰ ਹੈੱਡ ਟੀਚਰ ਅਤੇ ਸਿੱਧੀ ਭਰਤੀ ਰਾਹੀਂ ਭਰਤੀ ਹੋਏ ਹੈੱਡ ਟੀਚਰ, ਸੈਂਟਰ ਹੈੱਡ ਟੀਚਰ ਨੂੰ ਬਦਲੀ ਦਾ ਹੱਕ ਦੇਣ ਸਬੰਧੀ ਗੱਲ ਰੱਖੀ ਗਈ। ਉਨ੍ਹਾਂ ਕਿਹਾ ਕਿ ਬਦਲੀਆਂ ਦੀ ਪਾਲਿਸੀ ਤਹਿਤ 31 ਮਾਰਚ 2022 ਤਕ ਜਿਨ੍ਹਾਂ ਅਧਿਆਪਕਾਂ ਦੇ ਦੋ ਸਾਲ ਪੂਰੇ ਹੋਏ ਹਨ ਉਨ੍ਹਾਂ ਅਧਿਆਪਕਾਂ ਨੂੰ ਬਦਲੀ ਪਾਲਿਸੀ ਤਹਿਤ ਬਦਲੀਆਂ ਲਈ ਯੋਗ ਪਾਇਆ ਹੈ । ਜਥੇਬੰਦੀ ਨੇ ਇਸ ਮਸਲੇ ਤੇ ਧਿਆਨ ਦਿਵਾਉਂਦਿਆਂ ਕਿਹਾ ਕਿ ਪਿਛਲੇ ਸਾਲ ਹੀ ਸਿੱਖਿਆ ਸਕੱਤਰ ਪੰਜਾਬ ਵੱਲੋਂ 31 ਮਾਰਚ 2022 ਤੱਕ ਦੇ ਅਧਿਆਪਕਾਂ ਦੀਆਂ ਬਦਲੀਆ ਵਿਸੇਸ ਮੌਕਾ ਦੇ ਕਰ ਦਿੱਤੀਆਂ ਗਈਆਂ ਸਨ।ਜਥੇਬੰਦੀ ਨੇ ਮੰਗ ਕੀਤੀ ਕਿ ਸਾਰੇ ਅਧਿਆਪਕਾਂ ਨੂੰ ਬਦਲੀ ਕਰਵਾਉਣ ਦਾ ਮੌਕਾ ਦਿੱਤਾ ਜਾਵੇ।ਜਥੇਬੰਦੀ ਵੱਲੋਂ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆ,ਸੈਂਟਰ ਹੈੱਡ ਟੀਚਰ ਦੀ ਜ਼ਿਲ੍ਹਾ ਪੱਧਰੀ ਸੀਨੀਅਰਤਾ ਬਣਾ ਕੇ ਤਰੱਕੀਆਂ ਕਰਨ ਸਬੰਧੀ ਗੱਲਬਾਤ ਕੀਤੀ ਗਈ।ਅੱਜ ਜਥੇਬੰਦੀ ਦੇ ਸਟੇਟ ਜੁਆਇੰਟ ਸਕੱਤਰ ਰਾਕੇਸ਼ ਗੋਇਲ ਬਰੇਟਾ ਨੇ ਕਿਹਾ ਕਿ ਵਿਭਾਗ ਵੱਲੋਂ ਮਾਸਟਰ ਕਾਡਰ ਦੀਆਂ ਤਰੱਕੀਆ ਜਲਦੀ ਕਰਨ ਦਾ ਭਰੋਸਾ ਦਿੱਤਾ ਗਿਆ ਹੈ । ਉਨ੍ਹਾਂ ਕਿਹਾ ਕਿ ਜੇਕਰ ਮਸਲੇ ਹੱਲ ਨਹੀਂ ਹੁੰਦੇ ਤਾਂ ਜਥੇਬੰਦੀ ਵੱਲੋਂ ਮਜਬੂਰਨ ਸੰਘਰਸ਼ ਕੀਤਾ ਜਾਵੇਗਾ।ਇਸ ਸਮੇਂ ਗੁਰਜੰਟ ਸਿੰਘ ਬੱਛੋਆਣਾ ,ਬਲਵੀਰ ਸਿੰਘ ਦਲੇਲਸਿੰਘ ਵਾਲਾ,ਜਸਨਦੀਪ ਸਿੰਘ ,ਕੁਲਵਿੰਦਰ ਸਿੰਘ,ਦੀਪਕ ਗੋਇਲ ਬਰੇਟਾ ਆਦਿ ਹਾਜਰ ਸਨ।

ਬਦਲੀਆ ਦਾ ਹੱਕ ਨਾ ਦੇਣ ਤੇ ਮੁੱਖ ਅਧਿਆਪਕ ਜਥੇਬੰਦੀ ਅਤੇ ਸਿੱਧੀ ਭਰਤੀ ਐਚ ਟੀ ,ਸੀ ਐਚ ਟੀ ਜਥੇਬੰਦੀ ਵੱਲੋਂ ਸੰਗਰੂਰ ਵਿਖੇ ਧਰਨਾ 27 ਨੂੰ:ਅਮਨਦੀਪ ਸਰਮਾ,ਜਸਵੀਰ ਮੋਗਾ।

 ਬਦਲੀਆ ਦਾ ਹੱਕ ਨਾ ਦੇਣ ਤੇ ਮੁੱਖ ਅਧਿਆਪਕ ਜਥੇਬੰਦੀ ਅਤੇ ਸਿੱਧੀ ਭਰਤੀ ਐਚ ਟੀ ,ਸੀ ਐਚ ਟੀ ਜਥੇਬੰਦੀ ਵੱਲੋਂ ਸੰਗਰੂਰ ਵਿਖੇ ਧਰਨਾ 27 ਨੂੰ:ਅਮਨਦੀਪ ਸਰਮਾ,ਜਸਵੀਰ ਮੋਗਾ।

  ਬਹੁਤੇ ਅਧਿਆਪਕਾਂ ਦਾ ਡਾਟਾ ਮਿਸ ਮੈਚ ਕਾਰਨ ਅਧਿਆਪਕ ਦੁਬਿਧਾ ਵਿੱਚ:ਰਾਕੇਸ ਗੋਇਲ ਬਰੇਟਾ।

      ਮੁੱਖ ਅਧਿਆਪਕ ਜਥੇਬੰਦੀ ਅਤੇ ਸਿੱਧੀ ਭਰਤੀ ਹੈੱਡ ਟੀਚਰ ,ਸੈਂਟਰ ਹੈੱਡ ਟੀਚਰ ਜੱਥੇਬੰਦੀ ਵੱਲੋਂ ਸਾਂਝੇ ਰੂਪ ਵਿੱਚ ਬਦਲੀਆਂ ਦਾ ਹੱਕ ਨਾ ਦੇਣ ਤੋਂ ਖਫਾ ਹੋ ਕੇ ਸੰਗਰੂਰ ਵਿਖੇ 27 ਜੂਨ ਨੂੰ ਧਰਨਾ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। 
            ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਅਤੇ ਜਸਬੀਰ ਸਿੰਘ ਮੋਗਾ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਪ੍ਰਾਇਮਰੀ ਸਕੂਲਾਂ ਵਿੱਚ ਕੰਮ ਕਰ ਰਹੇ ਅਧਿਆਪਕ ਜਿਨ੍ਹਾਂ ਵਿਚ ਪ੍ਰਮੋਟ ਅਤੇ ਸਿੱਧੀ ਭਰਤੀ ਰਾਹੀਂ ਭਰਤੀ ਹੋਵੇ ਸਕੂਲ ਮੁਖੀਆਂ ਨੂੰ ਬਦਲੀ ਦਾ ਹੱਕ ਦਿੱਤਾ ਜਾਵੇ।

         ਜਥੇਬੰਦੀ ਪੰਜਾਬ ਦੇ ਪ੍ਰਧਾਨ ਅਮਨਦੀਪ ਸਰਮਾ ਨੇ ਕਿਹਾ ਕਿ ਪ੍ਰਮੋਟ ਅਧਿਆਪਕਾਂ ਨੂੰ ਦੋ ਸਾਲ ਦੀ ਸਟੇਅ ਅਤੇ ਸਿੱਧੀ ਭਰਤੀ ਲਈ ਤਿੰਨ ਸਾਲ ਦੀ ਸਟੇਅ ਰੱਖੀ ਗਈ ਸੀ ਜਿਹੜੀ ਪ੍ਰਮੋਟ ਅਧਿਆਪਕਾਂ ਦੀ 21 ਜੂਨ ਤੱਕ ਪੂਰੀ ਹੋ ਚੁੱਕੀ ਹੈ ਅਤੇ ਸਿੱਧੀ ਭਰਤੀ ਵਾਲੇ ਅਧਿਆਪਕਾਂ ਦੀ ਸਤੰਬਰ 2022 ਵਿੱਚ ਪੂਰੀ ਹੋਵੇਗੀ 

ਉਨ੍ਹਾਂ ਕਿਹਾ ਕਿ ਪਛਲੀ ਵਾਰ ਬਦਲੀ ਪਾਲਿਸੀ ਵਿਚ ਸੋਧ ਕਰਦਿਆਂ ਪੰਜਾਬ ਭਰ ਦੇ ਅਧਿਆਪਕਾਂ ਨੂੰ 31ਮਾਰਚ ਦੋ ਹਜਾਰ ਬਾਈ ਤੱਕ ਬਦਲੀ ਦਾ ਮੌਕਾ ਦਿੱਤਾ ਗਿਆ ਸੀ। ਇਸੇ ਤਰ੍ਹਾਂ ਹੀ ਹੁਣ ਵੀ ਸੋਧ ਪੱਤਰ ਲਾਗੂ ਕਰਦਿਆਂ ਸਾਰੇ ਅਧਿਆਪਕਾਂ ਨੂੰ ਬਦਲੀ ਦਾ ਮੌਕਾ ਦਿੱਤਾ ਜਾਵੇ।

  ਸਿੱਧੀ ਭਰਤੀ ਪੰਜਾਬ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਮੋਗਾ ਨੇ ਕਿਹਾ ਕਿ ਪੰਜਾਬ ਭਰ ਜਥੇਬੰਦੀਆਂ ਵੱਲੋਂ ਸਿੱਖਿਆ ਮੰਤਰੀ ਨਾਲ ਹੋਈ ਮੀਟਿੰਗ ਹ ਜਿਹੜੀਆਂ ਸੋਧਾਂ ਤੇ ਸਹਿਮਤੀ ਬਣੀ ਸੀ ਉਹ ਸੋਧਾ ਤੁਰੰਤ ਲਾਗੂ ਕਰਕੇ ਹਰੇਕ ਅਧਿਆਪਕ ਨੂੰ ਬਦਲੀ ਦਾ ਹੱਕ ਦਿੱਤਾ ਜਾਵੇ।ਇਸ ਸਮੇਂ ਦੀਪਕ ਬਰੇਟਾ ,ਗੁਰਜੰਟ ਸਿੰਘ ਬੱਛੋਆਣਾ,ਬਲਵੀਰ ਸਿੰਘ ਦਲੇਲਵਾਲਾ, ਜਸਬੀਰ ਸਿੰਘ ਮੋਗਾ ਸਮੇਤ ਵੱਡੀ ਗਿਣਤੀ ਵਿਚ ਅਧਿਆਪਕਾਂ ਦੀ ਹਾਜ਼ਰ ਸਨ।

IAS KRISHAN KUMAR AGAIN IN EDUCATION DEPARTMENT READ LETTER

 

BIG BREAKING: ਸਿੱਖਿਆ ਵਿਭਾਗ ਦਾ ਚਾਰਜ ਆਈਏਐਸ ਕ੍ਰਿਸ਼ਨ ਕੁਮਾਰ ਦੇ ਹਵਾਲੇ

 ਚੰਡੀਗੜ੍ਹ ,22 ਜੂਨ 

ਪੰਜਾਬ ਸਰਕਾਰ ਵੱਲੋਂ ਆਈਏਐਸ ਕ੍ਰਿਸ਼ਨ ਕੁਮਾਰ ਨੂੰ ਉੱਚ ਸਿੱਖਿਆ ਵਿਭਾਗ ਦਾ ਚਾਰਜ ਸੰਭਾਲਿਆ ਗਿਆ ਹੈ ਕਿਉਂਕਿ ਆਈਏਐਸ ਜਸਪ੍ਰੀਤ ਤਲਵਾਰ ਛੁੱਟੀ ਤੇ ਹਨ।


ਇਸੇ ਤਰ੍ਹਾਂ ਆਈਏਐਸ ਅਜੋਏ ਸ਼ਰਮਾ ਨੂੰ ਸਕੂਲ ਸਿੱਖਿਆ ਵਿਭਾਗ ਦਾ ਚਾਰਜ ਸੰਭਾਲਿਆ ਗਿਆ ਹੈ, ਕਿਉਂਕਿ ਸਿੱਖਿਆ ਸਕੱਤਰ ਜਸਪ੍ਰੀਤ ਤਲਵਾਰ ਛੁੱਟੀ ਤੇ ਹਨ। ਗੌਰਤਲਬ ਹੈ ਆਈਏਐਸ ਕ੍ਰਿਸ਼ਨ ਕੁਮਾਰ ਪਹਿਲਾਂ ਵੀ ਸਿੱਖਿਆ ਵਿਭਾਗ ਵਿੱਚ ਵਤੌਰ ਸਿੱਖਿਆ ਸਕੱਤਰ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ।


ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ, ਪੜ੍ਹੋ ਹੁਕਮਾਂ ਦੀ ਕਾਪੀ ਇਥੇ 

ਅਪੈਂਟਿਸਸ਼ਿਪ ਟ੍ਰੇਨਿੰਗ ਸਕੀਮ ਅਧੀਨ 15000 ਨੌਜਵਾਨਾਂ ਨੂੰ ਸਿਖਲਾਈ ਅਤੇ ਸਟਾਈਫੰਡ 8050/-

ਪੰਜਾਬ ਰਾਜ ਵਿਚ ਲਗਭਗ 5000 ਤੋਂ ਵੱਧ  ਉਦਯੋਗਾਂ ਵਿਚ 15000 ਦੇ ਕਰੀਬ ਬੁਆਇਲਰ ਅਟੈਂਡੈਂਟ ਆਪੇਟਰ ਲੋੜੀਂਦੇ ਹਨ। ਇਹ ਨੌਜਵਾਨਾਂ ਲਈ ਇਕ ਸੁਨਿਹਰੀ ਅਵਸਰ ਹੈ ਕਿ ਉਹ ਅਪੈਂਟਿਸਸ਼ਿਪ ਟ੍ਰੇਨਿੰਗ ਸਕੀਮ ਅਧੀਨ ਬੁਆਇਲਰ ਅਟੈਂਡੈਂਟ ਦੀ ਸਿਖਲਾਈ ਪ੍ਰਾਪਤ ਕਰਕੇ ਇਨ੍ਹਾਂ ਉਦਯੋਗਾਂ ਵਿਚ ਨੌਕਰੀ ਹਾਸਲ ਕਰ ਸਕਣ। ਇਸ ਮੰਤਵ ਹਿੱਤ ਮਿਤੀ: 24-6-2022 ਨੂੰ ਚੈਂਬਰ ਆਫ਼ ਇੰਡਸਟਰੀ ਐਂਡ ਕਮਰਸ ਅੰਡਰਟੇਕਿੰਗ ਫੇਜ਼ 5 ਫੋਕਲ ਪੁਆਇੰਟ, ਲੁਧਿਆਣਾ ਵਿਖੇ ਬੁਆਇਲਰ ਉਦਯੋਗ ਨਾਲ ਸੰਬੰਧਿਤ ਉਦਯੋਗਪਤੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਜਾ ਰਹੀ ਹੈ। 

ਜਿਸ ਵਿਚ ਬੁਆਇਲਰ ਉਦਯੋਗ ਨਾਲ ਸੰਬੰਧਿਤ ਉਦਯੋਗ/ਉਦਯੋਗਪਤੀ ਸ਼ਾਮਿਲ ਹੋਣਗੇ ਅਤੇ ਆਪਣੇ ਆਪ ਨੂੰ ਅਪੇਂਟਿਸਸ਼ਿਪ ਪੋਰਟਲ 'ਤੇ ਰਜਿਸਟਰ ਕਰਵਾਉਣਗੇ। ਇਸੀ ਤਰਜ਼ ਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਉਣ ਵਾਲੇ ਨੌਜਵਾਨਾਂ ਨੂੰ ਵੀ ਅਪੇਂਟਿਸਸ਼ਿਪ ਟ੍ਰੇਨਿੰਗ ਸਕੀਮ ਅਧੀਨ ਦਿੱਤੀ ਜਾ ਰਹੀ ਬੁਆਇਲਰ ਅਟੈਂਡੰਟ ਦੀ ਟ੍ਰੇਨਿੰਗ ਲਈ ਰਜਿਸਟਰ ਕੀਤਾ ਜਾਵੇਗਾ।

 ਅਪੇਂਟਿਸ ਨੂੰ ਡੀ.ਜੀ.ਟੀ. ਭਾਰਤ ਸਰਕਾਰ ਦੀਆਂ ਗਾਈਡਲਾਈਨਜ਼ ਅਨੁਸਾਰ ਸਟਾਈਫੰਡ ਦਿੱਤਾ ਜਾਵੇਗਾ ਜੋ ਕਿ ਪਹਿਲੇ ਸਾਲ 7000/-ਰੁਪਏ ਦੂਜੇ ਸਾਲ 7700/-ਰੁਪਏ ਅਤੇ ਤੀਜੇ ਸਾਲ 8050/-ਰੁਪਏ ਹੈ। 


ਇਸ ਮੀਟਿੰਗ/ਕੈਂਪ ਵਿਚ 10ਵੀਂ, 12ਵੀਂ ਅਤੇ ਆਈ.ਟੀ.ਆਈ. ਪਾਸ ਸਿੱਖਿਆਰਥੀ ਆਪਣੇ ਆਪ ਨੂੰ ਹੇਠ ਲਿਖੇ ਮਾਧਿਅਮਾਂ ਰਾਹੀਂ ਅਟਿਸ਼ ਲੱਗਣ ਹਿੱਤ ਰਜਿਸਟਰ ਕਰ ਸਕਦੇ ਹਨ। 

1. ਮੀਟਿੰਗ/ਕੈਂਪ ਵਿਚ ਭਾਗ ਲੈ ਕੇ ਆਪਣੇ ਆਪ ਨੂੰ ਰਜਿਸਟਰ ਕਰਵਾਉ। 
2. www.apprenticeshipindia.gov.in ਪੋਰਟਲ ਉੱਤੇ ਆਪਣੇ ਆਪ ਨੂੰ ਰਜਿਸਟਰ ਕਰਵਾਓ। 
3. ਈਮੇਲ ਆਈਡੀ “app.registration@gmail.com’ ਤੇ ਨਿਰਧਾਰਤ ਪ੍ਰੋਫਾਰਮਾ ਭਰ ਕੇ ਸਮੇਤ ਦਸਤਾਵੇਜ਼ਾਂ ਦੀਆਂ ਸਕੈਨ ਕਾਪੀਆਂ ਭੇਜੋ। 4. ਦਸਤਾਵੇਜ਼ਾਂ ਦੀਆਂ ਕਾਪੀਆਂ ਦੇ ਨਾਲ ਨਿਰਧਾਰਤ ਫਾਰਮੇ ਨੂੰ ਭਰ ਕੇ ਪੰਜਾਬ ਰਾਜ ਦੇ ਕਿਸੇ ਵੀ ਸਰਕਾਰੀ ਆਈ.ਟੀ.ਆਈ. ਵਿਚ ਜਮ੍ਹਾਂ ਕਰਵਾਉ।ਨਿਰਧਾਰਤ ਪ੍ਰੋਫਾਰਮੇ ਦਾ ਫਾਰਮੇਟ ਵਿਭਾਗ ਦੀ ਵੈੱਬਸਾਈਟ www.punjabitis.gov.in 'ਤੇ ਉਪਲਬਧ ਹੈ.
KCW LUDHIANA RECRUITMENT: ਖਾਲਸਾ ਕਾਲਜ ਫਾਰ ਵਿਮਨ, ਲੁਧਿਆਣਾ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ

 

KHALSA COLLEGE FOR WOMEN CIVIL LINES, LUDHIANA - 141001 (Affiliated to Panjab University, Chandigarh)

 STAFF REQUIRED FOR THE SESSION 2022-23 LADY ASSTT. PROFESSORS on adhoc basis are required in the following subjects. Biotechnology, Botany, Business Management, Commerce, Computer Science, English, Fashion Designing, Fine Arts, Hindi, History, Home Science, Beauty & Wellness, Geography, Mathematics, Music (1), Music(V). Physical Education, Physics, Punjabi and Sociology. 


 If you consider yourself capable of taking up the above responsibility, apply within 10 days of the publication of this advertisement on the prescribed application form available from the office of the undersigned.


KHALSA COLLEGE RECRUITMENT 2022: ਖਾਲਸਾ ਕਾਲਜ ਅੰਮ੍ਰਿਤਸਰ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ,

 

KHALSA COLLEGE AMRITSAR RECRUITMENT 2022  

Applications are invited for the following posts of Asst. Profs. Category-l 
Assistant Professors in Agriculture on one year contract basis-17 Posts. 
(Agronomy-2, Entomology-3 Soil Science-2, Agricultural Economics-2, Plant Pathalogy-2, Plant Breeding & Genetics-2, Agri. Ext. & Communication-3, Seed Technology-1.).

 Qualification:  As per UGC/Pb.Govt./GNDU.Norms.

Salary : 

Candidates NET Qualified-Rs.35000/- per month and Ph.D. Rs.40000/- per month. 

Category-ll posts recruitment : 
English-3, Mathematics-3 & Zoology-2, journalism & Mass Communication-2 on adhoc basis.

 Qualification & Salary as per UGC/Pb.Govt./GNDU Norms. Reservation Exists as per rules.

 Interview for Caregory I and Category-ll will be held on 02-07- 2022. 

Group B: (Non Teaching) One year contract basis Lab Attendant-10. 

Qualification 10+2 Science, 

Salary Rs.12000/- per month consolidated.

How to apply;
 Applications through registered post on prescribed Performa available in the office of undersigned on cash payment or download the same from website Khalsacollegecharitablesocietyamritsar.org

 attaching demand draft of Rs. 500/-for teaching and 300/- for non teaching must be sent to the Honorary Secretary, Khalsa College Charitable Society, Amritsar. 

Apply Application Form (Group A & B) on or before 30-06-2022. 

 

ਡੀਜੀਐਸਸੀ ਪ੍ਰਦੀਪ ਅਗਰਵਾਲ ਛੁੱਟੀ ਤੇ ਹੋਣ ਕਾਰਨ, ਇਸ ਆਈਏਐਸ ਨੂੰ ਮਿਲਿਆ ਐਡੀਸ਼ਨਲ ਚਾਰਜ

 

ONLINE TEACHER TRANSFER: ਬਹੁਤੇ ਅਧਿਆਪਕ ਅਯੋਗ ਕਰਾਰ,ਅਧਿਆਪਕਾਂ ਨੂੰ ਵੇਰਵੇ ਸਹੀ ਕਰਨ ਦਾ ਇੱਕ ਮੌਕਾ ਦੇਣ ਦੀ ਕੀਤੀ ਜਾ ਰਹੀ ਜ਼ੋਰਦਾਰ ਮੰਗ

 ਵਿਭਾਗ ਵੱਲੋਂ ਬਦਲੀਆਂ ਲਈ ਅਯੋਗ ਕਰਾਰ ਦਿੱਤੇ ਪ੍ਰਾਇਮਰੀ ਅਧਿਆਪਕਾਂ ਨੂੰ ਵੇਰਵੇ ਸਹੀ ਕਰਨ ਦਾ ਇੱਕ ਮੌਕਾ ਦੇਣ ਦੀ ਕੀਤੀ ਜਾ ਰਹੀ ਜ਼ੋਰਦਾਰ ਮੰਗ


ਅਜਿਹੇ ਅਧਿਆਪਕ ਹਰ ਪੱਖੋਂ ਯੋਗ ਹੋਣ ਦੇ ਬਾਵਜੂਦ ਸਟੇਸ਼ਨ ਚੋਣ ਤੋਂ ਖੁੰਝੇਐੱਸ ਏ ਐੱਸ ਨਗਰ (22 ਜੂਨ) : ਜ਼ਿਕਰਯੋਗ ਹੈ ਕਿ ਵਿਭਾਗ ਵੱਲੋਂ ਪਿਛਲੇ ਕੱਲ੍ਹ 21 ਜੂਨ ਨੂੰ ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ ਸਬੰਧੀ ਪ੍ਰਾਇਮਰੀ ਕਾਡਰ ਲਈ ਸਟੇਸ਼ਨ ਚੁਆਇਸ ਜਾਰੀ ਕੀਤੀ ਗਈ ਸੀ । ਜਿਸ ਦੌਰਾਨ ਸੈਂਕੜੇ ਅਧਿਆਪਕ ਸਰਵਿਸ ਮਿਸਮੈਚ ਅਤੇ ਸਕੂਲ ਦੀ ਠਹਿਰ ਘੱਟ ਹੋਣ ਕਾਰਨ ਅਯੋਗ ਕਰਾਰ ਦਿੱਤੇ ਗਏ । ਸਰਵਿਸ ਮਿਸਮੈਚ ਵਾਲੇ ਕੇਸਾਂ ਵਿੱਚ ਅਧਿਆਪਕਾਂ ਦੀ ਨਿਯੁਕਤੀ ਦੀ ਮਿਤੀ ਜੋ ਕਿ ਜ਼ਿਲ੍ਹਾ ਪ੍ਰੀਸ਼ਦ ਅਧਿਆਪਕਾਂ ਅਤੇ ਸੁਸਾਇਟੀਆਂ ਅਧੀਨ ਭਰਤੀ ਦੀ ਮਿਤੀ ਅਤੇ ਵਿਭਾਗ ਵਿੱਚ ਨਿਯੁਕਤ ਹੋਣ ਦੀ ਮਿਤੀ ਵੱਖ-ਵੱਖ ਹੋਣ ਕਰਕੇ ਬਹੁਗਿਣਤੀ ਅਧਿਆਪਕਾਂ ਵੱਲੋਂ ਜਨਰਲ ਵੇਰਵਿਆਂ ਵਿੱਚ ਵਿਭਾਗ ਵਿੱਚ ਆਉਣ ਦੀ ਮਿਤੀ ਭਰ ਦਿੱਤੀ ਹੈ। ਜਿਸ ਕਰਕੇ ਦੋਵਾਂ ਨਿਯੁਕਤੀਆਂ ਦੀਆਂ ਮਿਤੀਆਂ ਦਾ ਅੰਤਰਾਲ ਪੈਦਾ ਹੋ ਗਿਆ ਹੈ।

 PUNJAB GOVT JOBS 2022 :  ਦੇਖੋ ਪੰਜਾਬ ਸਰਕਾਰ 2022  ਦੀਆਂ ਸਰਕਾਰੀ ਨੋਕਰੀਆਂ ਇੱਥੇ 

  • ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 917 ਅਸਾਮੀਆਂ ਤੇ ਭਰਤੀ , 3 ਦਿਨ ਬਾਕੀ https://bit.ly/3xq4RQT 


  • BAL VIKAS PROJECT OFFICER; ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਦੀ ਭਰਤੀ, , ਅੰਤਿਮ ਮਿਤੀ 17 ਜੂਨ।https://bit.ly/3zxOqEz

ਸਕੂਲ ਦੀ ਘੱਟ ਠਹਿਰ ਵਾਲੇ ਕੇਸਾਂ ਵਿੱਚ ਬਦਲੀਆਂ ਕੈਂਸਲ ਕਰਵਾਉਣ ਵਾਲੇ ਅਧਿਆਪਕ ਹਨ ਜਿਹਨਾਂ ਨੇ ਨਵੇਂ ਸਕੂਲ ਵਿੱਚ ਜੁਆਇਨ ਹੀ ਨਹੀਂ ਕੀਤਾ ਅਤੇ ਉਹਨਾਂ ਦੀ ਠਹਿਰ ਉਸ ਸਕੂਲ ਦੀ ਦਿਖਾਉਣ ਕਰਕੇ ਅਯੋਗ ਕਰਾਰ ਦਿੱਤਾ ਗਿਆ ਹੈ। ਵਿਭਾਗ ਵੱਲੋਂ ਸਟੇਸ਼ਨ ਚੋਣ ਤੋਂ ਪਹਿਲਾਂ ਹਰ ਵਾਰੀ ਅਯੋਗ ਅਧਿਆਪਕਾਂ ਨੂੰ ਵੇਰਵੇ ਦਰੁੱਸਤ ਕਰਨ ਦਾ ਮੌਕਾ ਦਿੱਤਾ ਜਾਂਦਾ ਰਿਹਾ ਹੈ ਪਰ ਇਸ ਵਾਰ ਵਿਭਾਗ ਨੇ ਦਰੁੱਸਤੀ ਦਾ ਮੌਕਾ ਦਿੱਤੇ ਬਿਨ੍ਹਾਂ ਹੀ ਸਟੇਸ਼ਨ ਚੋਣ ਕਰਵਾ ਦਿੱਤੀ ਹੈ । ਜਦੋਂ ਕਿ ਡੀ ਡੀ ਓ ਵੱਲੋਂ ਵੇਰਵੇ ਅਪਰੂਵ ਕਰ ਦਿੱਤੇ ਗਏ ਸਨ। ਜਿਸ ਦਾ ਯੋਗ ਅਧਿਆਪਕਾਂ ਨੂੰ ਖਮਿਆਜ਼ਾ ਭੁਗਤਨਾ ਪੈ ਰਿਹਾ ਹੈ ਕਿਉਂਕਿ ਅਯੋਗ ਕਰਾਰ ਦੇਣ ਕਰਕੇ ਸਬੰਧਿਤ ਅਧਿਆਪਕਾਂ ਨੂੰ ਸਟੇਸ਼ਨ ਚੋਣ ਦਾ ਮੌਕਾ ਨਹੀਂ ਮਿਲਿਆ। ਵਿਭਾਗ ਨੂੰ ਇਸ ਸਬੰਧੀ ਕਾਰਵਾਈ ਕਰਦਿਆਂ ਇਹਨਾਂ ਕੇਸਾਂ ਵਾਲੇ ਅਧਿਆਪਕਾਂ ਨੂੰ ਦਰੁੱਸਤੀ ਦਾ ਮੌਕਾ ਦੇਕੇ ਪਹਿਲੇ ਗੇੜ ਵਿੱਚ ਹੀ ਸਟੇਸ਼ਨ ਚੋਣ ਕਰਨ ਦਾ ਮੌਕਾ ਦਿੱਤਾ ਜਾਵੇ। ਤਾਂ ਕਿ ਸੈਂਕੜੇ ਯੋਗ ਅਧਿਆਪਕ ਬਦਲੀ ਪ੍ਰਕ੍ਰਿਆ ਦਾ ਲਾਭ ਲੈ ਸਕਣ।


PSEB 10TH -12 TH RESULT: ਇੰਤਜ਼ਾਰ ਖਤਮ, ਦੇਖੋ ਨਤੀਜਾ ਅਪਡੇਟ 


ਅਧਿਆਪਕ ਯੂਨੀਅਨ ਡੀਟੀਐਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ , ਜਨਰਲ ਸਕੱਤਰ ਮੁਕੇਸ਼ ਕੁਮਾਰ, ਅਤੇ ਸੂਬਾ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਕਿਹਾ ਕਿ ਸਿੱਖਿਆ ਮੰਤਰੀ ਵੱਲੋਂ ਅਧਿਆਪਕ ਯੂਨੀਅਨਾਂ ਨਾਲ ਮੀਟਿੰਗ ਕਰਕੇ ਬਦਲੀਆਂ ਸਬੰਧੀ ਅਧਿਆਪਕਾਂ ਦੀਆਂ ਮੰਗਾਂ ਨੂੰ ਮਨਣ ਦਾ ਭਰੋਸਾ ਦਿੱਤਾ ਗਿਆ ਸੀ, ਪ੍ਰੰਤੂ ਇਸਦੇ ਉਲਟ ਬਹੁਤੇ ਅਧਿਆਪਕ ਵੱਖ ਵੱਖ ਕਾਰਨਾ ਕਰਕੇ ਬਦਲੀਆਂ ਲਈ ਅਯੋਗ ਕਰਾਰ ਦਿੱਤੇ ਗਏ ਹਨ । ਉਨ੍ਹਾਂ ਕਿਹਾ ਕਿ ਬਦਲਿਆਂ ਤੋਂ ਪਹਿਲਾਂ ਸਿੱਖਿਆ ਵਿਭਾਗ ਅਧਿਆਪਕਾਂ ਨੂੰ ਆਪਣੇ ਵੇਰਵੇ ਸਹੀ  ਕਰਨ ਦਾ ਮੌਕਾ ਦਿੰਦਾ ਸੀ , ਲੇਕਿਨ ਇਸ ਵਾਰ ਅਜਿਹਾ ਨਾਂ ਕਰਕੇ ਅਧਿਆਪਕਾਂ ਨੂੰ ਅਯੋਗ ਕਰਾਰ  ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਜਿਹੜੇ ਅਧਿਆਪਕਾਂ ਨੂੰ ਅਯੋਗ ਕਰਾਰ ਦਿੱਤਾ ਹੈ, ਉਨ੍ਹਾਂ ਨੂੰ ਆਪਣੇ ਵੇਰਵੇ ਸਹੀ ਕਰਨ ਲਈ ਇੱਕ ਮੌਕਾ ਜ਼ਰੂਰ ਦਿੱਤਾ ਜਾਵੇ, ਤਾਂ ਜੋ ਇਹਨਾਂ ਅਧਿਆਪਕਾਂ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

  • PUNJAB HEALTH DEPARTMENT RECRUITMENT : 2156 ਅਸਾਮੀਆਂ ਤੇ ਭਰਤੀ https://bit.ly/3aKFyRI 

RECENT UPDATES

Today's Highlight